A total of 3,787 bones were found in the home of an elderly man in Mexico
Connect with us [email protected]

ਮੈਕਸੀਕੋ ਵਿੱਚ ਇੱਕ ਬਜ਼ੁਰਗ ਦੇ ਘਰ ਤੋਂ ਹੱਡੀਆਂ ਦੇ 3,787 ਟੁਕੜੇ ਮਿਲੇ

Published

on

bones were found

17 ਲੋਕਾਂ ਦੀ ਹੱਤਿਆ ਕੀਤੀ ਹੋਣ ਦਾ ਸ਼ੱਕ
ਮੈਕਸੀਕੋ ਸਿਟੀ, 14 ਜੂਨ – ਮੈਕਸੀਕੋ ਸਿਟੀ ਦੇ ਬਾਹਰੀ ਇਲਾਕੇ ਵਿੱਚ ਇੱਕ ਸ਼ੱਕੀ ਕਾਤਲ ਦੇ ਘਰ ਦੀ ਪੁਟਾਈ ਕਰ ਰਹੇ ਜਾਂਚਕਾਰਾਂ ਨੂੰ ਹੱਡੀਆਂ ਦੇ 3,787 ਟੁਕੜੇ ਮਿਲੇ ਹਨ ਅਤੇ ਇਹ ਹੱਡੀਆਂ 17 ਅਲੱਗ-ਅਲੱਗ ਲੋਕਾਂ ਦੀ ਲੱਗ ਰਹੀਆਂ ਹਨ। ਵਕੀਲਾਂ ਦਾ ਕਹਿਣਾ ਹੈ ਕਿ ਇਹ ਪੁਟਾਈ ਇਥੇ ਹੀ ਖਤਮ ਨਹੀਂ ਹੋਵੇਗੀ।
ਵਰਨਣ ਯੋਗ ਹੈ ਕਿ ਪੁਟਾਈ ਦਾ ਕੰਮ 16 ਮਈ ਤੋਂ ਚੱਲ ਰਿਹਾ ਹੈ ਤੇ ਜਾਂਚਕਾਰਾਂ ਨੇ ਉਸ ਘਰ ਦੇ ਫਰਸ ਨੂੰ ਪੁੱਟ ਦਿੱਤਾ ਹੈ ਜਿੱਥੇ ਸ਼ੱਕੀ ਆਦਮੀ ਰਹਿੰਦਾ ਸੀ। ਉਨ੍ਹਾਂ ਦੀ ਯੋਜਨਾ ਇਸ ਘੇਰੇ ਨੂੰ ਅੱਗੇ ਵਧਾਉਣ ਦੀ ਹੈ। ਕਬਾੜ ਨਾਲ ਭਰੇ ਇਸ ਘਰ ਵਿੱਚੋਂ ਅਜਿਹੇ ਲੋਕਾਂ ਦੇ ਪਛਾਣ ਪੱਤਰ ਅਤੇ ਹੋਰ ਸਾਮਾਨ ਮਿਲਿਆ ਹੈ, ਜੋ ਕਈ ਸਾਲ ਪਹਿਲੇ ਲਾਪਤਾ ਹੋ ਗਏ ਸਨ। ਇਹ ਸਬੂਤ ਇਸ ਗੱਲ ਦਾ ਇਸ਼ਾਰਾ ਕਰਦੇ ਹਨ ਕਿ ਹੱਤਿਆ ਦੇ ਤਾਰ ਕਈ ਸਾਲ ਪਹਿਲਾਂ ਦੇ ਹਨ। ਇਸ ਸੰਬੰਧ ਵਿੱਚ ਐਡਵੋਕੇਟ ਦਫਤਰ ਨੇ ਬਿਆਨ ਜਾਰੀ ਕਰਕੇ ਕਿਹਾ, ‘ਹੱਡੀਆਂ ਦੇ ਟੁਕੜਿਆਂ ਦਾ ਬਰੀਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਰੇਕ ਦੀ ਬੇਹੱਦ ਸਾਵਧਾਨੀ ਨਾਲ ਸਫਾਈ ਕਰਨਾ ਅਤੇ ਇਹ ਪਛਾਣ ਕਰਨਾ ਕਿ ਇਹ ਸਰੀਰ ਦੇ ਕਿਸ ਹਿੱਸੇ ਦੇ ਹਨ, ਆਦਿ ਸ਼ਾਮਲ ਹੈ ਅਤੇ ਇਸ ਦੇ ਨਾਲ ਪਤਾ ਲਗਾਇਆ ਜਾਏਗਾ ਕਿ ਇਹ ਕਿੰਨੇ ਲੋਕਾਂ ਦੀਆਂ ਹੱਡੀਆਂ ਹਨ। ਬਿਆਨ ਦੇ ਅਨੁਸਾਰ ਹੁਣ ਤਕ ਪਾਏ ਗਏ ਹੱਡੀਆਂ ਦੇ ਟੁਕੜੇ 17 ਲੋਕਾਂ ਦੇ ਪ੍ਰਤੀਤ ਹੁੰਦੇ ਹਨ।’
ਸ਼ੱਕੀ ਬੰਦੇ ਦੀ ਪਛਾਣ ਉਜਾਗਰ ਨਾ ਕਰਨ ਦੇ ਦੇਸ਼ ਦੇ ਕਾਨੂੰਨ ਦੇ ਕਾਰਨ ਅਧਿਕਾਰੀਆਂ ਨੇ 72 ਸਾਲਾ ਸ਼ੱਕੀ ਦਾ ਨਾਂਅ ਜਨਤਕ ਨਹੀਂ ਕੀਤਾ। ਉਸ ਦੇ ਖਿਲਾਫ 34 ਸਾਲ ਦੀ ਇੱਕ ਔਰਤ ਦੀ ਹੱਤਿਆ ਦਾ ਕੇਸ ਚੱਲ ਰਿਹਾ ਹੈ। ਇਸ ਨੂੰ ਉਦੋਂ ਫੜਿਆ ਗਿਆ, ਜਦ ਇੱਕ ਪੁਲਸ ਕਮਾਂਡਰ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਦੇ ਬਾਅਦ ਉਸ ਉੱਤੇ ਸ਼ੱਕ ਜ਼ਾਹਰ ਕੀਤਾ। ਇਹ ਵਿਅਕਤੀ ਪੁਲਸ ਕਮਾਂਡਰ ਦੀ ਪਤਨੀ ਨੂੰ ਨਿੱਜੀ ਤੌਰ ਉੱਤੇ ਜਾਣਦਾ ਸੀ ਅਤੇ ਕਮਾਂਡਰ ਦੀ ਪਤਨੀ ਨੂੰ ਖਰੀਦਦਾਰੀ ਲਈ ਨਾਲ ਲੈ ਜਾਂਦਾ ਸੀ। ਉਸ ਦਿਨ ਔਰਤ ਘਰ ਨਹੀਂ ਮੁੜੀ, ਜਿਸ ਦੇ ਬਾਅਦ ਪੁਲਸ ਕਮਾਂਡਰ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਵਿੱਚ ਵਿਅਕਤੀ ਦਾ ਹੱਥ ਹੋਣ ਦਾ ਦੋਸ਼ ਲਾਇਆ। ਜਾਂਚ ਵਿੱਚ ਵੀ ਪਤਾ ਲੱਗਾ ਕਿ ਸੀ ਸੀ ਟੀ ਵੀ ਕੈਮਰੇ ਵਿੱਚ ਔਰਤ ਵਿਅਕਤੀ ਦੇ ਘਰ ਵਿੱਚ ਜਾਂਦੀ ਦਿਖਾਈ ਦਿੰਦੀ ਹੈ, ਪਰ ਵਾਪਸ ਆਉਂਦੀ ਹੋਈ ਨਹੀਂ ਦਿਸ ਰਹੀ। ਬਾਅਦ ਵਿੱਚ ਔਰਤ ਦਾ ਸਾਮਾਨ ਸ਼ੱਕੀ ਦੇ ਘਰ ਵਿੱਚੋਂ ਬਰਾਮਦ ਕੀਤਾ ਗਿਆ।

ਖੇਡਾਂ

ਮੁੱਕੇਬਾਜ਼ੀ ਵਿੱਚ ਲਵਲੀਨਾ ਨੇ ਭਾਰਤ ਦਾ ਮੈਡਲ ਪੱਕਾ ਕੀਤਾ

Published

on

Lovelina secured India

ਮਰਦ ਹਾਕੀ ਟੀਮ ਪੂਲ ਦਾ ਆਖਰੀ ਮੈਚ ਵੀ ਜਿੱਤ ਗਈ
ਨਵੀਂ ਦਿੱਲੀ, 30 ਜੁਲਾਈ, – ਟੋਕੀਓ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਦੇ ਸੱਤਵੇਂ ਦਿਨ ਭਾਰਤੀ ਟੀਮ ਦਾ ਹਾਕੀ, ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਤਕ ਸਾਰਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ।
ਸਵੇਰ ਹੁੰਦੇ ਸਾਰ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਨੇ 64 ਕਿਲੋਗ੍ਰਾਮ ਭਾਰ ਵਰਗ ਵਿਚ ਸੈਮੀ ਫਾਈਨਲ ਦਾ ਦਾਖਲਾ ਜਿੱਤ ਕੇ ਇੱਕ ਹੋਰ ਤਗਮੇ ਦਾ ਭਰੋਸਾ ਬੰਨ੍ਹਾਇਆ। ਕੁਆਰਟਰ ਫਾਈਨਲ ਵਿਚ ਚੀਨੀ ਤਾਈਪੇ ਦੀ ਹੁਲੀਅਨ ਚੇਨ ਨੂੰ ਉਸ ਨੇ 4-1 ਨਾਲ ਹਰਾਇਆ। ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਨਾਲ ਲਵਲੀਨਾ ਨੇ ਭਾਰਤ ਲਈ ਤਗਮਾ ਪੱਕਾ ਕਰ ਲਿਆ ਹੈ, ਕਿਉਂਕਿ ਮੁੱਕੇਬਾਜ਼ੀ ਵਿੱਚ ਸੈਮੀਫਾਈਨਲ ਤੱਕ ਪੁੱਜੇ ਹਰ ਖਿਡਾਰੀ ਨੂੰ ਤਮਗਾ ਮਿਲ ਜਾਂਦਾ ਹੈ। ਭਾਰਤ ਦੀ ਮੁੱਕੇਬਾਜ਼ ਸਿਮਰਨਜੀਤ ਕੌਰ 57 ਕਿਲੋ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਥਾਈਲੈਂਡ ਦੀ ਮੁੱਕੇਬਾਜ਼ ਤੋਂ ਹਾਰ ਗਈ ਅਤੇ ਮੈਰੀਕਾਮ ਦੇ ਹਾਰਨ ਦਾ ਵੀ ਸਭ ਨੂੰ ਅਫਸੋਸ ਰਿਹਾ।
ਦੂਸਰੇ ਪਾਸੇ ਭਾਰਤੀ ਮਰਦ ਹਾਕੀ ਟੀਮ ਨੇ ਪੂਲ ਏ ਦੇ ਆਪਣੇ ਆਖਰੀ ਮੁਕਾਬਲੇ ਵਿੱਚ ਜਪਾਨ ਨੂੰ ਹਰਾ ਕੇ ਇਸ ਪੂਲ ਦੇ ਦੂਸਰਾ ਨੰਬਰ ਵਾਲਾ ਥਾਂ ਬਣਾ ਲਿਆ ਅਤੇ ਮੈਡਲ ਦੇ ਅੱਠ ਦਾਅਵੇਦਾਰਾਂ ਵਿੱਚ ਚਲੀ ਗਈ ਹੈ। ਇਸ ਦੌਰਾਨ ਦੇਸ਼ ਦੇ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਰਾਹੀ ਸਰਨੋਬਤ ਨੇ 25 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਾਇਰ ਵਿਚ ਅੱਗੇ ਨਹੀਂ ਵਧ ਸਕੇ। ਰਾਹੀ 32 ਵੇਂ ਸਥਾਨ ਉੱਤੇ ਰਹੀ, ਜਦ ਕਿ ਮਨੂ ਭਾਕਰ ਨੇ 15 ਵਾਂ ਥਾਂ ਪ੍ਰਾਪਤ ਕੀਤਾ।

Read More Punjabi News Today

Continue Reading

ਅੰਤਰਰਾਸ਼ਟਰੀ

ਰੂਸ ਦੀ ਲਾਪਰਵਾਹੀ ਕਾਰਨ ਕੌਮਾਂਤਰੀ ਸਪੇਸ ਸਟੇਸ਼ਨ ਕੰਟਰੋਲ ਤੋਂ ਬਾਹਰ ਹੋਇਆ

Published

on

Space Station

ਨਾਸਾ ਨੇ ਦੁਬਾਰਾ ਕੰਟਰੋਲ ਕਰ ਲਿਆ
ਵਾਸ਼ਿੰਗਟਨ, 30 ਜੁਲਾਈ, – ਸਪੇਸ ਵਿੱਚ ਵਿਗਿਆਨਕ ਪ੍ਰਯੋਗਾਂ ਲਈ ਬਣਾਇਆ ਕੌਮਾਂਤਰੀ ਸਟੇਸ਼ਨ (ਆਈ ਐੱਸ ਐੱਸ) ਵੀਰਵਾਰ ਨੂੰ ਰੂਸ ਦੀ ਲਾਪਰਵਾਹੀ ਨਾਲ ਕੁਝ ਸਮੇਂ ਲਈ ਕੰਟਰੋਲ ਤੋਂ ਨਿਕਲ ਗਿਆ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਨੇ ਬੜੀ ਮੁਸ਼ਕਲ ਨਾਲ ਫਿਰ ਕੰਟਰੋਲ ਕਰ ਲਿਆ ਹੈ।
ਨਾਸਾ ਦੇ ਮੁਤਾਬਕ ਜਦੋਂ ਵੀਰਵਾਰ ਨੂੰ ਰੂਸ ਦਾ ਨਉਕਾ ਲੈਬ ਮਾਡਿਊਲ ਆਈ ਐੱਸ ਐੱਸ ਨਾਲ ਕੁਨੈਕਟ ਹੋ ਰਿਹਾ ਸੀ ਤਾਂ ਇਸ ਦੌਰਾਨ ਮਡਿਊਲ ਦੇ ਜੈੱਟ ਥ੍ਰਸਟਰਜ਼ ਅਣਜਾਣੇ ਵਿੱਚ ਕੁਝ ਘੰਟੇ ਆਨ ਰਹਿ ਜਾਣ ਨਾਲ ਪੂਰਾ ਸਪੇਸ ਸਟੇਸ਼ਨ ਆਪਣੇ ਰਾਹ ਤੋਂ ਭਟਕ ਗਿਆ। ਨਾਸਾ ਤੇ ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰਆਈਏ ਮੁਤਾਬਕ ਇਸ ਘਟਨਾ ਨਾਲ ਆਈ ਐੱਸ ਐੱਸ ਉੱਤੇ ਮੌਜੂਦ ਪੁਲਾੜ ਯਾਤਰੀਆਂ ਨੂੰ ਕੋਈ ਖ਼ਤਰਾ ਨਹੀਂ ਹੋਇਆ ਅਤੇ ਇਸ ਸਮੇਂ ਆਈ ਐੱਸ ਐੱਸ ਉੱਤੇ ਚਾਲਕ ਦਲ ਦੇ ਮੈਂਬਰਾਂ ਸਮੇਤ ਕੁਲ ਸੱਤ ਯਾਤਰੀ ਹਨ। ਇਨ੍ਹਾਂ ਵਿੱਚ ਨਾਸਾ ਦੇ ਤਿੰਨ, ਰੂਸ ਦੇ ਦੋ, ਜਾਪਾਨ ਦਾ ਇਕ ਅਤੇ ਯੂਰਪੀ ਸਪੇਸ ਏਜੰਸੀ ਤੋਂ ਫਰਾਂਸ ਦਾ ਇਕ ਪੁਲਾੜ ਯਾਤਰੀ ਸ਼ਾਮਲ ਹਨ। ਇਸ ਹਾਦਸੇ ਕਾਰਨ ਨਾਸਾ ਨੇ ਤਿੰਨ ਅਗਸਤ ਨੂੰ ਲਾਂਚ ਕੀਤੇ ਜਾਣ ਵਾਲੇ ਬੋਇੰਗ ਦੇ ਨਵੇਂ ਸੀਐੱਸ ਟੀ-100 ਕੈਪਸੂਲ ਦਾ ਪ੍ਰੀਖਣ ਟਾਲਣ ਦਾ ਫ਼ੈਸਲਾ ਕੀਤਾ ਹੈ। ਇਹ ਮਾਨਵ ਰਹਿਤ ਕੈਪਸੂਲ ਆਈ ਐੱਸ ਐੱਸ ਨਾਲ ਜਾ ਕੇ ਜੁੜਨ ਵਾਲਾ ਸੀ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਪੈਗਾਸਸ ਵਿਵਾਦ:ਸੰਬੰਧਤ ਕੰਪਨੀ ਕਿਸੇ ਸਰਕਾਰੀ ਕਲਾਈਂਟ ਨੂੰ ਜਾਸੂਸੀ ਸਾਫਟਵੇਅਰ ਨਹੀਂ ਵੇਚੇਗੀ ਕੰਪਨੀ

Published

on

Pegasus controversy

ਤੇਲ ਅਵੀਵ, 30 ਜੁਲਾਈ, – ਪਿੱਛੇ ਜਿਹੇ ਕਈ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਮਹੱਤਵ ਪੂਰਾਨ ਲੋਕਾਂ ਦੀ ਜਾਸੂਸੀ ਕਰਵਾਏ ਜਾਣ ਦੀ ਰਿਪੋਰਟ ਪਤਾ ਲੱਗਣ ਪਿੱਛੋਂ ਇਜ਼ਰਾਈਲ ਦੀ ਸਾਈਬਰ ਸਕਿਓਰਟੀ ਫਰਮ ਐੱਨ ਐੱਸ ਓ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਪੈਗਾਸਸ ਸਾਫਟਵੇਅਰ ਦੀ ਵਿਕਰੀਰੋਕ ਦਿੱਤੀ ਹੈ। ਭਾਰਤ ਸਮੇਤ ਕਈ ਦੇਸ਼ਾਂ ਵਿੱਚ ਜਾਸੂਸੀ ਕਰਵਾਏ ਜਾਣ ਦੇ ਹੰਗਾਮੇ ਤੋਂ ਬਾਅਦ ਕੰਪਨੀ ਨੇ ਇਹ ਫੈਸਲਾ ਲਿਆ ਹੈ।
ਇਜ਼ਰਾਈਲ ਵਿੱਚ ਚੱਲਦੇ ਇੱਕ ਰੇਡੀਓ ਦੀ ਰਿਪੋਰਟ ਮੁਤਾਬਕਐੱਨ ਐੱਸ ਓ ਨੇ ਸਪੱਸ਼ਟਆਖਿਆ ਹੈ ਕਿ ਉਸ ਨੇ ਸਪਾਈਵੇਅਰ ਦੀ ਗਲਤ ਵਰਤੋਂ ਹੋਣ ਪਿੱਛੋਂਪੈਗਾਸਸ ਦੀ ਸੇਲਰੋਕਦਿੱਤੀ ਹੈ। ਕੰਪਨੀ ਨੇ ਇਕ ਵਰਕਰ ਨੇਨਾਮ ਨਾ ਦੱਸਣ ਦੀ ਸ਼ਰਤ ਉੱਤੇਦੱਸਿਆ ਕਿਐੱਨ ਐੱਸ ਓ ਨੇ ਸਰਕਾਰੀ ਕਲਾਈਂਟਸ ਨੂੰ ਬਲਾਕ ਕਰ ਦਿੱਤਾ ਹੈ।ਐੱਨ ਐੱਸ ਓ ਗਰੁੱਪ ਨੇ ਭਾਵੇਂ ਸਰਕਾਰੀ ਕਲਾਈਂਟਸ ਨੂੰ ਪੈਗਾਸਸ ਨਾ ਵੇਚਣ ਦਾ ਫੈਸਲਾ ਲਿਆ ਹੈ, ਪਰ ਇਹ ਅਜੇ ਇਹ ਭੇਤ ਗੁੱਝਾ ਹੈ ਕਿ ਦੁਨੀਆ ਦੀਆਂ ਕਿਹੜੀਆਂ ਸਰਕਾਰਾਂ ਨੂੰ ਪਹਿਲਾਂ ਪੈਗਾਸਸ ਵੇਚਿਆ ਗਿਆ ਹੈ।ਰੇਡੀਓ ਮੁਤਾਬਕਐੱਨ ਐੱਸ ਓ ਦਾ ਕਹਿਣਾ ਹੈ ਕਿ 40 ਦੇਸ਼ਾਂ ਵਿੱਚ ਇਸ ਦੇ 60 ਗਾਹਕ ਹਨ ਤੇ ਇਹ ਸਾਰੇ ਖੁਫੀਆ ਏਜੰਸੀਆਂ, ਕਾਨੂੰਨ ਲਾਗੂ ਕਰਨ ਵਾਲੇ ਵਿਭਾਗ ਅਤੇ ਫੌਜਾਂ ਹਨ।ਐੱਨ ਐੱਸ ਓ ਦੇ ਮੁਤਾਬਕ ਪਿੱਛੇ ਜਿਹੇਪੈਗਾਸਸ ਸਪਾਈਵੇਅਰਬਾਰੇ ਮੀਡੀਆ ਰਿਪੋਰਟਾਂ ਤੋਂ ਪਹਿਲਾਂ ਹੀ ਉਸ ਨੇ ਦੁਰਵਰਤੋਂ ਕਾਰਨ 5 ਸਰਕਾਰੀ ਏਜੰਸੀਆਂ ਦਾ ਸਾਫਟਵੇਅਰ ਬਲਾਕ ਕਰ ਦਿੱਤਾਸੀ।
ਸੰਬੰਧਤ ਕੰਪਨੀ ਐੱਨ ਐੱਸ ਓ ਦਾ ਕਹਿਣਾ ਹੈ ਕਿ ਉਹ ਸਿਰਫ਼ ਅੱਤਵਾਦ ਅਤੇ ਅਪਰਾਧ ਨਾਲ ਲੜਨ ਲਈ ਕੁਝ ਦੇਸ਼ਾਂ ਨੂੰ ਆਪਣੇ ਸਪਾਈਵੇਅਰ ਵੇਚਦੀ ਹੈ, ਪਰ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐੱਨ ਐੱਸ ਓ ਨੇ ਆਪਣੇ ਨਾਗਰਿਕਾਂ ਦੀ ਨਿਗਰਾਨੀ ਵਿੱਚ ਸ਼ਾਮਲ ਦੇਸ਼ਾਂ ਨਾਲ ਇਹ ਸੌਦਾ ਕੀਤਾ ਅਤੇ ਦਰਜਨਾਂ ਸਮਾਰਟਫੋਨ ਇਸ ਦੇ ਸਪਾਈਵੇਅਰ ਨਾਲ ਪ੍ਰਭਾਵਿਤ ਪਾਏ ਗਏ ਹਨ। ਵਰਨਣ ਯੋਗ ਹੈ ਕਿ ਪਿੱਛੇ ਜਿਹੇ ਫਾਰਬਿਡੇਨ ਸਟੋਰੀਜ਼ ਅਤੇ ਮਨੁੱਖੀ ਅਧਿਕਾਰ ਸੰਸਥਾ ਐਮਨੈਸਟੀ ਦੇ ਨਾਲ 17 ਮੀਡੀਆ ਸੰਸਥਾਵਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੈਗਾਸਸ ਦੇ ਰਾਹੀਂ 50 ਦੇਸ਼ਾਂ ਵਿੱਚਪੱਤਰਕਾਰਾਂ, ਨੇਤਾਵਾਂ, ਸਮਾਜੀ ਵਰਕਰਾਂ ਤੇ ਕਾਰੋਬਾਰੀਆਂ ਨਾਲ ਜੁੜੇ 50,000 ਫੋਨ ਨੰਬਰਾਂ ਦੀ ਜਾਸੂਸੀ ਕਰਵਾਈ ਗਈ ਹੈ, ਜਿਨ੍ਹਾਂ ਵਿੱਚ 189 ਮੀਡੀਆ ਕਾਮੇਂ, 600 ਤੋਂ ਵੱਧ ਨੇਤਾ ਅਤੇ ਸਰਕਾਰੀ ਅਧਿਕਾਰੀ, 65 ਕਾਰੋਬਾਰੀ ਲੋਕ ਅਤੇ 85 ਮਨੁੱਖੀ ਅਧਿਕਾਰ ਵਰਕਰ ਸ਼ਾਮਲ ਹਨ, ਜਿਨ੍ਹਾਂ ਦੇ ਫੋਨ ਉੱਤੇ ਨਜ਼ਰ ਰੱਖੀ ਗਈ ਸੀ।

Read More Punjabi Newspaper

Continue Reading

ਰੁਝਾਨ


Copyright by IK Soch News powered by InstantWebsites.ca