Ajj Nama-27- March-2021 | Latest Punjabi Poetry 2021| Ik Soch Punjabi
Connect with us [email protected]och.com

ਅੱਜ-ਨਾਮਾ

ਅੱਜ-ਨਾਮਾ- 27 ਮਾਰਚ 2021

Published

on

Ajj Nama

ਹੋਲਾ ਆਇਆ ਤੇ ਭੀੜ ਹੈ ਜੁੜਨ ਲੱਗੀ,
ਰਾਜਨੀਤੀ ਫਿਰ ਹੋਈ ਸਰਗਰਮ ਮੀਆਂ।
ਜਲਸਾ ਜੋੜਨਾ, ਭਾਸ਼ਣ ਹੈ ਕਰਨ ਜਾਣਾ,
ਰਾਜਸੀ ਲੀਡਰਾਂ ਦਾ ਇਹੋ ਧਰਮ ਮੀਆਂ।
ਓਧਰ ਆਗੂ ਕਿਸਾਨਾਂ ਦੇ ਫਿਰਨ ਭੜਕੇ,
ਕਰਦੇ ਪੈਂਤੜਾ ਮੂਲ ਨਹੀਂ ਨਰਮ ਮੀਆਂ।
ਪਾਰਟੀ ਜਿਹੜੀ ਨੇ ਕਹਿਣ ਸਟੇਜ ਲਾਈ,
ਉਹਦਾ ਤੋੜਨ ਨੂੰ ਜਾਵਾਂਗੇ ਭਰਮ ਮੀਆਂ।
ਜੀਹਨਾਂ ਜਾਲਾ ਜ਼ਬਾਨਾਂ ਦਾ ਲਾਹੁਣ ਜਾਣਾ,
ਤਕਰੀਰ ਸੋਚੀ ਅਗੇਤੀ ਸੀ ਹੋਈ ਮੀਆਂ।
ਸੁਣ ਕੇ ਆਗੂ ਕਿਸਾਨਾਂ ਦੇ ਆਉਣ ਲੱਗੇ,
ਵਰਕੇ ਲਿਖੇ ਪਏ ਫਿਰਨ ਲੁਕੋਈ ਮੀਆਂ।


-ਤੀਸ ਮਾਰ ਖਾਂ

Click Here To Read Latest Punjabi Poetry

ਅੱਜ-ਨਾਮਾ

ਅੱਜ-ਨਾਮਾ-19 ਅਪ੍ਰੈਲ 2021

Published

on

ajjnama

ਗੰਗਾ ਮਈਆ ਦੀ ਗੋਦ ਸੀ ਗਏ ਜਿਹੜੇ,
ਮੁੜ ਪਏ ਸੰਤ ਉਹ ਕੁੰਭ ਨੂੰ ਛੋੜ ਭਾਈ।
ਹੋਣਾ ਰਹਿੰਦਾ ਸੀ ਇੱਕ ਇਸ਼ਨਾਨ ਬਾਕੀ,
ਪੁਰਾਣੀ ਪ੍ਰੰਪਰਾ ਦਿੱਤੀ ਗਈ ਤੋੜ ਭਾਈ।
ਪਾਉਣਾ ਕੀਤਾ ਕੋਰੋਨਾ ਜਿਉਂ ਸ਼ੁਰੂ ਘੇਰਾ,
ਲਿਆ ਸੀ ਕਾਫਲਾ ਪਿੱਛੇ ਨੂੰ ਮੋੜ ਭਾਈ।
ਆ ਜਾਊ ਕੁੰਭ ਫਿਰ ਛੇ ਕੁ ਸਾਲ ਪਿੱਛੋਂ,
ਜਿੰਦਾ ਬਚਣ ਦੀ ਪਹਿਲੜੀ ਲੋੜ ਭਾਈ।
ਹੋਏ ਬਿਮਾਰ ਸ਼ਰਧਾਲੂ ਸੀ ਕਈ ਕਹਿੰਦੇ,
ਛੱਡ ਗਏ ਚੋਲਾ ਹਨ ਚਾਰ ਮਹੰਤ ਭਾਈ।
ਜੰਗਾਂ-ਯੁੱਧਾਂ ਤੋਂ ਮਾੜੀ ਆ ਮਰਜ਼ ਉੱਠੀ,
ਲੱਗਦੀ ਇਹਦੀ ਆ ਮਾਰ ਅਨੰਤ ਭਾਈ।

  • ਤੀਸ ਮਾਰ ਖਾਂ

Click Here Read More latest punjabi news paper

Continue Reading

ਅੱਜ-ਨਾਮਾ

ਅੱਜ-ਨਾਮਾ-18 ਅਪ੍ਰੈਲ 2021

Published

on

ajjnama

ਪਹਿਲਾਂ ਮਾਰੀ ਸਰਕਾਰ ਸੀ ਸੱਟ ਭਾਰੀ,
ਬੈਠਾ ਧਰਨਿਆਂ ਵਿੱਚ ਕਿਰਸਾਨ ਬੇਲੀ।
ਪਿੱਛੋਂ ਪਈ ਸੀ ਕੁਦਰਤੀ ਮਾਰ ਇਹਨੂੰ,
ਘਟੇ ਝਾੜ ਸੀ ਖਿੱਚ ਲਈ ਜਾਨ ਬੇਲੀ।
ਪਈ ਮੰਡੀ ਵਿੱਚ ਫਸਲ ਨਾ ਹੋਏ ਬੋਲੀ,
ਅਫਸਰ ਅੱਜ ਦੇ ਬਣੇ ਸੁਲਤਾਨ ਬੇਲੀ।
ਉੱਤੋਂ ਆ ਗਿਆ ਸ਼ੂਕਦਾ ਫੇਰ ਬੱਦਲ,
ਇਹ ਵੀ ਕਰੂਗਾ ਕੁਝ ਨੁਕਸਾਨ ਬੇਲੀ।
ਉੱਤਮ ਖੇਤੀ ਨਾ ਰਹੀ ਹੈ ਕਹਿਣ ਜੋਗੀ,
ਐਵੇਂ ਈ ਕਹਿਣ ਨੂੰ ਹਨ ਅਖਾਣ ਬੇਲੀ।
ਫਸਿਆ ਪਿਆ ਚੁਫੇਰੇ ਤੋਂ ਅੰਨ-ਦਾਤਾ,
ਉਹਦੇ ਦਰਦ ਤੋਂ ਦੇਸ਼ ਅਣਜਾਣ ਬੇਲੀ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-17 ਅਪ੍ਰੈਲ 2021

Published

on

Ajj Nama

ਅਫਸਰ ਵੱਡਾ ਰਿਟਾਇਰ ਜੋ ਹੋਣ ਵਾਲਾ,
ਜਦ ਵੀ ਬੋਲੇ, ਇਸ਼ਾਰੇ ਜਿਹੇ ਕਰੇ ਬੇਲੀ।
ਤਕੜੀ ਪੈਨਸ਼ਨ ਬੇਸ਼ੱਕ ਹੈ ਮਿਲਣ ਵਾਲੀ,
ਗੁਜ਼ਾਰਾ ਪੈਨਸ਼ਨ ਦੇ ਨਾਲ ਨਾ ਸਰੇ ਬੇਲੀ।
ਵਿਹੜੇ ਪਹੁੰਚ ਕੇ ਵਕਤ ਦੇ ਹਾਕਮਾਂ ਦੇ,
ਹਾਜ਼ਰੀ ਸੁਬਹਾ ਤੇ ਸ਼ਾਮ ਨੂੰ ਭਰੇ ਬੇਲੀ।
ਕਿਸੇ ਵੀ ਬੋਰਡ ਜਾਂ ਕਿਸੇ ਅਥਾਰਟੀ ਦੀ,
ਕੁਰਸੀ ਲੈਣ ਲਈ ਅਰਜ਼ੀਆਂ ਧਰੇ ਬੇਲੀ।
ਫਸਿਆ ਵੇਖਦੇ ਜਦੋਂ ਫਿਰ ਘਾਗ ਲੀਡਰ,
ਉਲਟੀ-ਸਿੱਧੀ ਵੀ ਪਾਉਣ ਵਗਾਰ ਬੇਲੀ।
ਅੱਗੇ ਰੱਖ ਕੇ ਫਸੀ ਹੋਈ ਫਾਈਲ ਕੋਈ,
ਕਹਿੰਦੇ, ਘੁੱਗੀ ਤਾਂ ਜ਼ਰਾ ਕੁ ਮਾਰ ਬੇਲੀ।
-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca