Aam Aadmi Party MLA Somnath Bharti arrested in Uttar Pradesh
Connect with us [email protected]

ਅਪਰਾਧ

ਉੱਤਰ ਪ੍ਰਦੇਸ਼ ਵਿੱਚ ਆਮ ਆਦਮੀ ਪਾਰਟੀ ਦਾ ਵਿਧਾਇਕ ਸੋਮਨਾਥ ਭਾਰਤੀ ਗ੍ਰਿਫਤਾਰ

Published

on

arrest
  • ਵਿਧਾਇਕ ਤੇ ਕਾਲੀ ਸਿਆਹੀ ਵੀ ਸੁੱਟੀ ਗਈ ਅਮੇਠੀ/ਰਾਏ ਬਰੇਲੀ, 12 ਜਨਵਰੀ - ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮ ਨਾਥ ਭਾਰਤੀ ਉੱਤੇ ਕੱਲ੍ਹ ਰਾਏ ਬਰੇਲੀਚ ਪਹਿਲਾਂ ਸਿਆਹੀ ਸੁੱਟੀ ਗਈ ਅਤੇ ਫਿਰ ਉੱਤਰ ਪ੍ਰਦੇਸ਼ ਪੁਲਸ ਨੇ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ। ਸੋਮਨਾਥ ਭਾਰਤੀ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਰਾਜ ਤੇ ਸਰਕਾਰੀ ਹਸਪਤਾਲਾਂ ਖਿਲਾਫ ਇਤਰਾਜ਼ ਯੋਗ ਟਿੱਪਣੀਆਂ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਵਿਧਾਇਕ ਦੀਆਂ ਟਿੱਪਣੀਆਂ ਦੋ ਧਿਰਾਂ ਵਿਚਾਲੇ ਨਫਰਤ ਪੈਦਾ ਕਰਨ ਵਾਲੀਆਂ ਤੇ ਅਪਰਾਧਕ ਧਮਕੀ ਵਾਲੀਆਂ ਹਨ।
    ਇਸ ਗ੍ਰਿਫਤਾਰੀ ਤੋਂ ਕੁਝ ਮਿੰਟ ਪਹਿਲਾਂ ਇੱਕ ਨੌਜਵਾਨ ਨੇ ਵਿਧਾਇਕ ਤੇ ਸਿਆਹੀ ਸੁੱਟੀ। ਰਾਏ ਬਰੇਲੀ ਦੇ ਐਸ ਪੀ ਸ਼ਲੋਕ ਕੁਮਾਰ ਨੇ ਦੱਸਿਆ ਕਿ ਸਿਆਹੀ ਸੁੱਟਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਵੀਡੀਓ ਕਲਿੱਪ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਹਿੰਦੀ ਵਿੱਚ ਕਹਿ ਰਹੇ ਹਨ ਕਿ ‘ਹਸਪਾਤਲਾਂ ਵਿੱਚ ਬੱਚੇ ਪੈਦਾ ਹੋ ਰਹੇ ਹਨ, ਪਰ ਉਹ ਕੁੱਤਿਆਂ ਦੇ ਹਨ।’ ਪੁਲਸ ਮੁਤਾਬਕ ਭਾਰਤੀ ਨੇ ਇੱਕ ਵੀਡੀਓ ਰੀ-ਟਵੀਟ ਕੀਤਾ ਹੈ ਜਿਸ ਵਿੱਚ ਉਹ ਯੂ ਪੀ ਵਿੱਚ ਔਰਤਾਂਤੇ ਅਤਿਆਚਾਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਲਈ ਭੱਦੀ ਸ਼ਬਦਾਵਲੀ ਵਰਤ ਰਹੇ ਹਨ। ਪੁਲਸ ਮੁਤਾਬਕ ਦਿੱਲੀ ਦੇ ਸਾਬਕਾ ਮੰਤਰੀ ਨੂੰ ਭਾਜਪਾ ਵਰਕਰ ਦੀ ਸ਼ਿਕਾਇਤ `ਤੇ ਗ੍ਰਿਫਤਾਰ ਕੀਤਾ ਗਿਆ ਹੈ।
    ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸੂਚਨਾ ਸਲਾਹਕਾਰ ਸ਼ਲਬ ਮਨੀ ਤਿ੍ਰਪਾਠੀ ਨੇ ਕਿਹਾ ਕਿ ਲੋਕਤੰਤਰ ਵਿੱਚ ਹਰੇਕ ਨੂੰ ਚੋਣਾਂ ਲੜਨ, ਸਿਆਸਤ ਕਰਨ ਤੇ ਦੋਸ਼ ਲਾਉਣ ਦਾ ਹੱਕ ਹੈ, ਪਰ ਮੁੱਖ ਮੰਤਰੀ ਖਿਲਾਫ ਭੱਦੀ ਸ਼ਬਦਾਵਲੀ ਵਰਤਣਾ ਠੀਕ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਨੇ ਇੱਕ ਪੁਲਸ ਕਰਮਚਾਰੀ ਦਾ ਵੀ ਨਿਰਾਦਰ ਕੀਤਾ। ਤਿ੍ਰਪਾਠੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਖੁਦ ਮੁੱਖ ਮੰਤਰੀ ਹਨ, ਜੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਖਿਆਲ ਹੈ ਤਾਂ ਉਨ੍ਹਾਂ ਨੂੰ ਸੋਮਨਾਥ ਭਾਰਤੀ ਦੇ ਬਿਆਨ ਲਈ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਭਾਰਤੀ ਖਿਲਾਫ ਆਈ ਪੀ ਸੀ ਦੀਆਂ ਧਾਰਾਵਾਂ 507 ਤੇ 153 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਅਪਰਾਧ

ਗੈਂਗਸਟਰ ਦੀ ਜ਼ਮਾਨਤ ਤੋਂ ਨਾਂਹ ਕਰਨ ਵਾਲੇ ਜੱਜ ਦਾ ਸਵੇਰ ਦੀ ਸੈਰ ਦੌਰਾਨ ਕਤਲ

Published

on

Murder

ਧਨਬਾਦ, 29 ਜੁਲਾਈ, – ਝਾਰਖੰਡ ਰਾਜ ਦੇ ਧਨਬਾਦ ਵਿੱਚਜਿ਼ਲਾ ਤੇ ਐਡੀਸ਼ਨਲ ਸੈਸ਼ਨ ਜੱਜ (ਏਡੀਜੇ) ਉੱਤਮ ਆਨੰਦ ਦੀ ਮੌਤ ਨੂੰ ਪਹਿਲਾਂ ਹਿੱਟ ਐਂਡ ਰੰਨ ਕੇਸ ਮੰਨਿਆ ਗਿਆ ਸੀ, ਪਰ ਇਸ ਘਟਨਾ ਦੇ ਸੀਸੀਟੀਵੀ ਫੁਟੇਜ ਜਾਰੀ ਹੋਣ ਤੋਂ ਬਾਅਦ ਇਹ ਸਾਜਿ਼ਸ਼ ਕਰ ਕੇ ਕੀਤਾ ਕਤਲ ਦਾ ਕੇਸ ਲੱਗਦਾ ਹੈ।
ਵਰਨਣ ਯੋਗ ਹੈ ਕਿ ਧਨਬਾਦ ਵਿੱਚ ਤਾਇਨਾਤ ਏ ਡੀ ਜੇ ਉੱਤਮ ਆਨੰਦ ਬੁੱਧਵਾਰ ਸਵੇਰੇ ਸੈਰ ਕਰ ਰਹੇ ਸਨ ਤਾਂ ਪਿੱਛੋਂ ਆਏ ਇੱਕ ਆਟੋ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਲਹੂ-ਲੁਹਾਣ ਹੋ ਕੇ ਡਿੱਗ ਗਏ ਸਨ।ਉਨ੍ਹਾਂ ਨੂੰ ਸ਼ਹੀਦ ਨਿਰਮਲ ਮਹਾਤੋ ਮੈਡੀਕਲ ਕਾਲਜ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।ਇਸ ਦੇ ਬਾਅਦ ਸਾਹਮਣੇ ਆਏ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਸਾਫ ਹੋ ਗਿਆ ਕਿ ਟੱਕਰਜਾਣ-ਬੁੱਝ ਕੇ ਮਾਰੀ ਗਈ ਸੀਤੇ ਟੱਕਰ ਮਾਰਨ ਵਾਲਾ ਆਟੋ ਰਾਤ ਵੇਲੇ ਚੋਰੀ ਕੀਤਾ ਗਿਆ ਸੀ।ਸੀਸੀਟੀਵੀ ਫੁਟੇਜ ਤੋਂ ਸਾਫ਼ ਦਿੱਸਦਾ ਹੈ ਕਿ ਜੱਜ ਸੜਕ ਕੰਢੇ ਜਾ ਰਹੇ ਸਨਤੇ ਪਿੱਛੋਂ ਆ ਰਿਹਾ ਆਟੋ ਸਿੱਧਾ ਖਾਲੀ ਰੋਡਤੋਂ ਜੱਜ ਵੱਲ ਗਿਆ ਤੇ ਟੱਕਰ ਮਾਰੀ ਸੀ। ਚਾਰ ਸਕਿੰਟਾਂ ਵਿਚ ਵਾਪਰੀਇਸ ਘਟਨਾਤੋਂ ਬਾਅਦ ਆਟੋ ਚਲਾ ਗਿਆ ਅਤੇ ਜੱਜ ਉਥੇ ਲਹੂ-ਲੁਹਾਣ ਪਿਆ ਸੀ। ਪਿੱਛੋਂ ਹਜ਼ਾਰੀਬਾਗ ਜਿ਼ਲੇ ਦੇ ਵਸਨੀਕ ਜੱਜ ਉੱਤਮ ਅਨੰਦ ਦੇ ਕੋਲ ਧਨਬਾਦ ਸ਼ਹਿਰ ਵਿੱਚ ਗੈਂਗਸਟਰ ਅਮਨ ਸਿੰਘ ਸਮੇਤ 15 ਤੋਂ ਵੱਧ ਮਾਫੀਆ ਦੇ ਕੇਸ ਚੱਲਦੇ ਸਨ ਅਤੇ ਪਿੱਛੇ ਜਿਹੇ ਉਸਨੇ ਕਈ ਗੈਂਗਸਟਰਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ। ਉਸਦੀ ਪਤਨੀ ਨੇ ਅਣਪਛਾਤੇ ਕਾਤਲ ਦੇ ਖਿਲਾਫ ਸਿ਼ਕਾਇਤ ਦਰਜ ਕਰਵਾਈ ਹੈ।
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੇ ਸੁਪਰੀਮ ਕੋਰਟ ਤੋਂ ਝਾਰਖੰਡ ਦੇ ਧਨਬਾਦਵਿੱਚ ਏਡੀ ਜੇ ਉੱਤਮ ਆਨੰਦ ਦੇ ਕਤਲ ਦਾ ਆਪਣੇ-ਆਪ ਨੋਟਿਸ ਲੈਣ ਲਈ ਕਿਹਾ ਹੈ।ਚੀਫ ਜਸਟਿਸ ਐੱਨਵੀ ਰਮੰਨਾ ਦੀ ਅਗਵਾਈ ਵਾਲੇ ਬੈਚ ਅੱਗੇ ਵਿਕਰਮ ਸਿੰਘ ਨੇ ਕਿਹਾ ਕਿ ਜੇ ਕਿਸੇ ਗੈਂਗਸਟਰ ਦੀ ਜ਼ਮਾਨਤ ਰੱਦ ਕਰਨ ਪਿੱਛੋਂ ਏਦਾਂ ਜੱਜ ਦੀ ਹੱਤਿਆ ਕੀਤੀ ਜਾਂਦੀ ਹੈ ਤਾਂ ਇਹ ਨਿਆਂਪਾਲਿਕਾ ਲਈ ਖ਼ਤਰਨਾਕ ਹੈ।ਚੀਫ ਜਸਟਿਸ ਐੱਨਵੀ ਰਮੰਨਾ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਬਾਰੇ ਸਵੇਰੇ ਝਾਰਖੰਡ ਹਾਈ ਕੋਰਟ ਦੇ ਚੀਫ ਜਸਸਿਟ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਪੁਲਿਸ ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੂੰ ਇਹ ਕੇਸ ਸੰਭਾਲਣ ਦਿਓ। ਇਸ ਪੜਾਅ ਉੱਤੇ ਸਾਡੇ ਦਸਤਖ਼ਤ ਦੀ ਅਜੇ ਜ਼ਰੂਰਤ ਨਹੀਂ ਜਾਪਦੀ।
ਏ ਡੀ ਜੇ ਉੱਤਮ ਆਨੰਦ ਦੀ ਹੱਤਿਆ ਦੇ ਕੇਸਵਿੱਚ ਆਟੋ ਚਾਲਕ ਲਖਨ ਵਰਮਾ ਅਤੇ ਉਸ ਦੇ ਸਹਿਯੋਗੀ ਰਾਹੁਲ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲਖਨ ਨੇ ਮੰਨਿਆ ਹੈ ਕਿ ਉਸ ਨੇ ਆਟੋ ਨਾਲ ਜੱਜ ਨੂੰ ਟੱਕਰ ਮਾਰੀ ਸੀ। ਜਾਂਚਤੋਂ ਪਤਾ ਲੱਗਾ ਕਿ ਆਟੋ ਮੰਗਲਵਾਰ ਨੂੰ ਚੋਰੀ ਹੋਇਆ ਅਤੇ ਬੁੱਧਵਾਰ ਸਵੇਰੇ 5.08 ਵਜੇ ਉਸ ਨਾਲ ਜੱਜ ਉੱਤਮ ਆਨੰਦ ਨੂੰ ਟੱਕਰ ਮਾਰੀ ਗਈ। ਘਟਨਾ ਤੋਂ ਡੇਢ ਘੰਟੇ ਬਾਅਦ ਕੁਝ ਨੌਜਵਾਨਾਂ ਨੇ ਜੱਜ ਨੂੰ ਹਸਪਤਾਲ ਪੁਚਾਇਆ ਤੇ ਸਵੇਰੇ 9.30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਇਸ ਉੱਤੇ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਝਾਰਖੰਡਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ, ਜੇ ਇਸ ਕੇਸ ਦੀ ਜਾਂਚਵਿੱਚ ਕਿਸੇ ਵੀ ਸਮੇਂ ਅਜਿਹਾ ਲੱਗੇ ਕਿ ਕੋਤਾਹੀ ਹੋ ਰਹੀ ਹੈ ਤਾਂ ਇਸ ਕਤਲ ਕੇਸ ਨੂੰ ਸੀ ਬੀ ਆਈ ਨੂੰ ਸੌਂਪ ਦਿੱਤਾ ਜਾਵੇਗਾ।

Continue Reading

ਅਪਰਾਧ

ਅਕਾਲੀ ਆਗੂ ਦੇ ਇਸ਼ਾਰੇ ਉੱਤੇ ਅਗਵਾ, ਕੁੱਟਮਾਰ ਤੇ ਬੇਹੂਦਗੀ ਕਰਨ ਦਾ ਕੇਸ ਦਰਜ

Published

on

akalidal badal

ਅੰਮ੍ਰਿਤਸਰ, 27 ਜੁਲਾਈ, – ਇਸ ਸ਼ਹਿਰ ਦੇ ਸੁਲਤਾਨਵਿੰਡ ਥਾਣੇ ਦੇ ਪੱਤੀ ਬਾਬਾ ਜੀਵਨ ਸਿੰਘ ਹੇਠਲੇ ਖੇਤਰ ਵਿੱਚ ਕੁਝ ਲੋਕਾਂ ਉੱਤੇ ਵਪਾਰੀ ਨੂੰ ਅਗਵਾ ਕਰਨ, ਕੁੱਟਣ ਅਤੇ ਉਸ ਉੱਤੇ ਪਿਸ਼ਾਬ ਕਰਨ ਦੇ ਦੋਸ਼ ਲੱਗੇ ਹਨ। ਇਹ ਘਟਨਾ 2 ਜੁਲਾਈ ਦੀ ਹੈ ਅਤੇ ਪੁਲਿਸ ਨੇ ਜਾਂਚ ਪਿੱਛੋਂ ਬਿਕਰਮਜੀਤ ਸਿੰਘ ਹੈਪੀ, ਸਾਬਾ ‘ਮੰਤਰੀ’, ਬਲਵਿੰਦਰ ਸਿੰਘ, ਉਸ ਦੇ ਭਰਾ, ਮਨਪ੍ਰੀਤ ਸਿੰਘ ਸਮੇਤ 7 ਦੋਸ਼ੀਆਂ ਦੇ ਵਿਰੁੱਧ ਅਗਵਾ, ਕੁੱਟਮਾਰ, ਪਿਸਤੌਲ ਵਿਖਾ ਕੇ ਧਮਕੀਆਂ ਦੇਣ ਅਤੇ ਵੀਡੀਓ ਵਾਇਰਲ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ।
ਪੀੜਤ ਦਿਲਬਾਗ ਸਿੰਘ ਨੇ ਦੱਸਿਆ ਕਿ ਅਕਾਲੀ ਦਲ ਦੇ ਇਕ ਅਹੁਦੇਦਾਰ ਦੇ ਨੇੜਲੇ ਆਦਮੀ ਉਸ ਨਾਲ ਰੰਜਿਸ਼ ਰੱਖਦੇ ਸਨ ਅਤੇ 2 ਜੁਲਾਈ ਨੂੰ ਜਦੋਂ ਉਹ ਆਪਣੇ ਘਰ ਵਿਚ ਸੀ ਤਾਂ ਬਿਕਰਮਜੀਤ ਹੈਪੀ, ਸਾਬਾ ਮੰਤਰੀ ਤੇ ਬਲਵਿੰਦਰ ਉਸ ਦੇ ਘਰ ਆ ਕੇ ਗਾਲੀ ਗਲੋਚ ਕਰਨ ਲੱਗੇ। ਉਸ ਦੀ ਪਤਨੀ ਰਾਜਵਿੰਦਰ ਕੌਰ ਤੇ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਦੋਸ਼ੀਆਂ ਦੀ ਵੀਡੀਓ ਬਣਾ ਲਈ। ਇਸ ਪਿੱਛੋਂ ਦੋਸ਼ੀ ਫ਼ਰਾਰ ਹੋ ਗਏ। ਸ਼ਾਮ ਨੂੰ ਉਹ ਘਰੋਂ ਕਿਸੇ ਕੰਮ ਗਿਆ ਤਾਂ ਰਾਹ ਵਿਚ ਤਿੰਨਾਂ ਜੀਪ ਸਵਾਰ ਦੋਸ਼ੀਆਂ ਨੇ ਘੇਰ ਕੇ ਅਗਵਾ ਕਰ ਲਿਆ ਅਤੇ ਰਾਹ ਵਿਚ ਕੁੱਟਮਾਰ ਕੀਤੀ ਤੇ ਪੱਗ ਪਾੜ ਦਿੱਤੀ। ਫਿਰਦੋਸ਼ੀ ਬਿਕਰਮ ਹੈਪੀ ਉਸ ਨੂੰ ਆਪਣੇ ਘਰ ਲੈ ਗਿਆ, ਜਿੱਥੇ ਕੁਝ ਹੋਰ ਲੋਕਮੌਜੂਦ ਸਨਅਤੇ ਓਥੇਉਸ ਦੇ ਕੱਪੜੇ ਲੁਹਾ ਕੇ ਕੁੱਟਦੇ ਰਹੇ।ਦੋਸ਼ੀ ਮਨਪ੍ਰੀਤ ਨੇ ਉਦੋਂ ਉਸ ਦੀ ਵੀਡੀਓ ਬਣਾਈ ਅਤੇ ਉਸ ਤੋਂ ਬੈਠਕਾਂ ਲਵਾ ਕੇ ਜ਼ਲੀਲ ਕੀਤਾ। ਇਸ ਦੇ ਬਾਅਦ ਉਹ ਮਸਾਂ ਦੋਸ਼ੀਆਂ ਦੇ ਚੁੰਗਲ ਤੋਂ ਨਿਕਲਿਆ ਤਾਂ ਇਸ ਬਾਰੇ ਕਿਸੇ ਨਾਲ ਜ਼ਿਕਰ ਨਹੀਂ ਕੀਤਾ। ਕੁਝ ਦਿਨ ਪਹਿਲਾਂ ਦੋਸ਼ੀਆਂ ਨੇ ਉਸ ਦੀ ਵੀਡੀਓ ਵਾਇਰਲ ਕੀਤੀ ਤਾਂ ਨਮੋਸ਼ੀ ਕਾਰਨ ਉਹ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਅੱਗੇ ਪੇਸ਼ ਹੋਇਆ।ਥਾਣਾ ਮੁਖੀ ਇੰਸਪੈਕਟਰ ਪਰਨੀਤ ਢਿੱਲੋਂ ਦੇ ਮੁਤਾਬਕ ਪੁਲਿਸ ਜਾਂਚ ਕਰ ਰਹੀ ਹੈਤੇ ਕੇਸ ਵਿਚ ਨਾਂ ਸ਼ਾਮਲ ਕਰ ਕੇਦੋਸ਼ੀਆਂ ਵਿਰੁੱਧ ਛਾਪੇ ਮਾਰ ਰਹੇ ਹਾਂ। ਪੀੜਤ ਮੁਤਾਬਕ ਕੁਝ ਦਿਨ ਪਹਿਲਾਂ ਉਸ ਦਾ ਇੱਕ ਅਕਾਲੀ ਆਗੂ ਨਾਲ ਝਗੜਾ ਹੋ ਗਿਆ ਸੀ, ਜਿਸ ਨੇ ਆਪਣੇ ਗੁੰਡਿਆਂ ਨੂੰ ਕਿਹਾ ਸੀ ਕਿ ਇਸ ਨੂੰ ਸਬਕ ਸਿਖਾਉਣਾ ਹੈ।

Read More Punjab Crime News

Continue Reading

ਅਪਰਾਧ

ਪਤੀ ਦੀ ਕਾਤਲ ਪਤਨੀ ਹੀ ਨਿਕਲੀ, ਤਿੰਨ ਜਣੇ ਗ੍ਰਿਫਤਾਰ

Published

on

arrested

ਮੋਗਾ, 26 ਜੁਲਾਈ – ਜ਼ਿਲ੍ਹਾ ਪੁਲਸ ਨੇ ਸਬਜ਼ੀ ਵਿਕਰੇਤਾ ਦੇ ਕਤਲ ਕੇਸ ਨੂੰ 48 ਘੰਟਿਆਂ ਵਿੱਚ ਹੱਲ ਕਰ ਕੇ ਦੋਸ਼ੀਆਂ ਨੂੰ ਵਾਰਦਾਤ ਲਈ ਵਰਤੇ ਗਏ ਹਥਿਆਰਾਂ ਸਮੇਤ ਫੜਨ ਦਾ ਦਾਅਵਾ ਕੀਤਾ ਹੈ।
ਐਸ ਐਸ ਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੋਗਾ ਥਾਣਾ ਸਿਟੀ ਸਾਊਥ ਮੋਗਾ ਨੂੰ ਸੂਚਨਾ ਮਿਲੀ ਸੀ ਕਿ ਸਬਜ਼ੀ ਵਿਕਰੇਤਾ ਸੁਖਵਿੰਦਰ ਸਿੰਘ ਵਾਸੀ ਪ੍ਰੀਤ ਨਗਰ ਦੀ ਰਾਤ ਨੂੰ ਘਰ ਵਿੱਚ ਸੁੱਤੇ ਦੀ ਹੱਤਿਆ ਹੋ ਗਈ। ਇਸ ਕੇਸ ਨੂੰ ਹੱਲ ਕਰਨ ਲਈ ਸਾਊਥ ਥਾਣਾ ਸਿਟੀ ਸੀ ਆਈ ਏ ਮੋਗਾ ਤੇ ਸਾਈਬਰ ਸੈਲ ਮੋਗਾ ਦੀਆਂ ਟੀਮਾਂ ਨਾਲ ਸਾਂਝੀ ਜਾਂਚ ਟੀਮ ਬਣਾਈ ਸੀ। ਕੇਸ ਦੀ ਜਾਂਚ ਲਈ ਫੋਰੈਂਸਿਕ ਅਤੇ ਡਿਜੀਟਲ ਸਾਧਨ ਵੀ ਵਰਤੇ ਗਏ। ਜਾਂਚ ਦੌਰਾਨ ਸ਼ੱਕ ਦੀ ਸੂਈ ਮ੍ਰਿਤਕ ਦੀ ਵਿਧਵਾ ਅਮਨਦੀਪ ਕੌਰ ਉੱਤੇ ਆ ਗਈ ਤੇ ਸਖਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਜੁਰਮ ਕਬੂਲ ਕਰ ਲਿਆ।ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦੀ ਸੰਦੀਪ ਸਿੰਘ ਨਾਲ ਤਕਰੀਬਨ ਅੱਠ-ਨੌਂ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਐਪ ਰਾਹੀਂ ਨੇੜਤਾ ਹੋ ਗਈ ਸੀ। ਦੋ ਮਹੀਨੇ ਪਹਿਲਾਂ ਉਸ ਨੇ ਸੰਦੀਪ ਤੇ ਜਸਬੀਰ ਸਿੰਘ ਨਾਲ ਮਿਲ ਕੇ ਆਪਣੇ ਪਤੀ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਤਾਂ ਜੋ ਉਹ ਪ੍ਰੇਮੀ ਸੰਦੀਪ ਨਾਲ ਵਿਆਹ ਕਰਵਾ ਸਕੇ। ਕਤਲ ਦੀ ਰਾਤ ਨੂੰ ਉਸ ਨੇ ਸੰਦੀਪ ਲਈ ਦਰਵਾਜ਼ਾ ਖੋਲ੍ਹਿਆ ਅਤੇ ਜਸਬੀਰ ਬਾਹਰ ਮੋਟਰ ਸਾਈਕਲ ਉੱਤੇੇ ਉਡੀਕ ਰਿਹਾ ਸੀ। ਸੰਦੀਪ ਅਤੇ ਅਮਨਦੀਪ ਨੇ ਕੁਹਾੜੀ ਨਾਲ ਸੁਖਵਿੰਦਰ ਦਾ ਗਲਾ ਵੱਢ ਦਿੱਤਾ। ਉਸ ਦੇ ਬਾਅਦ ਸੰਦੀਪ ਤੇ ਜਸਬੀਰ ਫਰਾਰ ਹੋ ਗਏ। ਫਿਰ ਅਮਨਦੀਪ ਨੇ ਬਚਣ ਲਈ ਡਰਾਮਾ ਰਚਣਾ ਸ਼ੁਰੂ ਕੀਤਾ ਅਤੇ ਪਰਵਾਰ ਦੇ ਹੋਰ ਮੈਂਬਰਾਂ ਨੂੰ ਇਸ ਕਤਲ ਬਾਰੇ ਦੱਸਿਆ।ਪੁਲਸ ਨੇ ਕਤਲ ਲਈ ਵਰਤਿਆ ਹਥਿਆਰ ਕੁਹਾੜੀ, ਮੋਟਰਸਾਈਕਲ ਤੇ ਸਬੂਤ ਵਜੋਂ ਖੂਨ ਦੇ ਦਾਗ ਵਾਲੇ ਕੱਪੜੇ ਬਰਾਮਦ ਕਰ ਲਏ ਹਨ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca