Accused of occupying the ashram by two sadhvis in Haridwar
Connect with us apnews@iksoch.com

ਅਪਰਾਧ

ਹਰਿਦੁਆਰ ਵਿੱਚ ਦੋ ਸਾਧਵੀਆਂ ਵੱਲੋਂ ਆਸ਼ਰਮ `ਤੇ ਕਬਜ਼ੇ ਦਾ ਦੋਸ਼

Published

on

haridwar

ਹਰਿਦੁਆਰ, 10 ਜਨਵਰੀ – ਪਾਵਨਧਾਮ ਆਸ਼ਰਮ ਦੇ ਮਰਹੂਮ ਸਵਾਮੀ ਸਹਿਜ ਪ੍ਰਕਾਸ਼ ਦੀ ਇੱਕ ਸ਼ਿਸ਼ (ਚੇਲੀ) ਸਾਧਵੀ ਤਿ੍ਰਪਤਾ ਸਰਸਵਤੀ ਅਤੇ ਸਾਧਵੀ ਪੱਪੀ ਰਾਣੀ ਉਰਫ ਸੁਖਜੀਤ ਸਰਸਵਤੀ ਨੇ ਆਸ਼ਰਮ ਤੇ ਕਬਜ਼ੇ ਦਾ ਦੋਸ਼ ਲਾਇਆ ਅਤੇ ਐਸ ਐਸ ਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸ਼ਿਕਾਇਤ ਵਿੱਚ ਸਾਧਵੀ ਤਿ੍ਰਪਤਾ ਸਰਸਵਤੀ ਅਤੇ ਸਾਧਵੀ ਸੁਖਜੀਤ ਸਰਸਵਤੀ ਨੇ ਦੱਸਿਆ ਕਿ ਉਨ੍ਹਾਂ ਦੇ ਮ੍ਰਿਤਕ ਗੁਰੂ ਸਹਿਜ ਪ੍ਰਕਾਸ਼ ਨੇ 10 ਨਵੰਬਰ 2020 ਨੂੰ ਗੀਤਾ ਭਵਨ ਮੋਗਾ, ਪੰਜਾਬ ਵਿੱਚ ਸਾਰੇ ਟਰੱਸਟੀ ਤੇ ਸੀਨੀਅਰ ਨਾਗਰਿਕਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਆਪਣਾ ਸ਼ਿਸ਼ ਐਲਾਨ ਕੇ ਟਰੱਸਟ ਦਾ ਸੰਚਾਲਨ ਅਤੇ ਆਪਣੀ ਨਿੱਜੀ ਆਮਦਨ ਤੋਂ ਇਕੱਠੀ ਕੀਤੀ ਚਲ-ਅਚੱਲ ਜਾਇਦਾਦਾਂ ਦਾ ਵਾਰਸ ਐਲਾਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਦੋ ਨਵੰਬਰ ਨੂੰ ਸਾਡੇ ਹੱਕ ਵਿੱਚ ਰਜਿਸਟਰਡ ਵਸੀਅਤ ਵੀ ਸਵਾਮੀ ਸਹਿਜ ਪ੍ਰਕਾਸ਼ ਨੇ ਕੀਤੀ ਸੀ, ਜਿਸ ਨਾਲ ਸਾਨੂੰ ਆਸ਼ਰਮ ਦੇ ਪ੍ਰਬੰਧ ਸੰਚਾਲਨ ਟਰੱਸਟ ਤੇ ਜਾਇਦਾਦ ਦੀ ਦੇਖਰੇਖ ਦਾ ਅਧਿਕਾਰ ਮਿਲਿਆ ਹੈ। ਇਸ ਦੇ ਬਾਵਜੂਦ ਸਾਬਕਾ ਪਾਰਲੀਮੈਂਟ ਮੈਂਬਰ ਸਵਾਮੀ ਚਿਨਮਇਆਨੰਦ ਅਤੇ ਅਨੁਜ ਕੁਮਾਰ ਨੇ ਪਾਵਨਧਾਮਤੇ ਨਾਜਾਇਜ਼ ਕਬਜ਼ਾ ਕਰਕੇ ਅਨੁਜ ਕੁਮਾਰ ਨੂੰ ਆਪੇ ਮਹੰਤ ਬਣਾ ਦਿੱਤਾ ਤੇ ਉਸ ਆਸ਼ਰਮ ਦਾ ਸੰਚਾਲਕ ਕਿਹਾ ਜਾ ਰਿਹਾ ਹੈ। ਸਵਾਮੀ ਸਹਿਜ ਪ੍ਰਕਾਸ਼ ਦੇ ਦੇਹਾਂਤ ਤੋਂ ਪਹਿਲਾਂ 28 ਅਕਤੂਬਰ ਨੂੰ ਚਿਨਮਇਆਨੰਦ ਅਤੇ ਇੱਕ ਹੋਰ ਵਿਅਕਤੀ, ਜਿਸ ਨੂੰ ਅਸੀਂ ਨਹੀਂ ਜਾਣਦੇ, ਮੋਗਾ ਆਸ਼ਰਮ ਪੰਜਾਬ ਵਿੱਚ ਆਏ ਸਨ ਅਤੇ ਸਵਾਮੀ ਤੋਂ ਕੁਝ ਨਕਦੀ ਅਤੇ ਇੱਕ ਚੈਕ ਲੈ ਕੇ ਵਾਪਸ ਹਰਿਦੁਆਰ ਚਲੇ ਗਏ ਸਨ। ਫਿਰ 14 ਨਵੰਬਰ ਨੂੰ ਸਵਾਮੀ ਸਹਿਜ ਪ੍ਰਕਾਸ਼ ਦਾ ਦੇਹਾਂਤ ਹੋ ਗਿਆ। ਇਸੇ ਦੌਰਾਨ ਸਾਜ਼ਿਸ ਤਹਿਤ ਦੋਵਾਂ ਵਿਅਕਤੀਆਂ ਨੇ ਪਾਵਨਧਾਮ ਆਸ਼ਰਮ ਉਤੇ ਜਬਰਦਸਤੀ ਕਬਜ਼ਾ ਕਰ ਲਿਆ ਅਤੇ ਸਾਨੂੰ ਹਰਿਦੁਆਰ ਆਉਣ `ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਐਸ ਐਸ ਪੀ ਤੋਂ ਕਬਜ਼ਾ ਕਰਨ ਵਾਲੇ ਦੋਵਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਅਪਰਾਧ

ਟੋਹਾਣਾ ਵਿੱਚ ਘਰ ਵਿੱਚ ਵੜ ਕੇ ਵਕੀਲ ਦੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ

Published

on

pistal

ਟੋਹਾਣਾ, 16 ਜਨਵਰੀ – ਹਰਿਆਣਾ ਦੇ ਟੋਹਾਣਾ ਕਸਬੇ ਵਿੱਚ ਦਿਨ ਦਿਹਾੜੇ ਘਰ ਵਿੱਚ ਵੜ ਕੇ ਗੋਲੀ ਮਾਰ ਕੇ ਇੱਕ ਵਕੀਲ ਦੀ 60 ਸਾਲ ਦੀ ਪਤਨੀ ਕੁਸੁਮਲਤਾ ਦੀ ਹੱਤਿਆ ਕਰ ਦਿੱਤੀ ਗੲ ਹੈ। ਦੱਸਿਆ ਜਾ ਰਿਹਾ ਹੈ ਕਿ ਬਚਣ ਲਈ ਕੁਸੁਮਲਤਾ ਨੇ ਛੁਪਣ ਦੀ ਕੋਸ਼ਿਸ਼ ਕੀਤੀ ਸੀ ਅਤੇ ਪਤੀ ਨੂੰ ਕਈ ਵਾਰ ਕਾਲ ਵੀ ਕੀਤਾ ਸੀ।
ਪੁਲਸ ਦਾ ਕਹਿਣਾ ਹੈ ਕਿ ਮਾਮਲਾ ਰੰਜਿਸ਼ ਦਾ ਲੱਗਦਾ ਹੈ, ਕੋਈ ਲੁਟ ਨਹੀਂ ਹੋਈ। ਕਾਤਲਾਂ ਬਾਰੇ ਸੀ ਸੀ ਟੀ ਵੀ ਫਟੇਜ਼ ਮਿਲੀ ਹੈ। ਪੁਲਸ ਅਨੁਸਾਰ ਰਾਏਬਹਾਦੁਰ ਕੰਵਰ ਸਾਈ ਚੌਕ ਵਿੱਚ ਰਹਿਣ ਵਾਲੇ ਵਕੀਲ ਚਮਨ ਲਾਲ ਦੇ ਘਰ ਕੱਲ੍ਹ ਦੁਪਹਿਰ ਇੱਕ ਅਣਪਛਾਤਾ ਨੌਜਵਾਨ ਅਚਾਨਕ ਆਣ ਵੜਿਆ, ਉਦੋਂ ਕੰਮ ਕਰਨ ਵਾਲੀ ਰਾਜੋ ਪੌੜੀਆਂ ਦੀ ਸਫ਼ਾਈ ਕਰ ਰਹੀ ਸੀ। ਆਵਾਜ਼ ਸੁਣ ਕੇ ਕੁਸੁਮਲਤਾ ਬਾਹਰ ਆਈ। ਨੌਜਵਾਨ ਨੇ ਉਨ੍ਹਾਂ ਤੋਂ ਚਮਨ ਲਾਲ ਬਾਰੇ ਪੁੱਛਿਆ ਅਤੇ ਫਿਰ ਉਸ ਨੇ ਤੇਜ਼ਧਾਰ ਹਥਿਆਰ ਵਰਤਿਆ ਅਤੇ ਚਾਰ ਗੋਲੀਆਂ ਚਲਾਈਆਂ, ਇੱਕ ਗੋਲੀ ਕੁਸਮਲਤਾ ਦੇ ਸਿਰ ਵਿੱਚ ਲੱਗੀ।

Continue Reading

ਅਪਰਾਧ

ਪਿਸਤੌਲ ਦਿਖਾ ਕੇ ਮਨੀਚੇਂਜਰ ਤੋਂ ਛੇ ਲੱਖ ਰੁਪਏ ਲੁੱਟ ਲਏ

Published

on

fire

ਜਲੰਧਰ, 16 ਜਨਵਰੀ – ਇਸ ਸ਼ਹਿਰ ਦੇ ਬੱਸ ਅੱਡੇ ਨੇੜੇ ਬਣੀ ਦੁਆਬਾ ਮਾਰਕੀਟ ਵਿਚਲੀ ਅਰੋੜਾ ਮਨੀ ਚੇਂਜਰ ਨਾਂਅ ਦੀ ਦੁਕਾਨ ਉੱਤੇ ਸ਼ਾਮ ਕਰੀਬ ਪੰਜ ਵਜੇ ਆਏ ਤੇ ਦੋ ਜਣੇ ਮਾਲਕ ਨੂੰ ਪਿਸਤੌਲ ਦਿਖਾ ਕੇ ਤਿੰਨ ਮਿੰਟ ਦੇ ਅੰਦਰ ਕਰੀਬ ਛੇ ਲੱਖ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ। ਦਿਨ ਦਿਹਾੜੇ ਹੋਈ ਇਸ ਵੱਡੀ ਲੁੱਟ ਦੀ ਸੂਚਨਾ ਮਿਲਦੇ ਸਾਰ ਏ ਡੀ ਸੀ ਪੀ-2 ਅਸ਼ਵਨੀ ਕੁਮਾਰ ਅਤੇ ਹੋਰ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ।
ਮਨੀ ਚੇਂਜਰ ਦਾ ਕੰਮ ਕਰਨ ਵਾਲੇ ਰਾਕੇਸ਼ ਕੁਮਾਰ ਅਰੋੜਾ ਨੇ ਮੌਕੇ ਉੱਤੇ ਪਹੁੰਚੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸ਼ਾਮ ਵੇਲੇ ਆਪਣੀ ਦੁਕਾਨ ਉੱਤੇ ਬੈਠਾ ਹੋਇਆ ਸੀ ਤੇ ਉਸ ਕੋਲ ਪਿਛਲੇ ਚਾਰ ਸਾਲ ਤੋਂ ਕੰਮ ਕਰ ਰਹੀ ਲੜਕੀ ਰੁਪਿੰਦਰ ਕੌਰ ਤੇ ਉਸ ਨੂੰ ਮਿਲਣ ਆਈ ਉਸ਼ ਦੀ ਰਿਸ਼ਤੇਦਾਰ ਸਰਬਜੀਤ ਕੌਰ ਬੈਠੀਆਂ ਸਨ। ਇਸ ਦੌਰਾਨ ਦੁਕਾਨ ਉੱਤੇ ਦੋ ਵਿਅਕਤੀ ਆਏ, ਜਿਨ੍ਹਾਂ ਨੇ ਮਫ਼ਲਰ ਨਾਲ ਆਪਣੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਨੇ ਡਾਲਰ ਦਾ ਰੇਟ ਪੁੱਛਿਆ ਤੇ ਕਰੰਸੀ ਬਦਲਾਉਣ ਬਾਰੇ ਗੱਲਾਂ ਕਰਨ ਲੱਗੇ। ਹਾਲੇ ਉਹ ਗੱਲਾਂ ਕਰ ਰਹੇ ਸਨ ਕਿ ਇੱਕ ਜਣੇ ਨੇ ਪਿਸਤੌਲ ਕੱਢ ਲਿਆ ਤੇ ਮੇਰੇ ਵੱਲ ਤਾਣ ਕੇ ਦੁਕਾਨ ਵਿੱਚ ਪਈ ਨਕਦੀ ਦੇਣ ਲਈ ਕਿਹਾ। ਘਬਰਾ ਕੇ ਮੈਂ ਜਦੋਂ ਨਕਦੀ ਵਾਲਾ ਦਰਾਜ ਖੋਲ੍ਹਿਆ ਤਾਂ ਉਨ੍ਹਾਂ ਨੇ ਆਪ ਹੀ ਸਾਰੀ ਨਲਦੀ ਕੱਢ ਲਈ ਅਤੇ ਫ਼ਰਾਰ ਹੋ ਗਏ। ਲੁੱਟ ਦੀ ਰਕਮ ਬਾਰੇ ਰਾਕੇਸ਼ ਅਰੋੜਾ ਨੇ ਦੱਸਿਆ ਕਿ ਉਸ ਦੀ ਮੁਲਾਜ਼ਮ ਕੱਲ੍ਹ ਬੈਂਕ ਤੋਂ ਢਾਈ ਲੱਖ ਰੁਪਏ ਲੈ ਕੇ ਆਈ ਸੀ, ਇਸ ਤੋਂ ਇਲਾਵਾ ਕੁਝ ਹੋਰ ਭਾਰਤੀ ਕਰੰਸੀ ਅਤੇ ਵਿਦੇਸ਼ੀ ਕਰੰਸੀ ਮਿਲਾ ਕੇ ਲੁਟੇਰੇ ਕਰੀਬ ਛੇ ਲੱਖ ਰੁਪਏ ਲੈ ਗਏ ਹਨ।

Continue Reading

ਅਪਰਾਧ

ਮੁੱਖ ਮੰਤਰੀ ਦੀ ਭਿ੍ਰਸ਼ਟਾਚਾਰ ਵਿਰੋਧੀ ਕਾਨਫਰੰਸ ਦੌਰਾਨ ਰਿਸ਼ਵਤਖੋਰ ਮਹਿਲਾ ਅਫਸਰ ਗ੍ਰਿਫਤਾਰ

Published

on

arrest

ਜੈਪੁਰ, 15 ਜਨਵਰੀ – ਰਾਜਸਥਾਨ ਵਿੱਚ ਜਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਭਿ੍ਰਸ਼ਟਾਚਾਰ ਬਾਰੇਕਾਨਫਰੰਸ ਹੋਣ ਵਾਲੀ ਸੀ, ਓਦੋਂ ਪਹਿਲਾਂ ਦੋ ਅਫਸਰਾਂ ਨੇ ਰਿਸ਼ਵਤ ਮੰਗ ਲਈ। ਪਹਿਲਾਂ ਤੋਂ ਹੀ ਸਰਗਰਮ ਭਿ੍ਰਸ਼ਟਾਚਾਰ ਵਿਰੋਧੀ ਬਿਊਰੋ (ਏ ਸੀ ਬੀ) ਨੇ ਕਾਨਫਰੰਸ ਖਤਮ ਹੋਣ ਦੇ ਬਾਅਦ ਦੌਸਾ ਜ਼ਿਲ੍ਹੇ ਦੇ ਦੋ ਅਧਿਕਾਰੀ ਪੁਸ਼ਕਰ ਮਿੱਤਲ ਅਤੇ ਪਿੰਕੀ ਮੀਣਾ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਨੇ ਪੰਜ ਅਤੇ ਦਸ ਲੱਖ ਰੁਪਏ ਦੀ ਰਿਸ਼ਵਤ ਲਈ ਸੀ।
ਭਿ੍ਰਸ਼ਟਾਚਾਰ ਵਿਰੋਧੀ ਬਿਊਰੋ ਨੇ ਦੋਵਾਂ ਅਧਿਕਾਰੀਆਂ ਦੇ ਨਾਲ ਪੁਲਸ ਸੁਪਰਡੈਂਟ ਮਨੀਸ਼ ਅਗਰਵਾਲ ਲਈ ਦਲਾਲੀ ਕਰਨ ਵਾਲੇ ਨੀਰਜ ਮੀਣਾ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਕੇਸ ਵਿੱਚ ਅਗਰਵਾਲ ਦੀ ਭੂਮਿਕਾ ਵੀ ਸ਼ੱਕੀ ਮੰਨੀ ਜਾ ਰਹੀ ਹੈ। ਅਗਰਵਾਲ ਦੇ ਦੋ ਮੋਬਾਈਲ ਜ਼ਬਤ ਕੀਤੇ ਗਏ ਹਨ। ਹਾਲਾਂਕਿ, ਅਜੇ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਹੋ ਸਕੀ।ਦਿਲਚਸਪ ਗੱਲ ਇਹ ਹੈ ਕਿ ਜਦੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੁਲੈਕਟਰਾਂ ਦੇ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਗੱਲਬਾਤ ਕਰ ਰਹੇ ਸਨ, ਓਦੋਂ ਪਿੰਕੀ ਮੀਣਾ ਮੋਬਾਈਲ ਫੋਨ ਤੇ ਹਾਈਵੇ ਬਣਾਉਣ ਵਾਲੀ ਕੰਪਨੀ ਦੇ ਅਫਸਰਾਂ ਤੋਂ ਰਿਸ਼ਵਤ ਮੰਗ ਰਹੀ ਸੀ। ਪਿੰਕੀ ਨੇ ਰਿਸ਼ਵਤ ਦੀ ਡੀਲ ਕਰਨ ਵਾਲੇ ਕੰਪਨੀ ਦੇ ਅਧਿਕਾਰੀ ਨੂੰ ਕਿਹਾ ਕਿ ਉਹ ਅਜੇ ਮੁੱਖ ਮੰਤਰੀ ਦੀ ਵੀਡੀਓ ਕਾਨਫਰੰਸਿੰਗ ਵਿੱਚ ਸ਼ਾਮਲ ਹੋਣ ਜਾ ਰਹੀਹੈ। ਉਥੋਂ ਜਦੋਂ ਵਿਹਲੀ ਹੋਈ ਤਾਂ 10 ਲੱਖ ਲੈ ਲਵੇਗੀ, ਤਦ ਤੱਕ ਇਹ ਰਕਮ ਕੰਪਨੀ ਦੇ ਉਸ ਅਧਿਕਾਰੀ ਨੂੰ ਦੇ ਦਿੱਤੀ ਜਾਏ, ਜੋ ਵਿਚੋਲੇ ਦੀ ਭੂਮਿਕਾ ਅਦਾ ਕਰ ਰਿਹਾ ਹੈ। ਬਿਊਰੋ ਅਧਿਕਾਰੀਆਂ ਨੇ ਇੱਕ ਮਹੀਨੇ ਤੋਂ ਪਿੰਕੀ ਦਾ ਮੋਬਾਈਲ ਸਰਵਿਲਾਂਸਤੇ ਲੈ ਰੱਖਿਆ ਸੀ ਅਤੇ ਉਨ੍ਹਾਂ ਦੀ ਗੱਲਬਾਤ ਦਾ ਸਾਰਾ ਵੇਰਵਾ ਉਨ੍ਹਾਂ ਕੋਲ ਆ ਰਿਹਾ ਸੀ। ਪਿੰਕੀ ਦੇ ਕਹੇ ਅਨੁਸਾਰ ਕੰਪਨੀ ਦਾ ਅਧਿਕਾਰੀ ਰਿਸ਼ਵਤ ਦੇ ਪੈਸੇਦੇਣ ਪਹੁੰਚਿਆ ਤਾਂ ਬਿਊਰੋ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।ਫਿਰ ਟੀਮ ਪਿੰਕੀ ਦੇ ਫਰੀ ਹੋਣ ਤੱਕ ਇੱਕ ਘੰਟਾ ਉਡੀਕ ਕਰਦੀ ਰਹੀ ਅਤੇ ਜਦੋਂ ਉਹ ਕਾਨਫਰੰਸ ਤੋਂ ਨਿਕਲੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

Continue Reading

ਰੁਝਾਨ


Copyright by IK Soch News powered by InstantWebsites.ca