Ajj Nama April -9- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-8 ਅਪ੍ਰੈਲ 2021

Published

on

ajjnama

ਬੰਦਾ ਏਧਰ ਦਾ ਟੁੱਟਾ ਤਾਂ ਗਿਆ ਓਧਰ,
ਓਧਰ ਵਾਲਾ ਵੀ ਟੁੱਟਣ ਨੂੰ ਫਿਰੇ ਬੇਲੀ।
ਹਰ ਕੋਈ ਰੱਖ ਕੇ ਆਂਵਦਾ ਝਾਕ ਵੱਡੀ,
ਜਿਹੜੀ ਲੱਗਦੀ ਦਿੱਸੀ ਨਾ ਸਿਰੇ ਬੇਲੀ।
ਹਰ ਇੱਕ ਪਾਰਟੀ ਦੇ ਲੀਡਰ ਚੋਣ ਨੇੜੇ,
ਏਦਾਂਕਈ ਹਨਕਈ ਵਾਰ ਕਿਰੇ ਬੇਲੀ।
ਮਗਰੋਂ ਫਿਰਨ ਖਜ਼ੂਰਾਂ ਦੇ ਨਾਲ ਲਟਕੇ,
ਜਿਹੜੇ ਵਿੱਚੋਂ ਆਕਾਸ਼ ਦੇ ਗਿਰੇ ਬੇਲੀ।
ਜਦ ਵੀ ਆਂਵਦੀ ਚੋਣ ਹੈ ਕੋਈ ਤਕੜੀ,
ਛੜੱਪਾ ਲੀਡਰਾਂ ਦਾ ਵਧਦਾ ਜਾਏ ਬੇਲੀ।
ਸੱਦਿਆ ਜਿਨ੍ਹਾਂ ਨੇ ਉਨ੍ਹਾਂ ਨੂੰ ਆਪ ਹੁੰਦਾ,
ਪਿੱਛੋਂ ਲੱਡੂ ਵੀ ਝੋਲੀ ਨਹੀਂ ਪਾਏ ਬੇਲੀ।

  • ਤੀਸ ਮਾਰ ਖਾਂ

Click Here To Read More Latest Punjabi Poetry

ਅੱਜ-ਨਾਮਾ

ਅੱਜ-ਨਾਮਾ-17 ਅਪ੍ਰੈਲ 2021

Published

on

Ajj Nama

ਅਫਸਰ ਵੱਡਾ ਰਿਟਾਇਰ ਜੋ ਹੋਣ ਵਾਲਾ,
ਜਦ ਵੀ ਬੋਲੇ, ਇਸ਼ਾਰੇ ਜਿਹੇ ਕਰੇ ਬੇਲੀ।
ਤਕੜੀ ਪੈਨਸ਼ਨ ਬੇਸ਼ੱਕ ਹੈ ਮਿਲਣ ਵਾਲੀ,
ਗੁਜ਼ਾਰਾ ਪੈਨਸ਼ਨ ਦੇ ਨਾਲ ਨਾ ਸਰੇ ਬੇਲੀ।
ਵਿਹੜੇ ਪਹੁੰਚ ਕੇ ਵਕਤ ਦੇ ਹਾਕਮਾਂ ਦੇ,
ਹਾਜ਼ਰੀ ਸੁਬਹਾ ਤੇ ਸ਼ਾਮ ਨੂੰ ਭਰੇ ਬੇਲੀ।
ਕਿਸੇ ਵੀ ਬੋਰਡ ਜਾਂ ਕਿਸੇ ਅਥਾਰਟੀ ਦੀ,
ਕੁਰਸੀ ਲੈਣ ਲਈ ਅਰਜ਼ੀਆਂ ਧਰੇ ਬੇਲੀ।
ਫਸਿਆ ਵੇਖਦੇ ਜਦੋਂ ਫਿਰ ਘਾਗ ਲੀਡਰ,
ਉਲਟੀ-ਸਿੱਧੀ ਵੀ ਪਾਉਣ ਵਗਾਰ ਬੇਲੀ।
ਅੱਗੇ ਰੱਖ ਕੇ ਫਸੀ ਹੋਈ ਫਾਈਲ ਕੋਈ,
ਕਹਿੰਦੇ, ਘੁੱਗੀ ਤਾਂ ਜ਼ਰਾ ਕੁ ਮਾਰ ਬੇਲੀ।
-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-16 ਅਪ੍ਰੈਲ 2021

Published

on

Ajj Nama

ਹੋਈ ਕੈਪਟਨ ਤੇ ਕੁੰਵਰ ਦੀ ਕੱਲ੍ਹ ਬੈਠਕ,
ਉਲਝਣ ਓਦਾਂ ਦੀ ਓਦਾਂ ਹੈ ਰਹੀ ਮੀਆਂ।
ਕੈਪਟਨ ਕੋਸਿ਼ਸ਼ ਮਨਾਉਣ ਦੀ ਬੜੀ ਕੀਤੀ,
ਮਨ ਦੀ ਗੱਲ ਫਿਰ ਕੁੰਵਰ ਨੇ ਕਹੀ ਮੀਆਂ।
ਦੋਵਾਂ ਧਿਰਾਂ ਦੀ ਮੁਸ਼ਕਲ ਸੀ ਬੱਸ ਇੱਕੋ,
ਲੱਗਦਾ ਦੋਵਾਂ ਨੂੰ ਅਸੀਂ ਹਾਂ ਸਹੀ ਮੀਆਂ।
ਲਹਿ ਗਈ ਗੱਡੀ ਜੋ ਪਟੜੀਉਂ ਇੱਕ ਵਾਰੀ,
ਚੜ੍ਹਨੋਂ ਰਹੀ ਤੇ ਰਹਿਣੀ ਫਿਰ ਲਹੀ ਮੀਆਂ।
ਓਧਰ ਚੋਭਾਂ ਪਈ ਲਾਉਂਦੀ ਆ ਰਾਜਨੀਤੀ,
ਲਾਉਣ ਦੇਂਦੀ ਨਾ ਸਿਰੇ ਕੋਈ ਬਾਤ ਮੀਆਂ।
ਕਈ ਹਨ ਬੁੱਕਲ ਦੇ ਸੱਪ ਸਰਗਰਮ ਹੋਏ,
ਕਰਦੇ ਅੰਦਰ ਤੋਂ ਪੂਰੀ ਉਹ ਘਾਤ ਮੀਆਂ।
-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-15 ਅਪ੍ਰੈਲ 2021

Published

on

Ajj Nama

ਮੂਰਖ ਕਹਿੰਦੇ ਕੋਰੋਨਾ ਦਾ ਰੋਗ ਹੈ ਨਹੀਂ,
ਜਦ ਕਿ ਮਾਰ ਨਾ ਹੁੰਦੀ ਆ ਝੱਲ ਮੀਆਂ।
ਮਿਲਦਾ ਬੈੱਡ ਨਹੀਂ ਹਸਪਤਾਲ ਦੇ ਵਿੱਚ,
ਇਹਦਾ ਨਿਕਲਦਾ ਕੋਈ ਨਾ ਹੱਲ ਮੀਆਂ।
ਗਿਣਤੀ ਮੌਤਾਂ ਦੀ ਏਦਾਂ ਹੀ ਵਧੀ ਜਾਂਦੀ,
ਕਰਨੀ ਪੀੜ ਦੇਂਦੀ ਏਹਦੀ ਗੱਲ ਮੀਆਂ।
ਡਾਕਟਰ ਪਿੰਡਾਂ ਦੇ ਇਹੋ ਈ ਕਹੀ ਜਾਂਦੇ,
ਹਸਪਤਾਲਾਂ ਦੇ ਜਾਣਾ ਨਹੀਂ ਵੱਲ ਮੀਆਂ।
ਲਾਲਚ ਉਨ੍ਹਾਂ ਨੂੰ ਏਥੇ ਉਹ ਰਹਿਣਗੇ ਤਾਂ,
ਪੈਸਾ ਯਾਰਾਂ ਦੀ ਜੇਬ ਵਿੱਚ ਆਊ ਮੀਆਂ।
ਅਫਸਰ ਖੁਸ਼ ਨੇ ਕੇਸਾਂ ਦੀ ਵੱਧ ਗਿਣਤੀ,
ਲਿਖੀ ਖਾਤੇ ਦੇ ਵਿੱਚ ਨਹੀਂ ਜਾਊ ਮੀਆਂ।
-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca