Accused of 'reporting' bombing at Taj Mahal arrested in Firozabad
Connect with us [email protected]

ਪੰਜਾਬੀ ਖ਼ਬਰਾਂ

ਤਾਜ ਮਹੱਲ ਵਿੱਚ ਬੰਬ ਦੀ ‘ਸੂਚਨਾ’ ਦੇਣ ਵਾਲਾ ਦੋਸ਼ੀ ਫ਼ਿਰੋਜ਼ਾਬਾਦ ਤੋਂ ਗ਼੍ਰਿਫ਼ਤਾਰ

Published

on

taj mahal

ਆਗਰਾ, 5 ਮਾਰਚ – ਵਿਸ਼ਵ ਦੇ ਅਜੂਬਿਆਂ ਵਿੱਚੋਂ ਇੱਕ ਆਗਰਾਦੇ ਤਾਜ ਮਹੱਲ ਵਿੱਚ ਬੰਬ ਰੱਖੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਕੱਲ੍ਹ ਸੁਰੱਖਿਆ ਏਜੰਸੀਆਂ ਵਿੱਚ ਖਲਬਲੀ ਮੱਚ ਗਈ।
ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ ਨੌ ਵਜੇ ਉਤਰ ਪ੍ਰਦੇਸ਼ ਪੁਲਸ ਦੇ 112 ਐਂਮਰਜੈਂਸੀ ਕਾਲ ਨੰਬਰ ਉੱਤੇ ਕਿਸੇ ਨੇ ਫ਼ੋਨ ਕਰਕੇ ਦੱਸਿਆ ਕਿ 17ਵੀਂ ਸਦੀ ਦੇ ਇਤਿਹਾਸਕ ਸਮਾਰਕ ਵਿੱਚ ਬੰਬ ਹੋਇਆ ਹੈ, ਜਿਸ ਤੋਂ ਬਾਅਦ ਉਤਰ ਪ੍ਰਦੇਸ਼ ਪੁਲਸ ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ ਆਈ ਐਸ ਐਫ) ਹਰਕਤ ਵਿੱਚ ਆਈ ਅਤੇ ਤਾਜ ਮਹੱਲ ਨੂੰ ਸੈਲਾਨੀਆਂ ਤੋਂ ਖਾਲੀ ਕਰਵਾ ਕੇ ਤਲਾਸ਼ੀ ਲਈ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਤਾਜ ਮਹੱਲ ਦੀ ਜਾਂਚ ਹੋਣ ਉਪਰੰਤ 45 ਮਿੰਟ ਬਾਅਦ ਸੈਲਾਨੀਆਂ ਲਈ ਖੋਲ ਦਿੱਤਾ ਗਿਆ।
ਆਗਰਾ ਰੇਂਜ ਦੇ ਆਈ ਜੀ ਨੇ ਦੱਸਿਆ ਕਿ ਜਦੋਂ ਕਾਲ ਦੀ ਪੜਤਾਲ ਕੀਤੀ ਤਾਂ ਇਸਦੀ ਲੋਕੇਸ਼ਨ ਫ਼ਿਰਜ਼ਾਬਾਦ ਤੋਂ ਮਿਲੀ, ਜਿਸ ਤੋਂ ਬਾਅਦ ਦੋਸ਼ੀ ਨੂੰ ਨਾਰਖੀ ਖੇਤਰ ਦੇ ਓਖਾਰਾ ਪਿੰਡ ਤੋਂ ਗ਼੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਵਿਮਲ ਕੁਮਾਰ ਸਿੰਘ ਵਜੋਂ ਹੋਈ ਹੈ। ਆਈ ਜੀ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਤੇ ਸ਼ਾਇਦ ਉਸਦਾ ਇਲਾਜ ਚੱਲ ਰਿਹਾ ਹੈ।

ਪੰਜਾਬੀ ਖ਼ਬਰਾਂ

ਪ੍ਰੋ. ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ

Published

on

pr arbind

ਚੰਡੀਗੜ੍ਹ, 21 ਅਪ੍ਰੈਲ – ਉਘੇ ਫਿਜਿ਼ਕਸ ਵਿਗਿਆਨੀ ਅਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਂਡ ਰਿਸਰਚ, ਮੁਹਾਲੀ ਦੇ ਖੋਜ ਤੇ ਵਿਕਾਸ ਦੇ ਡੀਨ ਪ੍ਰੋਫੈਸਰ ਅਰਵਿੰਦ ਨੂੰ ਤਿੰਨ ਸਾਲਾਂ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਡਾ. ਬੀ ਐਸ ਘੁੰਮਣ ਵੱਲੋਂ ਅਸਤੀਫ਼ਾ ਦੇਣ ਪਿੱਛੋਂ ਬੀਤੇ ਛੇ ਮਹੀਨਿਆਂ ਤੋਂ ਇਹ ਅਹੁਦਾ ਖ਼ਾਲੀ ਸੀ। ਇਸ ਦੌਰਾਨ ਸੂਬਾ ਸਰਕਾਰ ਨੇ ਸੀਨੀਅਰ ਅਧਿਕਾਰੀ ਰਵਨੀਤ ਕੌਰ ਨੂੰ ਏਥੋਂ ਦਾ ਕਾਰਜਕਾਰੀ ਵਾਈਸ ਚਾਂਸਲਰ ਨਿਯੁਕਤ ਕੀਤਾ ਸੀ।
ਪ੍ਰੋਫੈਸਰ ਅਰਵਿੰਦ ਮੰਨੇ-ਪ੍ਰਮੰਨੇ ਸਿਧਾਂਤਕ ਕੁਐਂਟਮ ਫਿਜਿ਼ਕਸ ਵਿਗਿਆਨੀ ਹਨ ਜਿਨ੍ਹਾਂ ਦੀ ਪੰਜਾਬੀ ਭਾਸ਼ਾ ਵਿੱਚ ਵਿਗਿਆਨਕ ਸਿੱਖਿਆ, ਵਿਗਿਆਨਕ ਸੰਚਾਰ ਤੇ ਵਿਗਿਆਨ ਦੀ ਪੜ੍ਹਾਈ ਕਰਾਉਣ ਦੇ ਤਰੀਕੇ ਵਿਕਸਤ ਕਰਨ ਵਿੱਚ ਡੂੰਘੀ ਦਿਲਚਸਪੀ ਹੈ। ਉਨ੍ਹਾਂ ਆਈ ਆਈ ਟੀ ਕਾਨਪੁਰ ਤੋਂ ਫਿਜਿ਼ਕਸ ਵਿੱਚ ਐਮ ਐਸ ਸੀ ਕੀਤੀ ਅਤੇ ਸਾਲ 1997 ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬੰਗਲੌਰ ਦੇ ਸੈਂਟਰ ਫ਼ਾਰ ਥਿਊਰੈਟੀਕਲ ਸਟੱਡੀ ਤੇ ਫਿਜ਼ਿਕਸ ਵਿਭਾਗ ਤੋਂ ਸਿਧਾਂਤਕ ਫਿਜਿ਼ਕਸਵਿੱਚ ਪੀ ਐਚ ਡੀ ਕੀਤੀ ਸੀ। ਫਿਰ ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜਿ਼ਕਸਵਿਭਾਗ ਵਿੱਚ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ ਅਤੇ ਸਾਲ 2002 ਤੋਂ 2004 ਤੱਕ ਉਨ੍ਹਾਂ ਨੇ ਅਮਰੀਕਾ ਦੇ ਪਿਟਸਬਰਗ ਵਿਖੇ ਕਾਰਨੇਗੀ ਮੈਲਨ ਯੂਨੀਵਰਸਿਟੀ ਦੇ ਫਿਜਿ਼ਕਸਵਿਭਾਗ ਵਿਖੇ ਵਿਸ਼ੇਸ਼ ਫੈਕਲਟੀ ਮੈਂਬਰ ਵਜੋਂ ਸੇਵਾ ਨਿਭਾਈ। ਸਾਲ 2005 ਵਿੱਚ ਆਈ ਆਈ ਟੀ ਮਦਰਾਸ ਵਿੱਚਫਿਜਿ਼ਕਸਵਿਭਾਗ ਜੁਆਇਨ ਕੀਤਾ ਅਤੇ ਅਗਸਤ, 2007 ਵਿੱਚਆਈ ਆਈ ਐਸ ਈ ਆਰ ਮੁਹਾਲੀ ਵਿਖੇ ਬਾਨੀ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ।ਕੌਮਾਂਤਰੀ ਰਸਾਲਿਆਂ ਵਿੱਚ ਉਨ੍ਹਾਂ ਦੀਆਂ 70 ਰਚਨਾਵਾਂ ਛੱਪ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਸੱਤ ਵਿਦਿਆਰਥੀਆਂ ਨੇ ਪੀ ਐਚ ਡੀ ਅਤੇ 40 ਨੇ ਐਮ ਐਸ ਦੇ ਥੀਸਿਸ ਪੂਰੇ ਕੀਤੇ ਹਨ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਮੁਤਾਬਕ ਇਸ ਅਹੁਦੇ ਲਈ 64 ਅਰਜ਼ੀਆਂ ਆਈਆਂ ਸਨ, ਜਿਨ੍ਹਾਂ ਵਿੱਚੋਂ 10 ਅਯੋਗ ਪਾਈਆਂ ਗਈਆਂ ਅਤੇ 14 ਨਾਵਾਂ ਦੀ ਛਾਂਟੀ ਕੀਤੀ ਗਈ। ਮੁੱਖ ਸਕੱਤਰ ਵਿਨੀ ਮਹਾਜਨ ਦੀ ਅਗਵਾਈ ਵਾਲੀ ਚਾਰ ਮੈਂਬਰੀ ਕਮੇਟੀ ਨੇ ਛਾਂਟੀ ਕੀਤੇ ਉਮੀਦਵਾਰਾਂ ਦੀ ਇੰਟਰਵਿਊ ਲਈ ਅਤੇ ਚੋਣ ਕਰਨ ਲਈ ਤਿੰਨ ਨਾਵਾਂ ਦਾ ਪੈਨਲ ਮੁੱਖ ਮੰਤਰੀ ਨੂੰ ਭੇਜਿਆ ਗਿਆ। ਮੁੱਖ ਮੰਤਰੀ ਨੇ ਗਵਰਨਰ, ਜੋ ਯੂਨੀਵਰਸਿਟੀ ਦੇ ਚਾਂਸਲਰ ਹਨ, ਨੂੰ ਪ੍ਰੋ. ਅਰਵਿੰਦ ਦੀ ਨਿਯੁਕਤੀ ਦੀ ਸਿਫ਼ਾਰਸ਼ ਕੀਤੀ ਸੀ। ਡਾ. ਅਰਵਿੰਦ ਨੇ ਕਿਹਾ ਕਿ ਮੈਂ ਚਾਹਾਂਗਾ ਕਿ ਇਸ ਯੂਨੀਵਰਸਿਟੀ ਨੂੰ ਮੁੜ ਪੈਰਾਂ ਉੱਤੇ ਖੜ੍ਹਾ ਕਰਕੇ ਦੇਸ਼ ਦੀਆਂ ਮੁੱਖ ਯੂਨੀਵਰਸਿਟੀਆਂ ਦੀ ਕਤਾਰ ਵਿੱਚ ਲਿਆਂਦਾ ਜਾਏ ਅਤੇ ਇਸ ਮੰਤਵ ਲਈ ਉਹ ਸਾਰਿਆਂ ਦਾ ਸਹਿਯੋਗ ਮੰਗਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਕੌਮਾਂਤਰੀ ਲੀਹਾਂ ਉੱਤੇ ਲਿਆਉਣਾ ਮੇਰਾ ਲੰਬੇ ਸਮੇਂ ਤੋਂ ਸੁਫਨਾ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਕੋਟਕਪੂਰਾ ਗੋਲ਼ੀਕਾਂਡ ਦਾ ਮੁੱਖ ਗਵਾਹ ਅਜੀਤ ਸਿੰਘ ਪੰਜਾਬ ਸਰਕਾਰ ਉੱਤੇ ਭੜਕਿਆ

Published

on

kotkapura golikand

ਅਤੁਲ ਨੰਦਾ ਨੂੰ ਬਦਲ ਕੇ ਨਵੀਂ ਟੀਮ ਨਿਯੁਕਤ ਕਰਨ ਦੀ ਮੰਗ
ਬਰਨਾਲਾ, 20 ਅਪਰੈਲ, – ਕੋਟਕਪੂਰਾ ਗੋਲੀ ਕਾਂਡ ਦੇ ਮੁੱਖ ਗਵਾਹ ਬਰਨਾਲਾ ਦੇ ਵਸਨੀਕ ਅਜੀਤ ਸਿੰਘ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਸਰਕਾਰ ਨੂੰ ਮਦਦ ਨਾ ਕਰਨ ਦੀ ਦੋਸ਼ੀ ਕਹਿ ਕੇ ਇੱਕ ਵਾਰ ਫਿਰ ਇਨਸਾਫ਼ ਦੀ ਮੰਗ ਕੀਤੀ ਹੈ।
ਅਜੀਤ ਸਿੰਘ ਨੇ ਕਿਹਾ ਕਿ ਜਦੋਂ 2015 ਵਿੱਚ ਬੇਅਦਬੀ ਅਤੇ ਗੋਲੀਕਾਂਡ ਦੀ ਘਟਨਾ ਵਾਪਰੀ ਸੀ ਤਾਂ ਉਸਨੂੰ ਇਨਸਾਫ਼ ਦੀ ਕੋਈ ਉਮੀਦ ਨਹੀਂ ਸੀ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਮਗਰੋਂ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਅਤੇ ਉਸ ਦੇ ਬਾਅਦ ਬਣਾਈ ਗਈ ਵਿਸ਼ੇਸ਼ ਜਾਂਚ ਟੀਮ(ਐੱਸ ਆਈ ਟੀ) ਨੇ ਉਨ੍ਹਾਂ ਨੂੰ ਪੂਰਾ ਇਨਸਾਫ਼ ਦਿਵਾਉਣ ਦੀ ਗੱਲ ਕਹੀ ਸੀ। ਉਸ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਇਸ ਕੇਸ ਦੇ ਪੀੜਤ ਪਰਿਵਾਰਾਂ ਨੂੰ ਸਰਕਾਰ ਤੋਂ ਨੌਕਰੀ ਦਿਵਾਉਣ ਦੀ ਵੀ ਸਿਫ਼ਾਰਸ਼ ਕੀਤੀ ਸੀ, ਜਿਹੜੀ ਅਜੇ ਤਕ ਨਹੀਂ ਮਿਲ ਸਕੀ। ਇਸ ਦੇ ਬਾਅਦ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਐੱਸ ਆਈ ਟੀ ਨੇ ਕੇਸ ਦੀ ਜਾਂਚ ਕੀਤੀ ਅਤੇਪੀੜਤਾਂ ਨੇਐੱਸ ਆਈ ਟੀ ਨੂੰ ਪੂਰਾ ਸਹਿਯੋਗ ਦਿੱਤਾਸੀ, ਜਿਸ ਨੇਇਸ ਕੇਸ ਵਿੱਚ9 ਚਲਾਣ ਪੇਸ਼ ਕੀਤੇ ਹਨ ਤੇ ਸਿਰਫ ਆਖ਼ਰੀ ਚਲਾਣ ਹੋਣਾ ਬਾਕੀ ਹੈ। ਅਜੀਤ ਸਿੰਘ ਨੇ ਆਈ ਜੀ ਕੁਵਰ ਵਿਜੈ ਪ੍ਰਤਾਪ ਸਿੰਘ ਵਾਲੀ ਐੱਸ ਆਈ ਟੀਬਾਰੇ ਕਿਹਾ ਕਿ ਇਸ ਨੂੰ ਭੰਗ ਕਰਨ ਦੇ ਹੁਕਮ ਆਉਣ ਨਾਲ ਇਸ ਕੇਸ ਦੇ ਸਾਰੇ ਪੀੜਤ ਪਰਿਵਾਰਾਂ ਨੂੰ ਝਟਕਾ ਲੱਗਾ ਤੇ ਇਨਸਾਫ਼ ਮਿਲਣ ਦੀ ਆਸ ਟੁੱਟ ਗਈ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਹਾਈ ਕੋਰਟ ਵਿੱਚ ਇਸ ਕੇਸ ਦੀ ਗੰਭੀਰਤਾ ਨਾਲ ਪੈਰਵੀ ਨਾ ਕਰਨ ਵਾਲੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਹਟਾ ਕੇ ਨਵੀਂ ਟੀਮ ਲਾਈ ਜਾਵੇ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਆਪਣਾ ਵਾਅਦਾ ਸਰਕਾਰ ਪੂਰਾ ਕਰੇ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਫੂਲਕਾ ਨੇ ਕੁੰਵਰ ਦੇ ਦੋਸ਼ ਨਕਾਰ ਕੇ ਕਿਹਾ: ਕੇਸ ਲੜਨ ਦੀ ਗੱਲ ਉੱਤੇ ਅੱਜ ਵੀ ਕਾਇਮ ਹਾਂ

Published

on

HS Phoolka

ਚੰਡੀਗੜ੍ਹ, 20 ਅਪਰੈਲ, – ਪੰਜਾਬ ਦੇ ਸਾਬਕਾ ਵਿਧਾਇਕ ਤੇ ਸੁਪਰੀਮ ਕੋਰਟ ਦੇ ਵਕੀਲ ਐੱਚ ਐੱਸਫੂਲਕਾ ਨੇ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਬਿਆਨ ਬਾਰੇ ਕਿਹਾ ਕਿ ਉਹ ਉਸ ਦੇ ਖਿਲਾਫ਼ ਕੁਝ ਨਹੀਂ ਬੋਲਣਾ ਚਾਹੁੰਦੇ, ਪਰ ਕੇਸ ਲੜਨ ਦੀ ਗੱਲ ਉੱਤੇ ਅੱਜ ਵੀ ਕਾਇਮ ਹਨ।
ਵਰਨਣ ਯੋਗ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੇ ਇਕ ਬਿਆਨ ਵਿਚ ਆਖਿਆ ਹੈ ਕਿ ਐੱਚ ਐੱਸਫੂਲਕਾ ਨੇ ਗੁਰੂ ਸਾਹਿਬ ਦੀ ਬੇਅਦਬੀ ਤੇ ਕੋਟਕਪੂਰਾ ਗੋਲੀ ਕਾਂਡ ਦੇ ਕੇਸ ਦੀ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪੈਰਵੀ ਕਰਨ ਤੋਂ ਨਾਂਹ ਕਰ ਦਿੱਤੀਸੀ, ਜਿਹੜਾ ਕੇਸ ਹਾਰਨ ਪਿੱਛੋਂ ਕੁੰਵਰ ਵਿਜੇ ਪ੍ਰਤਾਪ ਨੂੰ ਅਸਤੀਫ਼ਾ ਦੇਣਾ ਪਿਆ ਹੈ। ਇਸ ਦੇ ਜਵਾਬ ਵਿੱਚ ਅੱਜ ਐੱਚ ਐੱਸ ਫੂਲਕਾ ਨੇ ਕਿਹਾ ਕਿ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ਼ ਕੁਝ ਨਹੀਂ ਬੋਲਣਾ ਚਾਹੁੰਦੇ, ਕਿਉਂਕਿ ਉਹ ਮੰਨਦੇ ਹਨ ਕਿ ਜੇ ਇਸ ਕੇਸਲਈ ਸਾਡੀ ਆਪਸੀ ਨਾਰਾਜ਼ਗੀ ਹੁੰਦੀ ਹੈ ਤਾਂ ਇਸ ਦਾ ਲਾਭ ਵਿਰੋਧੀਆਂ ਅਤੇ ਦੋਸ਼ੀਆਂ ਨੂੰ ਹੋਵੇਗਾ, ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੋ ਕੋਈ ਇਸ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੰਮ ਕਰ ਰਿਹਾ ਹੈ, ਉਨ੍ਹਾਂ ਸਾਰਿਆਂ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ।
ਫਿਰ ਵੀ ਫੂਲਕਾ ਨੇ ਕਿਹਾ ਕਿ ਜਿਥੋਂ ਤੱਕ ਉਨ੍ਹਾਂ ਦੀ ਹਾਈ ਕੋਰਟ ਵਿਚ ਕੇਸ ਲੜਨ ਤੋਂ ਇਨਕਾਰ ਦੀ ਗੱਲ ਹੈ, ਕੁਝ ਸਮਾਂ ਪਹਿਲਾਂ ਇਸ ਕੇਸ ਦਾ ਇਕ ਪੀੜਤ ਉਨ੍ਹਾਂ ਨੂੰ ਮਿਲਣ ਆਇਆ ਸੀ, ਜਿਸ ਨੇ ਕੇਸ ਦੇ ਕਾਗਜ਼ ਦੇ ਕੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਇਹ ਕਾਗਜ਼ ਮੈਨੂੰ ਦੇਣ ਨੂੰ ਕਿਹਾ ਹੈ।ਜਦੋਂ ਉਨ੍ਹਾਂ ਨੇ ਪੀੜਤਾਂ ਤੋਂ ਪੁੱਛਿਆ ਕਿ ਉਹ ਰਾਜਵਿੰਦਰ ਸਿੰਘ ਬੈਂਸ (ਸੀਨੀਅਰ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ) ਨੂੰਕਿਉਂ ਬਦਲਣਾ ਚਾਹੁੰਦੇ ਹਨ ਤਾਂ ਉਸ ਨੇ ਕਿਹਾ ਕਿ ਅਸੀਂ ਵਕੀਲ ਰਾਜਵਿੰਦਰ ਸਿੰਘ ਬੈਂਸ ਨਹੀਂ ਬਦਲਣਾ ਚਾਹੁੰਦੇ, ਸਾਨੂੰ ਸਿਰਫ਼ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤੁਹਾਡੇ ਕੋਲ ਭੇਜਿਆ ਹੈ, ਬਾਕੀ ਉਨ੍ਹਾਂ ਨਾਲ ਗੱਲ ਕਰ ਲਵੋ। ਫੂਲਕਾ ਨੇ ਕਿਹਾ ਕਿ ਉਸ ਤੋਂ ਬਾਅਦ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕੀ ਉਹ ਇਹ ਚਾਹੁੰਦੇ ਹਨ ਕਿ ਫੂਲਕਾ ਕੇਸ ਦੀ ਪੈਰਵੀ ਕਰਨ ਤੇ ਰਾਜਵਿੰਦਰ ਬੈਂਸ ਨੂੰ ਬਦਲਿਆ ਜਾਵੇ।ਫੂਲਕਾ ਨੇ ਕਿਹਾ ਕਿ ਉਨ੍ਹਾਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਕਿਹਾ ਕੀ ਉਹ ਇਕ ਰਾਜਨੀਤਕ ਲੀਡਰ ਰਹੇ ਹਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਿਚ ਉਨ੍ਹਾਂ ਦੇ ਰਾਜਨੀਤਕ ਆਗੂ ਹੋਣ ਦੀ ਜਾਣਕਾਰੀ ਹੈ, ਇਸ ਲਈ ਮਨੁੱਖੀ ਅਧਿਕਾਰਾਂ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਬਦਲ ਕੇ ਉਨ੍ਹਾਂ ਦਾ ਆਉਣਾ ਉਸ ਕੇਸ ਲਈ ਠੀਕ ਨਹੀਂ ਰਹੇਗਾ, ਚੰਗੀ ਰਣਨੀਤੀ ਵਜੋਂ ਰਾਜਿੰਦਰ ਸਿੰਘ ਬੈਂਸ ਨੂੰ ਬਦਲਣਾ ਠੀਕ ਨਹੀਂ, ਪਰ ਕੇਸ ਸੁਪਰੀਮ ਕੋਰਟ ਵਿਚ ਆਵੇ ਤਾਂ ਲੜਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵਾਲੇਕੇਸ ਵਿਚ ਵੱਡਾ ਰੋਲ ਸਰਕਾਰੀ ਵਕੀਲਾਂ ਦਾ ਸੀ, ਉਨ੍ਹਾਂ ਦੀ ਨਲਾਇਕੀ ਜਾਂ ਮਿਲੀਭੁਗਤ ਨੇ ਕੇਸ ਵਿਗਾੜਿਆ ਹੈ, ਜਿਸ ਕਰਕੇ ਹਾਰ ਹੋਈ ਹੈ, ਜੇ ਇਹ ਕੇਸ ਹਾਰ ਗਏ ਹਾਂ ਤਾਂ ਦੋਸ਼ ਰਾਜਵਿੰਦਰ ਸਿੰਘ ਬੈਂਸ ਉੱਤੇ ਮੜ੍ਹਨਾ ਗਲਤ ਹੋਵੇਗਾ।

Read More Latest Punjabi News Online

Continue Reading

ਰੁਝਾਨ


Copyright by IK Soch News powered by InstantWebsites.ca