Airport Arrival Test: Negative RTPCR Report Must Be Submitted
Connect with us apnews@iksoch.com

ਸਿਹਤ

ਹਵਾਈ ਅੱਡੇ ‘ਤੇ ਪਹੁੰਚਣ ਮੌਕੇ ਟੈਸਟ : ਨੈਗੇਟਿਵ ਆਰ ਟੀ-ਪੀ ਸੀ ਆਰ ਰਿਪੋਰਟ ਜਮਾਂ ਕਰਾਉਣੀ ਜਰੂਰੀ

Published

on

RT PCR

ਚੰਡੀਗੜ੍ਹ, 24 ਸਤੰਬਰ – ਅੰਤਰਰਾਸ਼ਟਰੀ ਯਾਤਰੀ, ਜਿਹੜੇ ਭਾਰਤੀ ਹਵਾਈ ਅੱਡੇ ਉਤੇ ਪਹੁੰਚਣ ਉਤੇ ਨੈਗੇਟਿਵ ਆਰ ਟੀ-ਪੀ ਸੀ ਆਰ ਟੈਸਟ ਦੀ ਰਿਪੋਰਟ ਜਮਾਂ ਨਹੀਂ ਕਰਦੇ, ਉਨ੍ਹਾਂ ਦਾ ਰੈਪਿਡ ਐਂਟੀਜੈਨ ਟੈਸਟਿੰਗ (ਆਰ ਏ ਟੀ) ਕਿੱਟਾਂ ਨਾਲ ਟੈਸਟ ਕੀਤਾ ਜਾਵੇਗਾ। ਜੇ ਰੈਪਿਡ ਐਂਟੀਜੈਨ ਟੈਸਟਿੰਗ (ਆਰ ਏ ਟੀ) ਵਿੱਚ ਕੋਵਿਡ-19 ਲਈ ਰਿਪੋਰਟ ਨੈਗੇਟਿਵ ਆਈ ਤਾਂ ਉਹ ਘਰੇਲੂ ਇਕਾਂਤਵਾਸ ਦੇ ਬਦਲ ਦੀ ਚੋਣ ਕਰ ਸਕਦੇ ਹਨ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਆਰ ਏ ਟੀ ਵੱਲੋਂ ਟੈਸਟ ਕੀਤੇ ਜਾਣ ਮਗਰੋਂ ਉਹ ਆਪਣੇ ਜ਼ਿਲ੍ਹਿਆਂ ਦੇ ਪ੍ਰੋਟੋਕੋਲ ਅਨੁਸਾਰ ਭਾਰਤ ਵਿੱਚ ਪੁੱਜਣ ਤੋਂ 5ਵੇਂ ਦਿਨ ਕੋਵਿਡ-19 ਲਈ ਆਰ ਟੀ-ਪੀ ਸੀ ਆਰ ਟੈਸਟ ਕਰਾਉਣਗੇ। ਜੇਕਰ ਰਿਪੋਰਟ ਨੈਗੇਟਿਵ ਆਈ ਤਾਂ ਘਰੇਲੂ ਇਕਾਂਤਵਾਸ ਖ਼ਤਮ ਹੋ ਜਾਵੇਗਾ। ਉਹ ਅਗਲੇ ਸੱਤ ਦਿਨਾਂ ਲਈ ਆਪਣੀ ਸਿਹਤ ਦੀ ਖੁਦ ਨਿਗਰਾਨੀ ਕਰਨਗੇ ਤੇ ਜੇ ਕੋਈ ਲੱਛਣ ਵਿਖਾਈ ਦਿੱਤਾ ਤਾਂ ਸਿਹਤ ਵਿਭਾਗ ਨੂੰ ਦੱਸਣਗੇ। ਜੇ ਕੋਵਿਡ-19 ਲਈ ਆਰ ਟੀ- ਪੀ ਸੀ ਆਰ ਪਾਜ਼ੇਟਿਵ ਪਾਇਆ ਗਾ ਤਾਂ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ ਅਤੇ ਪੰਜਾਬ ਕੋਵਿਡ-19 ਪ੍ਰਬੰਧਨ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇਗੀ। ਸੋਧੇ ਹੋਏ ਦਿਸ਼ਾ ਨਿਰਦੇਸ਼ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਜਾਰੀ ਕੀਤੇ ਗਏ ਹਨ।

Latest Online Health News

ਸਿਹਤ

ਬ੍ਰਿਟੇਨ ਤੋਂ ਬਾਅਦ ਕੋਰੋਨਾ ਦੇ ਬ੍ਰਾਜ਼ੀਲ ਸਟ੍ਰੇਨ ਨੇ ਨਵੀਂ ਚਿੰਤਾ ਲਾਈ

Published

on

corona virus

ਲੰਡਨ, 14 ਜਨਵਰੀ, – ਹਾਲੇ ਬ੍ਰਿਟੇਨ ਤੇ ਦੱਖਣੀ ਅਫਰੀਕਾ ਵਿਚ ਮਿਲੇ ਵਾਇਰਸ ਦਾ ਡਰ ਖ਼ਤਮ ਨਹੀਂ ਹੋਇਆ ਕਿ ਬ੍ਰਾਜ਼ੀਲ ਦੇ ਨਵੇਂ ਵਾਇਰਸ ਨੇ ਦੁਨੀਆ ਨੂੰ ਡਰਾ ਦਿੱਤਾ ਹੈ। ਬ੍ਰਾਜ਼ੀਲ ਦੇ ਇਸ ਨਵੇਂ ਕੋਰੋਨਾ ਵਾਇਰਸ ਬਾਰੇ ਵਿਗਿਆਨੀਆਂ ਵੱਲੋਂ ਤਤਕਾਲ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਬ੍ਰਿਟੇਨ ਨੇ ਬ੍ਰਾਜ਼ੀਲ, ਦੱਖਣੀ ਅਮਰੀਕਾ ਦੇ ਹੋਰ ਦੇਸ਼ਾਂ ਅਤੇ ਪੁਰਤਗਾਲ ਲਈ ਯਾਤਰਾ ਪਾਬੰਦੀ ਲਾ ਦਿੱਤੀ ਹੈ।
ਬ੍ਰਿਟੇਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ਾਪਸ ਨੇ ਅੱਜ ਵੀਰਵਾਰ ਨੂੰ ਦੱਸਿਆ ਕਿ ਬ੍ਰਾਜ਼ੀਲ ਦੇ ਨਵੇਂ ਕੋਰੋਨਾ ਸਟ੍ਰੇਨ ਦੇ ਕਾਰਨ ਕੁਝ ਦੇਸ਼ਾਂ ਉੱਤੇ ਨਵੀਂ ਪਾਬੰਦੀ ਲਾਉਣੀ ਪਈ ਹੈ।ਮੰਤਰੀ ਨੇ ਕਿਹਾ ਕਿ ਬ੍ਰਾਜ਼ੀਲ ਵਿਚ ਨਵੇਂ ਕੋਰੋਨਾ ਸਟ੍ਰੇਨ ਦੇ ਸਬੂਤਲੱਭਣ ਪਿੱਛੋਂ ਅਰਜਨਟੀਨਾ, ਬ੍ਰਾਜ਼ੀਲ, ਬੋਲੀਵੀਆ, ਕੇਪ ਵਰਡੇ, ਚਿੱਲੀ, ਕੋਲੰਬੀਆ, ਇਕਵਾਡੋਰ, ਫ੍ਰੈਂਚ ਗੁਆਨਾ, ਗੁਆਨਾ, ਪਨਾਮਾ, ਪੈਰਾਗੁਏ, ਪੇਰੂ, ਸੂਰੀਨਾਮ, ਉਰੂਗਵੇ ਤੇ ਵੈਨਜ਼ੂਏਲਾ ਤੋਂ ਆਉਂਦੇ ਲੋਕਾਂ ਨੂੰ ਰੋਕਣ ਦਾ ਤੁਰੰਤ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੁਰਤਗਾਲ ਨੂੰ ਬ੍ਰਾਜ਼ੀਲ ਨਾਲ ਨੇੜਲੇ ਯਾਤਰਾ ਸੰਬੰਧਾਂ ਕਾਰਨ ਪਾਬੰਦੀ ਸ਼ੁਦਾ ਸੂਚੀ ਵਿਚ ਰੱਖਿਆ ਗਿਆ ਹੈ, ਪਰ ਪੁਰਤਗਾਲ ਤੋਂ ਜ਼ਰੂਰੀ ਸਾਮਾਨ ਦੀ ਸਪਲਾਈ ਕਰਦੇ ਕਾਮਿਆਂ ਨੂੰ ਛੋਟ ਹੋਵੇਗੀ।

Continue Reading

ਸਿਹਤ

ਟੀਕਾਕਰਨ ਪਿੱਛੋਂ ਵੀ ‘ਹਾਰਡ ਇਮਿਊਨਿਟੀ’ ਦੀ ਆਸ ਘੱਟ: ਡਬਲਯੂ ਐਚ ਓ

Published

on

ਜਨੇਵਾ, 13 ਜਨਵਰੀ – ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਦੀ ਇੱਕ ਮੁਖੀ ਵਿਗਿਆਨੀ ਨੇ ਸੁਚੇਤ ਕੀਤਾ ਹੈ ਕਿ ਭਾਵੇਂ ਕਈ ਦੇਸ਼ ਕੋਵਿਡ-19 ਨਾਲ ਨਜਿੱਠਣ ਲਈ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰ ਰਹੇ ਹਨ, ਪਰ ਇਸ ਨਾਲ ‘ਹਾਰਡ ਇਮਿਊਨਿਟੀ’ ਬਣਨ ਦੀ ਆਸ ਬਹੁਤ ਘੱਟ ਹੈ।
ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਇਹ ਬੇਹੱਦ ਜ਼ਰੂਰੀ ਹੈ ਕਿ ਨੇੜਲੇ ਭਵਿੱਖ ਵਿੱਚ ਵੀ ਦੇਸ਼ ਅਤੇ ਉਨ੍ਹਾਂ ਦੇ ਨਾਗਰਿਕ ਵਿਸ਼ਵ ਪੱਧਰੀ ਮਹਾਮਾਰੀ ਨੂੰ ਕਾਬੂ ਕਰਨ ਲਈ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਨ। ਬ੍ਰਿਟੇਨ, ਅਮਰੀਕਾ, ਫਰਾਂਸ, ਕੈਨੇਡਾ, ਜਰਮਨੀ, ਇਜ਼ਰਾਇਲ, ਨੀਦਰਲੈਂਡ ਅਤੇ ਕੁਝ ਹੋਰ ਦੇਸ਼ਾਂ ਨੇ ਪਿੱਛੇ ਜਿਹੇ ਟੀਕਾਕਰਨ ਸ਼ੁਰੂ ਕੀਤਾ ਹੈ। ਸਵਾਮੀਨਾਥਨ ਨੇ ਕਿਹਾ ਕਿ ਟੀਕਾ ਸਭ ਤੋਂ ਸੰਵੇਦਨਸ਼ੀਲ ਲੋਕਾਂ ਦੀ ਰਾਖੀ ਕਰੇਗਾ, ਪਰ ਸਾਲ 2021 ਵਿੱਚ ‘ਪਾਪੁਲੇਸ਼ਨ ਇਮਿਊਨਿਟੀ’ ਜਾਂ ‘ਹਾਰਡ ਇਮਿਊਨਿਟੀ’ ਨਹੀਂ ਬਣਾ ਸਕੇਗਾ। ਵਿਗਿਆਨੀਆਂ ਦੇ ਅਨੁਮਾਨ ਅਨੁਸਾਰ ‘ਹਾਰਡ ਇਮਿਊਨਿਟੀ’ ਦੇ ਲਈ ਟੀਕਾਕਰਨ ਦੀ ਦਰ 70 ਫ਼ੀਸਦੀ ਚਾਹੀਦੀ ਹੈ, ਜਿਸ ਨਾਲ ਪੂਰੀ ਆਬਾਦੀ ਇਨਫੈਕਸ਼ਨ ਤੋਂ ਸੁਰੱਖਿਅਤ ਹੋ ਸਕਦੀ ਹੈ। ਇਸ ਦਾ ਸਭ ਨੂੰ ਖਿਆਲ ਰੱਖਣਾ ਚਾਹੀਦਾ ਹੈ।

Continue Reading

ਸਿਹਤ

ਭਾਰਤ ਵਿੱਚ ਕੋਰੋਨਾ ਟੀਕਾਕਰਨ ਲਈ ਤਿਆਰੀਆਂ ਜ਼ੋਰਾਂ `ਤੇ

Published

on

vaccine

ਨਵੀਂ ਦਿੱਲੀ, 13 ਜਨਵਰੀ – ਭਾਰਤ ਸਰਕਾਰ ਨੇ ਦੱਸਿਆ ਹੈ ਕਿ ਉਸ ਨੂੰ 12 ਜਨਵਰੀ ਦੁਪਹਿਰ ਤੱਕ ਕੌਮੀ ਅਤੇ ਸੂਬਾ ਪੱਧਰ ਦੇ ਸਟੋਰ ਤੱਕ ਟੀਕੇ ਦੀਆਂ 54.72 ਲੱਖ ਖੁਰਾਕਾਂ ਮਿਲ ਚੁੱਕੀਆਂ ਹਨ ਅਤੇ 14 ਜਨਵਰੀ ਤੱਕ 1.1 ਕਰੋੜ ਖੁਰਾਕਾਂ ਸੀਰਮ ਇੰਸਟੀਚਿਊਟ ਅਤੇ 55 ਲੱਖ ਭਾਰਤ ਬਾਇਓਟੈਕ ਕੋਲੋਂ ਮਿਲ ਜਾਣਗੀਆਂ।
ਕੋਰੋਨਾ ਦੇ ਖ਼ਿਲਾਫ਼ ਫੈਸਲਾਕੁੰਨ ਲੜਾਈ ਲਈ 16 ਜਨਵਰੀ ਤੋਂ ਸ਼ੁਰੂ ਹੋ ਰਹੀ ਟੀਕਾਕਰਨ ਮਹਿੰਮ ਤੋਂ ਚਾਰ ਦਿਨ ਪਹਿਲਾਂ ਕੱਲ੍ਹ ‘ਕੋਵੀਸ਼ੀਲਡ’ ਟੀਕਿਆਂ ਦੀ ਖੁਰਾਕ ਪੁਣੇ ਤੋਂ ਦੇਸ਼ ਦੇ ਕਈ ਸ਼ਹਿਰਾਂ ਨੂੰ ਭੇਜੇ ਜਾਣ ਦੀ ਸ਼ੁਰੂਆਤ ਹੋਈ ਸੀ। ਇਸ ਮੌਕੇ ਕੇਂਦਰੀ ਸਿਹਤ ਸੈਕਟਰੀ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਤੋਂ 1.1 ਕਰੋੜ ਖੁਰਾਕਾਂ ਲੈਣ ਤੋਂ ਇਲਾਵਾ ਸਰਕਾਰ 55 ਲੱਖ ਖੁਰਾਕਾਂ ਭਾਰਤ ਬਾਇਓਟੈਕ ਦੇ ਕੋਵੈਕਸੀਨ ਟੀਕੇ ਦੀਆਂ ਵੀ ਲਵੇਗੀ। ਇਨ੍ਹਾਂ ਵਿੱਚੋਂ 38.5 ਲੱਖ ਖੁਰਾਕਾਂ ਦੀ ਕੀਮਤ (ਸਾਰੇ ਟੈਕਸ ਪਾ ਕੇ) 295 ਰੁਪਏ ਪ੍ਰਤੀ ਖੁਰਾਕ ਬਣਦੀ ਹੈ, ਪਰ ਜਿਵੇਂ ਕਿ ਭਾਰਤ ਬਾਇਓਟੈਕ ਵੱਲੋਂ 16.5 ਲੱਖ ਖੁਰਾਕਾਂ ਮੁਫਤ ਦਿੱਤੀਆਂ ਜਾਣੀਆਂ ਹਨ, ਇਸ ਲਈ ਸਰਕਾਰ ਨੂੰ ਇੱਕ ਖੁਰਾਕ ਦੀ ਕੀਮਤ 206 ਰੁਪਏ ਪਵੇਗੀ। ਉਨ੍ਹਾਂ ਦੱਸਿਆ ਕਿ ਚੇਨਈ, ਕਰਨਾਲ, ਕੋਲਕਾਤਾ ਅਤੇ ਮੁੰਬਈ ਸਮੇਤ ਸਰਕਾਰ ਦੇ ਚਾਰ ਵੱਡੇ ਮੈਡੀਕਲ ਸਟੋਰ ਹਨ ਜਿੱਥੇ ਆਕਸਫੋਰਡ ਦੀ ਕੋਵੀਸ਼ੀਲਡ ਵੈਕਸੀਨ ਪੁੱਜ ਚੁੱਕੀ ਹੈ। ਇਸ ਤੋਂ ਇਲਾਵਾ ਸਾਰੇ ਸੂਬਿਆਂ ਕੋਲ ਘੱਟੋ-ਘੱਟ ਇੱਕ ਖੇਤਰੀ ਵੈਕਸੀਨ ਸਟੋਰ ਹੈ ਅਤੇ ਵੱਡੇ ਰਾਜਾਂ ਕੋਲ ਇੱਕ ਤੋਂ ਵੱਧ ਸਟੋਰ ਹਨ। ਨੀਤੀ ਅਯੋਗ ਮੈਂਬਰ ਡਾ. ਵੀ ਕੇ ਪੌਲ ਦੇ ਮੁਤਾਬਕ ਕੋਵੀਸ਼ੀਲਡ ਅਤੇ ਕੋਵੈਕਸੀਨ ਦਾ ਹਜ਼ਾਰਾਂ ਲੋਕਾਂ `ਤੇ ਟੈਸਟ ਕੀਤਾ ਗਿਆ ਹੈ ਅਤੇ ਇਹ ਸਭ ਤੋਂ ਸੁਰੱਖਿਅਤ ਹੈ ਤੇ ਇਸ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਪਿਆ ਹੈ।

Latest News about Health

Continue Reading

ਰੁਝਾਨ


Copyright by IK Soch News powered by InstantWebsites.ca