ਕਿਸ਼ਨਗੜ੍ਹ, 26 ਜਨਵਰੀ – ਪੁਲਸ ਚੌਕੀ ਪਚਰੰਗਾ ਦੇ ਪਿੰਡ ਕਾਲਾ ਬੱਕਰਾ ਚ ਇੱਕ ਗੈਸ ਏਜੰਸੀ ਦੇ ਗੁਦਾਮ ਦੇ ਕਾਰਿੰਦੇ ਕੋਲੋਂ ਮੋਟਰਸਾਈਕਲ ਤੇ ਐਕਟਿਵਾ ਸਵਾਰ 6 ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਤੇ ਇੱਕ ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਗੈਸ ਏਜੰਸੀ ਦੇ ਮਾਲਕ ਪਰਵਾਰਚੋਂ ਗੁਲਬਹਾਰ ਸਿੰਘ ਨਿਵਾਸੀ ਜਲੰਧਰ ਨੇ ਦੱਸਿਆ ਕਿ ਉਨ੍ਹਾਂ ਦੀ ਭੋਗਪੁਰ ਚ ਪ੍ਰੀਤਮ ਗੈਸ ਏਜੰਸੀ ਹੈ ਜਿਸ ਦਾ ਗੁਦਾਮ ਕਾਲਾ ਬੱਕਰਾ ਵਿਖੇ ਆਲਮਗੀਰ ਲਿੰਕ ਰੋਡ ਉੱਤੇ ਹੈ। ਕੱਲ੍ਹ ਸਵੇਰੇ ਗੁਦਾਮਤੇ ਦੋ ਮੋਟਰ ਸਾਈਕਲਾਂ ਤੇ ਇੱਕ ਐਕਟਿਵਾ ਤੇ 6 ਅਣਪਛਾਤੇ ਨੌਜਵਾਨ ਤੇਜ਼ਧਾਰ ਹਥਿਆਰ ਨਾਲ ਲੈਸ ਹੋ ਕੇ ਆਏ, ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨ ਗੁਦਾਮ ਦੇ ਅੰਦਰ ਦਾਖ਼ਲ ਹੋਏ ਤੇ ਉਨ੍ਹਾਂ ਏਜੰਸੀ ਦੇ ਕਾਰਿੰਦੇ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਡੱਲਾ (ਭੋਗਪੁਰ) ਤੋਂ ਸਿਲੰਡਰ ਦੀ ਮੰਗ ਕੀਤੀ। ਜਦੋਂ ਕਾਰਿੰਦੇ ਨੇ ਸਿਲੰਡਰ ਦੀ ਪਰਚੀ ਦੀ ਮੰਗ ਕੀਤੀ ਤਾਂ ਇੱਕ ਲੁਟੇਰੇ ਨੇ ਕਾਰਿੰਦੇਤੇ ਕ੍ਰਿਪਾਨ ਨਾਲ ਵਾਰ ਕਰ ਦਿੱਤਾ ਤੇ ਉਸ ਨੇ ਆਪਣੇ-ਆਪ ਨੂੰ ਬਚਾਉਣ ਲਈ ਦਰਵਾਜ਼ਾ ਅੱਗੇ ਕਰ ਦਿੱਤਾ, ਜਿਸ ਕਾਰਨ ਕ੍ਰਿਪਾਨ ਉਸ ਦੀ ਬਾਂਹ ਤੇ ਲੱਗੀ ਤੇ ਦਰਵਾਜ਼ੇ ਨਾਲ ਟਕਰਾਉਣ ਨਾਲ ਉਸ ਦਾ ਬਚਾਅ ਹੋ ਗਿਆ ਤੇ ਲੁਟੇਰੇ ਉਸਦਾ ਪੈਸਿਆਂ ਵਾਲਾ ਬੈਗ ਤੇ ਮੋਬਾਈਲ ਫ਼ੋਨ ਚੁੱਕ ਉਸ ਨੂੰ ਗੋਦਾਮ ਦੇ ਉਕਤ ਕਮਰੇ ਵਿੱਚ ਬੰਦ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੈਗ ਵਿੱਚ ਕਰੀਬ 50,000 ਰੁਪਏ ਨਕਦੀ ਸੀ, ਜੋ ਲੁਟੇਰੇ ਲੈ ਗਏ। ਇਸ ਬਾਰੇ ਸੂਚਨਾ ਮਿਲਣਤੇ ਪੁਲਸ ਚੌਕੀ ਪਚਰੰਗਾ ਦੇ ਐਸ ਆਈ ਸੁਖਜੀਤ ਸਿੰਘ ਬੈਂਸ ਵੱਲੋਂ ਪੁੁਲਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚ ਕੇ ਕਾਰਿੰਦੇ ਤੋਂ ਮੁਢਲੀ ਪੁੱਛਗਿੱਛ ਉਪਰੰਤ ਉਨ੍ਹਾਂ ਪੁਲਸ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਤੇ ਐਸ ਐਸ ਪੀ ਦਿਹਾਤੀ ਸੰਦੀਪ ਗਰਗਮੌਕੇਤੇ ਪਹੁੰਚੇ ਅਤੇ ਨਜ਼ਦੀਕੀ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰਕੇ ਅਣਪਛਾਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।