A picture of Modi on the Bhagwad Gita will be sent into space from the sub
Connect with us [email protected]

ਭਗਵਦ ਗੀਤਾ ਤੇ ਮੋਦੀ ਦੀ ਤਸਵੀਰ ਉਪ-ਗ੍ਰਹਿ ਤੋਂ ਪੁਲਾੜ ਵਿੱਚ ਭੇਜੀ ਜਾਏਗੀ

Published

on

modi

ਨਵੀਂ ਦਿੱਲੀ, 16 ਫਰਵਰੀ – ਇਸ ਮਹੀਨੇ ਦੇ ਆਖਰੀ ਦਿਨਾਂ ਵਿੱਚ ਇੱਕ ਸੈਟੇਲਾਈਟ ਲਾਂਚ ਕੀਤਾ ਜਾਵੇਗਾ, ਜੋ ਆਪਣੇ ਨਾਲ ਭਗਵਦ ਗੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੈ ਕੇ ਜਾਵੇਗਾ। ਇਸ ਨੈਨੋ ਸੈਟੇਲਾਈਟ ਦਾ ਨਾਂ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਆਕਾਰ ਦੇਣ ਵਾਲੇ ਮਹਾਨ ਵਿਗਿਆਨੀ ਸਤੀਸ਼ ਧਵਨ ਦੇ ਨਾਂ ਉੱਤੇ ਰੱਖਿਆ ਹੈ। ਨਿੱਜੀ ਖੇਤਰ ਦਾ ਇਹ ਪਹਿਲਾ ਉਪ-ਗ੍ਰਹਿ ਹੋਵੇਗਾ, ਜੋ ਦੂਜੇ ਪੁਲਾੜ ਮਿਸ਼ਨ ਵਾਂਗ ਭਗਵਦ ਗੀਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਅਤੇ 25 ਹਜ਼ਾਰ ਹੋਰ ਵਿਅਕਤੀਆਂ ਦੇ ਨਾਵਾਂ ਨੂੰ ਲੈ ਕੇ ਪੁਲਾੜ ਜਾਵੇਗਾ। ਇਸ ਨੈਨੋ ਸੈਟੇਲਾਈਟ ਨੂੰ ਪੋਲਰ ਸੈਟੇਲਾਈਨ ਲਾਂਚ ਵ੍ਹੀਕਲ ਵੱਲੋਂ ਭੇਜਿਆ ਜਾਵੇਗਾ।
ਇਹ ਨੈਨੋ ਸੈਟੇਲਾਈਟ ਸਪੇਸਕਿਡਸ ਇੰਡੀਆ ਵੱਲੋਂ ਬਣਾਇਆ ਗਿਆ ਹੈ। ਇਹ ਸੰਸਥਾ ਵਿਦਿਆਰਥੀਆਂ ਅੰਦਰ ਪੁਲਾੜ ਵਿਗਿਆਨ ਪ੍ਰਤੀ ਉਤਸ਼ਾਹ ਭਰਦੀ ਹੈ।ਉਕਤ ਸੈਟੇਲਾਈਟ ਆਪਣੇ ਨਾਲ ਤਿੰਨ ਹੋਰ ਪੇ-ਲੋਡਸ ਵੀ ਲੈ ਕੇ ਜਾਵੇਗਾ। ਸਪੇਸਕਿਡਸ ਇੰਡੀਆ ਦੀ ਮੋਢੀ ਅਤੇ ਸੀ ਈ ਓ ਡਾ. ਕੇਸਨ ਦਾ ਕਹਿਣਾ ਹੈ ਕਿ ਅਜੇ ਅਸੀਂ ਸਾਰੇ ਬਹੁਤ ਉਤਸੁਕ ਹਾਂ। ਇਹ ਪੁਲਾੜ ਵਿੱਚ ਤਾਇਨਾਤ ਹੋਣ ਵਾਲਾ ਪਹਿਲਾ ਸੈਟੇਸਾਈਟ ਹੋਵੇਗਾ। ਜਦੋਂ ਅਸੀਂ ਮਿਸ਼ਨ ਨੂੰ ਆਖਰੀ ਰੂਪ ਦਿੱਤਾ ਤਾਂ ਅਸੀਂ ਲੋਕਾਂ ਨੂੰ ਆਪਣੇ ਨਾਂ ਭੇਜਣ ਲਈ ਕਿਹਾ, ਜੋ ਪੁਲਾੜ ਜਾਣਗੇ। ਇੱਕ ਹਫ਼ਤੇ ਅੰਦਰ ਸਾਨੂੰ 25 ਹਜ਼ਾਰ ਨਾਂ ਮਿਲ ਗਏ। ਇਨ੍ਹਾਂ ਵਿੱਚੋਂ 1 ਹਜ਼ਾਰ ਨਾਂ ਭਾਰਤ ਤੋਂ ਬਾਹਰ ਦੇ ਲੋਕਾਂ ਨੇ ਭੇਜੇ ਹਨ। ਜਿਨ੍ਹਾਂ ਲੋਕਾਂ ਦੇ ਨਾਂ ਭੇਜੇ ਜਾਣਗੇ, ਉਨ੍ਹਾਂ ਨੂੰ ਬੋਰਡਿੰਗ ਪਾਸ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮਿਸ਼ਨ ਵਿੱਚ ਭਗਵਦ ਗੀਤਾ ਪੁਲਾੜ ਵਿੱਚ ਭੇਜਣ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਵੀ ਬਾਈਬਲ ਵਰਗੀ ਪਵਿੱਤਰ ਪੁਸਤਕ ਨੂੰ ਵੀ ਪੁਲਾੜ ਵਿੱਚ ਭੇਜਿਆ ਜਾ ਚੁੱਕਾ ਹੈ।

ਅੱਜ-ਨਾਮਾ

ਅੱਜ-ਨਾਮਾ-07 ਮਈ 2021

Published

on

ajjnama

ਸੋਨੀਆ ਸੁਣੀ ਕਿ ਕਰੇਗੀ ਫੇਰ ਮੀਟਿੰਗ,
ਕੋਰੋਨਾ ਸੰਕਟ ਲਈ ਹੋਊ ਵਿਚਾਰ ਬੇਲੀ।
ਕਿਹੜੇ ਰਾਜ ਨੂੰ ਮਿਲੀ ਨਾ ਆਕਸੀਜਨ,
ਥੁੜ ਤਾਂਏਸੇ ਦੀ ਰਹੀ ਆ ਮਾਰ ਬੇਲੀ।
ਦਾਗਿਆ ਜਾਊਗਾ ਫੇਰ ਬਿਆਨ ਤਕੜਾ,
ਨਿਕੰਮੀ ਬੜੀ ਆ ਮੋਦੀ ਸਰਕਾਰ ਬੇਲੀ।
ਓਧਰ ਮੋਦੀ ਦੀ ਟੀਮ ਵੀ ਸੁਣੀਦੀ ਆ,
ਮੋੜਵੇਂ ਹਮਲੇ ਨੂੰ ਖੜੀ ਤਿਆਰ ਬੇਲੀ।
ਮਗਰੋਂ ਮੋਦੀ ਵੀ ਮਸ਼ਕਰੀ ਕਰੂਗਾ ਈ,
ਸ਼ੁਰਲੀ ਜਿਹਾ ਵੀ ਦੇਊ ਬਿਆਨ ਬੇਲੀ।
ਮੁੱਦਾ ਮੂਲ ਨਾ ਲੋਕਾਂ ਨੂੰ ਯਾਦ ਆਉਣਾ,
ਰਹੂਗਾ ਸ਼ੁਰਲੀਆਂ ਵੱਲ ਧਿਆਨ ਬੇਲੀ।

  • ਤੀਸ ਮਾਰ ਖਾਂ

Continue Reading

ਅਪਰਾਧ

ਹਾਂਗਕਾਂਗ ਵਿੱਚ ਬਾਗੀ ਨੇਤਾ ਵੌਂਗ ਨੂੰ ਭੀੜ ਇਕੱਠੀ ਕਰਨ ਦੇ ਕੇਸ ਵਿਚ 10 ਮਹੀਨੇ ਕੈਦ

Published

on

jailed

ਹਾਂਗਕਾਂਗ, 6 ਮਈ, – ਹਾਂਗਕਾਂਗ ਵਿੱਚ ਲੋਕਤੰਤਰ ਸਮੱਰਥਕਾਂ ਦੇ ਨੇਤਾ ਜੋਸ਼ੂਆ ਵੌਂਗ ਨੂੰ ਇਕ ਹੋਰ ਕੇਸ ਵਿਚ 10 ਮਹੀਨੇ ਜੇਲ੍ਹ ਵਿਚ ਰਹਿਣਾ ਪਵੇਗਾ। ਉਨ੍ਹਾਂ ਨੂੰ ਚੀਨ ਵਿਚ 1989 ਵਿੱਚ ਹੋਏ ਤਿਨਾਨਮਿਨ ਚੌਕ ਕਤਲੇਆਮ ਦੀ ਬਰਸੀ ਉੱਤੇ ਹਾਂਗਕਾਂਗ ਵਿਚ ਭੀੜ ਇਕੱਠੀ ਕਰਨ ਦੇ ਕੇਸ ਵਿਚ ਸਜ਼ਾ ਸੁਣਾਈ ਗਈ ਹੈ।
ਵਰਨਣ ਯੋਗ ਹੈ ਕਿ ਤਿਨਾਨਮਿਨ ਚੌਕ ਕਤਲੇਆਮ ਦੀ ਬਰਸੀ ਮਨਾਉਣ ਦੀ ਜਾਣਕਾਰੀ ਮਿਲਦੇ ਸਾਰ ਹੀ ਚੀਨ ਦੇ ਕੰਟਰੋਲ ਵਾਲੇ ਪ੍ਰਸ਼ਾਸਨ ਨੇ ਇਸ ਉੱਤੇ ਕੋਰੋਨਾ ਮਹਾਮਾਰੀ ਦੀ ਆੜ ਲੈ ਕੇ ਰੋਕ ਲਾ ਦਿੱਤੀ ਸੀ, ਪਰ ਰੋਕ ਦੇ ਬਾਵਜੂਦ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਚੀਨ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਗਟ ਕੀਤਾ ਸੀ। ਇਸਵਿਚ ਮੁੱਖਤੌਰ ਉੱਤੇ ਲੋਕਤੰਤਰ ਸਮੱਰਥਕ ਨੇਤਾ ਜੋਸ਼ੂਆ ਵੌਂਗ ਨੂੰ ਨਾਮਜ਼ਦ ਕੀਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਇਸ ਪ੍ਰਦਰਸ਼ਨ ਵਿਚ ਭੀੜ ਇਕੱਠੀ ਕਰਨ ਦੇ ਦੋਸ਼ ਵਿਚ 10 ਮਹੀਨੇ ਦੀ ਸਜ਼ਾ ਸੁਣਾਈ ਹੈ। 25 ਸਾਲਾ ਵੌਂਗ ਪਹਿਲਾਂ ਹੀ ਲੋਕਤੰਤਰ ਸਮਰਥਕਾਂ ਦੇ ਪ੍ਰਦਰਸ਼ਨ ਦੇ ਸਬੰਧ ਵਿਚ 47 ਲੋਕਾਂ ਨਾਲ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਤੋਂ ਇਲਾਵਾ ਲੇਸਟਰ ਸ਼ੁਮ, ਜੇਨੇਲੇ ਲਿਊਂਗ ਅਤੇ ਟਿਫਿਨੀ ਯੁਆਨ ਨੂੰ ਵੀ ਚਾਰ ਤੋਂ ਛੇ ਮਹੀਨਿਆਂ ਤਕ ਦੀ ਸਜ਼ਾ ਸੁਣਾਈ ਗਈ ਹੈ।

Read More Punjab Crime News

Continue Reading

ਪੰਜਾਬੀ ਖ਼ਬਰਾਂ

ਕੋਰੋਨਾ ਦੀ ਰਿਕਾਰਡ ਤੋੜ ਮਾਰ ਦੌਰਾਨ ਪੰਜਾਬ ਦੇ ਚਾਰ ਵੱਡੇ ਡਾਕਟਰਾਂ ਵੱਲੋਂ ਅਸਤੀਫ਼ੇ

Published

on

corona

ਬਠਿੰਡਾ, 6 ਮਈ, – ਕੋਰੋਨਾ ਇਨਫੈਕਸ਼ਨ ਜਦੋਂ ਦੂਸਰੀ ਲਹਿਰਦੀ ਲਗਾਤਾਰ ਰਿਕਾਰਡ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ, ਓਦੋਂ ਬਠਿੰਡੇ ਦੇ ਤਿੰਨ ਅਤੇ ਮੁਕਤਸਰ ਦੇ ਇਕ ਡਾਕਟਰ ਦਾ ਅਸਤੀਫ਼ਾ ਪੰਜਾਬ ਦੇ ਸਿਹਤ ਵਿਭਾਗ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਪਹਿਲਾਂ ਹੀ ਸਟਾਫ ਦੀ ਘਾਟ ਵਾਲੇ ਸਿਵਲ ਹਸਪਤਾਲ ਬਠਿੰਡਾ ਦੇ ਦੋ ਐੱਮ ਡੀ ਮੈਡੀਸਨ ਡਾਕਟਰਾਂ ਸਮੇਤ ਕੁੱਲ ਤਿੰਨ ਡਾਕਟਰਾਂ ਨੇ ਇੱਕੋ ਹਫ਼ਤੇ ਵਿੱਚ ਅਸਤੀਫ਼ਾ ਦੇ ਦਿੱਤਾ ਹੈ।
ਪਤਾ ਲੱਗਾ ਹੈ ਕਿ ਬਠਿੰਡਾ ਵਿੱਚ ਕੋਰੋਨਾ ਵਾਇਰਸ ਦੇ ਨੋਡਲ ਅਧਿਕਾਰੀ ਡਾ. ਜੈਅੰਤ ਅਗਰਵਾਲ ਨੇ ਇਕ ਹਫ਼ਤਾ ਪਹਿਲਾਂ ਅਸਤੀਫ਼ਾ ਦਿੱਤਾ ਅਤੇ ਕਿਹਾ ਸੀ ਕਿ ਮੇਰੇ ਉੱਤੇ ਪ੍ਰਸ਼ਾਸਨਿਕ ਦਬਾਅ ਬਣਿਆ ਹੋਇਆ ਸੀ, ਰਾਤ ਸਮੇਂ ਵੀ ਫੋਨ ਆਉਂਦੇ ਸਨ, ਮਾਨਸਿਕ ਪਰੇਸ਼ਾਨੀ ਮਹਿਸੂਸ ਹੁੰਦੀ ਸੀ। ਪਰਿਵਾਰ ਨੂੰ ਸਮਾਂ ਵੀ ਨਹੀਂ ਦੇ ਪਾ ਰਿਹਾ ਸੀ, ਇਸ ਕਾਰਨ ਮੈਨੂੰ ਅਸਤੀਫ਼ਾ ਦੇਣ ਲਈ ਸੋਚਣਾ ਪਿਆ ਅਤੇ ਮੈਂ ਇਕ ਪ੍ਰਾਈਵੇਟ ਹਸਪਤਾਲ ਜੁਆਇਨ ਕਰ ਲਿਆ ਹੈ।
ਮੁਕਤਸਰ ਸਿਵਲ ਹਸਪਤਾਲ ਵਿਚਲੇਐੱਮ ਡੀ ਮੈਡੀਸਨ ਡਾ. ਰਾਜੀਵ ਜੈਨ ਨੇ ਕਿਹਾ ਕਿ ਬਹੁਤ ਜ਼ਿਆਦਾ ਰੁਝੇਵੇਂ ਕਾਰਨ ਉਨ੍ਹਾਂਨੂੰ ਬਹੁਤ ਮਾਨਸਿਕ ਪਰੇਸ਼ਾਨੀ ਸੀ। ਡਿਊਟੀ ਲਈ ਕਦੇ ਮੁਕਤਸਰ ਅਤੇ ਕਦੇ ਫ਼ਰੀਦਕੋਟ ਜਾਣਾ ਪੈਂਦਾ ਸੀ। ਇਸ ਲਈ ਸਿਸਟਮ ਤੋਂ ਪਰੇਸ਼ਾਨ ਹੋ ਕੇ ਅਸਤੀਫ਼ਾ ਦਿੱਤਾ ਹੈ। ਬਠਿੰਡਾ ਦੇ ਐੱਮ ਡੀ ਮੈਡੀਸਨ ਮਹਿਲਾ ਡਾ. ਰਮਨ ਗੋਇਲ ਅਤੇ ਆਈ ਸਰਜਨ ਡਾ. ਦੀਪਕ ਗੁਪਤਾ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਡਾ. ਦੀਪਕ ਨੂੰ ਏਅਰਫੋਰਸਦੀ ਨੌਕਰੀ ਮਿਲ ਗਈ ਹੈ। ਡਾ. ਰਮਨਦੀਪ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਨਵੰਬਰ 2020 ਵਿੱਚਸਿਹਤ ਵਿਭਾਗ ਨੂੰ ਨੌਕਰੀ ਛੱਡਣ ਲਈਨੋਟਿਸ ਭੇਜ ਦਿੱਤਾ ਸੀ। ਬਠਿੰਡੇ ਦੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਇਸਵਕਤਡਾਕਟਰਾਂ ਦਾ ਨੌਕਰੀ ਛੱਡਣਾ ਮੰਦਭਾਗਾ ਹੈ, ਪਰਤਲਵੰਡੀ ਸਾਬੋ ਹਸਪਤਾਲ ਤੋਂ ਇਕ ਡਾਕਟਰ ਬਠਿੰਡੇ ਵਿੱਚਲਾਇਆ ਗਿਆ ਹੈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਸਤੀਫ਼ਾ ਦੇਣ ਵਾਲੇ ਡਾਕਟਰਾਂ ਨੂੰ ਏਦਾਂ ਦੇ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਭੱਜਣ ਦਾ ਨਹੀਂ, ਕੋਰੋਨਾ ਖ਼ਿਲਾਫ਼ ਜੰਗ ਲੜ ਕੇ ਉਸ ਨੂੰ ਹਰਾਉਣ ਦਾ ਸਮਾਂ ਹੈ, ਸਰਕਾਰ ਤੁਹਾਡੇ ਜ਼ੋਰ ਉੱਤੇ ਲੜ ਰਹੀ ਹੈ ਤੇ ਲੋਕਾਂ ਨੂੰ ਤੁਹਾਡੇ ਤੋਂ ਉਮੀਦ ਹੈ। ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਹੈ ਤਾਂ ਮੈਨੂੰ ਦੱਸੋ, ਉਸ ਦਾ ਹੱਲ ਕੀਤਾ ਜਾਵੇਗਾ, ਬਿਮਾਰ ਲੋਕਾਂ ਨੂੰ ਤੁਹਾਡੀ ਲੋੜ ਹੈ, ਇਸ ਲਈ ਇਸ ਜੰਗ ਦੇ ਵਿਚਾਲੇ ਮੈਦਾਨ ਛੱਡ ਕੇ ਨਾ ਜਾਓ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca