Actress Amisha Patel took to the crowd for campaigning by threatening
Connect with us [email protected]

Uncategorized

ਅਦਾਕਾਰਾ ਅਮੀਸ਼ਾ ਪਟੇਲ ਨੂੰ ਧਮਕੀ ਦੇ ਕੇ ਚੋਣ ਪ੍ਰਚਾਰ ਲਈ ਭੀੜ ਵਿੱਚ ਉਤਾਰਿਆ

Published

on

Amisha Patel

ਪਟਨਾ, 29 ਅਕਤੂਬਰ – ਚੋਣ ਪ੍ਰਚਾਰ ਲਈ ਫਿਲਮੀ ਕਲਾਕਾਰਾਂ ਨੂੰ ਬੁਲਾਉਣਾ ਨੇਤਾਵਾਂ ਦਾ ਇੱਕ ਸ਼ੁਗਲ ਹੈ ਪਰ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨੂੰ ਪ੍ਰਚਾਰ ਲਈ ਆਉਣਾ ਬਹੁਤ ਭਾਰੀ ਪਿਆ।
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਓਬਰਾ ਸੀਟ ਤੋਂ ਲੋਕ ਜਨ ਸ਼ਕਤੀ ਪਾਰਟੀ ਦੇ ਉਮੀਦਵਾਰ ਡਾæ ਪ੍ਰਕਾਸ਼ ਚੰਦਰਾ ਨੇ ਅਮੀਸ਼ਾ ਪਟੇਲ ਨੂੰ ਆਪਣਾ ਚੋਣ ਪ੍ਰਚਾਰ ਕਰਨ ਲਈ ਬੁਲਾਇਆ, ਪਰ ਸ਼ਾਮ ਹੁੰਦੇ ਜਦੋਂ ਅਮੀਸ਼ਾ ਮੁੰਬਈ ਪਰਤਣ ਦੀ ਗੱਲ ਕਹਿਣ ਲੱਗੀ ਤਾਂ ਉਸ ਦੀ ਪ੍ਰੇਸ਼ਾਨੀ ਸ਼ੁਰੂ ਹੋ ਗਈ। ਸਵੇਰੇ ਅਮੀਸ਼ਾ ਪਟੇਲ ਦਾ ਇੱਕ ਵੀਡੀਓ ਵਾਇਰਲ ਹੋ ਗਿਆ, ਜਿਸ ਵਿੱਚ ਉਸ ਨੇ ਡਾæ ਪ੍ਰਕਾਸ਼ ਚੰਦਰਾ ‘ਤੇ ਬਲੈਕ ਮੇਲ ਕਰਨ ਅਤੇ ਗਲਤ ਵਰਤਾਓ ਕਰਨ ਦਾ ਦੋਸ਼ ਲਗਾਇਆ। ਉਸ ਨੇ ਆਡੀਓ ਵਿੱਚ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਹਜ਼ਾਰਾਂ ਲੋਕਾਂ ਦੀ ਭੀੜ ਪਾਗਲਾਂ ਵਾਂਗ ਗੱਡੀ ਨੂੰ ਠੋਕ ਰਹੀ ਸੀ। ਪ੍ਰਕਾਸ਼ ਚੰਦਰਾ ਨੇ ਮੈਨੂੰ ਗੱਡੀ ਤੋਂ ਉਤਾਰ ਕੇ ਭੀੜ ਵਿਚਾਲਿਉਂ ਜਾਣ ਨੂੰ ਕਿਹਾ, ਜਿੱਥੇ ਭੀੜ ਕੱਪੜੇ ਖਿੱਚਣ ਦੀ ਤਿਆਰੀ ਵਿੱਚ ਸੀ। ਮੈਂ ਸ਼ਾਮ ਨੂੰ ਮੁੰਬਈ ਦੀ ਫਲਾਈਟ ਫੜਨੀ ਸੀ, ਪਰ ਪ੍ਰਕਾਸ਼ ਚੰਦਰਾ ਨੇ ਮੇਰੇ ਕੋਲੋਂ ਜ਼ਬਰਦਸਤੀ ਚੋਣ ਪ੍ਰਚਾਰ ਕਰਵਾਇਆ। ਜਦੋਂ ਮੈਂ ਜਾਣ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਇਸ ਪਿੰਡ ਵਿੱਚ ਇਕੱਲੀ ਛੱਡ ਕੇ ਚਲੇ ਜਾਵਾਂਗੇ।

Uncategorized

ਲਵ ਜੇਹਾਦ ਦਾ ਅਨੋਖਾ ਮਾਮਲਾ : ਦੂਸਰੇ ਧਰਮ ਦੇ ਨੌਜਵਾਨ ਨੇ ਲੜਕੀ ਦਾ ਧਰਮ ਆਪਣਾ ਕੇ ਵਿਆਹ ਕਰਾਇਆ

Published

on

marrige
  • ਸਿਰਫ ਵਿਆਹ ਖਾਤਰ ਅਕਰਮ ਤੋਂ ਅਰਵਿੰਦਬਣਿਆ
    ਯਮਨਾਨਗਰ, 23 ਨਵੰਬਰ – ਭਾਰਤ ਵਿੱਚ ਜਦੋਂ ਧਰਮ ਪਰਿਵਰਤਨ ਬਾਰੇ ਬਹਿਸ ਚੱਲ ਰਹੀ ਹੈ ਅਤੇ ਕਈ ਰਾਜਾਂ ਵਿੱਚ ਇਸ ਦੇ ਖਿਲਾਫ ਕਾਨੂੰਨ ਬਣਾਉਣ ‘ਤੇ ਵਿਚਾਰ ਹੋ ਰਿਹਾ ਹੈ, ਇਸੇ ਦੌਰਾਨ ਯਮਨਾਨਗਰ ਵਿੱਚ ਇਸ ਦੇ ਉਲਟ ਕੇਸਪਤਾ ਲੱਗਾ ਹੈ। ਇੱਕ ਨੌਜਵਾਨ ‘ਤੇ ਦੂਸਰੇ ਫਿਰਕੇ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦਾ ਦੋਸ਼ ਲੱਗਾ ਸੀ ਕਿ ਉਸ ਨੇ ਲੜਕੀ ਦਾ ਧਰਮ ਬਦਲ ਦਿੱਤਾ ਹੈ। ਪਿੱਛੋਂ ਪਤਾ ਲੱਗਾ ਕਿ ਲੜਕਾ ਅਕਰਮ ਆਪਣਾ ਧਰਮ ਬਦਲ ਕੇ ਅਰਵਿੰਦ ਬਣ ਗਿਆ ਅਤੇ ਉਸ ਨੇ ਲੜਕੀ ਦੇ ਧਰਮ ਅਨੁਸਾਰ ਮੰਦਰ ਵਿੱਚ ਵਿਆਹ ਕੀਤਾ ਹੈ।
    ਇਨ੍ਹਾਂ ਦੋਵਾਂ ਨੂੰ ਜਦੋਂ ਪੁਲਸ ਨੇ ਪ੍ਰੋਟੈਕਸ਼ਨ ਦਿੰਦੇ ਹੋਏ ਕੋਰਟ ਵਿੱਚ ਪੇਸ਼ ਕੀਤਾ ਤਾਂ ਦੋਵਾਂ ਨੇ ਕਿਹਾ ਕਿ ਉਹ ਇਕੱਠੇ ਰਹਿਣਾ ਅਤੇ ਆਪਣੀ ਮਰਜ਼ੀ ਨਾਲ ਜੀਣਾ ਚਾਹੁੰਦੇ ਹਨ, ਪਰ ਕੋਰਟ ਨੇ ਉਨ੍ਹਾਂ ਦੀ ਸੁਰੱਖਿਆ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਪੁਲਸ ਨੂੰ ਸੌਂਪ ਦਿੱਤਾ। ਇਸ ਦੇ ਬਾਅਦ ਪੁਲਸ ਨੇ ਉਨ੍ਹਾਂ ਨੂੰ ਸੇਫ ਹਾਊਸ ਵਿੱਚ ਭੇਜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮੰਡੇਬਰੀ ਦਾ ਵਾਸੀ ਅਕਰਮ ਇਸ ਵਿਆਹ ਲਈ ਅਰਵਿੰਦ ਬਣ ਗਿਆ ਸੀ ਤੇ ਉਸ ਨੇ ਇਸ ਲੜਕੀ ਨਾਲ ਪੰਚਕੂਲਾ ਦੇ ਸੈਕਟਰ 19 ਦੇ ਇੱਕ ਮੰਦਰ ਵਿੱਚ ਵਿਆਹ ਕੀਤਾ ਸੀ। ਇਸ ਪਿੱਛੋਂ ਉਨ੍ਹਾਂ ਨੇ ਸੁਰੱਖਿਆ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੂੰਅਰਜ਼ੀ ਦਿੱਤੀ ਤਾਂ ਕੋਰਟ ਨੇ ਐਸ ਪੀ ਯਮਨਾ ਨਗਰ ਨੂੰ ਹੁਕਮ ਦਿੱਤੇ ਸਨ ਕਿ ਦੋਵਾਂ ਨੂੰ ਸੁਰੱਖਿਆ ਦਿੱਤੀ ਜਾਏ।
    ਦੱਸਿਆ ਗਿਆ ਹੈ ਕਿ ਹਰਿਆਣਾ ਦੇ ਥਾਣਾ ਛੱਪਰ ਦੇ ਇੱਕ ਪਿੰਡ ਤੋਂਇਹ ਲੜਕੀ ਅੱਠ ਨਵੰਬਰ ਰਾਤ ਨੂੰ ਚਲੀ ਗਈ ਤਾਂ ਘਰਦਿਆਂ ਨੇ ਉਸ ਦੀ ਤਲਾਸ਼ ਕੀਤੀ, ਪਰ ਪਤਾ ਨਹੀਂ ਲੱਗਾ। ਫਿਰ ਘਰਦਿਆਂ ਨੇ ਸ਼ਿਕਾਇਤ ਦੇ ਕੇ ਮੰਡੇਬਰੀ ਦੇ ਵਾਸੀ ਅਕਰਮ ‘ਤੇ ਲੜਕੀ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ਸੀ। ਛੱਪਰ ਪੁਲਸ ਨੇ ਇਸ ਬਾਰੇ ਕੇਸ ਦਰਜ ਕੀਤਾ ਸੀ, ਪਰ ਇਸੇ ਦੌਰਾਨ ਪੁਲਸ ਕੋਲ ਹਾਈ ਕੋਰਟ ਤੋਂ ਮੈਸੇਜ ਆ ਗਿਆ ਕਿ ਦੋਵਾਂ ਨੇ ਵਿਆਹ ਕਰ ਲਿਆ ਹੈ ਤੇ ਸੁਰੱਖਿਆ ਲਈ ਕੋਰਟ ਪਹੁੰਚੇ ਹਨ। ਉਸ ਨੌਜਵਾਨ ਵੱਲੋਂ ਦੂਸਰੇ ਧਰਮ ਦੀ ਲੜਕੀ ਨਾਲ ਵਿਆਹ ਕਰਨ ਨੂੰ ਕੁਝ ਲੋਕ ਲਵ ਜਿਹਾਦ ਦਾ ਨਾਂਅ ਦਿੰਦੇ ਹਨ। ਇਸ ਬਾਰੇ ਕਈ ਗੱਲਾਂ ਉਠ ਰਹੀਆਂ ਸਨ, ਪਰ ਲੜਕੇ ਦੇ ਧਰਮ ਪਰਿਵਰਤਨ ਮਗਰੋਂਨਵੀਂ ਚਰਚਾ ਛਿੜ ਗਈ ਹੈ। ਇਸ ਤਰ੍ਹਾਂ ਦੇ ਮਾਮਲੇ ਬਹੁਤ ਘੱਟ ਹੁੰਦੇ ਹਨ ਕਿ ਵਿਸ਼ੇਸ਼ ਫਿਰਕੇ ਦਾ ਨੌਜਵਾਨ ਆਪਣਾ ਧਰਮ ਬਦਲ ਕੇ ਲੜਕੀ ਦੇ ਧਰਮ ਨੂੰ ਅਪਣਾ ਲਵੇ। ਬਹੁਤੇ ਮਾਮਲਆਂ ਵਿੱਚ ਲੜਕੀ ਨੂੰ ਹੀ ਧਰਮ ਬਦਲਣਾ ਪੈਂਦਾ ਹੈ।

Continue Reading

Uncategorized

ਨਰਸ ਭਰਤੀ ਲਈ 80 ਫੀਸਦੀ ਰਿਜ਼ਰਵੇਸ਼ਨ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਨੇ ਠੀਕ ਮੰਨੀ

Published

on

nurse

ਨਵੀਂ ਦਿੱਲੀ, 23 ਨਵੰਬਰ – ਭਾਰਤ ਦੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਨੇ ਇੱਕ ਲੰਮੇ ਸਮੇਂ ਦੇ ਨਤੀਜਿਆਂ ਵਾਲਾ ਫੈਸਲਾ ਕਰਦੇ ਹੋਏ ਆਲ ਇੰਡੀਆ ਮੈਡੀਕਲ ਇੰਸਟੀਚਿਊਟ (ਏਮਜ਼) ਵਿੱਚ ਨਰਸ ਭਾਰਤੀ ਦੇ ਮਾਮਲੇ ਵਿੱਚ ਅੱਸੀ ਫੀਸਦੀ ਮਹਿਲਾ ਰਾਖਵਾਂਕਰਨ ਨੂੰ ਸਹੀ ਠਹਿਰਾਇਆ ਹੈ।
ਕੈਟ ਨੇ ਮੰਨਿਆ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਜਾਤੀ ਆਧਾਰ ਉਤੇ ਐਸ ਸੀ (ਸੂਚੀ ਦਰਜ ਜਾਤਾਂ ਅਤੇ ਓ ਬੀ ਸੀ (ਹੋਰ ਪਛੜੀਆਂ ਸ਼੍ਰੇਣੀਆਂ) ਦੇ ਰਾਖਵਾਂਕਰਨ ਦੀ ਤਜਵੀਜ਼ ਵਾਲੀ ਧਾਰਾ 16 (4) ਦੀ ਥਾਂ 15 (3) ਦਾ ਘੇਰਾ ਜ਼ਿਆਦਾ ਵੱਡਾ ਹੈ। ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਏਮਜ਼ ਵਿੱਚ ਨਰਸਿੰਗ ਅਫਸਰ ਦੇ ਅੱਸੀ ਫੀਸਦੀ ਅਹੁਦੇ ਔਰਤਾਂ ਲਈ ਰਾਖਵੇਂਕਰਨ ਦਾ ਨਿਯਮ ਧਾਰਾ 15 (3) ਹੇਠ ਔਰਤਾਂ ਲਈ ਵਿਸ਼ੇਸ਼ ਤਜਵੀਜ਼ ਮੰਨੇ ਜਾਣਗੇ, ਜੋ ਵੱਖ ਕਲਾਸੀਫਿਕੇਸ਼ਨ ਹੈ ਅਤੇ ਜਾਇਜ਼ ਵੀ ਹੈ।ਏਮਜ਼ ਨਰਸਿੰਗ ਅਫਸਰ ਗਰੁੱਪ ਬੀ ਵਿੱਚ ਅੱਸੀ ਫੀਸਦੀ ਅਹੁਦੇ ਔਰਤਾਂ ਲਈ ਰਾਖਵੇਂ ਰੱਖਣ ਨੂੰ ਚੁਣੌਤੀ ਦੇਂਦੀਆਂ ਪਟੀਸ਼ਨਾਂ ਇਸ ਫੈਸਲੇ ਦੇ ਨਾਲ ਹੀ ਰੱਦ ਹੋ ਗਈਆਂ ਹਨ।
ਇਹ ਮਾਮਲਾ ਦਿੱਲੀ ਏਮਜ਼ ਅਤੇ ਹੋਰ ਨਵੇਂ ਏਮਜ਼ ਵਿੱਚ ਨਰਸਿੰਗ ਅਫਸਰ ਦੇ ਲਗਭਗ 4629 ਅਹੁਦਿਆਂ ਉਤੇ ਭਰਤੀ ਦਾ ਸੀ, ਜਿਸ ਬਾਰੇ ਏਮਜ਼ ਦੀ ਸੈਂਟਰਲ ਇੰਸਟੀਚਿਊਟ ਬਾਡੀ (ਸੀ ਆਈ ਬੀ) ਨੇ 27 ਜੁਲਾਈ 2019 ਨੂੰ ਹੋਈ ਇੱਕ ਮੀਟਿੰਗ ਵਿੱਚ ਏਮਜ਼ ਦੀ ਨਰਸਿੰਗ ਭਰਤੀ ਵਿੱਚ ਅੱਸੀ ਫੀਸਦੀ ਅਹੁਦੇ ਔਰਤਾਂ ਲਈ ਰਾਖਵਾਂ ਰੱਖਣ ਦਾ ਫੈਸਲਾ ਲਿਆ ਸੀ।ਕੈਟ ਨੇ ਸੁਪਰੀਮ ਕੋਰਟ ਦੇ ਵੱਖ-ਵੱਖ ਫੈਸਲਿਆਂ, ਵਿਸ਼ੇਸ਼ ਤੌਰ ਉੱਤੇ ਪੀ ਬੀ ਵਿਜੈ ਕੁਮਾਰ ਵਾਲੇ ਫੈਸਲੇ ਨੂੰ ਆਧਾਰ ਮੰਨਿਆ ਅਤੇ ਕੈਟ ਦੇ ਪਟਨਾ ਬੈਂਚ ਤੇ ਪਟਨਾ ਹਾਈ ਕੋਰਟ ਦੇ ਫੈਸਲੇ ‘ਤੇ ਸਹਿਮਤੀ ਪ੍ਰਗਟਾਈ ਹੈ, ਜਿਸ ਨੇ ਇਸ ਤੋਂ ਪਹਿਲਾਂ ਪਟਨਾ ਏਮਜ਼ ਵਿੱਚ ਨਰਸ ਭਰਤੀ ਵਿੱਚ ਇਸੇ ਤਰ੍ਹਾਂ ਲਾਗੂ ਕੀਤੇ ਗਏ ਮਹਿਲਾ ਰਾਖਵਾਂਕਰਨ ਨੂੰ ਪੀ ਬੀ ਵਿਜੈ ਕੁਮਾਰ ਦੇ ਫੈਸਲੇ ਦੇ ਆਧਾਰ ਉਤੇ ਸਹੀ ਮੰਨਿਆ ਸੀ। ਏਮਜ਼ ਨਰਸਿਜ਼ ਯੂਨੀਅਨ ਅਤੇ ਹੋਰ ਪਟੀਸ਼ਨਰਾਂ ਨੇ ਅੱਸੀ ਫੀਸਦੀ ਮਹਿਲਾ ਰਾਖਵਾਂਕਰਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਇਹ ਸੁਪਰੀਮ ਕੋਰਟ ਦੇ ਇੰਦਰਾ ਸਾਹਨੀ ਫੈਸਲੇ ਵਿੱਚ ਤੈਅ ਕੀਤੀ ਗਈ ਰਾਖਵੇਂਕਰਨ ਦੀ ਪੰਜਾਹ ਫੀਸਦੀ ਹੱਦ ਦੀ ਉਲੰਘਣਾ ਹੈ। ਇਸ ਤੋਂ ਇਲਾਵਾ ਸੀ ਆਈ ਬੀ ਨੂੰ ਰਾਖਵਾਂਕਰਨ ਲਾਗੂ ਕਰਨ ਦਾ ਅਧਿਕਾਰ ਹੀ ਨਹੀਂ ਹੈ।ਏਮਜ਼ ਦੀ ਦਲੀਲ ਸੀ ਕਿ ਨਰਸਾਂ ਦੀ ਭਰਤੀ ਵਿੱਚ ਔਰਤਾਂ ਨੂੰ ਅੱਸੀ ਫੀਸਦੀ ਰਾਖਵਾਂਕਰਨ ਵਿੱਚ ਇੰਦਰਾ ਸਾਹਨੀ ਦਾ ਪੰਜਾਹ ਫੀਸਦੀ ਹੱਦ ਤੈਅ ਕਰਨ ਵਾਲਾ ਹੁਕਮ ਲਾਗੂ ਨਹੀਂ ਹੋਵੇਗਾ, ਕਿਉਂਕਿ ਔਰਤਾਂ ਲਈ ਅੱਸੀ ਫੀਸਦੀ ਰਾਖਵੇਂਕਰਨ ਦਾ ਅਧਿਕਾਰ ਧਾਰਾ 15 (3) ਦੇ ਤਹਿਤ ਹੈ, ਜਿਸ ਨੂੰ ਔਰਤਾਂ ਲਈ ਵਿਸ਼ੇਸ਼ ਤਜਵੀਜ਼ ਮੰਨਿਆ ਜਾਵੇਗਾ ਅਤੇ ਜਿਹੜਾ ਕਿ ਪੂਰੀ ਤਰ੍ਹਾਂ ਨਾਲ ਜਾਇਜ਼ ਹੈ।

Continue Reading

Uncategorized

ਟੈੱਸਟ ਦੇ ਕੇ ਮੁੜਦੇ ਭੈਣ-ਭਰਾ ਦੀ ਸੜਕ ਹਾਦਸੇ ‘ਚ ਮੌਤ

Published

on

death

ਸਮਾਣਾ, 23 ਨਵੰਬਰ – ਪਾਤੜਾਂ ਸੜਕ ‘ਤੇ ਪਿੰਡ ਨਗਰੀ ਨੇੜੇ 2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਕਾਰਨ ਕਾਰ ਸਵਾਰ ਭੈਣ-ਭਰਾ ਦੀ ਮੌਤ ਹੋ ਗਈ ਅਤੇ ਦੋਵੇਂ ਕਾਰਾਂ ਵਿੱਚ ਸਵਾਰ 2 ਲੜਕੀਆਂ ਸਣੇ 5 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਅਤੇ ਗੰਭੀਰ ਹਾਲਤ ਵੇਖ ਕੇ ਡਾਕਟਰਾਂ ਵੱਲੋਂ ਪਟਿਆਲਾ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੋਣ ਉੱਤੇ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ।
ਸਿਵਲ ਹਸਪਤਾਲ ਸਮਾਣਾ ‘ਚ ਕੱਲ੍ਹ ਸਵੇਰੇ ਪਹੁੰਚੇ ਮ੍ਰਿਤਕਾ ਯੋਗਿਤਾ ਦੇਵੀ (31) ਦੇ ਪਤੀ ਐਡਵੋਕੇਟ ਰਾਮਫਲ ਪਿੰਡ ਸਾਰੰਗਪੁਰ ਜ਼ਿਲ੍ਹਾ ਹਿਸਾਰ ਨੇ ਦੱਸਿਆ ਕਿ ਉਸ ਦੀ ਪਤਨੀ ਪੋਸਟ ਆਫਿਸ ਵਿੱਚ ਕੰਮ ਕਰਦੇ ਆਪਣੇ ਭਰਾ ਯੋਗੇਸ਼ (29) ਪੁੱਤਰ ਜਗਦੀਸ਼ ਚੰਦ ਪਿੰਡ ਸਦਲਪੁਰ ਜ਼ਿਲ੍ਹਾ ਹਿਸਾਰ ਅਤੇ ਦੋ ਹੋਰ ਔਰਤਾਂ ਸੁਨੀਤਾ ਤੇ ਸੰਜੂ ਦੇ ਨਾਲ ਮੋਹਾਲੀ ‘ਚ ਅਦਾਲਤੀ ਟੈੱਸਟ ਦੇ ਕੇ ਕੱਲ੍ਹ ਸ਼ਾਮ ਆਪਣੇ ਪਿੰਡ ਜਾ ਰਹੇ ਸਨ। ਪਿੰਡ ਨਾਗਰੀ ਨੇੜੇ ਸਾਹਮਣੇ ਤੋਂ ਆਈ ਇੱਕ ਕਾਰ ਨਾਲ ਹਾਦਸਾ ਵਾਪਰ ਗਿਆ ਜਿਸ ‘ਚ ਸਮਾਣਾ ‘ਚ ਕਿਸੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਆ ਰਹੇ ਸੰਤ ਨਾਥ ਨਿਵਾਸੀ ਮਲੇਰ ਕੋਟਲਾ, ਕਰਨੈਲ ਸਿੰਘ ਨਿਵਾਸੀ ਫਤਿਹਾਬਾਦ ਅਤੇ ਜਗਰੂਪ ਸਿੰਘ ਨਿਵਾਸੀ ਹਿਸਾਰ ਸਵਾਰ ਸਨ। ਇਸ ਦੀ ਸੂਚਨਾ ਉੱਤੇ ਥਾਣਾ ਸਦਰ ਦੇ ਮੁਖੀ ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਹਾਦਸੇ ਵਾਲੀ ਥਾਂ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਭੇਜਿਆ ਅਤੇ ਕਟਰ ਦੀ ਮਦਦ ਨਾਲ ਕਾਰ ਦੇ ਕੁਝ ਹਿੱਸਿਆਂ ਨੂੰ ਕੱਟ ਕੇ ਲੜਕੀਆਂ ਨੂੰ ਬਾਹਰ ਕੱਢਿਆ। ਸਿਵਲ ਹਸਪਤਾਲ ਸਮਾਣਾ ਲਿਆਉਣ ‘ਤੇ ਡਾਕਟਰਾਂ ਨੇ ਯੋਗਿਤਾ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਪਟਿਆਲਾ ਰੈਫਰ ਕੀਤੇ ਗਏ ਉਸ ਦੇ ਭਰਾ ਯੋਗੇਸ਼ ਦੀ ਉਥੇ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਕਾਰ ਡਰਾਈਵਰ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

Continue Reading

ਰੁਝਾਨ