Actor Asif Basra commits suicide
Connect with us [email protected]

ਫਿਲਮੀ ਦੁਨੀਆ

ਅਦਾਕਾਰ ਆਸਿਫ ਬਸਰਾ ਵੱਲੋਂ ਆਤਮ ਹੱਤਿਆ

Published

on

Actor Asif Basra

ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 13 ਨਵੰਬਰ – ਬਾਲੀਵੁੱਡ ਅਭਿਨੇਤਾ ਆਸਿਫ ਬਸਰਾ ਨੇ ਧਰਮਸ਼ਾਲਾ ਨੇੜੇ ਮੈਕਲੋਡਗੰਜ ਵਿੱਚ ਖੁਦਕੁਸ਼ੀ ਕਰ ਲਈ ਹੈ। ਇਸ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।
ਦੱਸਿਆ ਜਾ ਰਿਹਾ ਹੈ ਕਿ ਅਭਿਨੇਤਾ ਆਸਿਫ ਬਸਰਾ ਪਿਛਲੇ ਪੰਜ ਸਾਲ ਤੋਂ ਮੈਕਲੋਡਗੰਜ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਉਨ੍ਹਾਂ ਨਾਲ ਉਨ੍ਹਾਂ ਦੀ ਇੱਕ ਵਿਦੇਸ਼ੀ ਮਹਿਲਾ ਮਿੱਤਰ ਵੀ ਰਹਿੰਦੀ ਸੀ। ਆਸਿਫ ਬਸਰਾ ਬ੍ਰਿਟੇਨ ਦੀ ਇੱਕ ਮਹਿਲਾ ਨਾਲ ਲਿਵ ਇਨ ਰਿਲੇਸ਼ਨ ਵਿੱਚ ਓਥੇ ਰਹਿੰਦੇ ਸਨ। ਕੱਲ੍ਹ ਦੁਪਹਿਰੇ ਉਹ ਆਪਣੇ ਪਾਲਤੂ ਕੁੱਤੇ ਨੂੰ ਘੁਮਾਉਣ ਨਿਕਲੇ ਅਤੇ ਘਰ ਵਾਪਸ ਆ ਕੇ ਉਨ੍ਹਾਂ ਨੇ ਪਾਲਤੂ ਕੁੱਤੇ ਦੀ ਹੀ ਬੈਲਟ ਨਾਲ ਫਾਹਾ ਲਾ ਲਿਆ। ਜਾਂਚ ਵਿੱਚ ਪਤਾ ਲੱਗਾ ਹੈ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਸਨ।ਆਸਿਫ ਬਸਰਾ ਫੇਮਸ ਟੀ ਵੀ ਐਕਟਰ ਸਨ। ਉਨ੍ਹਾਂ ਨੇ ਸੁਸ਼ਾਂਤ ਦੇ ਨਾਲ ‘ਕਾਈ ਪੋ ਛੇ’ ਵਿੱਚ ਵੀ ਕੰਮ ਕੀਤਾ ਸੀ। ਉਹ ਬਾਲੀਵੁੱਡ ਫਿਲਮ ‘ਪਰਜਾਨੀਆਂ’, ‘ਬਲੈਕ ਫ੍ਰਾਈਡੇ’ ਦੇ ਇਲਾਵਾ ਹਾਲੀਵੁੱਡ ਫਿਲਮ ‘ਆਊਟਸੋਰਸ’ ਵਿੱਚ ਵੀ ਨਜ਼ਰ ਆਏ ਸਨ।

Click Here To Read Latest Punjabi news

ਫਿਲਮੀ ਦੁਨੀਆ

ਕੰਗਣਾ ਰਣੌਤ ਤੇ ਰੰਗੋਲੀ ਨੂੰ ਮੁੰਬਈ ਪੁਲਸ ਦਾ ਤੀਜੀ ਵਾਰ ਸੰਮਨ

Published

on

kangna ranout

ਮੁੰਬਈ, 19 ਨਵੰਬਰ – ਮੁੰਬਈ ਪੁਲਸ ਨੇ ਕੱਲ੍ਹ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਫਿਰਕੂ ਤਣਾਅ ਫੈਲਾਉਣ ਲਈ ਸੋਸ਼ਲ ਮੀਡੀਆ ‘ਤੇ ਇਤਰਾਜ਼ ਯੋਗ ਟਿੱਪਣੀਆਂ ਕਰਨ ਵਿਰੁੱਧ 23 ਤੇ 24 ਨਵੰਬਰ ਨੂੰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਵਰਨਣ ਯੋਗ ਹੈ ਕਿ ਮੁੰਬਈ ਪੁਲਸ ਨੇ ਇਸ ਮਾਮਲੇ ‘ਚ ਬਾਂਦਰਾ ਪੁਲਸ ਸਾਹਮਣੇ ਪੇਸ਼ੀ ਲਈ ਕੰਗਣਾ ਨੂੰ ਤੀਸਰੀ ਵਾਰ ਕਿਹਾ ਹੈ। ਇਸ ਤੋਂ ਪਹਿਲਾਂ 26 ਤੇ 27 ਅਕਤੂਬਰ ਨੂੰ ਪੇਸ਼ੀ ਲਈ ਕਿਹਾ ਸੀ, ਪਰ ਉਹ ਪੇਸ਼ ਨਹੀਂ ਹੋਈ ਸੀ। ਫਿਰ ਕੰਗਣਾ ਨੂੰ 9 ਤੇ 10 ਨਵੰਬਰ ਨੂੰ ਪੇਸ਼ ਹੋਣ ਨੂੰ ਕਿਹਾ ਸੀ, ਪਰ ਉਹ ਪੇਸ਼ ਨਹੀਂ ਹੋਈ। ਕੰਗਣਾ ਨੇ ਪੁਲਸ ਨੂੰ ਕਿਹਾ ਸੀ ਕਿ ਉਹ ਆਪਣੇ ਪਰਵਾਰ ‘ਚ ਵਿਆਹ ਹੋਣ ਕਰਕੇ ਪੇਸ਼ ਨਹੀਂ ਹੋ ਸਕਦੀ ਅਤੇ 15 ਨਵੰਬਰ ਤੋਂ ਬਾਅਦ ਆ ਸਕਦੀ ਹੈ। ਦੋਵੇਂ ਭੈਣਾਂ ਖ਼ਿਲਾਫ਼ ਸੋਸ਼ਲ ਮੀਡੀਆ ਰਾਹੀਂ ਫਿਰਕੂ ਤਣਾਅ ਫੈਲਾਉਣ ਦਾ ਕੇਸ ਦਰਜ ਹੈ। ਬਾਂਦਰਾ ਮੈਟਰੋਪੁਲਿਟਨ ਮੈਜਿਸਟਰੇਟ ਕੋਰਟ ਨੇ ਬਾਲੀਵੁੱਡ ਕਾਸਟਿੰਗ ਨਿਰਦੇਸ਼ਕ ਤੇ ਫਿਟਨੈਸ ਟ੍ਰੇਨਰ ਮੁਨੱਵਰ ਅਲੀ ਸਈਦ ਦੀ ਕੰਗਣਾ ਅਤੇ ਰੰਗੋਲੀ ਖ਼ਿਲਾਫ਼ ਸ਼ਿਕਾਇਤ ਦੀ ਜਾਂਚ ਲਈ ਪੁਲਸ ਨੂੰ ਕਿਹਾ ਸੀ। ਪੁਲਸ ਨੇ ਤੀਜੀ ਵਾਰ ਸੰਮਨ ਭੇਜ ਕੇ ਦੋਵਾਂ ਨੂੰ ਪੇਸ਼ੀ ਲਈ ਕਿਹਾ ਹੈ।

Click Here To Read Punjabi newspaper

Continue Reading

ਫਿਲਮੀ ਦੁਨੀਆ

ਪ੍ਰਸਿੱਧ ਬੰਗਾਲੀ ਅਦਾਕਾਰ ਸੌਮਿੱਤਰਾ ਚੈਟਰਜੀ ਦਾ ਦਿਹਾਂਤ

Published

on

Soumitra Chatterjee death

ਕੋਲਕਾਤਾ, 16 ਨਵੰਬਰ – ਬੰਗਲਾ ਫ਼ਿਲਮਾਂ ਦੇ ਮਸ਼ਹੂਰ ਐਕਟਰ ਸੌਮਿੱਤਰਾ ਚੈਟਰਜੀ ਦਾ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। 85 ਸਾਲ ਦੀ ਉਮਰ ਦੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਇਸ ਅਦਾਕਾਰ ਦੀਆਂ ਇਸ ਸਾਲ 7 ਫ਼ਿਲਮਾਂ ਰਿਲੀਜ਼ ਹੋਈਆਂ ਸਨ। ਬੰਗਲਾ ਫ਼ਿਲਮਾਂ ਦੇ ਮਹਾਂ ਨਾਇਕ ਕਹੇ ਜਾਂਦੇ ਉਤਮ ਕੁਮਾਰ ਦੇ ਨਾਲ ਉਹ ਦੂਜੇ ਸਭ ਤੋਂ ਵੱਡੇ ਬੰਗਾਲੀ ਅਦਾਕਾਰ ਸਨ। ਮੁੱਖ ਮੰਤਰੀ ਮਮਤਾ ਬੈਨਜਰੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਬੇਲਵਿਉ ਹਸਪਤਾਲ ਪੁੱਜੀ ਅਤੇ ਉਨ੍ਹਾਂ ਦੇ ਚਲੇ ਜਾਣ ਨੂੰ ਬੰਗਾਲ ਲਈ ਵੱਡਾ ਧੱਕਾ ਦੱਸਿਆ।
ਪਿਛਲੇ ਅਕਤੂਬਰ ਦੇ ਸ਼ੁਰੂ ਵਿੱਚ ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਪਤਾ ਲੱਗਾ ਸੀ। 5 ਅਕਤੂਬਰ ਨੂੰ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਦੀ ਦੋ ਵਾਰ ਪਲਾਜ਼ਮਾ ਥੈਰੇਪੀ ਕਰਵਾਈ ਗਈ ਸੀ, ਪਰ ਉਸ ਦਾ ਕੋਈ ਅਸਰ ਨਹੀਂ ਪਿਆ। ਹੌਲੀ-ਹੌਲੀ ਸੌਮਿੱਤਰਾ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਉਨ੍ਹਾਂ ਨੂੰ ‘ਲਾਈਫ਼ ਸਪੋਰਟ ਸਿਸਟਮ’ ਉੱਤੇ ਰੱਖਣਾ ਪਿਆ ਸੀ। ਇੱਕ ਦਿਨ ਪਹਿਲਾਂ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਤੇ ਚਿੰਤਾਜਨਕ ਦੱਸੀ ਸੀ। ਉਨ੍ਹਾਂ ਦੀ ਦੇਹ ਨੂੰ ਹਸਪਤਾਲ ਤੋਂ ਪਹਿਲਾਂ ਘਰ, ਫਿਰ ਟੈਕਨੀਸ਼ੀਅਨ ਸਟੂਡੀਓ, ਰਵਿੰਦਰਾ ਸਦਨ ਲਿਜਾਇਆ ਗਿਆ।

Click Here To Read Punjabi news paper online

Continue Reading

ਫਿਲਮੀ ਦੁਨੀਆ

ਸ਼ੌਵਿਕ ਚੱਕਰਵਰਤੀ ਤੀਜੀ ਵਾਰ ਜ਼ਮਾਨਤ ਲਈ ਅਦਾਲਤ ਪੁੱਜਾ

Published

on

Shawvik Chakraborty

ਮੁੰਬਈ, 8 ਨਵੰਬਰ – ਫਿਲਮ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਸ਼ੌਵਿਕ ਚੱਕਰਵਰਤੀ ਨੇ ਜ਼ਮਾਨਤ ਲਈ ਇੱਕ ਵਾਰ ਫਿਰ ਵਿਸ਼ੇਸ਼ ਅਦਾਲਤ ‘ਚ ਅਰਜ਼ੀ ਦਿੱਤੀ ਹੈ। ਇਸ ਵਾਰ ਉਸ ਨੇ ਸੁਪਰੀਮ ਕੋਰਟ ਦੇ ਇੱਕ ਤਾਜ਼ਾ ਫੈਸਲੇ ਦਾ ਹਵਾਲਾ ਦਿੱਤਾ ਹੈ।
ਵਰਨਣ ਯੋਗ ਹੈ ਕਿ ਸਤੰਬਰ ਵਿੱਚ ਨਾਰਕੋਟਿਕਸ ਕੰਟਰੋਲ ਬੋਰਡ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਇਹ ਜ਼ਮਾਨਤ ਲਈ ਉਸ ਦੀ ਤੀਸਰੀ ਅਰਜ਼ੀ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਅਦਾਲਤ ਅਤੇ ਬੰਬੇ ਹਾਈ ਕੋਰਟ ਤੋਂ ਉਸ ਦੀਆਂ ਅਰਜ਼ੀਆਂ ਰੱਦ ਹੋ ਚੁੱਕੀਆਂ ਹਨ। ਪਿੱਛੇ ਜਿਹੇ ਇਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਈ ਜ਼ਮਾਨਤੀ ਅਰਜ਼ੀ ਵਿੱਚ ਸ਼ੌਵਿਕ ਨੇ ਦਲੀਲ ਦਿੱਤੀ ਹੈ ਕਿ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਐਨ ਡੀ ਪੀ ਐਸ ਐਕਟ ਹੇਠ ਅਧਿਕਾਰ ਮਿਲੇ ਹਨ, ਉਹ ਸਬੂਤ ਨਾਲ ਸਬੰਧਤ ਐਕਟ ਦੀ ਧਾਰਾ 25 ਮੁਤਾਬਕ ਪੁਲਸ ਅਧਿਕਾਰੀ ਹਨ, ਇਸ ਲਈ ਅਜਿਹੇ ਅਧਿਕਾਰੀਆਂ ਸਾਹਮਣੇ ਕਬੂਲਨਾਮੇ ਨੂੰ ਐਨ ਡੀ ਪੀ ਐਸ ਐਕਟ ਹੇਠ ਮੁਲਜ਼ਮ ਨੂੰ ਦੋਸ਼ੀ ਠਹਿਰਾਉਣ ਲਈ ਸਬੂਤ ਨਹੀਂ ਮੰਨਿਆ ਜਾ ਸਕਦਾ।
ਇਸ ਦੌਰਾਨ ਇੱਕ ਨਾਈਜੀਰੀਆਈ ਨਾਗਰਿਕ ਤੋਂ ਕੋਕੀਨ ਬਰਾਮਦਗੀ ਦੇ ਮਾਮਲੇ ਵਿੱਚ ਸਥਾਨਕ ਅਦਾਲਤ ਨੇ ਫਿਲਮ ਨਿਰਮਾਤਾ ਸ਼ਿਤਿਜ ਰਵੀ ਪ੍ਰਸਾਦ ਤੇ ਅਫਰੀਕੀ ਨਾਗਰਿਕ ਏਜਿਲਾਓਸ ਡੇਮੇਟ੍ਰਿਆਡੇਸ ਨੂੰ 14 ਦਿਨਾ ਜੁਡੀਸ਼ਲ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਇੱਕ ਡਿਜੀਟਲ ਕੰਟੈਂਟ ਕੰਪਨੀ ਦੇ ਸਾਬਕਾ ਕਾਰਜਕਾਰੀ ਪ੍ਰੋਡਿਊਸਰ ਸ਼ਿਤਿਜ ਨੂੰ ਗ੍ਰਿਫਤਾਰ ਕਰ ਕੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਦੀ ਹਿਰਾਸਤ ਵਿੱਚ ਭੇਜਿਆ ਗਿਆ ਸੀ। ਇਸ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਜੁੜੇ ਡਰੱਗਸ ਕੇਸ ਵਿੱਚ ਵੀ ਸ਼ਿਤਿਜ ਨੂੰ 26 ਸਤੰਬਰ ਨੂੰ ਐਨ ਸੀ ਬੀ ਨੇ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿੱਚ ਇਹ ਦੂਸਰਾ ਕੇਸ ਬਣ ਗਿਆ ਹੈ।

Continue Reading

ਰੁਝਾਨ