After Minister Randhawa, another of the Captain's ministers got angry
Connect with us [email protected]

ਪੰਜਾਬੀ ਖ਼ਬਰਾਂ

ਮੰਤਰੀ ਰੰਧਾਵਾ ਤੋਂ ਬਾਅਦ ਕੈਪਟਨ ਦਾ ਇੱਕ ਹੋਰ ਮੰਤਰੀ ਨਰਾਜ਼ ਸੁਣਿਆ

Published

on

capt amrinder singh

ਚਰਨਜੀਤ ਚੰਨੀ ਕੈਬਨਿਟ ਮੀਟਿੰਗ ਵਿੱਚ ਨਹੀਂ ਆਇਆ
ਚੰਡੀਗੜ੍ਹ, 29 ਅਪਰੈਲ, – ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਸਾਥੀਇੱਕਪਿੱਛੋਂ ਦੂਸਰਾ ਨਰਾਜ਼ ਹੁੰਦੇ ਜਾ ਰਹੇ ਹਨ। ਜਾਣਕਾਰ ਸੂਤਰਾਂ ਮੁਤਾਬਕ ਪੰਜਾਬ ਦੇ ਟੈਕਨੀਕਲ ਐਜੂਕੇਸ਼ਨ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਨਾਲ ਨਾਰਾਜ਼ ਹਨ, ਇਸੇ ਲਈ 28 ਅਪਰੈਲ ਦੀ ਕੈਬਨਿਟ ਮੀਟਿੰਗ ਵਿੱਚਨਹੀਂ ਗਏ। ਚੰਨੀ ਤੋਂ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਸੋਮਵਾਰ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਅਸਤੀਫਾ ਪੇਸ਼ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਤੇ ਇਸ ਦੇ ਬਾਅਦ ਕੋਟਕਪੂਰਾ ਕੇਸ ਬਾਰੇ ਆਪਣੀ ਨਰਾਜ਼ਗੀ ਕਾਰਨ ਉਹ ਵੀ 28 ਅਪਰੈਲ ਦੀ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਨਹੀਂ ਸਨ ਹੋਵੇ।
ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਰਾਜ਼ਗੀ ਦਾ ਕਾਰਨ ਵੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਕਾਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਾਲਾ ਹੈ। ਜਾਣਕਾਰ ਸੂਤਰਾਂ ਮੁਤਾਬਕ 26 ਅਪਰੈਲ ਦੀ ਕੈਬਨਿਟ ਮੀਟਿੰਗ ਵਿੱਚਸੁਖਜਿੰਦਰ ਸਿੰਘ ਰੰਧਾਵਾ ਤੇ ਸੁਨੀਲ ਜਾਖੜ ਨੇ ਹੀ ਤਲਖੀ ਨਹੀਂ ਸੀ ਵਿਖਾਈ, ਸਗੋਂ ਚਰਨਜੀਤ ਸਿੰਘ ਚੰਨੀ ਵੀ ਉਸ ਮੀਟਿੰਗ ਦੇ ਦੌਰਾਨ ਭੜਕ ਪਏ ਸਨ ਅਤੇ ਜਦੋਂ ਰੰਧਾਵਾ ਤੇ ਜਾਖੜ ਨੇ ਆਪਣਾ ਅਸਤੀਫ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕੀਤਾ ਸੀ ਤਾਂ ਉਸੇ ਦੌਰਾਨ ਚਰਨਜੀਤ ਚੰਨੀ ਵੀ ਉੱਠ ਕੇ ਖੁੱਲ੍ਹੀ ਅਵਾਜ਼ ਵਿੱਚ ਬੋਲ ਪਏ ਸਨ। ਚੰਨੀ ਨੇ ਇਥੋਂ ਤੱਕ ਕਿਹਾ ਸੀ ਕਿ ‘ਕੈਪਟਨ ਸਾਹਿਬ, ਜੇ ਤੁਹਾਨੂੰ ਸਾਡੇ ਉੱਤੇ ਭਰੋਸਾ ਨਹੀਂ ਹੈ ਤਾਂ ਕੈਬਨਿਟਤੋਂ ਕੱਢ ਕੇ ਆਪਣੀ ਪਸੰਦ ਦੇ ਲੋਕਨਾਲ ਰੱਖੋ।’ ਫਿਰ ਵੀ ਚੰਨੀ ਦੇ ਅਸਤੀਫ਼ਾ ਦੇਣ ਵਾਲੀਨੌਬਤਉਸ ਦਿਨ ਨਹੀਂ ਸੀ ਆਈ, ਪਰ ਉਨ੍ਹਾਂ ਨੇ ਆਪਣੀ ਨਰਾਜ਼ਗੀ ਦਾ ਸਬੂਤ 28 ਅਪਰੈਲ ਦੀ ਕੈਬਨਿਟ ਮੀਟਿੰਗ ਤੋਂ ਵੱਖ ਰਹਿ ਕੇ ਦੇ ਦਿੱਤਾ ਹੈ।
ਮੰਤਰੀ ਮੰਡਲ ਦੇ ਨੇੜਲੇ ਸੂਤਰਾਂ ਦੇ ਮੁਤਾਬਕ ਸਿਰਫ਼ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਨਾਰਾਜ਼ਗੀ ਦੀ ਹੀ ਨਹੀਂ, ਮੁੱਖ ਮੰਤਰੀ ਨੂੰ ਆਪਣੇ ਹੋਰ ਮੰਤਰੀਆਂ ਤੇ ਕਈ ਵਿਧਾਇਕਾਂ ਦੀ ਨਾਰਾਜ਼ਗੀ ਵੀ ਝੱਲਣੀ ਪੈ ਰਹੀ ਹੈ। ਦੱਸਿਆ ਜਾਂਦਾ ਹੈ ਕਿਮੁੱਖ ਮੰਤਰੀਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਮੀਟਿੰਗ ਦੌਰਾਨ ਕਈ ਵਿਧਾਇਕਾਂ ਨੇ ਵੀ ਬੇਅਦਬੀ ਅਤੇ ਗੋਲੀਕਾਂਡ ਦੇ ਕੇਸਾਂ ਵਿੱਚ ਜਾਂਚ ਅਤੇ ਇਨਸਾਫ਼ ਨਾ ਮਿਲਣ ਵਾਲੇ ਮੁੱਦੇ ਉੱਤੇ ਸਖ਼ਤ ਨਾਰਾਜ਼ਗੀ ਵਿਖਾਈ ਤੇ ਏਥੋਂ ਤੱਕ ਕਿਹਾ ਕਿ ਅੱਜ ਸਾਡੇ ਕੋਲ ਪੰਜਾਬ ਦੇ ਲੋਕਾਂ ਨੂੰ ਇਸ ਕੇਸਬਾਰੇ ਦੇਣ ਲਈ ਜਵਾਬ ਨਹੀਂ ਹਨ, ਜੇ ਇਹੀ ਹਾਲਾਤ ਬਣੇ ਰਹੇ ਤਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦਾ ਸੁਫਨਾ ਅਸਾਨ ਨਹੀਂ ਹੋਵੇਗਾ।

Read More Latest Punjabi News

ਪੰਜਾਬੀ ਖ਼ਬਰਾਂ

ਪੰਜਾਬ ਵਿੱਚ ਕੋਰੋਨਾ ਨਾਲ ਰਿਕਾਰਡ 198 ਮੌਤਾਂ ਤੇ 8625 ਨਵੇਂ ਕੇਸ ਮਿਲੇ

Published

on

corona in punjab

ਚੰਡੀਗੜ੍ਹ, 10 ਮਈ, – ਕੋਰੋਨਾ ਮਹਾਮਾਰੀ ਨੂੰ ਰੋਕਣਦੀਆਂ ਪਾਬੰਦੀਆਂ ਹੋਣ ਦੇ ਬਾਵਜੂਦ ਪੰਜਾਬ ਵਿੱਚ ਕੋਰੋਨਾ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾਂਦੀ ਹੈ। ਅੱਜ ਸੋਮਵਾਰ ਫਿਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੇਸ ਵੀ ਵਧੇ ਅਤੇ ਮੌਤਾਂ ਦੀ ਗਿਣਤੀ ਵੀ ਰਿਕਾਰਡ ਵਾਧੇ ਤੱਕ ਪਹੁੰਚ ਗਈ ਹੈ।
ਇਸ ਬਾਰੇ ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਬੀਤੇ ਚੌਵੀ ਘੰਟਿਆਂ ਵਿੱਚ ਕੋਰੋਨਾ ਦੇ ਨਾਲ 198 ਲੋਕਾਂ ਦੀ ਮੌਤ ਹੋਈ ਤੇ 8625 ਨਵੇਂ ਮਰੀਜ਼ ਪਤਾ ਲੱਗੇ ਹਨ। ਸਿਹਤ ਵਿਭਾਗਦੇ ਬੁਲੇਟਿਨ ਮੁਤਾਬਕ ਅੱਜ ਪੰਜਾਬ ਵਿੱਚ ਰਿਕਾਰਡ 198 ਮਰੀਜ਼ਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 30 ਮੌਤਾਂ ਲੁਧਿਆਣਾ ਜ਼ਿਲ੍ਹੇ ਵਿੱਚ ਹੋਈਆਂ। ਬਠਿੰਡਾਵਿੱਚ 19, ਫਿਰੋਜ਼ਪੁਰ11, ਅੰਮ੍ਰਿਤਸਰ10, ਹੁਸ਼ਿਆਰਪੁਰ9, ਫਾਜ਼ਿਲਕਾ ਤੇ ਜਲੰਧਰ8-8, ਫਰੀਦਕੋਟ5, ਗੁਰਦਾਸਪੁਰ ਤੇ ਕਪੂਰਥਲਾ 4-4, ਫਤਹਿਗੜ੍ਹ ਸਾਹਿਬ3 ਤੇ ਬਰਨਾਲਾ ਵਿੱਚ 2 ਮੌਤਾਂ ਹੋਈਆਂ।ਅੱਜਹੀ ਪੰਜਾਬ ਵਿੱਚ ਕੋਰੋਨਾ ਦੇ 8625 ਨਵੇਂ ਕੇਸ ਮਿਲੇ, ਜਿਨ੍ਹਾਂ ਵਿਚ ਸਭ ਤੋਂ ਵੱਧਲੁਧਿਆਣਾ ਵਿੱਚ 1470 ਕੇਸ, ਮੋਹਾਲੀ 1382, ਪਟਿਆਲਾ 676, ਬਠਿੰਡਾ 629, ਜਲੰਧਰ 619, ਅੰਮ੍ਰਿਤਸਰ 561, ਮੁਕਤਸਰ ਸਾਹਿਬ 401, ਪਠਾਨਕੋਟ 396, ਹੁਸ਼ਿਆਰਪੁਰ 385, ਮਾਨਸਾ 353, ਫਾਜ਼ਿਲਕਾ 283, ਸੰਗਰੂਰ 214, ਗੁਰਦਾਸਪੁਰ 206, ਫਿਰੋਜ਼ਪੁਰ 181, ਰੋਪੜ 180, ਕਪੂਰਥਲਾ 171, ਮੋਗਾ 119, ਫਰੀਦਕੋਟ 104, ਤਰਨਤਾਰਨ 103, ਨਵਾਂਸ਼ਹਿਰ 85, ਫਤਹਿਗੜ੍ਹ ਸਾਹਿਬ 84 ਅਤੇ ਬਰਨਾਲਾ ਤੋਂ 23 ਲੋਕ ਜਾਂਚ ਦੇ ਬਾਅਦ ਪਾਜ਼ੇਟਿਵ ਨਿਕਲੇ ਹਨ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਨੇਪਾਲ ਵਿੱਚ ਪ੍ਰਧਾਨ ਮੰਤਰੀ ਓਲੀ ਭਰੋਸੇ ਦਾ ਵੋਟ ਨਹੀਂ ਲੈ ਸਕੇ

Published

on

oli pm nepal

ਪ੍ਰਤੀਨਿਧੀ ਸਦਨ ਵਿੱਚ ਚਾਲੀ ਵੋਟਾਂ ਦੀ ਘਾਟ ਕਾਰਨ ਹਾਰ ਗਏ
ਕਾਠਮੰਡੂ, 10 ਮਈ, – ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅੱਜ ਸੋਮਵਾਰ ਪਾਰਲੀਮੈਂਟ ਦੇ ਪ੍ਰਤੀਨਿਧ ਹਾਊਸ ਵਿਚ ਪੇਸ਼ ਹੋਏ ਮਤੇ ਦੇ ਮੁਤਾਬਕ ਭਰੋਸੇ ਦਾ ਵੋਟ ਨਹੀਂ ਲੈ ਸਕੇ। ਉਹ ਲੋੜੀਂਦੀਆਂ 136 ਵੋਟਾਂ ਲੈਣ ਤੋਂ ਪਛੜ ਗਏ ਅਤੇ ਸਿਰਫ 93 ਮੈਂਬਰਾਂ ਦੀ ਹਮਾਇਤ ਹੀ ਹਾਸਲ ਕਰ ਸਕੇ।
ਰਾਜਨੀਤਕ ਸੰਕਟ ਵਿੱਚ ਫਸੇ ਹੋਏ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੇ ਲਈ ਅੱਜ ਦੀ ਹਾਰਇਕ ਹੋਰ ਝਟਕਾ ਮੰਨੀਜਾਂਦੀ ਹੈ, ਜਿਹੜੇ ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਵਾਦੀ ਕੇਂਦਰ) ਦੇ ਪੁਸ਼ਪਕਮਲ ਦਹਿਲਦੇ ਧੜੇ ਵੱਲੋਂ ਸਰਕਾਰ ਦਾ ਸਮੱਰਥਨ ਵਾਪਸ ਲੈਣਪਿੱਛੋਂ ਪਾਰਟੀ ਉੱਤੇ ਪਕੜ ਮਜ਼ਬੂਤ ਕਰਨ ਦੇ ਯਤਨ ਕਰ ਰਹੇ ਸਨ।
ਰਾਸ਼ਟਰਪਤੀ ਵਿਦਿਆਦੇਵੀ ਭੰਡਾਰੀ ਦੇ ਆਦੇਸ਼ ਉੱਤੇ ਪਾਰਲੀਮੈਂਟ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੇਵਿਸ਼ੇਸ਼ ਸੈਸ਼ਨ ਵਿਚ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਵੱਲੋਂ ਪੇਸ਼ ਕੀਤੇ ਭਰੋਸੇ ਦੇ ਮਤੇ ਦੇ ਪੱਖ ਵਿਚ ਮਸਾਂ 93 ਵੋਟਾਂ ਪਈਆਂ,ਇਸ ਦੇ ਖਿਲਾਫ 124 ਮੈਂਬਰਾਂ ਨੇ ਵੋਟ ਪਾਈ। ਕੇ ਪੀ ਸ਼ਰਮਾਂ ਓਲੀ (69) ਨੂੰ 275 ਮੈਂਬਰਾਂ ਦੇਹਾਊਸ ਵਿਚ ਭਰੋਸੇ ਦਾ ਵੋਟ ਜਿੱਤਣ ਲਈ 136 ਵੋਟਾਂ ਦੀ ਲੋੜ ਸੀ, ਚਾਰ ਮੈਂਬਰ ਇਸ ਸਮੇਂ ਸਸਪੈਂਡ ਹਨ।
ਨੇਪਾਲ ਦਾ ਰਾਜਨੀਤਕ ਸੰਕਟ ਬੀਤੇ ਸਾਲ 20 ਦਸੰਬਰ ਤੋਂ ਉਦੋਂ ਸ਼ੁਰੂ ਹੋਇਆ ਸੀ, ਜਦੋਂ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਸਿਫਾਰਿਸ਼ ਉੱਤੇ ਪਾਰਲੀਮੈਂਟਭੰਗ ਕਰ ਕੇ 30 ਅਪ੍ਰੈਲ ਤੇ 10 ਮਈ ਨੂੰ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦਾ ਹੁਕਮ ਦਿੱਤਾ ਸੀ।ਕੇ ਪੀ ਸ਼ਰਮਾਓਲੀ ਨੇ ਇਹ ਸਿਫਾਰਿਸ਼ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਨਾਲ ਸੱਤਾ ਦੀ ਖਿੱਚੋਤਾਣਦੇ ਕਾਰਨਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਤੋਂ ਭਰੋਸੇ ਦਾ ਵੋਟ ਲੈਣ ਲਈ ਕਿਹਾ ਸੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਕੋਰੋਨਾ ਖਿਲਾਫ ਜੰਗ :ਕਿਸਾਨ ਸ਼ਿਕੰਜਵੀ, ਕਾੜ੍ਹੇ ਅਤੇ ਮਲਟੀ-ਵਿਟਾਮਿਨ ਕੈਪਸੂਲਾਂ ਦੀ ਡੱਟ ਕੇ ਵਰਤੋਂ ਕਰ ਰਹੇ ਨੇ

Published

on

corona

ਨਵੀਂ ਦਿੱਲੀ, 10 ਮਈ – ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਪਿਛਲੇ ਲਗੱਭਗ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਆਪਣੇ ਖਾਣ-ਪੀਣ ਵਿੱਚ ਸ਼ਿਕੰਜਵੀ ਤੇ ਦੇਸੀ ਕਾੜ੍ਹੇ ਦੀ ਵਰਤੋਂ ਵਧਾ ਦਿੱਤੀ ਹੈ, ਜਿਸ ਨਾਲ ਇਮਿਊਨਿਟੀ ਵਧ ਸਕਦੀ ਹੈ।
ਵਰਨਣ ਯੋਗ ਹੈ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਰੋਜ਼ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਹਜ਼ਾਰਾਂ ਲੋਕ ਬੀਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਇਸ ਦੇ ਬਾਵਜੂਦ ਕਿਸਾਨ ਆਪਣੀਆਂ ਮੰਗਾਂ ਮੰਨਵਾਏ ਬਿਨਾਂ ਵਾਪਸ ਜਾਣ ਲਈ ਤਿਆਰ ਨਹੀਂ। ਕਿਸਾਨਾਂ ਨੇ ਵਾਇਰਸ ਖ਼ਿਲਾਫ਼ ਰੋਗ-ਰੋਕੂ ਸਮਰੱਥਾ ਵਧਾਉਣ ਲਈ ਜ਼ਿੰਕ ਤੇ ਮਲਟੀ-ਵਿਟਾਮਿਨ ਦੀ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਵਿਡ-19 ਟੀਕਾਕਰਨ ਕਰਾਉਣ ਲਈ ਤਿਆਰ ਹਨ। ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਸੈਂਕੜੇ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਉਤੇ ਡੇਰਾ ਲਾ ਕੇ ਬੈਠੇ ਹਨ। ਕਈ ਕਿਸਾਨਾਂ ਨੂੰ ਕੋਰੋਨਾ ਪ੍ਰਭਾਵਿਤ ਹੋਣ ਕਾਰਨ ਹਟਾਇਆ ਜਾ ਰਿਹਾ ਹੈ ਅਤੇ ਲੱਛਣ ਵਾਲੇ ਕੁਝ ਅੰਦੋਲਨਕਾਰੀਆਂ ਦਾ ਇਲਾਜ ਚੱਲ ਰਿਹਾ ਹੈ। ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਉਤੇ ਕੋਰੋਨਾ ਵਾਇਰਸ ਦੇ ਕੇਸ ਨਹੀਂ ਹਨ। ਕਿਸਾਨ ਆਪਣਾ ਖਿਆਲ ਰੱਖ ਰਹੇ ਹਨ ਅਤੇ ਦੇਸੀ ਕਾੜ੍ਹੇ ਤੇ ਮਲਟੀ-ਵਿਟਾਮਿਨ ਦੇ ਕੈਪਸੂਲਾਂ ਦੀ ਵਰਤੋਂ ਕਰ ਰਹੇ ਹਨ।
ਕਿਸਾਨ ਨੇਤਾ ਕੁਲਵੰਤ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਦੇ ਇੱਕ ਹਸਪਤਾਲ ਵਿੱਚ ਹੀ ਟੀਕਾਕਰਨ ਕੇਂਦਰ ਚਲਾਇਆ ਜਾ ਰਿਹਾ ਹੈ, ਸਾਡੇ ਇੱਕ ਨੇਤਾ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਿਲੇ ਸਨ। ਉਹ ਅੱਜਕੱਲ੍ਹ ਠੀਕ ਹਨ। ਜਿਨ੍ਹਾਂ ਲੋਕਾਂ ਵਿੱਚ ਲੱਛਣ ਦਿਖਾਈ ਦੇ ਰਹੇ ਹਨ, ਉਨ੍ਹਾਂ ਦੀ ਜਾਂਚ ਕਰਾਈ ਜਾ ਰਹੀ ਹੈ। ਬਾਰਡਰ ਉਤੇ ਕਿਸਾਨ ਪੌਸ਼ਟਿਕ ਭੋਜਨ ਲੈ ਰਹੇ ਹਨ। ਬਾਰਡਰ ਦੇ ਨੇੜੇ ਹਸਪਤਾਲ ਵਿੱਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ।

Read More Today News in Punjabi

Continue Reading

ਰੁਝਾਨ


Copyright by IK Soch News powered by InstantWebsites.ca