After the election, Trump's plane landed at the airport
Connect with us [email protected]

ਅੰਤਰਰਾਸ਼ਟਰੀ

ਚੋਣਾਂ ਮਗਰੋਂ ਏਅਰ ਪੋਰਟ ਉੱਤੇ ਟਰੰਪ ਦਾ ਜਹਾਜ਼ ਸਵਾਰ ਨੂੰ ਤਰਸਿਆ

Published

on

Trump-Plane

ਨਿਊਯਾਰਕ, 23 ਮਾਰਚ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਿੱਜੀ ਬੋਇੰਗ-757 ਜਹਾਜ਼ ਇਨ੍ਹਾਂ ਦਿਨੀਂ ਨਿਊਯਾਰਕ ਦੇ ਇੱਕ ਨਜ਼ਦੀਕੀ ਹਵਾਈ ਅੱਡੇ ‘ਤੇ ਖੜ੍ਹਾ ਕਬਾੜ ਹੋ ਰਿਹਾ ਹੈ।
ਇਸ ਜਹਾਜ਼ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸੋਨੇ ਦਾ ਪਾਣੀ ਚੜ੍ਹਿਆ ਬਾਥਰੂਮ ਅਤੇ 24 ਕੈਰੇਟ ਸੋਨੇ ਦੇ ਬੱਕਲਸ ਵਾਲੇ ਸੀਟ ਬੈਲਟ ਵੀ ਹਨ। ਇਸ ਤੋਂ ਪਹਿਲਾਂ ਇਸ ਜਹਾਜ਼ ਦੀ ਵਰਤੋਂ ਟਰੰਪ ਦੇ ਫ਼ੋਟੋ ਸ਼ੂਟ, ਚੋਣ ਪ੍ਰਚਾਰ, ਖਾਸ ਦੌਰਿਆਂ ਆਦਿ ਲਈ ਕੀਤੀ ਜਾਂਦੀ ਸੀ। ਇੱਕ ਅੰਗਰੇਜ਼ੀ ਵੈਬਸਾਈਟ ਮੁਤਾਬਕ ਟਰੰਪ ਦੇ ਇਸ ਆਲੀਸ਼ਾਨ ਜਹਾਜ਼ ਨੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਇੱਕ ਵਾਰ ਵੀ ਉਡਾਣ ਨਹੀਂ ਭਰੀ, ਕਿਉਂਕਿ ਤਦ ਤੋਂ ਟਰੰਪ ਜਨਤਕ ਜੀਵਨ ਅਤੇ ਯਾਤਰਾਵਾਂ ਤੋਂ ਦੂਰ ਹਨ। ਇਸ ਦਾ ਨਤੀਜਾ ਇਹ ਹੈ ਕਿ ਟਰੰਪ ਦੇ ਜਹਾਜ਼ ਦਾ ਇੱਕ ਇੰਜਣ ਖ਼ਰਾਬ ਹੋ ਚੁੱਕਾ ਹੈ। ਉਸ ਦੇ ਕੁਝ ਹਿੱਸੇ ਗ਼ਾਇਬ ਹਨ। ਦੂਜਾ ਇੰਜਣ ਵੀ ਗੜਬੜੀ ਦੇ ਕੰਢੇ ਪੁੱਜ ਗਿਆ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਦੀ ਮੁਰੰਮਤ ਤੇ ਦੁਬਾਰਾ ਇਸ ਨੂੰ ਉਡਾਣ ਭਰਨ ਯੋਗ ਬਣਾਉਣ ਲਈ ਵੱਡੀ ਰਕਮ ਦੀ ਲੋੜ ਹੈ। ਫਿਲਹਾਲ ਟਰੰਪ ਇੰਨਾ ਖ਼ਰਚ ਕਰਨ ਦੇ ਮੂਡ ਵਿੱਚ ਨਹੀਂ ਹਨ। ਉਨ੍ਹਾਂ ਦੀ ਮੌਜੂਦਾ ਵਿੱਤੀ ਹਾਲਤ ਨੂੰ ਜਨਤਕ ਨਹੀਂ ਕੀਤਾ ਗਿਆ ਹੈ, ਪਰ ਕੋਰੋਨਾ ਮਹਾਂਮਾਰੀ ਨੇ ਉਨ੍ਹਾਂ ਦੇ ਕਈ ਕਾਰੋਬਾਰਾਂ ‘ਤੇ ਮਾੜਾ ਅਸਰ ਪਾਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਖੁੱਲ੍ਹੇ ਆਸਮਾਨ ਹੇਠ ਖੜ੍ਹਨ ਕਾਰਨ ਜਹਾਜ਼ ਦੇ ਇੰਜਣ ਦੀ ਧਾਤੂ ਨੂੰ ਨੁਕਸਾਨ ਪੁੱਜ ਸਕਦਾ ਹੈ।

Read More Latest International News

ਅੰਤਰਰਾਸ਼ਟਰੀ

ਪਾਕਿ ਸਰਕਾਰ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰੇਗੀ

Published

on

Pakistani government

ਕੱਟੜਪੰਥੀ ਇਸਲਾਮਿਕ ਗਰੁੱਪ ਦੇ ਹਿੰਸਕ ਵਿਖਾਵੇ ਅੱਗੇ ਗੋਡੇ ਟੇਕੇ
ਇਸਲਾਮਾਬਾਦ, 20 ਅਪਰੈਲ, – ਕੱਟੜਪੰਥੀ ਇਸਲਾਮੀ ਗਰੁੱਪ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐੱਲ ਐੱਫ) ਦੇ ਦਬਾਅ ਅੱਗੇ ਪਾਕਿਸਤਾਨ ਸਰਕਾਰ ਆਖਰ ਝੁਕ ਗਈ ਹੈ। ਉਸ ਨੇ ਐਲਾਨ ਕੀਤਾ ਕਿ ਫਰਾਂਸ ਦੇ ਰਾਜਦੂਤ ਨੂੰ ਏਥੋਂ ਕੱਢਣ ਲਈ ਉਹ ਪਾਰਲੀਮੈਂਟ ਵਿੱਚ ਬੁੱਧਵਾਰ ਨੂੰ ਮਤਾ ਪੇਸ਼ ਕਰੇਗੀ ਅਤੇਟੀ ਐੱਲ ਐੱਫ ਨਾਲ ਸੰਬੰਧਤ ਵਰਕਰਾਂ ਤੇ ਲੀਡਰਾਂ ਖ਼ਿਲਾਫ਼ ਦਰਜ ਕੀਤੇ ਸਾਰੇ ਕੇਸਵਾਪਸ ਲਏ ਜਾਣਗੇ।
ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਬਾਰੇ ਮੰਤਰੀ ਸ਼ੇਖ ਰਾਸ਼ਿਦ ਨੇ ਬਿਆਨ ਜਾਰੀ ਕਰ ਕੇ ਕਿਹਾ ਕਿਟੀ ਐੱਲ ਐੱਫ ਨਾਲ ਕਈ ਦੌਰ ਦੀ ਗੱਲਬਾਤ ਵਿੱਚ ਸਾਡੀ ਸਹਿਮਤੀ ਬਣੀ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਲਈ ਨੈਸ਼ਨਲ ਅਸੈਂਬਲੀ (ਪਾਕਿਸਤਾਨੀ ਪਾਰਲੀਮੈਂਟ ਦਾ ਹੇਠਲਾ ਹਾਊਸ) ਵਿੱਚ ਇਕ ਮਤਾ ਪੇਸ਼ ਕੀਤਾ ਜਾਵੇਗਾ ਅਤੇਟੀ ਐੱਲ ਐੱਫ ਵਰਕਰਾਂ ਦੇ ਖਿਲਾਫ਼ ਦਹਿਸ਼ਤਗਰਦੀ ਦੀਆਂ ਧਾਰਾਵਾਂ ਹੇਠ ਦਰਜ ਕੀਤੇ ਸਾਰੇ ਕੇਸ ਵਾਪਸ ਲਏ ਜਾਣਗੇ। ਵਰਨਣ ਯੋਗ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਦੀ ਮੰਗ ਕੱਟੜਪੰਥੀ ਇਸਲਾਮੀ ਗਰੁੱਪ ਦੀਆਂ ਚਾਰ ਪ੍ਰਮੁੱਖ ਮੰਗਾਂ ਵਿੱਚੋਂ ਇੱਕ ਹੈ। ਇਸਦੇ ਵਰਕਰਾਂ ਵੱਲੋਂਸਾਰੇ ਦੇਸ਼ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ ਜਾਣ ਮਗਰੋਂ ਪਿਛਲੇ ਹਫ਼ਤੇ ਇਸ ਉੱਤੇ ਪਾਬੰਦੀ ਲਾ ਦਿੱਤੀ ਗਈ ਅਤੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ 22 ਅਪਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਸੀ।

Read More Punjabi News Online

Continue Reading

ਅੰਤਰਰਾਸ਼ਟਰੀ

ਆਪਣੀ ਫੌਜ ਕੱਢ ਕੇ ਅਮਰੀਕਾ ਨੇ ਅਫਗਾਨਿਸਤਾਨ ਦੀ ਸੁਰੱਖਿਆ ਤੋਂ ਪੱਲਾ ਝਾੜਿਆ

Published

on

America Flag

ਵਾਸ਼ਿੰਗਟਨ, 20 ਅਪ੍ਰੈਲ – ਕਈ ਸਾਲਾਂ ਤੱਕ ਅਫਗਾਨਿਸਤਾਨ ਦੀ ਸੁਰੱਖਿਆ ਵਿੱਚ ਲੱਗੇ ਅਮਰੀਕਾ ਨੇ ਆਪਣੀ ਫੌਜ ਦੀ ਵਾਪਸੀ ਤੋਂ ਬਾਅਦ ਦੀ ਸੁਰੱਖਿਆ ਤੋਂ ਪੱਲਾ ਝਾੜ ਲਿਆ ਹੈ। ਉਸ ਨੇ ਕਿਹਾ ਕਿ ਫੌਜ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਲੈ ਸਕਦਾ।
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐਨ ਐਸ ਏ) ਜੈਕ ਸੁਲੀਵਾਨ ਨੂੰ ਫਾਕਸ ਨਿਊਜ਼ ਦੇ ਪ੍ਰੋਗਰਾਮ ਵਿੱਚ ਸਵਾਲ ਕੀਤਾ ਗਿਆ ਕਿ 2011 ਵਿੱਚ ਜਦੋਂ ਇਰਾਕ ਤੋਂ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਇਸਲਾਮਿਕ ਸਟੇਟ (ਆਈ ਐਸ) ਨੇ ਕਬਜ਼ਾ ਕਰ ਲਿਆ ਸੀ, ਉਦੋਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁਬਾਰਾ ਫੌਜ ਭੇਜੀ ਸੀ, ਇਸ ਤਰ੍ਹਾਂ ਅਫਗਾਨਿਸਤਾਨ ਵਿੱਚੋਂ ਫੌਜ ਵਾਪਸੀ ਪਿੱਛੋਂ ਅਜਿਹੇ ਹਾਲਾਤ ਬਣੇ ਤਾਂ ਅਮਰੀਕਾ ਕੀ ਕਰੇਗਾ? ਜੈਕ ਸੁਲੀਵਾਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡੇਨ ਦੀ ਦੁਬਾਰਾ ਫੌਜ ਭੇਜਣ ਦੀ ਕੋਈ ਮਨਸ਼ਾ ਨਹੀਂ, ਕੋਈ ਵੀ ਫੌਜ ਦੀ ਵਾਪਸੀ ਤੋਂ ਬਾਅਦ ਸੁਰੱਖਿਆ ਦੀ ਗਾਰੰਟੀ ਨਹੀਂ ਲੈ ਸਕਦਾ।ਅਸੀਂ ਅਫਗਾਨਿਸਤਾਨ ਨੂੰ ਸਮਰੱਥ ਬਣਾਉਣ ਵਿੱਚ ਪੂਰੀ ਮਦਦ ਕੀਤੀ ਹੈ। ਉਨ੍ਹਾਂ ਦੇ ਸੁਰੱਖਿਆ ਦਸਤਿਆਂ ਨੂੰ ਤਾਕਤ ਵਧਾਉਣ ਲਈ ਵਸੀਲੇ ਦਿੱਤੇ ਹਨ। ਮਸ਼ੀਨਰੀ ਦੇ ਕੇ ਸਮਰੱਥਾ ਦਾ ਵਾਧਾ ਕੀਤਾ ਹੈ, ਸਿਖਲਾਈ ਦਿੱਤੀ ਹੈ। ਇਹ ਸਮਾਂ ਸਾਡੇ ਸੁਰੱਖਿਆ ਦਸਤਿਆਂ ਦੀ ਵਾਪਸੀ ਦਾ ਹੈ। ਇੱਥੋਂ ਦੇ ਲੋਕਾਂ ਨੂੰ ਆਪਣੀ ਸੁਰੱਖਿਆ ਬਾਰੇ ਖੁਦ ਕਦਮ ਵਧਾਉਣੇ ਪੈਣਗੇ।

Read More Latest Punjabi News

Continue Reading

ਅੰਤਰਰਾਸ਼ਟਰੀ

ਕਿਸੇ ਦੂਸਰੇ ਗ੍ਰਹਿ ਉੱਤੇ ਪਹਿਲੀ ਵਾਰ ਨਾਸਾ ਦੇ ਹੈਲੀਕਾਪਟਰ ਵੱਲੋਂ ਉਡਾਣ

Published

on

NASA's Experimental

ਕੇਪ ਕੇਨਾਵੇਰਲ, 20 ਅਪ੍ਰੈਲ – ਨਾਸਾ ਦੇ ਪ੍ਰਯੋਗਿਕ ਮਾਰਸ (ਮੰਗਲ) ਹੈਲੀਕਾਪਟਰ ਨੇ ਕੱਲ੍ਹ ਧੂੜਭਰੀ ਲਾਲ ਸਤਹਿ ਤੋਂ ਉਡਾਣ ਭਰੀ ਅਤੇ ਕਿਸੇ ਹੋਰ ਗ੍ਰਹਿ ਉੱਤੇ ਪਹਿਲੀ ਕੰਟਰੋਲ ਉਡਾਣ ਦੀ ਪ੍ਰਾਪਤੀ ਕੀਤੀ।
ਇਸ ਘਟਨਾਚੱਕਰ ਦੀ ਤੁਲਨਾ ਰਾਈਟ ਬ੍ਰਦਰਸ ਦੇ ਪਹਿਲੇ ਪ੍ਰਯੋਗ ਨਾਲ ਕੀਤੀ ਜਾ ਰਹੀ ਹੈ। ਇੰਜੇਨੁਇਟੀ ਨਾਂ ਦੇ ਚਾਰ ਪੌਂਡ (1.8 ਕਿਲੋਗ੍ਰਾਮ) ਭਾਰੇ ਹੈਲੀਕਾਪਟਰ ਨੇ 1903 ਦੇ ਰਾਈਟ ਫਲਾਇਰ ਵਰਗੇ ਵਿੰਗ ਫੈਬ੍ਰਿਕ ਦੇ ਨਾਲ ਉਡਾਣ ਭਰੀ। ਰਾਈਟ ਫਲਾਇਰ ਨੇ ਉਤਰੀ ਕੈਰੋਲਿਨਾ ਦੇ ਕਿਟੀ ਹਾਕ ਵਿੱਚ ਅਜਿਹਾ ਇਤਿਹਾਸ ਰਚਿਆ ਸੀ। ਧਰਤੀ ਉੱਤੇ ਪਰਤੇ ਹੈਲੀਕਾਪਟਰ ਦੇ ਮੁੱਖ ਪਾਇਲਟ ਹਾਵਰਡ ਗ੍ਰਿਪ ਨੇ ਕਿਹਾ ਕਿ ਆਲਟੀਮੀਟਰ ਦੇ ਅੰਕੜਿਆਂ ਤੋਂ ਪੁਸ਼ਟੀ ਹੁੰਦੀ ਹੈ ਕਿ ਇੰਜੇਨਇਟੀ ਨੇ ਆਪਣੀ ਪਹਿਲੀ ਉਡਾਣ ਭਰੀ ਹੈ।ਗ੍ਰਿਪ ਦੇ ਸਾਥੀਆਂ ਦੀਆਂ ਤਾੜੀਆਂ ਦੀ ਗੜਗੜਾਹਟ ਦੌਰਾਨ ਉਨ੍ਹਾਂ ਦੀ ਆਵਾਜ਼ ਪੂਰੀ ਤਰ੍ਹਾਂ ਸਾਫ਼ ਨਹੀਂ ਆ ਰਹੀ ਸੀ। ਇਹ ਸਿਰਫ਼ 39 ਸੈਕੰਡ ਦੀ ਛੋਟੀ ਉਡਾਣ ਸੀ, ਪਰ ਸਾਰੇ ਪ੍ਰਮੁੱਖ ਮਾਪਦੰਡਾਂ ਨੂੰ ਪੂਰਾ ਕੀਤਾ ਗਿਆ। ਪ੍ਰਾਜੈਕਟ ਪ੍ਰਬੰਧਕ ਮਿਲੀ ਆਂਗ ਨੇ ਆਪਣੀ ਟੀਮ ਲਈ ਐਲਾਨ ਕੀਤਾ ਕਿ ਹੁਣ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਨੇ ਇੱਕ ਦੂਸਰੇ ਗ੍ਰਹਿ ਉੱਤੇ ਰੋਟਰਕ੍ਰਾਫਟ ਉਡਾਇਆ ਹੈ।
ਕੈਲੀਫੋਰਨੀਆ ਵਿੱਚ ਉਡਾਣ ਕੰਟਰੋਲ ਨੇ ਪਰਸੀਵੈਰੰਸ ਰੋਵਰ ਤੋਂ ਡਾਟਾ ਮਿਲਣ ਤੋਂ ਬਾਅਦ ਇੰਜੇਨੁਇਟੀ ਦੀ ਸੰਖੇਪ ਉਡਾਣ ਦੀ ਪੁਸ਼ਟੀ ਕੀਤੀ। ਉਸ ਨੂੰ 200 ਫੁੱਟ (65 ਮੀਟਰ) ਤੋਂ ਵੱਧ ਉਚਾਈ ਵਿੱਚੇ ਉਡਦੇ ਦੇਖਿਆ ਗਿਆ। ਇੰਜੇਨੁਇਟੀ ਨੇ ਫਰਵਰੀ ਵਿੱਚ ਸਰਸੀਵੈਰੰਸ ਉੱਤੇ ਮੰਗਲ ਲਈ ਉਡਾਣ ਭਰੀ ਸੀ। 8.5 ਕਰੋੜ ਡਾਲਰ ਦੀ ਲਾਗਤ ਵਾਲੇ ਹੈਲੀਕਾਪਟਰ ਦੇ ਇਸ ਪ੍ਰਯੋਗ ਦੀ ਅਤੀ ਜੋਖਮ ਵਾਲਾ ਅਤੇ ਨਾਲ ਅਤਿਅੰਤ ਪ੍ਰਾਪਲੀ ਵਾਲਾ ਮੰਨਿਆ ਗਿਆ ਸੀ। ਆਂਗ ਨੇ ਕੱਲ੍ਹ ਨਾਸਾ ਦੇ ਇੱਕ ਵੈਬ ਪ੍ਰਸਾਰਣ ਉੱਤੇ ਇਸ ਨੂੰ ‘ਸਰਵਉਚ ਸੁਫਨਾ’ ਕਰਾਰ ਦਿੱਤਾ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca