A plaque about Lala Lajpat Rai was erected outside Nasir Bagh in Lahore
Connect with us [email protected]

ਅੰਤਰਰਾਸ਼ਟਰੀ

ਲਾਹੌਰ ‘ਚ ਨਾਸਿਰ ਬਾਗ਼ ਦੇ ਬਾਹਰ ਲਾਲਾ ਲਾਜਪਤ ਰਾਏ ਦੇ ਬਾਰੇ ਤਖ਼ਤੀ ਲਾਈ

Published

on

ਲਾਹੌਰ, 2 ਦਸੰਬਰ – ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਉਦਮਾਂ ਕਰਨ ਦੇ ਬਾਅਦ ਪਾਕਿਸਤਾਨ ਸਰਕਾਰ ਨੇ ਲਾਹੌਰ ਦੀ ਮਾਲ ਰੋਡ ‘ਤੇ ਟਾਊਨ ਹਾਲ ਦੇ ਸਾਹਮਣੇ ਨਾਸਿਰ ਬਾਗ਼ ਦੀ ਮੁੱਖ ਦੀਵਾਰ ‘ਤੇ ਲਾਲਾ ਲਾਜਪਤ ਰਾਏ ਨਾਲ ਸਬੰਧਤ ਤਖ਼ਤੀ ਲਾਈ ਹੈ, ਜਿਸ ‘ਤੇ ਸ਼ਾਹਮੁਖੀ (ਉਰਦੂ) ਅਤੇ ਅੰਗਰੇਜ਼ੀ ਵਿੱਚ Ḕਲਾਲਾ ਲਾਜਪਤ ਰਾਇ 1865-1938 ਅੰਗਰੇਜ਼ਾਂ ਖ਼ਿਲਾਫ਼ ਲੜਨ ਵਾਲੇ ਸੁਤੰਤਰਤਾ ਸੈਨਾਨੀ ਇੱਥੇ ਸ਼ਹੀਦ ਹੋਏ’ ਲਿਖਿਆ ਹੈ।
ਲਾਹੌਰ ਤੋਂ ਇਸ ਬਾਰੇ ਮੀਡੀਆ ਨਾਲ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਵਕੀਲ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਦੱਸਿਆ ਕਿ ਲਾਲਾ ਲਾਜਪਤ ਰਾਇ ਤਹਿਰੀਕ-ਏ-ਆਜ਼ਾਦੀ ਦੇ ਨਾਇਕ ਸਨ ਅਤੇ ਮਾਲ ਰੋਡ ਵਿਖੇ ਜਿਸ ਬਾਗ਼ ਦੀ ਬਾਹਰੀ ਦੀਵਾਰ ਉਤੇ ਉਨ੍ਹਾਂ ਦੇ ਨਾਂਅ ਵਾਲੀ ਤਖ਼ਤੀ ਲਾਈ ਹੈ ਉਥੇ ਇੱਕ ਰੋਸ ਮੁਜ਼ਾਹਰੇ ਦੌਰਾਨ ਉਨ੍ਹਾਂ ਨੂੰ ਅੰਗਰੇਜ਼ ਸਿਪਾਹੀਆਂ ਨੇ ਲਾਠੀਆਂ ਨਾਲ ਕੁੱਟਿਆ ਸੀ, ਜਿਸ ਦੇ ਬਾਅਦ 17 ਨਵੰਬਰ 1928 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਉਂਜ ਪਾਕਿਸਤਾਨ ਸਰਕਾਰ ਵੱਲੋਂ ਉਕਤ ਤਖ਼ਤੀ ‘ਤੇ ਲਾਲਾ ਲਾਜਪਤ ਰਾਏ ਦੇ ਦਿਹਾਂਤ ਦਾ ਵਰ੍ਹਾ ਭੁਲੇਖੇ ਨਾਲ 10 ਵਰ੍ਹੇ ਵਧਾ ਕੇ 1938 ਲਿਖਿਆ ਗਿਆ ਹੈ।

Click Here To Read Latest Punjabi news

ਅੰਤਰਰਾਸ਼ਟਰੀ

ਰਾਜ ਕਪੂਰ ਦੀ ਜੱਦੀ ਹਵੇਲੀ ਸਰਕਾਰੀ ਭਾਅ `ਤੇ ਵੇਚਣ ਤੋਂ ਮਾਲਕ ਦੀ ਨਾਂਹ

Published

on

ਪਿਸ਼ਾਵਰ, 28 ਜਨਵਰੀ – ਬਾਲੀਵੁੱਡ ਅਦਾਕਾਰ ਰਾਜ ਕਪੂਰ (ਮਰਹੂਮ) ਦੇ ਪਿਸ਼ਾਵਰ ਵਿਚਲੇ ਜੱਦੀ ਘਰ (ਹਵੇਲੀ) ਦੇ ਮਾਲਕਾਂ ਨੇ ਘਰ ਦੀ ਇਮਾਰਤ ਖੈਬਰ ਪਖਤੂਨਖਵਾ ਸਰਕਾਰ ਵੱਲੋਂ ਦੱਸੇ ਸਰਕਾਰੀ ਭਾਅ ਤੇ ਵੇਚਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਅਹਿਮ ਸਥਾਨਤੇ ਹੈ ਤੇ ਇਸ ਜਾਇਦਾਦ ਦੀ ਕੀਮਤ ਘੱਟ ਮਿੱਥੀ ਗਈ ਹੈ। ਇਸ ਤੋਂ ਪਹਿਲਾਂ ਖੈਬਰ ਪਖਤੂਨਖਵਾ ਸਰਕਾਰ ਨੇ ਰਾਜ ਕਪੂਰ ਦੇ ਸਨਮਾਨ ਵਜੋਂ ਉਨ੍ਹਾਂ ਦੀ ਹਵੇਲੀ ਨੂੰ ਅਜਾਇਬ ਘਰ ਚ ਬਦਲਣ ਲਈ ਡੇਢ ਕਰੋੜ ਰੁਪਏ ਜਾਰੀ ਕੀਤੇ ਸਨ। ਹਾਜੀ ਅਲੀ ਸਾਬਿਰ, ਜੋ ਇਸ ਹਵੇਲੀ ਦਾ ਮੌਜੂਦਾ ਮਾਲਕ ਹੈ, ਨੇ ਕੱਲ੍ਹ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਉਕਤ ਜਾਇਦਾਦ 1.5 ਕਰੋੜ ਰੁਪਏ ਵਿੱਚ ਵੇਚਣ ਤੋਂ ਸਪੱਸ਼ਟ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ, ‘ਇੱਥੋਂ ਤੱਕ ਕਿ ਇਸ ਇਲਾਕੇਚ ਅੱਧਾ ਮਰਲਾ ਥਾਂ ਵੀ 1.5 ਕਰੋੜ ਰੁਪਏ ਚ ਨਹੀਂ ਮਿਲਦੀ। ਅਸੀਂ ਛੇ ਮਰਲਿਆਂ ਦੀ ਜਾਇਦਾਦ 1.5 ਕਰੋੜ ਰੁਪਏ ਵਿੱਚ ਕਿਵੇਂ ਵੇਚ ਸਕਦੇ ਹਾਂ।’ ਸਾਬਿਰ ਮੁਤਾਬਕ ਇਸ ਜਾਇਦਾਦ ਦੀ ਸਹੀ ਕੀਮਤ 200 ਕਰੋੜ ਰੁਪਏ ਬਣਦੀ ਹੈ।ਜ਼ਿਕਰਯੋਗ ਹੈ ਕਿ ਪਿਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰਚ ਰਾਜ ਕਪੂਰ ਦੇ ਪੁਰਖਿਆਂ ਦੇ ਘਰ ਨੂੰ ‘ਕਪੂਰ ਹਵੇਲੀ’ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਉਸਾਰੀ ਰਾਜ ਕਪੂਰ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ 1918 ਤੋਂ 1922 ਦਰਮਿਆਨ ਕਰਵਾਈ ਸੀ। ਰਾਜ ਕਪੂਰ ਤੇ ਉਸ ਦੇ ਚਾਚੇ ਤਿਰਲੋਕ ਕਪੂਰ ਦਾ ਜਨਮ ਉਥੇ ਹੋਇਆ ਸੀ। ਇਸ ਇਮਾਰਤ ਨੂੰ ਖੈਬਰ ਪਖਤੂਨਖਵਾ ਸਰਕਾਰ ਵੱਲੋਂ ਕੌਮੀ ਵਿਰਾਸਤ ਐਲਾਨਿਆ ਹੋਇਆ ਹੈ।

Continue Reading

ਅੰਤਰਰਾਸ਼ਟਰੀ

ਬਿੱਲ ਗੇਟਸ ਨੇ ਕਿਹਾ:ਕੋਰੋਨਾ ਦੌਰਾਨ ਮੇਰੇ ਬਾਰੇ ਫੈਲਾਈਆਂ ਅਫਵਾਹਾਂ ਤੋਂ ਹੈਰਾਨ ਹਾਂ

Published

on

bil gates

ਲੰਡਨ, 28 ਜਨਵਰੀ – ਮਾਈਕਰੋਸਾਫਟ ਦੇ ਕੋ-ਫਾਊਂਡਰ ਤੋਂ ਸਮਾਜ ਸੇਵਕ ਬਣੇ ਬਿੱਲ ਗੇਟਸ ਨੇ ਕੱਲ੍ਹ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਖਿਲਾਫ ਐਨੀ ਵੱਡੀ ਪੱਧਰਤੇ ਫੈਲਾਈਆਂ ਬੁਰੀਆਂ ਅਫਵਾਹਾਂ ਤੋਂ ਉਹ ਹੈਰਾਨ ਹਨ ਅਤੇ ਇਨ੍ਹਾਂ ਅਫਵਾਹਾਂ ਵਿੱਚਲੀ ਸੱਚਾਈ ਨੂੰ ਜੱਗ ਜ਼ਾਹਰ ਕਰਨਗੇ।
ਰਾਈਟਰਜ਼ ਨੂੰ ਦਿੱਤੇ ਇੰਟਰਵਿਊ ਵਿੱਚ ਬਿਲ ਗੇਟਸ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਡਰਾਉਣੀ ਮਹਾਮਾਰੀ ਤੇ ਸੋਸ਼ਲ ਮੀਡੀਆ ਦੇ ਇਸਤੇਮਾਲ ਵਿੱਚ ਵਾਧਾ ਹੋਣ ਦੇ ਕਾਰਨ ਉਨ੍ਹਾਂ ਅਤੇ ਲਾਗ ਦੀਆਂ ਬਿਮਾਰੀਆਂ ਸਬੰਧੀ ਅਮਰੀਕਾ ਦੇ ਚੋਟੀ ਦੇ ਮਾਹਰ ਐਂਥਨੀ ਫੌਚੀ ਦੇ ਖਿਲਾਫ ਲੱਖਾਂ ਆਨਲਾਈਨ ਪੋਸਟਾਂ ਅਤੇ ਬੁਰੀਆਂ ਅਫਵਾਹਾਂ ਫੈਲਾਈਆਂ ਗਈਆਂ। ਇੱਕ ਸਾਲ ਪਹਿਲਾਂ ਕੋਰੋਨਾ ਵਾਇਰਸ ਦੇਸ਼ੁਰੂ ਵੇਲੇ ਇੰਟਰਨੈਟ ਤੇ ਲੱਖਾਂ ਅਫਵਾਹਾਂ ਉਡਾਈਆਂ ਗਈਆਂ ਜਿਸ ਨਾਲ ਕੋਰੋਨਾ ਵਾਇਰਸ, ਇਸ ਦੇ ਸ਼ੁਰੂ ਹੋਣ ਅਤੇ ਇਸ ਦੇ ਖਿਲਾਫ ਲੜਾਈ ਵਿੱਚ ਕੰਮ ਕਰਨ ਵਾਲਿਆਂ ਦੇ ਮਕਸਦ ਬਾਰੇ ਗਲਤ ਸੂਚਨਾਵਾਂ ਦਾ ਹੜ੍ਹ ਆ ਗਿਆ ਸੀ।ਗੇਟਸ ਨੇ ਕਿਹਾ, ‘‘ਇਨ੍ਹਾਂ ਅਫਵਾਹਾਂ ਵਿੱਚ ਕਿਹਾ ਗਿਆ ਸੀ ਕਿ ਡਾਕਟਰ ਫੌਚੀ ਅਤੇ ਗੇਟਸ ਵੱਲੋਂ ਇਹ ਮਹਾਮਾਰੀ ਬਣਾਈ ਗਈ ਹੈ ਤੇ ਉਹ ਇਸ ਮਹਾਮਾਰੀ ਤੋਂ ਲਾਭ ਕਮਾਉਣਾ ਅਤੇ ਵੈਕਸੀਨ ਨੂੰ ਲੋਕਾਂ ਅੰਦਰ ਟਰੈਕ ਕੀਤੀ ਜਾ ਸਕਣ ਵਾਲੀ ਮਾਈਕ੍ਰੋਚਿਪ ਪਾਉਣ ਲਈ ਇਸਤੇਮਾਲ ਕਰਨਾ ਚਾਹੁੰਦੇ ਹਨ।” ਉਨ੍ਹਾਂ ਉਲਟਾ ਸਵਾਲ ਕੀਤਾ, ‘‘ਪਰ ਕੀ ਲੋਕ ਸੱਚਮੁੱਚ ਇਨ੍ਹਾਂ ਅਫਵਾਹਾਂਤੇ ਵਿਸ਼ਵਾਸ ਕਰਦੇ ਹਨ।”

Continue Reading

ਅੰਤਰਰਾਸ਼ਟਰੀ

ਐਚ1ਬੀ ਵੀਜ਼ਾ ਧਾਰਕ ਭਾਰਤੀਆਂ ਨੂੰ ਜੋਅ ਬਾਇਡੇਨ ਵੱਲੋਂ ਰਾਹਤ

Published

on

H1b visa america

ਨਿਊ ਯਾਰਕ, 28 ਜਨਵਰੀ – ਅਮਰੀਕਾ ਦੀ ਜੋਅ ਬਾਇਡੇਨ ਸਰਕਾਰ ਨੇ ਇੱਕ ਖਾਸ ਫੈਸਲਾ ਲੈਂਦਿਆਂ ਐਚ1ਬੀ ਵੀਜ਼ਾਧਾਰਕ ਮੁਲਾਜ਼ਮਾਂ ਦੇ ਐਚ3 ਵੀਜ਼ਾ ਧਾਰਕ ਜੀਵਨ ਸਾਥੀਆਂ ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ ਚ ਐਚ1ਬੀ ਵੀਜ਼ਾ ਧਾਰਕ ਮੁਲਾਜ਼ਮਾਂ ਦੇ ਜੀਵਨ ਸਾਥੀਆਂ ਨੂੰ ਇਸ ਗੱਲ ਦਾ ਡਰ ਸੀ ਕਿ ਅਮਰੀਕਾ ਵਿੱਚ ਚਾਰ ਸਾਲ ਬਿਤਾਉਣ ਪਿੱਛੋਂ ਪਤਾ ਨਹੀਂ ਉਨ੍ਹਾਂ ਨੂੰ ਅਗਲੇ ਕੰਮ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ।ਬਾਇਡੇਨ ਸਰਕਾਰਦੇ ਫੈਸਲੇ ਨਾਲ ਉਨ੍ਹਾਂ ਖਦਸ਼ਿਆਂਤੇ ਰੋਕ ਲੱਗ ਗਈ ਹੈ।
ਅਸਲ ਵਿੱਚ ਅਮਰੀਕਾ ਚ ਕੰਮ ਕਰਦੇ ਵਧੇਰੇ ਭਾਰਤੀ ਆਈ ਟੀ ਪ੍ਰੋਫੈਸ਼ਨਲਜ਼ ਐਚ1ਬੀ ਵੀਜ਼ਾ ਦੇ ਧਾਰਕ ਹਨ। ਅਸਲਚ ਸਾਲ 2015 ਦੀਆਂ ਗਰਮੀਆਂ ਤੱਕ ਐਚ4 ਵੀਜ਼ਾ ਧਾਰਕ ਕਾਨੂੰਨੀ ਤੌਰ ਤੇ ਕੰਮ ਨਹੀਂ ਕਰ ਸਕਦੇ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਐਚ1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦਾ ਕਾਨੂੰਨ ਪਾਸ ਕਰ ਕੇ ਇਸ ਨੂੰ ਲਾਗੂ ਕੀਤਾ ਸੀ। ਬਾਇਡੇਨ ਸਰਕਾਰ ਦੇ ਫੈਸਲੇਤੇ ਖੁਸ਼ੀ ਪ੍ਰਗਟ ਕਰਦਿਆਂ ਅਟਲਾਂਟਾ ਦੇ ਵਸਨੀਕ ਐਚ4 ਵੀਜ਼ਾ ਧਾਰਕ ਨੇ ਕਿਹਾ ਕਿ ਲੰਬੀ ਕਸ਼ਮਕਸ਼ ਮਗਰੋਂ ਅਸੀਂ ਬਹੁਤ ਰਾਹਤ ਮਹਿਸੂਸ ਕਰ ਰਹੇ ਹਾਂ। ਐਚ4 ਵਰਕ ਪਰਮਿਟ ਚ ਬਦਲਾਅ ਦੀ ਸ਼ੁਰੂਆਤ ਸਾਲ 2017 ਵਿੱਚ ਸ਼ੁਰੂ ਹੋਈ ਸੀ। ਸਮੀਖਿਆ ਦੇ ਨਾਂਅਤੇ ਨਿਯਮ ਸੱਤ ਵਾਰ ਬਦਲੇ ਗਏ।ਟਰੰਪ ਪ੍ਰਸ਼ਾਸਨ ਨੇ ਆਪਣੇ ਇਸ ਕਦਮ ਨੂੰ ਸਹੀ ਦੱਸਦਿਆਂ ਕਿਹਾ ਸੀ ਕਿ ਨਾ ਇਹ ਆਰਥਿਕ ਤੌਰ ਤੇ ਅਹਿਮ ਹੈ ਬਲਕਿ ‘ਬਾਏ ਅਮੈਰੀਕਨ ਐਂਡ ਹਾਇਰ ਅਮੈਰੀਕਨ’ ਦੀ ਨੀਤੀ ਨਾਲ ਵੀ ਮੇਲ ਖਾਂਦਾ ਹੈ। ਇਹ ਨੀਤੀ ਅਮਰੀਕੀ ਸਨਅਤਾਂਚ ਵਿਦੇਸ਼ੀ ਕਾਮਿਆਂ ਨੂੰ ਰੱਖੇ ਜਾਣ ਦੀ ਹਮਾਇਤ ਵਿੱਚ ਨਹੀਂ ਹੈ।

Continue Reading

ਰੁਝਾਨ


Copyright by IK Soch News powered by InstantWebsites.ca