Ajj Nama February-1-2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-1- ਫਰਵਰੀ-2021

Published

on

ajj nama

ਮਨ ਕੀ ਬਾਤ ਅੱਜ ਦੱਸੀ ਆ ਫੇਰ ਮੋਦੀ,
ਲੋਕਾਂ ਮਾਫਕ ਨਹੀਂ ਕਹੀ ਆ ਗੱਲ ਬੇਲੀ।
ਚਰਚਾ ਖੇਤੀ ਕਾਨੂੰਨਾਂ ਲਈ ਫੇਰ ਕਰ ਕੇ,
ਦੱਸਿਆ ਔਕੜ ਦਾ ਅਜੇ ਨਾ ਹੱਲ ਬੇਲੀ।
ਮੁਖੀਆ ਮੁਲਕ ਦਾ ਖੇਡਦਾ ਚਾਲ ਦੋਹਰੀ,
ਏਹੀਓ ਲੋਕਾਂ ਲਈ ਭਾਰਾ ਹੈ ਸੱਲ ਬੇਲੀ।
ਹੋਏ ਪਹਿਲਾਂ ਤੋਂ ਲੋਕ ਅੱਜ ਅਕਲ ਵਾਲੇ,
ਹੁੰਦੀਗੱਪਾਂ ਦੀ ਵਾਛੜ ਨਹੀਂ ਝੱਲ ਬੇਲੀ।
ਜੁਮਲੇਬਾਜ਼ੀ ਜਦ ਜਾਪਦੀ ਸਿਰਫ ਕੀਤੀ,
ਭੜਕਦੇ ਲੋਕਾਂ ਦਾ ਵਧੇ ਫਿਰ ਰੋਹ ਬੇਲੀ।
ਭਾਜੀ ਮੋੜਨੀ ਕਦੋਂ ਫਿਰ ਜੁਮਲਿਆਂ ਦੀ,
ਲੈਂਦੇ ਰਹਿਣ ਉਹ ਵਕਤ ਦੀ ਟੋਹ ਬੇਲੀ।

  • ਤੀਸ ਮਾਰ ਖਾਂ

Click Here To Read More Latest Punjabi Poetry

ਅੱਜ-ਨਾਮਾ

ਅੱਜ-ਨਾਮਾ-ਮਾਰਚ 5 2021

Published

on

ਰੌਲਾ ਪਾਉ ਵਿਧਾਇਕੋ ਬਈ ਪਾਈ ਜਾਓ,
ਕਰਿਓ ਕੰਮ ਦੀ ਬਾਤ ਨਹੀਂ ਕੋਈ ਭਾਈ।
ਚੁਣਵਾਂ ਮਾਰਿਓ ਮਿਹਣਾ ਵਿਰੋਧੀਆਂ ਲਈ,
ਆਉਂਦਾ ਅੱਗਿਉਂ ਸੁਣ ਲਿਓ ਸੋਈ ਭਾਈ।
ਭਾਈਚਾਰੇ ਦੀ ਗੱਲ ਨਹੀਂ ਕਦੀ ਕਰਿਓ,
ਜਾਇਓ ਜੜ੍ਹਾਂ ਅੰਦਰਅੱਕਚੋਈ ਭਾਈ।
ਜਾਣਾ ਲੋਕਾਂ ਦੇ ਤੀਕਰ ਜਦ ਵਾਰ ਅਗਲੀ,
ਲੱਗੀ ਮਿਲਣ ਨਹੀਂ ਤੁਸਾਂ ਨੂੰ ਢੋਈ ਭਾਈ।
ਲੋਕਤੰਤਰ ਦੀ ਅਰਥੀ ਜਦ ਤੁਰੇ ਕੱਢਣ,
ਰੱਖਿਓ ਬਾਕੀ ਹਯਾ ਨਹੀਂ ਸ਼ਰਮ ਭਾਈ।
ਮੱਥਾ ਪਿੱਟਣ ਤੇ ਕਹਿਣਗੇ ਚੁਣਨ ਵਾਲੇ,
ਧੜੇ ਪਾਲਣ ਲਈ ਡੋਬਤਾ ਧਰਮ ਭਾਈ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਮਾਰਚ 4 2021

Published

on

ਪੰਜਾਂ ਸੀਟਾਂ ਲਈ ਦਿੱਲੀ ਵਿੱਚ ਚੋਣ ਹੋਈ,
ਪਾਰਟੀ ‘ਆਪ’ ਨੇ ਜਿੱਤੀਆਂ ਚਾਰ ਭਾਈ।
ਸਿੱਟਾ ਆਇਆ ਅਜਬ ਜਿਹਾ ਪੰਜਵੀਂ ਦਾ,
ਕਾਂਗਰਸ ਪਾਰਟੀ ਦਾਅ ਗਈ ਮਾਰ ਭਾਈ।
ਸੀਟ ਇੱਕ ਵੀ ਆਈ ਨਹੀਂ ਭਾਜਪਾ ਦੀ,
ਸਾਰੇ ਥਾਂਈਂ ਹੀ ਗਈ ਇਹ ਹਾਰ ਭਾਈ।
ਰਾਜਧਾਨੀ ਵਿੱਚ ਖਿਸਕ ਰਹੇ ਪੈਰ ਜਾਪਣ,
ਸਾਰੇ ਮੁਲਕ ਵਿੱਚ ਸ਼ੂਕ ਰਹੀ ਡਾਰ ਭਾਈ।
ਕਹਿ ਰਿਹਾ ਕੋਈ ਕਿਸਾਨ ਹਨ ਜੜ੍ਹੀਂ ਬੈਠੇ,
ਕਹਿੰਦਾ ਕੋਈ ਮਹਿੰਗਾਈ ਨੇ ਮਾਰਿਆ ਈ।
ਜਿਹੜਾ ਲਾਵੇ ਪਿਆ ਦੌੜ ਬੰਗਾਲ ਤੀਕਰ,
ਛਾਵੇਂ ਤਖਤ ਦੇ ਪਿਆ ਬਈ ਹਾਰਿਆ ਈ।


-ਤੀਸ ਮਾਰ ਖਾਂ

Read More Latest Punjabi Poetry 2021

Continue Reading

ਅੱਜ-ਨਾਮਾ

ਅੱਜ-ਨਾਮਾ

Published

on

ਕੰਗਣਾ ਨਵੇਂ ਇੱਕ ਕੇਸ ਵਿੱਚ ਫੇਰ ਉਲਝੀ,
ਕੱਢਿਆ ਉਸ ਦਾ ਹੈ ਕੋਰਟ ਵਾਰੰਟ ਮਿੱਤਰ।
ਜਾਵੇਦ ਅਖਤਰ ਨੇ ਕਹਿੰਦੇ ਆ ਕੇਸ ਕੀਤਾ,
ਖੁੱਲ੍ਹ ਗਿਆ ਨਵਾਂ ਇੱਕ ਹੋਰ ਫਰੰਟ ਮਿੱਤਰ।
ਕਰਦੀ ਕਦੀ ਨਹੀਂ ਅਕਲ ਦੀ ਗੱਲ ਲੜਕੀ,
ਮੁੜ-ਮੁੜ ਬੋਲਦੀ ਉਹ ਅੰਟ-ਸ਼ੰਟ ਮਿੱਤਰ।
ਹਰ ਇੱਕ ਬੰਦੇ ਦੇ ਸਿਰੋਂ ਉਹ ਪੱਗ ਲਾਹੁੰਦੀ,
ਉਸ ਦਾ ਬਿਆਨ ਵੀ ਵਾਂਗਰ ਕਰੰਟ ਮਿੱਤਰ।
ਕਹਿੰਦੇ ਮੁਲਕ ਦੇ ਹਾਕਮ ਦੀ ਸ਼ਹਿ ਉਹਨੂੰ,
ਕਰਦੀ ਕਿਸੇ ਦੀ ਨਾਹੀਂਉਂ ਪ੍ਰਵਾਹ ਲੜਕੀ।
ਕਹਿੰਦੇ ਲੋਕ ਕਿ ਇਹੋ ਜਿਹੀ ਖੇਡ ਕਰ ਕੇ,
ਲੀਡਰੀ ਕਰਨ ਲਈ ਲੱਭਦੀ ਰਾਹ ਲੜਕੀ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca