Ajay Devgn and Akshay's tweet after Kangana about Rihanna
Connect with us [email protected]

ਮਨੋਰੰਜਨ

ਰਿਹਾਨਾ ਬਾਰੇ ਕੰਗਨਾ ਤੋਂ ਪਿੱਛੋਂ ਅਜੇ ਦੇਵਗਨ ਤੇ ਅਕਸ਼ੈ ਦਾ ਟਵੀਟ

Published

on

ajay dev gun
  • ਸਾਰਿਆਂ ਦੀ ਇੱਕੋ ਰੱਟ: ਭਾਰਤ ਨੂੰ ਨਾ ਤੋੜੋ
  • ਦਿਲਜੀਤ ਦੁਸਾਂਝ ਫਿਰ ਕਿਸਾਨ ਪੱਖੀ ਬੋਲਿਆ
    ਨਵੀਂ ਦਿੱਲੀ, 3 ਫਰਵਰੀ, – ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਅਤੇ ਵਾਤਾਵਰਣ ਬਾਰੇ ਸੰਸਰ ਪੱਧਰ ਦੀਕਾਰਕੁਨ ਗ੍ਰੇਟਾ ਥਨਬਰਗ ਵੱਲੋਂ ਭਾਰਤ ਵਿੱਚ ਚੱਲਦੇ ਕਿਸਾਨਾਂ ਦੇ ਅੰਦੋਲਨ ਲਈ ਸਮਰਥਨ ਤੋਂ ਬਾਅਦ ਬਾਲੀਵੁੱਡ ਐਕਟਰ ਅਜੈ ਦੇਵਗਨ ਅਤੇ ਅਕਸ਼ੈ ਕੁਮਾਰ ਨੇ ਇਸ ਨੂੰ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਦੱਸਿਆ ਹੈ।
    ਰਿਹਾਨਾ ਦੇ ਕਿਸਾਨ ਪੱਖੀ ਟਵੀਟ ਨੂੰ ਵੱਡੀ ਪੱਧਰ ਉੱਤੇ ਲਾਈਕ ਕੀਤਾ ਗਿਆ ਤੇ ਰੀਟਵੀਟ ਮਿਲ ਰਹੇ ਹਨ, ਪਰ ਵਿਰੋਧੀ ਉਸਦੀ ਅਲੋਚਨਾ ਵੀ ਕਰ ਰਹੇ ਹਨ। ਇਸ ਦੌਰਾਨ ਪੰਜਾਬੀ ਸਿੰਗਰ ਦਲਜੀਤ ਦੁਸਾਂਝ ਨੇ ਰਿਹਾਨਾ ਵੱਲੋਂ ਕਿਸਾਨ ਸੰਘਰਸ਼ਦੇ ਸਮਰਥਨ ਲਈਟਵੀਟ ਕਾਰਨ ਉਸਨੂੰ ਸਮਰਪਿਤ ਇੱਕ ਗੀਤ ਗਾਇਆ ਹੈ, ਜਿਹੜਾ ਸੋਸ਼ਲ਼ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਦਿਲਜੀਤ ਦੁਸਾਂਝ ਨੇ ਉਸ ਦੇ ਸਨਮਾਨ ਵਿੱਚ‘ਰੀਰੀ’ ਸਿਰਲੇਖ ਨਾਲ ਨਵਾਂ ਗਾਣਾ ਜਾਰੀ ਕਰਕੇ ਗਲੋਬਲ ਪੌਪਸਟਾਰ ਰਿਹਾਨਾ ਲਈ ਆਪਣੀ ਭਾਵਨਾ ਦਿਖਾਈ ਹੈ। ਸਵਾ ਦੋ ਮਿੰਟ ਦੇ ਪੰਜਾਬੀ ਗਾਣੇ ਵਿਚ ਦਿਲਜੀਤ ਰਿਹਾਨਾ ਦੇ ਦੇਸ਼ ਬਾਰਬਾਡੋਸ ਦੀਗੱਲ ਕਰਦਾ ਹੈ ਕਿ ਉਹ ਸਵਰਗ ਵੱਲੋਂ ਆਈ ਦੂਤ ਹੈ। ਬਾਕੀ ਗਾਣੇ ਵਿਚ ਸੁੰਦਰਤਾ ਅਤੇ ਕੱਪੜਿਆਂ ਬਾਰੇ ਬਹੁਤ ਸਾਰੇ ਕਲਿਪਸ ਉਹੀ ਹਨ, ਜੋ ਪੰਜਾਬੀ ਗਾਣਿਆਂ ਵਿਚ ਅਕਸਰ ਹੁੰਦੇ ਹਨ।
    ਦੂਸਰੇ ਪਾਸੇ ਅਜੈ ਦੇਵਗਨ ਨੇ ਆਪਣੇ ਪ੍ਰਸ਼ੰਸਕਾਂ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ‘ਭਾਰਤ ਜਾਂ ਭਾਰਤੀ ਨੀਤੀਆਂਦੇ ਖਿਲਾਫ ਬਣ ਰਹੇ ਝੂਠੇ ਪ੍ਰਚਾਰ ਵਿਚ ਨਾ ਪਓ।’ ਅਕਸ਼ੈ ਕੁਮਾਰ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਆਵਾਜ਼ਾਂ ਵੱਲ ਧਿਆਨ ਨਾ ਦਿਓ, ਜੋ ਸਾਡੇ ਵਿੱਚ ਦੂਰੀਆਂ ਪੈਦਾ ਕਰਦੀਆਂ ਹਨ। ਇਸਤੋਂ ਬਾਅਦ ਬਾਲੀਵੁੱਡ ਸਿਤਾਰੇ ਹੈਸ਼ਟੈਗਾਂ ਦੀ ਵਰਤੋਂ ਕਰ ਰਹੇ ਹਨ। ਅਜੈ ਦੇਵਗਨ ਨੇ ਆਪਣੇ ਟਵੀਟ ਵਿਚ ਕਿਹਾ, ‘ਭਾਰਤ ਜਾਂ ਭਾਰਤੀ ਨੀਤੀਆਂਦੇ ਖਿਲਾਫ ਤਿਆਰ ਕੀਤੇ ਜਾਂਦੇ ਇਸ ਝੂਠੇ ਪ੍ਰੋਪੋਗੰਡੇ ਵਿਚ ਨਾ ਪਓ। ਇਹ ਮਹੱਤਵਪੂਰਨ ਹੈ ਕਿ ਇਸ ਸਮੇਂ ਅਸੀਂ ਇਕੱਠੇ ਰਹੀਏ।’ਅਕਸ਼ੈ ਕੁਮਾਰ ਨੇ ਵਿਦੇਸ਼ ਮੰਤਰਾਲੇ ਦਾ ਬਿਆਨ ਰੀਟਵੀਟ ਕਰ ਕੇ ਕਿਹਾ, ‘ਕਿਸਾਨ ਸਾਡੇ ਦੇਸ਼ ਦਾ ਬਹੁਤ ਮਹੱਤਵਪੂਰਨ ਅੰਗ ਹਨ ਅਤੇ ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਹੋ ਰਹੇ ਯਤਨ ਸਪੱਸ਼ਟ ਹਨ। ਇਸ ਮੌਕੇ ਦੂਰੀਆਂ ਬਣਾਉਣ ਵਾਲੀਆਂ ਚੀਜ਼ਾਂ ਉੱਤੇ ਕੇਂਦਰਿਤ ਕਰਨ ਦੀ ਬਜਾਏ ਇਕ ਦੂਜੇ ਦਾ ਸਾਥ ਦਿੰਦੇ ਹੋਏ ਇਸ ਨੂੰ ਸੁਲਝਾਉਣ ਦਾ ਸਮਰਥਨ ਕਰੋ।’

ਮਨੋਰੰਜਨ

ਭਾਰਤ ਸਰਕਾਰ ਨੇ ਕਿਹਾ ਸੋਸ਼ਲ ਮੀਡੀਆ ਉਤੇ ਸਮੱਗਰੀ ਬਲਾਕ ਕਰਨ ਦਾ ਨਿਯਮ ਨਵਾਂ ਨਹੀਂ

Published

on

ਨਵੀਂ ਦਿੱਲੀ, 28 ਫਰਵਰੀ – ਸੋਸ਼ਲ ਮੀਡੀਆ ਸਮੇਤ ਬਾਕੀ ਆਨਲਾਈਨ ਸਮੱਗਰੀ ਨੂੰ ਬਲਾਕ ਕਰਨ ਦੇ ਵਿਵਾਦ ਉੱਤੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਡਿਜੀਟਲ ਮੀਡੀਅਮ ਉੱਤੇ ਸਮੱਗਰੀ ਨੂੰ ਹੰਗਾਮੀ ਹਾਲਤ ਵਿੱਚ ਬਲਾਕ ਕਰਨ ਦਾ ਨਿਯਮ ਇਸ ਦੇਸ਼ ਵਿੱਚ ਨਵਾਂ ਨਹੀਂ, ਪਹਿਲਾਂ ਤੋਂ ਚੱਲ ਰਿਹਾ ਹੈ।
ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਡਿਜੀਟਲ ਮੀਡੀਆ ਦੇ ਨਵੇਂ ਨਿਰਦੇਸ਼ਾਂ ਉੱਤੇ ਕੱਲ੍ਹ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਦੇ ਭਾਗ ਤਿੰਨ ਦੇ ਨਿਯਮ 16 ਬਾਰੇ ਕੁਝ ਭਰਮ ਦੀ ਸਥਿਤੀ ਹੈ। ਇਸ ਨਿਯਮ ਹੇਠ ਹੰਗਾਮੀ ਹਾਲਤ ਵਿੱਚ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸੈਕਟਰੀ ਸਮੱਗਰੀ ਨੂੰ ਅੰਤਿ੍ਰਮ ਰੂਪ ਨਾਲ ਕੁਝ ਚੀਜ਼ਾਂ ਬਲਾਕ ਕਰਨ ਦਾ ਨਿਰਦੇਸ਼ ਦੇ ਸਕਦੇ ਹਨ। ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਕਿ ਇਹ ਨਵਾਂ ਨਿਯਮ ਨਹੀਂ, ਪਿਛਲੇ 11 ਸਾਲ (2009) ਤੋਂ ਚੱਲ ਰਿਹਾ ਹੈ ਅਤੇ ਨਿਯਮ ਹੇਠ ਅਧਿਕਾਰ ਦੀ ਵਰਤੋਂ ਇਲੈਕਟ੍ਰੋਨਿਕਸ ਅਤੇ ਆਈ ਟੀ ਮੰਤਰਾਲੇ ਦੇ ਸੈਕਟਰੀ ਵੱਲੋਂ ਸੂਚਨਾ ਤਕਨੀਕ (ਜਨਤਾ ਦੇ ਲਈ ਸੂਚਨਾ ਨੂੰ ਬਲਾਕ ਕਰਨ ਦੀ ਪ੍ਰਕਿਰਿਆ ਅਤੇ ਸੁਰੱਖਿਆ) ਨਿਯਮ 2009 ਹੇਠ ਕੀਤੀ ਜਾਂਦੀ ਹੈ। ਇਸ ਸਾਲ 25 ਫਰਵਰੀ ਨੂੰ ਜਾਰੀ ਨਿਯਮਾਂ ਅਨੁਸਾਰ ਨਿਯਮ ਵਿੱਚ ਇਸ ਦੀ ਵਰਤੋਂ ਕਰਨ ਦਾ ਅਧਿਕਾਰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸੈਕਟਰੀ ਨੂੰ ਦੇ ਦਿੱਤਾ ਗਿਆ ਹੈ।

Read More Latest Entertainment News

Continue Reading

ਮਨੋਰੰਜਨ

ਟਰੈਡਮਿਲ ਦੀ ਬਜਾਏ ਘਰ `ਚ ਦੇਖੋ ਹਾਰਰ ਫਿਲਮਾਂ, ਜਿ਼ਆਦਾ ਕੈਲੋਰੀ ਬਰਨ ਹੋਵੇਗੀ

Published

on

ਨਿਊ ਯਾਰਕ, 21 ਫਰਵਰੀ – ਅਸੀਂ ਸਭ ਨੇ ਬਚਪਨ ਵਿੱਚ ਡਰਾਉਣੀਆਂ ਕਹਾਣੀਆਂ ਸੁਣੀਆਂ ਹਨ ਅਤੇ ਫਿਲਮਾਂ ਦੇਖੀਆਂ ਹਨ। ਫਿਲਮਾਂ ਅਤੇ ਕਹਾਣੀਆਂ ਦੇ ਦੌਰਾਨ ਸਾਡੇ ਸਰੀਰ ਦੇ ਅੰਦਰ ਕੁਝ ਅਜੀਬ ਜਿਹਾ ਹੋਣ ਲੱਗਦਾ ਹੈ, ਜਿਸ ਨੂੰ ਤੁਸੀਂ ਡਰ ਵੀ ਕਹਿ ਸਕਦੇ ਹੋ, ਸਸਪੈਂਸ ਵੀ ਅਤੇ ਜਗਿਆਸਾ ਵੀ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਰਰ ਫਿਲਮਾਂ ਦੇਖਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਜੇ ਤੁਸੀਂ ਆਲਸੀ ਹੋ, ਤਾਂ ਹਾਰਰ ਫਿਲਮਾਂ ਦੇਖਣਾ ਤੁਹਾਡੇ ਲਈ ਬੇਹੱਦ ਫਾਇਦੇਮੰਦ ਰਹੇਗਾ।
ਅਸਲ ਵਿੱਚ ਨੱਬੇ ਮਿੰਟ ਦੀ ਹਾਰਰ ਫਿਲਮ ਦੇਖਣ ‘ਤੇ ਤੁਸੀਂ 113 ਕੈਲੋਰੀਜ ਤੱਕ ਬਰਨ ਕਰ ਲੈਂਦੇ ਹੋ, ਜਦ ਕਿ ਇੰਨੀ ਕੈਲੋਰੀ ਬਰਨ ਕਰਨ ਲਈ ਆਮ ਆਦਮੀ ਨੂੰ ਤੀਹ ਮਿੰਟ ਸੈਰ ਕਰਨੀ ਪੈਂਦੀ ਹੈ।ਰਿਸਰਚ ਤੋਂ ਪਤਾ ਲੱਗਾ ਹੈ ਕਿ ਹਾਰਰ ਫਿਲਮ ਦੇਖਣ ਵੇਲੇ ਸਾਡੇ ਸਰੀਰ ਵਿੱਚ ਐਡਰੇਲਾਈਨ ਪੈਦਾ ਹੁੰਦਾ ਹੈ। ਇਹ ਸਾਡੇ ਹਿਊਮਨ ਸਿਸਟਮ ਨੂੰ ਫਾਇਦਾ ਪਹੁੰਚਾਉਂਦਾ ਹੈ। ਇੱਕ ਸਰਵੇ ਵਿੱਚ ਔਰਤਾਂ ਅਤੇ ਮਰਦਾਂ ਨੂੰ ਲਿਆ ਗਿਆ, ਜਿਨ੍ਹਾਂ ਨੇ ਹਾਰਰ ਫਿਲਮ ਦੇਖੀ ਸੀ, ਇਸ ਦੇ ਬਾਅਦ ਇਨ੍ਹਾਂ ਦੇ ਸਰੀਰ ਵਿੱਚ ਵ੍ਹਾਈਟ ਬਲੱਡ ਸੈਲਜ਼ ਦਾ ਵਾਧਾ ਦੇਖਿਆ ਗਿਆ। ਪਿੱਛੇ ਜਿਹੇ ਹਾਰਰ ਫਿਲਮਾਂ ਬਾਰੇ ਕੁਝ ਖੋਜਾਂ ਹੋਈਆਂ ਹਨ, ਜੋ ਦੱਸਦੀਆਂ ਹਨ ਕਿ ਹਾਰਰ ਫਿਲਮਾਂ ਦੇਖਣ ਨਾਲ ਸਾਡੇ ਦਿਮਾਗ ਵਿੱਚ ਨਿਊਰੋਟ੍ਰਾਂਸਮੀਟਰ ਨਿਕਲਦੇ ਹਨ। ਇਹ ਸਾਨੂੰ ਕੁਝ ਸਮੇਂ ਦੇ ਲਈ ਜ਼ਿਆਦਾ ਸਾਵਧਾਨ ਕਰ ਸਕਦੇ ਹਨ। ਇਸ ਦੇ ਇਲਾਵਾ ਫਿਲਮ ਦੀ ਇਸੇ ਖਾਸੀਅਤ ਦੇ ਕਾਰਨ ਅਸੀਂ ਭਵਿੱਖ ਵਿੱਚ ਆਉਣ ਵਾਲੇ ਹਾਲਾਤ ਦੇ ਲਈ ਵੀ ਤਿਆਰ ਹੋ ਜਾਂਦੇ ਹਾਂ।

Continue Reading

ਮਨੋਰੰਜਨ

ਸਨੀ ਲਿਓਨ 29 ਲੱਖ ਲੈ ਕੇ ਵੀ ਪ੍ਰੋਗਰਾਮ ਵਿੱਚ ਨਹੀਂ ਪਹੁੰਚੀ

Published

on

sunnt leone

ਤਿਰੂਵਨੰਤਪੁਰਮ, 8 ਫਰਵਰੀ – ਅਭਿਨੇਤਰੀ ਸਨੀ ਲਿਓਨ ਦੇ ਖਿਲਾਫ ਪ੍ਰੋਗਰਾਮ ਪ੍ਰਬੰਧਕ ਕੰਪਨੀ ਦੀ ਸ਼ਿਕਾਇਤ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਲਿਓਨ ਲਗਭਗ 29 ਲੱਖ ਰੁਪਏ ਲੈਣ ਪਿੱਛੋਂ ਕੋਚੀ ਵਿੱਚ 2019 ਵਿੱਚ ਹੋਈ ਵੈਲੇਂਟਾਈਨ-ਡੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਈ।
ਸਨੀ ਲਿਓਨ ਸ਼ਨੀਵਾਰ ਨੰ ਪੂਵਰ ਰਿਜ਼ਾਰਟ ਵਿੱਚ ਸੀ ਤਾਂ ਕੋਚੀ ਦੀ ਅਪਰਾਧ ਸੈਲ ਯੂਨਿਟ ਨੇ ਉਸ ਤੋਂ ਪੁੱਛ ਗਿੱਛ ਕਰ ਕੇ ਉਸ ਦਾ ਬਿਆਨ ਦਰਜ ਕੀਤਾ। ਪੁਲਸ ਸੂਤਰਾਂ ਮੁਤਾਬਕ ਸਨੀ ਲਿਓਨ ਦੇ ਖਿਲਾਫ ਸ਼ਿਕਾਇਤ ਉਤੇ ਧਾਰਾ 420 ਹੇਠ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਸੀਂ ਸਬੂਤਾਂ ਦੀ ਜਾਂਚ ਪੜਤਾਲ ਕਰ ਰਹੇ ਹਾਂ, ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਲਿਓਨ ਪ੍ਰੋਗਰਾਮ ਵਿੱਚ ਸ਼ਰੀਕ ਨਹੀਂ ਹੋਈ ਸੀ।
ਇਸ ਬਾਰੇ ਵਿੱਚ ਸਨੀ ਲਿਓਨ ਨੇ ਕਿਹਾ ਹੈ ਕਿ ਉਹ ਦੋ ਵਾਰ ਆਈ, ਪਰ ਪ੍ਰੋਗਰਾਮਹੋਇਆ ਨਹੀਂ। ਕਈ ਵਾਰ ਰੱਦ ਹੋਣ ਦੇ ਬਾਅਦ ਆਖਰ ਇਹ ਪ੍ਰੋਗਰਾਮ ਕੋਚੀ ਦੇ ਨੇੜੇ ਅੰਗਾਮੱਲੀ ਵਿੱਚ ਐਡਲਕਸ ਇੰਟਰਨੈਸ਼ਨਲ ਸੰਮੇਲਨ ਕੇਂਦਰ ਵਿੱਚ ਹੋਣਾ ਹੈ। ਲਿਓਨ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਨੇ ਕਈ ਵਾਰ ਪ੍ਰੋਗਰਾਮ ਵਿੱਚ ਬਦਲਾਅ ਕੀਤਾ ਅਤੇ ਅਜਿਹਾ ਉਸ ਦੇ ਨਾ ਮਿਲਣ ਕਾਰਨ ਨਹੀਂ ਕੀਤਾ ਗਿਆ ਅਤੇ ਉਸ ਦੇ ਉਨ੍ਹਾਂ ‘ਤੇ ਹਾਲੇ ਵੀ 12 ਲੱੱਖ ਰੁਪਏ ਬਕਾਇਆ ਹਨ।

Continue Reading

ਰੁਝਾਨ


Copyright by IK Soch News powered by InstantWebsites.ca