Ajj Nama February -17-2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-ਫਰਵਰੀ 17 2021

Published

on

Ajj Nama

ਚੱਲਦੀ ਕੇਸ ਲਈ ਜਾਂਚ ਹੈ ਕਿਸੇ ਤਰਫੋਂ,
ਜਾਂਦੀ ਪਹੁੰਚ ਉਹ ਕਿਸੇ ਥਾਂ ਹੋਰ ਮੀਆਂ।
ਚੱਲਦਾ ਓਨਾ ਨਹੀਂ ਕੰਮ ਪੜਤਾਲ ਵਾਲਾ,
ਪਾਉਂਦਾ ਮੀਡੀਆ ਜਿੱਦਾਂ ਹੈ ਸ਼ੋਰ ਮੀਆਂ।
ਸਭ ਹੀ ਆਖਦੇ ਲੱਭਿਆ ਸਿਰਾ ਮੈਂ ਹੀ,
ਦਿੱਤਾ ਜਾਂਦਾ ਥਿਊਰੀ `ਤੇ ਜ਼ੋਰ ਮੀਆਂ।
ਅਲਫ-ਲੈਲਾ ਦਾ ਕਿੱਸਾ ਹੈ ਸੁਣੀ ਜਾਂਦਾ,
ਸੁਣ-ਸੁਣ ਲੋਕ ਵੀ ਹੋਂਵਦੇ ਬੋਰ ਮੀਆਂ।
ਪੈਂਦਾ ਫਰਕ ਨਹੀਂ ਕਦੀ ਕੁਝ ਮੀਡੀਏ ਨੂੰ,
ਨਵੀਂ ਤੋਂ ਨਵੀਂ ਉਹ ਕਥਾ ਸੁਣਾਏ ਮੀਆਂ।
ਮਰਦਾ ਕੋਈ ਤਾਂ ਰਤਾ ਪਰਵਾਹ ਹੈ ਨਹੀਂ,
ਗਿਣਤੀ ਦਰਸ਼ਕਾਂ ਦੀ ਵਧੀ ਜਾਏ ਮੀਆਂ।


-ਤੀਸ ਮਾਰ ਖਾਂ

Read More Latest Punjabi Poetry

ਅੱਜ-ਨਾਮਾ

ਅੱਜ-ਨਾਮਾ-07 ਮਈ 2021

Published

on

ajjnama

ਸੋਨੀਆ ਸੁਣੀ ਕਿ ਕਰੇਗੀ ਫੇਰ ਮੀਟਿੰਗ,
ਕੋਰੋਨਾ ਸੰਕਟ ਲਈ ਹੋਊ ਵਿਚਾਰ ਬੇਲੀ।
ਕਿਹੜੇ ਰਾਜ ਨੂੰ ਮਿਲੀ ਨਾ ਆਕਸੀਜਨ,
ਥੁੜ ਤਾਂਏਸੇ ਦੀ ਰਹੀ ਆ ਮਾਰ ਬੇਲੀ।
ਦਾਗਿਆ ਜਾਊਗਾ ਫੇਰ ਬਿਆਨ ਤਕੜਾ,
ਨਿਕੰਮੀ ਬੜੀ ਆ ਮੋਦੀ ਸਰਕਾਰ ਬੇਲੀ।
ਓਧਰ ਮੋਦੀ ਦੀ ਟੀਮ ਵੀ ਸੁਣੀਦੀ ਆ,
ਮੋੜਵੇਂ ਹਮਲੇ ਨੂੰ ਖੜੀ ਤਿਆਰ ਬੇਲੀ।
ਮਗਰੋਂ ਮੋਦੀ ਵੀ ਮਸ਼ਕਰੀ ਕਰੂਗਾ ਈ,
ਸ਼ੁਰਲੀ ਜਿਹਾ ਵੀ ਦੇਊ ਬਿਆਨ ਬੇਲੀ।
ਮੁੱਦਾ ਮੂਲ ਨਾ ਲੋਕਾਂ ਨੂੰ ਯਾਦ ਆਉਣਾ,
ਰਹੂਗਾ ਸ਼ੁਰਲੀਆਂ ਵੱਲ ਧਿਆਨ ਬੇਲੀ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-06 ਮਈ 2021

Published

on

ajjnama

ਗਿਆ ਬੰਦੇ ਨੂੰ ਕੱਲ੍ਹ ਕੋਈ ਮਿਲਣ ਬੰਦਾ,
ਏਧਰ-ਓਧਰ ਦੀ ਨਜ਼ਰ ਘੁੰਮਾਈ ਜਾਵੇ।
ਸੋਟੀ ਲੱਭ ਲਈ ਕਿਤੋਂ ਇੱਕ ਫੁੱਟ ਲੰਮੀ,
ਉਹਦੇ ਨਾਲ ਪਿਆ ਬੈੱਲ ਦਬਾਈ ਜਾਵੇ।
ਬੰਦਾ ਦਿੱਸਿਆ ਅੰਦਰੋਂ ਬਾਹਰ ਜਿਹੜਾ,
ਦੂਰੋਂ ਗੱਲ ਨਾਲ ਗੱਲ ਤਿਲਕਾਈ ਜਾਵੇ।
ਕਿਹਾ ਉਹਨੇਨਾ ਮੂੰਹ ਤੋਂ ਜੀ ਆਇਆਂ,
ਬਾਹਰੋਂ ਬੰਦੇ ਨੂੰ ਪਿਆ ਟਰਕਾਈ ਜਾਵੇ।
ਕਿਹਾ ਬਾਹਰਲੇ ਅੰਦਰ ਨਹੀਂ ਆਵਣੇ ਨੂੰ,
ਪਾਉਣੀ ਜੱਫੀ ਜਾਂ ਹੱਥ ਮਿਲਾਉਣ ਔਖਾ।
ਕੀਤਾ ਪਿਆ ਕੋਰੋਨਾ ਨੇ ਰਿਸ਼ਤਿਆਂ ਦਾ,
ਗੱਲਾਂ ਨਾਲ ਆ ਰਸਮ ਨਿਭਾਉਣ ਔਖਾ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-05 ਮਈ 2021

Published

on

ajjnama

ਝਿੜਕਾਂ ਪਈਆਂ ਅਦਾਲਤ ਤੋਂ ਕਈ ਵਾਰੀ,
ਹੋਇਆ ਸਿਸਟਮ ਦਾ ਨਹੀਂ ਸੁਧਾਰ ਭਾਈ।
ਮਿਲਦੀ ਲੋੜ ਜੋਗੀ ਹੈ ਨਹੀਂ ਆਕਸੀਜਨ,
ਦਾਅਵੇ ਕਰਦੀ ਹੈ ਬਹੁਤ ਸਰਕਾਰ ਭਾਈ।
ਜਦ ਵੀ ਹੋਣਾ ਅਦਾਲਤ ਵਿੱਚ ਪੇਸ਼ ਹੁੰਦਾ,
ਪੈਂਦੀ ਕਰੜੀ ਹੈ ਬਹੁਤ ਫਿਟਕਾਰ ਭਾਈ।
ਸਿਸਟਮ ਚੱਲਦਾ ਓਦਾਂ ਦੀ ਚਾਲ ਰਹਿੰਦਾ,
ਜਿ਼ੰਦਗੀ ਮੰਨਦੀ, ਮੰਨ ਜਾਏ ਹਾਰ ਭਾਈ।
ਥਿੰਦੇ ਘੜੇ`ਤੇ ਮਾਸਾ ਨਹੀਂ ਅਸਰ ਹੁੰਦਾ,
ਸੌ-ਸੌ ਘੜਾ ਜੇ ਕੋਈ ਪਾਣੀ ਪਾਊ ਭਾਈ।
ਸੁੱਤੀ ਹੁੰਦੀ ਸਰਕਾਰ ਫਿਰ ਜਾਗ ਸਕਦੀ,
ਮਾਰੀ ਘੇਸਲ ਜਿਹੀ ਕੌਣ ਜਗਾਊ ਭਾਈ।

  • ਤੀਸ ਮਾਰ ਖਾਂ

Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca