Ajj Nama April -24- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-24 ਅਪ੍ਰੈਲ 2021

Published

on

ajjnama

ਓਧਰ ਪਿਆ ਕੋਰੋਨਾ ਨੇ ਕਹਿਰ ਪਾਇਆ,
ਏਧਰ ਸ਼ਹਿਰਾਂ ਦੀ ਚੋਣ ਪਈ ਹੋਏ ਬੇਲੀ।
ਨਗਰ ਕੌਂਸਲਾਂ ਲਈ ਮੈਂਬਰ ਚੁਣੇ ਜਿਹੜੇ,
ਪ੍ਰਧਾਨੀਆਂ ਲੈਣ ਲਈ ਆਣ ਖੜੋਏ ਬੇਲੀ।
ਜੀਹਨੂੰ ਮਰਜ਼ੀ ਪ੍ਰਧਾਨ ਬਣਾਈ ਫਿਰਿਓ,
ਪੂਰੇ ਸ਼ਹਿਰਾਂ ਦੇ ਜਾਣੇ ਨਹੀਂ ਟੋਏ ਬੇਲੀ।
ਪ੍ਰਧਾਨੀ ਖੇਡਾਂ ਵਿੱਚ ਕੌਣ ਮਰੀਜ਼ ਵਿੰਹਦਾ,
ਕਿਹੜਾ ਮਰਦਿਆਂ ਨੂੰ ਜਾ ਕੇ ਰੋਏ ਬੇਲੀ।
ਬਲਦੇ ਦਿਨੇ ਤੇ ਰਾਤ ਹਨ ਸਿਵੇ ਦੀਂਹਦੇ,
ਉੱਡਦੀ ਸੜਕਾਂ ਦੇ ਤੀਕ ਹੈ ਰਾਖ ਬੇਲੀ।
ਚੜ੍ਹਿਆ ਜਿਨ੍ਹਾਂ ਨੂੰ ਚਾਅ ਪ੍ਰਧਾਨੀਆਂ ਦਾ,
‘ਸ਼ਰਮ ਕਰੋ’ ਨਾ ਇਨ੍ਹਾਂ ਨੂੰ ਆਖ ਬੇਲੀ।

  • ਤੀਸ ਮਾਰ ਖਾਂ

Read More Click Here To Read More

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-11 ਮਈ 2021

Published

on

ajjnama

ਕਿਧਰੇ ਕੀਤੀ ਕੋਈ ਬੈਠਕ ਅਕਾਲੀਆਂ ਨੇ,
ਜਾਂਦਾ ਕਾਂਗਰਸ ਦਾ ਟੱਬਰ ਹੈ ਲੜੀ ਬੇਲੀ।
ਆਉਂਦਾ ਵਾਪਸ ਨਾ ਲੱਗਦਾ ਨਵਜੋਤ ਸਿੱਧੂ,
ਜੱਖਣਾ ਪੁੱਟੀ ਵੀ ਜਾਂਦਾ ਪਿਆ ਬੜੀ ਬੇਲੀ।
ਕਰਿਆ ਚੁੱਪ ਪ੍ਰਤਾਪ ਸਿੰਘ ਬਾਜਵਾ ਨਹੀਂ,
ਹਮਲਾ ਕਰਨ ਦੀ ਭਾਲੇ ਉਹ ਘੜੀ ਬੇਲੀ।
ਕੁਝ ਹਨ ਮੀਸਣੇ ਮੂੰਹੋਂ ਉਹ ਬੋਲਦੇ ਨਹੀਂ,
ਬਹੁਕਰ ਉਨ੍ਹਾਂ ਵੀ ਕੀਤੀ ਆ ਖੜੀ ਬੇਲੀ।
ਲੱਗਾ ਮੌਕਾ ਕੁਝ ਠੀਕ ਤੇ ਸਾਂਭ ਲਈਏ,
ਜਿੱਤੀਏ ਫੇਰ ਇਹ ਰਾਜ ਪੰਜਾਬ ਬੇਲੀ।
ਬੋਲਿਆ ਕੋਈ, ਕਿ ਪੁੱਛੇਗਾ ਜਦੋਂ ਕੋਈ,
ਦੇਣਾ ਬਰਗਾੜੀ ਦਾ ਪਊ ਜਵਾਬ ਬੇਲੀ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-10 ਮਈ 2021

Published

on

ajjnama

ਗਲੀਓ-ਗਲੀ ਦੇ ਵਿੱਚ ਆ ਹੋਈ ਚਰਚਾ,
ਆ ਕੇ ਕਿਤੋਂ ਕੋਰੋਨਾ ਗਿਆ ਛੁਪ ਮਿੱਤਰ।
ਲਾਉਂਦਾ ਘਾਤ ਤੇ ਮਾਰਦਾ ਡੰਗ ਲੁਕ ਕੇ,
ਓਦਾਂ ਕੀਤਾ ਈ ਰਹਿੰਦੜਾ ਚੁੱਪ ਮਿੱਤਰ।
ਨਾ ਉਹ ਭੀੜ, ਨਾ ਕੱਲ-ਮੁਕੱਲ ਵਿੰਹਦਾ,
ਨਾ ਉਹ ਵਿੰਹਦਾ ਹੈ ਛਾਂ ਜਾ ਧੁੱਪ ਮਿੱਤਰ।
ਜਿਹੜੇ ਟੱਬਰ `ਤੇ ਮਾਰਦਾ ਝਪਟ ਭੈੜਾ,
ਓਥੇ ਪਾਉਂਦਾ ਹਨੇਰ ਉਹ ਘੁੱਪ ਮਿੱਤਰ।
ਪੁੱਛੋ ਉਨ੍ਹਾਂ ਨੂੰ, ਜਿਨ੍ਹਾਂ ਦੇ ਘਰਾਂ ਅੰਦਰ,
ਜਾ-ਜਾ ਲਾਈ ਕੋਰੋਨਾ ਨੇ ਸੰਨ੍ਹ ਮਿੱਤਰ।
ਨਾਂ ਵੀ ਲੈਣ ਤੋਂ ਉਹਦਾ ਤ੍ਰਹਿਕਦੇ ਈ,
ਲਵੇ ਫੇਰ ਤੋਂ ਚੁੱਕ ਨਹੀਂ ਫੰਨ੍ਹ ਮਿੱਤਰ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-09 ਮਈ 2021

Published

on

ajjnama

ਸੁਣਦੇ ਹੁੰਦੇ ਸਾਂ ਬਾਤ ਇਹ ਬਾਬਿਆਂ ਤੋਂ,
ਜਿਊਣਾ ਝੂਠ ਤਾਂ ਸੱਚ ਹੈ ਮਰਨ ਮਿੱਤਰ।
ਆ ਗਿਆ ਜਦੋਂ ਕੋਰੋਨਾ ਹੈ ਅਸਾਂ ਮੂਹਰੇ,
ਔਖਾ ਬੜਾ ਇਹ ਸੱਚ ਹੈ ਜਰਨ ਮਿੱਤਰ।
ਕਿਧਰੇ ਪੈਰ ਨੂੰ ਜ਼ਰਾ ਵੀ ਮੋਚ ਆ ਜਾਏ,
ਲੱਗਦਾ ਬੰਦਾ ਕੋਰੋਨਾ ਤੋਂ ਡਰਨ ਮਿੱਤਰ।
ਮਿਲਦੀ ਜਿੱਥੋਂ ਦਵਾਈ ਉਹ ਜਾਏ ਚੱਬੀ,
ਨੁਸਖਾ-ਪੁੜੀ ਵੀ ਲੱਗਦਾ ਚਰਨ ਮਿੱਤਰ।
ਅਰਥੀ ਮਗਰ ਨਾ ਸਿਵੇ ਤੱਕ ਨਾਲ ਜਾਂਦਾ,
ਬੰਦਾ ਗੁੱਗੇ ਨੂੰ ਪੂਜਣ ਲਈ ਜਾਏ ਮਿੱਤਰ।
ਆਇਆ ਕੋਲ ਕੋਰੋਨਾ ਨਹੀਂ ਅਜੇ ਬੇਸ਼ੱਕ,
ਪਏ ਆ ਵਹਿਮ ਨੇ ਸਾਹ ਸੁਕਾਏ ਮਿੱਤਰ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca