Adults are free to choose their religion: Supreme Court
Connect with us [email protected]

ਧਾਰਮਿਕ

ਬਾਲਗ ਵਿਅਕਤੀ ਆਪਣਾ ਧਰਮ ਚੁਣਨ ਦੇ ਲਈ ਆਜ਼ਾਦ ਹੈ: ਸੁਪਰੀਮ ਕੋਰਟ

Published

on

supreme court

ਨਵੀਂ ਦਿੱਲੀ, 10 ਅਪ੍ਰੈਲ – ਭਾਰਤ ਦੀ ਸੁਪਰੀਮ ਕੋਰਟ ਨੇ ਕਾਲਾ ਜਾਦੂ ਅਤੇ ਜਬਰੀ ਧਰਮ ਪਰਿਵਰਤਨ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਦੀ ਪਟੀਸ਼ਨ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਕੇ ਕਿਹਾ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਆਪਣਾ ਧਰਮ ਚੁਣਨ ਲਈ ਆਜ਼ਾਦ ਹਨ।
ਜਸਟਿਸ ਆਰ ਐਫ ਨਰੀਮਨ, ਜਸਟਿਸ ਬੀ ਆਰ ਗਵੱਈ ਅਤੇ ਜਸਟਿਸ ਰਿਸ਼ੀਕੇਸ ਰੌਏ ਦੇ ਬੈਂਚ ਨੇ ਅਰਜ਼ੀ ਦੇਣ ਵਾਲੇ ਵਕੀਲ ਅਸ਼ਵਨੀ ਉਪਾਧਿਆਏ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸ਼ੰਕਰਨਾਰਾਇਣ ਨੂੰ ਕਿਹਾ, ‘ਧਾਰਾ 32 ਦੇ ਤਹਿਤ ਇਹ ਕਿੱਦਾਂ ਦੀ ਪਟੀਸ਼ਨ ਹੈ। ਅਸੀਂ ਤੁਹਾਨੂੰ ਭਾਰੀ ਜੁਰਮਾਨਾ ਕਰਾਂਗੇ। ਤੁਸੀਂ ਆਪਣੇ ਜੋਖਮ ਉੱਤੇ ਬਹਿਸ ਕਰ ਸਕਦੇ ਹੋ।’ ਬੈਂਚ ਨੇ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵਿਅਕਤੀ ਨੂੰ ਉਸ ਦਾ ਧਰਮ ਚੁਣਨ ਦੀ ਇਜਾਜ਼ਤ ਨਾ ਦੇਣ ਦਾ ਕੋਈ ਕਾਰਨ ਨਹੀਂ ਹੈ। ਬੈਂਚ ਨੇ ਸ਼ੰਕਰਨਾਰਾਇਣ ਨੂੰ ਕਿਹਾ, ‘ਸੰਵਿਧਾਨ ਵਿੱਚ ਪ੍ਰਚਾਰ ਸ਼ਬਦ ਨੂੰ ਸ਼ਾਮਲ ਕਰਨਪਿੱਛੇ ਕਾਰਨ ਹਨ।’ ਇਸ ਤੋਂ ਬਾਅਦ ਸ਼ੰਕਰਨਾਰਾਇਣ ਨੇ ਅਰਜ਼ੀ ਵਾਪਸ ਲੈਣ ਅਤੇ ਸਰਕਾਰ ਅਤੇ ਲਾਅ ਕਮਿਸ਼ਨ ਅੱਗੇ ਅਰਜ਼ੀ ਦੇਣ ਦੀ ਇਜਾਜ਼ਤ ਮੰਗੀ। ਬੈਂਚ ਨੇ ਲਾਅ ਕਮਿਸ਼ਨ ਅੱਗੇ ਅਰਜ਼ੀ ਦੇਣ ਦੀ ਖੁੱਲ੍ਹ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਅਰਜ਼ੀ ਵਿੱਚਕਿਹਾ ਗਿਆ ਸੀ ਕਿ ਧਰਮ ਪਰਿਵਰਤਨ ਵਿਰੁੱਧ ਐਕਟ ਲਾਗੂ ਕਰਰਨ ਤੋਂ ਪਹਿਲਾਂ ‘ਧਰਮ ਦੀ ਦੁਰਵਰਤੋਂ; ਰੋਕਣ ਲਈ ਕਮੇਟੀ ਬਣਾਉਣਦਾ ਵਿਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਸੀ ਕਿ ਐਕਟ ਧਾਰਾ 14, 21, 25 ਦੀ ਉਲੰਘਣਾ ਕਰਦਾ ਹੈ ਅਤੇ ਇਹ ਧਰਮ ਨਿਰਪੱਖਤਾ ਦੇ ਸਿਧਾਂਤਾਂ ਖ਼ਿਲਾਫ਼ ਹੈ। ਪਟੀਸ਼ਨਰ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਕਾਲੇ ਜਾਦੂ ਦੀ ਬੁਰਾਈ, ਜਾਦੂ-ਟੂਣਾ ਅਤੇ ਜਬਰੀ ਧਰਮ ਪਰਿਵਰਤਨ ਨੂੰ ਕੰਟਰੋਲ ਕਰਨ ਵਿੱਚ ਵੀ ਨਾਕਾਮ ਹਨ, ਜਦ ਕਿ ਧਾਰਾ 51ਏ ਹੇਠ ਇਨ੍ਹਾਂ ਨੂੰ ਰੋਕਣਾ ਸਰਕਾਰਾਂ ਦਾ ਫਰਜ਼ ਹੈ। ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਕੋਈ ਪੱਕੀ ਕਾਰਵਾਈ ਕਰਨਤੋਂ ਨਾਕਾਮ ਰਹਿਣ ਦੇ ਦੋਸ਼ ਲਾ ਕੇ ਅਰਜ਼ੀ ਵਿੱਚ ਕਿਹਾ ਗਿਆ ਕਿ ਕੇਂਦਰ ਐਕਟ ਹੇਠ ਘੱਟੋ ਘੱਟ ਤਿੰਨ ਸਾਲ ਦੀ ਸਜ਼ਾ ਨੂੰ ਵਧਾ ਕੇ 10 ਸਾਲ ਤੱਕ ਕਰ ਸਕਦਾ ਹੈ ਅਤੇ ਮੋਟਾ ਜੁਰਮਾਨਾ ਵੀ ਲਾ ਸਕਦਾ ਹੈ।

Read More Punjabi News Today

ਧਾਰਮਿਕ

ਕੁੰਭ ਸਮਾਪਤੀ ਦਾ ਐਲਾਨ ਕਰ ਚੁੱਕੇ ਅਖਾੜਿਆਂ ਨੂੰ ਬੈਰਾਗੀ ਅਖਾੜੇ ਨੇ ਜਨਤਕ ਮੁਆਫੀ ਮੰਗਣ ਲਈ ਕਿਹਾ

Published

on

Latest Punjabi News

ਹਰਿਦੁਆਰ, 23 ਅਪ੍ਰੈਲ – ਵਧਦੇ ਜਾ ਰਹੇ ਕੋਰੋਨਾ ਇਨਫੈਕਸ਼ਨ ਦੇ ਕਾਰਨ ਸੱਤ ਵਿੱਚੋਂ ਛੇ ਸੰਨਿਆਸੀ ਅਖਾੜਿਆਂ ਵੱਲੋਂ ਕੁੰਭ ਖਤਮ ਦੇ ਐਲਾਨ ਕਰਨ ਤੋਂ ਨਾਰਾਜ਼ ਬੈਰਾਗੀ ਅਖਾੜਿਆਂ ਨੇ ਇਨ੍ਹਾਂ ਅਖਾੜਿਆਂ ਨੂੰ ਜਨਤਕ ਤੌਰ ਉੱਤੇ ਮੁਆਫੀ ਮੰਗਣ ਨੂੰ ਕਿਹਾ ਅਤੇਚਿਤਾਵਨੀ ਦਿੱਤੀ ਕਿ ਜੇ ਅੰਤਿਮ ਸ਼ਾਹੀ ਇਸ਼ਨਾਨ ਤੋਂ ਪਹਿਲਾਂ ਉਨ੍ਹਾਂ ਨੇ ਮੁਆਫੀ ਨਾ ਮੰਗੀ ਤਾਂ ਉਹ ਉਦਾਸੀਨ ਅਤੇ ਨਿਰਮਲ ਅਖਾੜੇ ਨਾਲ ਕੋਈ ਵੀ ਫੈਸਲਾ ਲੈਣ ਲਈ ਆਜ਼ਾਦ ਹੋਣਗੇ ਤੇ ਲੋੜ ਪਈ ਤਾਂ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੀ ਨਵੀਂ ਚੋਣ ਕਰਾਉਣ ਦੀ ਮੰਗ ਕੀਤੀ ਜਾਏਗੀ ਤੇ ਜੇ ਅਜਿਹਾ ਵੀ ਨਾ ਹੋਇਆ ਤਾਂ ਨਵੀਂ ਪ੍ਰੀਸ਼ਦ ਦੇ ਗਠਨ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਵਰਨਣ ਯੋਗ ਹੈ ਕਿ ਦੋ ਸ਼ਾਹੀ ਇਸ਼ਨਾਨ ਕਰਨ ਦੇ ਬਾਅਦ ਸ੍ਰੀਪੰਚਾਇਤੀ ਨਿਰੰਜਨੀ, ਸ੍ਰੀਪੰਚਾਇਤੀ ਆਨੰਦ, ਸ੍ਰੀਪੰਚਾਦਸ਼ਨਾਮ ਜੂਨਾ, ਸ੍ਰੀਪੰਚਾਇਤੀ ਅਗਨੀ, ਸ੍ਰੀਪੰਚਾਇਤੀ ਆਹਾਵਾਨ ਤੇ ਸ੍ਰੀਸ਼ੰਭੂ ਅਟਲ ਅਖਾੜੇ ਕੁੰਭ ਦੀ ਸਮਾਪਤੀ ਕਰ ਚੁੱਕੇ ਹਨ ਅਤੇ ਮਹਾਨਿਰਵਾਣੀ ਅਖਾੜਾ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਅੰਤਿਮ ਸ਼ਾਹੀ ਇਸ਼ਨਾਨ ਵਿੱਚ ਸੰਕੇਤਕ ਤੌਰ ਉੱਤੇ ਹਿੱਸਾ ਲਵੇਗਾ। ਇਸ ਅਖਾੜੇ ਨੇ ਹਾਲੇ ਕੁੰਭ ਦੀ ਸਮਾਪਤੀ ਬਾਰੇ ਕੋਈ ਫੈਸਲਾ ਨਹੀਂ ਲਿਆ।
ਅਖਾੜਾ ਪਰੰਪਰਾ ਵਿੱਚ ਹਰਿਦੁਆਰ ਵਿੱਚ ਹੋਣ ਵਾਲੇ ਕੁੰਭ ਦੇ ਸ਼ਾਹੀ ਸਨਾਨ ਵਿੱਚ ਸੰਨਿਆਸੀ ਅਖਾੜਿਆਂ ਲਈ ਮਹਾਸ਼ਿਵਰਾਤਰੀ, ਸੋਮਵਤੀ ਮੱਸਿਆ ਤੇ ਮਕਰ ਸੰਕ੍ਰਾਂਤੀ ਦਾ ਇਸ਼ਨਾਨ ਮਹੱਤਵਪੂਰਨ ਹੁੰਦਾ ਹੈ। ਬੈਰਾਗੀ ਅਖਾੜਿਆਂ ਵਿਚ ਸ਼ਾਮਲ ਸ੍ਰੀਪੰਚ ਨਿਰਮੋਹੀ ਅਣੀ, ਸ੍ਰੀਪੰਚ ਨਿਰਵਾਣੀ ਅਣੀ, ਸ੍ਰੀਪੰਚ ਦਿਗੰਬਰ ਅਣੀ ਨਾਲ ਸ੍ਰੀਪੰਚਾਇਤੀ ਅਖਾੜਾ ਨਵਾਂ ਉਦਾਸੀਨ, ਸ੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ ਅਤੇ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਦੇ ਸੰਨਿਆਸੀਆਂ ਦੇ ਲਈ ਚੇਤਰ ਪੂਰਮਾਸ਼ੀ ਦੇ ਸ਼ਾਹੀ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੈ। ਉਂਜ ਇਸ ਜ਼ਿਲੇ੍ਹ ਵਿੱਚ ਕੋਰੋਨਾ ਦਾ ਕਹਿਰ ਰੁਕਦਾ ਨਹੀਂ ਦਿਸ ਰਿਹਾ। ਕੱਲ੍ਹ ਜੂਨਾ ਅਖਾੜੇ ਦੇ ਅੱਠ ਸੰਤਾਂ ਸਮੇਤ 730 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਸਮੇਤ ਅੱਜ ਤੱਕ ਅਖਾੜਿਆਂ ਦੇ 168 ਸੰਤ ਪਾਜ਼ੀਟਿਵ ਆਏ ਅਤੇ ਤਿੰਨ ਸੰਤਾਂ ਦੀ ਮੌਤ ਹੋ ਚੁੱਕੀ ਹੈ।

Read More religion news headlines

Continue Reading

ਅੰਤਰਰਾਸ਼ਟਰੀ

ਪਾਕਿ ਸਰਕਾਰ ਨੇ ਗੌਤਮ ਬੁੱਧ ਸਮੇਂ ਦੀਆਂ ਗੁਫਾਵਾਂ ਦਾ ਨਾਂਅ ਬਦਲ ਕੇ ਸ਼ਾਹ ਅੱਲਾ ਦਿੱਤਾ ਰੱਖਿਆ

Published

on

Gautam Buddha's

ਲਾਹੌਰ, 17 ਅਪ੍ਰੈਲ – ਪਾਕਿਸਤਾਨ ਸਰਕਾਰ ਨੇ ਮਰਗਾਲਾ ਪਹਾੜੀਆਂ ਵਿੱਚ ਲੱਗਭਗ 2500 ਸਾਲ ਪੁਰਾਣੀਆਂ ਗੌਤਮ ਬੁੱਧ ਦੀਆਂ ਗੁਫਾਵਾਂ, ਜੋ ਸਾਧੂਆਂ ਦਾ ਬਾਗ਼ ਕਹਾਉਂਦੀਆਂ ਸਨ, ਦਾ ਨਾਂ ਬਦਲ ਕੇ ਸ਼ਾਹ ਅੱਲਾ ਦਿੱਤਾ ਗੁਫਾਵਾਂ ਰੱਖ ਦਿੱਤਾ ਹੈ। ਇਨ੍ਹਾਂ ਗੁਫਾਵਾਂ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਲਈ ਪਾਕਿਸਤਾਨ ਸਰਕਾਰ ਨੇ ਵਿਸ਼ਵ ਬੈਂਕ ਤੋਂ 50 ਕਰੋੜ ਰੁਪਏ ਕਰਜ਼ਾ ਲੈਣ ਲਈ ਕੇਸ ਤਿਆਰ ਕੀਤਾ ਹੈ।
ਇਨ੍ਹਾਂ ਗੁਫਾਵਾਂ ਨੇੜੇ ਬਹੁਤ ਸੁੰਦਰ ਬਾਗ਼ ਹਨ, ਜੋ ਪਹਾੜੀ ਇਲਾਕੇ ਦੀ ਸੁੰਦਰਤਾਂ ਨੂੰ ਵਧਾਉਂਦੇ ਹਨ। ਕੁਦਰਤੀ ਨਜ਼ਾਰਿਆਂ ਦੇ ਸ਼ੌਕੀਨ ਲੋਕਾਂ ਲਈ ਇਹ ਗੁਫਾਵਾਂ ਅਤੇ ਬਾਗ਼ ਕਿਸੇ ਸਵਰਗ ਤੋਂ ਘੱਟ ਨਹੀਂ, ਪਰ ਜਿਸ ਤਰ੍ਹਾਂ ਇਨ੍ਹਾਂ ਦਾ ਨਾਂ ਬਦਲ ਕੇ ਪਾਕਿਸਤਾਨ ਦੇ ਪੁਰਾਤਵ ਵਿਭਾਗ ਨੇ ਇਤਹਾਸ ਨਾਲ ਧੋਖਾ ਕੀਤਾ ਹੈ, ਉਸ ਕਾਰਨ ਪਾਕਿਸਤਾਨ ਹਿੰਦੂ ਕੌਂਸਲ ਵਿੱਚ ਜ਼ਬਰਦਸਤ ਰੋਸ ਹੈ। ਜਾਣਕਾਰ ਸੂਤਰਾਂ ਕਰੀਬ ਲੱਗਭਗ 2500 ਸਾਲ ਪੁਰਾਣੀਆਂ ਮਰਗਲਾ ਪਹਾੜੀਆਂ ਦੀਆਂ ਗੁਫਾਵਾਂ ਵਿੱਚ ਪੁਰਾਣੇ ਦੀਵੇ, ਯੋਗ ਸਾਧਨਾ ਕਰਨ ਲਈ ‘ਮਚਾਨ’, ਕੁਦਰਤੀ ਗਰਮ ਤੇ ਠੰਡੇ ਪਾਣੀ ਦੀਆਂ ਝੀਲਾਂ, ਬਰਤਨਾਂ ਸਮੇਤ ਕਈ ਅਜਿਹੀਆਂ ਚੀਜ਼ਾਂ ਮਿਲੀਆਂ ਸਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਗੁਫਾਵਾਂ ਗੌਤਮ ਬੁੱਧ ਦਾ ‘ਸਾਧਨਾ’ ਸਥਾਨ ਰਹੀਆਂ ਸਨ।ਇਨ੍ਹਾਂ ਦੀ ਦੇਖ-ਰੇਖ ਕਰਨ ਵਾਲੇ ਮੁਸਲਿਮ ਫਿਰਕੇ ਦੇ ਗੁਲਾਮ ਰਸੂਲ ਅਨੁਸਾਰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਹਿੰਦੂ ਪਰਵਾਰ ਇੱਥੇ ਰੋਜ ਪੂਜਾ-ਪਾਠ ਕਰਦੇ ਸਨ, ਪਰ ਵੰਡ ਸਮੇਂ ਹਿੰਦੂ ਪਰਵਾਰਾਂ ਨੇ ਇਨ੍ਹਾਂ ਗੁਫਾਵਾਂ ਦੀ ਦੇਖ-ਰੇਖ ਸਾਡੇ ਬਜ਼ੁਰਗਾਂ ਨੂੰ ਦੇ ਦਿੱਤੀ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਗੁਫਾਵਾਂ ਨੇੜੇ ਸ਼ਾਹ ਅੱਲਾ ਦਿੱਤਾ ਦੀ ਮਜ਼ਾਰ ਹੈ ਅਤੇ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਗੁਫਾਵਾਂ ਦਾ ਨਾਂ ਵੀ ਸ਼ਾਹ ਅੱਲਾ ਦਿੱਤਾ ਗੁਫਾਵਾਂ ਰੱਖ ਦਿੱਤਾ ਹੈ। ਉਸ ਨੇ ਦੱਸਿਆ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਬੀਤੇ ਦਿਨੀਂ ਉਸ ਨੂੰ ਨੋਟਿਸ ਦੇ ਦਿੱਤਾ ਸੀ ਕਿ ਉਹ ਗੁਫਾਵਾਂ ਦੀ ਦੇਖ-ਰੇਖ ਪੁਰਾਤਵ ਵਿਭਾਗ ਨੂੰ ਸੌਂਪ ਦੇਵੇ।

Read More Latest Punjabi News

Continue Reading

ਧਾਰਮਿਕ

ਰਾਮ ਮੰਦਰ ਦੇ ਚੰਦੇ ਵਿੱਚ ਮਿਲੇ 22 ਕਰੋੜ ਦੇ ਕਰੀਬ 15000 ਚੈਕ ਬਾਊਂਸ

Published

on

Ram-mandhir

ਅਯੁੱਧਿਆ, 16 ਅਪ੍ਰੈਲ – ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਚੰਦੇ ਦੇ ਤੌਰ ਉੱਤੇ ਇਕੱਠੇ ਕੀਤੇ 22 ਕਰੋੜ ਰੁਪਏ ਦੇ ਕਰੀਬ 15000 ਚੈਕ ਬਾਊਂਸ ਹੋ ਗਏ ਹਨ।
ਮੰਦਰ ਨਿਰਮਾਣ ਲਈ ਕੇਂਦਰ ਸਰਕਾਰ ਵੱਲੋਂ ਬਣਾਏ ਨਿਆਸ ‘ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ’ ਦੀ ਇੱਕ ਆਡਿਟ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੈਂਕ ਖਾਤਿਆਂ ਵਿੱਚ ਘੱਟ ਰਕਮ ਹੋਣ ਜਾਂ ਫਿਰ ਕੁਝ ਤਕਨੀਕੀ ਖ਼ਾਮੀਆਂ ਕਾਰਨ ਇਹ ਚੈੱਕ ਬਾਊਂਸ ਹੋਏ। ਨਿਆਸ ਦੇ ਮੈਂਬਰ ਡਾਕਟਰ ਅਨਿਲ ਮਿਸ਼ਰਾ ਨੇ ਕਿਹਾ ਕਿ ਤਕਨੀਕੀ ਗੜਬੜੀ ਦੇ ਹੱਲ ਲਈ ਬੈਂਕ ਕੰਮ ਕਰ ਰਹੇ ਹਨ ਅਤੇ ਉਹ ਲੋਕਾਂ ਤੋਂ ਫਿਰ ਦਾਨ ਕਰਨ ਦੇ ਲਈ ਕਹਿ ਰਹੇ ਹਨ। ਇਨ੍ਹਾਂ ਚੈਕ ਵਿੱਚੋਂ ਲਗਭਗ 2000 ਅਯੁੱਧਿਆ ਤੋਂ ਇਕੱਠੇ ਕੀਤੇ ਗਏ ਸਨ। ਵਿਸ਼ਵ ਹਿੰਦੂ ਪ੍ਰੀਸ਼ਦ ਨੇ 15 ਜਨਵਰੀ ਤੋਂ 17 ਫਰਵਰੀ ਤੱਕ ਚੰਦਾ ਇਕੱਠਾ ਕਰਨ ਦੇ ਲਈ ਰਾਸ਼ਟਰ ਪੱਧਰੀ ਮੁਹਿੰਮ ਦੇ ਦੌਰਾਨ ਇਹ ਚੈਕ ਇਕੱਠੇ ਕੀਤੇ ਸਨ।

Read More Punjabi News Online

Continue Reading

ਰੁਝਾਨ


Copyright by IK Soch News powered by InstantWebsites.ca