A six-year-old girl has been charged with rape and murder
Connect with us [email protected]

ਅਪਰਾਧ

ਛੇ ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਕੇਸ ਵਿੱਚ 10 ਦਿਨਾਂ ਤੋਂ ਵੀ ਪਹਿਲਾਂ ਚਲਾਣ ਪੇਸ਼

Published

on

girl rape and murder

ਚੰਡੀਗੜ੍ਹ, 31 ਅਕਤੂਬਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਉੱਤੇ ਤੇਜ਼ੀ ਨਾਲ ਅਮਲ ਕਰਦੇ ਹੋਏ ਪੰਜਾਬ ਪੁਲਸ ਨੇ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਜਾਂਚ ਪੂਰੀ ਕਰਦੇ ਹੋਏ ਹੁਸ਼ਿਆਰਪੁਰ ਵਿੱਚ ਛੇ ਸਾਲਾ ਦਲਿਤ ਬੱਚੀ ਨਾਲ ਬਲਾਤਕਾਰ ਤੇ ਕਤਲ ਮਾਮਲੇ ਵਿੱਚ ਕੱਲ੍ਹ ਚਲਾਨ ਪੇਸ਼ ਕਰ ਦਿੱਤਾ ਹੈ।ਇਸ ਦੀ ਕਾਰਵਾਈ ਤੇਜ਼ੀ ਨਾਲ ਚਲਾਉਣ ਲਈ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਗਿਆ ਹੈ। ਰਾਜ ਸਰਕਾਰ ਨੇ ਇਸ ਕੇਸਲਈ ਫਾਸਟ ਟ੍ਰੈਕ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ਨਾਲ ਦੋਸ਼ੀਆਂ ਦਾ ਸ਼ਿਕਾਰ ਬਣੀ ਬੱਚੀ ਨੂੰ ਛੇਤੀ ਇਨਸਾਫ਼ ਮਿਲ ਸਕੇ।
ਇਸ ਕੇਸ ਵਿੱਚ ਟਾਂਡਾ ਪਿੰਡ ਵਿੱਚ ਨਾਬਾਲਗ ਬੱਚੀ ਨਾਲ ਜਬਰ-ਜਨਾਹ ਕਰ ਕੇ ਉਸ ਦਾ ਕਤਲ ਕਰਨ ਅਤੇ ਉਸ ਤੋਂ ਬਾਅਦ ਉਸ ਨੂੰ ਸਾੜ ਦੇਣ ਵਾਲੇ ਦੋਵਾਂ ਦੋਸ਼ੀਆਂ ਨੂੰ 21 ਅਕਤੂਬਰ ਦੀ ਰਾਤ ਗ਼੍ਰਿਫ਼ਤਾਰ ਕਰ ਲਿਆ ਸੀ। ਭਾਜਪਾ ਨੇ ਇਸ ਕੇਸ ਦੀ ਤੁਲਨਾ ਹਾਥਰਸ ਕੇਸ ਨਾਲ ਕੀਤੀ ਸੀ, ਜਿੱਥੇ ਪੀੜਤਾ ਦੇ ਪਰਵਾਰ ਨੂੰ ਹਾਲੇ ਵੀ ਇਨਸਾਫ ਨਹੀਂ ਮਿਲਿਆ।ਹੁਸ਼ਿਆਰਪੁਰ ਕੇਸ ਦਾ ਨੋਟਿਸ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਪੰਜਾਬ ਪੁਲਸ ਨੂੰ 10 ਦਿਨਾਂ ਅੰਦਰ ਆਪਣੀ ਚਾਰਜਸ਼ੀਟ ਦਾਖਲ ਕਰਨ ਦੇ ਹੁਕਮ ਦਿੱਤੇ ਸਨ। ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੁਲਸ ਨੇ ਇਸ ਕੇਸ ਦੀ ਸਿਰਫ 8 ਦਿਨਾਂ ਵਿੱਚ ਜਾਂਚ ਪੂਰੀ ਕਰ ਕੇ ਰਿਕਾਰਡ 9 ਦਿਨਾਂ ਵਿੱਚ ਆਪਣੀ ਅੰਤਿਮ ਰਿਪੋਰਟ ਕੱਲ੍ਹਜੱਜ ਨੀਲਮ ਅਰੋੜਾ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ। ਕੇਸ ਦੀ ਜਾਂਚ, ਜਿਹੜੀ ਡੀ ਐਸ ਪੀ (ਔਰਤਾਂ ਦੇ ਖ਼ਿਲਾਫ਼ ਅਪਰਾਧ) ਹੁਸ਼ਿਆਰਪੁਰ ਮਾਧਵੀ ਸ਼ਰਮਾ ਨੇ ਐਸ ਐਸ ਪੀ ਨਵਜੋਤ ਮਾਹਲ ਦੀ ਨਿਗਰਾਨੀ ਹੇਠ ਕੀਤੀ ਸੀ, ਬਾਰੇ ਪੰਜਾਬ ਪੁਲਸ ਦੇਮੁਖੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਹ ਬਹੁਤ ਹੀ ਪੇਸ਼ੇਵਾਰਾਨਾ ਢੰਗ ਨਾਲ ਕੀਤੀ ਗਈ ਸੀ।

Click Here To Read Punjab Crime Latest breaking news

ਅਪਰਾਧ

ਫਾਈਨਾਂਸ ਕੰਪਨੀ ਨੇ ਸੈਂਕੜੇ ਲੋਕਾਂ ਤੋਂ 50 ਕਰੋੜ ਰੁਪਏ ਠੱਗ ਲਏ

Published

on

Finance Company

ਕਪੂਰਥਲਾ, 27 ਨਵੰਬਰ – ਇਸ ਜ਼ਿਲ੍ਹੇ ਵਿੱਚ ਕੰਮ ਕਰਦੀ ਇੱਕ ਫਾਈਨਾਂਸ ਕੰਪਨੀ ਨੇ ਸੈਂਕੜੇ ਲੋਕਾਂ ਨੂੰ ਉਨ੍ਹਾਂ ਕੋਲ ਜਮ੍ਹਾ ਕਰਵਾਈ ਨਕਦੀ ਨੂੰ ਸਿਰਫ 25 ਮਹੀਨਿਆਂ ਵਿਚ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਕਰੀਬ 50 ਕਰੋੜ ਰੁਪਏ ਦੀ ਰਕਮ ਹੜੱਪ ਈ ਅਤੇ ਕਪੂਰਥਲਾ ਸ਼ਹਿਰ ‘ਚ ਆਪਣਾ ਕੰਮ ਬੰਦ ਕਰਕੇ ਕੰਪਨੀ ਦਾ ਮਾਲਕ ਵਿਦੇਸ਼ ਭੱਜ ਜਾਣ ਪਿੱਛੋਂ ਲੋਕਾਂ ਨੂੰ ਪੈਸੇ ਵਾਪਸ ਨਾ ਕਰਕੇ ਕੰਪਨੀ ਦੇ ਦੂਜੇ ਹਿੱਸੇਦਾਰ ਵੀ ਲੋਕਾਂ ਨੂੰ ਤੰਗ ਕਰ ਰਹੇ ਹਨ। ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇਇਸ ਬਾਰੇ ਐਸ ਐਸ ਪੀ ਕਪੂਰਥਲਾ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।
ਇਨ੍ਹਾਂ ਪੀੜਤ ਲੋਕਾਂ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਨ੍ਹਾਂ ਦੇ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਸੁਨਹਿਰੇ ਭਵਿੱਖ ਲਈ ਕਪੂਰਥਲਾ ਸ਼ਹਿਰ ‘ਚ ਕੰਮ ਕਰਦੀ ਇੱਕ ਫਾਈਨਾਂਸ ਕੰਪਨੀ ਵਿੱਚ ਕਰੋੜਾਂ ਰੁਪਏ ਰਕਮ ਫਸਾ ਲਈ ਹੈ। ਜਦੋਂ ਉਨ੍ਹਾਂ ਉਕਤ ਕੰਪਨੀ ‘ਚ ਆਪਣੀ ਜ਼ਿੰਦਗੀ ਭਰ ਦੀ ਮਿਹਨਤ ਨਾਲ ਕਮਾਈ ਗਈ ਰਕਮ ਨੂੰ ਨਿਵੇਸ਼ ਕੀਤਾ ਤਾਂ ਕੰਪਨੀ ਦੇ ਮਾਲਕ ਤੇ ਹਿੱਸੇਦਾਰਾਂ ਨੇ ਉਨ੍ਹਾਂ ਨੂੰ ਸਿਰਫ 2 ਸਾਲ ‘ਚ ਉਨ੍ਹਾਂ ਦੀ ਰਕਮ ਦੁੱਗਣੀ ਕਰਨ ਦਾ ਲਾਲਚ ਦੇ ਕੇ ਵੱਡੇ-ਵੱਡੇ ਸਬਜ਼ਬਾਗ ਦਿਖਾਏ ਸਨ।ਉਨ੍ਹਾਂ ਦੱਸਿਆ ਕਿ ਇਸ ਕੰਪਨੀ ਨੇ ਪੰਜਾਬ ਦੇ ਕਈ ਸ਼ਹਿਰਾਂ ਨਾਲ ਸਬੰਧਤ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ, ਜਿਨ੍ਹਾਂਕੋਲ ਪਰਵਾਰ ਚਲਾਉਣ ਲਈ ਵੀ ਕੁਝ ਨਹੀਂ ਬਚਿਆ। ਇਸ ਬਾਰੇ ਐਸ ਐਸ ਪੀ ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਸਬੰਧਤ ਲੋਕਾਂ ਨੂੰ ਪੂਰਾ ਇਨਸਾਫ ਦਿੱਤਾ ਜਵੇਗਾ।

Click Here To Read Latest crime news

Continue Reading

ਅਪਰਾਧ

ਕਰੋੜਾਂ ਦੇ ਗਹਿਣਿਆਂ ਦੀ ਧੋਖਾਧੜੀ ਦਾ ਇੱਕ ਹੋਰ ਦੋਸ਼ੀ ਗ਼੍ਰਿਫ਼ਤਾਰ

Published

on

arrest theaf

ਜਲੰਧਰ, 27 ਨਵੰਬਰ – ਇਸ ਸ਼ਹਿਰ ਦੇ ਮਾਡਲ ਟਾਊਨ ਖੇਤਰ ਵਿੱਚ ਚੱਲਦੇ ਗਹਿਣਿਆਂ ਦੇ ਮਸ਼ਹੂਰ ਸ਼ੋਅਰੂਮ ਦੇ ਮੁਲਾਜ਼ਮਾਂ ਨਾਲ ਮਿਲ ਕੇ ਕਰੋੜਾਂ ਰੁਪਏ ਦੇ ਗਹਿਣਿਆਂ ਦੀ ਧੋਖਾਧੜੀ ਕਰਨ ਦੇ ਮਾਮਲੇ ‘ਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਸ ਨੇ ਇੱਕ ਹੋਰ ਵਿਅਕਤੀ ਗ਼੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਸਾਗਰ ਵਰਮਾ ਪੁੱਤਰ ਅਸ਼ੋਕ ਕੁਮਾਰ ਵਾਸੀ ਰਾਮਾ ਮੰਡੀ, ਜਲੰਧਰ ਵਜੋਂ ਦੱਸੀ ਗਈ ਹੈ ਅਤੇ ਪੁਲਸ ਅਗਲੀ ਜਾਂਚ ਕਰ ਰਹੀ ਹੈ।
ਏ ਸੀ ਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸ਼ੋਅ ਰੂਮ ਦੇ ਰੀਜਨਲ ਮੈਨੇਜਰ ਅਰੁਣ ਚੇਰੀਆ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਸ਼ੋਅਰੂਮ ਦੇ ਕੁਝ ਮੁਲਾਜ਼ਮਾਂ ਨੇ ਵੱਖ-ਵੱਖ ਸਮੇਂ ਕਰੋੜਾਂ ਰੁਪਏ ਦੇ ਗਹਿਣੇ ਕੰਪਨੀ ਤੋਂ ਮੰਗਵਾਏ ਸਨ, ਪਰ ਨਾ ਉਨ੍ਹਾਂ ਦਾ ਕੋਈ ਰਿਕਾਰਡ ਮੌਜੂਦ ਹੈ ਅਤੇ ਨਾਉਨ੍ਹਾਂਬਾਰੇ ਕੋਈ ਪੱਕੀ ਜਾਣਕਾਰੀ ਦਿੱਤੀ ਜਾ ਰਹੀ ਹੈ।ਸ਼ਿਕਾਇਤ ਕਰਤਾ ਨੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਸੀ, ਜਿਸ ਬਾਰੇ ਕੇਸ ਦਰਜ ਕਰ ਲਿਆ ਸੀ।ਥਾਣਾ ਮੁਖੀ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੇਸ ‘ਚ ਲੋੜੀਂਦੇ ਸਾਗਰ ਵਰਮਾ ਨੂੰ ਏ ਐਸ ਆਈ ਰਾਕੇਸ਼ ਕੁਮਾਰ ਦੀ ਪੁਲਸ ਪਾਰਟੀ ਨੇ ਗ਼੍ਰਿਫ਼ਤਾਰ ਕਰ ਲਿਆ ਅਤੇ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਜਾਂਚ ਦੌਰਾਨ ਸਾਗਰ ਨੇ ਦੱਸਿਆ ਕਿ 30 ਅਗਸਤ 2019 ਨੂੰ ਇੱਕ ਬੈਗ ਵਿੱਚ ਸੋਨੇ ਅਤੇ ਡਾਇਮੰਡ ਦੇ ਗਹਿਣੇ ਲੈ ਕੇ ਉਹ ਵੇਚਣ ਜਾ ਰਿਹਾ ਸੀ ਤਾਂ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਉਸ ਕੋਲੋਂ ਬਰਾਮਦ ਕਰ ਲਏ ਸਨ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚਤੋਂ ਬਾਅਦ ਇਸ ਕੇਸ ‘ਚ ਕਿਸ਼ੋਰ ਕੁਮਾਰ ਪੁੱਤਰ ਸੰਤੋਸ਼ ਕੁਮਾਰ ਵਾਸੀ ਕੇਰਲਾ, ਮੌਜੂਦਾ ਵਾਸੀ ਮਾਡਲ ਟਾਊਨ, ਜਲੰਧਰ, ਅਵਿਨਾਸ਼ ਵੀ ਕੇ ਪੁੱਤਰ ਦਿਵਾਕਰਨ ਵੀ ਕੇ ਵਾਸੀ ਕੇਰਲਾ, ਮੌਜੂਦਾ ਵਾਸੀ ਮਾਡਲ ਟਾਊਨ ਜਲੰਧਰ, ਮਨਦੀਪ ਕੌਰ ਪਤਨੀ ਹਿਮਾਂਸ਼ੂ ਅਰੋੜਾ ਵਾਸੀ ਗਰੀਨ ਐਵੀਨਿਊ ਪੂਰਨਪੁਰ, ਪਤਾਰਾ, ਜਲੰਧਰ ਤੇ ਹਿਮਾਂਸ਼ੂ ਅਰੋੜਾ ਉਰਫ਼ ਨੰਨੂੰ ਪੁੱਤਰ ਜੋਗਿੰਦਰ ਪਾਲ ਅਰੋੜਾ ਵਾਸੀ ਗਰੀਨ ਐਵੀਨਿਊ, ਪੂਰਨਪੁਰ ਦੀ ਸ਼ਮਲੂਅਤ ਪਾਏ ਜਾਣ ਉੱਤੇ ਇਨ੍ਹਾਂ ਸਾਰਿਆਂ ਨੂੰ ਪਹਿਲਾਂ ਹੀ ਗ਼੍ਰਿਫ਼ਤਾਰ ਕਰ ਲਿਆ ਗਿਆ ਹੈ।

Click Here To Read Punjab Crime News

Continue Reading

ਅਪਰਾਧ

ਵਿਦੇਸ਼ ਭੇਜਣ ਦੇ ਨਾਂਅ ਉੱਤੇ ਲੱਖਾਂ ਰੁਪਏ ਠੱਗਣ ਵਾਲਾ ਠੱਗ ਖੁਦ ਪੀੜਤ ਨੇ ਫੜਿਆ

Published

on

money

ਜਲੰਧਰ, 27 ਨਵੰਬਰ – ਈਸ਼ਵਰ ਕਾਲੋਨੀ ਦਾ ਵਸਨੀਕ ਟ੍ਰੈਵਲ ਏਜੇਂਟ ਕਈ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਉੱਤੇ ਲੱਖਾਂ ਰੁਪਏ ਠੱਗ ਕੇ ਭੱਜ ਗਿਆ ਸੀ। ਪੀੜਤ ਪਰਵਾਰਾਂ ਨੇ ਕੱਲ੍ਹ ਪ੍ਰੈੱਸ ਕਾਨਫਰੰਸ ਕਰ ਕੇ ਪੁਲਸ ਕਮਿਸ਼ਨਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸੇ ਦੌਰਾਨ ਪਤਾ ਲੱਗਾ ਕਿ ਉਕਤ ਟ੍ਰੈਵਲ ਏਜੈਂਟ ਨੇ ਇੱਕ ਹੋਰ ਵਿਅਕਤੀ ਨਾਲ ਠੱਗੀ ਕੀਤੀ ਹੈ ਅਤੇ ਉਹ ਵਿਅਕਤੀ ਖੁਦ ਹੀ ਟ੍ਰੈਵਲ ਏਜੈਂਟ ਨੂੰ ਫੜ ਕੇ ਪ੍ਰੈੱਸ ਕਾਨਫਰੰਸ ਵਿੱਚ ਲੈ ਆਇਆ।
ਨੰਦਨਪੁਰ ਦੇ ਵਸਨੀਕ ਆਟੋ ਇਲੈਕਟ੍ਰੀਸ਼ੀਅਨ ਸੁਖਜੀਤ ਸਿੰਘ ਤੇ ਅਲਮੀਨੀਅਮ ਡੋਰ ਬਣਾਉਣ ਦਾ ਕੰਮ ਕਰਨ ਵਾਲੇ ਆਬਾਦਪੁਰਾ ਦੇ ਵਾਸੀ ਸਤੀਸ਼ ਕੁਮਾਰ ਨੇ ਦੱਸਿਆ ਕਿ ਈਸ਼ਵਰ ਨਗਰ ਦੇ ਵਾਸੀ ਟ੍ਰੈਵਲ ਏਜੇਂਟ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦੇ ਨਾਮ ਉੱਤੇ ਠੱਗ ਲਿਆ ਹੈ। ਸਤੀਸ਼ ਕੁਮਾਰ ਤੋਂ ਉਸ ਨੇ 11 ਲੱਖ ਰੁਪਏ ਅਤੇ ਸੁਖਜੀਤ ਸਿੰਘ ਤੋਂ 8.50 ਲੱਖ ਰੁਪਏ ਠੱਗ ਲਏ ਸਨ। ਦੋਵਾਂ ਨੇ ਦੱਸਿਆ ਕਿ ਟ੍ਰੈਵਲ ਏਜੈਂਟ ਉਨ੍ਹਾਂ ਨੂੰ ਕਿਸੇ ਜਾਣਕਾਰ ਦੇ ਰਾਹੀਂ ਮਿਲਿਆ ਸੀ। ਫਿਰ ਉਸ ਨੇ ਉਨ੍ਹਾਂ ਨੂੰ ਨਕਲੀ ਦਸਤਾਵੇਜ਼ ਦਿੱਤੇ, ਨਕਲੀ ਵੀਜਾ ਭੇਜੇ ਅਤੇ ਪੈਸੇ ਪੈਸੇ ਲੈਂਦਾ ਰਿਹਾ।ਕਰੀਬ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਜਦੋਂ ਉਸ ਨੇ ਨਾ ਵਿਦੇਸ਼ ਭੇਜਿਆ ਤੇ ਨਾ ਪੈਸੇ ਮੋੜੇ ਤਾਂ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ।
ਪ੍ਰੈੱਸ ਕਾਨਫਰੰਸ ਦੌਰਾਨ ਮਾਮਲਾ ਉਸ ਵਿੱਚ ਵਿਵਾਦਤ ਹੋ ਗਿਆ, ਜਦੋਂ ਇੱਕ ਪੀੜਤ ਵਿਅਕਤੀ ਹੀ ਠੱਗ ਟ੍ਰੈਵਲ ਏਜੈਂਟ ਨੂੰ ਫੜ ਲਿਆਇਆ। ਪੱਤਰਕਾਰਾਂ ਨੂੰ ਪੀੜਤ ਲੋਕਾਂ ਨੇ ਦੱਸਿਆ ਕਿ ਇਸ ਟ੍ਰੈਵਲ ਏਜੈਂਟ ਨੇ ਲੱਖਾਂ ਰੁਪਏ ਠੱਗੇ ਹਨ। ਉਸ ਦੇ ਖ਼ਿਲਾਫ਼ ਕੇਸ ਦਰਜ ਹੋਇਆ ਹੈ, ਪਰ ਅਜੇ ਤੱਕ ਉਸਦੀ ਗ਼੍ਰਿਫ਼ਤਾਰੀ ਨਹੀਂ ਹੋ ਸਕੀ। ਦੋਸ਼ੀ ਦਾ ਕਹਿਣਾ ਸੀ ਕਿ ਉਹ ਅਦਾਲਤ ਤੋਂ ਜ਼ਮਾਨਤ ਉੱਤੇ ਬਾਹਰ ਆਇਆ ਹੋਇਆ ਹੈ।

Click Here To Read Punjab Crime News

Continue Reading

ਰੁਝਾਨ