Aamir's daughter was also sexually abused at the age of 14
Connect with us [email protected]

ਫਿਲਮੀ ਦੁਨੀਆ

ਆਮਿਰ ਦੀ ਧੀ ਨਾਲ ਵੀ 14 ਸਾਲ ਦੀ ਉਮਰ ਵਿੱਚ ਸੈਕਸ ਸੋਸ਼ਣ ਹੋਇਆ ਸੀ

Published

on

Aamir Khan's daughter Ira Khan

ਮੁੰਬਈ, 3 ਨਵੰਬਰ – ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਧੀ ਇਰਾ ਖਾਨ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਨੂੰ ਦੇਖ ਕੇ ਹਰ ਕਿਸੇ ਨੂੰ ਹੈਰਾਨੀ ਹੋਈ ਸੀ। ਇਰਾ ਖਾਨ ਨੇ ਇਸ ਵੀਡੀਓ ਵਿੱਚ ਆਪਣੇ ਡਿਪ੍ਰੈਸ਼ਨ ਵਿੱਚ ਹੋਣ ਦਾ ਐਲਾਨ ਕੀਤਾ ਸੀ।
ਕੱਲ੍ਹ ਇੱਕ ਵਾਰ ਫਿਰ ਇਰਾ ਖਾਨ ਨੇ ਆਪਣੇ ਯੂਟਿਊਬ ਚੈਨਲ ਅਤੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਇਰਾ ਆਪਣੇ ਮਾਪਿਆਂ ਦੇ ਤਲਾਕ ਬਾਰੇ ਵੀ ਗੱਲ ਕਰਦੀ ਹੈ ਅਤੇ ਕਹਿੰਦੀ ਹੈ- ‘ਜਦ ਮੈਂ ਛੋਟੀ ਸੀ ਤਾਂ ਮੇਰੇ ਮਾਪਿਆਂ ਦਾ ਤਲਾਕ ਹੋ ਗਿਆ, ਪਰ ਉਸ ਨੂੰ ਲੈ ਕੇ ਮੈਨੂੰ ਕੋਈ ਵੱਡਾ ਸਦਮਾ ਪਹੁੰਚਿਆ ਹੋਵੇ, ਅਜਿਹਾ ਕੁਝ ਨਹੀਂ ਹੋਇਆ। ਮੇਰੇ ਮਾਂ-ਬਾਪ ਅਜੇ ਵੀ ਚੰਗੇ ਦੋਸਤ ਹਨ, ਕੋਈ ਵੰਡਿਆ ਹੋਇਆ ਪਰਵਾਰ ਨਹੀਂ ਹੈ। ਜਦ ਮੈਂ ਛੇ ਸਾਲ ਦੀ ਸੀ ਤਾਂ ਮੈਨੂੰ ਟੀ ਬੀ ਆਈ ਹੋਈ। ਟੀ ਬੀ ਮੇਰੇ ਲਈ ਇੰਨੀ ਬੁਰੀ ਚੀਜ਼ ਨਹੀਂ ਸੀ ਕਿ ਮੈਂ ਇੰਨਾ ਦੁੱਖੀ ਹੁੰਦੀ। ਜਦ ਮੈਂ 14 ਸਾਲ ਦੀ ਸੀ ਤਾਂ ਮੇਰਾ ਯੋਨ ਸੋਸ਼ਣ ਹੋਇਆ ਸੀ, ਤਾਂ ਮੈਨੂੰ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ, ਪਰ ਜਦ ਮੈਨੂੰ ਪਤਾ ਲੱਗਾ ਤਾਂ ਮੈਨੂੰ ਬੁਰਾ ਲੱਗਾ ਕਿ ਮੈਂ ਆਪਣੇ ਨਾਲ ਇਹ ਕਿਉਂ ਹੋਣ ਦਿੱਤਾ, ਪਰ ਇਹ ਵੀ ਕੋਈ ਜ਼ਿੰਦਗੀ ਭਰ ਦਾ ਇੰਨਾ ਵੱਡਾ ਸਦਮਾ ਨਹੀਂ ਸੀ ਕਿ ਮੈਂ ਡਿਪ੍ਰੈਸ਼ਨ ਵਿੱਚ ਜਾਵਾਂ। ਮੈਨੂੰ ਘੁਟਣ ਹੋ ਰਹੀ ਹੈ, ਮੈਂ ਰੋ ਰਹੀ ਹਾਂ, ਇਹ ਮੈਂ ਆਪਣੇ ਦੋਸਤਾਂ ਅਤੇ ਮਾਂ-ਬਾਪ ਨੂੰ ਦੱਸ ਸਕਦੀ ਹਾਂ, ਪਰ ਕੀ ਦੱਸਾਂ। ਉਹ ਮੇਰੇ ਤੋਂ ਪੁੱਛਣਗੇ ਤਾਂ ਮੈਂ ਕੀ ਕਹਾਂਗੀ।’

ਫਿਲਮੀ ਦੁਨੀਆ

ਕੰਗਣਾ ਰਣੌਤ ਤੇ ਰੰਗੋਲੀ ਨੂੰ ਮੁੰਬਈ ਪੁਲਸ ਦਾ ਤੀਜੀ ਵਾਰ ਸੰਮਨ

Published

on

kangna ranout

ਮੁੰਬਈ, 19 ਨਵੰਬਰ – ਮੁੰਬਈ ਪੁਲਸ ਨੇ ਕੱਲ੍ਹ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਫਿਰਕੂ ਤਣਾਅ ਫੈਲਾਉਣ ਲਈ ਸੋਸ਼ਲ ਮੀਡੀਆ ‘ਤੇ ਇਤਰਾਜ਼ ਯੋਗ ਟਿੱਪਣੀਆਂ ਕਰਨ ਵਿਰੁੱਧ 23 ਤੇ 24 ਨਵੰਬਰ ਨੂੰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਵਰਨਣ ਯੋਗ ਹੈ ਕਿ ਮੁੰਬਈ ਪੁਲਸ ਨੇ ਇਸ ਮਾਮਲੇ ‘ਚ ਬਾਂਦਰਾ ਪੁਲਸ ਸਾਹਮਣੇ ਪੇਸ਼ੀ ਲਈ ਕੰਗਣਾ ਨੂੰ ਤੀਸਰੀ ਵਾਰ ਕਿਹਾ ਹੈ। ਇਸ ਤੋਂ ਪਹਿਲਾਂ 26 ਤੇ 27 ਅਕਤੂਬਰ ਨੂੰ ਪੇਸ਼ੀ ਲਈ ਕਿਹਾ ਸੀ, ਪਰ ਉਹ ਪੇਸ਼ ਨਹੀਂ ਹੋਈ ਸੀ। ਫਿਰ ਕੰਗਣਾ ਨੂੰ 9 ਤੇ 10 ਨਵੰਬਰ ਨੂੰ ਪੇਸ਼ ਹੋਣ ਨੂੰ ਕਿਹਾ ਸੀ, ਪਰ ਉਹ ਪੇਸ਼ ਨਹੀਂ ਹੋਈ। ਕੰਗਣਾ ਨੇ ਪੁਲਸ ਨੂੰ ਕਿਹਾ ਸੀ ਕਿ ਉਹ ਆਪਣੇ ਪਰਵਾਰ ‘ਚ ਵਿਆਹ ਹੋਣ ਕਰਕੇ ਪੇਸ਼ ਨਹੀਂ ਹੋ ਸਕਦੀ ਅਤੇ 15 ਨਵੰਬਰ ਤੋਂ ਬਾਅਦ ਆ ਸਕਦੀ ਹੈ। ਦੋਵੇਂ ਭੈਣਾਂ ਖ਼ਿਲਾਫ਼ ਸੋਸ਼ਲ ਮੀਡੀਆ ਰਾਹੀਂ ਫਿਰਕੂ ਤਣਾਅ ਫੈਲਾਉਣ ਦਾ ਕੇਸ ਦਰਜ ਹੈ। ਬਾਂਦਰਾ ਮੈਟਰੋਪੁਲਿਟਨ ਮੈਜਿਸਟਰੇਟ ਕੋਰਟ ਨੇ ਬਾਲੀਵੁੱਡ ਕਾਸਟਿੰਗ ਨਿਰਦੇਸ਼ਕ ਤੇ ਫਿਟਨੈਸ ਟ੍ਰੇਨਰ ਮੁਨੱਵਰ ਅਲੀ ਸਈਦ ਦੀ ਕੰਗਣਾ ਅਤੇ ਰੰਗੋਲੀ ਖ਼ਿਲਾਫ਼ ਸ਼ਿਕਾਇਤ ਦੀ ਜਾਂਚ ਲਈ ਪੁਲਸ ਨੂੰ ਕਿਹਾ ਸੀ। ਪੁਲਸ ਨੇ ਤੀਜੀ ਵਾਰ ਸੰਮਨ ਭੇਜ ਕੇ ਦੋਵਾਂ ਨੂੰ ਪੇਸ਼ੀ ਲਈ ਕਿਹਾ ਹੈ।

Click Here To Read Punjabi newspaper

Continue Reading

ਫਿਲਮੀ ਦੁਨੀਆ

ਪ੍ਰਸਿੱਧ ਬੰਗਾਲੀ ਅਦਾਕਾਰ ਸੌਮਿੱਤਰਾ ਚੈਟਰਜੀ ਦਾ ਦਿਹਾਂਤ

Published

on

Soumitra Chatterjee death

ਕੋਲਕਾਤਾ, 16 ਨਵੰਬਰ – ਬੰਗਲਾ ਫ਼ਿਲਮਾਂ ਦੇ ਮਸ਼ਹੂਰ ਐਕਟਰ ਸੌਮਿੱਤਰਾ ਚੈਟਰਜੀ ਦਾ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। 85 ਸਾਲ ਦੀ ਉਮਰ ਦੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਇਸ ਅਦਾਕਾਰ ਦੀਆਂ ਇਸ ਸਾਲ 7 ਫ਼ਿਲਮਾਂ ਰਿਲੀਜ਼ ਹੋਈਆਂ ਸਨ। ਬੰਗਲਾ ਫ਼ਿਲਮਾਂ ਦੇ ਮਹਾਂ ਨਾਇਕ ਕਹੇ ਜਾਂਦੇ ਉਤਮ ਕੁਮਾਰ ਦੇ ਨਾਲ ਉਹ ਦੂਜੇ ਸਭ ਤੋਂ ਵੱਡੇ ਬੰਗਾਲੀ ਅਦਾਕਾਰ ਸਨ। ਮੁੱਖ ਮੰਤਰੀ ਮਮਤਾ ਬੈਨਜਰੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਬੇਲਵਿਉ ਹਸਪਤਾਲ ਪੁੱਜੀ ਅਤੇ ਉਨ੍ਹਾਂ ਦੇ ਚਲੇ ਜਾਣ ਨੂੰ ਬੰਗਾਲ ਲਈ ਵੱਡਾ ਧੱਕਾ ਦੱਸਿਆ।
ਪਿਛਲੇ ਅਕਤੂਬਰ ਦੇ ਸ਼ੁਰੂ ਵਿੱਚ ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਪਤਾ ਲੱਗਾ ਸੀ। 5 ਅਕਤੂਬਰ ਨੂੰ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਦੀ ਦੋ ਵਾਰ ਪਲਾਜ਼ਮਾ ਥੈਰੇਪੀ ਕਰਵਾਈ ਗਈ ਸੀ, ਪਰ ਉਸ ਦਾ ਕੋਈ ਅਸਰ ਨਹੀਂ ਪਿਆ। ਹੌਲੀ-ਹੌਲੀ ਸੌਮਿੱਤਰਾ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਉਨ੍ਹਾਂ ਨੂੰ ‘ਲਾਈਫ਼ ਸਪੋਰਟ ਸਿਸਟਮ’ ਉੱਤੇ ਰੱਖਣਾ ਪਿਆ ਸੀ। ਇੱਕ ਦਿਨ ਪਹਿਲਾਂ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਤੇ ਚਿੰਤਾਜਨਕ ਦੱਸੀ ਸੀ। ਉਨ੍ਹਾਂ ਦੀ ਦੇਹ ਨੂੰ ਹਸਪਤਾਲ ਤੋਂ ਪਹਿਲਾਂ ਘਰ, ਫਿਰ ਟੈਕਨੀਸ਼ੀਅਨ ਸਟੂਡੀਓ, ਰਵਿੰਦਰਾ ਸਦਨ ਲਿਜਾਇਆ ਗਿਆ।

Click Here To Read Punjabi news paper online

Continue Reading

ਫਿਲਮੀ ਦੁਨੀਆ

ਅਦਾਕਾਰ ਆਸਿਫ ਬਸਰਾ ਵੱਲੋਂ ਆਤਮ ਹੱਤਿਆ

Published

on

Actor Asif Basra

ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 13 ਨਵੰਬਰ – ਬਾਲੀਵੁੱਡ ਅਭਿਨੇਤਾ ਆਸਿਫ ਬਸਰਾ ਨੇ ਧਰਮਸ਼ਾਲਾ ਨੇੜੇ ਮੈਕਲੋਡਗੰਜ ਵਿੱਚ ਖੁਦਕੁਸ਼ੀ ਕਰ ਲਈ ਹੈ। ਇਸ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।
ਦੱਸਿਆ ਜਾ ਰਿਹਾ ਹੈ ਕਿ ਅਭਿਨੇਤਾ ਆਸਿਫ ਬਸਰਾ ਪਿਛਲੇ ਪੰਜ ਸਾਲ ਤੋਂ ਮੈਕਲੋਡਗੰਜ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਉਨ੍ਹਾਂ ਨਾਲ ਉਨ੍ਹਾਂ ਦੀ ਇੱਕ ਵਿਦੇਸ਼ੀ ਮਹਿਲਾ ਮਿੱਤਰ ਵੀ ਰਹਿੰਦੀ ਸੀ। ਆਸਿਫ ਬਸਰਾ ਬ੍ਰਿਟੇਨ ਦੀ ਇੱਕ ਮਹਿਲਾ ਨਾਲ ਲਿਵ ਇਨ ਰਿਲੇਸ਼ਨ ਵਿੱਚ ਓਥੇ ਰਹਿੰਦੇ ਸਨ। ਕੱਲ੍ਹ ਦੁਪਹਿਰੇ ਉਹ ਆਪਣੇ ਪਾਲਤੂ ਕੁੱਤੇ ਨੂੰ ਘੁਮਾਉਣ ਨਿਕਲੇ ਅਤੇ ਘਰ ਵਾਪਸ ਆ ਕੇ ਉਨ੍ਹਾਂ ਨੇ ਪਾਲਤੂ ਕੁੱਤੇ ਦੀ ਹੀ ਬੈਲਟ ਨਾਲ ਫਾਹਾ ਲਾ ਲਿਆ। ਜਾਂਚ ਵਿੱਚ ਪਤਾ ਲੱਗਾ ਹੈ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਸਨ।ਆਸਿਫ ਬਸਰਾ ਫੇਮਸ ਟੀ ਵੀ ਐਕਟਰ ਸਨ। ਉਨ੍ਹਾਂ ਨੇ ਸੁਸ਼ਾਂਤ ਦੇ ਨਾਲ ‘ਕਾਈ ਪੋ ਛੇ’ ਵਿੱਚ ਵੀ ਕੰਮ ਕੀਤਾ ਸੀ। ਉਹ ਬਾਲੀਵੁੱਡ ਫਿਲਮ ‘ਪਰਜਾਨੀਆਂ’, ‘ਬਲੈਕ ਫ੍ਰਾਈਡੇ’ ਦੇ ਇਲਾਵਾ ਹਾਲੀਵੁੱਡ ਫਿਲਮ ‘ਆਊਟਸੋਰਸ’ ਵਿੱਚ ਵੀ ਨਜ਼ਰ ਆਏ ਸਨ।

Click Here To Read Latest Punjabi news

Continue Reading

ਰੁਝਾਨ