Ajj Nama December-04-2020 | Latest Punjabi Poetry
Connect with us apnews@iksoch.com

ਅੱਜ-ਨਾਮਾ

ਅੱਜ-ਨਾਮਾ-ਦਸੰਬਰ 03, 2020

Published

on

ajjnama

ਦਿੱਲੀ ਜਾਣ ਲਈ ਪਹਿਲ ਪੰਜਾਬ ਕੀਤੀ,
ਹਾਮੀ ਭਰੀ ਹਰਿਆਣੀਆਂ ਨਾਲ ਮਿੱਤਰ।
ਤੁਰ ਪਏ ਯੂ ਪੀ ਦੇ ਫੇਰ ਕਿਸਾਨ ਓਧਰ,
ਆਇਆ ਕਈ ਥਾਂ ਹੋਰਉਬਾਲ ਮਿੱਤਰ।
ਰਾਜਸਥਾਨ, ਹਿਮਾਚਲ ਤੋਂ ਲੋਕ ਨਿਕਲੇ,
ਮੱਧ ਪ੍ਰਦੇਸ਼ ਤੋਂ ਉੱਠੀ ਸੀ ਤਾਲ ਮਿੱਤਰ।
ਮਹਾਰਾਸ਼ਟਰ ਦੇ ਤੀਕ ਵੀ ਲਹਿਰ ਪੁੱਜੀ,
ਆਇਆ ਜੋਸ਼ ਦੇ ਵਿੱਚ ਬੰਗਾਲ ਮਿੱਤਰ।
ਲੋਕਤੰਤਰ ਵਿੱਚ ਲੋਕੀਂਆ ਭਖੇ ਫਿਰਦੇ,
ਲੱਗਦੀ ਢੀਠ ਹੈ ਹਾਲੇ ਸਰਕਾਰ ਮਿੱਤਰ।
ਨੀਤੀ ਮਿਥੀ ਪਈ ਜਿੱਦਾਂ ਦੀ ਹਾਕਮਾਂ ਨੇ,
ਫਸਾ ਕੇ ਦੇਸ਼ ਉਹ ਦੇਣਗੇ ਮਾਰ ਮਿੱਤਰ।
-ਤੀਸ ਮਾਰ ਖਾਂ

Click Here To Read More Latest Punjabi Poetry

ਅੱਜ-ਨਾਮਾ

ਅੱਜ-ਨਾਮਾ-ਜਨਵਰੀ 22, 2021

Published

on

ajjnama

(22 ਜਨਵਰੀ ਨੂੰ ਉੱਨੀ ਸਾਲ ਪੂਰੇ ਕਰ ਗਿਆ ‘ਅੱਜ-ਨਾਮਾ’)
ਕਰਿਆ ਯਾਦ ਸਨੇਹੀਆਂ ਨੇ ਅੱਜ-ਨਾਮਾ,
ਉੱਨੀਵਾਂ ਸਾਲ ਵੀ ਗਿਆ ਗੁਜ਼ਾਰ ਬੇਲੀ।
ਮਾੜਾ ਦੌਰ ਇਹ ਗੌਲਦਾ ਰਿਹਾ ਬੇਸ਼ੱਕ,
ਹੌਲੇ ਕਰਨ ਲਈ ਦਿਲਾਂ ਦੇ ਭਾਰ ਬੇਲੀ।
ਜਿੱਧਰ ਕਿਤੇ ਭਲਾਈ ਸੀ ਨਜ਼ਰ ਆਈ,
ਲੈਂਦੀ ਉਹਦੀ ਵੀ ਰਿਹਾ ਹੈ ਸਾਰ ਬੇਲੀ।
ਰਾਜਨੀਤੀ ਦਾ ਛੇੜ ਲਿਆ ਜਦੋਂ ਕਿੱਸਾ,
ਹੋਣਾ ਪਿਆ ਇਸਨੂੰ ਅਵਾ-ਜ਼ਾਰ ਬੇਲੀ।
ਫਿਰਕੇਦਾਰੀ ਦੀ ਮਾਰ ਕੁਝ ਵੇਖ ਵਧਦੀ,
ਕਰਨਾ ਪਿਆ ਜਿੱਦਾਂਕਦੇ ਜਿ਼ਕਰ ਬੇਲੀ।
ਲੋਕਾਂ ਵਾਂਗਰ ਹੀ ਓਸ ਦਿਨ ਅੱਜ-ਨਾਮਾ,
ਕਰਦਾ ਦੇਸ਼ ਦਾ ਰਿਹਾ ਹੈ ਫਿਕਰ ਬੇਲੀ।

  • ਤੀਸ ਮਾਰ ਖਾਂ

(ਪਾਠਕਾਂ ਦਾ ਪਿਆਰਾ ਕਾਲਮ ‘ਅੱਜ-ਨਾਮਾ’ ਪਹਿਲਾਂ ਕਦੇ-ਕਦੇ ਛਪਦਾ ਸੀ, ਪਰ ਸਾਲ 2001 ਤੋਂ ਇਹ ਰੋਜ਼ਾਨਾ ਛਪਣ ਲੱਗਾ ਸੀ। ਇਹ ਕਾਲਮ ਸ਼ਾਇਦ ਪੰਜਾਬੀ ਦਾ ਏਨੇ ਸਾਲ ਲਗਾਤਾਰ ਛਪਣ ਵਾਲਾ ਇਕੱਲਾ ਕਾਲਮ ਹੈ, ਜਿਹੜਾ ਅੱਜ ਵੀਹਵੇਂ ਸਾਲ ਵਿੱਚ ਦਾਖਲ ਹੋ ਗਿਆ ਹੈ)

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 21, 2021

Published

on

ajjnama

ਤੁਰ ਗਿਆ ਆਖਰ ਹੈ ਅੱਜ ਟਰੰਪ ਘਰ ਨੂੰ,
ਪੈਂਦੀਆਂ ਗੂੰਜਾਂ ਨੂੰ ਗਿਆ ਉਹ ਛੱਡ ਮੀਆਂ।
ਬਹੁਤਿਆਂ ਲੋਕਾਂ ਦੀ ਓਸ ਲਈ ਰਾਏ ਮਾੜੀ,
ਆਖਿਆ ਕਈਆਂ ਕਿ ਬਹੁਤ ਉਜੱਡ ਮੀਆਂ।
ਸਾਂਭਣਾ ਜੀਹਨੇ ਆ ਮੁਲਕ ਨੂੰ ਓਸ ਮਗਰੋਂ,
ਖੋਦ ਗਿਆ ਡੂੰਘੀ ਹੈ ਰਾਹ ਦੀ ਖੱਡ ਮੀਆਂ।
ਜੋ ਕੁਝ ਕਹਿ ਗਿਆ ਅੰਤ ਵਿੱਚ ਜਾਣ ਵੇਲੇ,
ਮੋਹੜੀ ਕੰਡਿਆਂ ਦੀ ਗਿਆ ਹੈ ਗੱਡ ਮੀਆਂ।
ਟਿਕਦਾ ਆਪ ਨਹੀਂ ਕਿਸੇ ਨੂੰ ਟਿਕਣ ਦੇਂਦਾ,
ਆਗੂਆਂ ਵਿੱਚੋਂ ਇਹ ਵੱਖਰੀ ਨਸਲ ਮੀਆਂ।
ਜਿਹੜੀ ਨਫਰਤ ਦੀ ਲਾ ਗਿਆ ਜੜ੍ਹ ਜਾਂਦਾ,
ਉੱਗਣੀ ਅਜੇ ਆ ਰਹਿੰਦੜੀ ਫਸਲ ਮੀਆਂ।

  • ਤੀਸ ਮਾਰ ਖਾਂ

Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 20, 2021

Published

on

ajjnama

ਛੱਬੀ ਜਨਵਰੀ ਆਈ ਜਾਂ ਪਈ ਸਿਰ `ਤੇ,
ਲੱਗੀ ਚਿੰਤਾ ਜਿਹੀ ਕਰਨ ਸਰਕਾਰ ਬੇਲੀ।
ਸੁਣਿਆ ਦਿੱਲੀ ਕਿਸਾਨਾਂ ਨੇ ਆਣ ਵੜਨਾ,
ਟਰੈਕਟਰ ਆਉਣਗੇ ਬੰਨ੍ਹ ਕੇ ਡਾਰ ਬੇਲੀ।
ਏਨੀ ਪਬਲਿਕ ਨੂੰ ਸਾਂਭਣਾ ਹੋਊ ਮੁਸ਼ਕਲ,
ਲੰਮੀ ਹੋ ਜਾਊ ਇਹ ਬਹੁਤ ਕਤਾਰ ਬੇਲੀ।
ਵਾਸਤਾ ਪਾਇਆ ਕਿਸਾਨਾਂ ਦੇ ਲੀਡਰਾਂ ਦਾ,
ਜਿਹੜੇ ਰੁਕਣ ਲਈ ਨਹੀਂ ਤਿਆਰ ਬੇਲੀ।
ਸਖਤੀ ਕੀਤਿਆਂ ਵਿਗੜਦੀ ਬਾਤ ਲੱਗਦੀ,
ਕਾਫਲਾ ਤਾਂ ਵੀ ਨਾ ਹੋਣਾ ਇਹ ਡੱਕ ਬੇਲੀ।
ਦਿੱਤਿਆਂ ਢਿੱਲ ਵੀ ਕਈ ਹਨ ਸ਼ੱਕ ਬੇਲੀ,
ਹੋ ਗਿਆ ਔਖਾ ਬਚਾਉਣਾ ਹੈ ਨੱਕ ਬੇਲੀ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca