According to the US MP, Chinese activities on the border are worrisome
Connect with us apnews@iksoch.com

ਅੰਤਰਰਾਸ਼ਟਰੀ

ਅਮਰੀਕਾ ਦੇ ਐੱਮ ਪੀ ਮੁਤਾਬਕ ਸਰਹੱਦ ਉਤੇ ਚੀਨੀ ਸਰਗਰਮੀਆਂ ਚਿੰਤਾਜਨਕ

Published

on

raja Krishnamurti

ਵਾਸ਼ਿੰਗਟਨ, 30 ਨਵੰਬਰ – ਅਮਰੀਕਾ ਦੇ ਪ੍ਰਭਾਵਸ਼ਾਲੀ ਐਮ ਪੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਰਾਜਾ ਕ੍ਰਿਸ਼ਨਾਮੂਰਤੀ ਨੇ ਲੱਦਾਖ ਵਿੱਚ ਭਾਰਤੀ ਸਰਹੱਦ ਕੋਲ ਚੀਨ ਦੀਆਂ ਜਾਰੀ ਨਿਰਮਾਣ ਗਤੀਵਿਧੀਆਂ ਸਬੰਧੀ ਖਬਰਾਂ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੇ ਇਹ ਖਬਰਾਂ ਸਹੀ ਹਨ ਤਾਂ ਇਹ ਚੀਨ ਵੱਲੋਂ ਉਕਸਾਉਣ ਵਾਲਾ ਕਦਮ ਹੈ ਅਤੇ ਇਹ ਦੱਖਣੀ ਚੀਨ ਸਾਗਰ ਵਿੱਚ ਜਾਰੀ ਬੀਜਿੰਗ ਦੀਆਂ ਗਤੀਵਿਧੀਆਂ ਵਰਗਾ ਹੀ ਹੈ।
ਇਸ ਸੰਬੰਧ ਵਿੱਚ ਅਮਰੀਕੀ ਪਾਰਲੀਮੈਂਟ ਦੀ ਖੁਫੀਆ ਮਾਮਲਿਆਂ ਦੀ ਸਟੈਂਡਿੰਗ ਕਮੇਟੀ ਦੇ ਅੱਜ ਤੱਕ ਦੇ ਪਹਿਲੇ ਭਾਰਤੀ-ਅਮਰੀਕੀ ਮੈਂਬਰ ਕ੍ਰਿਸ਼ਨਾਮੂਰਤੀ ਨੇ ਕੱਲ੍ਹ ਕਿਹਾ ਕਿ ਇਹ ਦੱਖਣੀ ਚੀਨ ਸਾਗਰ ਵਿੱਚ ਉਸ (ਚੀਨ) ਦੇ ਵਿਹਾਰ ਦੀ ਤਰ੍ਹਾਂ ਹੈ ਜਿੱਥੇ ਉਹ ਦੀਪ ਬਣਾ ਰਿਹਾ ਹੈ ਅਤੇ ਜਿੱਥੇ ਉਹ ਤੱਥਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀਆਂ ਨਿਰਮਾਣ ਗਤੀਵਿਧੀਆਂ ਦੀ ਸੂਚਨਾ ਦੇਣ ਵਾਲੇ ਸਰੋਤਾਂ ਵਿੱਚ ਉਪ-ਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਵੀ ਸ਼ਾਮਲ ਹਨ।ਲਾਗਾਤਾਰ ਤੀਜੀ ਵਾਰ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਪਾਰਲੀਮੈਂਟ ਅਤੇ ਟਰੰਪ ਸਰਕਾਰਅਤੇ ਆਉਣ ਵਾਲਾ ਬਾਈਡਨ ਪ੍ਰਸ਼ਾਸਨ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸਾਡੇ ਵੱਡੇ ਭਾਈਵਾਲਾਂ ਨਾਲ ਖੜੇ ਹਨ। ਭਾਰਤ, ਜਾਪਾਨ, ਆਸਟਰੇਲੀਆ ਤੇ ਅਮਰੀਕਾ ਦੀਆਂ ਮਾਲਾਬਾਰ ਮਸ਼ਕਾਂ ਇਸ ਗੱਲ ਦਾ ਸੰਕੇਤ ਹਨ ਕਿ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਅਸੀਂ ਇੱਕ-ਦੂਜੇ ਨਾਲ ਖੜ੍ਹੇ ਰਹਾਂਗੇ।
ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ਭਾਰਤ ਦੇ ਪੁਰਾਣੇ ਮਿੱਤਰ ਹਨ। ਉਹ ਭਾਰਤੀ ਮੂਲ ਦੀ ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮਿਲ ਕੇ ਭਾਰਤ ਲਈ ਖੜ੍ਹੇ ਰਹਿਣਗੇ। ਨਵੇਂ ਚੁਣੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਵੀ ਭਾਰਤ ਦੇ ਪੁਰਾਣੇ ਮਿੱਤਰ ਹਨ ਅਤੇ ਮੈਨੂੰ ਭਰੋਸਾ ਹੈ ਕਿ ਬਲਿੰਕੇਨ ਰਾਸ਼ਟਰਪਤੀ ਬਾਈਡਨ ਅਤੇ ਉਪ ਰਾਸ਼ਟਰਪਤੀ ਹੈਰਿਸ ਨਾਲ ਮਿਲਕੇ ਸੰਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਗੇ।

Click Here To Read Exclusive breaking news

ਅੰਤਰਰਾਸ਼ਟਰੀ

ਆਸਟਰੇਲੀਆ 13,000 ਕਿਲੋਮੀਟਰ ਦੂਰੋਂ ਆਏ ਕਬੂਤਰ ਨੂੰ ਮਾਰਨਾ ਚਾਹੁੰਦੈ

Published

on

ਮੇਲਬੋਰਨ, 16 ਜਨਵਰੀ – ਸਫੈਦ ਕਬੂਤਰਾਂ ਦੀ ਖੂਬਸੂਰਤੀ ਹਰ ਕਿਸੇ ਨੂੰ ਚੰਗੀ ਲੱਗਦੀ ਹੈ, ਪਰ ਇਸ ਵੇਲੇ ਆਸਟਰੇਲੀਆ ਵਿੱਚ ਇੱਕ ਅਜਿਹੇ ਕਬੂਤਰ ਨੂੰ ਮਾਰਨਾ ਚਾਹੁੰਦਾ ਹੈ।
ਇਸ ਕਬੂਤਰ ਦੀ ਖਾਸ ਗੱਲ ਇਹ ਹੈ ਕਿ ਇਹ ਕਬੂਤਰ ਅਮਰੀਕਾ ਤੋਂ ਆਸਟ੍ਰੇਲੀਆ 13 ਹਜ਼ਾਰ ਕਿਲੋਮੀਟਰ ਦਾ ਸਫਰ ਕਰ ਕੇ ਪਹੁੰਚਿਆ ਹੈ। ਆਸਟ੍ਰੇਲੀਆ ਦੀ ਸਰਕਾਰ ਦਾ ਮੰਨਣਾ ਹੈ ਕਿ ਇਸ ਕਬੂਤਰ ਦੇ ਆਉਣ ਨਾਲ ਪੂਰੇ ਦੇਸ਼ ਵਿੱਚ ਬੀਮਾਰੀ ਫੈਲ ਸਕਦੀ ਹੈ। ਰਿਪੋਰਟ ਮੁਤਾਬਿਕ ਪਿੱਛਲੇ ਸਾਲ ਅਕਤੂਬਰ ਵਿੱਚ ਇਹ ਸਫੈਦ ਕਬੂਤਰ ਅਮਰੀਕਾ ਦੇ ਆਰੇਗਾਨ ਵਿੱਚ ਕਬੂਤਰਾਂ ਦੀ ਰੇਸ ਵਿੱਚ ਸ਼ਾਮਲ ਹੋਇਆ ਸੀ। ਰੇਸ ਦੇ ਦੌਰਾਨ ਕਬੂਤਰ ਭਟਕ ਗਿਆ ਅਤੇ ਕਈ ਹਜ਼ਾਰ ਕਿਲੋਮੀਟਰ ਦਾ ਸਫਰ ਤਹਿ ਕਰ ਕੇ ਆਸਟ੍ਰੇਲੀਆ ਪਹੁੰਚ ਗਿਆ। ਇਸ ਇਸ ਕਬੂਤਰ ਦਾ ਨਾਮ ‘ਜੋ’ ਹੈ। ਇਸ ਨੂੰ ਜਦੋਂ ਆਸਟ੍ਰੇਲੀਆ ਵਿੱਚ ਫੜਿਆ ਗਿਆ ਤਾਂ ਇਸ ਦੇ ਪੈਰ ਵਿੱਚ ਨੀਲੇ ਰੰਗ ਦਾ ਪਟਾ ਬੰਨ੍ਹਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਇਹ ਪਟਾ ਉਸ ਕਬੂਤਰ ਦੀ ਇੱਕ ਵੱਖਰੀ ਪਛਾਣ ਲਈ ਬੰਨ੍ਹਿਆ ਗਿਆ ਸੀ। ਦੱਸਿਆ ਗਿਆ ਹੈ ਕਿ ਇਹ ਕਬੂਤਰ 13 ਹਜ਼ਾਰ ਕਬੂਤਰ ਕਿਲੋਮੀਟਰ ਸਫਰ ਕਰ ਕੇ 26 ਦਸੰਬਰ ਨੂੰ ਇਹ ਕਬੂਤਰ ਮੇਲਬੋਰਨ ਪਹੁੰਚ ਗਿਆ। ਰੇਸਿੰਗ ਪਿਜਨ ਡਿਵੈਲਪਮੈਂਟ ਮੈਨੇਜਰ ਡਿਯੋਨ ਰਾਬਰਟਸ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਜੋ ਨਾਮ ਦਾ ਜਿਹੜਾ ਕਬੂਤਰ ਮਿਲਿਆ ਹੈ, ਉਹ ਅਮਰੀਕੀ ਨੀਲੇ ਖੰਭਾਂ ਵਾਲੇ ਕਬੂਤਰਾਂ ਤੋਂ ਵੱਖਰਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਰੇਸ ਵਿੱਚ ਸ਼ਾਮਲ ਕਬੂਤਰਾਂ ਨੂੰ ਅਜੇ ਤੱਕ ਟ੍ਰੇਸ ਨਹੀਂ ਕਰ ਪਾਏ, ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਕਬੂਤਰ ਆਸਟ੍ਰੇਲੀਆ ਦਾ ਹੈ। ਉਨ੍ਹਾਂ ਨੇ ਇਹ ਕਿਹਾ ਕਿ ਜੇ ਇਹ ਰੇਸ ਵਾਲਾ ਕਬੂਤਰ ਹੁੰਦਾ ਤਾਂ ਅਸੀਂ ਇਸ ਨੂੰ ਆਸਾਨੀ ਨਾਲ ਪਛਾਣ ਲੈਂਦੇ।

Continue Reading

ਅੰਤਰਰਾਸ਼ਟਰੀ

ਭਾਰਤੀ ਬੱਚੀ ਨੇ ਦੁਬਈ ਵਿੱਚ 25 ਟਨ ਈ-ਕਚਰਾ ਰਿਸਾਈਕਲ ਕਰ ਕੇ ਕਮਾਲ ਕਰ ਵਿਖਾਈ

Published

on

ਦੁਬਈ, 16 ਜਨਵਰੀ – ਭਾਰਤੀ ਮੂਲ ਦੀ ਬੱਚੀ ਦੀ ਉਮਰ ਮਸਾਂ 15 ਸਾਲ ਹੈ। ਉਹ ਯੂ ਏ ਈਵਿਚਲੇ ਦੁਬਈ ਵਿੱਚ ਰਹਿੰਦੀ ਹੈ। ਇਨ੍ਹਾਂ ਦਿਨਾਂ ਵਿੱਚ ਉਸਦਾ ਨਾਮ ਸੁਰਖੀਆਂ ਵਿੱਚ ਹੈ ਕਿਉਂਕਿ ਉਹ ਦੁਬਈ ਵਿੱਚ ਬੀਤੇ ਚਾਰ ਸਾਲ ਤੋਂ ਕੁਝ ਵੱਧ ਸਮੇਂ ਵਿੱਚ ਲਗੱਭਗ 25 ਟਨ ਇਲੇਕਟ੍ਰਾਨਿਕ ਕਬਾੜ ਨੂੰ ਰਿਸਾਈਕਲ ਕਰਨ ਦਾਯੋਗਦਾਨ ਦੇ ਚੁੱਕੀ ਹੈ। ਬੱਚੀ ਦਾ ਨਾਮ ਰੀਵਾ ਟੁਲਪੁਲੇ ਹੈ, ਜੋਇਸ ਬਾਰੇ ਇੱਕ ਮੁਹਿੰਮ ਚਲਾ ਰਹੀ ਹੈ।
ਵਾਤਾਵਰਣ ਸੁਰੱਖਿਆ ਨਾਲ ਨਜ਼ਦੀਕੀ ਸੰਬੰਧ ਰੱਖਣ ਦੇ ਉਸ ਦੇ ਇਸ ਅਹਿਮ ਯਤਨ ਵਿੱਚ 15 ਸਕੂਲਾਂ ਦੇ 60 ਬੱਚੇ ਜੁੜ ਚੁੱਕੇ ਹਨ। ਗਲਫ ਨਿਊਜ਼ ਦੇ ਮੁਤਾਬਕ ਲੜਕੀ ਨੇ ਕਿਹਾ ਕਿ ‘ਕੁਝ ਸਾਲ ਪਹਿਲਾ ਅਸੀਂ ਘਰ ਬਦਲ ਰਹੇ ਸੀ। ਉਦੋਂ ਸਾਮਾਨ ਦੀ ਸ਼ਿਫਟਿੰਗ ਦੌਰਾਨ ਮੈਂ ਮਾਂ ਤੋਂ ਪੁੱਛਿਆ: ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਨਹੀਂ, ਉਸ ਨੂੰ ਐਵੇਂ ਸੁੱਟ ਦਿੰਦੇ ਹਾਂ? ਉਦੋ ਉਨ੍ਹਾਂ ਨੇ ਦੱਸਿਆ: ਨਹੀਂ, ਗੈਰ ਜ਼ਰੂਰੀ ਸਾਮਾਨ ਵੀ ਯੋਗ ਤਰੀਕੇ ਨਾਲ ਸਮੇਟਣ ਦੀ ਲੋੜ ਹੁੰਦੀ ਹੈ, ਪਰ ਉਸ ਸਮੇਂ ਮੈਨੂੰ ਇਸ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ। ਮੈਂ ਇੰਟਰਨੇਟ ਅਤੇ ਸੋਸ਼ਲ ਮੀਡੀਆ ਤੋਂ ਕੁਝ ਜਾਣਕਾਰੀ ਲਈ ਤਾਂ ਪਤਾ ਚਲਿਆ ਕਿ ਇਲੈਕਟ੍ਰਾਨਿਕ ਕਬਾੜ ਇੱਕ ਵੱਡੀ ਸਮਸਿਆ ਹੈ। ਉਸ ਨੂੰ ਰਿਸਾਈਕਲ ਕੀਤਾ ਜਾ ਸਕਦਾ ਹੈ, ਪਰ ਅਜਿਹਾ ਕੀਤਾ ਘੱਟ ਜਾਂਦਾ ਹੈ। ਮੈਂ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਇਸ ਲਈ ਕੰਮ ਕਰਨ ਦਾ ਫੈਸਲਾ ਕੀਤਾ। ਹੌਲੀ-ਹੌਲੀ ਸਾਡਾ ਇੱਕ ਗਰੁੱਪ ਬਣ ਗਿਆ ਅਤੇ ਅੱਜ ਅਸੀਂ ਥੋੜ੍ਹਾ ਕੁਝ ਬੇਹਿਤਰ ਕਰ ਵੀ ਸਕੇ ਹਾਂ, ਸ਼ਾਇਦ।’

Continue Reading

ਅੰਤਰਰਾਸ਼ਟਰੀ

ਇੰਡੋਨੇਸ਼ੀਆ ਵਿੱਚ ਭੁਚਾਲ ਨਾਲ 42 ਲੋਕਾਂ ਦੀ ਮੌਤ

Published

on

ਜਕਾਰਤਾ, 16 ਜਨਵਰੀ – ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ ਵਿੱਚ ਅੱਧੀ ਰਾਤ ਤੋਂ ਬਾਅਦ ਆਏ ਤੇਜ਼ ਭੁਚਾਲ ਕਾਰਨ ਘੱਟੋ ਘੱਟ 42 ਲੋਕਾਂ ਦੀ ਮੌਤ ਹੋ ਗਈ ਅਤੇ 600 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਭੁਚਾਲ ਤੋਂ ਬਾਅਦ ਕੁਝ ਥਾਵਾਂ ਉੱਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਰਿਕਟਰ ਸਕੇਲ ਉੱਤੇ ਭੁਚਾਲ ਦੀ ਤੀਬਰਤਾ 6.2 ਹੈ। ਭੁਚਾਲ ਦਾ ਕੇਂਦਰ ਪੱਛਮੀ ਸੁਲਾਵੇਸੀ ਸੂਬੇ ਦੇ ਮਮੂਜ਼ੂ ਜ਼ਿਲ੍ਹੇ ਵਿੱਚ 18 ਕਿਲੋਮੀਟਰ ਗਹਿਰਾਈ ਵਿੱਚ ਸੀ। ਇਸੇ ਖੇਤਰ ਵਿੱਚ ਸਮੁੰਦਰ ਅੰਦਰ 5.9 ਤੀਬਰਤਾ ਦਾ ਭੁਚਾਲ ਆਇਆ ਸੀ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਸਭ ਤੋਂ ਵੱਧ ਨੁਕਸਾਨ ਇੰਡੋਨੇਸ਼ੀਆ ਦੇ ਸੁਲਾਵੇਸੀ ਸ਼ਹਿਰ ਵਿੱਚ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ 60 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਦਸਿਆ ਜਾ ਰਿਹਾ ਹੈ ਕਿ ਕਰੀਬ ਸੱਤ ਸਕਿੰਟ ਤੱਕ ਝਟਕੇ ਮਹਿਸੂਸ ਕੀਤੇ ਗਏ।

Continue Reading

ਰੁਝਾਨ


Copyright by IK Soch News powered by InstantWebsites.ca