Ajj Nama February-06-2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-ਫਰਵਰੀ 06, 2021

Published

on

ajjnama

ਫਸਿਆ ਮੁੱਦਾ ਕਿਸਾਨਾਂ ਦਾ ਪਿਆ ਓਧਰ,
ਤੁਰਿਆ ਏਧਰ ਬਰਗਾੜੀ ਦਾ ਕੇਸ ਬੇਲੀ।
ਸਾਬਕਾ ਅਫਸਰ ਜਾਂ ਆਗੂ ਨੇ ਫਸੇ ਡਾਢੇ,
ਕਰਨਾ ਪੈਣਾ ਇਸ ਹਾਲਤ ਨੂੰ ਫੇਸ ਬੇਲੀ।
ਚਿੰਤਾ ਓਧਰ ਅਮਰਿੰਦਰ ਦੇ ਚੇਲਿਆਂ ਦੀ,
ਲੱਗ ਜਾਏ ਨਹੀਂ ਸਨਮਾਨ ਨੂੰ ਠੇਸ ਬੇਲੀ।
ਲੱਗ ਗਿਆ ਕੇਸ ਜੇ ਅੰਤ ਨੂੰ ਕਿਸੇ ਬੰਨੇ,
ਅਗਲੀ ਚੋਣ ਦਾ ਬੱਝ ਜਾਊ ਬੇਸ ਬੇਲੀ।
ਚਿੰਤਾ ਕਰਦੇ ਅਕਾਲੀ ਜਾਂ ਕਾਂਗਰਸੀਏ,
ਲੱਗਿਆ ਦੋਵਾਂ ਨੂੰ ਇੱਕੋ ਹੈ ਰੋਗ ਬੇਲੀ।
ਵਕਤ ਹੱਸਣ ਦਾ ਇੱਕ ਨੂੰ ਮਿਲ ਜਾਣੈ,
ਵਿਹੜੇ ਦੂਸਰੇ ਦੇ ਪੈ ਜਾਊ ਸੋਗ ਬੇਲੀ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ

Published

on

ਕੰਗਣਾ ਨਵੇਂ ਇੱਕ ਕੇਸ ਵਿੱਚ ਫੇਰ ਉਲਝੀ,
ਕੱਢਿਆ ਉਸ ਦਾ ਹੈ ਕੋਰਟ ਵਾਰੰਟ ਮਿੱਤਰ।
ਜਾਵੇਦ ਅਖਤਰ ਨੇ ਕਹਿੰਦੇ ਆ ਕੇਸ ਕੀਤਾ,
ਖੁੱਲ੍ਹ ਗਿਆ ਨਵਾਂ ਇੱਕ ਹੋਰ ਫਰੰਟ ਮਿੱਤਰ।
ਕਰਦੀ ਕਦੀ ਨਹੀਂ ਅਕਲ ਦੀ ਗੱਲ ਲੜਕੀ,
ਮੁੜ-ਮੁੜ ਬੋਲਦੀ ਉਹ ਅੰਟ-ਸ਼ੰਟ ਮਿੱਤਰ।
ਹਰ ਇੱਕ ਬੰਦੇ ਦੇ ਸਿਰੋਂ ਉਹ ਪੱਗ ਲਾਹੁੰਦੀ,
ਉਸ ਦਾ ਬਿਆਨ ਵੀ ਵਾਂਗਰ ਕਰੰਟ ਮਿੱਤਰ।
ਕਹਿੰਦੇ ਮੁਲਕ ਦੇ ਹਾਕਮ ਦੀ ਸ਼ਹਿ ਉਹਨੂੰ,
ਕਰਦੀ ਕਿਸੇ ਦੀ ਨਾਹੀਂਉਂ ਪ੍ਰਵਾਹ ਲੜਕੀ।
ਕਹਿੰਦੇ ਲੋਕ ਕਿ ਇਹੋ ਜਿਹੀ ਖੇਡ ਕਰ ਕੇ,
ਲੀਡਰੀ ਕਰਨ ਲਈ ਲੱਭਦੀ ਰਾਹ ਲੜਕੀ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਮਾਰਚ 2 2021

Published

on

ਹੋ ਗਿਆ ਸੈਸ਼ਨ ਹੈ ਸ਼ੁਰੂ ਅਸੰਬਲੀ ਦਾ,
ਪੂਰਾ ਹਫਤਾ ਹੀ ਪੈਣੀ ਆ ਖੱਪ ਮਿੱਤਰ।
ਹੰਗਾਮਾ ਕਰ-ਕਰ ਕੇ ਧਿਰ ਵਿਰੋਧ ਵਾਲੀ,
ਕਰਦੀ ਰਹਿਣਾ ਹੈ ਕੰਮ ਸਭ ਠੱਪ ਮਿੱਤਰ।
ਆਏ ਬੱਜਟ ਦੀ ਕਿਸੇ ਨਾ ਗੱਲ ਕਰਨੀ,
ਰੌਲਾ ਹੋਊਗਾ ਡਾਊਨ ਜਾ ਅੱਪ ਮਿੱਤਰ।
ਮੈਂਬਰ ਇੰਨੇ ਸਰਕਾਰ ਦੀ ਤਰਫ ਲੱਭਦੇ,
ਵਿਰੋਧੀ ਧਿਰਾਂ ਨੂੰ ਰੱਖਣਗੇ ਨੱਪ ਮਿੱਤਰ।
ਬਹਿਸ ਹੋਊ ਰਿਵਾਇਤ ਦੇ ਵਾਂਗ ਮਿੱਤਰ,
ਨੁਕਤਾ ਲੱਭਣਾ ਕੋਈ ਨਹੀਂ ਖਾਸ ਮਿੱਤਰ।
ਮਿਹਣੇਬਾਜ਼ੀ ਨਹੀਂ ਹੁੰਦੀ ਨੇ ਰੋਕ ਸਕਣਾ,
ਬੱਜਟ ਹੋਣਾ ਆਵਾਜ਼ ਨਾਲ ਪਾਸ ਮਿੱਤਰ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਮਾਰਚ 1 2021

Published

on

ਪੁੱਛਿਆ ਜਾਂਦਾ ਸਵਾਲ ਇਹ ਕਈ ਵਾਰੀ,
ਮਿਲਦਾ ਕਿਤੋਂ ਜਵਾਬ ਨਹੀਂ ਠੋਸ ਮੀਆਂ।
ਕਰਦੀ ਗੱਲ ਨਾ ਮੋਦੀ ਸਰਕਾਰ ਕਾਹਤੋਂ,
ਆਮ ਲੋਕਾਂ ਦੇ ਅੰਦਰ ਇਹ ਰੋਸ ਮੀਆਂ।
ਲੋਕਤੰਤਰ ਵਿੱਚ ਲੋਕਾਂ ਦੀ ਕਦਰ ਨਾਹੀਂ,
ਹੋਵੇ ਕਿੱਦਾਂ ਨਹੀਂ ਭਲਾ ਅਫਸੋਸ ਮੀਆਂ।
ਮੰਤਰੀ ਕੇਂਦਰ ਦੇ ਗੱਲ ਟਰਕਾਈ ਜਾਂਦੇ,
ਕਰਨੀ ਬਾਤ ਕੁਝ ਏਸ ਕਿ ਓਸ ਮੀਆਂ।
‘ਮਨ ਕੀ ਬਾਤ’ ਦਾ ਬੜਾ ਸ਼ੌਕੀਨ ਮੋਦੀ,
ਗਾਵੇ ਏਧਰ ਜਾਂ ਓਧਰ ਦਾ ਰਾਗ ਮੀਆਂ।
‘ਭਾਰਤ ਭਾਗ ਵਿਧਾਤਾ’ ਨੂੰ ਰਹੇ ਸੁਣਦੇ,
ਜਾਗਣਾ ਦੇਸ਼ ਦਾ ਕਦੋਂ ਈ ਭਾਗ ਮੀਆਂ।


-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca