Ajj Nama February-05-2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-ਫਰਵਰੀ 05, 2021

Published

on

ajjnama

ਕੰਗਨਾ ਕਰਨੋਂ ਕੁਪੱਤ ਨਹੀਂ ਕਦੇ ਰਹਿੰਦੀ,
ਛੱਡਦੀ ਰਹਿੰਦੀ ਆ ਨਿੱਤ ਬਿਆਨ ਭਾਈ।
ਵਰਤਦੀ ਲਫਜ਼ ਵੀ ਏਦਾਂ ਦਾ ਬਹੁਤ ਭੈੜਾ,
ਜਿਸ ਦੇ ਮਤਲਬ ਦਾ ਨਹੀਂ ਗਿਆਨ ਭਾਈ।
ਦਿੱਤੀ ਖੁੱਲ੍ਹ ਜਿਹੀ ਕੇਂਦਰ ਦੇ ਹਾਕਮਾਂ ਨੇ,
ਵਿਗੜੀ ਉਹਦੀ ਹੈ ਜਿਵੇਂ ਜ਼ਬਾਨ ਭਾਈ।
ਅਗਲੀ ਚੋਣ ਤੇ ਟਿਕੀ ਹੈ ਨਜ਼ਰ ਉਹਦੀ,

ਐੱਮ ਪੀ ਬਣਨ ਦਾ ਸਾਫ ਧਿਆਨ ਭਾਈ।

ਆਪਣੀ ਇੱਜ਼ਤ ਦਾ ਰੱਖੇ ਨਾ ਫਿਕਰ ਭੋਰਾ,

ਲਾਹੁੰਦੀ ਦੂਜਿਆਂ ਦੀ ਇੱਜ਼ਤ ਜਾਏ ਭਾਈ।

ਆਉਂਦੀ ਸ਼ਰਮ ਹੈ ਮੁਲਕ ਦੇ ਹਾਕਮਾਂਤੇ,
ਜੀਹਨਾਂ ਇਹੋ ਜਿਹੇ ਲੋਕ ਮਛਰਾਏ ਭਾਈ।

  • ਤੀਸ ਮਾਰ ਖਾਂ

Read More Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-16 ਮਈ 2021

Published

on

ajjnama

ਸੁਣਿਆ ਬਾਹਲੀ ਸ਼ੈਤਾਨ ਆ ਰਾਜਨੀਤੀ,
ਮੁੱਦਾ ਨਿੱਤ ਕੁਝ ਨਵਾਂ ਜਿਹਾ ਫੜੇ ਬੇਲੀ।
ਸਿਆਸੀ ਮੁੱਦਾ ਕੋਈ ਲੱਭ ਹੈ ਆਮ ਜਾਂਦਾ,
ਨਾ ਕੋਈ ਲੱਭਣ ਤਾਂ ਜਾਂਦੇ ਆ ਘੜੇ ਬੇਲੀ।
ਕਿਹੜਾ ਦੇਊਗਾ ਕਦੋਂ ਕੁ ਸਾਥ ਕੀਹਦਾ,
ਰਹਿੰਦੇ ਤਿਆਰਪਿਆਦੇਨੇ ਖੜੇ ਬੇਲੀ।
ਚਾਰਾਜ਼ੋਈ ਲਈ ਕੋਈ ਹੈ ਖਿਸਕ ਜਾਂਦਾ,
ਕਿਧਰੇ ਜਾਵੇ ਕੋਈ ਘੇਰਿਆ ਰੜੇ ਬੇਲੀ।
ਚੱਲਣ ਲੱਗਾ ਹੈ ਨਵਾਂ ਕੋਈ ਗੇੜ ਸੁਣਿਆ,
ਹਿਲਜੁਲ ਸੁਣੀ ਮੁਹਾਲੀ ਵੱਲ ਹੋਈ ਬੇਲੀ।
ਅੰਬਰਸਰ ਵੱਲ ਸੁਣੀ ਕੁਝ ਤਾਰ ਜੁੜਦੀ,
ਲਾਹੁਣੀ ਕਿਸੇ ਦੀ ਸੁਣੀ ਆ ਲੋਈ ਬੇਲੀ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-15 ਮਈ 2021

Published

on

ajjnama

ਅਨੁਪਮ ਖੇਰ ਤੋਂ ਕਹੀ ਗਈ ਗੱਲ ਵਿਚਲੀ,
ਖਿੱਲਰੀ ਗੱਲ ਤਾਂ ਪਲਟ ਗਿਆ ਝੱਟ ਮੀਆਂ।
ਦੂਸਰੇ ਦਿਵਸ ਹੀ ਆ ਗਿਆ ਲੀਹ ਉਪਰ,
ਸਕਿਆ ਦਿਨ ਵੀ ਪੂਰਾ ਨਹੀਂ ਕੱਟ ਮੀਆਂ।
ਛੱਡਿਆ ਨਵਾਂ ਬਿਆਨ ਜਿਹਾ ਝੱਟ ਉਸ ਨੇ,
ਜੀ-ਹਜ਼ੂਰੀ ਲਈ ਕੱਢ ਗਿਆ ਵੱਟ ਮੀਆਂ।
ਪਹਿਲਾ ਦਾਗ ਨਹੀਂ ਫੇਰ ਵੀ ਮਿਟਣ ਵਾਲਾ,
ਆਇਆ ਵੇਲਾ ਤਾਂ ਮਾਰੂ ਉਹ ਸੱਟ ਮੀਆਂ।
ਬੋਲਦਾ ਪਹਿਲਾਂ ਜੇ ਤੋਲ ਕੇ, ਠੀਕ ਕਰਦਾ,
ਚੁਗਲੀ-ਖੋਰਾਂ ਦੇ ਬਹਿੰਦਾ ਨਾ ਕੋਲ ਮੀਆਂ।
ਮਾੜੇ ਯਾਰਾਂ ਦੀ ਯਾਰੀ ਵਿੱਚ ਬਹੇ ਜਿਹੜਾ,
ਖੁਦ ਹੀ ਕਰ ਬਹਿੰਦਾ ਸੈਲਫ ਗੋਲ ਮੀਆਂ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-14 ਮਈ 2021

Published

on

ajjnama

ਮਹਿਕਮਾ ਕੋਈ ਹੈ ਹਿੰਦ ਦੇ ਦੇਸ਼ ਵਾਲਾ,
ਕਰਦਾ ਬਹੁਤ ਬਾਤਾਂ, ਕੰਮ ਘੱਟ ਮੀਆਂ।
ਗੱਲੀਂ ਟਾਕੀ ਅਸਮਾਨ ਨੂੰ ਲਾਉਣ ਸਾਰੇ,
ਸਾਰੇ ਈ ਆਖਦੇ, ਕੱਢ ਦੂੰ ਵੱਟ ਮੀਆਂ।
ਦਰਜਨ ਵਾਰ ਵੀ ਕੰਮ ਨੂੰ ਆਖ ਦੇਈਏ,
ਲਾਈ ਸੁਣੀ ਜਾਵੇ ਇਹ ਹੀ ਰੱਟ ਮੀਆਂ।
ਬਾਪੂ ਗਾਂਧੀ ਦਾ ਕਾਗਜ਼ ਵਿਖਾਓ ਜੇਕਰ,
ਅੜਿਆ ਕੰਮ ਵੀ ਹੁੰਦਾ ਈ ਝੱਟ ਮੀਆਂ।
ਰਾਜ ਬਦਲਦੇ, ਜਾਣ ਫਿਰ ਬਦਲ ਰਾਜੇ,
ਬਦਲੀ ਰਾਜ ਦੀ ਕਦੀ ਨਾ ਰੀਤ ਮੀਆਂ।
ਬਦਲਦਾ ਝੰਡੇ ਦਾ ਰੰਗ, ਜਾਂ ਰਾਜਨੀਤੀ,
ਡਿੱਠੀ ਬਦਲਦੀ ਕਦੀ ਨਾ ਨੀਤ ਮੀਆਂ।

  • ਤੀਸ ਮਾਰ ਖਾਂ

Continue Reading

ਰੁਝਾਨ


Copyright by IK Soch News powered by InstantWebsites.ca