A pedestrian was killed in a collision with a speeding Tempo Traveler
Connect with us apnews@iksoch.com

Uncategorized

ਪੈਦਲ ਜਾਂਦੇ ਵਿਅਕਤੀ ਨੂੰ ਤੇਜ਼ ਰਫਤਾਰ ਟੈਂਪੂ ਟ੍ਰੈਵਲਰ ਦੀ ਟੱਕਰ ਨਾਲ ਇੱਕ ਦੀ ਮੌਤ

Published

on

accident

ਅਲਾਵਲਪੁਰ, 12 ਜਨਵਰੀ – ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਉਤੇ ਚੌਕ ਕਿਸ਼ਨਗੜ੍ਹ ਵਿੱਚ ਕੱਲ੍ਹ ਰਾਤ ਤੇਜ਼ ਰਫਤਾਰ ਟੈਂਪੂ ਟ੍ਰੈਵਲਰ ਡਰਾਈਵਰਨੇ ਪੈਦਲ ਜਾਂਦੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਤਾਂ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਡਰਾਈਵਰਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਅਲਾਵਲਪੁਰ ਦੇ ਮੁਹੱਲਾ ਸਰੀਹਾਂ ਦਾ59 ਸਾਲਾ ਇੰਦਰਜੀਤ ਜੋਸ਼ੀ ਜਲੰਧਰ ਰੇਲਵੇ ਰੋਡ ਉਤੇ ਟੀ ਵੀ ਰਿਪੇਅਰ ਦੀ ਦੁਕਾਨ ਕਰਦਾ ਸੀ। ਐਤਵਾਰ ਸ਼ਾਮ ਨੂੰ ਉਹ ਅਲਾਵਲਪੁਰ ਵਿਖੇ ਆਪਣੇ ਘਰ ਜਾ ਰਿਹਾ ਸੀ। ਕਰੀਬ 9.15 ਵਜੇ ਜਦ ਉਹ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਉਤੇ ਚੌਕ ਕਿਸ਼ਨਗੜ੍ਹ ਨੂੰ ਕ੍ਰਾਸ ਕਰਕੇ ਆਪਣੀ ਸਾਈਡ ਤੇ ਅਲਾਵਲਪੁਰ ਵੱਲ ਆ ਰਿਹਾ ਸੀ ਤਾਂ ਭੋਗਪੁਰ ਵੱਲੋਂ ਆਏ ਇੱਕ ਤੇਜ਼ ਰਫਤਾਰ ਟੈਂਪੂ ਟ੍ਰੈਵਲਰ ਡਰਾਈਵਰਨੇ ਇੰਦਰਜੀਤ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਮਗਰੋਂ ਟੈਂਪੂ ਟ੍ਰੈਵਲਰ ਦਾ ਡਰਾਈਵਰਫਰਾਰ ਹੋ ਗਿਆ। ਲੋਕਾਂ ਨੇ ਐਂਬੂਲੈਂਸ ਦੀ ਸਹਾਇਤਾ ਨਾਲ ਜ਼ਖਮੀ ਨੂੰ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਸਾਰ ਅਲਾਵਲਪੁਰ ਪੁਲਸ ਨੇ ਮੌਕੇਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਮ੍ਰਿਤਕ ਦੇ ਬੇਟੇ ਕਰਣ ਜੋਸ਼ੀ ਦੇ ਬਿਆਨ ਉੱਤੇ ਅਣਪਛਾਤੇ ਟੈਂਪੂ ਟ੍ਰੈਵਲਰ ਡਰਾਈਵਰਦੇ ਖਿਲਾਫ ਥਾਣਾ ਆਦਮਪੁਰ ਵਿੱਚ ਮਾਮਲਾ ਦਰਜ ਕਰ ਕੇ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਚੌਕੀ ਅਲਾਵਲਪੁਰ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਟੈਂਪੂ ਟ੍ਰੈਵਲਰ ਡਰਾਈਵਰਨੂੰ ਫੜਨ ਲਈ ਨੈਸ਼ਨਲ ਹਾਈਵੇ `ਤੇ ਟੋਲ ਪਲਾਜ਼ਾ ਅਤੇ ਹੋਰਨਾਂ ਸਥਾਨਾਂ ਉਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਚੈਕ ਕੀਤਾ ਜਾ ਰਿਹਾ ਹੈ।

Uncategorized

ਕਤਲ ਕੇਸ ਵਿੱਚ ਬੇਗੁਨਾਹ ਮਾਤਾ ਪਿਤਾ ਜੇਲ੍ਹ ਵਿੱਚ, ਬੱਚੇ ਰੁਲਦੇ ਰਹੇ

Published

on

arrest

ਆਗਰਾ, 25 ਜਨਵਰੀ – ਬੱਚੇ ਦੀ ਹੱਤਿਆ ਦੇ ਸ਼ੱਕ ਦੇ ਜੁਰਮ ਵਿੱਚ ਪੰਜ ਸਾਲ ਬੇਗੁਨਾਹ ਜੋੜਾ ਸੀਖਾਂ ਦੇ ਪਿੱਛੇ ਰਿਹਾ ਅਤੇ ਉਨ੍ਹਾਂ ਦੇ ਬੱਚੇ ਆਸ਼ਰਮ ਵਿੱਚ ਰੁਲਦੇ ਰਹੇ। ਕੋਰਟ ਤੋਂ ਬਰੀ ਹੋਣ ਪਿੱਛੋਂ ਜੋੜਾ ਜੇਲ੍ਹ ਤੋਂ ਨਿਕਲਿਆ ਤਾਂ ਉਨ੍ਹਾਂ ਨੇ ਬੱਚਿਆਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਕੱਲ੍ਹ ਬਾਲ ਕਲਿਆਣ ਕਮੇਟੀ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਬੱਚੇ ਕਾਨਪੁਰ ਦੇ ਬਾਲ ਗ੍ਰਹਿ ਵਿੱਚ ਹਨ। ਇਸ ਕਮੇਟੀ ਦੇ ਜ਼ਰੀਏ ਉਨ੍ਹਾਂ ਨੂੰ ਇਥੇ ਲਿਆਂਦਾ ਜਾਏਗਾ। ਇਸ ਜਿਲ੍ਹੇ ਦੇ ਵਾਸੀ ਯੋਗੇਂਦਰ ਸਿੰਘ ਦੇ ਛੇ ਸਾਲਾ ਬੇਟੇ ਰਣਜੀਤ ਦੀ ਇੱਕ ਸਤੰਬਰ 2015 ਨੂੰ ਹੱਤਿਆ ਹੋ ਗਈ ਸੀ। ਉਸ ਦੀ ਲਾਸ਼ ਕੋਤਵਾਲ ਧਰਮਸ਼ਾਲਾ ਕੋਲ ਬ੍ਰਹਮਚਾਰੀ ਗੁਪਤਾ ਦੇ ਬੰਦ ਮਕਾਨ ਦੀ ਛੱਤਤੇ ਮਿਲੀ ਸੀ। ਧਰਮਸ਼ਾਲਾ ਵਿੱਚ ਨਰਿੰਦਰ ਅਤੇ ਉਸ ਦੀ ਪਤਨੀ ਨਜ਼ਮਾ ਕਿਰਾਏ ਤੇ ਰਹਿੰਦੇ ਸਨ। ਯੋਗੇਂਦਰ ਦੇ ਸ਼ੱਕ ਕਰਨਤੇ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਨਰਿੰਦਰ ਦੇ ਅਨੁਸਾਰ ਉਨ੍ਹਾਂ ਦੇ ਸਾਢੇ ਤਿੰਨ ਸਾਲ ਦੀ ਬੇਟੀ ਅੰਜੂ ਅਤੇ ਅੱਠ ਸਾਲ ਦਾ ਬੇਟਾ ਅਜੀਤ ਹਨ। ਜੇਲ੍ਹ ਜਾਣ ਦੇ ਬਾਅਦ ਦੋਵੇਂ ਜਣੇ ਦਾਦੇ ਭਗਵਾਨ ਦਾਸ ਕੋਲ ਰਹਿਣ ਲੱਗੇ। ਚਾਰ ਸਾਲ ਪਾਲਣ ਕਰਨ ਦੇ ਬਾਅਦ ਦਾਦੇ ਨੇ ਖਰਾਬ ਆਰਥਿਕ ਸਥਿਤੀ ਦੱਸ ਕੇ ਮਨੁੱਖੀ ਅਧਿਕਾਰ ਕਮਿਸ਼ਨ, ਬਾਲ ਕਮਿਸ਼ਨ ਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਰਜ਼ੀ ਦਿੱਤੀ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਅਨਾਥ ਆਸ਼ਰਮ ਭੇਜਣ ਨੂੰ ਕਿਹਾ। 22 ਅਕਤੂਬਰ 2019 ਨੂੰ ਬਾਲ ਕਲਿਆਣ ਕਮੇਟੀ ਦੇ ਹੁਕਮ ਤੇ ਇੱਕ ਟੀਮ ਨੇ ਬੱਚਿਆਂ ਨੂੰ ਸਪੁਰਦਗੀ ਵਿੱਚ ਲੈ ਲਿਆ। ਥਾਣੇ ਦੇ ਜਨਰਲ ਡਾਇਰੀ ਵਿੱਚ ਇਹ ਸੂਚਨਾ ਲਿਖੀ ਗਈ। 24 ਅਕਤੂਬਰ 2019 ਨੂੰ ਬੱਚਿਆਂ ਨੂੰ ਕੇਂਦਰੀ ਬਾਲ ਗ੍ਰਹਿ ਭੇਜ ਦਿੱਤਾ ਗਿਆ। ਜੁਵੇਨਾਈਲ ਮੈਜਿਸਟਰੇਟ ਦੇ ਹੁਕਮਤੇ ਦੋਵਾਂ ਬੱਚਿਆਂ ਦਾ ਮੈਡੀਕਲ ਕਰਾਇਆ ਗਿਆ। ਇਸ ਵਿੱਚ ਅਜੀਤ ਦੀ ਉਮਰ 13 ਸਾਲ ਨੌਂ ਮਹੀਨੇ ਅਤੇ ਅੰਜੂ ਦੀ ਉਮਰ 11 ਸਾਲ ਦੋ ਮਹੀਨੇ ਦੱਸੀ ਗਈ। ਬਾਲ ਗ੍ਰਹਿ ਵਿੱਚ ਨਿਯਮਾਂ ਅਨੁਸਾਰ 10 ਸਾਲ ਤੱਕ ਦੇ ਬੱਚੇ ਰੱਖੇ ਜਾਂਦੇ ਹਨ, ਇਸ ਲਈ ਅਜੀਤ ਨੂੰ 17 ਅਗਸਤ 2020 ਨੂੰ ਫਿਰੋਜ਼ਾਬਾਦ ਬਾਲ ਗ੍ਰਹਿ ਭੇਜ ਦਿੱਤਾ। 18 ਅਗਸਤ ਨੂੰ ਅੰਜੂ ਨੂੰ ਕੇਂਦਰੀ ਬਾਲ ਗ੍ਰਹਿ ਬਾਲਿਕਾ ਕਾਨਪੁਰ ਭੇਜ ਦਿੱਤਾ ਗਿਆ। 20 ਨਵੰਬਰ 2020 ਨੂੰ ਅਜੀਤ ਨੂੰ ਵੀ ਫਿਰੋਜ਼ਾਬਾਦ ਤੋਂ ਕੇਂਦਰੀ ਬਾਲ ਗ੍ਰਹਿ ਕਾਨਪੁਰ ਭੇਜ ਦਿੱਤਾ। ਅਜੇ ਦੋਵੇਂ ਕਾਨਪੁਰ ਵਿੱਚ ਹੀ ਅਲੱਗ-ਅਲੱਗ ਆਸ਼ਰਮਾਂ ਵਿੱਚ ਹਨ। ਹੁਣ ਕੋਰਟ ਨੇ ਸਬੂਤਾਂ ਦੀ ਘਾਟ ਵਿੱਚ ਨਰਿੰਦਰ ਅਤੇ ਨਜ਼ਮਾ ਨੂੰ ਬਰੀ ਕਰ ਦਿੱਤਾ ਤੇ 21 ਜਨਵਰੀ ਨੂੰ ਦੋਵੇਂ ਜੇਲ੍ਹ `ਚੋਂ ਰਿਹਾਅ ਹੋਣ ਪਿੱਛੋਂ ਬੱਚਿਆਂ ਨੂੰ ਲੱਭਦੇ ਪਏ ਹਨ।

Continue Reading

Uncategorized

ਜਥੇਬੰਦੀਆਂ ਨਾਲ ਆਖਰੀ ਗੱਲਬਾਤ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਬੈਠਕ ਦੀ ਰਣਨੀਤੀ ਮਿੱਥ ਚੁੱਕੀ ਸੀ

Published

on

kisan

ਨਵੀਂ ਦਿੱਲੀ, 25 ਜਨਵਰੀ – ਕਿਸਾਨਾਂ ਨਾਲ ਗਿਆਰ੍ਹਵੇਂ ਗੇੜ ਦੀ ਵਾਰਤਾ ਤੋਂ ਕਾਫੀ ਪਹਿਲਾਂ ਹੀ ਕੇਂਦਰ ਸਰਕਾਰ ਗੱਲਬਾਤ ਵਾਲੇ ਦਿਨ ਲਈ ਆਪਣੀ ਰਣਨੀਤੀ ਮਿੱਥ ਚੁੱਕੀ ਸੀ।
ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ ਬਾਰੇ ਸਭ ਤੋਂ ਵਧੀਆ ਪੇਸ਼ਕਸ਼ ਉਤੇ ਮੁੜ ਵਿਚਾਰ ਕਰਨ ਲਈ ਕਹਿਣ ਦੇ ਨਾਲ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਇੱਕ ਵੀਡੀਓ ਜਨਤਕ ਕੀਤੀ ਹੈ। ਇਸ ਵਿੱਚ ਤੋਮਰ ਕਿਸਾਨ ਜਥੇਬੰਦੀਆਂ ਨੂੰ ਸਖਤੀ ਨਾਲ ਵਾਰਤਾ ਲਈ ਨੈਤਿਕਤਾ ਦੀ ਰੂਪ ਰੇਖਾ ਤੈਅ ਕਰਨ ਬਾਰੇ ਕਹਿ ਰਹੇ ਹਨ। ਬੈਠਕ ਖਤਮ ਕਰਦਿਆਂ ਤੋਮਰ ਨੇ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਹੋਈ ਵਾਰਤਾ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਭੂਮਿਕਾ ਬਾਰੇ ਵੀ ਮੰਨਿਆ। ਤੋਮਰ ਨੇ ਕਿਹਾ ਕਿ ‘ਮੈਂ ਖੁਸ਼ ਹਾਂ ਕਿ ਗੱਲਬਾਤ ਦੇ ਸਾਰੇ ਗੇੜਾਂ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਮੌਜੂਦ ਰਹਿ ਕੇ ਸਾਡੀ ਮਦਦ ਕੀਤੀ ਹੈ। ਇਸ ਤਰ੍ਹਾਂ ਉਹ ਸਾਡੇ (ਕੇਂਦਰ ਤੇ ਜਥੇਬੰਦੀਆਂ) ਵਿਚਾਲੇ ਪੁਲ ਬਣੇ ਹਨ। ਜਿਸ ਮਿਹਨਤ ਦੀ ਉਨ੍ਹਾਂ ਤੋਂ ਆਸ ਸੀ, ਉਨ੍ਹਾਂ ਉਹ ਕੀਤੀ ਹੈ। ਇਸ ਲਈ ਮੈਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ।’
ਵਰਨਣ ਯੋਗ ਹੈ ਕਿ ਸ਼ੁੱਕਰਵਾਰ ਨੂੰ ਚਾਰ ਘੰਟੇ ਤੋਂ ਵੱਧ ਦੀ ਬੈਠਕ ਵਿੱਚ ਗੱਲਬਾਤ ਸਿਰਫ ਤੀਹ ਮਿੰਟ ਹੋਈ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਜਥੇਬੰਦੀਆਂ ਨੂੰ ਲੱਗਦਾ ਸੀ ਕਿ ਵਾਰਤਾ ਵਿਚਾਲੇ ਤਿੰਨ ਘੰਟੇ ਬਰੇਕ ਦੌਰਾਨ ਸਰਕਾਰ ਕਿਸਾਨਾਂ ਨੂੰ ਕੋਈ ਹੋਰ ਪੇਸ਼ਕਸ਼ ਕਰਨ ਬਾਰੇ ਵਿਚਾਰ ਕਰ ਰਹੀ ਸੀ ਤਾਂ ਇਹ ਗਲਤ ਹੈ। ਸਰਕਾਰ ਉਨ੍ਹਾਂ ਨੂੰ ਆਪਣਾ ਫੈਸਲਾ ਵਿਚਾਰਨ ਬਾਰੇ ਕੁਝ ਹੋਰ ਸਮਾਂ ਦੇਣਾ ਚਾਹੁੰਦੀ ਸੀ। ਜਾਣਕਾਰ ਸੂਤਰਾਂ ਮੁਤਾਬਕ ਕਿਸਾਨ ਜਥੇਬੰਦੀਆਂ ਨੇ ਕਾਨੂੰਨ 18 ਮਹੀਨੇ ਮੁਲਤਵੀ ਕਰਨ ਦੀ ਤਜਵੀਜ਼ ਨਾ ਮੰਨਣ ਬਾਰੇ ਜਦ ਜਨਤਕ ਤੌਰ ਤੇ ਐਲਾਨ ਕੀਤਾ, ਉਦੋਂ ਹੀ ਸਰਕਾਰ ਨੇ ਆਪਣੀ ਰਣਨੀਤੀ ਵਾਰਤਾ ਦੇ ਅਗਲੇ ਗੇੜ ਲਈ ਤੈਅ ਕਰ ਲਈ ਸੀ। ਤੋਮਰ ਨੇ ਆਖਰੀ ਬੈਠਕ ਵਿੱਚ ਕਿਸਾਨ ਆਗੂਆਂ ਅੱਗੇ ਨੈਤਿਕਤਾ ਦੀ ਗੱਲ ਕੀਤੀ ਅਤੇ ਕਿਹਾ ‘ਆਮ ਤੌਰਤੇ ਵਾਰਤਾ ਦੌਰਾਨ ਕੋਈ ਨਵਾਂ ਸੰਘਰਸ਼ ਐਲਾਨ ਦਿੰਦੇ ਹਨ।’ ਮੌਜੂਦਾ ਸਥਿਤੀ ਉਤੇ ਤੋਮਰ ਨੇ ਜਥੇਬੰਦੀਆਂ ਬਾਰੇ ਇੱਕ ਹੋਰ ਗੱਲ ਕਰਦਿਆਂ ਕਿਹਾ ‘ਉਹ ਅੱਗੇ ਨਹੀਂ ਵਧ ਪਾ ਰਹੇ ਹਨ ਕਿਉਂਕਿ ਜਿਹੜੀ ਦੂਰਦਿ੍ਰਸ਼ਟੀ ਵਾਰਤਾ ਹੋਣੀ ਚਾਹੀਦੀ ਸੀ, ਉਹ ਹੈ ਨਹੀਂ।’

Continue Reading

Uncategorized

ਜੱਜ ਸਾਹਿਬ ਨੇ ਕਿਹਾ :ਭੱਜ ਗਈ ਪਤਨੀ ਨੂੰ ਭੁੱਲ ਜਾਓ ਤੇ ਦੂਸਰੀ ਲੱਭੋ

Published

on

law

ਪਟਨਾ, 24 ਜਨਵਰੀ – ਪਟਨਾ ਹਾਈ ਕੋਰਟ ਵਿੱਚ ਇੱਕ ਕੇਸ ਦੀ ਸੁਣਵਾਈ ਦੌਰਾਨ ਦੋਸ਼ੀ ਨੂੰ ਜ਼ਮਾਨਤ ਦਿੰਦੇ ਹੋਏ ਜੱਜ ਨੇ ਕੇਸ ਦਾਇਰ ਕਰਨ ਵਾਲੇ ਪਤੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ, ‘‘ਜੇ ਪਤਨੀ ਕਿਸੇ ਨਾਲ ਭੱਜ ਗਈ ਹੈ ਤਾਂ ਭੁੱਲ ਜਾਓ। ਦੂਸਰੀ ਲੜਕੀ ਲੱਭ ਲਓ। ਜੋ ਭੱਜ ਗਈ, ਉਹ ਤੁਹਾਡੀ ਕਿੱਥੇ ਰਹੀ?”
ਜਸਟਿਸ ਪੀ ਕੇ ਝਾਅ ਨੇ ਇਹ ਟਿੱਪਣੀ ਉਸ ਸਮੇਂ ਕੀਤੀ, ਜਦ ਬਚਾਅ ਪੱਖ ਦੇ ਸੀਨੀਅਰ ਵਕੀਲ ਵਾਈ ਸੀ ਰਮਾ ਨੇ ਪਤੀ ਵੱਲੋਂ ਸੀਤਾਮੜੀ ਦੇ ਬਥਨਾਹਾ ਥਾਣੇ ਵਿੱਚ ਦਰਜ ਕਰਾਈ ਸਿ਼ਕਾਇਤ ਪੜ੍ਹ ਕੇ ਸੁਣਾਈ। 25 ਸਾਲਾ ਨਾਗੇਂਦਰ ਕੁਮਾਰ ਜੈਸਵਾਲ ਨੇ ਤੀਹ ਨਵੰਬਰ 2017 ਨੂੰ ਤਾਨੀਆ ਉਰਫ ਮਧੂ ਨਾਲ ਵਿਆਹ ਕੀਤਾ ਸੀ। ਇਸ ਦੇ ਬਾਅਦ ਉਹ ਪਤੀ ਨਾਲ ਸਹੁਰੇ ਗਈ, ਪਰ ਕੁਝ ਦਿਨਾਂ ਪਿੱਛੋਂ ਅੱਗੇ ਦੀ ਪੜ੍ਹਾਈ ਜਾਰੀ ਰੱਖਣ ਦੀ ਇੱਛਾ ਪ੍ਰਗਟ ਕੀਤੀ ਅਤੇ ਪਤੀ ਨੇ ਦਰਭੰਗਾ ਦੇ ਕਾਲਜ ਵਿੱਚ ਉਸ ਦਾ ਦਾਖਲਾ ਕਰਵਾ ਦਿੱਤਾ। ਇਸ ਦੌਰਾਨ ਉਹ ਪਟਨੇ ਵਿੱਚ ਗਰਲਜ਼ ਹੋਸਟਲ ਵਿੱਚ ਰਹਿ ਕੇ ਪੇਪਰਾਂ ਦੀ ਤਿਆਰੀ ਕਰਦੀ ਰਹੀ। ਵਕੀਲ ਵਰਮਾ ਨੇ ਕਿਹਾ ਕਿ ਲਾਕਡਾਊਨ ਦੌਰਾਨ 22 ਅਪ੍ਰੈਲ ਨੂੰ ਤਾਨੀਆ ਪੇਕੇ ਜਾ ਕੇ ਆਪਣੇ ਚਾਚੇ ਨਾਲ ਰਹਿਣ ਲੱਗੀ। 23 ਮਈ ਦੀ ਰਾਤ ਉਹ ਓਥੋਂ ਗਾਇਬ ਹੋ ਗਈ ਤੇ ਉਸ ਦਾ ਮੋਬਾਈਲ ਸਵਿਚ ਆਫ ਮਿਲਣ ਲੱਗਾ। ਪਤਾ ਲੱਗਾ ਕਿ ਪਟਨਾ ਵਿੱਚ ਪੜ੍ਹਾਈ ਦੌਰਾਨ ਇੱਕ ਵਿਅਕਤੀ ਨਾਲ ਮੋਬਾਈਲ `ਤੇ ਉਸ ਦੀ ਗੱਲਬਾਤ ਹੁੰਦੀ ਸੀ,ਜਿਸ ਦਾ ਨਾਂਅ ਰਾਜੇਸ਼ ਕੁਮਾਰ ਹੈ। ਪਤੀ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਨੂੰ ਰਾਜੇਸ਼ ਕੁਮਾਰ ਲੈ ਕੇ ਭੱਜਾ ਹੈ। ਜੱਜ ਨੇ ਸਾਰੀ ਕਹਾਣੀ ਸੁਣਨ ਪਿੱਛੋਂ ਸੀਨੀਅਰ ਵਕੀਲ ਨਾਲ ਕੁਝ ਗੱਲਬਾਤ ਕੀਤੀ ਅਤੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ।

Continue Reading

ਰੁਝਾਨ


Copyright by IK Soch News powered by InstantWebsites.ca