Air pollution increases the risk of abortion in India, Pakistan
Connect with us apnews@iksoch.com

Uncategorized

ਹਵਾ ਪ੍ਰਦੂਸ਼ਣ ਭਾਰਤ, ਪਾਕਿ ਤੇ ਬੰਗਲਾ ਦੇਸ਼ ‘ਚ ਗਰਭਪਾਤ ਦਾ ਖ਼ਤਰਾ ਵਧਾ ਦਿੰਦੈ

Published

on

pollution

ਨਵੀਂ ਦਿੱਲੀ, 8 ਜਨਵਰੀ – ਹਵਾ ਪ੍ਰਦੂਸ਼ਣ ਵਧਣ ਨਾਲ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੀਆਂ ਗਰਭਵਤੀ ਔਰਤਾਂ ‘ਚ ਪ੍ਰੀ-ਮਚਿਓਰ ਜਣੇਪਾ ਜਾਂ ਗਰਭਪਾਤ ਦਾ ਜ਼ੋਖਮ ਵੱਧ ਜਾਂਦਾ ਹੈ।
ਇੱਕ ਖੋਜ ਰਸਾਲੇ ਦਿ ਲਾਂਸੇਟ ਪਲਾਨੇਟਰੀ ਹੈਲਥ ‘ਚ ਛਪੇ ਅਧਿਐਨ ‘ਚ ਇਨ੍ਹਾਂ ਖਤਰਿਆਂ ਬਾਰੇ ਸਾਵਧਾਨ ਕੀਤਾ ਗਿਆ ਹੈ। ਖੋਜ ਕਰਤਾਵਾਂ ਨੇ ਆਪਣੇ ਅਧਿਐਨ ‘ਚ ਦੱਸਿਆ ਕਿ ਦੱਖਣੀ ਏਸ਼ੀਆ ‘ਚ ਹਰ ਸਾਲ ਅੰਦਾਜ਼ਨ 3,49,681 ਔਰਤਾਂ ਦੇ ਗਰਭਪਾਤ ਦਾ ਸਬੰਧ ਹਵਾ ‘ਚ ਮੌਜੂਦ ਅਤਿ ਸੂਖਮ ਕਣ ਪੀ ਐਮ 2.5 ਨਾਲ ਜੁੁੜਿਆ ਹੋਇਆ ਹੈ। ਭਾਰਤ ‘ਚ ਸਟੈਂਡਰਡ ਹਵਾ ਗੁਣਵੱਤਾ ਚ ਪੀ ਐਮ 2.5 ਕਣ ਦੀ ਮੌਜੂਦਗੀ 40 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਹੈ। ਖੋਜ ਰਕਤਾਵਾਂ ਨੇ ਕਿਹਾ ਕਿ 2000-2016 ਵਿਚਾਲੇ ਖੇਤਰ ਵਿੱਚ ਕੁੱਲ ਗਰਭਪਾਤਾਂ ਚ ਹਵਾ ਪ੍ਰਦੂਸ਼ਣ ਦੀ ਹਿੱਸੇਦਾਰੀ ਸੱਤ ਫ਼ੀਸਦੀ ਸੀ। ਹਵਾ ਗੁਣਵੱਤਾ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ ਤਹਿਤ 10 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਹੋਣ ਤੇ ਇਹ ਗਰਭਪਾਤ ਦੇ 29 ਫ਼ੀਸਦੀ ਤੋਂ ਵੱਧ ਮਾਮਲਿਆਂ ਲਈ ਜ਼ਿੰਮੇਵਾਰ ਹੁੰਦਾ ਹੈ। ਪੀਕਿੰਗ ਯੂਨੀਵਰਸਿਟੀ ਚੀਨ ਦੇ ਖੋਜ ਕਰਤਾ ਤੇ ਅਧਿਐਨ ਦੇ ਲੇਖਕ ਤਾਓ ਝੂ ਨੇ ਕਿਹਾ, ‘‘ਸੰਸਾਰਕ ਪੱਧਰਤੇ ਦੱਖਣ ਏਸ਼ੀਆ ਚ ਸਭ ਤੋਂ ਜ਼ਿਆਦਾ ਗਰਭਪਾਤ ਦੀਆਂ ਘਟਨਾਵਾਂ ਹੁੰਦੀਆਂ ਹਨ ਅਤੇ ਦੁਨੀਆਚ ਇਹ ਪੀ ਐਮ 2.5 ਨਾਲ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਖੇਤਰ ਹੈ। ਉਨ੍ਹਾਂ ਕਿਹਾ ਕਿ ਸਾਡੇ ਅਧਿਐਨ ਨਾਲ ਇਹ ਸਿੱਟਾ ਨਿਕਲਿਆ ਹੈ ਕਿ ਖ਼ਰਾਬ ਹਵਾ ਗੁਣਵੱਤਾ ਕਾਰਨ ਖੇਤਰ `ਚ ਗਰਭਪਾਤ ਦਾ ਖ਼ਤਰਾ ਵੱਧ ਜਾਂਦਾ ਹੈ।

Uncategorized

ਹਾਈ ਕੋਰਟ ਨੇ ਕਿਹਾ:ਮੀਡੀਆ ਟਰਾਇਲ ਨਾਲ ਨਿਆਂ ਦੀ ਪ੍ਰਕਿਰਿਆ ਵਿੱਚ ਵਿਘਨ ਪੈਂਦੈ

Published

on

law case

ਮੁੰਬਈ, 19 ਜਨਵਰੀ – ਬੰਬੇ ਹਾਈ ਕੋਰਟ ਨੇ ਖੁਦਕੁਸ਼ੀ ਦੇ ਕੇਸਾਂ ਦੀ ਰਿਪੋਰਟਿੰਗ ਕਰਨ ਵੇਲੇ ਮੀਡੀਆ ਘਰਾਣਿਆਂ ਨੂੰ ਸੰਜਮ ਰੱਖਣ ਲਈ ਆਖਦਿਆਂ ਕਿਹਾ ਕਿ ਮੀਡੀਆ ਟਰਾਇਲ ਦਾ ਦਖਲ ਵਧ ਰਿਹਾ ਹੈ ਜਿਸ ਨਾਲਨਿਆਂ ਦੇਣ ਦੀ ਪ੍ਰਕਿਰਿਆ ਵਿੱਚ ਅੜਿੱਕੇ ਖੜ੍ਹੇ ਹੁੰਦੇ ਹਨ।
ਚੀਫ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਜੀ ਐਸ ਕੁਲਕਰਨੀ ਦੇ ਬੈਂਚ ਨੇ ਕਿਹਾ ਕਿ ਰਿਪਬਲਿਕ ਟੀ ਵੀ ਤੇ ਟਾਈਮਜ਼ ਨਾਓ ਵੱਲੋਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੀਤੀ ਕੁਝ ਰਿਪੋਰਟਿੰਗ ‘ਇੱਜ਼ਤ ਹੱਤਕਵਾਲੀ ਸੀ। ਅਦਾਲਤ ਨੇ ਕਿਹਾ ਕਿ ਉਹ ਕਿਸੇ ਚੈਨਲ ਖਿਲਾਫ ਕਾਰਵਾਈ ਨਹੀਂ ਕਰੇਗਾ। ਹਾਈ ਕੋਰਟ ਨੇ ਕਿਹਾ ਕਿ ਕਿਸੇ ਵੀ ਮੀਡੀਆ ਅਦਾਰੇ ਵੱਲੋਂ ਕੀਤੀ ਜਾਂਦੀ ਅਜਿਹੀ ਰਿਪੋਰਟਿੰਗ ਅਦਾਲਤੀ ਮਾਣਹਾਨੀ ਦੇ ਘੇਰੇ ਵਿੱਚ ਆਉਂਦੀ ਹੈ।ਉਨ੍ਹਾਂ ਨੇ ਕਿਹਾ ਕਿ ਕੋਈ ਵੀ ਰਿਪੋਰਟ ਪੱਤਰਕਾਰੀ ਅਸੂਲਾਂ ਅਤੇ ਮਾਪਦੰਡਾਂ ਮੁਤਾਬਕ ਚਾਹੀਦੀ ਹੈ,ਵਰਨਾ ਮੀਡੀਆ ਘਰਾਣਿਆਂ ਨੂੰ ਮਾਣਹਾਨੀ ਦੀ ਕਾਰਵਾਈ ਝੱਲਣੀ ਪਵੇਗੀ। ਹਾਈ ਕੋਰਟ ਨੇ ਖੁਦਕੁਸ਼ੀ ਦੇ ਕੇਸਾਂ ਦੀ ਰਿਪੋਰਟਿੰਗ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਵਰਨਣ ਯੋਗ ਹੈ ਕਿ ਕੁਝ ਜਨਹਿਤ ਪਟੀਸ਼ਨਾਂ ਚ ਮੰਗ ਕੀਤੀ ਗਈ ਸੀ ਕਿ ਪ੍ਰੈਸ ਖਾਸ ਤੌਰ ਉੱਤੇ ਟੀ ਵੀ ਨਿਊਜ਼ ਚੈਨਲਾਂ ਨੂੰ ਸੁਸ਼ਾਂਤ ਦੀ ਮੌਤ ਤੋਂ ਬਾਅਦ ਰਿਪੋਰਟਿੰਗ ਤੋਂ ਰੋਕਿਆ ਜਾਵੇ, ਜਿਸ ਉੱਤੇ ਪਿਛਲੇ ਸਾਲ ਛੇ ਨਵੰਬਰ ਨੂੰ ਬੈਂਚ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ।

Continue Reading

Uncategorized

ਬੱਸ ਦੇ ਬਿਜਲੀ ਦੀ ਤਾਰ ਵਿੱਚ ਫਸਣ ਨਾਲ 6 ਲੋਕ ਜਿੰਦਾ ਸੜੇ

Published

on

death

ਜੈਪੁਰ, 18 ਜਨਵਰੀ – ਰਾਜਸਥਾਨ ਦੇ ਜ਼ਿਲ੍ਹਾ ਜਾਲੌਰ ਵਿੱਚ ਬਿਜਲੀ ਦੀ ਤਾਰ ਨਾਲ ਲੱਗਣ ਕਾਰਨ ਇੱਕ ਬੱਸ ਨੂੰ ਅੱਗ ਲੱਗ ਗਈ ਅਤੇ ਛੇ ਯਾਤਰੀ ਜਿਊਂਦੇ ਸੜ ਗਏ, ਜਦੋਂ ਕਿ ਤੀਹ ਹੋਰ ਜ਼ਖਮੀ ਹੋ ਗਏ।
ਡੀ ਐਸ ਪੀ ਹਿੰਮਤਸਿੰਘ ਨੇ ਦੱਸਿਆ ਕਿ ਇਹ ਹਾਦਸਾ ਮਹੇਸ਼ਪੁਰਾ ਪਿੰਡ ਵਿੱਚ ਸ਼ਨੀਵਾਰ ਰਾਤ ਨੂੰ ਓਦੋਂ ਹੋਇਆ ਜਦੋਂ ਬੱਸ ਡਰਾਈਵਰ ਰਸਤਾ ਭਟਕ ਕੇ ਪੇਂਡੂ ਖੇਤਰ ਵਿੱਚ ਵੜ ਗਿਆ, ਜਿੱਥੇ ਬਿਜਲੀ ਦੀ ਇੱਕ ਲਟਕਦੀ ਹੋਈ ਤਾਰ ਦੀ ਲਪੇਟ ਵਿੱਚ ਆਉਣ ਨਾਲ ਬੱਸ ਨੂੰ ਅੱਗ ਲੱਗ ਗਈ। ਇਸ ਨਿੱਜੀ ਬੱਸ ਵਿੱਚ ਚਾਲੀ ਲੋਕ ਸਵਾਰ ਸਨ ਅਤੇ ਇਹ ਬਾੜਮੇਰ ਵਿੱਚ ਪੈਂਦੇ ਨਾਕੋੜਾ ਤੋਂ ਅਜਮੇਰ ਵਿਚਲੇ ਬਿਆਵਰ ਜਾ ਰਹੀ ਸੀ। ਪੀੜਤ ਲੋਕ ਨਾਕੋੜਾ ਦੇ ਜੈਨ ਮੰਦਰ ਤੋਂ ਬਿਆਵਰ ਮੁੜ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਛੇ ਯਾਤਰੀਆਂ ਦੀ ਸੜ ਕੇ ਮੌਤ ਹੋ ਗਈ ਅਤੇ ਤੀਹ ਤੋਂ ਵੱਧ ਜ਼ਖਮੀ ਹੋ ਗਏ। ਛੇ ਗੰਭੀਰ ਜ਼ਖਮੀ ਯਾਤਰੀਆਂ ਨੂੰ ਜੋਧਪੁਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਬਾਕੀਆਂ ਦਾ ਜਾਲੌਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Continue Reading

Uncategorized

ਅਨਿਲ ਅੰਬਾਨੀ ਉੱਤੇ ਧੋਖਾਧੜੀ ਦਾ ਵੱਡਾ ਦੋਸ਼

Published

on

anil ambani
  • ਵਿਜੇ ਮਾਲਿਆ ਤੋਂ 10 ਗੁਣਾਂ ਵੱਧ ਕਰਜ਼ਾ ਬੈਂਕਾਂ ਤੋਂ ਲਿਆ
    ਭੋਪਾਲ, 16 ਜਨਵਰੀ – ਭਾਰਤ ਦੀ ਸਭ ਤੋਂ ਵੱਡੀ ਨਿੱਜੀ ਖੇਤਰ ਦੀ ਕੰਪਨੀ, ਰਿਲਾਇੰਸ ਗਰੁੱਪ ਦੀ ਸਥਾਪਨਾ ਧੀਰੂਭਾਈ ਅੰਬਾਨੀ ਨੇ ਕੀਤੀ ਸੀ, ਪਰ ਅੱਜਕੱਲ੍ਹ ਇਹ ਕੰਪਨੀ ਵਿਵਾਦਾਂ ਵਿੱਚ ਫਸਣ ਲੱਗੀ ਹੈ।
    ਧੀਰੂਭਾਈ ਅੰਬਾਨੀ ਦੀ ਮੌਤ ਪਿੱਛੋਂ ਉਸਦੇ ਦੋਵਾਂ ਪੁੱਤਰਾਂ (ਮੁਕੇਸ਼ ਅੰਬਾਨੀ ਅਤੇ ਅਨਿਲ ਅੰਬਾਨੀ ਨੇ ਰਿਲਾਇੰਸ ਦੀ ਵਾਗਡੋਰ ਸੰਭਾਲੀ ਸੀ, ਪਰ ਕੁਝ ਸਾਲਾਂ ਵਿੱਚ ਹੀ ਇਹ ਕੰਪਨੀ ਦੋ ਥਾਂਈਂ ਪਾਟ ਗਈ। ਵੰਡ ਪਿੱਛੋਂ ਮੁਕੇਸ਼ ਅੰਬਾਨੀ ਨੇ ਆਪਣੇ ਛੋਟੇ ਭਰਾ ਅਨਿਲ ਅੰਬਾਨੀ ਨੂੰ ਪਛਾੜ ਦਿੱਤਾ, ਪਰ ਅੱਜ ਦੀ ਸਥਿਤੀ ਇਹ ਹੈ ਕਿ ਵੱਡੇ ਭਰਾ ਮੁਕੇਸ਼ ਨੂੰ ਭਾਰਤ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਛੋਟਾ ਭਰਾ ਅਨਿਲ ਪਹਿਲਾਂ ਹੀ ਆਪਣੇ ਆਪ ਨੂੰ ਦੀਵਾਲੀਆਂ ਕਰਾਰ ਦੇ ਚੁੱਕਾ ਹੈ। ਅੱਜਕੱਲ੍ਹ ਅਨਿਲ ਅੰਬਾਨੀ ਫਿਰ ਸੁਰਖੀਆਂ ਵਿੱਚ ਹਨ ਅਤੇ ਉਹ ਕਰਜੇ ਦੇ ਕਾਰਨ ਹਨ। ਇੰਗਲਿਸ ਵੈਬਸਾਈਟ ਬਿਜਨਸ ਇਨਸਾਈਡਰ ਦੀ ਰਿਪੋਰਟ ਅਨੁਸਾਰ ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ਉੱਤੇ ਬੈਂਕਾਂ ਨਾਲ ਠੱਗੀ ਮਾਰਨ ਦਾ ਦੋਸ਼ ਲੱਗਾ ਹੈ। ਇਸ ਦੇ ਨਾਲ ਕਰਜੇ ਦੀ ਰਕਮ ਮਾਲਿਆ ਵੱਲੋਂ ਲਏ ਗਏ ਕਰਜੇ ਤੋਂ ਵੀ ਦਸ ਗੁਣਾ ਵਧੇਰੇ ਅਤੇ ਕਰੀਬ 86,188 ਕਰੋੜ ਰੁਪਏ ਦੱਸੀ ਗਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ਨੇ ਕ੍ਰਮਵਾਰ ਸਟੇਟ ਬੈਂਕ ਆਫ਼ ਇੰਡੀਆ, ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਇੰਡੀਆ ਓਵਰਸੀਜ ਬੈਂਕ ਤੋਂ ਕਰਜਾ ਲਿਆ ਹੈ ਅਤੇ ਇਸ ਨੂੰ ਵਾਪਸ ਨਹੀਂ ਕੀਤਾ। ਇਸ ਲਈ ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਗਰੁੱਪ ਇਕਾਈਆਂ ਉੱਤੇ ਕਾਰਵਾਈ ਕਰਨ ਲਈ ਬੈਂਕ ਤਿਆਰੀ ਕਰ ਰਹੇ ਹਨ, ਜਿਸ ਵਿੱਚ ਰਿਲਾਇੰਸ ਕਮਿਊਨੀਕੇਸ਼ਨਜ਼, ਰਿਲਾਇੰਸ ਇਨਫ਼ਰਾ ਤੇ ਰਿਲਾਇੰਸ ਟੈਲੀਕਾਮ ਸ਼ਾਮਲ ਹਨ। ਸ਼ੋਸ਼ਲ ਮੀਡੀਆ ਉੱਤੇ ਸੁਚੇਤਾ ਦਲਾਲ, ਜਿਸ ਨੇ ਹਰਸ਼ਦ ਮਹਿਤਾ ਘੁਟਾਲੇ ਦਾ ਖੁਲਾਸਾ ਕੀਤਾ ਸੀ, ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇੱਕ ਸਵਾਲ ਲਿਖਿਆ ਹੈ ਕਿ ਕੋਈ ਅੰਦਾਜਾ ਲਾ ਸਕਦਾ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਕਾਰਪੋਰੇਟ ਡਿਫ਼ਾਲਟਰ ਕੌਣ ਹੈ ਅਤੇ ਸਰਕਾਰ ਵੱਲੋਂ ਉਸ ਵਿਰੁਧ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ?

Business News in Punjabi

Continue Reading

ਰੁਝਾਨ


Copyright by IK Soch News powered by InstantWebsites.ca