Ajj Nama February-07-2021 | Latest Punjabi Poetry
Connect with us [email protected]

ਅੱਜ-ਨਾਮਾ

ਅੱਜ-ਨਾਮਾ-ਫਰਵਰੀ 07, 2021

Published

on

ajjnama

ਸਮਝਦੀ ਸੀਗੀ ਸਰਕਾਰ ਕਿ ਥੱਕ ਆਖਰ,
ਜਾਣਾ ਈ ਘਰੀਂ ਕਿਸਾਨਾਂ ਨੇ ਪਰਤ ਬੇਲੀ।
ਤਾਹੀਂਓ ਗੱਲੀਂ ਗੁਤਾਵਾ ਜਿਹਾ ਕਰੀ ਜਾਂਦੀ,
ਲਾਉਂਦੀ ਗੱਲਾਂ ਦੇ ਮੂਹਰੇ ਸੀ ਸ਼ਰਤ ਬੇਲੀ।
ਸੀ ਗਾ ਵਹਿਮ ਇਹ ਮੂਰਖ ਬਣਾ ਲਵਾਂਗੇ,
ਲੈਣੀ ਚੁਸਤੀ ਹੈ ਅਸਾਂ ਕੁਝ ਵਰਤ ਬੇਲੀ।
ਜਿਹੋ ਜਿਹਾ ਨਵਾਂ ਟਿਕੈਤ ਐਲਾਨ ਕਰਿਆ,
ਹਿੱਲ ਗਈ ਹੇਠੋਂ ਸਰਕਾਰ ਦੇ ਧਰਤ ਬੇਲੀ।
ਘਰ ਨੂੰ ਮੁੜਨ ਦਾ ਆਖਦਾ ਫਿਕਰ ਨਾਹੀਂ,
ਗਾਂਧੀ ਜਯੰਤੀ ਮਨਾਉਣ ਤੱਕ ਰਹਾਂਗੇ ਜੀ।
ਓਦੋਂ ਤੀਕਰ ਸਰਕਾਰ ਦੀ ਪਰਖ ਕਰ ਕੇ,
ਅਗਲਾ ਪੈਂਤੜਾ ਓਦਣ ਫਿਰ ਕਹਾਂਗੇ ਜੀ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-ਫਰਵਰੀ 27 2021

Published

on

ਹੋ ਗਿਆ ਚੋਣਾਂ ਦਾ ਨਵਾਂ ਐਲਾਨ ਮੀਆਂ,
ਵੰਡਿਆ ਦੇਸ਼ ਦਾ ਜਾਊ ਧਿਆਨ ਮੀਆਂ।
ਪੰਜਾਂ ਰਾਜਾਂ ਦੇ ਲੋਕਾਂ ਹਨ ਵੋਟ ਪਾਉਣੇ,
ਆਗੂਆਏ ਫਿਰ ਵਿੱਚ ਮੈਦਾਨ ਮੀਆਂ।
ਸੁੱਟਦੇ ਚਿੱਕੜ ਦੇ ਬੁੱਕ ਨੇ ਦੂਜਿਆਂ `ਤੇ,
ਤੀਰਾਂ ਵਾਂਗ ਪਏ ਛੱਡਣ ਬਿਆਨ ਮੀਆਂ।
ਚੱਲੇ ਲੋਕਾਂ ਨੂੰ ਉਹ ਹਨ ਅਕਲ ਵੰਡਣ,
ਖੁਦ ਨੂੰ ਆਪ ਨਾ ਕੱਖ ਗਿਆਨ ਮੀਆਂ।
ਤਾਮਿਲ ਨਾਡੂ ਜਾਂ ਪੱਛਮ ਬੰਗਾਲ ਹੋਵੇ,
ਕੇਰਲਾ ਹੋਵੇ ਜਾਂ ਭਲਾ ਆਸਾਮ ਮੀਆਂ।
ਪਾਂਡੀਚਰੀ ਦਾ ਨਿੱਕਾ ਹੈ ਰਾਜ ਬੇਸ਼ੱਕ,
ਕੂੜ ਪ੍ਰਚਾਰ ਹੀ ਚੱਲਣਾ ਆਮ ਮੀਆਂ।


-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਫਰਵਰੀ 26 2021

Published

on

ajjnama

ਨਿਕਲੀ ਚੋਣ ਪੰਜਾਬ ਦੀ ਬੜੀ ਮੁਸ਼ਕਲ,
ਭਾਜਪਾ ਵਾਲਿਆਂ ਦੇ ਉੱਖੜੇ ਪੈਰ ਮੀਆਂ।
ਆਇਆ ਜਦੋਂ ਨਤੀਜਾ ਤਾਂ ਸਮਝ ਆਈ,
ਉਲਟਾ ਪਿਆ ਕਿਸਾਨਾਂ ਨਾਲ ਵੈਰ ਮੀਆਂ।
ਯੂ ਪੀ ਵਿੱਚ ਪੰਚਾਇਤਾਂ ਦੀ ਚੋਣ ਆਈ,
ਲੱਭਦੀ ਓਥੇ ਨਹੀਂ ਜਾਪਦੀ ਖੈਰ ਮੀਆਂ।
ਹੋਇਆ ਭਾਜਪਾ ਦਾ ਪਿੰਡੀਂ ਵੜਨ ਔਖਾ,
ਸਮਝਣ ਲੱਗ ਪਏ ਲੋਕ ਆ ਗੈਰ ਮੀਆਂ।
ਤੁਰੀ ਸੀ ਵਿੱਚੋਂ ਪੰਜਾਬ ਦੇ ਖੇਡ ਜਿਹੜੀ,
ਵਧਦੀ ਅੱਗੇ ਤੋਂ ਅੱਗੇ ਉਹ ਜਾਏ ਮੀਆਂ।
ਜਿਨ੍ਹਾਂ ਰਾਜਾਂ ਵਿੱਚ ਹੋਣੀਆਂ ਜਲਦ ਚੋਣਾਂ,
ਆਗੂ ਓਥੇ ਵੀਫਿਰਨ ਘਬਰਾਏ ਮੀਆਂ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਫਰਵਰੀ 25, 2021

Published

on

ajjnama

ਆਈ ਨਜ਼ਦੀਕ ਜਦ ਚੋਣ ਬੰਗਾਲ ਵਾਲੀ,
ਹੋਇਆ ਤਿੱਖਾ ਸਿਆਸਤ ਦਾ ਭੇੜ ਬੇਲੀ।
ਦੱਬਿਆ ਮੁਰਦਾ ਹਰ ਪੁੱਟਿਆ ਜਾਣ ਲੱਗਾ,
ਛੱਡ ਗਏ ਸਾਰੇ ਹੀ ਸਬਰ ਦਾ ਨੇੜ ਬੇਲੀ।
ਕਰਦੇ ਕਦੀ ਤਾਂ ਵਾਧਾ ਹਨ ਭਾਜਪਾਈਏ,
ਕਦੀ ਘੁੰਮਾਈ ਜਾਂਦੀ ਮਮਤਾ ਗੇੜ ਬੇਲੀ।
ਵਿੰਹਦਾ ਕੋਈ ਨਹੀਂ ਅਸਰ ਸਮਾਜ ਉੱਤੇ,
ਹਰ ਕੋਈ ਹੋਰਾਂ ਨੂੰ ਰਿਹਾ ਈ ਛੇੜ ਬੇਲੀ।
ਅਗੇਤੀ ਚੱਲ ਪਈ ਸਿਖਰ ਦੀ ਖਹਿਬਾਜ਼ੀ,
ਹੋਇਆ ਚੋਣਾਂ ਦਾ ਨਹੀਂਉਂ ਐਲਾਨ ਬੇਲੀ।
ਚੋਣ ਚੱਲਣ ਤੋਂ ਬਾਅਦਫਿਰ ਹੋਊਗਾ ਕੀ,
ਸੁੱਕਣੇ ਪਾਈ ਪਈ ਲੋਕਾਂ ਦੀ ਜਾਨ ਬੇਲੀ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca