Ajj Nama February-12-2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-ਫਰਵਰੀ 12, 2021

Published

on

ajjnama

ਯੂ ਪੀ ਅੰਦਰ ਸੀ ਮਹਾਂ ਪੰਚਾਇਤ ਹੁੰਦੀ,
ਹੁੰਦੀ ਵਿੱਚ ਹਰਿਆਣੇ ਵੀ ਆਈ ਮੀਆਂ।
ਨਾ ਸੀ ਹੋਈ ਇਹ ਕਦੀ ਪੰਜਾਬ ਅੰਦਰ,
ਆਗੂ ਕਿਸੇ ਨਹੀਂ ਕਦੀ ਕਰਾਈ ਮੀਆਂ।
ਦਿੱਲੀ ਬਾਰਡਰਾਂ `ਤੇ ਲੱਗੇ ਧਰਨਿਆਂ ਨੇ,
ਐਸੀ ਲੋਕਾਂ ਵਿੱਚ ਸਾਂਝ ਬਣਾਈ ਮੀਆਂ।
ਓਥੋਂ ਵਰਗੀ ਹੀ ਮਹਾਂ ਪੰਚਾਇਤ ਏਧਰ,
ਵਿੱਚ ਪੰਜਾਬ ਦੇ ਗਈ ਬੁਲਵਾਈ ਮੀਆਂ।
ਜਿਹੜੀ ਭੀੜ ਕਿਸਾਨਾਂ ਦੀ ਹੋਈ ਤਕੜੀ,
ਉਸ ਦੀ ਕਿਸੇ ਨੂੰ ਨਹੀਂ ਸੀ ਆਸ ਮੀਆਂ।
ਰਾਜਨੀਤੀ ਨੂੰ ਲੱਗਾ ਪਿਆ ਤੇਜ਼ ਝਟਕਾ,
ਲੱਗਾ ਬਣਨ ਆ ਨਵਾਂ ਇਤਹਾਸ ਮੀਆਂ।

  • ਤੀਸ ਮਾਰ ਖਾਂ

Click Here To Read More Latest Punjabi Poetry

ਅੱਜ-ਨਾਮਾ

ਅੱਜ-ਨਾਮਾ- 08 ਮਾਰਚ 2021

Published

on

ਆਇਆ ਦਿਨ ਫਿਰ ਹੈ ਅੱਜ ਔਰਤਾਂ ਦਾ,
ਭਰਵੇਂ ਜੋਸ਼ ਨਾਲ ਇਹ ਮਨਾਇਆ ਜਾਊ।
ਔਰਤ ਜਾਤ ਦਾ ਕਰਨ ਲਈ ਭਲਾ ਮੁੜ ਕੇ,
ਸਾਰੇ ਜੋਸ਼ ਨਾਲ ਵਚਨ ਦੁਹਰਾਇਆ ਜਾਊ।
ਸਮਾਜੀ ਪੱਧਰ ਨੂੰ ਚੁੱਕਣ ਲਈ ਗੱਲ ਹੋਊ,
ਕੀਤੇ ਕਾਰਜ ਦਾ ਲੇਖਾ ਗਿਣਾਇਆ ਜਾਊ।
ਕਰ-ਕਰ ਭਾਸ਼ਣ ਅਕਾਉਣ ਦੀ ਹੱਦ ਵਾਲੇ,
ਅਹਿਸਾਨ ਉਨ੍ਹਾਂ ਦੇ ਲਈ ਜਤਾਇਆ ਜਾਊ।
ਲੰਘ ਗਈ ਮਾਰਚ ਦੀ ਅੱਠ ਤਾਰੀਖ ਮਗਰੋਂ,
ਅਗਲੇ ਸਾਲ ਤੱਕ ਬੋਲਣ ਦੀ ਲੋੜ ਹੈ ਨਹੀਂ।
ਅਮਲਾਂ ਵਿੱਚ ਨਹੀਂ ਹੁੰਦਾ ਈ ਕੰਮ ਬਾਹਲਾ,
ਗੱਲਾਂ-ਬਾਤਾਂ ਵਿੱਚ ਕਿਤੇ ਵੀ ਥੋੜ੍ਹ ਹੈ ਨਹੀਂ।


-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਮਾਰਚ 7 2021

Published

on

ਕਰਫਿਊ ਲੱਗਾ ਪੰਜਾਬ ਵਿੱਚ ਕਈ ਥਾਂਈਂ,
ਕੋਰੋਨਾ ਫੇਰ ਆ ਕੇ ਦਹਿਸ਼ਤ ਪਾਈ ਬੇਲੀ।
ਚਿੰਤਾ ਕੇਂਦਰ ਸਰਕਾਰ ਹੈ ਬਹੁਤ ਕਰਦੀ,
ਰਾਜ ਸਰਕਾਰ ਵੀ ਚਾਬੀ ਘੁੰਮਾਈ ਬੇਲੀ।
ਚੌਕਸੀ ਕਰਨ ਨੂੰ ਕਿਹਾ ਜੀ ਡਾਕਟਰਾਂ ਨੂੰ,
ਹਰ ਥਾਂ ਹੋਈ ਆ ਡਾਢੀ ਸਖਤਾਈ ਬੇਲੀ।
ਕਰਦੇ ਰਤਾ ਵੀ ਫਿਕਰ ਨਾ ਕਈ ਮੂਰਖ,
ਗੱਲ ਨੂੰ ਹੱਸਦਿਆਂ ਜਾਣ ਉਡਾਈ ਬੇਲੀ।
ਕਿਹੜੀ ਬਾਹੀ ਕੋਰੋਨਾ ਦਾ ਮੂੰਹ ਹੋਇਆ,
ਆਉਣਾ ਨੋਟਿਸ ਨਾ ਲੱਗਣਾ ਭੇਦ ਬੇਲੀ।
ਅਕਲ ਕੀਤੀ ਨਾ ਗਈ ਜੇ ਸਮਾਂ ਰਹਿੰਦੇ,
ਮਗਰੋਂ ਪੈ ਜਾਊ ਪ੍ਰਗਟਾਵਣਾ ਖੇਦ ਬੇਲੀ।


-ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-ਮਾਰਚ 6 2021

Published

on

ਕਾਹਦਾ ਹੁੰਦਾ ਅਜਲਾਸ ਅਸੈਂਬਲੀ ਦਾ,
ਉੱਧੜਧੁੰਮੀ ਜਿਹੀ ਮੱਚਦੀ ਰਹੇ ਬੇਲੀ।
ਦੂਜੇ ਬਾਰੇ ਤਾਂ ਟਿਪਣੀਆਂ ਕਰਨ ਸੌਖਾ,
ਆਪਣੇ ਬਾਰੇ ਨਾ ਕੋਈ ਵੀ ਸਹੇ ਬੇਲੀ।
ਨਾਢੂ ਖਾਨਾਂ ਦੀ ਮਾਸੀ ਦੇ ਸਭ ਪੁੱਤਰ,
ਸਦਾਚਾਰ ਦੀ ਲੀਹੋਂ ਇਹ ਲਹੇ ਬੇਲੀ।
ਜਿਹੜਾ ਉੱਠਦਾ ਟੋਲ ਕੇ ਲਫਜ਼ ਕੌੜੇ,
ਤੜਕਾ ਲਾ ਕੇ ਬਾਤ ਫਿਰ ਕਹੇ ਬੇਲੀ।
ਕੌੜ ਛਾਂਟਣ ਦੇ ਡਾਢੇ ਮੁਕਾਬਲੇ ਵਿੱਚ,
ਮਾਰੀ ਜਾਂਦੀ ਆ ਸਿਰੇ ਦੀ ਸੱਟ ਬੇਲੀ।
ਮੰਤਰੀ ਹੋਵੇ ਤੇ ਜਾਂ ਵਿਧਾਇਕ ਕੋਈ,
ਨਹੀਂ ਕਿਸੇ ਤੋਂ ਕੋਈ ਵੀ ਘੱਟ ਬੇਲੀ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca