After Britain, Corona's Brazil strain raised new concerns
Connect with us [email protected]

ਸਿਹਤ

ਬ੍ਰਿਟੇਨ ਤੋਂ ਬਾਅਦ ਕੋਰੋਨਾ ਦੇ ਬ੍ਰਾਜ਼ੀਲ ਸਟ੍ਰੇਨ ਨੇ ਨਵੀਂ ਚਿੰਤਾ ਲਾਈ

Published

on

corona virus

ਲੰਡਨ, 14 ਜਨਵਰੀ, – ਹਾਲੇ ਬ੍ਰਿਟੇਨ ਤੇ ਦੱਖਣੀ ਅਫਰੀਕਾ ਵਿਚ ਮਿਲੇ ਵਾਇਰਸ ਦਾ ਡਰ ਖ਼ਤਮ ਨਹੀਂ ਹੋਇਆ ਕਿ ਬ੍ਰਾਜ਼ੀਲ ਦੇ ਨਵੇਂ ਵਾਇਰਸ ਨੇ ਦੁਨੀਆ ਨੂੰ ਡਰਾ ਦਿੱਤਾ ਹੈ। ਬ੍ਰਾਜ਼ੀਲ ਦੇ ਇਸ ਨਵੇਂ ਕੋਰੋਨਾ ਵਾਇਰਸ ਬਾਰੇ ਵਿਗਿਆਨੀਆਂ ਵੱਲੋਂ ਤਤਕਾਲ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਬ੍ਰਿਟੇਨ ਨੇ ਬ੍ਰਾਜ਼ੀਲ, ਦੱਖਣੀ ਅਮਰੀਕਾ ਦੇ ਹੋਰ ਦੇਸ਼ਾਂ ਅਤੇ ਪੁਰਤਗਾਲ ਲਈ ਯਾਤਰਾ ਪਾਬੰਦੀ ਲਾ ਦਿੱਤੀ ਹੈ।
ਬ੍ਰਿਟੇਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ਾਪਸ ਨੇ ਅੱਜ ਵੀਰਵਾਰ ਨੂੰ ਦੱਸਿਆ ਕਿ ਬ੍ਰਾਜ਼ੀਲ ਦੇ ਨਵੇਂ ਕੋਰੋਨਾ ਸਟ੍ਰੇਨ ਦੇ ਕਾਰਨ ਕੁਝ ਦੇਸ਼ਾਂ ਉੱਤੇ ਨਵੀਂ ਪਾਬੰਦੀ ਲਾਉਣੀ ਪਈ ਹੈ।ਮੰਤਰੀ ਨੇ ਕਿਹਾ ਕਿ ਬ੍ਰਾਜ਼ੀਲ ਵਿਚ ਨਵੇਂ ਕੋਰੋਨਾ ਸਟ੍ਰੇਨ ਦੇ ਸਬੂਤਲੱਭਣ ਪਿੱਛੋਂ ਅਰਜਨਟੀਨਾ, ਬ੍ਰਾਜ਼ੀਲ, ਬੋਲੀਵੀਆ, ਕੇਪ ਵਰਡੇ, ਚਿੱਲੀ, ਕੋਲੰਬੀਆ, ਇਕਵਾਡੋਰ, ਫ੍ਰੈਂਚ ਗੁਆਨਾ, ਗੁਆਨਾ, ਪਨਾਮਾ, ਪੈਰਾਗੁਏ, ਪੇਰੂ, ਸੂਰੀਨਾਮ, ਉਰੂਗਵੇ ਤੇ ਵੈਨਜ਼ੂਏਲਾ ਤੋਂ ਆਉਂਦੇ ਲੋਕਾਂ ਨੂੰ ਰੋਕਣ ਦਾ ਤੁਰੰਤ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੁਰਤਗਾਲ ਨੂੰ ਬ੍ਰਾਜ਼ੀਲ ਨਾਲ ਨੇੜਲੇ ਯਾਤਰਾ ਸੰਬੰਧਾਂ ਕਾਰਨ ਪਾਬੰਦੀ ਸ਼ੁਦਾ ਸੂਚੀ ਵਿਚ ਰੱਖਿਆ ਗਿਆ ਹੈ, ਪਰ ਪੁਰਤਗਾਲ ਤੋਂ ਜ਼ਰੂਰੀ ਸਾਮਾਨ ਦੀ ਸਪਲਾਈ ਕਰਦੇ ਕਾਮਿਆਂ ਨੂੰ ਛੋਟ ਹੋਵੇਗੀ।

ਸਿਹਤ

ਕੋਰੋਨਾ ਦਾ ਪ੍ਰਛਾਵਾਂ ਭਾਰਤ ਉੱਤੇ ਮੁੜ ਕੇ ਛਾਇਆ

Published

on

ਸਿਹਤ ਮੰਤਰਾਲੇ ਵੱਲੋਂ ਪੰਜਾਬ ਸਣੇ 10 ਰਾਜਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ
ਨਵੀਂ ਦਿੱਲੀ, 24 ਫਰਵਰੀ, – ਭਾਰਤ ਦੇ ਕਈ ਰਾਜਾਂ ਵਿੱਚ ਕੋਰੋਨਾ ਵਾਇਰਸ ਦੇ ਕੇਸ ਵਧ ਰਹੇ ਵੇਖ ਕੇ ਕੇਂਦਰੀ ਸਿਹਤ ਮੰਤਰਾਲੇ ਨੇ ਮਹਾਰਾਸ਼ਟਰ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ, ਕਰਨਾਟਕ, ਤਾਮਿਲ ਨਾਡੂ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਲਈ ਹਾਈ ਲੈਵਲ ਮਲਟੀ ਡਿਸਿਪਲਿਨਰੀ ਟੀਮਾਂ ਭੇਜੀਆਂ ਹਨ।
ਸਰਕਾਰ ਦੇ ਬੁਲਾਰੇ ਮੁਤਾਬਕ ਏਦਾਂ ਦੀ ਹਰ ਉੱਚ ਪੱਧਰੀ ਟੀਮ ਵਿੱਚ ਤਿੰਨ ਮੈਂਬਰ ਤੇ ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀ ਹੋਣਗੇ। ਟੀਮ ਦੀ ਅਗਵਾਈ ਜਾਇੰਟਸੈਕਟਰੀ ਪੱਧਰ ਦੇ ਅਧਿਕਾਰੀ ਕਰਨਗੇ। ਇਹ ਟੀਮ ਸਿਰਫ ਇਹੋ ਨਹੀਂ ਪਤਾ ਕਰੇਗੀ ਕਿ ਇਨ੍ਹਾਂ ਰਾਜਾਂ ਵਿੱਚ ਕੇਸ ਕਿਉਂ ਵਧ ਰਹੇ ਹਨ, ਸਗੋਂ ਰਾਜਾਂਦੇਸਿਵਲ ਅਤੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕੇਸ ਵਧਣ ਤੋਂ ਰੋਕਣ ਦਾ ਕੰਮ ਵੀ ਕੇਰਗੀ।ਕੇਂਦਰੀ ਸਿਹਤ ਸੈਕਟਰੀ ਰਾਜੇਸ਼ ਭੂਸ਼ਣ ਨੇ ਇਨ੍ਹਾਂ ਸਭ ਰਾਜਾਂ ਨੂੰ ਕੋਰੋਨਾ ਦੇ ਦੋ ਨਵੇਂ ਵੈਰੀਅੰਟ ਮਿਲਣ ਦੇ ਬਾਅਦ ਇਸ ਦਾ ਪਸਾਰ ਤੋੜਨ ਲਈ ਤੇਜ਼ੀ ਨਾਲ ਕੰਮ ਕਰਨ ਨੂੰ ਕਿਹਾ ਹੈ।
ਵਰਨਣ ਯੋਗ ਹੈ ਕਿ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਵਧਣ ਦੇ ਸੰਕੇਤਾਂ ਦੇ ਬਾਅਦ ਪੰਜਾਬ, ਮਹਾਰਾਸ਼ਟਰ ਤੇ ਕੁਝ ਹੋਰ ਰਾਜਾਂ ਨੇ ਯਾਤਰਾ ਕਰਨ ਦੀਆਂ ਪਾਬੰਦੀਆਂ ਲਾਉਣ ਸਮੇਤ ਕਈ ਤਰ੍ਹਾਂ ਦੇ ਨਵੇਂ ਕਦਮ ਚੁੱਕੇ ਹਨ।

Continue Reading

ਸਿਹਤ

ਮੈਡੀਕਲ ਟਰਮੀਨੇਸ਼ਨ ਐਂਡ ਪ੍ਰੈਗਨੈਂਸੀ ਐਕਟ `ਤੇ ਹਾਈ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਨੋਟਿਸ

Published

on

highcourt

ਚੰਡੀਗੜ੍ਹ, 23 ਫਰਵਰੀ – ਜੇ ਕਿਸੇ ਔਰਤ ਦਾ ਭਰੂਣ ਖਤਰਨਾਕ ਬਿਮਾਰੀ ਜਾਂ ਵਿਗਾੜ ਦਾ ਸ਼ਿਕਾਰ ਹੈ ਤਾਂ ਮੈਡੀਕਲ ਟਰਮੀਨੇਸ਼ਨ ਐਕਟ ਹੇਠ 20 ਹਫਤੇ ਦੇ ਬਾਅਦ ਹਾਈ ਕੋਰਟ ਤੋਂ ਗਰਭਪਾਤ ਦੀ ਇਜਾਜ਼ਤ ਲੈਣੀ ਪੈਂਦੀ ਹੈ। ਦੇਸ਼ ਦੀਆਂ ਕਈ ਹਾਈ ਕੋਰਟਾਂ ਵਿੱਚੋਂ 20 ਤੋਂ 26 ਹਫਤੇ ਦੇ ਭਰੂਣ ਦੇ ਦੋਸ਼ ਦੇ ਕਈ ਕੇਸ ਆ ਰਹੇ ਹਨ, ਅਜਿਹੇ ਵਿੱਚ ਕੇਂਦਰ ਸਰਕਾਰ ਇਸ ਨੂੰ ਲੈ ਕੇ ਇੱਕ ਬਿਹਤਰ ਨੀਤੀ ਕਿਉਂ ਨਹੀਂ ਬਣਾ ਰਹੀ ਹੈ।
ਜਸਟਿਸ ਅਰੁਣ ਮੌਂਗਾ ਨੇ ਕੱਲ੍ਹ ਅਜਿਹੇ ਇੱਕ ਕੇਸ ਦੀ ਸੁਣਵਾਈ ਦੌਰਾਨ ਕੇਂਦਰ ਨੂੰ ਮਾਮਲੇ ਵਿੱਚ ਧਿਰ ਬਣਾਉਂਦੇ ਹੋਏ ਇਸ ਬਾਰੇ ਵਿੱਚ ਜਵਾਬ ਦਿੱਤੇ ਜਾਣ ਦੇ ਹੁਕਮ ਦਿੱਤੇ ਹਨ। ਸੁਣਵਾਈ ਦੌਰਾਨ ਪੀ ਜੀ ਆਈ ਚੰਡੀਗੜ੍ਹ ਵੱਲੋਂ ਪੇਸ਼ ਹੋਏ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਬਾਰੇ ਕੇਂਦਰੀ ਸਿਹਤ ਮੰਤਰੀ ਨੇ ਪਹਿਲਾਂ ਦੇ ਕਾਨੂੰਨ ਵਿੱਚ ਸੋਧ ਕਰ ਕੇ ਬੀਤੇ ਸਾਲ ਦੋ ਮਾਰਚ ਨੂੰ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕੀਤਾ ਸੀ, ਜੋ ਅਜੇ ਵਿਚਾਰਅਧੀਨ ਹੈ। ਹਾਈ ਕੋਰਟ ਨੇ ਕਿਹਾ ਕਿ ਇਸ ਐਕਟ ਦੇ ਤਹਿਤ ਜਦੋਂ ਕਿਸੇ ਗਰਭਵਤੀ ਔਰਤ ਦਾ ਭਰੂਣ ਖਤਰਨਾਕ ਰੋਗ ਜਾਂ ਵਿਗਾੜ ਦਾ ਸ਼ਿਕਾਰ ਹੋਵੇ ਤਾਂ ਵੀਹ ਹਫਤੇ ਦੇ ਭਰੂਣ ਦਾ ਮੈਡੀਕਲ ਬੋਰਡ ਦੀ ਇਜਾਜ਼ਤ ਨਾਲ ਗਰਭਪਾਤ ਕੀਤਾ ਜਾ ਸਕਦਾ ਹੈ, ਪਰ ਜੇ ਭਰੂਣ ਵੀਹ ਹਫਤੇ ਤੋਂ ਵੱਧ ਦਾ ਹੈ ਤਾਂ ਉਸ ਦੇ ਲਈ ਹਾਈ ਕੋਰਟ ਦੀ ਇਜਾਜ਼ਤ ਲੈਣੀ ਪੈਂਦੀ ਹੈ।ਕੋਰਟ ਨੇ ਕਿਹਾ ਕਿ ਅਜਿਹੇ ਕਈ ਕੇਸਾਂ ਵਿੱਚ ਹਾਈ ਕੋਰਟ ਵੀਹ ਹਫਤੇ ਤੋਂ ਵੱਧ ਦਿਨਾਂ ਦੇ ਭਰੂਣ ਦੇ ਗਰਭਪਾਤ ਦੀ ਇਜਾਜ਼ਤ ਦਿੰਦਾ ਰਿਹਾ ਹੈ, ਪਰ ਇਸ ਦਾ ਲਾਭ ਇਸ ਕਾਨੂੰਨ ਨੂੰ ਜਾਨਣ ਵਾਲੇ ਹੀ ਉਠਾ ਸਕਦੇ ਹਨ। ਹਾਈ ਕੋਰਟ ਨੇ ਇਸ ਕੇਸ ਵਿੱਚ ਕੇਂਦਰ ਸਰਕਾਰ ਨੂੰ ਧਿਰ ਬਣਾਉਂਦੇ ਹੋਏ ਇੱਕ ਮਾਰਚ ਦੇ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।
ਹਾਈ ਕੋਰਟ ਨੇ 23 ਹਫਤੇ ਪੰਜ ਦਿਨ ਦੇ ਖਤਰਨਾਕ ਰੋਗਗ੍ਰਸਤ ਭਰੂਣ ਦੇ ਗਰਭਪਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਵਰਨਣ ਯੋਗ ਹੈ ਕਿ ਔਰਤ ਨੇ ਹੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰ ਕੇ ਦੱਸਿਆ ਸੀ ਕਿ ਉਸ ਦੇ ਗਰਭ ਦੀ ਜਾਂਚ ਦੇ ਬਾਅਦ ਪਤਾ ਲੱਗਾ ਕਿ ਉਸ ਦੇ ਗਰਭ ਵਿੱਚ ਪਲਦਾ ਭਰੂਣ ਬੇਹੱਦ ਖਤਰਨਾਕ ਰੋਗ ਤੋਂ ਪੀੜਤ ਹੈ।

Continue Reading

ਸਿਹਤ

ਔਰਤ ਦੀ ਸਾਹ ਨਾਲੀ ਵਿੱਚੋਂ 25 ਸਾਲਾਂ ਤੋਂ ਅਟਕੀ ਸੀਟੀ ਡਾਕਟਰਾਂ ਨੇ ਕੱਢੀ

Published

on

Doctor

ਕੰਨੂਰ, 18 ਫਰਵਰੀ – ਸਰਕਾਰੀ ਮੈਡੀਕਲ ਕਾਲਜ, ਕੰਨੂਰ ਦੇ ਡਾਕਟਰਾਂ ਨੇ 40 ਸਾਲਾ ਔਰਤ ਦੀ ਸਾਹ ਨਾਲੀ ਵਿੱਚੋਂ ਪਿਛਲੇ 25 ਸਾਲਾਂ ਤੋਂ ਅਟਕੀ ਇੱਕ ਛੋਟੀ ਜਿਹੀ ਸੀਟੀ ਨੂੰ ਬਾਹਰ ਕਢਿਆ।
ਪਤਾ ਲੱਗਾ ਹੈ ਕਿ ਇਹ ਔਰਤ ਜਦੋਂ ਅਜੇ ਬੱਚੀ ਸੀ, ਉਦੋਂ ਉਸ ਨੇ ਅਚਾਨਕ ਸੀਟੀ ਨਿਗਲ ਲਈ ਅਤੇ ਕਰੀਬ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਗਾਤਾਰ ਖੰਘ ਦੀ ਪ੍ਰੇਸ਼ਾਨੀ ਨਾਲ ਜੂਝ ਰਹੀ ਸੀ।ਡਾਕਟਰਾਂ ਨੇ ਦੱਸਿਆ ਕਿ ਕਨੂਰ ਜ਼ਿਲ੍ਹੇ ਦੇ ਮੱਤਾਨੂਰ ਦੀ ਰਹਿਣ ਵਾਲੀ ਔਰਤ ਨੂੰ ਕੱਲ੍ਹ ਇੱਕ ਨਿੱਜੀ ਕਲੀਨਿਕ ਦੀ ਡਾਕਟਰ ਨੇ ਸਰਕਾਰੀ ਮੈਡੀਕਲ ਕਾਲਜ ਰੈਫਰ ਕੀਤਾ ਸੀ। ਡਾਕਟਰ ਨੂੰ ਔਰਤ ਦੇ ਸਾਹ ਨਾਲੀ ਵਿੱਚ ਕਿਸੇ ਬਾਹਰੀ ਚੀਜ਼ ਦੀ ਮੌਜੂਦਗੀ ਦਾ ਸ਼ੱਕ ਸੀ। ਔਰਤ ਨੂੰ ਖੰਘ ਦੀ ਇਹ ਸਮੱਸਿਆ ਖ਼ਾਸ ਕਰ ਕੇ ਸਰਦੀਆਂ ਵਿੱਚ ਆਉਂਦੀ ਸੀ, ਜਿਸ ਕਾਰਨ ਉਹ ਡਾਕਟਰ ਕੋਲ ਗਈ ਸੀ।
ਮੈਡੀਕਲ ਕਾਲਜ ਦੇ ਸੁਪਰਡੈਂਟ ਡਾ. ਸੁਦੀਪ ਨੇ ਦਸਿਆ ਕਿ ਡਾਕਟਰ ਰਾਜੀਵ ਰਾਮ ਅਤੇ ਡਾ. ਪਦਮਨਾਭਨ ਦੀ ਅਗਵਾਈ ਹੇਠ ਮੈਡੀਕਲ ਕਾਲਜ ਵਿਖੇ ਡਾਕਟਰਾਂ ਦੀ ਟੀਮ ਨੇ ਔਰਤ ਦੀ ਜਾਂਚ ਕੀਤੀ ਅਤੇ ਉਸ ਦੀ ਸਾਹ ਨਾਲੀ ਵਿੱਚ ਇੱਕ ਚੀਜ਼ ਪਈ ਵੇਖੀ।ਡਾਕਟਰਾਂ ਨੇ ਦਸਿਆ ਕਿ ਔਰਤ ਦੀ ਬ੍ਰੌਨਕੋਸਕੋਪੀ ਕੀਤੀ ਗਈ ਅਤੇ ਉਸ ਦੀ ਸਾਹ ਨਾਲੀ ਵਿੱਚੋਂ ਇੱਕ ਸੀਟੀ ਕੱਢੀ ਗਈ, ਜਿਸ ਨੂੰ ਔਰਤ ਨੇ 25 ਸਾਲ ਪਹਿਲਾਂ ਆਪਣੇ ਦੋਸਤਾਂ ਨਾਲ ਖੇਡਦੇ ਹੋਏ ਨਿਗਲ ਲਿਆ ਸੀ।

Continue Reading

ਰੁਝਾਨ


Copyright by IK Soch News powered by InstantWebsites.ca