A scandal of importing wheat from other states and selling it in Punjab
Connect with us [email protected]

ਪੰਜਾਬੀ ਖ਼ਬਰਾਂ

ਦੂਸਰੇ ਰਾਜਾਂ ਤੋਂ ਕਣਕ ਲਿਆ ਕੇ ਪੰਜਾਬ ਵਿੱਚ ਵੇਚਣ ਦਾ ਸਕੈਂਡਲ ਵੀ ਨਿਕਲ ਪਿਆ

Published

on

Wheat-Case

ਮੰਤਰੀ ਦੇ ਹੁਕਮ ਉੱਤੇ ਤਿੰਨ ਫਰਮਾਂ ਵਿਰੁੱਧ ਕੇਸ ਦਰਜ
ਚੰਡੀਗੜ੍ਹ, 9 ਅਪਰੈਲ, – ਦੂਸਰੇ ਰਾਜਾਂ ਵਿੱਚੋਂ ਕਣਕ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਦੀ ਕੋਸਿ਼ਸ਼ ਕਰਦੀਆਂ ਤਿੰਨ ਫਰਮਾਂ ਵਿਰੁੱਧ ਪੰਜਾਬ ਸਰਕਾਰ ਨੇਕੇਸ ਦਰਜ ਕਰਵਾਏ ਹਨ।
ਇਸ ਬਾਰੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਏਥੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੀ ਟੀਮ ਨੇਦਾਣਾ ਮੰਡੀ ਬਠਿੰਡਾ ਵਿੱਚ ਮੈਸਰਜ਼ ਬਾਬੂ ਰਾਮ ਅਸ਼ੋਕ ਕੁਮਾਰ ਅਤੇ ਲਕਸ਼ਮੀ ਆਇਲ ਮਿੱਲ ਦੀ ਫੜ੍ਹ ਉੱਤੇ 8000 ਦੇ ਕਰੀਬ ਗੱਟੇ ਕਣਕ ਦੇ ਵੇਖ ਕੇ ਲੇਬਰ ਤੋਂ ਪੁਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਉੱਤਰ ਪ੍ਰਦੇਸ਼ ਤੇ ਰਾਜਸਥਾਨ ਤੋਂ ਘੱਟ ਭਾਅ ਉੱਤੇ ਖਰੀਦ ਕੇ ਲਿਆਂਦੀ ਅਤੇ ਇਥੇ ਐੱਮ ਐੱਸ ਪੀ (ਫਸਲਾਂ ਦੀ ਘੱਟੋ-ਘੱਟ ਸਰਕਾਰੀ ਖਰੀਦ ਕੀਮਤ) ਉੱਤੇ ਵੇਚਣੀ ਹੈ। ਇਸ ਦੇ ਨਾਲ ਇਨ੍ਹਾਂ ਦੋ ਫਰਮਾਂ ਦੇ ਗੁਦਾਮਾਂ ਵਿੱਚ 17000 ਗੱਟੇ ਕਣਕ ਦੇ ਬਰਾਮਦ ਹੋਏ ਹਨ। ਏਦਾਂ ਹੀ ਫਿਰੋਜ਼ਪੁਰ ਜਿ਼ਲੇ ਦੀ ਬੁੱਗਾ ਮੰਡੀ ਦੀ ਕਿਸ਼ਨ ਟ੍ਰੇਡਿੰਗ ਕੰਪਨੀ ਤੋਂ 8000-9000 ਗੱਟੇ ਮਿਲੇ ਹਨ। ਉਨ੍ਹਾਂ ਕਿਹਾ ਕਿ ਇਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਫਰਮਾਂ ਵਿਰੁੱਧ ਕੇਸ ਦਰਜ ਕਰ ਦਿੱਤੇ ਹਨ।
ਖੁਰਾਕ ਸਪਲਾਈ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਜਿ਼ਲਾ ਖੁਰਾਕ ਕੰਟਰੋਲਰਾਂ ਅਤੇ ਜਿ਼ਲਾ ਮੰਡੀ ਅਫ਼ਸਰਾਂ ਨੂੰ ਸਪੱਸ਼ਟ ਹਦਾਇਤਾਂ ਹਨ ਕਿ ਦੂਸਰੇ ਰਾਜਾਂ ਤੋਂ ਸਸਤੀ ਖਰੀਦ ਕੇ ਪੰਜਾਬ ਵਿਚ ਐੱਮ ਐੱਸ ਪੀ ਜਾਂ ਵੱਧ ਭਾਅ ਉੱਤੇ ਵੇਚਣ ਲਈ ਲਿਆਂਦੀ ਕਣਕ ਉੱਤੇ ਨਜ਼ਰ ਰੱਖ ਕੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂਦੱਸਿਆ ਕਿ ਇਸ ਕੰਮ ਦੇਬਣਾਈਆਂ ਟੀਮਾਂ ਅਚਾਨਕ ਚੈਕਿੰਗ ਕਰਨਗੀਆਂ ਅਤੇ ਜੇ ਦੂਸਰੇ ਰਾਜਾਂ ਤੋਂ ਸਸਤੀ ਕਣਕ ਖਰੀਦ ਕੇ ਕੋਈ ਪੰਜਾਬ ਵਿਚ ਲਿਆਵੇਗਾ ਤਾਂ ਏਦਾਂ ਨਹੀਂ ਕਰਨਦਿੱਤਾ ਜਾਵੇਗਾ। ਦੂਸਰੇ ਰਾਜਾਂ ਤੋਂ ਆਉਂਦੀਆਂ ਸੜਕਾਂ ਉਤੇ ਵਿਸ਼ੇਸ਼ ਪੁਲਿਸ ਨਾਕੇ ਲਾ ਕੇ ਓਧਰ ਤੋਂ ਘੱਟ ਭਾਅ ਉੱਤੇ ਕਣਕ ਖਰੀਦ ਕੇ ਕਣਕ ਲਿਆਉਣ ਵਾਲੇ ਟਰੱਕਾਂ ਨੂੰ ਰੋਕਣ ਦਾ ਪੱਕਾ ਪ੍ਰਬੰਧ ਕੀਤਾ ਜਾਵੇਗਾ।
ਵਰਨਣ ਯੋਗ ਹੈ ਕਿ ਦੂਸਰੇਰਾਜਾਂ ਤੋਂ ਸਸਤੇ ਭਾਅਕਣਕ ਲਿਆ ਕੇ ਪੰਜਾਬ ਵਿੱਚ ਮਹਿੰਗੀ ਵੇਚ ਕੇ ਮੋਟੀ ਕਮਾਈ ਕਰਨ ਵਾਲੇ ਕੁਝ ਲੋਕ ਪਿਛਲੇ ਦਸ ਦਿਨਾਂ ਤੋਂ ਬਠਿੰਡਾ ਵਿਚ ਕਣਕ ਜਮ੍ਹਾਂ ਕਰ ਰਹੇ ਸਨ, ਜਿਹੜੀ 10 ਅਪਰੈਲ ਨੂੰ ਕਣਕ ਦੀ ਖਰੀਦ ਸ਼ੁਰੂ ਹੁੰਦੇ ਸਾਰ ਦਾਣਾ ਮੰਡੀਆਂ ਵਿਚ ਵੇਚਣੀ ਸੀ, ਪਰ ਬਠਿੰਡਾ ਵਿੱਚ ਬਿਹਾਰ ਤੋਂ ਆਏ ਕਣਕ ਦੇ ਦੋ ਦਰਜਨ ਟਰਾਲੇ ਫੜੇ ਜਾਣ ਨਾਲ ਸਕੈਂਡਲ ਨੰਗਾ ਹੋ ਗਿਆ। ਇਸ ਪਿੱਛੋਂ ਪੰਜਾਬ ਮੰਡੀ ਬੋਰਡ ਨੇ ਦੂਸਰੇ ਰਾਜਾਂ ਤੋਂ ਕਣਕ ਲਿਆ ਕੇ ਪੰਜਾਬ ਵਿੱਚ ਜਮ੍ਹਾਂ ਕਰ ਰਹੀਆਂ ਦੋ ਫ਼ਰਮਾਂ ਉੱਤੇ ਕੇਸ ਦਰਜ ਕੀਤਾ ਹੈ। ਕਣਕ ਦੇ ਟਰਾਲੇ ਲੋਕਾਂ ਨੇ ਫੜੇ ਤਾਂਰੌਲਾ ਪੈਣ ਉੱਤੇ ਪੰਜਾਬ ਮੰਡੀ ਬੋਰਡ ਦੇ ਅਫਸਰਾਂ ਨੇ ਦੋ ਏਦਾਂ ਦੇ ਗੋਦਾਮ ਵੀ ਫੜੇ,ਜਿੱਥੇ ਪੰਜ ਰਾਜਾਂ ਦੇ ਸਰਕਾਰੀ ਗੱਟਿਆਂ ਵਿਚ ਕਣਕ ਆਈ ਸੀ। ਇਸ ਦੌਰਾਨ ਮੰਡੀ ਬੋਰਡ ਦੇ ਡਿਪਟੀ ਜਨਰਲ ਮੈਨੇਜ਼ਰ ਫ਼ਿਰੋਜ਼ਪੁਰ ਕੁਲਦੀਪ ਸਿੰਘ ਬਰਾੜ, ਫੂਡ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਵਿਜੀਲੈਂਸਡਾ. ਆਰ ਕੇ ਸਿੰਗਲਾ ਵੀ ਬਠਿੰਡਾ ਪੁੱਜੇ ਤੇਗੋਦਾਮਾਂ ਨੂੰ ਖੁੱਲ੍ਹਵਾ ਕੇ ਪੁਲਸ ਨੂੰ ਇਹ ਕਣਕ ਕਬਜੇ ਵਿਚ ਲੈਣ ਨੂੰ ਕਿਹਾ। ਦਾਣਾ ਮੰਡੀ ਨੇੜਲੇ ਲੋਕਾਂ ਨੇ ਦੱਸਿਆ ਕਿ ਕਰੀਬ ਦਸ ਦਿਨਾਂ ਤੋਂ ਬੋਰੀਆਂ ਦੇ ਭਰੇ ਟਰਾਲੇ ਦਾਣਾ ਮੰਡੀ ਵਿਚ ਆ ਰਹੇ ਸਨ, ਪਰ ਉਨਾਂ੍ਹ ਨੂੰ ਪਤਾ ਨਹੀਂ ਸੀ ਕਿ ਇਹ ਕਣਕ ਬਾਹਰਲੇ ਰਾਜਾਂ ਤੋਂ ਲਿਆਂਦੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਅਜੇ ਹੋਰ ਗੋਦਾਮਾਂ ਵਿਚ ਵੀ ਬਾਹਰਲੇ ਰਾਜਾਂਤੋਂ ਲਿਆਂਦੀ ਕਣਕ ਪਈ ਹੈ ਅਤੇ ਇਸ ਦੇ ਗੱਟਿਆਂ ਉੱਪਰ ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਉਤਰਾਖੰਡ ਸਰਕਾਰ ਦੇ ਮਾਰਕੇ ਲੱਗੇ ਹੋਏ ਹਨ, ਜਦੋਂ ਕਿ ਕੁਝ ਕਣਕ ਖਾਦਾਂ ਆਦਿ ਦੇ ਖਾਲੀ ਕੀਤੇ ਗੱਟਿਆਂ ਵਿਚ ਵੀ ਭਰੀ ਗਈ ਹੈ।

Read More Punjabi News Today

ਪੰਜਾਬੀ ਖ਼ਬਰਾਂ

ਪੰਜਾਬ ਵਿੱਚ ਕੋਰੋਨਾ ਨਾਲ ਰਿਕਾਰਡ 198 ਮੌਤਾਂ ਤੇ 8625 ਨਵੇਂ ਕੇਸ ਮਿਲੇ

Published

on

corona in punjab

ਚੰਡੀਗੜ੍ਹ, 10 ਮਈ, – ਕੋਰੋਨਾ ਮਹਾਮਾਰੀ ਨੂੰ ਰੋਕਣਦੀਆਂ ਪਾਬੰਦੀਆਂ ਹੋਣ ਦੇ ਬਾਵਜੂਦ ਪੰਜਾਬ ਵਿੱਚ ਕੋਰੋਨਾ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾਂਦੀ ਹੈ। ਅੱਜ ਸੋਮਵਾਰ ਫਿਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੇਸ ਵੀ ਵਧੇ ਅਤੇ ਮੌਤਾਂ ਦੀ ਗਿਣਤੀ ਵੀ ਰਿਕਾਰਡ ਵਾਧੇ ਤੱਕ ਪਹੁੰਚ ਗਈ ਹੈ।
ਇਸ ਬਾਰੇ ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਬੀਤੇ ਚੌਵੀ ਘੰਟਿਆਂ ਵਿੱਚ ਕੋਰੋਨਾ ਦੇ ਨਾਲ 198 ਲੋਕਾਂ ਦੀ ਮੌਤ ਹੋਈ ਤੇ 8625 ਨਵੇਂ ਮਰੀਜ਼ ਪਤਾ ਲੱਗੇ ਹਨ। ਸਿਹਤ ਵਿਭਾਗਦੇ ਬੁਲੇਟਿਨ ਮੁਤਾਬਕ ਅੱਜ ਪੰਜਾਬ ਵਿੱਚ ਰਿਕਾਰਡ 198 ਮਰੀਜ਼ਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 30 ਮੌਤਾਂ ਲੁਧਿਆਣਾ ਜ਼ਿਲ੍ਹੇ ਵਿੱਚ ਹੋਈਆਂ। ਬਠਿੰਡਾਵਿੱਚ 19, ਫਿਰੋਜ਼ਪੁਰ11, ਅੰਮ੍ਰਿਤਸਰ10, ਹੁਸ਼ਿਆਰਪੁਰ9, ਫਾਜ਼ਿਲਕਾ ਤੇ ਜਲੰਧਰ8-8, ਫਰੀਦਕੋਟ5, ਗੁਰਦਾਸਪੁਰ ਤੇ ਕਪੂਰਥਲਾ 4-4, ਫਤਹਿਗੜ੍ਹ ਸਾਹਿਬ3 ਤੇ ਬਰਨਾਲਾ ਵਿੱਚ 2 ਮੌਤਾਂ ਹੋਈਆਂ।ਅੱਜਹੀ ਪੰਜਾਬ ਵਿੱਚ ਕੋਰੋਨਾ ਦੇ 8625 ਨਵੇਂ ਕੇਸ ਮਿਲੇ, ਜਿਨ੍ਹਾਂ ਵਿਚ ਸਭ ਤੋਂ ਵੱਧਲੁਧਿਆਣਾ ਵਿੱਚ 1470 ਕੇਸ, ਮੋਹਾਲੀ 1382, ਪਟਿਆਲਾ 676, ਬਠਿੰਡਾ 629, ਜਲੰਧਰ 619, ਅੰਮ੍ਰਿਤਸਰ 561, ਮੁਕਤਸਰ ਸਾਹਿਬ 401, ਪਠਾਨਕੋਟ 396, ਹੁਸ਼ਿਆਰਪੁਰ 385, ਮਾਨਸਾ 353, ਫਾਜ਼ਿਲਕਾ 283, ਸੰਗਰੂਰ 214, ਗੁਰਦਾਸਪੁਰ 206, ਫਿਰੋਜ਼ਪੁਰ 181, ਰੋਪੜ 180, ਕਪੂਰਥਲਾ 171, ਮੋਗਾ 119, ਫਰੀਦਕੋਟ 104, ਤਰਨਤਾਰਨ 103, ਨਵਾਂਸ਼ਹਿਰ 85, ਫਤਹਿਗੜ੍ਹ ਸਾਹਿਬ 84 ਅਤੇ ਬਰਨਾਲਾ ਤੋਂ 23 ਲੋਕ ਜਾਂਚ ਦੇ ਬਾਅਦ ਪਾਜ਼ੇਟਿਵ ਨਿਕਲੇ ਹਨ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਨੇਪਾਲ ਵਿੱਚ ਪ੍ਰਧਾਨ ਮੰਤਰੀ ਓਲੀ ਭਰੋਸੇ ਦਾ ਵੋਟ ਨਹੀਂ ਲੈ ਸਕੇ

Published

on

oli pm nepal

ਪ੍ਰਤੀਨਿਧੀ ਸਦਨ ਵਿੱਚ ਚਾਲੀ ਵੋਟਾਂ ਦੀ ਘਾਟ ਕਾਰਨ ਹਾਰ ਗਏ
ਕਾਠਮੰਡੂ, 10 ਮਈ, – ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅੱਜ ਸੋਮਵਾਰ ਪਾਰਲੀਮੈਂਟ ਦੇ ਪ੍ਰਤੀਨਿਧ ਹਾਊਸ ਵਿਚ ਪੇਸ਼ ਹੋਏ ਮਤੇ ਦੇ ਮੁਤਾਬਕ ਭਰੋਸੇ ਦਾ ਵੋਟ ਨਹੀਂ ਲੈ ਸਕੇ। ਉਹ ਲੋੜੀਂਦੀਆਂ 136 ਵੋਟਾਂ ਲੈਣ ਤੋਂ ਪਛੜ ਗਏ ਅਤੇ ਸਿਰਫ 93 ਮੈਂਬਰਾਂ ਦੀ ਹਮਾਇਤ ਹੀ ਹਾਸਲ ਕਰ ਸਕੇ।
ਰਾਜਨੀਤਕ ਸੰਕਟ ਵਿੱਚ ਫਸੇ ਹੋਏ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੇ ਲਈ ਅੱਜ ਦੀ ਹਾਰਇਕ ਹੋਰ ਝਟਕਾ ਮੰਨੀਜਾਂਦੀ ਹੈ, ਜਿਹੜੇ ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਵਾਦੀ ਕੇਂਦਰ) ਦੇ ਪੁਸ਼ਪਕਮਲ ਦਹਿਲਦੇ ਧੜੇ ਵੱਲੋਂ ਸਰਕਾਰ ਦਾ ਸਮੱਰਥਨ ਵਾਪਸ ਲੈਣਪਿੱਛੋਂ ਪਾਰਟੀ ਉੱਤੇ ਪਕੜ ਮਜ਼ਬੂਤ ਕਰਨ ਦੇ ਯਤਨ ਕਰ ਰਹੇ ਸਨ।
ਰਾਸ਼ਟਰਪਤੀ ਵਿਦਿਆਦੇਵੀ ਭੰਡਾਰੀ ਦੇ ਆਦੇਸ਼ ਉੱਤੇ ਪਾਰਲੀਮੈਂਟ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੇਵਿਸ਼ੇਸ਼ ਸੈਸ਼ਨ ਵਿਚ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਵੱਲੋਂ ਪੇਸ਼ ਕੀਤੇ ਭਰੋਸੇ ਦੇ ਮਤੇ ਦੇ ਪੱਖ ਵਿਚ ਮਸਾਂ 93 ਵੋਟਾਂ ਪਈਆਂ,ਇਸ ਦੇ ਖਿਲਾਫ 124 ਮੈਂਬਰਾਂ ਨੇ ਵੋਟ ਪਾਈ। ਕੇ ਪੀ ਸ਼ਰਮਾਂ ਓਲੀ (69) ਨੂੰ 275 ਮੈਂਬਰਾਂ ਦੇਹਾਊਸ ਵਿਚ ਭਰੋਸੇ ਦਾ ਵੋਟ ਜਿੱਤਣ ਲਈ 136 ਵੋਟਾਂ ਦੀ ਲੋੜ ਸੀ, ਚਾਰ ਮੈਂਬਰ ਇਸ ਸਮੇਂ ਸਸਪੈਂਡ ਹਨ।
ਨੇਪਾਲ ਦਾ ਰਾਜਨੀਤਕ ਸੰਕਟ ਬੀਤੇ ਸਾਲ 20 ਦਸੰਬਰ ਤੋਂ ਉਦੋਂ ਸ਼ੁਰੂ ਹੋਇਆ ਸੀ, ਜਦੋਂ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਸਿਫਾਰਿਸ਼ ਉੱਤੇ ਪਾਰਲੀਮੈਂਟਭੰਗ ਕਰ ਕੇ 30 ਅਪ੍ਰੈਲ ਤੇ 10 ਮਈ ਨੂੰ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦਾ ਹੁਕਮ ਦਿੱਤਾ ਸੀ।ਕੇ ਪੀ ਸ਼ਰਮਾਓਲੀ ਨੇ ਇਹ ਸਿਫਾਰਿਸ਼ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਨਾਲ ਸੱਤਾ ਦੀ ਖਿੱਚੋਤਾਣਦੇ ਕਾਰਨਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਤੋਂ ਭਰੋਸੇ ਦਾ ਵੋਟ ਲੈਣ ਲਈ ਕਿਹਾ ਸੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਕੋਰੋਨਾ ਖਿਲਾਫ ਜੰਗ :ਕਿਸਾਨ ਸ਼ਿਕੰਜਵੀ, ਕਾੜ੍ਹੇ ਅਤੇ ਮਲਟੀ-ਵਿਟਾਮਿਨ ਕੈਪਸੂਲਾਂ ਦੀ ਡੱਟ ਕੇ ਵਰਤੋਂ ਕਰ ਰਹੇ ਨੇ

Published

on

corona

ਨਵੀਂ ਦਿੱਲੀ, 10 ਮਈ – ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਪਿਛਲੇ ਲਗੱਭਗ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਆਪਣੇ ਖਾਣ-ਪੀਣ ਵਿੱਚ ਸ਼ਿਕੰਜਵੀ ਤੇ ਦੇਸੀ ਕਾੜ੍ਹੇ ਦੀ ਵਰਤੋਂ ਵਧਾ ਦਿੱਤੀ ਹੈ, ਜਿਸ ਨਾਲ ਇਮਿਊਨਿਟੀ ਵਧ ਸਕਦੀ ਹੈ।
ਵਰਨਣ ਯੋਗ ਹੈ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਰੋਜ਼ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਹਜ਼ਾਰਾਂ ਲੋਕ ਬੀਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਇਸ ਦੇ ਬਾਵਜੂਦ ਕਿਸਾਨ ਆਪਣੀਆਂ ਮੰਗਾਂ ਮੰਨਵਾਏ ਬਿਨਾਂ ਵਾਪਸ ਜਾਣ ਲਈ ਤਿਆਰ ਨਹੀਂ। ਕਿਸਾਨਾਂ ਨੇ ਵਾਇਰਸ ਖ਼ਿਲਾਫ਼ ਰੋਗ-ਰੋਕੂ ਸਮਰੱਥਾ ਵਧਾਉਣ ਲਈ ਜ਼ਿੰਕ ਤੇ ਮਲਟੀ-ਵਿਟਾਮਿਨ ਦੀ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਵਿਡ-19 ਟੀਕਾਕਰਨ ਕਰਾਉਣ ਲਈ ਤਿਆਰ ਹਨ। ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਸੈਂਕੜੇ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਉਤੇ ਡੇਰਾ ਲਾ ਕੇ ਬੈਠੇ ਹਨ। ਕਈ ਕਿਸਾਨਾਂ ਨੂੰ ਕੋਰੋਨਾ ਪ੍ਰਭਾਵਿਤ ਹੋਣ ਕਾਰਨ ਹਟਾਇਆ ਜਾ ਰਿਹਾ ਹੈ ਅਤੇ ਲੱਛਣ ਵਾਲੇ ਕੁਝ ਅੰਦੋਲਨਕਾਰੀਆਂ ਦਾ ਇਲਾਜ ਚੱਲ ਰਿਹਾ ਹੈ। ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਉਤੇ ਕੋਰੋਨਾ ਵਾਇਰਸ ਦੇ ਕੇਸ ਨਹੀਂ ਹਨ। ਕਿਸਾਨ ਆਪਣਾ ਖਿਆਲ ਰੱਖ ਰਹੇ ਹਨ ਅਤੇ ਦੇਸੀ ਕਾੜ੍ਹੇ ਤੇ ਮਲਟੀ-ਵਿਟਾਮਿਨ ਦੇ ਕੈਪਸੂਲਾਂ ਦੀ ਵਰਤੋਂ ਕਰ ਰਹੇ ਹਨ।
ਕਿਸਾਨ ਨੇਤਾ ਕੁਲਵੰਤ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਦੇ ਇੱਕ ਹਸਪਤਾਲ ਵਿੱਚ ਹੀ ਟੀਕਾਕਰਨ ਕੇਂਦਰ ਚਲਾਇਆ ਜਾ ਰਿਹਾ ਹੈ, ਸਾਡੇ ਇੱਕ ਨੇਤਾ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਿਲੇ ਸਨ। ਉਹ ਅੱਜਕੱਲ੍ਹ ਠੀਕ ਹਨ। ਜਿਨ੍ਹਾਂ ਲੋਕਾਂ ਵਿੱਚ ਲੱਛਣ ਦਿਖਾਈ ਦੇ ਰਹੇ ਹਨ, ਉਨ੍ਹਾਂ ਦੀ ਜਾਂਚ ਕਰਾਈ ਜਾ ਰਹੀ ਹੈ। ਬਾਰਡਰ ਉਤੇ ਕਿਸਾਨ ਪੌਸ਼ਟਿਕ ਭੋਜਨ ਲੈ ਰਹੇ ਹਨ। ਬਾਰਡਰ ਦੇ ਨੇੜੇ ਹਸਪਤਾਲ ਵਿੱਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ।

Read More Today News in Punjabi

Continue Reading

ਰੁਝਾਨ


Copyright by IK Soch News powered by InstantWebsites.ca