Accused of Nabha Jail Berk approached the High Court to avail
Connect with us [email protected]

ਪੰਜਾਬੀ ਖ਼ਬਰਾਂ

ਨਾਭਾ ਜੇਲ੍ਹ ਬੇ੍ਰਕ ਦੇ ਮੁਲਜ਼ਮ ਜੇਲ੍ਹ ਮੈਨੂਅਲ ਦੀਆਂ ਸਹੂਲਤਾਂ ਲੈਣ ਲਈ ਹਾਈ ਕੋਰਟ ਪੁੱਜੇ

Published

on

Nabha-Jail

ਚੰਡੀਗੜ੍ਹ, 26 ਮਾਰਚ – ਨਾਭਾ ਜੇਲ੍ਹ ਬ੍ਰੇਕ ਕੇਸ ਦੇ ਮੁਲਜ਼ਮ ਅਤੇ ਇਸ ਸਮੇਂ ਬਠਿੰਡਾ ਦੀ ਸੈਂਟਰਲ ਜੇਲ੍ਹ ਵਿੱਚ ਕੈਦ ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ, ਗੁਰਪ੍ਰੀਤ ਸਿੰਘ ਸੇਖੋਂ ਅਤੇ ਹਾਂਗਕਾਂਗ ਤੋਂ ਫੜੇ ਰਮਨਜੀਤ ਸਿੰਘ ਉਰਫ਼ ਰੋਮੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨਾਂ ਦਾਇਰ ਕਰ ਕੇ ਪੰਜਾਬ ਜੇਲ੍ਹ ਮੈਨੂਅਲ ਦੇ ਮੁਤਾਬਕ ਸਹੂਲਤਾਂ ਦੀ ਮੰਗ ਕੀਤੀ ਹੈ। ਗੁਰਪ੍ਰੀਤ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਉਹ ਤੇ ਹੋਰ ਮੁਲਜ਼ਮ ਬਠਿੰਡਾ ਦੀ ਸੈਂਟਰਲ ਜੇਲ੍ਹ ਵਿੱਚ ਕੈਦ ਹਨ, ਜਿਸ ਨੂੰ ‘ਡੈਡ ਜ਼ੋਨ’ ਐਲਾਨਿਆ ਗਿਆ ਹੈ, ਕਿਉਂਕਿ ਉਥੇ ਮੋਬਾਈਲ ਟਾਵਰ ਤੱਕ ਨਹੀਂ ਹਨ ਅਤੇ ਕਈ ਖ਼ੂੰਖ਼ਾਰ ਗੈਂਗਸਟਰ ਉਥੇ ਕੈਦ ਹਨ। ਇੱਥੇ ਉਸ ਨੂੰ 22 ਘੰਟੇ ਸੈਲ ਵਿੱਚ ਬੰਦ ਰੱਖਿਆ ਜਾਂਦਾ ਹੈ ਅਤੇ ਇਸ ਇਕਾਂਤ ਜੇਲ੍ਹ ਵਿੱਚ ਉਸ ਨੂੰ ਚੰਗੀ ਰੋਟੀ, ਕੱਪੜਾ, ਪਾਣੀ ਅਤੇ ਤਾਜ਼ੀ ਹਵਾ ਵੀ ਪ੍ਰਾਪਤ ਨਹੀਂ ਹੋ ਰਹੀ।
ਇਸੇ ਤਰ੍ਹਾਂ ਦੀ ਮੰਗ ਬਾਕੀ ਦੋ ਪਟੀਸ਼ਨਰਾਂ ਨੇ ਕੀਤੀ ਗਈ ਹੈ। ਇਸ ਕੇਸ ਵਿੱਚ ਪੰਜਾਬ ਸਰਕਾਰ ਦੇ ਨਾਲ ਡੀ ਜੀ ਪੀ (ਜੇਲ੍ਹ) ਅਤੇ ਹੋਰਨਾਂ ਨੂੰ ਪਾਰਟੀ ਬਣਾਇਆ ਗਿਆ ਹੈ। ਪਟੀਸ਼ਨਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਜੇਲ੍ਹ ਮੈਨੂਅਲ ਦੇ ਮੁਤਾਬਕ ਸਹੂਲਤਾਂ ਦਿੱਤੀਆਂ ਜਾਣ। ਸੇਖੋਂ ਨੇ ਕਿਹਾ ਕਿ ਉਹ ਕਿਸੇ ਗੰਭੀਰ ਜੁਰਮ ਵਿੱਚ ਦੋਸ਼ੀ ਐਲਾਨੇ ਬਿਨਾਂ ਇਕਾਂਤ ਜੇਲ੍ਹ ਵਿੱਚ ਬੰਦ ਹੈ। ਹਾਈ ਕੋਰਟਦੇ ਜਸਟਿਸ ਜੀ ਐਸ ਸੰਧਾਵਾਲੀਆ ਨੇ ਸਰਕਾਰ ਅਤੇ ਹੋਰਨਾਂ ਨੂੰ 31 ਮਾਰਚ ਲਈ ਨੋਟਿਸ ਜਾਰੀ ਕਰ ਕੇਕਿਹਾ ਹੈ ਕਿ ਕੇਸ ਦੀ ਅਗਲੀ ਸੁਣਵਾਈ ਉੱਤੇ ਦੱਸਿਆ ਜਾਵੇ ਕਿ ਪਟੀਸ਼ਨਰਾਂ ਖ਼ਿਲਾਫ਼ ਕਿੰਨੇ ਕੇਸ ਦਰਜ ਹਨ ਅਤੇ ਉਨ੍ਹਾਂ ਦਾ ਮੁਕੱਦਮਾ ਕਿਸ ਪੜਾਅ ਉੱਤੇ ਹੈ।

Read More Latest News Updates

ਪੰਜਾਬੀ ਖ਼ਬਰਾਂ

ਸੜਕ ਜਾਮ ਕਰ ਕੇ ਬੈਠੇ ਅੰਦੋਲਨਕਾਰੀਆਂ ਦੇ ਖਿਲਾਫ ਸੁਪਰੀਮ ਕੋਰਟ ਨੇ ਸਖਤ ਰੁਖ਼ ਲਿਆ

Published

on

supreme court

ਸੁਣਵਾਈ ਸੱਤ ਮਈ ਤੱਕ ਲਈ ਟਾਲ ਦਿੱਤੀ ਗਈ
ਨਵੀਂ ਦਿੱਲੀ, 20 ਅਪ੍ਰੈਲ – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਦੇ ਵਿਰੁੱਧ ਅੰਦੋਲਨ ਲਈ ਸੜਕ ਜਾਮ ਕਰ ਕੇ ਬੈਠੇ ਲੋਕਾਂ ਨੂੰ ਸੁਪਰੀਮ ਕੋਰਟ ਨੇ ਉਥੋਂ ਹਟਣ ਦਾ ਸਾਫ ਸੰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਤੁਸੀਂ ਪਿੰਡ ਵਸਾਉਣਾ ਚਾਹੰੁਦੇ ਹੋ ਤਾਂ ਵਸਾਓ, ਪਰ ਦੂਸਰਿਆਂ ਦੀ ਜ਼ਿੰਦਗੀ ਵਿੱਚ ਅੜਿੱਕਾ ਨਾ ਪਾਓ।
ਆਏ ਦਿਨ ਸੜਕ ਜਾਮ ਕਰਨ ਦੇ ਮਸਲੇ ਉੱਤੇ ਕੋਰਟ ਨੇ ਕਿਹਾ ਕਿ ਲੋਕ ਆਪਣੀ ਜਗ੍ਹਾ ਠੀਕ ਹੋ ਸਕਦੇ ਹਨ, ਪਰ ਰਸਤਾ ਰੋਕਣਾ ਠੀਕ ਨਹੀਂ। ਇਸ ਤੋਂ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਦੇ ਖਿਲਾਫ ਅੰਦੋਲਨ, ਫਿਰ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਵਰਗੇ ਮੁੱਦਿਆਂ ਤੋਂ ਸੜਕ ਜਾਮ ਨੇ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ, ਉਥੇ ਹੀ ਕਈ ਮਾਮਲਿਆਂ ਵਿੱਚ ਇਹ ਵਿਰੋਧ ਦਾ ਨਕਾਰਾਤਮਕ ਤਰੀਕਾ ਬਣਦਾ ਜਾ ਰਿਹਾ ਹੈ।
ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਹੇਮੰਤ ਗੁਪਤਾ ਦੀ ਬੈਂਚ ਨੇ ਇਹ ਟਿੱਪਣੀਆਂ ਨੋਇਡਾ ਵਾਸੀ ਮੋਨਿਕਾ ਅਗਰਵਾਲ ਦੀ ਅਰਜ਼ੀ ਉੱਤੇ ਸੁਣਵਾਈ ਵੇਲੇ ਕੱਲ੍ਹ ਕੀਤੀਆਂ। ਮੋਨਿਕਾ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਪੇਸ਼ ਕਰ ਕੇ ਨੋਇਡਾ ਤੋਂ ਦਿੱਲੀ ਜਾਣ ਵਿੱਚ ਵੀਹ ਮਿੰਟ ਦੀ ਜਗ੍ਹਾ ਦੋ ਘੰਟੇ ਲੱਗਣ ਦੀ ਗੱਲ ਕਹੀ ਅਤੇ ਇਹ ਵੀ ਕਿਹਾ ਕਿ ਕੋਰਟ ਤੋਂ ਕਈ ਵਾਰ ਹੁਕਮ ਦਿੱਤੇ ਜਾਣ ਦੇ ਬਾਵਜੂਦ ਰਸਤੇ ਖੁੱਲ੍ਹੇ ਨਹੀਂ। ਕੱਲ੍ਹ ਇਸ ਬਾਰੇ ਸੁਣਵਾਈ ਦੌਰਾਨ ਦਿੱਲੀ ਪੁਲਸ ਅਤੇ ਉਤਰ ਪ੍ਰਦੇਸ਼ ਸਰਕਾਰ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਪੇਸ਼ ਹੋਏ। ਤੁਸ਼ਾਰ ਮਹਿਤਾ ਨੇ ਕੋਰਟ ਨੂੰ ਕਿਹਾ ਕਿ ਮੁੱਦੇ ਦਾ ਹੱਲ ਕੱਢਣ ਉੱਤੇ ਕੰਮ ਹੋ ਰਿਹਾ ਹੈ, ਕੋਰਟ ਥੋੜ੍ਹਾ ਸਮਾਂ ਦੇਵੇ ਅਤੇ ਕੇਸ ਦੀ ਸੁਣਵਾਈ ਦੋ ਹਫਤੇ ਲਈ ਟਾਲ ਦੇਵੇ। ਬੈਂਚ ਨੇ ਸੁਣਵਾਈ ਸੱਤ ਮਈ ਤੱਕ ਲਈ ਟਾਲ ਦਿੱਤੀ, ਪਰ ਹਰ ਰੋਜ਼ ਰਸਤਾ ਜਾਮ ਹੋਣ ਕਾਰਨ ਲੋਕਾਂ ਨੂੰ ਹੋਣ ਵਾਲੀਆਂ ਦਿੱਕਤਾਂ ਬਾਰੇ ਕਿਹਾ ਕਿ ਰਸਤਾ ਰੁਕਣ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਬੈਂਚ ਨੇ ਕਿਹਾ ਕਿ ਜੇ ਤੁਸੀ ਪਿੰਡ ਵਸਾਉਣਾ ਹੈ ਤਾਂ ਵਸਾਓ, ਪਰ ਲੋਕਾਂ ਦੀਆਂ ਜ਼ਿੰਦਗੀ ਵਿੱਚ ਅੜਿੱਕਾ ਨਾ ਪਾਓ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਲਾਪਤਾ ਪੱਤਰਕਾਰ ਦੀ ਲਾਸ਼ ਝੀਲ ਵਿੱਚੋਂ ਮਿਲੀ

Published

on

death

ਬਠਿੰਡਾ, 20 ਅਪ੍ਰੈਲ – ਬਠਿੰਡਾ-ਗੋਨਿਆਣਾ ਰੋਡ ਉੱਤੇ ਸ਼ਨੀਵਾਰ ਨੂੰ ਵਾਪਰੇ ਸੜਕ ਹਾਦਸੇ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਹੋਏ ਇੱਕ ਪੰਜਾਬੀ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਦੀ ਲਾਸ਼ ਕੌਮੀ ਖਾਦ ਕਾਰਖਾਨੇ ਦੀਆਂ ਝੀਲਾਂ ਵਿੱਚੋਂ ਮਿਲੀ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਾਲੰਟੀਅਰਾਂ ਨੇ ਪੁਲਸ ਦੀ ਮੌਜੂਦਗੀ ਵਿੱਚ ਲਾਸ਼ ਝੀਲਾਂ ਵਿੱਚੋਂ ਬਾਹਰ ਕੱਢੀ ਅਤੇ ਸਿਵਲ ਹਸਪਤਾਲ ਭਿਜਵਾਈ।
ਇਸ ਤੋਂ ਪਹਿਲਾਂ ਥਾਣਾ ਥਰਮਲ ਪੁਲਸ ਨੇ ਅੰਮ੍ਰਿਤਪਾਲ ਸਿੰਘ ਵਲ੍ਹਾਣ ਵਾਸੀ ਸ਼ਾਂਤ ਨਗਰ ਬਠਿੰਡਾ ਦੇ ਬਿਆਨਾਂ ਉੱਤੇ ਇਸ ਕੇਸ ਵਿੱਚ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ। ਅੰਮ੍ਰਿਤਪਾਲ ਸਿੰਘ ਮੁਤਾਬਕ ਸ਼ਨੀਵਾਰ ਬਾਅਦ ਦੁਪਹਿਰ ਇੱਕ ਵਿਅਕਤੀ ਨੇ ਉਸ ਨੂੰ ਕੰਵਲਜੀਤ ਸਿੰਘ ਦੇ ਸੜਕ ਹਾਦਸੇ ਦਾ ਸ਼ਿਕਾਰ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਜਦੋਂ ਉਹ ਹਾਦਸੇ ਵਾਲੀ ਥਾਂਪੁੱਜਿਆ ਤਾਂ ਕੰਵਲਜੀਤ ਦਾ ਮੋਟਰ ਸਾਈਕਲ ਉਥੇ ਖੜ੍ਹਾ ਸੀ, ਪਰ ਉਹ ਖੁਦ ਉਥੇ ਨਹੀਂ ਸੀ।ਪ੍ਰਤੱਖਦਰਸ਼ੀਆਂ ਅਨੁਸਾਰ ਕੌਮੀ ਖਾਦ ਕਾਰਖਾਨੇ ਨੇੜਲੇ ਪੈਟਰੋਲ ਪੰਪ ਲਾਗੇ ਕੰਵਲਜੀਤ ਨੂੰ ਦੇਖਿਆ ਗਿਆ, ਜਿੱਥੋਂ ਉਹ ਆਪਣੇ ਮੋਟਰ ਸਾਈਕਲ ਉੱਤੇ ਬਠਿੰਡੇ ਵੱਲ ਚਲਾ ਗਿਆ। ਪਰਿਵਾਰ, ਪੁਲਸ ਤੇ ਸਾਥੀ ਪੱਤਰਕਾਰਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਥਹੁ-ਪਤਾ ਨਾ ਲੱਗਿਆ। ਥਾਣਾ ਥਰਮਲ ਦੇ ਮੁੱਖ ਥਾਣਾ ਅਫਸਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਕੰਵਲਜੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ ਹੈ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਗੁਆਂਢਣ ਤੋਂ ਦੁਖੀ ਪਟਿਆਲਾ ਦੇ ਨੌਜਵਾਨ ਵੱਲੋਂ ਅੰਮ੍ਰਿਤਸਰ ਆਣ ਕੇ ਖੁਦਕੁਸ਼ੀ

Published

on

suicide

ਅੰਮ੍ਰਿਤਸਰ, 20 ਅਪ੍ਰੈਲ – ਇਸ ਸ਼ਹਿਰ ਦੇ ਥਾਣਾ ਬੀ ਡਵੀਜ਼ਨ ਦੇ ਨੇੜੇ ਇੱਕ ਹੋਟਲ ਵਿੱਚ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਪਟਿਆਲਾ ਦਾ ਵਸਨੀਕ ਸੀ। ਥਾਣਾ ਬੀ ਡਵੀਜ਼ਨ ਦੇ ਐਸ ਐਚ ਓ ਗੁਰਮਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ।
ਮ੍ਰਿਤਕ ਦੇ ਪਿਤਾ ਪਾਖਰ ਸਿੰਘ ਪਿੰਡ ਕਾਨਪੁਰ ਵੜਿੰਗ, ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਹਰਵਿੰਦਰ ਸਿੰਘ 17 ਅਪ੍ਰੈਲ ਨੂੰ ਘਰੋਂ ਗਿਆ ਸੀ। ਕੱਲ੍ਹ ਉਨ੍ਹਾਂ ਨੂੰ ਹੋਟਲ ਸਟਾਰ ਸਿਟੀ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਬੇਟੇ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਪੁਲਸ ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕ ਹਰਵਿੰਦਰ ਸਿੰਘ ਦੇ ਗੁਆਂਢ ਵਿੱਚ ਮਨਪ੍ਰੀਤ ਕੌਰ ਆਪਣੇ ਬੇਟੇ ਕਮਲਜੀਤ ਸਿੰਘ ਨਾਲ ਰਹਿੰਦੀ ਹੈ ਅਤੇ ਉਨ੍ਹਾਂ ਨਾਲ ਝਗੜਾ ਕਰਦੀ ਰਹਿੰਦੀ ਹੈ ਅਤੇ ਉਨ੍ਹਾਂ ਦਾ ਰਸਤਾ ਵੀ ਰੋਕਦੀ ਹੈ। ਜਦ ਉਹ ਉਸ ਦਾ ਵਿਰੋਧ ਕਰਦੇ ਹਨ ਤਾਂ ਪੁਲਸ ਕੋਲ ਪਹੁੰਚ ਜਾਂਦੀ ਹੈ। ਹਰਵਿੰਦਰ ਸਿੰਘ ਅਤੇ ਉਸ ਦੇ ਪਰਵਾਰ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਕਰਦੀ ਹੈ। ਉਹ ਕੁਝ ਦਿਨਾਂ ਤੋਂ ਧਮਕੀਆਂ ਦੇ ਰਹੀ ਸੀ ਕਿ ਉਹ ਆਪਣੇ ਕੱਪੜੇ ਪਾੜ ਕੇ ਉਨ੍ਹਾਂ ਦੇ ਪਰਵਾਰ ਉੱਤੇ ਝੂਠਾ ਕੇਸ ਦਰਜ ਕਰਵਾਏਗੀ। ਇਸੇ ਕਾਰਨ ਹਰਵਿੰਦਰ ਸਿੰਘ ਪ੍ਰੇਸ਼ਾਨ ਸੀ। ਜਦ ਪੁਲਸ ਨੇ ਹੋਟਲ ਦੇ ਕਮਰੇ ਦੀ ਜਾਂਚ ਕੀਤੀ ਤਾਂ ਉਥੋਂ ਮਿਲੀ ਡਾਇਰੀ ਵਿੱਚ ਸੁਸਾਈਡ ਨੋਟ ਲਿਖਿਆ ਹੋਇਆ ਸੀ, ਜਿਸ ਵਿੱਚ ਮਨਪ੍ਰੀਤ ਕੌਰ ਅਤੇ ਉਸ ਦੇ ਬੇਟੇ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਥਾਣਾ ਬੀ ਡਵੀਜ਼ਨ ਦੀ ਪੁਲਸ ਦੋਸ਼ੀ ਮਾਂ-ਬੇਟੇ ਦੀ ਗ੍ਰਿਫਤਾਰੀ ਲਈ ਪਟਿਆਲਾ ਦੇ ਰਾਜਪੁਰਾ ਵਿੱਚ ਛਾਪੇਮਾਰ ਕਰ ਰਹੀ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca