Ajj Nama February -11-2021 | Latest Punjabi Poetry
Connect with us [email protected]

ਅੱਜ-ਨਾਮਾ

ਅੱਜ-ਨਾਮਾ-ਫਰਵਰੀ 11, 2021

Published

on

ajjnama

ਭਖਦੇ ਬਹੁਤ ਆ ਪਏ ਕਿਰਸਾਨ ਪਹਿਲਾਂ,
ਮੋਦੀ ਜ਼ਖਮਾਂ `ਤੇ ਲੂਣ ਰਿਹਾ ਧੂੜ ਮੀਆਂ।
ਘੇਰੇ ਕੈਂਪਾਂ ਦੇ ਫੋਰਸ ਆ ਲਾਈ ਬਾਹਲੀ,
ਪਾਇਆ ਜਿੱਦਾਂ ਹੈ ਉਨ੍ਹਾਂ ਨੂੰ ਜੂੜ ਮੀਆਂ।
ਮੰਤਰੀ ਮੋਦੀ ਦੇ ਸਿਰੇ ਦਾ ਗਲਤ ਬੋਲਣ,
ਜਿੱਦਾਂ ਬੋਲਦਾ ਅਸਲ ਕੋਈ ਮੂੜ੍ਹ ਮੀਆਂ।
ਦੂਸ਼ਣਬਾਜ਼ੀ ਦੀ ਕਰੀ ਆ ਸਿਖਰ ਜਾਂਦੇ,
ਹੁੰਦਾ ਨਿਰਾ ਬਿਆਨਾਂ ਵਿੱਚ ਕੂੜ ਮੀਆਂ।
ਜਿਹੜੀ ਉਨ੍ਹਾਂ ਤੋਂ ਰਹੀ ਹੈ ਕਸਰ ਬਾਕੀ,
ਮੋਦੀ ਲੱਗਿਆ ਕੱਢਣ ਆ ਕਸਰ ਮੀਆਂ।
ਜਾਣਾ ਘਰੀਂ ਨਾ ਅਜੇ ਕਿਰਸਾਨ ਕਹਿੰਦੇ,
ਨਹੀਂ ਦਾਬਿਆਂ ਦਾ ਮਾਸਾ ਅਸਰ ਮੀਆਂ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ- 08 ਮਾਰਚ 2021

Published

on

ਆਇਆ ਦਿਨ ਫਿਰ ਹੈ ਅੱਜ ਔਰਤਾਂ ਦਾ,
ਭਰਵੇਂ ਜੋਸ਼ ਨਾਲ ਇਹ ਮਨਾਇਆ ਜਾਊ।
ਔਰਤ ਜਾਤ ਦਾ ਕਰਨ ਲਈ ਭਲਾ ਮੁੜ ਕੇ,
ਸਾਰੇ ਜੋਸ਼ ਨਾਲ ਵਚਨ ਦੁਹਰਾਇਆ ਜਾਊ।
ਸਮਾਜੀ ਪੱਧਰ ਨੂੰ ਚੁੱਕਣ ਲਈ ਗੱਲ ਹੋਊ,
ਕੀਤੇ ਕਾਰਜ ਦਾ ਲੇਖਾ ਗਿਣਾਇਆ ਜਾਊ।
ਕਰ-ਕਰ ਭਾਸ਼ਣ ਅਕਾਉਣ ਦੀ ਹੱਦ ਵਾਲੇ,
ਅਹਿਸਾਨ ਉਨ੍ਹਾਂ ਦੇ ਲਈ ਜਤਾਇਆ ਜਾਊ।
ਲੰਘ ਗਈ ਮਾਰਚ ਦੀ ਅੱਠ ਤਾਰੀਖ ਮਗਰੋਂ,
ਅਗਲੇ ਸਾਲ ਤੱਕ ਬੋਲਣ ਦੀ ਲੋੜ ਹੈ ਨਹੀਂ।
ਅਮਲਾਂ ਵਿੱਚ ਨਹੀਂ ਹੁੰਦਾ ਈ ਕੰਮ ਬਾਹਲਾ,
ਗੱਲਾਂ-ਬਾਤਾਂ ਵਿੱਚ ਕਿਤੇ ਵੀ ਥੋੜ੍ਹ ਹੈ ਨਹੀਂ।


-ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-ਮਾਰਚ 7 2021

Published

on

ਕਰਫਿਊ ਲੱਗਾ ਪੰਜਾਬ ਵਿੱਚ ਕਈ ਥਾਂਈਂ,
ਕੋਰੋਨਾ ਫੇਰ ਆ ਕੇ ਦਹਿਸ਼ਤ ਪਾਈ ਬੇਲੀ।
ਚਿੰਤਾ ਕੇਂਦਰ ਸਰਕਾਰ ਹੈ ਬਹੁਤ ਕਰਦੀ,
ਰਾਜ ਸਰਕਾਰ ਵੀ ਚਾਬੀ ਘੁੰਮਾਈ ਬੇਲੀ।
ਚੌਕਸੀ ਕਰਨ ਨੂੰ ਕਿਹਾ ਜੀ ਡਾਕਟਰਾਂ ਨੂੰ,
ਹਰ ਥਾਂ ਹੋਈ ਆ ਡਾਢੀ ਸਖਤਾਈ ਬੇਲੀ।
ਕਰਦੇ ਰਤਾ ਵੀ ਫਿਕਰ ਨਾ ਕਈ ਮੂਰਖ,
ਗੱਲ ਨੂੰ ਹੱਸਦਿਆਂ ਜਾਣ ਉਡਾਈ ਬੇਲੀ।
ਕਿਹੜੀ ਬਾਹੀ ਕੋਰੋਨਾ ਦਾ ਮੂੰਹ ਹੋਇਆ,
ਆਉਣਾ ਨੋਟਿਸ ਨਾ ਲੱਗਣਾ ਭੇਦ ਬੇਲੀ।
ਅਕਲ ਕੀਤੀ ਨਾ ਗਈ ਜੇ ਸਮਾਂ ਰਹਿੰਦੇ,
ਮਗਰੋਂ ਪੈ ਜਾਊ ਪ੍ਰਗਟਾਵਣਾ ਖੇਦ ਬੇਲੀ।


-ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-ਮਾਰਚ 6 2021

Published

on

ਕਾਹਦਾ ਹੁੰਦਾ ਅਜਲਾਸ ਅਸੈਂਬਲੀ ਦਾ,
ਉੱਧੜਧੁੰਮੀ ਜਿਹੀ ਮੱਚਦੀ ਰਹੇ ਬੇਲੀ।
ਦੂਜੇ ਬਾਰੇ ਤਾਂ ਟਿਪਣੀਆਂ ਕਰਨ ਸੌਖਾ,
ਆਪਣੇ ਬਾਰੇ ਨਾ ਕੋਈ ਵੀ ਸਹੇ ਬੇਲੀ।
ਨਾਢੂ ਖਾਨਾਂ ਦੀ ਮਾਸੀ ਦੇ ਸਭ ਪੁੱਤਰ,
ਸਦਾਚਾਰ ਦੀ ਲੀਹੋਂ ਇਹ ਲਹੇ ਬੇਲੀ।
ਜਿਹੜਾ ਉੱਠਦਾ ਟੋਲ ਕੇ ਲਫਜ਼ ਕੌੜੇ,
ਤੜਕਾ ਲਾ ਕੇ ਬਾਤ ਫਿਰ ਕਹੇ ਬੇਲੀ।
ਕੌੜ ਛਾਂਟਣ ਦੇ ਡਾਢੇ ਮੁਕਾਬਲੇ ਵਿੱਚ,
ਮਾਰੀ ਜਾਂਦੀ ਆ ਸਿਰੇ ਦੀ ਸੱਟ ਬੇਲੀ।
ਮੰਤਰੀ ਹੋਵੇ ਤੇ ਜਾਂ ਵਿਧਾਇਕ ਕੋਈ,
ਨਹੀਂ ਕਿਸੇ ਤੋਂ ਕੋਈ ਵੀ ਘੱਟ ਬੇਲੀ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca