ਅੱਜ-ਨਾਮਾ-ਦਸੰਬਰ 26, 2020 - ਇਕ ਸੋਚ
Connect with us [email protected]

ਅੱਜ-ਨਾਮਾ

ਅੱਜ-ਨਾਮਾ-ਦਸੰਬਰ 26, 2020

Published

on

ajjnama

ਚੱਲੇ ਮੀਟਿੰਗਾਂ ਕਰਨ ਸੀ ਭਾਜਪਾਈਏ,
ਹੋ ਕੇ ਗਏ ਉਹ ਘਰੋਂ ਤਿਆਰ ਮੀਆਂ।
ਸਿੱਧੇ ਦਿੱਲੀ ਤੋਂ ਜਿਵੇਂ ਸੰਦੇਸ਼ ਆਇਆ,
ਜਾਣਾ ਉਹਦਾ ਸੀ ਕਰਨ ਪ੍ਰਚਾਰ ਮੀਆਂ।
ਹਾਲਾਤ ਅੱਗੇ ਪੰਜਾਬ ਦੇ ਪਏ ਵਿਗੜੇ,
ਰਿਹਾ ਸੋਚਿਆ ਸਭਵਿਸਥਾਰ ਮੀਆਂ।
ਪਾਇਆ ਲੋਕਾਂ ਨੇ ਜਦੋਂ ਸੀ ਆਣ ਘੇਰਾ,
ਹੋ ਕੇ ਮੁੜੇ ਫਿਰ ਖੱਜਲ-ਖੁਆਰ ਮੀਆਂ।
ਮੋਦੀ-ਮੋਦੀ ਦੀ ਰੱਟ ਇਹ ਲਾਉਣ ਵਾਲੇ,
ਵੇਖਿਆ ਵਕਤ ਦਾ ਚੰਗ ਨਾ ਮਾੜ ਮੀਆਂ।
ਬਦਲਿਆ ਪਿਆ ਪੰਜਾਬ ਦਾ ਰੌਂਅ ਓਧਰ,
ਹਰ ਕੋਈ ਜਾਪਦਾ ਅੱਗ ਦੀ ਨਾੜ ਮੀਆਂ।
-ਤੀਸ ਮਾਰ ਖਾਂ

Click Here To Read Latest Punjabi Poetry

ਅੱਜ-ਨਾਮਾ

ਅੱਜ-ਨਾਮਾ-ਜਨਵਰੀ 27, 2021

Published

on

ਹੋਇਆ ਦਿੱਲੀ ਦੇ ਵਿੱਚ ਜੋ ਬੁਰਾ ਹੋਇਆ,
ਇਹੀ ਪਹਿਲਾਂ ਸੀ ਕਈਆਂ ਨੂੰ ਸ਼ੱਕ ਬੇਲੀ।
ਲੀਡਰ ਰਹਿ ਗਏ ਕਿਸਾਨਾਂ ਦੇ ਇੱਕ ਬੰਨੇ,
ਲੈ ਗਏ ਭੀੜਾਂ ਕਈ ਹੋਰ ਸਨ ਧੱਕ ਬੇਲੀ।
ਵੱਢਿਆ ਨੱਕ ਗਿਆ ਆਖਦਾ ਕੋਈ ਪਿੱਛੋਂ,
ਕਹਿੰਦਾ ਕੋਈ, ਬਈ ਤੋੜਿਆ ਲੱਕ ਬੇਲੀ।
ਹੋਇਆ ਚਰਚਾ ਤੋਂ ਲਾਂਭੇ ਹੈ ਅਸਲ ਮੁੱਦਾ,
ਦੂਸਰੀ ਬਹਿਸ ਨੇ ਲਿਆ ਉਹ ਢੱਕ ਬੇਲੀ।
ਹਾਲਤ ਕੱਲ੍ਹ ਦੀ ਅੱਜ ਨਾ ਨਜ਼ਰ ਆਉਂਦੀ,
ਬਣ ਗਏ ਅਸਲੋਂ ਹਨ ਹੋਰ ਹਾਲਾਤ ਬੇਲੀ।
ਲਹਿ ਕੇ ਲੀਹ ਤੋਂ ਗੱਡੀ ਪਈ ਹੋਰ ਰਸਤੇ,
ਬਣਨੀ ਸੌਖੀ ਨਹੀਂ ਪਹਿਲੜੀ ਬਾਤ ਬੇਲੀ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 26, 2021

Published

on

ajjnama

ਫਸਿਆ ਪਾਕਿ ਦਾ ਮੁਖੀ ਇਮਰਾਨ ਟੇਢਾ,
ਮੁੱਕਦੀ ਮੁਸ਼ਕਲਾਂ ਦੀ ਨਾਹੀਂ ਲੜੀ ਬੇਲੀ।
ਪਹਿਲੀ ਔਕੜ ਦਾ ਲੱਭਦਾ ਹੱਲ ਹੈ ਨਹੀਂ,
ਦੂਸਰੀ ਹੁੰਦੀ ਕੋਈ ਬੂਹੇ `ਤੇ ਖੜੀ ਬੇਲੀ।
ਹੁੰਦਾ ਜ਼ਬਤ ਕੋਈ ਕਦੇ ਜਹਾਜ਼ ਉਸ ਦਾ,
ਹੋਟਲ ਜ਼ਬਤੀਆਂ ਦੀ ਜਿੱਦਾਂ ਝੜੀ ਬੇਲੀ।
ਰਿਹਾ ਦਿਨ ਜਾਂ ਰਾਤ ਦਾ ਫਰਕ ਹੈ ਨਹੀਂ,
ਹਰ ਕੋਈ ਜਾਪਦੀ ਔਖੀ ਹੈ ਘੜੀ ਬੇਲੀ।
ਓਧਰ ਫਸਿਆ ਸੰਸਾਰ ਵਿੱਚ ਬਹੁਤ ਡਾਢਾ,
ਏਧਰ ਮੁਲਕ ਵਿੱਚ ਮੰਦੜਾ ਹਾਲ ਹੋਇਆ।
ਭਰ ਲਏ ਆਗੂਆਂ ਸੁਣੇ ਕਈ ਮਾਲ-ਖਾਨੇ,
ਓਦਾਂ ਮੁਲਕਇਹ ਪਿਆ ਕੰਗਾਲ ਹੋਇਆ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 25, 2021

Published

on

ajjnama

ਬਚ ਕੇ ਰਿਹੋ ਕਿਸਾਨਾਂ ਦੇ ਲੀਡਰੋ ਬਈ,
ਚੁਆਤੀ ਕੋਈ ਨਾ ਪਾਸਿਉਂ ਲਾਏ ਬੇਲੀ।
ਬੰਦਾ ਬਾਹਰ ਦਾ ਭੀੜ ਦੇ ਵਿੱਚ ਮਿਲ ਕੇ,
ਕਾਂਟੀ ਮਾਰ ਕੇ ਖਿਸਕ ਨਹੀਂ ਜਾਏ ਬੇਲੀ।
ਫਸੀ ਹੋਈ ਸਰਕਾਰ ਆ ਬੜੀ ਲੱਗਦੀ,
ਜੀਹਦੇ ਤੇਵਰ ਨਾ ਜਾਣ ਛਿਪਾਏ ਬੇਲੀ।
ਡਿੱਠਾ ਕੋਈ ਨਾ ਜਿਹੜਾ ਸਰਕਾਰ ਤੋੜੀਂ,
ਜਾ ਕੇ ਅਕਲ ਦੀ ਬਾਤ ਸਮਝਾਏ ਬੇਲੀ।
ਛੱਬੀ ਤੀਕਰ ਆ ਚਿੰਤਾ ਦਾ ਸਮਾਂ ਬੇਲੀ,
ਬੜੀ ਆ ਵੱਡੀ ਹਲੀਮੀ ਦੀ ਲੋੜ ਬੇਲੀ।
ਪਾਉਂਦਾ ਫਿਕਰ ਜਵਾਨਾਂ ਦਾ ਜੋਸ਼ ਵੱਡਾ,
ਜਾਵੇ ਸਬਰ ਦਾ ਕੰਢਾ ਨਹੀਂ ਤੋੜ ਬੇਲੀ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca