Ajj Nama April -19- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-19 ਅਪ੍ਰੈਲ 2021

Published

on

ajjnama

ਗੰਗਾ ਮਈਆ ਦੀ ਗੋਦ ਸੀ ਗਏ ਜਿਹੜੇ,
ਮੁੜ ਪਏ ਸੰਤ ਉਹ ਕੁੰਭ ਨੂੰ ਛੋੜ ਭਾਈ।
ਹੋਣਾ ਰਹਿੰਦਾ ਸੀ ਇੱਕ ਇਸ਼ਨਾਨ ਬਾਕੀ,
ਪੁਰਾਣੀ ਪ੍ਰੰਪਰਾ ਦਿੱਤੀ ਗਈ ਤੋੜ ਭਾਈ।
ਪਾਉਣਾ ਕੀਤਾ ਕੋਰੋਨਾ ਜਿਉਂ ਸ਼ੁਰੂ ਘੇਰਾ,
ਲਿਆ ਸੀ ਕਾਫਲਾ ਪਿੱਛੇ ਨੂੰ ਮੋੜ ਭਾਈ।
ਆ ਜਾਊ ਕੁੰਭ ਫਿਰ ਛੇ ਕੁ ਸਾਲ ਪਿੱਛੋਂ,
ਜਿੰਦਾ ਬਚਣ ਦੀ ਪਹਿਲੜੀ ਲੋੜ ਭਾਈ।
ਹੋਏ ਬਿਮਾਰ ਸ਼ਰਧਾਲੂ ਸੀ ਕਈ ਕਹਿੰਦੇ,
ਛੱਡ ਗਏ ਚੋਲਾ ਹਨ ਚਾਰ ਮਹੰਤ ਭਾਈ।
ਜੰਗਾਂ-ਯੁੱਧਾਂ ਤੋਂ ਮਾੜੀ ਆ ਮਰਜ਼ ਉੱਠੀ,
ਲੱਗਦੀ ਇਹਦੀ ਆ ਮਾਰ ਅਨੰਤ ਭਾਈ।

  • ਤੀਸ ਮਾਰ ਖਾਂ

Click Here Read More latest punjabi news paper

ਅੱਜ-ਨਾਮਾ

ਅੱਜ-ਨਾਮਾ-16 ਮਈ 2021

Published

on

ajjnama

ਸੁਣਿਆ ਬਾਹਲੀ ਸ਼ੈਤਾਨ ਆ ਰਾਜਨੀਤੀ,
ਮੁੱਦਾ ਨਿੱਤ ਕੁਝ ਨਵਾਂ ਜਿਹਾ ਫੜੇ ਬੇਲੀ।
ਸਿਆਸੀ ਮੁੱਦਾ ਕੋਈ ਲੱਭ ਹੈ ਆਮ ਜਾਂਦਾ,
ਨਾ ਕੋਈ ਲੱਭਣ ਤਾਂ ਜਾਂਦੇ ਆ ਘੜੇ ਬੇਲੀ।
ਕਿਹੜਾ ਦੇਊਗਾ ਕਦੋਂ ਕੁ ਸਾਥ ਕੀਹਦਾ,
ਰਹਿੰਦੇ ਤਿਆਰਪਿਆਦੇਨੇ ਖੜੇ ਬੇਲੀ।
ਚਾਰਾਜ਼ੋਈ ਲਈ ਕੋਈ ਹੈ ਖਿਸਕ ਜਾਂਦਾ,
ਕਿਧਰੇ ਜਾਵੇ ਕੋਈ ਘੇਰਿਆ ਰੜੇ ਬੇਲੀ।
ਚੱਲਣ ਲੱਗਾ ਹੈ ਨਵਾਂ ਕੋਈ ਗੇੜ ਸੁਣਿਆ,
ਹਿਲਜੁਲ ਸੁਣੀ ਮੁਹਾਲੀ ਵੱਲ ਹੋਈ ਬੇਲੀ।
ਅੰਬਰਸਰ ਵੱਲ ਸੁਣੀ ਕੁਝ ਤਾਰ ਜੁੜਦੀ,
ਲਾਹੁਣੀ ਕਿਸੇ ਦੀ ਸੁਣੀ ਆ ਲੋਈ ਬੇਲੀ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-15 ਮਈ 2021

Published

on

ajjnama

ਅਨੁਪਮ ਖੇਰ ਤੋਂ ਕਹੀ ਗਈ ਗੱਲ ਵਿਚਲੀ,
ਖਿੱਲਰੀ ਗੱਲ ਤਾਂ ਪਲਟ ਗਿਆ ਝੱਟ ਮੀਆਂ।
ਦੂਸਰੇ ਦਿਵਸ ਹੀ ਆ ਗਿਆ ਲੀਹ ਉਪਰ,
ਸਕਿਆ ਦਿਨ ਵੀ ਪੂਰਾ ਨਹੀਂ ਕੱਟ ਮੀਆਂ।
ਛੱਡਿਆ ਨਵਾਂ ਬਿਆਨ ਜਿਹਾ ਝੱਟ ਉਸ ਨੇ,
ਜੀ-ਹਜ਼ੂਰੀ ਲਈ ਕੱਢ ਗਿਆ ਵੱਟ ਮੀਆਂ।
ਪਹਿਲਾ ਦਾਗ ਨਹੀਂ ਫੇਰ ਵੀ ਮਿਟਣ ਵਾਲਾ,
ਆਇਆ ਵੇਲਾ ਤਾਂ ਮਾਰੂ ਉਹ ਸੱਟ ਮੀਆਂ।
ਬੋਲਦਾ ਪਹਿਲਾਂ ਜੇ ਤੋਲ ਕੇ, ਠੀਕ ਕਰਦਾ,
ਚੁਗਲੀ-ਖੋਰਾਂ ਦੇ ਬਹਿੰਦਾ ਨਾ ਕੋਲ ਮੀਆਂ।
ਮਾੜੇ ਯਾਰਾਂ ਦੀ ਯਾਰੀ ਵਿੱਚ ਬਹੇ ਜਿਹੜਾ,
ਖੁਦ ਹੀ ਕਰ ਬਹਿੰਦਾ ਸੈਲਫ ਗੋਲ ਮੀਆਂ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-14 ਮਈ 2021

Published

on

ajjnama

ਮਹਿਕਮਾ ਕੋਈ ਹੈ ਹਿੰਦ ਦੇ ਦੇਸ਼ ਵਾਲਾ,
ਕਰਦਾ ਬਹੁਤ ਬਾਤਾਂ, ਕੰਮ ਘੱਟ ਮੀਆਂ।
ਗੱਲੀਂ ਟਾਕੀ ਅਸਮਾਨ ਨੂੰ ਲਾਉਣ ਸਾਰੇ,
ਸਾਰੇ ਈ ਆਖਦੇ, ਕੱਢ ਦੂੰ ਵੱਟ ਮੀਆਂ।
ਦਰਜਨ ਵਾਰ ਵੀ ਕੰਮ ਨੂੰ ਆਖ ਦੇਈਏ,
ਲਾਈ ਸੁਣੀ ਜਾਵੇ ਇਹ ਹੀ ਰੱਟ ਮੀਆਂ।
ਬਾਪੂ ਗਾਂਧੀ ਦਾ ਕਾਗਜ਼ ਵਿਖਾਓ ਜੇਕਰ,
ਅੜਿਆ ਕੰਮ ਵੀ ਹੁੰਦਾ ਈ ਝੱਟ ਮੀਆਂ।
ਰਾਜ ਬਦਲਦੇ, ਜਾਣ ਫਿਰ ਬਦਲ ਰਾਜੇ,
ਬਦਲੀ ਰਾਜ ਦੀ ਕਦੀ ਨਾ ਰੀਤ ਮੀਆਂ।
ਬਦਲਦਾ ਝੰਡੇ ਦਾ ਰੰਗ, ਜਾਂ ਰਾਜਨੀਤੀ,
ਡਿੱਠੀ ਬਦਲਦੀ ਕਦੀ ਨਾ ਨੀਤ ਮੀਆਂ।

  • ਤੀਸ ਮਾਰ ਖਾਂ

Continue Reading

ਰੁਝਾਨ


Copyright by IK Soch News powered by InstantWebsites.ca