A worker returning from Schiller was shot dead
Connect with us [email protected]

ਅਪਰਾਧ

ਸ਼ੈਲਰ ਤੋਂ ਮੁੜਦੇ ਕਾਮੇ ਦੀ ਗੋਲੀਆਂ ਮਾਰ ਕੇ ਹੱਤਿਆ

Published

on

Shot dead

ਫਾਜਿਲਕਾ, 30 ਅਕਤੂਬਰ – ਇਸ ਜ਼ਿਲ੍ਹੇ ਦੇ ਪਿੰਡ ਸੈਦੋਕੇ ਅਤੇ ਜਮਾਲਕੇ ਦੇ ਵਿਚਕਾਰ ਪੈਂਦੇ ਰਸਤੇ ‘ਤੇ ਕੱਲ੍ਹ ਸਵੇਰੇ ਸ਼ੈਲਰ ਤੋਂ ਆਪਣੇ ਘਰ ਜਾ ਰਹੇ ਇੱਕ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਕੁਝ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆ ਦੇ ਬਾਅਦ ਹਮਲਾਵਰ ਮ੍ਰਿਤਕ ਦਾ ਮੋਟਰ ਸਾਈਕਲ ਲੈ ਕੇ ਫਰਾਰ ਹੋ ਗਏ ਅਤੇ ਆਪਣਾ ਮੋਟਰ ਸਾਈਕਲ ਉਥੇ ਛੱਡ ਗਏ। ਲੋਕਾਂ ਨੇ ਹਤਿਆ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਪਿੱਛੋਂ ਪੁਲਸ ਪਹੁੰਚੀ ਅਤੇ ਮ੍ਰਿਤਕ ਦੇ ਪਰਵਾਰ ਵਾਲੇ ਵੀ ਪਹੁੰਚੇ ਅਤੇ ਅਗਲੀ ਜਾਂਚ ਸ਼ੁਰੂ ਕੀਤੀ ਗਈ ਹੈ।
ਡੀ ਐਸ ਪੀ ਜਸਬੀਰ ਸਿੰਘ ਨੂੰ ਮ੍ਰਿਤਕ ਦੇ ਲੜਕੇ ਸਤਨਾਮ ਨੇ ਦੱਸਿਆ ਕਿ ਉਸ ਦਾ ਪਿਤਾ ਰਛਪਾਲ ਸਿੰਘ (47) ਲਾਧੂਕਾ ਮੰਡੀ ਵਿੱਚ ਸ਼ੈਲਰ ‘ਤੇ ਕੰਮ ਕਰਦਾ ਸੀ। ਕੱਲ੍ਹ ਸਵੇਰੇ ਉਹ ਆਪਣੇ ਮੋਟਰ ਸਾਈਕਲ ‘ਤੇ ਸ਼ੈਲਰ ਵਿੱਚ ਗਿਆ ਸੀ। ਸਵੇਰੇ ਕਰੀਬ ਸਾਢੇ ਦਸ ਵਜੇ ਉਹ ਜਦੋਂ ਮੁੜ ਰਿਹਾ ਸੀ ਤਾਂ ਪਿੰਡ ਸੈਦੋਕੇ ਦੇ ਨੇੜੇ ਅਣਜਾਣ ਮੋਟਰ ਸਾਈਕਲ ਸਵਾਰਾਂ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੇ ਦੱਸਿਆ ਕਿ ਹੱਤਿਆ ਕਿਸ ਨੇ ਅਤੇ ਕਿਉਂ ਕੀਤੀ, ਇਸ ਬਾਰੇ ਵਿੱਚ ਕੁਝ ਨਹੀਂ ਪਤਾ ਲੱਗ ਸਕਿਆ। ਡੀ ਐਸ ਪੀ ਜਸਬੀਰ ਸਿੰਘ ਮੁਤਾਬਕ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ।

ਅਪਰਾਧ

ਪਤਨੀ ਵੱਲੋਂ ਪੁੱਤਰ ਅਤੇ ਦੋਹਤੇ ਨਾਲ ਮਿਲ ਕੇ ਪਤੀ ਦਾ ਕਤਲ

Published

on

murder by wife

ਪੱਟੀ, 29 ਨਵੰਬਰ – ਬੱਸ ਅੱਡਾ ਪੱਟੀ ਨੇੜੇ ਮੀਟ ਦੀ ਦੁਕਾਨ ਕਰਦੇ ਇੱਕ ਵਿਅਕਤੀ ਦੀ ਕੱਲ੍ਹ ਰਾਤ ਉਸ ਦੀ ਪਤਨੀ, ਪੁੱਤਰ ਅਤੇ ਦੋਹਤੇ ਵੱਲੋਂ ਸਾਹ ਦਬਾਅ ਕੇ ਹੱਤਿਆ ਕਰ ਦੇਣ ਦੀ ਖਬਰ ਹੈ।
ਥਾਣਾ ਸਿਟੀ ਪੱਟੀ ਦੇ ਐਸ ਐਚ ਓ ਲਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਹਰੀ ਸਿੰਘ ਵਾਸੀ ਪੱਟੀ ਵਜੋਂ ਹੋਈ ਹੈ।ਸੂਚਨਾ ਮਿਲਣ ‘ਤੇ ਪੱਟੀ ਪੁਲਸ ਨੇ ਨੇ ਜਾਂਚ ਕੀਤਾ ਤਾਂ ਭੇਦ ਖੁੱਲ੍ਹਾ ਕਿ ਮ੍ਰਿਤਕ ਦੀ ਪਤਨੀ ਸੀਤਾ ਰਾਣੀ, ਲੜਕਾ ਰਸ਼ਪਾਲ ਸਿੰਘ ਉਰਫ ਗੋਰਾ ਅਤੇ ਦੋਹਤਾ ਲਵਪ੍ਰੀਤ ਸਿੰਘ ਨੇ ਸਲਾਹ ਕਰ ਕੇ ਜਸਪਾਲ ਸਿੰਘ ਦੀ ਹੱਤਿਆ ਕੀਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਜਸਪਾਲ ਸਿੰਘ ਦੀ ਮਾਤਾ ਗਿਆਨ ਕੌਰ ਪਤਨੀ ਕੇਸਰ ਸਿੰਘ ਵਾਸੀ ਵਾਰਡ ਨੰਬਰ 18 ਪੱਟੀ ਨੇ ਦੱਸਿਆ ਕਿ ਉਸ ਦਾ ਲੜਕਾ ਜਸਪਾਲ ਸਿੰਘ 35 ਸਾਲ ਪਹਿਲਾਂ ਸੀਤਾ ਰਾਣੀ ਨੂੰ ਪਤਨੀ ਬਣਾ ਕੇ ਘਰ ਲਿਆਇਆ ਸੀ, ਜਿਸ ਦਾ ਇੱਕ ਪੁੱਤਰ ਰਸ਼ਪਾਲ ਗੋਰਾ ਵਿਹਲਾ ਰਹਿੰਦਾ ਹੈ।ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਦੀ ਲੜਕੀ ਸਿਮਰਨ ਕੌਰ ਉਰਫ ਜੋਤੀ ਪਿੰਡ ਮਾਨੋਚਾਹਲ ਵਿਖੇ ਵਿਆਹੀ ਹੈ ਤੇ ਪਿਛਲੇ ਦੋ-ਤਿੰਨ ਦਿਨਾਂਤੋਂ ਆਪਣੇ ਲੜਕੇ ਲਵਪ੍ਰੀਤ ਸਿੰਘ ਸਮੇਤ ਪੱਟੀ ਵਿਖੇ ਰਹਿ ਰਹੀ ਹੈ। ਬੀਤੀ 27 ਨਵੰਬਰ ਦੀ ਰਾਤ ਰੋਟੀ ਖਾ ਕੇ ਜਦੋਂ ਉਹ ਸੌਂ ਗਏ ਤੇ ਜਸਪਾਲ ਸਿੰਘ ਬਾਹਰ ਲੌਬੀ ਵਿੱਚ ਸੌਂ ਗਿਆ ਤਾਂ ਕਰੀਬ ਰਾਤ 12 ਵਜੇ ਸੀਤਾ ਰਾਣੀ ਨੇ ਚੀਕ ਮਾਰੀ ਤਾਂ ਮੈਂ ਬਾਹਰ ਜਾ ਕੇ ਵੇਖਿਆ ਕਿ ਰਛਪਾਲ ਸਿੰਘ ਉਰਫ ਗੋਰਾ, ਲਵਪ੍ਰੀਤ ਸਿੰਘ ਤੇ ਸੀਤਾ ਰਾਣੀ ਬੈਡ ਉਪਰ ਚੜ੍ਹਕੇ ਜਸਪਾਲ ਸਿੰਘ ਦਾ ਸਾਹ ਘੁੱਟ ਰਹੇ ਸਨ, ਜਿਸ ਨਾਲ ਜਸਪਾਲ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਉਪਰੰਤ ਇਹ ਲੋਕ ਮੈਨੂੰ ਧੂਹ ਕੇ ਅੰਦਰ ਲੈ ਗਏ।ਗਿਆਨ ਕੌਰ ਨੇ ਪੁਲਸ ਨੂੰ ਦੱਸਿਆ ਕਿ ਸੀਤਾ ਰਾਣੀ, ਸਿਮਰਨ ਕੌਰ ਜੋਤੀ, ਰਸ਼ਪਾਲ ਸਿੰਘ ਉਰਫ ਗੋਰਾ ਤੇ ਲਵਪ੍ਰੀਤ ਸਿੰਘ ਨੇ ਜਾਇਦਾਦ ਦੇ ਲਾਲਚ ਵਿੱਚ ਜਸਪਾਲ ਸਿੰਘ ਦੀ ਹੱਤਿਆ ਕੀਤੀ ਹੈ, ਕਿਉਂਕਿ ਇਹ ਲੋਕ ਜਾਇਦਾਦ ਵੇਚਣਾ ਚਾਹੁੰਦੇ ਸਨ ਤੇ ਜਸਪਾਲ ਸਿੰਘ ਵੇਚਣ ਤੋਂ ਰੋਕਦਾ ਸੀ। ਪੁਲਸ ਥਾਣਾ ਸਿਟੀ ਪੱਟੀ ਵਿਖੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Continue Reading

ਅਪਰਾਧ

ਇਕਤਰਫਾ ਪਿਆਰ ਕਾਰਨ ਹੋਇਆ ਸੀ ਨਾਬਾਲਗ ਦਾ ਕਤਲ

Published

on

murder for true love

ਸ੍ਰੀ ਮੁਕਤਸਰ ਸਾਹਿਬ, 29 ਨਵੰਬਰ – ਕਰੀਬ ਸਵਾ ਸਾਲ ਪਹਿਲਾਂ ਇਕਤਰਫਾ ਪਿਆਰ ਵਿੱਚ ਅੰਨ੍ਹੇ ਇੱਕ ਨਾਬਾਲਗ ਲੜਕੇ ਨੇ ਦੂਜੇ ਨਾਬਾਲਗ ਲੜਕੇ ਦਾ ਕਹੀ ਮਾਰਕੇ ਕਤਲ ਕਰ ਦਿੱਤਾ ਸੀ।
ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਜ਼ੀ ਨੇ ਦੱਸਿਆ ਕਿ 17 ਸਤੰਬਰ 2019 ਨੂੰ ਥਾਣਾ ਸਦਰ ਵਿਖੇ ਪੰਨਾ ਲਾਲ ਪੁੱਤਰ ਰਾਮ ਕ੍ਰਿਸ਼ਨ ਵਾਸੀ ਪਿੰਡ ਬਾਊਲੀ (ਕਸਬਾ ਗੋਰਖਪੁਰਾ) ਜ਼ਿਲ੍ਹਾ ਖੁਸ਼ੀਨਗਰ ਯੂ ਪੀ ਮੌਜੂਦਾ ਵਾਸੀ ਪਿੱਛੇ ਲਾਹੌਰੀਆਂ ਦਾ ਢਾਬਾ, ਨੇੜੇ ਪੇਪਰ ਮਿੱਲ ਪਿੰਡ ਰੁਪਾਣਾ ਨੇ ਬਿਆਨ ਦਿੱਤੇ ਕਿ ਉਸ ਦੇ ਨਾਬਾਲਗ ਲੜਕੇ ਕ੍ਰਿਸ਼ਨ (10) ਦਾ ਕਿਸੇ ਵਿਅਕਤੀ ਨੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਦੀ ਜਾਂਚ ਲਈ ਪੁਲਸ ਨੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਸੀ, ਜਿਸ ਦੀ ਅਗਵਾਈ ਐੱਸ ਪੀ (ਪੀ ਬੀ ਆਈ) ਕੁਲਵੰਤ ਰਾਏ ਮੁਕਤਸਰ ਸਾਹਿਬ ਕਰਦੇ ਸਨ। ਇਸ ਜਾਂਚ ਟੀਮ ਵੱਲੋਂ ਛਾਣਬੀਣ ਕਰਨ ‘ਤੇ ਪਤਾ ਲੱਗਾ ਕਿ ਪੰਨਾ ਲਾਲ ਦਾ ਗੁਆਂਢੀ ਮੋਹਨ (ਨਕਲੀ ਨਾਂਅ ਜੁਵੇਨਾਇਲ), ਜੋ ਮ੍ਰਿਤਕ ਦੀ ਭੈਣ ‘ਤੇ ਗਲਤ ਅੱਖ ਰੱਖਦਾ ਸੀ, ਜਿਸ ਵਿੱਚ ਲੜਕੀ ਦੀ ਸਹਿਮਤੀ ਨਹੀਂ ਸੀ। ਇਸ ਬਾਰੇ ਕ੍ਰਿਸ਼ਨ ਨੂੰ ਪਤਾ ਸੀ ਤੇ ਉਹ ਮੋਹਨ ਨੂੰ ਰੋਕਦਾ ਸੀ, ਜਿਸ ‘ਤੇ ਮੋਹਨ ਨੇ ਉਸ ਦਾ ਕਤਲ ਕਰ ਦਿੱਤਾ। ਪੁਲਸ ਵੱਲੋਂ ਜੁਵੇਨਾਇਲ ਮੋਹਨ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਦਿਆਂ ਕਾਬੂ ਕਰ ਲਿਆ ਹੈ, ਜਿਸ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Continue Reading

ਅਪਰਾਧ

500 ‘ਚ ਪੰਜ ਬੋਤਲਾਂ ਦੇਣ ਤੋਂ ਨਾਂਹ ਕਰਨ ‘ਤੇ ਕਾਰਿੰਦੇ ਨੂੰ ਮਾਰ ਸੁੱਟਿਆ

Published

on

The clerk was killed

ਭਵਾਨੀਗੜ੍ਹ, 29 ਨਵੰਬਰ – ਕੱਲ੍ਹ ਰਾਤ ਪਿੰਡ ਨਦਾਮਪੁਰ ਵਿੱਚ ਕੁਲਬੁਰਛਾ ਰੋਡ ਦੇ ਠੇਕੇ ‘ਤੇ ਸ਼ਰਾਬ ਲੈਣ ਆਏ ਪਿਆਕੜਾਂ ਨੇ ਪੰਜ ਸੌ ਰੁਪਏ ਵਿੱਚ ਪੰਜ ਸ਼ਰਾਬ ਦੀਆਂ ਬੋਤਲਾਂ ਨਾ ਦੇਣ ‘ਤੇ ਕਾਰਿੰਦੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਪਤਾ ਲੱਗਾ ਹੈ ਕਿ ਸਕੂਟਰੀ ਸਵਾਰ ਦੋ ਅਣਪਛਾਤੇ ਵਿਅਕਤੀ ਠੇਕੇ ਦੇ ਕਾਰਿੰਦੇ ਤੇ ਠੇਕੇ ਦੇ ਗੁਆਂਢੀ ਦੁਕਾਨਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਫਰਾਰ ਹੋ ਗਏ। ਇਸ ਨਾਲ ਗੰਭੀਰ ਜ਼ਖਮੀ ਹੋਏ 25 ਸਾਲਾ ਠੇਕੇ ਦੇ ਕਾਰਿੰਦੇ ਰਾਜੂ ਲਾਲ ਪੁੱਤਰ ਰਮੇਸ਼ ਸ਼ੁਕਲਾ ਵਾਸੀ ਉਤਰ ਪ੍ਰਦੇਸ਼ ਦੀ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਗੁਆਂਢੀ ਦੁਕਾਨਦਾਰ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸੂਚਨਾ ਮਿਲਣ ਉਤੇ ਪਹੁੰਚੀ ਭਵਾਨੀਗੜ੍ਹ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਠੇਕੇ ਦੇ ਨਾਲ ਦੁਕਾਨ ਕਰਦੇ ਜਸਵੀਰ ਸਿੰਘ ਦੇ ਦੱਸਣ ਮੁਤਾਬਕ ਰਾਤ ਸਾਢੇ ਨੌਂਵਜੇ ਦੇ ਕਰੀਬ ਚਿੱਟੀ ਸਕੂਟੀ ਉਤੇ ਸਵਾਰ 2 ਜਣੇ ਠੇਕੇ ‘ਤੇ ਸ਼ਰਾਬ ਲੈਣ ਆਏ ਤੇ ਠੇਕੇ ਦੇ ਕਾਰਿੰਦੇ ਰਾਜੂ ਲਾਲ ਨੂੰ ਸ਼ਰਾਬ ਲਈ ਪੰਜ ਸੌ ਰੁਪਏ ਦੇ ਕੇ ਪੰਜ ਬੋਤਲਾਂ ਲੈਣ ਦੀ ਜ਼ਿੱਦ ‘ਤੇ ਅੜ ਗਏ। ਕਾਰਿੰਦੇ ਵੱਲੋਂ ਮਨ੍ਹਾ ਕਰਨ ‘ਤੇ ਉਕਤ ਵਿਅਕਤੀ ਭੜਕ ਉਠੇ ਜਿਸ ਤੋਂ ਬਾਅਦ ਉਨ੍ਹਾਂ ਨੇ ਠੇਕੇ ਦੇ ਕਾਰਿੰਦੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।ਜਸਵੀਰ ਨੇ ਦੱਸਿਆ ਕਿ ਛੱਡ ਛਡਾਅ ਕਰਾਉਣ ਦੌਰਾਨ ਉਨ੍ਹਾਂ ਦੋਵਾਂ ਨੇ ਉਸ ਦੇ ਵੀ ਲੱਕੜ ਦੇ ਬਾਲੇ ਨਾਲ ਸੱਟਾਂ ਮਾਰੀਆਂ। ਇਸ ਤੋਂ ਬਾਅਦ ਦੋਵੇਂ ਜਣੇ ਕਾਰਿੰਦੇ ਨੂੰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਸੁੱਟਕੇ ਫਰਾਰ ਹੋ ਗਏ। ਗੰਭੀਰ ਜ਼ਖਮੀ ਇਸ ਕਾਰਿੰਦੇ ਨੂੰ ਪਹਿਲਾਂ ਰਾਜਿੰਦਰਾ ਹਸਪਤਾਲ ਪਟਿਆਲਾ ਭਰਤੀ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ ਜੀ ਆਈ ਚੰਡੀਗੜ੍ਹਭੇਜ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਭਵਾਨੀਗੜ੍ਹ ਗੁਰਦੀਪ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਸੁਰਾਗ ਲੱਭਣ ਲਈ ਸੀ ਸੀ ਟੀ ਵੀ ਫੁਟੇਜ ਖੰਗਾਲੇ ਜਾ ਰਹੇ ਹਨ।

Continue Reading

ਰੁਝਾਨ