According to a British newspaper, Narendra Modi and Imran Khan
Connect with us [email protected]

ਰਾਜਨੀਤੀ

ਬ੍ਰਿਟੇਨ ਦੇ ਅਖਬਾਰ ਮੁਤਾਬਕ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਦੀ ਛੇਤੀ ਮੁਲਾਕਾਤ ਦੀ ਸੰਭਾਵਨਾ

Published

on

imran khan and modi

ਲੰਡਨ, 7 ਅਪਰੈਲ, – ਭਾਰਤ-ਪਾਕਿ ਵਿਚਾਲੇ ਸਮਝੌਤੇ ਦੇ ਯਤਨਾਂ ਹੇਠਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੈਠਕਹੋ ਸਕਦੀ ਹੈ। ਇਸ ਦੇਲਈ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਨਾਲ ਗੱਲ ਚਲਾਈ ਹੈ ਤਾਂ ਜੋ ਦੁਵੱਲੀ ਬੈਠਕ ਦਾ ਰਾਹ ਨਿਕਲ ਸਕੇ।
ਬ੍ਰਿਟੇਨ ਦੇ ਪ੍ਰਮੁੱਖ ਅਖ਼ਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਇਸ ਗੱਲਬਾਤ ਨਾਲ ਸਿੱਧੇ ਤੌਰ ਜੁੜੇ ਤਿੰਨ ਸੂਤਰਾਂ ਦੇ ਹਵਾਲੇ ਨਾਲ ਇਹ ਹੈਰਾਨੀ ਵਾਲਾ ਦਾਅਵਾ ਕੀਤਾ ਹੈ। ਇਸ ਅਖ਼ਬਾਰ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਸ਼ਾਂਤੀ ਗੱਲਬਾਤ ਲਈ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਯਤਨ ਕਰ ਰਿਹਾ ਹੈ। ਜਾਣਕਾਰ ਸੂਤਰਾਂ ਮੁਤਾਬਕ ਪਾਕਿ ਫੌਜ ਦੇ ਮੁਖੀ ਜਨਰਲ ਬਾਜਵਾ ਨੇ ਭਾਰਤ ਦੇ ਕੌਮੀਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਕਿਹਾ ਹੈ ਕਿ ਉਹ ਕਸ਼ਮੀਰ ਵਿਚ ਲੜਾਈ ਰੋਕਣ ਦਾ ਐਲਾਨ ਕਰਨ। ਅਖ਼ਬਾਰ ਨੇ ਕਿਹਾ ਕਿ ਇਹ ਗੱਲਬਾਤਓਦੋਂ ਹੋ ਰਹੀ ਹੈ, ਜਦੋਂ ਦੋਵੇਂ ਦੇਸ਼ਾਂ ਨੇ ਕੋਰੋਨਾ ਵਾਇਰਸ ਦੇ ਖਤਰੇ ਦੌਰਾਨਆਪੋ-ਆਪਣੀ ਆਰਕਿਤਾ ਮੁੜ ਕੇ ਸੰਭਾਲਣੀ ਹੈ। ਅਖ਼ਬਾਰ ਮੁਤਾਬਕ ਭਾਰਤ ਤੇ ਪਾਕਿਸਤਾਨ ਦੀਗੱਲਬਾਤਯੂ ਏ ਈ ਦੇ ਰਾਜਾ ਮੁਹੰਮਦ ਬਿਨ ਜਾਇਦ ਅਲ ਨਾਹੀਆਨ ਵੱਲੋਂ ਕਰਵਾਈ ਜਾ ਰਹੀ ਹੈ ਅਤੇ ਇਨ੍ਹਾਂ ਯਤਨਾਂ ਕਾਰਨ 25 ਫਰਵਰੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਨੂੰ ਠੀਕ ਤਰ੍ਹਾਂ ਲਾਗੂ ਕਰਨਦੀ ਸਹਿਮਤੀ ਹੋਈ ਤੇ ਅਗਲੇ ਕਦਮ ਵਜੋਂ ਬਾਰਡਰ ਉੱਤੇ ਵਪਾਰ ਤੇ ਕੋਰੋਨਾ ਤੋਂ ਬਚਾਅ ਲਈ ਦੋਵੇਂ ਦੇਸ਼ ਆਪ ਵਿੱਚਮਿਲ ਕੇ ਕੰਮ ਕਰ ਸਕਦੇ ਹਨ। ਜੇ ਇਹ ਯਤਨ ਸਫਲ ਹੋ ਗਿਆ ਤਾਂ ਇਨ੍ਹਾਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਗਲੇ ਸਮੇਂ ਵਿੱਚ ਜਲਦੀਬੈਠਕ ਕਰ ਸਕਦੇ ਹਨ।
ਪਰਦੇ ਪਿੱਛੇ ਚੱਲਦੀ ਇਸ ਗੱਲਬਾਤ ਨਾਲ ਜੁੜੇ ਹੋਏ ਇਕ ਵਿਅਕਤੀ ਨੇ ਕਿਹਾ, ਮੋਦੀ ਤੇ ਇਮਰਾਨ ਖਾਨ ਵਿਚਾਲੇ ਮੁਲਾਕਾਤ ਦੀ ਤਿਆਰੀ ਲਈ ਉੱਚ ਪੱਧਰੀਗੱਲਬਾਤ ਚੱਲ ਰਹੀ ਹੈ। ਅਖ਼ਬਾਰ ਮੁਤਾਬਕ ਭਾਰਤ ਦੇ ਜੰਮੂ-ਕਸ਼ਮੀਰ ਰਾਜ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰਨ ਵੇਲੇ ਤੋਂ ਹੀ ਜਨਰਲ ਬਾਜਵਾ ਭਾਰਤ ਨਾਲ ਅਮਨਕਾਇਮ ਕਰਨ ਉੱਤੇ ਜ਼ੋਰ ਦੇ ਰਹੇ ਹਨ। ਇਸ ਦੌਰਾਨ ਬੀਤੇ ਹਫ਼ਤੇ ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਖੰਡ ਤੇ ਕਪਾਹ ਦੇ ਇੰਪੋਰਟ ਦਾ ਐਲਾਨ ਕੀਤਾ ਸੀ, ਪਰ ਦੇਸ਼ ਅੰਦਰੋਂ ਪਏ ਦਬਾਅ ਕਾਰਨ ਇਹ ਫ਼ੈਸਲਾ ਪਲਟਣਾ ਪਿਆ ਸੀ। ਇਸ ਪਿੱਛੋਂਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਸੀ ਕਿ ਭਾਰਤ ਨਾਲ ਗੱਲਬਾਤ ਉਦੋਂ ਹੋ ਸਕਦੀ ਹੈ, ਜਦੋਂ ਭਾਰਤ ਕਸ਼ਮੀਰ ਵਿਚ ਪੁਰਾਣੀ ਸਥਿਤੀ ਬਹਾਲ ਕਰੇਗਾ। ਪਾਕਿਫੌਜ ਦੇ ਬੁਲਾਰੇ ਨੇ ਕਿਹਾ ਸੀ ਕਿ ਜਨਰਲ ਬਾਜਵਾ ਦੇ ਸ਼ਾਂਤੀ ਵਾਰਤਾ ਕਰਾਉਣ ਦੀ ਖ਼ਬਰ ਝੂਠ ਹੈ, ਪਰ ਇਕ ਭਾਰਤੀ ਅਧਿਕਾਰੀ ਨੇ ਕਿਹਾ ਕਿ ਗੱਲਬਾਤਜਾਰੀ ਹੈ, ਇਮਰਾਨ ਸਰਕਾਰ ਦਾ ਬਿਆਨ ਆਪਣੇ ਦੇਸ਼ ਦੇ ਅੰਦਰਲੇ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਦਿੱਤਾ ਗਿਆ ਹੈ।

Read More World News In Punjabi

ਰਾਜਨੀਤੀ

ਕੋਰੋਨਾ ਦੇ ਕਾਰਨ ਦਿੱਲੀ ਸਿੱਖ ਗੁਰਦੁਆਰਾ ਚੋਣਾਂ ਮੁਲਤਵੀ ਕਰਨ ਦੀ ਸਿਫਾਰਸ਼

Published

on

Sikh Gurdwara elections

ਨਵੀਂ ਦਿੱਲੀ, 20 ਅਪਰੈਲ, – ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਕੇਸ ਵਧਦੇ ਵੇਖ ਕੇ 25 ਅਪਰੈਲ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੁਲਤਵੀ ਕਰਨ ਲਈ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਲੈਫਟੀਨੈਂਟ ਗਵਰਨਰ ਨੂੰ ਚਿੱਠੀ ਭੇਜ ਦਿੱਤੀ ਹੈ।
ਇਸ ਦੀ ਜਾਣਕਾਰੀ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਦਿੱਤੀਅਤੇ ਟਵੀਟ ਕਰ ਕੇ ਦੱਸਿਆ ਕਿ ਦਿੱਲੀ ਵਿੱਚ ਕੋਰੋਨਾ ਦੇ ਕੇਸਅਤੇ ਕਰਫਿਊ ਕਾਰਨ ਮੁੱਖ ਮੰਤਰੀ ਕੇਜਰੀਵਾਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮੁਲਤਵੀ ਕਰਨ ਲਈ ਕਿਹਾ ਹੈ। ਇਸ ਉੱਤੇ ਆਖਰੀ ਫ਼ੈਸਲਾ ਲੈਫਟੀਨੈਂਟ ਗਵਰਨਰ ਨੇ ਕਰਨਾ ਹੈ।
ਵਰਨਣ ਯੋਗ ਹੈ ਕਿ ਦਿੱਲੀ ਵਿੱਚ ਕੋਰੋਨਾ ਵਾਇਰਸ ਉੱਤੇ ਕਾਬੂ ਪਾਉਣ ਵਾਸਤੇ ਇਕ ਹਫ਼ਤੇ ਦਾ ਲਾਕਡਾਊਨ ਲਾਇਆ ਗਿਆ ਹੈ। ਇਸ ਦੌਰਾਨ ਸਾਰੀਆਂ ਧਾਰਮਿਕ, ਸਿਆਸੀ ਅਤੇ ਸਮਾਜਿਕ ਸਰਗਰਮੀਆਂ ਉੱਤੇ ਪਾਬੰਦੀ ਹੈ। ਸਰਕਾਰ ਨੇ ਸਿਰਫ ਜ਼ਰੂਰੀ ਸੇਵਾਵਾਂ ਵਾਲੇ ਲੋਕਾਂ ਨੂੰ ਛੋਟ ਦਿੱਤੀ ਹੈ।

Read More Latest Politics News

Continue Reading

ਰਾਜਨੀਤੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ:ਦੇਸ਼ ਬਚਾਉਣਾ ਹੈ ਤਾਂ ਰਾਜ ਸਰਕਾਰਾਂ ਲਾਕਡਾਊਨ ਨੂੰ ਆਖ਼ਰੀ ਬਦਲ ਵਜੋਂ ਵਰਤਣ

Published

on

Narendra modi

ਨਵੀਂ ਦਿੱਲੀ, 20 ਅਪਰੈਲ, – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਦੇਸ਼ ਵਾਸੀਆਂ ਦੇ ਨਾਂਅ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਵੱਡੀ ਲੜਾਈ ਲੜੀ ਜਾ ਰਹੀ ਹੈ ਤੇ ਅਸੀਂ ਆਰਥਿਕ ਸਰਗਰਮੀਆਂ ਜਾਰੀ ਰੱਖਦੇ ਹੋਏ ਹੀ ਇਸ ਉੱਤੇ ਕੰਟਰੋਲ ਪਾਉਣਾ ਹੈ। ਉਨ੍ਹਾ ਨੇ ਇਹ ਸਾਫ਼ ਕਰ ਦਿੱਤਾ ਕਿ ਲਾਕਡਾਊਨ ਆਖ਼ਰੀ ਬਦਲ ਹੈ, ਇਸ ਦੀ ਥਾਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਉੱਤੇ ਧਿਆਨ ਦਿੱਤਾ ਜਾਵੇ।
ਕੋਰੋਨਾ ਦੀ ਤਾਜ਼ਾ ਲਹਿਰ ਦੌਰਾਨ ਪ੍ਰਧਾਨ ਮੰਤਰੀ ਦੀ ਇਹ ਅਪੀਲ ਓਦੋਂ ਕੀਤੀ ਹੈ, ਜਦੋਂ ਮਹਾਰਾਸ਼ਟਰ, ਦਿੱਲੀਤੇ ਕਈ ਹੋਰ ਰਾਜਾਂ ਨੇ ਲਾਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਤੇ ਅਦਾਲਤਾਂ ਵੀ ਗੰਭੀਰ ਹੁੰਦੇ ਹਾਲਾਤ ਬਾਰੇ ਲਗਾਤਾਰ ਚਿੰਤਾ ਪ੍ਰਗਟ ਕਰ ਰਹੀਆਂ ਹਨ। ਇਲਾਹਾਬਾਦ ਹਾਈ ਕੋਰਟ ਨੇ ਦੋ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਪੰਜ ਵੱਡੇ ਸ਼ਹਿਰਾਂ ਵਿੱਚ ਲਾਕਡਾਊਨ ਲਾਉਣ ਲਈ ਕਿਹਾ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੋਕ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਜੇ ਤਕ ਅਸੀਂ ਧੀਰਜ ਅਤੇ ਅਨੁਸ਼ਾਸਨ ਨਾਲ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜੀ ਹੈ, ਸਾਨੂੰ ਧੀਰਜ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ਦੇ ਸਮੇਂ ਹਾਲਾਤ ਹੋਰ ਸਨ, ਸਾਡੇ ਕੋਲ ਵਸੀਲਿਆਂ ਦੀ ਕਮੀ ਸੀ, ਅੱਜ ਅਸੀਂ ਪਹਿਲਾਂ ਤੋਂ ਵੱਧ ਤਿਆਰ ਹਾਂ, ਸਾਡੇ ਕੋਲ ਕੇਸਾਂ ਦੀ ਜਾਂਚ ਲਈ ਲੈਬਾਰਟਰੀਆਂ ਦਾ ਵੱਡਾ ਨੈੱਟਵਰਕ ਹੈ, ਲਗਾਤਾਰ ਟੈਸਟਿੰਗ ਵਧਾ ਰਹੇ ਹਾਂ ਤੇਸਾਡੀ ਕੋਸ਼ਿਸ਼ ਲੋਕਾਂ ਦੀ ਜਾਨ ਬਚਾਉਣ ਦੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਮਈ ਮਗਰੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲੱਗਣ ਲੱਗੇਗੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਵਾਂਗ ਵੈਕਸੀਨ ਮੁਫ਼ਤ ਲੱਗੇਗੀ।ਲਾਕਡਾਊਨ ਦੇ ਡਰ ਕਾਰਨ ਆਪਣੇ ਘਰੀਂ ਜਾਂਦੇ ਪਰਵਾਸੀ ਕਾਮਿਆਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲੋਕ ਜਿੱਥੇ ਹਨ, ਉੱਥੇ ਰਹਿਣ, ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੋਣ ਦਿੱਤੀ ਜਾਵੇਗੀ। ਕਾਰੋਬਾਰ ਚੱਲਦੇ ਰਹਿਣਗੇ ਤੇ ਮਹਾਮਾਰੀ ਤੋਂ ਬਚਾਅ ਦੇ ਪ੍ਰਬੰਧ ਕੀਤੇ ਜਾਣਗੇ।

Read More Political News Today

Continue Reading

ਰਾਜਨੀਤੀ

ਕੈਪਟਨ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ 2.14 ਲੱਖ ਹੋਰ ਸਮਾਰਟ ਫੋਨ ਵੰਡਣ ਦਾ ਐਲਾਨ

Published

on

captain-amarinder-singh

ਚੰਡੀਗੜ੍ਹ, 20 ਅਪਰੈਲ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਾਲ ਰਾਜ ਦੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ 2.14 ਲੱਖ ਹੋਰ ਸਮਾਰਟ ਫੋਨ ਵੰਡਣ ਅਤੇਮਿਡ-ਡੇ ਮੀਲ ਵਰਕਰਾਂ ਦੀਆਂ ਤਨਖਾਹਾਂ ਵਿਚ 500 ਰੁਪਏ ਮਹੀਨੇ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ 2.14 ਲੱਖ ਹੋਰ ਸਮਾਰਟ ਫੋਨ ਦੇਣ ਦਾ ਕੰਮ ਅਗਲੇ ਤਿੰਨ ਮਹੀਨਿਆਂ ਵਿਚ ਸ਼ੁਰੂ ਹੋਵੇਗਾ, ਜਿਸ ਲਈ ਸਾਲ 2020-21 ਦੇ ਬਜਟ ਵਿੱਚਰਕਮ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਅਗਲੀ ਕੈਬਨਿਟ ਮੀਟਿੰਗ ਵਿਚ ਇਸ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਫੋਨ ਖਰੀਦਣ ਦੇ ਆਰਡਰ ਜਾਰੀ ਕਰ ਦਿੱਤੇ ਜਾਣਗੇ ਤਾਂ ਕਿ ਤੈਅ ਸਮੇਂ ਵਿੱਚ ਫੋਨ ਵੰਡ ਦਿੱਤੇ ਜਾਣ। ਇਸ ਮੌਕੇ ਮਿਡ-ਡੇ ਮੀਲ ਦੇ ਵਰਕਰਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੇ ਭੱਤੇ ਵਿੱਚ ਵਿਚ ਸਾਲ 2017 ਵਿਚ ਵਾਧਾ ਹੋਇਆ ਸੀ, ਇਸ ਕਰ ਕੇ ਪੰਜ ਸੌ ਰੁਪਏ ਮਾਸਿਕ ਵਾਧਾ ਕੀਤਾ ਜਾਣਾ ਬਣਦਾ ਹੈ, ਜਿਸ ਨਾਲ 42000 ਵਰਕਰਾਂ ਨੂੰ ਲਾਭ ਹੋਵੇਗਾ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca