Abohar BJP MLA Arun Narang beaten by farmers
Connect with us [email protected]

ਪੰਜਾਬੀ ਖ਼ਬਰਾਂ

ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕਿਸਾਨਾਂ ਵਲੋਂ ਕੁੱਟ-ਮਾਰ

Published

on

Arun

ਕਾਲਖ ਸੁੱਟੀ, ਕੱਪੜੇ ਪਾੜ ਕੇ ਅਲਫ ਨੰਗਾ ਕਰ ਦਿੱਤਾ ਗਿਆ ਵਿਧਾਇਕ ਉੱਤੇ ਹਮਲੇ ਦੀਮੁੱਖ ਮੰਤਰੀ ਤੇ ਹੋਰਨਾਂ ਵੱਲੋਂ ਨਿਖੇਧੀ 7 ਕਿਸਾਨ ਆਗੂਆਂ ਤੇ 300 ਅਣਪਛਾਤੇ ਲੋਕਾਂ ਉੱਤੇ ਕੇਸ ਦਰਜ
ਮਲੋਟ, 27 ਮਾਰਚ, -ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਦੇ ਦੌਰਾਨ ਪੰਜਾਬ ਵਿੱਚ ਭਾਜਪਾ ਦੇ ਆਗੂਆਂ ਦਾ ਕਿਸਾਨਾਂ ਵੱਲੋਂ ਡਟਵਾਂ ਵਿਰੋਧ ਹੋਣ ਦੇ ਦੌਰਾਨ ਅੱਜ ਮਲੋਟ ਵਿਖੇ ਪੰਜਾਬ ਸਰਕਾਰ ਦੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਮਲੋਟ ਵਿਖੇ ਪ੍ਰੈੱਸ ਕਾਨਫਰੰਸ ਕਰਨ ਪੁੱਜੇ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਤੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪ੍ਰਧਾਨ ਰਾਜੇਸ਼ ਪਠੇਲਾ ਗੋਰਾ ਨੂੰ ਕਿਸਾਨ ਆਗੂਆਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੌਰਾਨ ਦੋਵਾਂ ਦੀ ਕੁੱਟਮਾਰ ਦੇ ਨਾਲ ਭਾਜਪਾ ਵਿਧਾਇਕ ਅਰੁਣ ਨਾਰੰਗ ਉੱਤੇ ਕਾਲਾ ਰੰਗ ਸੁੱਟਿਆ ਗਿਆ ਅਤੇ ਉਸ ਦੇ ਸਾਰੇ ਕੱਪੜੇ ਪਾੜ ਕੇ ਉਸ ਨੂੰ ਸਰੇ-ਆਮ ਅਲਫ਼ ਨੰਗਾ ਕਰ ਦਿੱਤਾ ਗਿਆ।
ਪਤਾ ਲੱਗਾ ਹੈ ਕਿ ਜਦੋਂ ਭਾਜਪਾ ਆਗੂਆਂ ਦੀ ਗੱਡੀ ਮਲੋਟ ਵਿੱਚ ਭਾਜਪਾ ਦਫ਼ਤਰ ਕੋਲ ਪੁੱਜੀ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਇੰਦਰਜੀਤ ਅਸਪਾਲ, ਸੋਹਨ ਸਿੰਘ ਝੋਰੜ, ਜੁਗਰਾਜ ਸਿੰਘ ਕਬਰਵਾਲਾ, ਮਨਜੀਤ ਸਿੰਘ ਕਬਰਵਾਲਾ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ,ਸੈਕਟਰੀ ਨਿਰਮਲ ਸਿੰਘ ਜੱਸੇਆਣਾ ਤੇ ਬਲਾਕ ਪ੍ਰਧਾਨ ਲੱਖਣਪਾਲ ਲੱਖਾ ਸ਼ਰਮਾ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਨੇ ਭਾਜਪਾ ਆਗੂਆਂ ਨੂੰ ਘੇਰ ਲਿਆ ਤੇ ਕਾਲੀਆਂ ਝੰਡੀਆਂ ਵਿਖਾ ਕਿ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੁਝ ਜਿ਼ਆਦਾ ਗਰਮ ਵਰਕਰਾਂ ਨੇ ਕਾਲੇ ਤੇਲ ਵਰਗਾ ਕੋਈ ਤਰਲ ਪਦਾਰਥ ਵੀ ਭਾਜਪਾ ਆਗੂਆਂ ਉੱਤੇ ਸੁੱਟਿਆ, ਜਿਹੜਾ ਉਨ੍ਹਾਂ ਦੇ ਮੂੰਹ ਉੱਤੇ ਭਾਵੇਂ ਨਹੀਂ ਪਿਆ, ਪਰ ਗੱਡੀ ਤੇ ਕੱਪੜਿਆਂ ਉੱਤੇ ਪੈ ਗਿਆ।ਇਸ ਪਿੱਛੋਂ ਦੋਵਾਂ ਪਾਸਿਆਂ ਤੋਂ ਇੱਕਾ-ਦੁੱਕਾ ਪੱਥਰਬਾਜ਼ੀ ਹੋਈ, ਪਰ ਜਦੋਂ ਵਾਪਸੀ ਮੌਕੇ ਪੁਲਸ ਅਫਸਰ ਪੂਰੀ ਸੁਰੱਖਿਆ ਹੇਠ ਵਿਧਾਇਕ ਨੂੰ ਲਿਜਾ ਰਹੇ ਸਨ ਤਾਂ ਕਿਸਾਨਾਂ ਨੇ ਹਮਲਾ ਕਰਕੇ ਦੋਵਾਂ ਭਾਜਪਾ ਆਗੂਆਂ ਦੀ ਮਾਰਕੁੱਟ ਕੀਤੀ ਤੇ ਵਿਧਾਇਕ ਅਰੁਣ ਨਾਰੰਗ ਦੇ ਕੱਪੜੇ ਪਾੜ ਕਿ ਉਸ ਨੂੰ ਅਲਫ਼ ਨੰਗਾ ਕਰ ਦਿੱਤਾ। ਪੁਲਸ ਨੇ ਬੜੀ ਮੁਸ਼ਕਲ ਨਾਲ ਵਿਧਾਇਕ ਨੂੰ ਭਾਜਪਾ ਆਗੂ ਸਤੀਸ਼ ਅਸੀਜਾ ਦੀ ਦੁਕਾਨ ਵਿੱਚ ਵਾੜ ਕੇ ਸ਼ਟਰ ਸੁੱਟ ਦਿੱਤਾ ਤਾਂ ਕਿ ਭੀੜ ਤੋਂ ਬਚਾਇਆ ਜਾ ਸਕੇ। ਐੱਸ ਪੀ ਗੁਰਮੇਲ ਸਿੰਘ, ਡੀ ਐਸ ਪੀ ਜਸਪਾਲ ਸਿੰਘ ਢਿੱਲੋਂ ਅਤੇ ਐੱਸ ਐੱਚ ਓ ਸਿਟੀ ਹਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਪੁਲਸ ਨੇ ਬੜੀ ਮੁਸ਼ਕਲ ਕਿਸਾਨ ਆਗੂਆਂ ਨੂੰ ਪਿੱਛੇ ਧੱਕ ਕੇ ਭਾਜਪਾ ਆਗੂਆਂ ਨੇ ਕਿਸੇ ਤਰ੍ਹਾਂ ਬਚਾ ਕੇ ਕੱਢਣ ਦਾ ਰਾਹ ਬਣਾਇਆ।
ਵਰਨਣਯੋਗ ਹੈ ਕਿ ਭਾਜਪਾ ਆਗੂਆਂ ਨੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੇ ਚਾਰ ਸਾਲ ਲੰਘਣ ਮੌਕੇ ਸਰਕਾਰ ਦੀ ਖਾਮੀਆਂ ਅਤੇ ਨਾਕਾਮੀਆਂ ਜਨਤਾ ਸਾਹਮਣੇ ਲਿਆਉਣ ਲਈ ਵੱਖ-ਵੱਖ ਥਾਈਂ ਪ੍ਰੈਸ ਕਾਨਫਰੰਸਾਂ ਕੀਤੀਆਂ ਸਨ, ਜਿਸ ਮੌਕੇ ਭਾਜਪਾ ਆਗੂਆਂ ਨੂੰ ਕਿਸਾਨਾਂ ਦਾ ਜ਼ੋਰਦਾਰ ਵਿਰੋਧ ਝੱਲਣਾ ਪਿਆ ਹੈ। ਅੱਜ ਹਲਕਾ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਨੇ ਪ੍ਰੈਸ ਕਾਨਫਰੰਸ ਕਰਨੀ ਸੀ। ਕਿਸਾਨਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵਿਰੋਧ ਕੀਤਾ ਅਤੇ ਭਾਜਪਾ ਦੇ ਦਫਤਰ ਬਾਹਰ ਧਰਨਾ ਲਾ ਦਿੱਤਾ, ਜਿਸ ਪਿੱਛੋਂ ਉਪਰੋਕਤ ਘਟਨਾ ਵਾਪਰੀ ਹੈ।
ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਮਾਰਕੁੱਟ ਤੇ ਨੰਗਾ ਕਰਨ ਦੀ ਘਟਨਾ ਦੀਸਖਤ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਦਾਂ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਤੇ ਸਾਫ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥਾਂ ਲੈਣ ਅਅੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸਿ਼ਸ਼ ਕਰਨ ਵਾਲਿਆਂ ਦੇ ਵਿਰੁੱਧ ਸਖ਼ਤੀ ਕੀਤੀ ਜਾਵੇਗੀ। ਉਨ੍ਹਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਿੰਸਾ ਦੀਆਂ ਘਟਨਾਵਾਂ ਵਿੱਚ ਸ਼ਾਮਲ ਨਾ ਹੋਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਸਥਿਤੀ ਨੂੰ ਹੋਰ ਵਿਗੜਣ ਤੋਂ ਰੋਕਣ ਲਈ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਦੇ ਨਿਪਟਾਰੇ ਲਈ ਕੋਈ ਹੱਲ ਕੱਢਣ।
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਰਾਸ਼ਟਰੀ ਜਨਰਲ ਸੈਕਟਰੀ ਤਰੁਣ ਚੁੱਖ ਨੇ ਭਾਜਪਾ ਵਿਧਾਇਕ ਅਰੁਣ ਨਾਰੰਗ ਉੱਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂਅ ਦੀ ਕੋਈ ਚੀਜ਼ ਦਿਖਾਈ ਨਹੀਂ ਦਿੰਦੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਤੇ ਕਾਂਗਰਸ ਸਰਕਾਰ ਦੀ ਸਖਤ ਨੁਕਤਾਚੀਨੀ ਕਰਦੇ ਹੋਏ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਧਾਇਕ ਅਰੁਣ ਨਾਰੰਗ ਉੱਤੇ ਹਮਲੇ ਬਾਰੇ ਟਵੀਟ ਕੀਤਾ ਕਿ ਇਹ ਲੋਕਤੰਤਰੀ ਸਿਧਾਂਤਾਂ ਦੇ ਵਿਰੁੱਧ ਹੈ, ਮੈਂ ਇਸ ਦੀ ਸਖ਼ਤ ਨਿੰਦਾ ਕਰਦਾ ਹਾਂ।ਉਨ੍ਹਾਂ ਲਿਖਿਆ ਕਿ ਏਹੋ ਜਿਹੀਆਂ ਹਰਕਤਾਂ ਦੇ ਕਾਰਨ ਕਿਸਾਨਾਂ ਦਾ ਸ਼ਾਂਤਮਈ ਸੰਘਰਸ਼ ਬਦਨਾਮ ਹੋ ਰਿਹਾ ਹੈ, ਇਹ ਬਹੁਤ ਹੀ ਸ਼ਰਮਨਾਕ ਕਾਰਾ ਹੈ।
ਦੂਸਰੇ ਪਾਸੇ ਪੁਲਸ ਨੇ ਅੱਜ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਦੇ ਬਾਰੇਕੇਸ ਦਰਜ ਕਰ ਲਿਆ ਹੈ। ਜਿ਼ਲਾ ਪੁਲਸ ਅਧਿਕਾਰੀਆਂਨੇ ਦੱਸਿਆ ਕਿਅੱਜ ਜਦੋਂ ਅਰੁਣ ਨਾਰੰਗ ਮਲੋਟ ਵਿੱਚ ਮੀਟਿੰਗ ਲਈ ਆਏ ਤਾਂ ਕੁਝ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਉਨ੍ਹਾਂ ਉੱਤੇ ਹਮਲੇ ਤੋਂ ਬਚਾਅ ਲਈ ਐੱਸ ਪੀ ਹੈਡਕੁਆਰਟਰ ਗੁਰਮੇਲ ਸਿੰਘ ਅਤੇ ਪੁਲਸ ਨੇ ਪੂਰੀ ਕੋਸ਼ਿਸ਼ ਕੀਤੀ ਤੇ ਐੱਸ ਪੀ ਗੁਰਮੇਲ ਸਿੰਘ ਜ਼ਖਮੀ ਹੋ ਗਏ। ਇਸ ਬਾਰੇਐੱਸ ਪੀ(ਐੱਚ) ਗੁਰਮੇਲ ਸਿੰਘ ਦੇ ਬਿਆਨਾਂ ਉੱਤੇ ਇੰਡੀਅਨ ਪੀਨਲ ਕੋਡ ਦੀ ਧਾਰਾ 307, 353, 186, 188, 332, 342, 506, 148 ਅਤੇ 149 ਹੇਠ ਥਾਣਾ ਸਿਟੀ ਮਲੋਟ ਵਿੱਚਕੇਸ ਨੰਬਰ 56 ਦਰਜ ਕਰ ਕੇ 7 ਕਿਸਾਨ ਆਗੂਆਂ ਨੂੰ ਨਾਮਜ਼ਦ ਕੀਤਾ ਅਤੇ 250-300 ਲੋਕ ਅਣਪਛਾਤੇ ਲਿਖੇ ਹਨ। ਜਿਹੜੇ ਸੱਤਾਂ ਦੇ ਨਾਮ ਦੋਸ਼ੀਆਂ ਵਿੱਚ ਹਨ, ਉਨ੍ਹਾਂ ਵਿਚ ਲਖਨਪਾਲ ਉਰਫ ਲੱਖਾ ਆਲਮਵਾਲਾ, ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿ਼ਲਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ, ਜਨਰਲ ਸੈਕਟਰੀ ਨਿਰਮਲ ਸਿੰਘ ਜੱਸੇਆਣਾ, ਨਾਨਕ ਸਿੰਘ ਫੱਕਰਸਰ,ਕੁਲਵਿੰਦਰ ਸਿੰਘ ਦਾਨੇਵਾਲਾ, ਰਾਜਵਿੰਦਰ ਸਿੰਘ ਜੰਡਵਾਲਾ ਅਤੇ ਅਵਤਾਰ ਸਿੰਘ ਫੱਕਰਸਰ ਸ਼ਾਮਲ ਹਨ ਅਤੇ ਬਾਕੀ ਦੋਸ਼ੀ ਅਣਪਛਾਤੇ ਲਿਖੇ ਗਏ ਹਨ।

Read More Latest News Updates

ਪੰਜਾਬੀ ਖ਼ਬਰਾਂ

ਗ਼ੈਰਕਾਨੂੰਨੀ ਮਾਈਨਿੰਗ ਦੇ ਮੁੱਦੇ ਉੱਤੇ ਪੰਜਾਬ ਨੂੰ ਸੁਪਰੀਮ ਕੋਰਟ ਦਾ ਨੋਟਿਸ

Published

on

supreme court

ਨਵੀਂ ਦਿੱਲੀ, 18 ਅਪਰੈਲ, -ਭਾਰਤ ਦੀ ਸੁਪਰੀਮ ਕੋਰਟ ਨੇ ਪੰਜਾਬ ਵਿਚਲੇ ਮਾਈਨਰਮਿਨਰਲ ਦੀ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਤਿੰਨ ਹਫ਼ਤੇ ਵਿਚ ਜਵਾਬ ਮੰਗਿਆ ਹੈ। ਜਸਟਿਸ ਵਿਨੀਤ ਸਰਨ ਤੇ ਜਸਟਿਸ ਆਰ ਸੁਬਰਾਮਣੀਅਮ ਦੇ ਬੈਂਚ ਨੇ ਇਹ ਨੋਟਿਸ ਬਚਿੱਤਰ ਸਿੰਘ ਦੀ ਅਰਜ਼ੀ ਉੱਤੇ ਜਾਰੀ ਕੀਤਾ ਹੈ, ਜਿਸ ਨੇ ਐੱਨ ਜੀ ਟੀ(ਨੈਸ਼ਨਲ ਗਰੀਨ ਟ੍ਰਿਬਿਊਨਲ) ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ।
ਬੀਤੇ ਸ਼ੁੱਕਰਵਾਰ ਉਸ ਦੇ ਵਕੀਲ ਰਿਸ਼ੀ ਮਲਹੋਤਰਾ ਨੇ ਐੱਨ ਜੀ ਟੀ ਦੇ ਆਦੇਸ਼ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸਕੇਸਵਿੱਚ ਵੱਡੇ ਪੱਧਰ ਉੱਤੇ ਗ਼ੈਰਕਾਨੂੰਨੀ ਮਾਈਨਿੰਗ ਉੱਤੇ ਤੁਰੰਤ ਰੋਕ ਲਾਉਣ ਦਾ ਆਦੇਸ਼ ਦੇਣ ਦੀ ਥਾਂਸਿਰਫ਼ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਗ਼ੈਰਕਾਨੂੰਨੀ ਮਾਈਨਿੰਗ ਦੀ ਸਮੱਸਿਆ ਨਾਲ ਨਿਪਟਣ ਦੇਯੋਗ ਨਿਯਮ ਅਤੇ ਤੰਤਰ ਬਣਾਏ। ਉਨ੍ਹਾਂ ਕਿਹਾ ਕਿਐੱਨ ਜੀ ਟੀ ਨੇ ਪੰਜਾਬ ਸਰਕਾਰ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ, ਪਰ ਤਿੰਨ ਮਹੀਨੇ ਵਿਚ ਜਦੋਂ ਕੁਝ ਨਾ ਹੋਇਆ ਤਾਂ ਉਨ੍ਹਾਂ ਸੁਪਰੀਮ ਕੋਰਟ ਨੂੰਅਰਜ਼ੀਪੇਸ਼ ਕੀਤੀ ਹੈ। ਅਦਾਲਤ ਨੇ ਰਿਸ਼ੀ ਮਲਹੋਤਰਾ ਦੀਆਂ ਦਲੀਲਾਂ ਸੁਣਨ ਪਿੱਛੋਂ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿਚ ਪੰਜਾਬ ਵਿਚ ਵੱਡੇ ਪੱਧਰ ਉੱਤੇ ਮਾਈਨਰ ਮਿਨਰਲ ਜਿਵੇਂ ਰੇਤ, ਬੱਜਰੀ ਆਦਿ ਦੀ ਮਾਈਨਿੰਗ ਦਾ ਦੋਸ਼ ਲਾਇਆ ਗਿਆ ਹੈ। ਇਸ ਬਾਰੇ ਪਹਿਲਾਂ ਐੱਨ ਜੀ ਟੀਕੋਲਅਰਜ਼ੀ ਦਿੱਤੀ ਗਈ ਸੀ। ਤਾਜ਼ਾ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਪੂਰੇ ਪੰਜਾਬ ਵਿਚ ਵਾਤਾਵਰਨ ਮਨਜ਼ੂਰੀ ਤੋਂ ਬਿਨਾਂ ਸਥਾਨਕ ਖੇਤਰ ਅਤੇ ਨਦੀਆਂ ਕਿਨਾਰੇ ਨਿੱਜੀ ਸਟੋਨ ਕਰੱਸ਼ਰ ਗ਼ੈਰ-ਕਾਨੂੰਨੀ ਮਾਈਨਿੰਗ ਕਰ ਰਹੇ ਹਨ ਅਤੇ ਜਿਨ੍ਹਾਂ ਕੇਸਾਂ ਵਿਚ ਵਾਤਾਵਰਨ ਮਨਜ਼ੂਰੀ ਹੈ, ਉਨ੍ਹਾਂ ਵਿਚ ਵੀ ਕਾਨੂੰਨ ਮੁਤਾਬਕ ਸਬੰਧਤ ਮਾਈਨਿੰਗ ਅਧਿਕਾਰੀ ਨੇ ਵਾਤਾਵਰਨ ਦੀਮਨਜ਼ੂਰੀ ਸਬੰਧਤ ਠੇਕੇਦਾਰ ਨੂੰ ਟਰਾਂਸਫਰ ਨਹੀਂ ਕੀਤੀ, ਜੋ ਕਾਨੂੰਨੀ ਤੌਰ ਉੱਤੇ ਜ਼ਰੂਰੀ ਹੈ। ਇਸ ਗ਼ੈਰ-ਕਾਨੂੰਨੀ ਮਾਈਨਿੰਗ ਵਿਚ ਨਿੱਜੀ ਸਟੋਨ ਕਰੱਸ਼ਰਾਂ ਵਾਲਿਆਂ ਅਤੇ ਸਰਕਾਰ ਦੀ ਸਾਂਝਦਿੱਸਦੀ ਹੈ। ਪਹਿਲਾਂ ਇਸ ਕੇਸ ਵਿਚ ਐੱਨ ਜੀ ਟੀਕੋਲੋਂ ਗ਼ੈਰਕਾਨੂੰਨੀ ਮਾਈਨਿੰਗ ਦੀ ਜਾਂਚ ਲਈ ਸਾਂਝੀ ਕਮੇਟੀ ਦੀ ਰਿਪੋਰਟ ਮੰਗੀ ਤਾਂ ਸਾਂਝੀ ਕਮੇਟੀ ਨੇ ਐੱਨ ਜੀ ਟੀਨੂੰ ਦਿੱਤੀ ਰਿਪੋਰਟ ਵਿਚ ਵੱਡੇ ਪੱਧਰ ਉੱਤੇ ਗ਼ੈਰਕਾਨੂੰਨੀ ਮਾਈਨਿੰਗ ਦੀ ਗੱਲ ਕਹੀ ਸੀ। ਇਸ ਦੇ ਬਾਵਜੂਦ ਐੱਨ ਜੀ ਟੀ ਨੇ ਗ਼ੈਰਕਾਨੂੰਨੀ ਮਾਈਨਿੰਗਨੂੰ ਤੁਰੰਤ ਰੋਕ ਲਾਉਣ ਲਈ ਕਿਸੇ ਤਰ੍ਹਾਂ ਦਾ ਆਦੇਸ਼ ਜਾਰੀ ਨਹੀਂ ਕੀਤਾ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਹਰਿਆਣਾ ਦੇ ਚੀਫ ਸੈਕਟਰੀ ਦੀ ਕੋਠੀ ਵਿੱਚ ਵੜਨ ਦੀ ਕੋਸ਼ਿਸ਼ ਕਰਦੀ ਔਰਤ ਗ੍ਰਿਫਤਾਰ

Published

on

Woman arrested

ਚੰਡੀਗੜ੍ਹ, 18 ਅਪ੍ਰੈਲ – ਹਰਿਆਣਾ ਦੇ ਚੀਫ ਸੈਕਟਰੀ ਵਿਜੇ ਵਰਧਨ ਦੀ ਚੰਡੀਗੜ੍ਹ ਸੈਕਟਰ ਸੱਤ ਵਾਲੀ ਸਰਕਾਰੀ ਰਿਹਾਇਸ਼ ਵਿੱਚ ਕੱਲ੍ਹ ਇੱਕ ਔਰਤ ਨੇ ਜਬਰੀ ਵੜਨ ਦੀ ਕੋਸ਼ਿਸ਼ ਕੀਤੀ। ਉਹ ਲੜਕੀ ਉਥੇ ਡਿਊਟੀ ਵਾਲੇ ਪੁਲਸ ਕਾਂਸਟੇਬਲ ਨੂੰ ਧੱਕਾ ਮਾਰ ਕੇ ਜਬਰੀ ਅੰਦਰ ਵੜ ਗਈ ਅਤੇ ਉਸ ਨੂੰ ਬਾਹਰ ਕੱਢਣ ਦੇ ਬਾਅਦ ਫਿਰ ਉਸ ਨੇ ਦੀਵਾਰ ਟੱਪ ਕੇ ਇਸ ਸਰਕਾਰੀ ਕੋਠੀ ਵਿੱਚ ਵੜਨ ਦੀ ਕੋਸ਼ਿਸ਼ ਕੀਤੀ।
ਡਿਊਟੀ ਕਾਂਸਟੇਬਲ ਦੀ ਸ਼ਿਕਾਇਤ ਉੱਤੇ ਸੈਕਟਰ 26 ਥਾਣੇ ਦੀ ਪੁਲਸ ਨੇ ਹਰਿਆਣਾ ਦੇ ਝੱਜਰ ਦੀ ਵਸਨੀਕ ਪ੍ਰੀਤੀ ਜਾਖੜ ਨੂੰ ਟ੍ਰੈਸਪਾਸਿੰਗ ਅਤੇ ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਉਣ ਦੇ ਦੋਸ਼ ਹੇਠ ਇੱਕ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਇਸ ਮਗਰੋਂ ਉਸ ਨੂੰ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕਰ ਕੇ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਸ ਦੇ ਅਨੁਸਾਰ ਹਰਿਆਣਾ ਦੇ ਚੀਫ ਸੈਕਟਰੀ ਦੀ ਸਰਕਾਰੀ ਕੋਠੀ ਵਿੱਚ ਡਿਊਟੀ ਉੱਤੇ ਤੈਨਾਤ ਹਰਿਆਣਾ ਪੁਲਸ ਦੇ ਕਾਂਸਟੇਬਲ ਪੰਕਜ ਕੁਮਾਰ ਨੇ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸੈਕਟਰ ਸੱਤ ਦੀ ਸਰਕਾਰੀ ਕੋਠੀ ਹਰਿਆਣਾ ਦੇ ਚੀਫ ਸੈਕਟਰੀ ਵਿਜੇ ਵਰਧਨ ਦੇ ਨਾਂਅ ਅਲਾਟ ਹੈ। ਕੱਲ੍ਹ ਸਵੇਰੇ ਪੌਣੇ ਅੱਠ ਵਜੇ ਜਦ ਵਿਜੇ ਵਰਧਨ ਓਥੇ ਮੌਜੂਦ ਸਨ ਤਾਂ ਇੱਕ ਔਰਤ ਆਈ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹੈ। ਉਸ ਨੇ ਆਪਣੀ ਪਛਾਣ ਹਰਿਆਣਾ ਦੇ ਝੱਜਰ ਦੀ ਵਸਨੀਕ ਪ੍ਰੀਤੀ ਜਾਖੜ ਦੇ ਤੌਰ ਉੱਤੇ ਦੱਸੀ। ਸਕਿਓਰਿਟੀ ਵਿੱਚ ਤੈਨਾਤ ਮੁਲਾਜ਼ਮਾਂ ਨੇ ਚੀਫ ਸੈਕਟਰੀ ਨੂੰ ਇਸ ਬਾਰੇ ਪੁੱਛਿਆ। ਉਨ੍ਹਾਂ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਕਾਂਸਟੇਬਲ ਪੰਕਜ ਨੇ ਉਸ ਲੜਕੀ ਨੂੰ ਐਂਟਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਉੱਤੇ ਔਰਤ ਉਸ ਨੂੰ ਧੱਕਾ ਦੇ ਕੇ ਜਬਰੀ ਰਿਹਾਇਸ਼ ਵਿੱਚ ਵੜ ਗਈ। ਸਕਿਓਰਿਟੀ ਵਿੱਚ ਤੈਨਾਤ ਮੁਲਾਜ਼ਮਾਂ ਨੇ ਔਰਤ ਨੂੰ ਫੌਰਨ ਬਾਹਰ ਕੱਢਿਆ ਤਾਂ ਉਸ ਨੇ ਰਿਹਾਇਸ਼ ਦੀ ਕੰਧ ਉੱਤੇ ਚੜ੍ਹ ਕੇ ਫਿਰ ਘਰ ਵਿੱਚ ਵੜਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਮੁਲਾਜ਼ਮਾਂ ਨੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਤਾਂ ਚੰਡੀਗੜ੍ਹ ਪੁਲਸ ਨੇ ਆ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਫਾਟਕ ਉਤੇ ਟਰੇਨ ਦੀ ਲਪੇਟ ਵਿੱਚ ਆ ਕੇ ਨੌਜਵਾਨ ਦੀ ਮੌਤ

Published

on

death

ਜਲੰਧਰ, 18 ਅਪ੍ਰੈਲ – ਕੱਲ੍ਹ ਸਵੇਰੇ ਸਥਾਨਕ ਸੋਢਲ ਰੇਲਵੇ ਫਾਟਕ ਨੇੜੇ ਇੱਕ ਬਾਈਕ ਸਵਾਰ ਨੌਜਵਾਨ ਹੈਡਫੋਨ ਲਾ ਕੇ ਬੰਦ ਫਾਟਕ ਕਰਾਸ ਕਰਨ ਸਮੇਂ ਟਰੇਨ ਦੀ ਲਪੇਟ ਵਿੱਚ ਆ ਗਿਆ ਤੇ ਘਟਨਾ ਸਥਾਨ ਉੱਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ (30) ਪੁੱਤਰ ਮੋਹਨ ਸਿੰਘ ਪਿੰਡ ਨੰਗਲ ਸਲੇਮਪੁਰ ਵਜੋਂ ਹੋਈ ਹੈ, ਜਿਸ ਬਾਰੇ ਰੇਲਵੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਸਵੇਰੇ ਲਗਭਗ ਨੌਂ ਵਜੇ ਅੰਮ੍ਰਿਤਸਰ ਵੱਲੋਂ ਪੱਛਮ ਐਕਸਪ੍ਰੈਸ ਟਰੇਨ ਆਉਣ ਤੋਂ ਪਹਿਲਾਂ ਗੇਟਮੈਨ ਨੇ ਸੋਢਲ ਫਾਟਕ ਨੂੰ ਬੰਦ ਕੀਤਾ ਹੋਇਆ ਸੀ। ਇਸੇ ਦੌਰਾਨ ਇੱਕ ਨੌਜਵਾਨ, ਜਿਸ ਨੇ ਹੈਡਫੋਨ ਲਾਏ ਹੋਏ ਸਨ, ਬਾਈਕ ਉੱਤੇ ਬੰਦ ਫਾਟਕ ਨੂੰ ਕਰਾਸ ਕਰਨ ਲੱਗਾ। ਦੂਜੇ ਪਾਸਿਓਂ ਟਰੇਨ ਆ ਰਹੀ ਦਾ ਉਸ ਨੂੰ ਪਤਾ ਨਹੀਂ ਲੱਗਾ। ਅੱਖੀਂ ਦੇਖਣ ਵਾਲਿਆਂ ਮੁਤਾਬਕ ਟਰੇਨ ਦੇ ਡਰਾਈਵਰ ਨੇ ਕਈ ਵਾਰ ਹਾਰਨ ਵਜਾਇਆ। ਗੇਟਮੈਨ ਅਤੇ ਮੌਜੂਦ ਲੋਕਾਂ ਨੇ ਵੀ ਨੌਜਵਾਨ ਨੂੰ ਕਾਫੀ ਆਵਾਜ਼ਾਂ ਮਾਰੀਆਂ, ਪਰ ਹੈਡਫੋਨ ਲੱਗੇ ਹੋਣ ਕਾਰਨ ਉਸ ਨੂੰ ਸੁਣਾਈ ਨਹੀਂ ਦਿੱਤੀਆਂ। ਡਰਾਈਵਰ ਨੇ ਬ੍ਰੇਕ ਲਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਟਰੇਨ ਰੁਕਣ ਤੋਂ ਪਹਿਲਾਂ ਉਹ ਨੌਜਵਾਨ ਟਰੇਨ ਨਾਲ ਟਕਰਾ ਗਿਆ ਤੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਉੱਤੇ ਥਾਣਾ ਜੀ ਆਰ ਪੀ ਦੇ ਏ ਐਸ ਆਈ ਹੀਰਾ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਪੁਲਸ ਨੂੰ ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕ ਨੇ ਹੈਡਫੋਨ ਲਾਏ ਹੋਏ ਸਨ। ਏ ਐਸ ਆਈ ਹੀਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਾਰ ਬੱਚੇ (ਦੋ ਲੜਕੀਆਂ ਅਤੇ ਦੋ ਲੜਕੇ ਹਨ) ਉਹ ਕਿਸੇ ਲੱਕੜ ਕਾਰੋਬਾਰੀ ਕੋਲ ਕੰਮ ਕਰਦਾ ਸੀ।ਪਰਵਾਰਕ ਮੈਂਬਰਾਂ ਮੁਤਾਬਕ ਗੁਰਮੇਲ ਸਿਵਲ ਹਸਪਤਾਲ ਵਿੱਚ ਕਿਸੇ ਜਾਣੂ ਦਾ ਹਾਲ-ਚਾਲ ਜਾਨਣ ਲਈ ਘਰੋਂ ਨਿਕਲਿਆ ਸੀ ਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca