After the birth, both the parents kicked out saying Corona was positive
Connect with us [email protected]

ਪੰਜਾਬੀ ਖ਼ਬਰਾਂ

ਜਣੇਪੇ ਮਗਰੋਂ ਕੋਰੋਨਾ ਪਾਜ਼ੀਟਿਵ ਆਖ ਕੇ ਮਾਂ-ਬਾਪ ਦੋਵੇਂ ਬਾਹਰ ਕੱਢ ਦਿੱਤੇ

Published

on

corona

ਅੰਮ੍ਰਿਤਸਰ, 1 ਨਵੰਬਰ – ਸਿਵਲ ਹਸਪਤਾਲ ਦੇ ਗਾਇਨੀ ਵਿਭਾਗ ਦੇ ਮੁਲਾਜ਼ਮਾਂ ‘ਤੇ ਸੰਵੇਦਨ ਹੀਣਤਾ ਦੇ ਦੋਸ਼ ਵਾਰ-ਵਾਰ ਲੱਗ ਰਹੇ ਹਨ। ਇਸੇਤਰ੍ਹਾਂ ਦਾ ਇੱਕ ਕੇਸਾ ਇੱਥੇ ਹਸਪਤਾਲ ਵਿੱਚ ਵਾਪਰਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸੁਮਨ (24) ਨੂੰ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿੱਚ ਦਾਖਲ ਕਰਾਇਆ ਗਿਆ ਸੀ। ਬੀਤੇ ਸ਼ੁੱਕਰਵਾਰ ਸਵੇਰੇ ਤਕਰੀਬਨ ਪੰਜ ਵਜੇ ਉਸ ਨੇ ਮੁੰਡੇ ਨੂੰ ਜਨਮ ਦਿੱਤਾ। ਸ਼ੁੱਕਰਵਾਰ ਰਾਤ ਨੂੰ ਤਕਰੀਬਨ ਸਾਢੇ 9 ਵਜੇ ਗਾਇਨੀ ਵਿਭਾਗ ਦੀ ਸਟਾਫ ਨਰਸ ਉਸ ਕੋਲ ਆਈ ਤੇ ਸੁਮਨ ਨੂੰ ਦੱਸਣ ਲੱਗੀ ਕਿ ਉਹ ਕੋਰੋਨਾ ਪਾਜ਼ੀਟਿਵ ਹੈ। ਸੁਮਨ ਦੇ ਪਤੀ ਮਹਿੰਦਪਾਲ ਮੁਤਾਬਕ ਉਨ੍ਹਾਂ ਨਰਸ ਤੋਂ ਰਿਪੋਰਟ ਮੰਗੀ ਤਾਂ ਉਹ ਕਹਿਣ ਲੱਗੀ ਕਿ ਰਿਪੋਰਟ ਉਸ ਕੋਲ ਨਹੀਂ। ਸਟਾਫ ਨੇ ਬਿਨਾਂ ਸੁਣੇ ਸੁਮਨ ਨੂੰ ਵਾਰਡ ਤੋਂ ਬਾਹਰ ਕੱਢ ਦਿੱਤਾ। ਜਦੋਂਉਨ੍ਹਾਂ ਨੇ ਸਟਾਫ ਦੇ ਸਖਤ ਸਲੂਕ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਮੁਲਜ਼ਮ ਕਹਿਣ ਲੱਗੇ ਕਿ ਕਿ ਗੁਰੂ ਨਾਨਕ ਦੇਵ ਹਸਪਤਾਲ ਲੈ ਜਾਓ, ਐਂਬੂਲੈਂਸ ਮੰਗਵਾ ਦਿੱਤੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਜਣੇਪਾ ਇਥੇ ਹੋਇਆ ਹੈ, ਇੱਥੇ ਆਈ ਸੀ ਯੂ ਵਾਰਡ ਹੈ, ਫੇਰ ਕਿਤੇ ਹੋਰ ਕਿਉਂ ਲੈ ਕੇ ਜਾਈਏ? ਸਾਰਾ ਸਟਾਫ ਬਹਿਸ ਕਰਦਾ ਰਿਹਾ, ਪਰ ਮਸਲੇ ਦਾ ਹੱਲ ਨਹੀਂ ਕੱਢਿਆ। ਇਸ ਮਗਰੋਂ ਉਹ ਹਸਪਤਾਲ ਤੋਂ ਬਾਹਰ ਆ ਗਏ ਤੇ ਸੜਕਾਂ ‘ਤੇ ਰੁਲਦੇ ਰਹੇ। ਤਕਰੀਬਨ ਇੱਕ ਕਿਲੋਮੀਟਰ ਤੱਕ ਚੱਲਣ ਮਗਰੋਂ ਸੁਮਨ ਥੱਕ ਗਈ। ਪੌਣੇ ਇੱਕ ਵਜੇ ਸੜਕ ਉੱਤੇ ਆਟੋ ਨਜ਼ਰ ਪਿਆ। ਬੜੀ ਮੁਸ਼ਕਲ ਨਾਲ ਰਾਮ ਤੀਰਥ ਰੋਡ ਤੱਕ ਜਾਣ ਲਈ ਆਟੋ ਵਾਲੇ ਨੂੰ ਰਾਜ਼ੀ ਕੀਤਾ। ਇਸ ਬਾਰੇ ਐਸ ਐਮ ਓ ਡਾæ ਚਰਨਜੀਤ ਦਾ ਕਹਿਣਾ ਹੈ ਕਿ ਔਰਤ ਦੇ ਪਰਵਾਰ ਨੇ ਲਾਪਰਵਾਹੀ ਕੀਤੀ ਹੈ। ਗਰਭਵਤੀ ਔਰਤ ਦੇ ਕੋਰੋਨਾ ਪਾਜ਼ੀਟਿਵ ਹੋਣ ਮਗਰੋਂ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਆਈਸੋਲੇਸ਼ਨ ਵਿਖੇ ਭੇਜਿਆ ਸੀ ਉਥੇ ਕੋਰੋਨਾ ਇਲਾਜ ਦੀ ਸਹੂਲਤ ਹੈ। ਇਥੇ ਹੋਰ ਗਰਭਵਤੀ ਔਰਤਾਂ ਦਾਖਲ ਸਨ, ਇਸ ਲਈ ਕੋਰੋਨਾ ਲਾਗ ਫੈਲਣ ਦਾ ਖਦਸ਼ਾ ਸੀ।

ਪੰਜਾਬੀ ਖ਼ਬਰਾਂ

ਬੁਰਾੜੀ ਦੇ ਮੈਦਾਨ ਵਿੱਚ ਜਾਣ ਦੀ ਸਰਕਾਰ ਦੀ ਪੇਸ਼ਕਸ਼ ਕਿਸਾਨ ਜਥੇਬੰਦੀਆਂ ਵੱਲੋਂ ਰੱਦ

Published

on

kisan protest
  • ਦਿੱਲੀ ਬਾਰਡਰ ਉੱਤੇ 11 ਕਿਲੋਮੀਟਰ ਲੰਮਾ ਧਰਨਾ ਲਾਇਆ
    ਨਵੀਂ ਦਿੱਲੀ, 28 ਨਵੰਬਰ, – ਭਾਰਤ ਦੀ ਰਾਜਧਾਨੀ ਦਿੱਲੀ ਵਿੱਚਧਰਨਾ ਲਾਈ ਬੈਠੇ ਕਿਸਾਨਾਂ ਨੇ ਅੱਜ ਕੇਂਦਰ ਸਰਕਾਰ ਵੱਲੋਂ ਇਹ ਧਰਨਾ ਬੁਰਾੜੀ ਦੇ ਮੈਦਾਨ ਵਿੱਚ ਲੈ ਜਾਣ ਦੀ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਉਨ੍ਹਾਂ ਦਾ ਪਹਿਲਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਓਸੇ ਤਰ੍ਹਾਂ ਜਾਰੀ ਹੈ ਅਤੇ ਦਿੱਲੀ ਸ਼ਹਿਰ ਵਿੱਚ ਐਂਟਰੀ ਮਿਲਣ ਪਿੱਛੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਅਜੇ ਤੱਕ ਉਵੇਂ ਹੀ ਦਿੱਲੀ-ਹਰਿਆਣਾ ਬਾਰਡਰ ਉੱਤੇ ਡਟੇ ਹੋਏ ਹਨ।
    ਇਸ ਦੌਰਾਨ ਅੱਜ ਸ਼ਨਿਚਰਵਾਰ ਸਵੇਰੇ ਇੱਥੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਬੈਠਕ ਕੀਤੀ ਤੇ ਆਪਣੀ ਅਗਲੀ ਰਣਨੀਤੀ ਉੱਤੇ ਵਿਚਾਰ ਕੀਤਾ। ਇਸ ਦੇ ਬਾਅਦਕਿਸਾਨ ਆਗੂਆਂ ਨੇ ਕਿਹਾ, ‘ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਇੱਥੋਂਕਿਸੇ ਵੀ ਹੋਰ ਥਾਂਨਹੀਂ ਜਾਵਾਂਗੇ ਤੇ ਆਪਣਾ ਵਿਰੋਧ ਪ੍ਰਦਰਸ਼ਨ ਇੱਥੇ ਹੀ ਕਰਾਂਗੇ। ਰੋਜ਼ ਸਵੇਰੇ 11 ਵਜੇ ਅਸੀਂ ਮੀਟਿੰਗ ਕਰ ਕੇ ਰੋਜ਼ਾਨਾ ਦੀ ਨੀਤੀ ਤੈਅ ਕਰਿਆ ਕਰਾਂਗੇ।’
    ਜਾਣਕਾਰ ਸੂਤਰਾਂ ਮੁਤਾਬਕ 28 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਨੇ ਦਿੱਲੀ-ਹਰਿਆਣਾ ਬਾਰਡਰ ਉੱਤੇ ਪਹਿਲਾਂ ਤੋਂ ਲੱਗਾ ਹੋਇਆ ਧਰਨਾ ਓਸੇ ਤਰ੍ਹਾਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਅਤੇਬੁਰਾੜੀ ਦੇ ਨਿਰੰਕਾਰੀ ਸੰਤ ਸਮਾਗਮ ਵਾਲੀ ਥਾਂ ਜਾ ਕੇ ਧਰਨਾ ਦੇਣ ਦੀ ਭਾਰਤ ਸਰਕਾਰ ਦੀ ਤਾਜ਼ਾ ਪੇਸ਼ਕਸ਼ ਰੱਦ ਕਰ ਦਿੱਤੀ ਹੈ।ਦਿੱਲੀ-ਹਰਿਆਣਾ ਵਿਚਾਲੇ ਕੁੰਡਲੀ ਨੇੜੇ ਬਾਰਡਰ ਉੱਤੇ ਕਿਸਾਨਾਂ ਦਾ ਧਰਨਾ ਕਰੀਬ 11 ਕਿਲੋਮੀਟਰ ਲੰਮਾ ਹੋ ਗਿਆ ਹੈ।

Click Here Political News Online in Punjabi

Continue Reading

ਪੰਜਾਬੀ ਖ਼ਬਰਾਂ

ਬੱਸ ਵਿੱਚ ਅੱਗ ਲੱਗਣ ਕਾਰਨ ਤਿੰਨ ਜਣਿਆਂ ਦੀ ਮੌਤ

Published

on

bus damage

ਜੈਪੁਰ, 28 ਨਵੰਬਰ – ਜੈਪੁਰ ਦਿਹਾਤੀ ਜ਼ਿਲੇ ਦੇ ਚੁੰਦਵਾਜੀ ਥਾਣਾ ਖੇਤਰ ਵਿੱਚ ਦਿੱਲੀ ਤੋਂ ਜੈਪੁਰ ਆ ਰਹੀ ਇੱਕ ਵੀਡੀਓ ਕੋਚ ਬੱਸ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਨਾਲ ਟਕਰਾ ਗਈ ਤੇ ਉਸ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਤਿੰਨ ਵਿਅਕਤੀ ਸੜ ਕੇ ਮਾਰੇ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ।
ਕਾਰਜਕਾਰੀ ਪੁਲਸ ਅਧਿਕਾਰੀ ਅਨੀਤਾ ਮੀਣਾ ਨੇ ਦੱਸਿਆ ਕਿ ਜੈਪੂਰ-ਦਿੱਲੀ ਨੈਸ਼ਨਲ ਹਾਈਵੇ ਦੇ ਲਾਬਾਨਾ ਪਿੰਡ ਨੇੜੇ ਇੱਕ ਟਰੱਕ ਪਲਟਣ ਨਾਲ ਰਸਤਾ ਜਾਮ ਸੀ। ਵੀਡੀਓ ਕੋਚ ਬੱਸ ਚਾਲਕ ਨੇ ਬੱਸ ਨੂੰ ਗ਼ਲਤ ਦਿਸ਼ਾ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਕੇ ਇਸ ਵਿੱਚ ਕਰੰਟ ਫੈਲ ਗਿਆ।ਉਨ੍ਹਾਂ ਦੱਸਿਆ ਕਿ ਬੱਸ ਵਿੱਚ ਲੱਗੀ ਅੱਗ ਵਿੱਚ ਭਗਵਾਨ ਸਿੰਘ, ਨੂਰ ਮੁਹੰਮਦ ਅਤੇ ਸ਼ੁਭਮ ਦੀ ਮੌਤ ਹੋ ਗਈ ਸੀ, ਪਰ ਛੇ ਹੋਰ ਲੋਕ ਜ਼ਖ਼ਮੀ ਹੋ ਗਏ। ਬਾਕੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਗਈ ਸੀ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਗੁਜਰਾਤ ਦੇ ਹਸਪਤਾਲ ਵਿੱਚ ਅੱਗ ਨਾਲ ਪੰਜ ਕੋਰੋਨਾ ਪ੍ਰਭਾਵਤ ਮਰੀਜ਼ਾਂ ਦੀ ਮੌਤ

Published

on

death

ਅਹਿਮਦਾਬਾਦ, 28 ਨਵੰਬਰ – ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਕੱਲ੍ਹ ਰਾਤ ਕੋਵਿਡ-19 ਹਸਪਤਾਲ ਦੇ ਆਈ ਸੀ ਯੂ ਵਿੱਚ ਅੱਗ ਲੱਗਣ ਨਾਲ 5 ਮਰੀਜ਼ਾਂ ਦੀ ਮੌਤ ਹੋ ਗਈ ਤੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ 26 ਹੋਰ ਮਰੀਜ਼ਾਂ ਨੂੰ ਬਚਾ ਲਿਆ। ਇਨ੍ਹਾਂ ਸਾਰਿਆਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਦੇ ਬੀ ਥੇਵਾ ਨੇ ਦੱਸਿਆ ਕਿ ਆਨੰਦ ਬੰਗਲੋ ਚੌਕ ਦੇ ਚਾਰ ਮੰਜ਼ਿਲਾ ਉਦੈ ਸ਼ਿਵਾਨੰਦ ਹਸਪਤਾਲ ਵਿੱਚ ਪਹਿਲੀ ਮੰਜ਼ਿਲ ਉੱਤੇ ਬਣੇ ਆਈ ਸੀ ਯੂ ਵਿੱਚ ਕੱਲ੍ਹ ਦੇਰ ਰਾਤ ਲੱਗਭਗ ਸਾਢੇ 12 ਵਜੇ ਅੱਗ ਲੱਗ ਗਈ ਸੀ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ ਅਤੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਸੁਪਰੀਮ ਕੋਰਟ ਨੇ ਰਾਜਕੋਟ ਵਿੱਚ ਕੋਵਿਡ-19 ਹਸਪਤਾਲ ਵਿੱਚ ਕੱਲ੍ਹਅੱਗ ਲੱਗਣ ਦੀ ਘਟਨਾ ਦਾ ਨੋਟਿਸ ਲਿਆ ਤੇ ਇਸ ਘਟਨਾਬਾਰੇ ਗੁਜਰਾਤ ਸਰਕਾਰ ਤੋਂ ਰਿਪੋਰਟ ਮੰਗੀ ਹੈ। ਕੇਂਦਰ ਸਰਕਾਰਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਹ ਮਹਿਤਾ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਕੇਂਦਰੀ ਹੋਮ ਸੈਕਟਰੀ ਬੈਠਕ ਕਰਨਗੇ ਅਤੇ ਸਾਰੇ ਦੇਸ਼ ਦੇ ਸਰਕਾਰੀ ਹਸਪਤਾਲਾਂ ਲਈ ਅਗਨੀ ਸੁਰੱਖਿਆ ਨਿਰਦੇਸ਼ ਜਾਰੀ ਕਰਨਗੇ।

Click Here To Read Latest Punjabi news

Continue Reading

ਰੁਝਾਨ