Hacker group claims: Airtel users leaked 26 million phone and base numbe
Connect with us [email protected]

ਤਕਨੀਕ

ਹੈਕਰ ਗਰੁੱਪ ਦਾ ਦਾਅਵਾ :ਏਅਰਟੈਲ ਯੂਜ਼ਰਸ ਦੇ 26 ਲੱਖ ਫੋਨ ਅਤੇ ਆਧਾਰ ਨੰਬਰ ਲੀਕ

Published

on

airtel

ਨਵੀਂ ਦਿੱਲੀ, 3 ਫਰਵਰੀ – ਏਅਰਟੈਲ ਯੂਜ਼ਰਸ ਦੀ ਸੁਰੱਖਿਆ ਚ ਖਾਮੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਰੈਡ ਰੈਬਿਟ ਟੀਮ ਨਾਂ ਦੇ ਹੈਕਰਜ਼ ਨੇ ਇਹ ਦਾਅਵਾ ਕੀਤਾ ਹੈ ਕਿ ਲੱਖਾਂ ਏਅਰਟੈਲ ਯੂਜ਼ਰਸ ਦੇ ਮੋਬਾਈਲ ਨੰਬਰ ਆਨਲਾਈਨ ਲੀਕ ਹੋ ਗਏ ਹਨ। ਇਨ੍ਹਾਂਚ ਯੂਜ਼ਰਸ ਦੀ ਨਿੱਜੀ ਜਾਣਕਾਰੀ, ਜਿਵੇਂ ਆਧਾਰ ਨੰਬਰ ਤੇ ਪਤੇਆਦਿ ਸ਼ਾਮਲ ਹਨ। ਹੈਕਰਾਂਨੇ 26 ਲੱਖ ਏਅਰਟੈਲ ਯੂਜ਼ਰਸ ਦਾ ਡੈਟਾ ਲੀਕ ਕਰ ਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਪੂਰੇ ਦੇਸ਼ ਦੇ ਏਅਰਟੈਲ ਯੂਜ਼ਰਸ ਦੀ ਨਿੱਜੀ ਜਾਣਕਾਰੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦਾ ਗਰੁੱਪ ਵੇਚਣਾ ਚਾਹੁੰਦਾ ਹੈ, ਪਰ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਹੈਕਰਜ਼ ਗਰੁੱਪ ਕਿਸ ਦੇਸ਼ ਵਿੱਚੋਂ ਚੱਲਦਾ ਹੈ।
ਇਹ ਜਾਣਕਾਰੀ ਇੰਟਰਨੈਟ ਸਕਿਓਰਿਟੀ ਰਿਸਰਚਰ ਰਾਜਸ਼ੇਖਰ ਰਾਜ਼ਾਹਰੀਆ ਨੇ ਟਵੀਟ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕਰਕੇ ਇਸ ਬਾਰੇ ਹੋਰ ਜਾਣਕਾਰੀ ਮੰਗੀ ਗਈ ਹੈ। ਉਨ੍ਹਾਂ ਮੁਤਾਬਕ ਹੈਕਰਜ਼ ਨੇ ਏਅਰਟੈਲ ਸਕਿਓਰਿਟੀ ਟੀਮ ਨਾਲ ਵੀ ਗੱਲ ਕੀਤੀ ਸੀ। ਕੰਪਨੀ ਨੂੰ ਬਲੈਕਮੇਲ ਕਰ ਕੇ ਬਿਟਕੁਆਇਨ ਚ 3500 ਡਾਲਰ ਲੈਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਸ਼ਾਇਦ ਇਸਚ ਅਸਫਲ ਹੋਣ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਡਾਟਿਆਂ ਨੂੰ ਵੈਬ ਤੇ ਲੀਕ ਕਰ ਕੇ ਵਿਕਰੀ ਲਈ ਵੈਬਸਾਈਟ ਬਣਾ ਕੇ ਯੂਜ਼ਰ ਡਿਟੇਲਸ ਨੂੰ ਸੈਂਪਲ ਵਜੋਂ ਪਾ ਦਿੱਤਾ। ਜੇ ਅਜਿਹਾ ਕੋਈ ਲੀਕੇਜ ਹੁੰਦਾ ਹੈ ਤਾਂ ਇਹ ਏਅਰਟੈਲ ਦੇ ਅਨਸਿਕਿਓਰ ਡੈਟਾਬੇਸ ਤੋਂ ਠੀਕ ਹੋ ਸਕਦਾ ਹੈ। ਇਹ ਵੀ ਸੰਭਵ ਹੈ ਕਿ ਸਰਕਾਰੀ ਏਜੰਸੀਆਂ ਜੋ ਸਕਿਓਰਿਟੀ ਕਾਰਨਾਂ ਲਈ ਟੈਲੀਕਾਮ ਡੈਟਾ ਰੱਖਦੀਆਂ ਹਨ, ਉਥੋਂ ਇਹ ਲੀਕ ਹੋਇਆ ਹੋਵੇ। ਇਸ ਦੀ ਸੰਭਾਵਨਾ ਇਸ ਲਈ ਹੈ ਕਿ ਲੀਕ ਡੈਟੇਸਬੰਧੀ 26 ਲੱਖ ਦੇ ਗ੍ਰਾਹਕਾਂ ਦੀ ਗਿਣਤੀ ਜੰਮੂ ਅਤੇ ਕਸ਼ਮੀਰਚ ਹੈ। ਇਸ ਚ ਏਅਰਟੈਲ ਤੋਂ ਕੀ ਗਲਤੀ ਹੋਈ, ਇਹ ਕਹਿ ਸਕਣਾ ਔਖਾ ਹੈ। ਜਿਸ ਵੈਬਸਾਈਟਤੇ ਇਸ ਡੈਟੇ ਨੂੰ ਪਾਇਆ ਗਿਆ ਹੈ, ਉਸ ਨੂੰ ਕੱਲ੍ਹ ਬੰਦ ਕਰ ਦਿੱਤਾ ਗਿਆ ਹੈ।
ਇਸ ਡਾਟਾ ਲੀਕ ਦੀ ਖਬਰ ਤੋਂ ਬਾਅਦ ਏਅਰਟੈਲ ਨੇ ਕਿਹਾ ਕਿ ਕੰਪਨੀ ਆਪਣੇ ਯੂਜ਼ਰਸ ਦੀ ਪ੍ਰਾਈਵੇਸੀ ਬਾਰੇ ਵਚਨਬੱਧ ਹੈ। ਇਸ ਬਾਰੇ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਕੰਪਨੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਡਾਟਾ ਲੀਕ ਨਹੀਂ ਹੋਇਆ ਹੈ।ਏਅਰਟੈਲ ਨੇ ਕਿਹਾ ਕਿ ਹੈਕਰਜ਼ ਗਰੁੱਪ ਦਾ ਦਾਅਵਾ ਪੂਰੀ ਤਰ੍ਹਾਂ ਸਹੀ ਨਹੀਂ, ਕਿਉਂਕਿ ਇਸ ਡੈਟੇ ਦਾ ਜ਼ਿਆਦਾਤਰ ਹਿੱਸਾ ਏਅਰਟੈਲ ਦਾ ਹੈ ਹੀ ਨਹੀਂ। ਕੰਪਨੀ ਮੁਤਾਬਕ ਇਸ ਮਾਮਲੇ ਵਿੱਚ ਅਥਾਰਿਟੀਜ਼ ਨੂੰ ਦੱਸ ਦਿੱਤਾ ਗਿਆ ਹੈ।

ਤਕਨੀਕ

ਭਾਰਤੀ ਮਾਨਸੂਨ ਸਿਸਟਮ 270 ਲੱਖ ਸਾਲ ਪੁਰਾਣਾ ਨਿਕਲਿਆ

Published

on

ਲਖਨਊ, 26 ਫਰਵਰੀ – ਵਿਗਿਆਨ ਸੰਸਥਾ (ਬੀ ਐਸ ਆਈ ਪੀ) ਦੇ ਵਿਗਿਆਨਕ ਖੋਜ ਅਧਿਐਨ ਨਾਲ ਭਾਰਤੀ ਮਾਨਸੂਨ ਸਿਸਟਮ ਦੀ ਉਮਰ ਨਾਲ ਜੁੜੇ ਕਿਆਸਿਆਂ ਉੱਤੇਰੋਕ ਲੱਗ ਗਈ ਹੈ। ਅੱਠ ਸਾਲਾਂ ਦੀ ਮਿਹਨਤ ਦੇ ਬਾਅਦ ਵਿਗਿਆਨੀਆਂ ਨੇ ਪਹਿਲੀ ਵਾਰ ਭਾਰਤੀ ਮਾਨਸੂਨ ਸਿਸਟਮ ਨਾਲ ਜੁੜੀ ਇਸ ਗੁੱਥੀ ਨੂੰ ਸੁਲਝਾਉਂਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਆਈਸੋਟੋਪਿਕ ਤਕਨੀਕ ਉੱਤੇ ਆਧਾਰਤ ਖੋਜ ਵਿੱਚ ਭਾਰਤੀ ਮਾਨਸੂਨ ਸਿਸਟਮ ਦੀ ਉਮਰ ਨੂੰ 270 ਲੱਖ ਸਾਲ ਪੁਰਾਣੀ ਦੱਸੀ ਗਈ ਹੈ।
ਹਾਲੇ ਤੱਕ ਦੇ ਸਰਵੇ ਵਿੱਚ ਤਿੱਬਤ ਦੇ ਹੋਂਦ ਵਿੱਚ ਆਉਣ ਅਤੇ ਭੂ-ਵਿਗਿਆਨਕ ਉਮਰ (ਜਿਓਲਾਜੀਕਲ ਏਜ਼) ਦੇ ਆਧਾਰ ਉੱਤੇ ਭਾਰਤੀ ਮਾਨਸੂਨ ਸਿਸਟਮ ਦੀ ਉਮਰ ਨੂੰ 120 ਲੱੱਖ ਸਾਲ ਪੁਰਾਣਾ ਮੰਨਿਆ ਜਾਂਦਾ ਸੀ, ਪਰ ਸੰਸਥਾ ਦੇ ਵਿਗਿਆਨੀ ਡਾਕਟਰ ਸਾਜਿਦ ਅਲੀ ਦੇ 17 ਫਰਵਰੀ ਨੂੰ ਅੰਤਰਰਾਸ਼ਟਰੀ ਜਰਨਲ ਵਿੱਚ ਛਪੇ ਖੋਜ ਪੱਤਰ ਦੇ ਅਨੁਸਾਰ ਮੌਜੂਦਾ ਭਾਰਤੀ ਮਾਨਸੂਨ ਸਿਸਟਮ 270 ਲੱੱਖ ਸਾਲ ਪਹਿਲਾਂ ਹੋਂਦ ਵਿੱਚ ਆ ਗਿਆ ਸੀ। ਇਹ ਤਸਵੀਰ ਬੰਗਾਲ ਦੀ ਖਾੜੀ ਵਿੱਚ ਜਮ੍ਹਾ ਹੋਏ ਸੈਡੀਮੈਂਟਸ ਦੇ ਸਰਵੇ ਨਾਲ ਸਾਫ ਹੋਈ ਹੈ। ਡਾਕਟਰ ਅਲੀ ਦੱਸਦੇ ਹਨ ਕਿ ਭਾਰਤੀ ਮਾਨਸੂਨ ਦੀ ਤੀਬਰਤਾ ਦੇ ਸਮੇਂ ਨੂੰ ਅੱਜ ਤੱਕ ਵਿਵਾਦਪੂਰਨ ਮੰਨਿਆ ਜਾਂਦਾ ਰਿਹਾ ਹੈ। ਇਸ ਖੋਜ ਤੋਂ ਸਾਫ ਹੋ ਗਿਆ ਹੈ ਕਿ ਭਾਰਤੀ ਮਾਨਸੂਨ ਸਿਸਟਮ 270 ਲੱਖ ਸਾਲ ਪਹਿਲਾਂ ਹੋਂਦ ਵਿੱਚ ਆ ਗਿਆ ਸੀ। ਅਲੀ ਦੱਸਦੇ ਹਨ ਕਿ ਭੂ-ਮੱਧ ਰੇਖਾ ਅਤੇ ਬੰਗਾਲ ਦੀਖਾੜੀ ਵਿੱਚ 235 ਮੀਟਰ ਲੰਬੀ ਤਲਛਟ ਦੇ ਸਰਵੇ ਦੇ ਆਧਾਰ ਉੱਤੇ ਦੱਖਣੀ ਏਸ਼ਿਆਈ ਮਾਨਸੂਨ ਇਤਿਹਾਸ ਨੂੰ ਪਰਖਿਆ ਗਿਆ। ਬੰਗਾਲ ਦੀ ਖਾੜੀ ਵਿੱਚ ਉਚ ਹਿਮਾਲਿਆ ਦੇ ਕ੍ਰਿਸਟਲਾਈਨ ਪਹਾੜੀਆਂ ਦੇ ਖੁਰਨ ਨਾਲ ਸੈਡੀਮੈਂਟਸ ਬੰਗਾਲ ਦੀ ਖਾੜੀ ਵਿੱਚ ਪਹੁੰਚੇ ਸਨ। ਅਲੀ ਦਾ ਮੰਨਣਾ ਹੈ ਕਿ ਪੁਰਾ-ਜਲਵਾਯੂ ਖਾਸ ਕਰ ਕੇ ਭਾਰਤੀ ਮਾਨਸੂਨ ਪ੍ਰਣਾਲੀ ਨਾਲ ਜੁੜੇ ਇਸ ਖੋਜ ਨਤੀਜਿਆਂ ਨਾਲ ਭਵਿੱਖ ਵਿੱਚ ਜਲਵਾਯੂ ਤਬਦੀਲੀ ਅਤੇ ਮਾਨਸੂਨ ਸਬੰਧੀ ਸਰਵੇਖਣਾਂ ਨੂੰ ਨਵਾਂ ਦਿਸ਼ਾ ਮਿਲ ਸਕੇਗੀ ਅਤੇ ਹੋਰ ਵੀ ਜਿ਼ਆਦਾ ਖੋਜ ਹੋ ਸਕੇਗੀ।

Read More Today Exclusive Breaking News

Continue Reading

ਤਕਨੀਕ

ਬੱਚਿਆਂ ਦੇ ਸ਼ੋਸ਼ਣ ਬਾਰੇ ਕੰਟੈਂਟ ਉਤੇ ਫੇਸਬੁਕ ਨੇ ਨਿਯਮ ਸਖਤ ਕੀਤੇ

Published

on

ਨਵੀਂ ਦਿੱਲੀ, 25 ਫਰਵਰੀ – ਫੇਸਬੁਕ ਨੇ ਆਪਣੇ ਪਲੇਟਫਾਰਮ ਉੱਤੇ ਬੱਚਿਆਂ ਦਾ ਸ਼ੋਸ਼ਣ ਰੋਕਣ ਲਈ ਨਿਯਮ ਸਖਤ ਕੀਤੇ ਹਨ ਅਤੇ ਅਜਿਹੇ ਕੰਟੈਂਟ ਦਾ ਪਤਾ ਲਾਉਣ ਦੀ ਸਮਰੱਥਾ ਵਿੱਚ ਸੁਧਾਰ ਕਰਨ ਅਤੇ ਇਨ੍ਹਾਂ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਟੂਲਸ ਅਪਡੇਟ ਕੀਤੇ ਗਏ ਹਨ।
ਪਤਾ ਲੱਗਾ ਹੈ ਕਿ ਫੇਸਬੁਕ ਨੇ ਆਪਣੇ ਪਲੇਟਫਾਰਮ ਉੱਤੇ ਬੱਚਿਆਂ ਦੇ ਸ਼ੋਸ਼ਣ ਬਾਰੇ ਕੰਟੈਂਟ ਦੇ ਪ੍ਰਸਾਰ ਬਾਰੇ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਹੈ। ਫੇਸਬੁਕ ਨੇ ਕਿਹਾ ਕਿ ਬੱਚਿਆਂ ਨੂੰ ਨੁਕਸਾਨ ਪੁਚਾਉਣ ਲਈ ਪਲੇਟਫਾਰਮ ਦੀ ਵਰਤੋਂ ਹਰ ਹਾਲ ਵਿੱਚ ਨਾ ਮਨਜ਼ੂਰ ਹੈ, ਅਸੀਂ ਆਪਣੇ ਡਿਟੈਕਸ਼ਨ ਅਤੇ ਰਿਪੋਰਟਿੰਗ ਟੂਲਸ ਅਪਡੇਟ ਕੀਤੇ ਹਨ। ਇਸ ਸਬੰਧ ਵਿੱਚ ਫੇਸਬੁਕ ਦੋ ਟੂਲਸ ਉਤੇ ਕੰਮ ਕਰ ਰਿਹਾ ਹੈ। ਪਹਿਲੇ ਟੂਲ ਤੋਂ ਅਜਿਹਾ ਕੁਝ ਸਰਚ ਕਰਨ ਉਤੇ ਯੂਜ਼ਰ ਨੂੰ ਚਿਤਾਵਨੀ ਵਾਲਾ ਟਾਪ-ਅਪ ਮੈਸੇਜ ਮਿਲੇਗਾ। ਦੂਸਰੇ ਟੂਲ ਦੀ ਮਦਦ ਨਾਲ ਏਦਾਂ ਦਾ ਕੰਟੈਂਟ ਸ਼ੇਅਰ ਕਰਨ ਵਾਲਿਆਂ ਨੂੰ ਚਿਤਾਵਨੀ ਮਿਲੇਗੀ ਕਿ ਇਹ ਪਾਲਿਸੀ ਦੇ ਖਿਲਾਫ ਹੈ ਅਤੇ ਇਸ ਤੋਂ ਉਨ੍ਹਾਂ ਲਈ ਕਾਨੂੰਨੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ਕੰਟੈਂਟ ਨੂੰ ਉਤਸ਼ਾਹ ਦੇਣ ਵਾਲੇ ਫੇਸਬੁਕ ਪ੍ਰੋਫਾਈਲ, ਪੇਜ਼, ਗਰੁੱਪ ਅਤੇ ਇੰਸਟਾਗ੍ਰਾਮ ਅਕਾਊਂਟ ਹਟਾ ਦਿੱਤੇ ਜਾਣਗੇ।
ਫੇਸਬੁਕ ਨੇ ਵਾਅਦਾ ਕੀਤਾ ਹੈ ਕਿ ਉਹ ਅਗਲੇ ਤਿੰਨ ਸਾਲਾਂ ਵਿੱਚ ਨਿਊਜ਼ ਇੰਡਸਟਰੀ ਵਿੱਚ ਇੱਕ ਅਰਬ ਡਾਲਰ ਦਾ ਨਿਵੇਸ਼ ਕਰੇਗਾ। ਖਬਰਾਂ ਦੇ ਭੁਗਤਾਨ ਨੂੰ ਲੈ ਕੇ ਆਸਟਰੇਲੀਆ ਦੇ ਨਾਲ ਪੈਦਾ ਹੋਏ ਵਿਵਾਦ ਦੇ ਬਾਅਦ ਇਸ ਅਮਰੀਕੀ ਇੰਟਰਨੈਟ ਮੀਡੀਆ ਨੇ ਇਹ ਐਲਾਨ ਕੀਤਾ ਹੈ। ਫੇਸਬੁਕ ਨੇ ਦੱਸਿਆ ਕਿ ਉਹ 2018 ਤੋਂ ਨਿਊਜ਼ ਇੰਡਸਟਰੀ ਵਿੱਚ 60 ਕਰੋੜ ਡਾਲਰ ਦਾ ਨਿਵੇਸ਼ ਕਰ ਚੁੱਕਾ ਹੈ।

Read More Internet and Other Technology Updates

Continue Reading

ਤਕਨੀਕ

2020 ਵਿੱਚ ਜਾਪਾਨ ਦੇ ਬਾਅਦ ਭਾਰਤ ਵਿੱਚ ਸਭ ਤੋਂ ਵੱਧ ਸਾਈਬਰ ਹਮਲੇ ਹੋਏ

Published

on

ਨਵੀਂ ਦਿੱਲੀ, 25 ਫਰਵਰੀ – ਸਾਲ 2020 ਵਿੱਚ ਏਸ਼ੀਆ ਪੈਸੀਫਿਕ ਵਿੱਚ ਜਾਪਾਨ ਦੇ ਬਾਅਦ ਭਾਰਤ ਦੂਸਰਾ ਅਜਿਹਾ ਦੇਸ਼ ਸੀ, ਜਿਸ ਨੂੰ ਸਭ ਤੋਂ ਵੱਧ ਸਾਈਬਰ ਹਮਲਿਆਂ ਦਾ ਸਾਹਮਣਾ ਕਰਨਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਸਾਲ 2020 ਵਿੱਚ ਇਸ ਖੇਤਰ ਵਿੱਚ ਹੋਏ ਕੁੱਲ ਸਾਈਬਰ ਹਮਲਿਆਂ ਵਿੱਚੋਂ ਭਾਰਤ ਵਿੱਚ ਸੱਤ ਫੀਸਦੀ ਹਮਲੇ ਦਰਜ ਕੀਤੇ ਗਏ। ਆਈ ਬੀ ਐਮ ਸਕਿਓਰਟੀ ਵੱਲੋਂ ਜਾਰੀ ਕੀਤੀ 2021 ਐਕਸ-ਫੋਰਸ ਥ੍ਰੈਟ ਇੰਟੈਲੀਜੈਂਸ ਇੰਡੈਕਸ ਦੇ ਅਨੁਸਾਰ ਵਿੱਤ ਤੇ ਬੀਮਾ ਖੇਤਰ ਵਿੱਚ ਭਾਰਤ ਵਿੱਚ ਵੱਡੇ ਹਮਲੇ ਦਰਜ ਕੀਤੇ ਗਏ ਹਨ, ਜਦ ਕਿ ਇਸ ਦੇ ਬਾਅਦ ਮੈਨੂਫੈਕਚਰਿੰਗ ਅਤੇ ਪੇਸ਼ੇਵਰ ਸੇਵਾਵਾਂ ਵਿੱਚ ਸਾਈਬਰ ਹਮਲਿਆਂ ਦੀਆਂ ਸਭ ਤੋਂ ਵੱਧ ਘਟਨਾਵਾਂ ਹੋਈਆਂ ਹਨ। ਸਾਈਬਰ ਹਮਲਿਆਂ ਵਿੱਚੋਂ ਰੈਨਸਮਵੇਅਰ ਸਭ ਤੋਂ ਉਪਰ ਰਿਹਾ, ਜਿਸ ਤੋਂ ਲਗਭਗ ਚਾਲੀ ਫੀਸਦੀ ਹਮਲੇ ਹੋਏ। ਇਸ ਦੇ ਇਲਾਵਾ ਡਿਜੀਟਲ ਕਰੰਸੀ ਮਾਈਨਿੰਗ ਅਤੇ ਸਰਵਰ ਐਕਸੈਸ ਹਮਲਿਆਂ ਨੇ ਭਾਰਤੀ ਕੰਪਨੀਆਂ ਨੂੰ ਪਿਛਲੇ ਸਾਲ ਪ੍ਰਭਾਵਤ ਕੀਤਾ। ਆਈ ਬੀ ਐਮ ਟੈਕਨਾਲੋਜੀ ਸੇਲਸ, ਭਾਰਤ/ ਦੱਖਣੀ ਏਸ਼ੀਆ ਵਿੱਚ ਸਕਿਓਰਟੀ ਸਾਫਟਵੇਅਰ ਟੈਕਨੀਕਲ ਸੇਲਸ ਲੀਡਰ ਸੁਦੀਪ ਦਾਸ ਨੇ ਕਿਹਾ, ਅਸੀਂ ਸਾਈਬਰ ਅਪਰਾਧੀਆਂ ਨੂੰ ਰਾਹਤ ਦੇ ਯਤਨਾਂ ਅਤੇ ਜਨਤਕ ਸਿਹਤ ਬਾਰੇ ਸੂਚਨਾਵਾਂ ਦੀ ਵਰਤੋਂ ਕਰਦੇ ਦੇਖਿਆ ਹੈ, ਕਿਉਂਕਿ ਵੈਕਸੀਨ ਸਪਲਾਈ ਲੜੀ ਦੇ ਅਹਿਮ ਸਹਿਯੋਗੀਆਂ ‘ਤੇ ਹਮਲਿਆਂ ਸਮੇਤ ਸਪੈਮ ਦੀ ਵੀ ਸੂਚਨਾ ਦਿੱਤੀ ਗਈ ਹੈ। ਇਹੀ ਸਾਰੇ 2021 ਵਿੱਚ ਵੀ ਮੁੱਦੇ ਬਣੇ ਰਹੇ।

Read More Latest Crime News

Continue Reading

ਰੁਝਾਨ


Copyright by IK Soch News powered by InstantWebsites.ca