After Diwali, pollution increased in Punjab and most of the northern states
Connect with us [email protected]

ਪੰਜਾਬੀ ਖ਼ਬਰਾਂ

ਦੀਵਾਲੀ ਪਿੱਛੋਂ ਪੰਜਾਬ ਅਤੇ ਉੱਤਰੀ ਭਾਰਤ ਦੇ ਬਹੁਤੇ ਰਾਜਾਂ ਵਿੱਚ ਪ੍ਰਦੂਸ਼ਣ ਹੋਰ ਵਧਿਆ

Published

on

air pollution in punjab

ਨਵੀਂ ਦਿੱਲੀ, 15 ਨਵੰਬਰ, – ਭਾਰਤ ਵਿੱਚ ਦੀਵਾਲੀ ਬਹੁਤ ਧੂਮਧਾਮ ਨਾਲ ਮਨਾਈ ਗਈ ਹੈ, ਪਰ ਇਸ ਦੇ ਕਾਰਨਪੰਜਾਬ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵੀ ਵਧ ਗਿਆ ਹੈ।
ਵਰਨਣ ਯੋਗ ਹੈ ਕਿ ਵਧਦੇ ਪ੍ਰਦੂਸ਼ਣ ਨੂੰ ਦੇਖ ਕੇ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ ਜੀਟੀ) ਨੇ ਸਾਰੇ ਭਾਰਤ ਵਿੱਚ ਪਟਾਕੇ ਚਲਾਉਣ ਉੱਤੇ ਪਾਬੰਦੀ ਲਾਈ ਤੇ ਆਪਣੇ ਹੁਕਮ ਵਿੱਚ ਕਿਹਾ ਸੀ ਕਿ ਜਿਸ ਰਾਜ ਵਿੱਚ ਹਵਾ ਦੀ ਗੁਣਵੱਤਾ ਸਹੀ ਹੈ, ਸਿਰਫ ਓਥੇ 2 ਘੰਟਿਆਂ ਲਈ ਗ੍ਰੀਨ ਪਟਾਕੇ ਚਲਾਏ ਜਾ ਸਕਦੇ ਹਨ, ਪਰ ਦੀਵਾਲੀਮੌਕੇ ਇਨ੍ਹਾਂ ਸਾਰੇ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਕੇ ਦਿੱਲੀ-ਐੱਨ ਸੀ ਆਰ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਬਿਹਾਰ ਸਮੇਤ ਉੱਤਰੀ ਭਾਰਤ ਦੇ ਸਾਰੇ ਰਾਜਾਂ ਵਿੱਚ ਪਟਾਕੇ ਚਲਾਏ ਗਏ। ਇਸ ਨਾਲ ਰਾਜਧਾਨੀ ਦਿੱਲੀ ਦੀ ਹਵਾ ਗੰਭੀਰ ਸਥਿਤੀ ਵਿੱਚ ਪਹੁੰਚ ਗਈ ਹੈ ਤੇ ਇਸ ਦੇ ਕਈ ਇਲਾਕਿਆਂ ਵਿੱਚ ਏਅਰ ਕੁਆਲਿਟੀ ਇੰਡੈਕਸ 999 ਤਕ ਪਹੁੰਚ ਗਿਆ ਹੈ। ਦੀਵਾਲੀ ਦੀ ਪੂਰੀ ਰਾਤ ਦਿੱਲੀ ਪ੍ਰਦੂਸ਼ਣ ਦੀ ਚਾਦਰ ਵਿੱਚ ਲਿਪਟੀ ਜਾਪਦੀ ਸੀ।ਰਾਜਸਥਾਨ, ਹਰਿਆਣਾ ਅਤੇ ਪੰਜਾਬਦੇ ਨਾਲ ਉੱਤਰ ਪ੍ਰਦੇਸ਼ ਵਿੱਚ ਵੀ ਪਾਬੰਦੀ ਦੇ ਬਾਵਜੂਦ ਏਨੇ ਪਟਾਕੇ ਚਲਾਏ ਗਏ ਸਨ ਕਿ ਇਸ ਕਾਰਨ ਲੋਕਾਂ ਨੂੰ ਜ਼ੀਰੋ ਵਿਜ਼ੀਬਿਲਟੀ ਦਾ ਸਾਹਮਣਾ ਕਰਨਾ ਪਿਆ ਹੈ। ਉੱਤਰ ਪ੍ਰਦੇਸ਼ ਦੇ 13 ਸ਼ਹਿਰਾਂ ਵਿੱਚ ਪਟਾਕਿਆਂ ਉੱਤੇਪਾਬੰਦੀ ਲਾ ਦੇਣ ਦੇ ਬਾਵਜੂਦ ਇਨ੍ਹਾਂ ਸ਼ਹਿਰਾਂ ਵਿੱਚ ਦੀਵਾਲੀ ਦੀ ਰਾਤ ਪਟਾਕੇ ਚਲਾਏ ਗਏ। ਇਸ ਦੇ ਅਸਰ ਹੇਠ ਰਾਜਧਾਨੀ ਲਖਨਊ ਵਿੱਚ ਏਅਰ ਕੁਅਲਿਟੀ ਇੰਡੈਕਸ 881 ਦੇ ਪਾਰ ਪਹੁੰਚ ਗਿਆ ਸੀ।

Click Here Exclusive Punjabi Breaking News

ਪੰਜਾਬੀ ਖ਼ਬਰਾਂ

ਕਿਸਾਨਾਂ ਦੇ ‘ਦਿੱਲੀ ਕੂਚ’ ਦੌਰਾਨ ਪੰਜਾਬ-ਹਰਿਆਣਾ ਦੇ ਬਾਰਡਰ ਉੱਤੇ ਜ਼ਬਰਦਸਤ ਹੰਗਾਮੇ

Published

on

kisan protests
  • ਪੁਲਿਸ ਜਲ-ਤੋਪਾਂ ਚਲਾਉਂਦੀ ਰਹੀ, ਕਿਸਾਨ ਨਾਕੇ ਪੁੱਟ ਕੇ ਲੰਘ ਗਏ
  • ਬੈਰੀਕੇਡ ਪੁੱਟ ਕੇ ਕਿਸਾਨਾਂ ਨੇ ਦਰਿਆ ਵਿਚ ਸੁੱਟੇ
    ਚੰਡੀਗੜ੍ਹ, 26 ਨਵੰਬਰ, – ਕਈ ਦਿਨ ਪਹਿਲਾਂ ਕੀਤੇ ਹੋਏ ਐਲਾਨ ਮੁਤਾਬਕ ਅੱਜ ਦਿੱਲੀ ਨੂੰ ਕੂਚ ਕਰਦੇ ਪੰਜਾਬ ਦੇ ਕਿਸਾਨਾਂ ਉਤੇ ਅੰਬਾਲਾ ਤੋਂ ਪਹਿਲਾਂ ਪੰਜਾਬ-ਹਰਿਆਣਾ ਵਿਚਾਲੇ ਆਉਂਦੇ ਸ਼ੰਭੂ ਬਾਰਡਰ ਉਤੇ ਕਿਸਾਨਾਂ ਵਿਰੁੱਧ ਹਰਿਆਣਾ ਦੀ ਪੁਲਿਸ ਨੇ ਵਾਟਰ ਕੈਨਨ (ਜਲ-ਤੋਪਾਂ) ਚਲਾਈਆਂ ਅਤੇ ਦਿੱਲੀ ਜਾਣ ਲਈ ਵਚਨਬੱਧ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪਾਂ ਵੀ ਹੁੰਦੀਆਂ ਰਹੀਆਂ। ਪੁਲਿਸ ਨੇ ਜਲ-ਤੋਪਾਂ ਦੇ ਨਾਲ ਕਿਸਾਨਾਂ ਉਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ, ਜਿਸ ਦੇ ਬਾਅਦ ਟਕਰਾਅ ਵਧਣ ਲੱਗ ਪਿਆ। ਕਿਸਾਨਾਂ ਵਿਰੁੱਧਇਸ ਸਖਤੀ ਕਾਰਨ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਉਤੇ ਤਣਾਅ ਵਾਲਾ ਮਾਹੌਲ ਬਣ ਗਿਆ, ਪਰ ਕਿਸਾਨ ਹਰਿਆਣਾ ਪੁਲਿਸ ਦੀਆਂ ਰੋਕਾਂ ਤੋੜ ਕੇ ਅੱਗੇ ਵਧ ਗਏ। ਇਸ ਦੌਰਾਨ ਕਿਸਾਨਾਂ ਨੇ ਇੱਕ ਨਾਕੇ ਉੱਤੇ ਹਰਿਆਣਾ ਪੁਲਿਸ ਨੇ ਲਾਏ ਬੈਰੀਕੇਡ ਪੁੱਟ ਕੇ ਘੱਗਰ ਦਰਿਆ ਵਿਚ ਸੁੱਟ ਦਿੱਤੇ।
    ਵਰਨਣ ਯੋਗ ਹੈ ਕਿ ਪੰਜਾਬ ਦੇ ਕਿਸਾਨਾਂ ਨੇ ‘ਦਿੱਲੀ-ਕੂਚ’ ਕਰਨ ਲਈ ਹਰਿਆਣਾ ਦੀ ਹੱਦ ਵਿੱਚ ਵੜਨ ਦੇ ਲਈ ਅੱਠ ਰਸਤਿਆਂ ਦੀ ਚੋਣ ਕੀਤੀ ਤੇ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਰੋਕਿਆ ਤਾਂ ਜਿੱਥੇ ਰੋਕਿਆ, ਉਥੇ ਹੀ ਧਰਨੇ ਮਾਰ ਕੇ ਬੈਠ ਜਾਣਗੇ ਅਤੇ ਅਣਮਿੱਥੇ ਸਮੇਂ ਲਈ ਚੱਲਣ ਵਾਲੇ ਇਹ ਧਰਨੇ ਸ਼ਾਂਤਮਈ ਹੋਣਗੇ। ਅੱਜਇਨ੍ਹਾਂ ਨਾਕਿਆਂ ਉੱਤੇ ਹਰਿਆਣਾ ਪੁਲਸ ਦੇ ਵਿਹਾਰ ਕਾਰਨ ਕਿਸਾਨ ਭੜਕ ਗਏ ਤੇ ਇਸ ਕਾਰਨ ਹਾਲਾਤ ਵਿਗੜ ਗਏ। ਕਿਸਾਨਾਂ ਨੇ ਜਿਸ ਵੇਲੇ ਅੱਠ ਰਸਤਿਆਂ ਦਾ ਐਲਾਨ ਕੀਤਾ, ਓਦੋਂ ਇਨ੍ਹਾਂ ਵਿੱਚੋਂ ਤਿੰਨ ਰਸਤੇਜ਼ਿਲਾ ਪਟਿਆਲਾ ਵਿੱਚੋਂ ਰੱਖੇ ਸਨ, ਜਿਨ੍ਹਾਂ ਵਿੱਚੋਂ ਨੈਸ਼ਨਲ ਹਾਈਵੇ ਨੰਬਰ ਵੰਨ ਉੱਤੇ ਅੰਬਾਲਾ ਨੇੜੇ ਪੈਂਦਾ ਸ਼ੰਭੂ ਬੈਰੀਅਰ ਸਭ ਤੋਂ ਅਹਿਮਸਮਝਿਆ ਜਾ ਰਿਹਾ ਸੀ। ਇਸ ਬੈਰੀਅਰ ਉੱਤੇ ਹਰਿਆਣਾ ਸਰਕਾਰ ਨੇ 25 ਨਵੰਬਰ ਨੂੰ ਹੀ ਫੋਰਸ ਤਾਇਨਾਤ ਕਰ ਦਿੱਤੀ ਤੇ ਬੈਰੀਕੇਡ ਲਾਉਣ ਦੇ ਨਾਲ ਕੰਡਿਆਲੀ ਤਾਰ, ਮਿੱਟੀ ਦੇ ਭਰੇ ਟਰੱਕ ਅਤੇ ਟਰਾਲੀਆਂ, ਦੰਗਾ ਰੋਕੂ ਗੱਡੀਆਂ ਤੇ ਫਾਇਰ ਬ੍ਰਿਗੇਡ ਸਮੇਤ ਹੋਰ ਸਾਧਨ ਵੀ ਓਥੇ ਪੁਚਾ ਦਿੱਤੇ ਸਨ। ਅੱਜ ਸਭ ਤੋਂ ਵੱਧ ਝੜਪਾਂ ਏਸੇ ਥਾਂ ਹੋਈਆਂ ਹਨ।
    ਓਧਰ ਮਾਨਸਾ ਜ਼ਿਲੇ ਦੀ ਬੋਹਾ ਦੀ ਅਨਾਜ ਮੰਡੀ ਤੋਂਦਿੱਲੀ ਵੱਲ ਚੱਲੇ ਹਜ਼ਾਰਾਂ ਹਜ਼ਾਰਾਂ ਕਿਸਾਨ ਅੱਜ ਹਰਿਆਣਾ ਦੇ ਬਾਹਮਣਵਾਲਾ ਬਾਰਡਰ ਵਿਖੇ ਹਰਿਆਣਾ ਪੁਲਸ ਦੇ ਸਾਰੇ ਬੈਰੀਕੇਡ ਤੋੜਦੇ ਹੋਏ ਹਰਿਆਣਾ ਵਿੱਚ ਜਾ ਵੜੇ। ਇਸ ਮੌਕੇਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਪੰਜਾਬ ਕਿਸਾਨ ਸਭਾ ਦੇ ਕਾਮਰੇਡ ਹਰਦੇਵ ਅਰਸ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬੂਟਾ ਸਿੰਘ ਬੁਰਜਗਿੱਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਵਰਨ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਸਵਰਨਜੀਤ ਸਿੰਘ ਦਲਿਓ ਅਤੇ ਹਜ਼ਾਰਾਂ ਦੀ ਗਿਣਤੀ ਵਿੱਚਹੋਰ ਕਿਸਾਨਾਂ ਨੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਹਰਿਆਣਾ ਸਰਕਾਰ ਦੀ ਵੀ ਨਿੰਦਾ ਕੀਤੀ।
    ਜਿਹੜੇ ਕਿਸਾਨ ਜਥੇ ਅੰਬਾਲਾ ਤੋਂ ਪਹਿਲਾਂ ਸ਼ੰਭੂ ਬੈਰੀਅਰ ਦੇ ਨਾਕੇ ਤੋੜ ਕੇ ਲੰਘ ਗਏ ਸਨ, ਉਨ੍ਹਾਂ ਨੂੰ ਰੋਕਣ ਲਈ ਹਰਿਆਣਾ ਪੁਲਸ ਨੇ ਜਿਹੜੇ ਨਾਕੇ ਕਰਨਾਲ ਤੋਂ ਪਹਿਲਾਂ ਲਾਏ ਸਨ,ਰੋਹ ਵਿੱਚ ਆਏ ਹੋਏ ਕਿਸਾਨ ਕਰਨਾਲ ਵਿਚਲੇ ਉਹ ਬੈਰੀਕੇਡ ਵੀ ਤੋੜ ਕੇ ਦਿੱਲੀ ਨੂੰ ਵਧਦੇ ਗਏ ਤੇ ਪਾਣੀਪਤ ਨੇੜੇ ਪੁੱਜ ਗਏ। ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲ਼ੇ ਦਾਗ਼ੇ ਅਤੇ ਜਲ-ਤੋਪਾਂ ਚਲਾਈਆਂ, ਪਰ ਕਿਸਾਨ ਨਹੀਂ ਰੁਕੇ ਅਤੇ ਲਗਾਤਾਰ ਅੱਗੇ ਵਧਦੇ ਗਏ। ਕਰਨਾਲ ਦੇ ਨਾਕੇ ਉੱਤੇ ਪੁਲਸ ਤੇ ਕਿਸਾਨਾਂ ਦੀ ਵੱਡੀ ਝੜਪ ਵੀ ਹੋਈ। ਉਸਤੋਂ ਪਹਿਲਾਂ ਪੰਜਾਬ ਹਰਿਆਣਾ ਵਿਚਾਲੇ ਖਨੌਰੀ ਸਰਹੱਦ ਉੱਤੇਵੀ ਪੁਲਸ ਅਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋਈ, ਪਰ ਕਿਸਾਨ ਸਾਰੇ ਬੈਰੀਕੇਡ ਤੋੜ ਕੇ ਲੰਘ ਗਏ।

Click Here Latest Punjabi News Portal Online

Continue Reading

ਪੰਜਾਬੀ ਖ਼ਬਰਾਂ

ਪਾਕਿਸਤਾਨ ‘ਚ ਟ੍ਰਾਂਸਜੈਂਡਰਾਂ ਨੂੰ ਆਪਣਾ ਚਰਚ ਮਿਲਿਆ

Published

on

Transgender people find their church

ਕਰਾਚੀ, 26 ਨਵੰਬਰ – ਪਾਕਿਸਤਾਨ ‘ਚ ਇਸਾਈ ਟ੍ਰਾਂਸਜੈਂਡਰ ਲੋਕਾਂ ਨੂੰ ਅਕਸਰ ਸਮਾਜਿਕ ਬਾਈਕਾਟ, ਨਿਰਮਾਣ ਅਤੇ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਲਈ ਬਣਾਏ ਗਏ ਚਰਚ ‘ਚ ਉਨ੍ਹਾਂ ਨੂੰ ਸ਼ਾਂਤੀ ਤੇ ਦਿਲਾਸਾ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਗਿਰਜਾ ਘਰਾਂ ‘ਚ ਸੁਣਵਾਈ ਨਾ ਹੋਣ ‘ਤੇ ਉਹ ਆਪਣੀਆਂ ਸਮੱਸਿਆਵਾਂ ਇੱਥੇ ਸਾਂਝਾ ਕਰ ਸਕਦੇ ਹਨ।
ਇਸ ਬਾਰੇ ਪਾਕਿਸਤਾਨ ਵਿੱਚ ‘ਫਸਟ ਚਰਚ ਆਫ ਯੂਨਕ (ਕਿੰਨਰ)’ ਨਾਂ ਦਾ ਇਹ ਚਰਚ ਸਿਰਫ ਟ੍ਰਾਂਸਜੈਂਡਰ ਇਸਾਈਆਂ ਲਈ ਹੈ। ਕਿੰਨਰ ਸ਼ਬਦ ਦੱਖਣੀ ਏਸ਼ੀਆ ‘ਚ ਅਕਸਰ ਮਹਿਲਾ ਟ੍ਰਾਂਸਜੈਂਡਰਾਂ ਲਈ ਵਰਤਿਆ ਜਾਂਦਾ ਹੈ ਅਤੇ ਕੁਝ ਲੋਕ ਇਸ ਨੂੰ ਅਪਮਾਨ ਜਨਕ ਮੰਨਦੇ ਹਨ। ਚਰਚ ਦੀ ਪਾਦਰੀ ਅਤੇ ਸਹਿ ਸੰਸਥਾਪਕ ਗਜਾਲਾ ਸ਼ਫੀਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਗੱਲ ਰੱਖਣ ਲਈ ਇਹ ਨਾਂ ਚੁਣਿਆ ਹੈ। ਬਾਈਬਲ ਦੇ ਅੰਸ਼ਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੇ ਕਿਹਾ ਕਿੰਨਰਾਂ ‘ਤੇ ਈਸ਼ਵਰ ਦੀ ਕ੍ਰਿਪਾ ਹੁੰਦੀ ਹੈ। ਸਾਰੇ ਧਰਮਾਂ ਦੀਆਂ ਟ੍ਰਾਂਸਜੈਂਡਰ ਔਰਤਾਂ ਅਤੇ ਮਰਦਾਂ ਨੂੰ ਰੂੜੀਵਾਦੀ ਪਾਕਿਸਤਾਨ ‘ਚ ਅਕਸਰ ਜਨਤਕ ਰੂਪ ਵਿੱਚ ਅਪਮਾਨ ਤੇ ਇਥੋਂ ਤੱਕ ਕਿ ਹਿੰਸਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸਰਕਾਰ ਨੇ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ‘ਥਰਡ ਜੈਂਡਰ’ ਦੇ ਰੂਪ ‘ਚ ਮਾਨਤਾ ਦੇ ਦਿੱਤੀ ਹੈ ਪਰ ਅਕਸਰ ਉਨ੍ਹਾਂ ਦੇ ਪਰਵਾਰ ਵਾਲੇ ਉਨ੍ਹਾਂ ਨੂੰ ਤਿਆਗ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭੀਖ ਮੰਗ ਕੇ, ਵਿਆਹਾਂ ‘ਚ ਨੱਚ ਕੇ ਆਪਣਾ ਗੁਜ਼ਾਰਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਅਕਸਰ ਸੈਕਸ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਖੀਰ ਉਹ ਸੈਕਸ ਵਰਕਰ ਬਣ ਜਾਂਦੇ ਹਨ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਟਾਪ-10 ਦੇਸ਼ਾਂ ਦੀ ਰੈਂਕਿੰਗ : ਭਾਰਤ ਸਮੇਤ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਦੇ ਲੋਕ ਕੈਨੇਡਾ ‘ਚ ਵੱਸਣਾ ਚਾਹੁੰਦੇ ਨੇ

Published

on

want to settle in Canada

ਲੰਡਨ, 26 ਨਵੰਬਰ – ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰ ਰੇਮਿਟਿਲੀ ਨੇ 100 ਦੇਸ਼ਾਂ ਦੇ ਸਰਚਿੰਗ ਡਾਟਾ ਨਾਲ ਇੱਕ ਮੈਪ ਤਿਆਰ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਚੰਗੇ ਲਾਈਫ ਸਟਾਈਲ ਅਤੇ ਕੁਦਰਤੀ ਆਬੋ-ਹਵਾ ਲਈ ਲੋਕ ਦੁਨੀਆ ਦੇ ਕਿਸ ਹਿੱਸੇ ਵਿੱਚ ਵੱਸਣਾ ਚਾਹੁੰਦੇ ਹਨ। ਇਸ ਸਬੰਧੀ ਕੈਨੇਡਾ ਇਸ ਲਿਸਟ ਵਿੱਚ ਟਾਪ ‘ਤੇ ਹੈ, ਜਿੱਥੇ 30 ਤੋਂਵੱਧ ਦੇਸ਼ਾਂ ਦੇ ਲੋਕ ਜਾਣਾ ਚਾਹੁੰਦੇ ਹਨ, ਜਿਨ੍ਹਾਂ ਵਿੱਚ ਭਾਰਤੀ ਵੀ ਹਨ।
ਅਮਰੀਕਾ, ਆਸਟਰੇਲੀਆ ਅਤੇ ਕੈਨੇਡਾ ਵਰਗੇ 13 ਦੇਸ਼ਾਂ ਦੇ ਲੋਕਾਂ ਦੀ ਪਸੰਦ ਬਣ ਕੇ ਜਾਪਾਨ ਦੂਸਰੇ ਸਥਾਨ ‘ਤੇ ਹੈ ਅਤੇ ਤੀਸਰੇ ਸਥਾਨ ‘ਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸਪੇਨ ਨੂੰ 12 ਦੇਸ਼ਾਂ ਦੇ ਲੋਕਾਂ ਨੇ ਆਪਣੀ ਪਸੰਦ ਮੰਨਿਆ ਹੈ। ਰੇਮਿਟਿਲੀ ਦੇ ਬਿਜ਼ਨਸ ਮੈਨੇਜਰ ਜਾਓ ਮੈਕੇਂਜੀ ਦਾ ਕਹਿਣਾ ਹੈ, ‘ਲੋਕ ਬਿਹਤਰ ਨੌਕਰੀ, ਚੰਗੀ ਤਨਖਾਹ, ਕਵਾਲਿਟੀ ਆਫ ਲਾਈਫ ਲਈ ਦੂਜੇ ਦੇਸ਼ਾਂ ਵਿੱਚ ਵੱਸਣਾ ਚਾਹੁੰਦੇ ਹਨ ਤਾਂ ਕਿ ਉਹ ਆਪਣੇ ਘਰ ਚੰਗੇ ਪੈਸੇ ਭੇਜ ਸਕਣ। ਕੋਵਿਡ ਦੇ ਕਾਰਨ ਸਾਲ 2020 ਨੇ ਲੋਕਾਂ ਨੂੰ ਆਪਣੀ ਪਸੰਦ ਦਾ ਦੇਸ਼ ਫਿਰ ਚੁਣਨ ਦਾ ਮੌਕਾ ਦਿੱਤਾ ਹੈ। ਰੇਮਿਟਿਲੀ ਨੇ ਕਿਹਾ ਹੈ ਕਿ ਕੈਨੇਡਾ ਖੂਬਸੂਰਤ ਹੈ ਤੇ ਉਥੋਂ ਦੇ ਲੋਕ ਵੀ ਕਾਫੀ ਦੋਸਤਾਨਾ ਵਿਹਾਰ ਕਰਦੇ ਹਨ। ਇਸ ਦੇ ਇਲਾਵਾ ਨੌਕਰੀ ਵਿੱਚ ਚੰਗੀ ਤਨਖਾਹ ਵੀ ਕੈਨੇਡਾ ਲੋਕਾਂ ਦੀ ਪਸੰਦ ਵਾਲਾ ਦੇਸ਼ ਹੈ। ਸੰਸਥਾ ਨੇ ‘ਦੁਨੀਆ ਕਿੱਥੇ ਜਾਣਾ ਚਾਹੁੰਦੀ ਹੈ’ ਦੇ ਆਧਾਰ ‘ਤੇ ਇਹ ਰੈਂਕਿੰਗ ਦਿਤੀ ਹੈ ਇਸ ਵਿੱਚ ਜਰਮਨੀ ਚੌਥੇ ਸਥਾਨ ‘ਤੇ ਹੈ, ਜਦ ਕਿ ਕਤਰ ਪੰਜਵੇਂ ਸਥਾਨ ‘ਤੇ। ਛੇਵੇਂ ਸਥਾਨ ‘ਤੇ ਆਸਟਰੇਲੀਆ, ਸੱਤਵੇਂ ‘ਤੇ ਸਵਿੱਟਜ਼ਰਲੈਂਡ, ਪੁਰਤਗਾਲ ਅੱਠਵੇਂ ਅਤੇ ਨੌਵੇਂ ਸਥਾਨ ‘ਤੇ ਸਾਂਝੇ ਤੌਰ ‘ਤੇ ਅਮਰੀਕਾ ਅਤੇ ਬ੍ਰਿਟੇਨ ਹਨ।
ਰੇਮਿਟਿਲੀ ਦੇ ਮੈਪ ਦੇ ਅਨੁਸਾਰ, ਯੂਰਪ ਅਤੇ ਜਰਮਨੀ ਦੇ ਲੋਕ ਸਵਿੱਟਜ਼ਰਲੈਂਡ ਜਾਣਾ ਚਾਹੁੰਦੇ ਹਨ, ਸਪੇਨ ਦੇ ਲੋਕਾਂ ਦੀ ਪਸੰਦ ਫਰਾਂਸ ਹੈ। ਗ੍ਰੀਸ ਦੇ ਲੋਕ ਜਰਮਨੀ ਵਿੱਚ ਵੱਸਣਾ ਚਾਹੁੰਦੇ ਤੇਨਿਊਜ਼ੀਲੈਂਡ ਦੇ ਲੋਕ ਫਿਜ਼ੀ ਵਿੱਚ ਰਹਿਣਾ ਚਾਹੁੰਦੇ ਹਨ, ਜਦ ਕਿ ਫਿਜੀ ਦੇ ਨਿਊਜ਼ੀਲੈਂਡ ਵਿੱਚ। ਬਹੁਤੇ ਅਮਰੀਕੀ ਕੈਨੇਡਾ ਵਿੱਚ ਨਵਾਂ ਜੀਵਨ ਸ਼ੁਰੂ ਕਰਨਾ ਚਾਹੁੰਦੇ ਹਨ। ਜਾਪਾਨੀ ਲੋਕ ਬ੍ਰਿਟੇਨ ਨੂੰ ਬਿਹਤਰ ਮੰਨਦੇ ਹਨ, ਤਾਂ ਰੂਸੀ ਕਤਰ ਵਿੱਚ ਰਹਿਣਾ ਪਸੰਦ ਕਰਦੇ ਹਨ।

Click Here To Read Latest Punjabi news

Continue Reading

ਰੁਝਾਨ