A minor boy hit an overspeed car on children, killing one
Connect with us [email protected]

ਅਪਰਾਧ

ਨਾਬਾਲਗ ਮੁੰਡੇ ਨੇ ਓਵਰਸਪੀਡ ਕਾਰ ਬੱਚਿਆਂ `ਤੇ ਚੜ੍ਹਾਈ, ਇੱਕ ਦੀ ਮੌਤ

Published

on

Accident

ਲੁਧਿਆਣਾ, 11 ਮਾਰਚ – ਰਿਸ਼ੀ ਨਗਰ ਵਿੱਚ ਇਨਕਮ ਟੈਕਸ ਵਿਭਾਗ ਦੇ ਨੇੜੇ ਬੀਤੀ ਸ਼ਾਮ ਕਰੀਬ ਪੰਜ ਵਜੇ ਸਟੰਟ ਕਰ ਰਹੇ ਬੋਲੇਰੋ ਕਾਰ ਚਾਲਕ ਨੇ ਸਾਈਕਲ ਉੱਤੇ ਜਾ ਰਹੇ ਦੋ ਮਾਸੂਮ ਦੋਸਤਾਂ ਨੂੰ ਟੱਕਰ ਮਾਰ ਦਿੱਤੀ। ਇੱਕ ਦੋਸਤ ਕਾਰ ਨਾਲ ਕੁਚਲੇ ਜਾਣ ਕਾਰਨ ਮੌਕੇ ਉੱਤੇ ਦਮ ਤੋੜ ਗਿਆ ਅਤੇ ਦੂਸਰਾ ਦੂਰ ਡਿੱਗ ਪਿਆ।
ਪਤਾ ਲੱਗਾ ਹੈ ਕਿ ਓਵਰ ਸਪੀਡ ਕਾਰ ਚਲਾਉਣ ਵਾਲਾ ਲੜਕਾ ਅੰਡਰਏਜ਼ ਸੀ ਅਤੇ ਕਾਰ ਚਲਾਉਂਦੇ ਹੋਏ ਆਪਣੇ ਮੋਬਾਈਲ ਤੋਂ ਆਪਣੀ ਵੀਡੀਓ ਬਣਾ ਰਿਹਾ ਸੀ। ਹਾਦਸੇ ਵਿੱਚ ਮਰਨ ਵਾਲੇ ਦੀ ਪਛਾਣ ਮਨਦੀਪ ਨਗਰ ਦੇ ਵਸਨੀਕ ਦਸ ਸਾਲਾ ਤਾਨਿਸ਼ ਵਜੋਂ ਹੋਈ ਹੈ। ਸਾਈਕਲ ਸਵਾਰ ਨੌਂ ਸਾਲਾ ਪ੍ਰਿੰਸ ਹਾਦਸੇ ਵਿੱਚ ਵਾਲ-ਵਾਲ ਬਚ ਗਿਆ, ਉਸ ਨੂੰ ਬਾਂਹ ਉੱਤੇ ਸੱਟਾਂ ਲੱਗੀਆਂ। ਹਾਦਸੇ ਦੇ ਬਾਅਦ ਉਥੇ ਇਕੱਠੇ ਹੋਏ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰ ਕੇ ਥਾਣਾ ਪੀ ਏ ਯੂ ਪੁਲਸ ਦੇ ਹਵਾਲੇ ਕਰ ਦਿੱਤਾ। ਜ਼ਖਮੀ ਬੱਚੇ ਪ੍ਰਿੰਸ ਨੇ ਦੱਸਿਆ ਕਿ ਉਹ ਦੋਵੇਂ ਘਰੋਂ ਸਾਈਕਲ ਉੱਤੇ ਘੁੰਮਣ ਚੱਲੇ ਸਨ। ਇਨਕਮ ਟੈਕਸ ਵਿਭਾਗ ਨੇੜਲੇ ਮੰਦਰ ਨੇੜੇ ਪਹੁੰਚ ਕੇ ਉਹ ਪਾਣੀ ਪੀਣ ਲਈ ਰੁਕ ਗਏ। ਇਸੇ ਦੌਰਾਨ ਪਿੱਛੋਂ ਆਈ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਵਾਲੀ ਥਾਂ ਉੱਤੇ ਮੌਜੂਦ ਲੋਕਾਂ ਮੁਤਾਬਕ ਕਾਰ ਚਾਲਕ ਅੰਡਰਏਜ਼ ਸੀ ਅਤੇ ਉਹ ਕਾਰ ਚਲਾਉਂਦੇ ਸਮੇਂ ਮੋਬਾਈਲ ਉੱਤੇ ਆਪਣੀ ਵੀਡੀਓ ਬਣਾ ਰਿਹਾ ਸੀ। ਉਸ ਸਮੇਂ ਕਾਰ ਕਾਫੀ ਸਪੀਡ ਉੱਤੇ ਸੀ, ਕਾਰ ਉਥੇ ਹੀ ਲੱਗੇ ਖੰਭੇ ਵਿੱਚ ਵੱਜ ਕੇ ਰੁਕ ਗਈ। ਜਸਕੰਵਲ ਸਿੰਘ ਸੇਖੋਂ, ਐਸ ਐਚ ਓ, ਥਾਣਾ ਪੀ ਏ ਯੂ ਨੇ ਕਿਹਾ ਕਿ ਹਾਦਸੇ ਵਿੱਚ 10 ਸਾਲਾ ਤਾਨਿਸ਼ ਦੀ ਮੌਤ ਹੋਈ ਹੈ।

Read More Latest News Updates

ਅਪਰਾਧ

ਫਿਲਮ ਸ਼ੂਟਿੰਗ ਟੀਮ ਨਾਲ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਨੌਂ ਜਣਿਆਂ ਤੋਂ ਨੱਬੇ ਲੱਖ ਠੱਗੇ

Published

on

Fraud

ਪਟਿਆਲਾ, 14 ਅਪ੍ਰੈਲ – ਫਿਲਮ ਦੀ ਸ਼ੂਟਿੰਗ ਦੀ ਟੀਮ ਨਾਲ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਵੀਜ਼ਾ ਲਵਾ ਕੇ ਨੌਂ ਜਣਿਆਂ ਨਾਲ ਨੱਬੇ ਲੱਖ ਠੱਗੀ ਕਰਨ ਦਾ ਭੇਦ ਖੁੱਲ੍ਹਾ ਹੈ। ਪੁਲਸ ਨੇ ਮੁੰਬਈ ਦੇ ਸਿਰਾਜੂਦੀਨ ਅੰਸਾਰੀ, ਉਸ ਦੀ ਪਤਨੀ ਰਕਸ਼ੰਦਾ ਅੰਸਾਰੀ ਅਤੇ ਮੂਲ ਰੂਪ ਤੋਂ ਬੰਗਾਲ ਤੇ ਮੌਜੂਦਾ ਸਮੇਂ ਵਿੱਚ ਪਟਿਆਲਾ ਰਹਿ ਰਹੇ ਜਯੰਤੋ ਗਾਂਗੁਲੀ ਉੱਤੇ ਕੇਸ ਦਰਜ ਕੀਤਾ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜੱਗਾ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਜਯੰਤੋ ਗਾਂਗੁਲੀ ਇਮੀਗਰੇਸ਼ਨ ਦਾ ਦਫਤਰ ਚਲਾਉਂਦਾ ਹੈ। ਉਸ ਨੇ ਜਦੋਂ ਗਾਂਗੁਲੀ ਨੂੰ ਦੱਸਿਆ ਕਿ ਉਹ ਵਿਦੇਸ਼ ਵਿਖੇ ਵਰਕ ਪਰਮਿਟ ਉੱਤੇ ਜਾਣਾ ਚਾਹੁੰਦਾ ਹੈ ਤਾਂ ਗਾਂਗੁਲੀ ਨੇ ਦੱਸਿਆ ਕਿ ਉਸ ਦਾ ਸਕੇਅਰ ਕੰਪਨੀ ਮੁੰਬਈ ਨਾਲ ਕੰਟ੍ਰੈਕਟ ਹੈ ਅਤੇ ਉਸ ਦੇ ਵਰਕ ਪਰਮਿਟ ਉੱਤੇ ਵਿਦੇਸ਼ ਭੇਜ ਸਕਦਾ ਹੈ। ਜਯੰਤੋ ਨੇ ਕਿਹਾ, ਉਹ ਫਿਲਮ ਬਣਾ ਰਹੇ ਹਨ, ਜਿਸ ਵਿੱਚ ਉਹ (ਜੱਗਾ ਸਿੰਘ) ਪੈਸਾ ਇਨਵੈਸਟ ਕਰਦਾ ਹੈ ਤਾਂ ਉਸ ਨੂੰ ਸ਼ੂਟਿੰਗ ਦੇ ਨਾਂਅ ਉੱਤੇ ਕੈਨੇਡਾ ਭੇਜ ਸਕਦੇ ਹਨ। ਜੱਗਾ ਸਿੰਘ ਦੇ ਮੁਤਾਬਕ ਅੱਠ ਹੋਰਾਂ ਅਤੇ ਉਸ ਦੇ ਭਰਾ ਨੇ ਜਯੰਤੋ ਗਾਂਗੁਲੀ ਨੂੰ ਵਿਦੇਸ਼ ਦਾ ਵੀਜ਼ਾ ਲਗਾਉਣ ਲਈ 89 ਲੱਖ 25 ਹਜ਼ਾਰ ਰੁਪਏ ਦਿੱਤੇ। ਇਸ ਪਿੱਛੋਂ ਕੈਨੇਡਾ ਦਾ ਵੀਜ਼ਾ ਆ ਗਿਆ ਅਤੇ ਜਦ ਸਾਰੇ ਏਅਰਪੋਰਟ ਪਹੁੰਚੇ ਤਾਂ ਅੰਬੈਸੀ ਵਾਲਿਆਂ ਨੇ ਕਿਹਾ, ਵੀਜ਼ੇ ਵਿੱਚ ਖ਼ਾਮੀਆਂ ਹਨ। ਇਸ ਦੇ ਬਾਅਦ ਠੱਗੀ ਹੋਣ ਦਾ ਪਤਾ ਲੱਗਾ। ਪੀੜਤ ਜੱਗਾ ਸਿੰਘ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਹੋਰਾਂ ਸ਼ਹਿਰਾਂ ਦੇ ਲੋਕਾਂ ਨਾਲ ਵੀ ਫਿਲਮਾਂ ਵਿੱਚ ਪੈਸਾ ਇਨਵੈਸਟ ਕਰਨ ਦੇ ਨਾਂਅ ਉੱਤੇ ਮੋਟੀ ਠੱਗੀ ਕੀਤੀ ਗਈ ਹੈ। ਇਨ੍ਹਾਂ ਦੇ ਖਿਲਾਫ ਹਰਿਆਣੇ ਵਿੱਚ ਵੀ ਕਈ ਕੇਸ ਦਰਜ ਹਨ। ਜੱਗਾ ਸਿੰਘ ਨੇ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

Continue Reading

ਅਪਰਾਧ

ਥਾਣਾ ਮੁਖੀ ਉਤੇ 1.80 ਲੱਖ ਰਿਸ਼ਵਤ ਅਤੇ ਨਾਬਾਲਗਾਂ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦਾ ਦੋਸ਼

Published

on

Money

ਭੁਲੱਥ, 14 ਅਪ੍ਰੈਲ – ਪਿੰਡ ਖੱਸਣ ਦੇ ਦੋ ਨਾਬਾਲਗ ਬੱਚਿਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਥਾਣਾ ਭੁਲੱਥ ਦੀ ਮੁਖੀ ਅਮਨਪ੍ਰੀਤ ਕੌਰ ਉੱਤੇ ਇੱਕ ਲੱਖ ਅੱਸੀ ਹਜ਼ਾਰ ਰੁਪਏ ਰਿਸ਼ਵਤ ਲੈਣ, ਉਨ੍ਹਾਂ ਨੂੰ ਨਾਜਾਇਜ਼ ਹਿਰਾਸਤ ਵਿੱਚ ਵੀ ਰੱਖਣ ਅਤੇ ਉਨ੍ਹਾਂ ਨੂੰ ਨਾਜਾਇਜ਼ ਕੇਸਾਂ ਵਿੱਚ ਫਸਾਉਣ ਦੇ ਦੋਸ਼ ਲਾ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਪੱਤਰਕਾਰਾਂ ਨੂੰ ਇਨ੍ਹਾਂ ਦੋਸ਼ਾਂ ਦਾ ਐਫੀਡੇਵਿਟ ਤੇ ਵੀਡੀਓ ਰਿਕਾਰਡਿੰਗ ਨਾਲਪਿੰਡ ਖੱਸਣ ਦੀ ਇੱਕ ਨਾਬਾਲਗ ਲੜਕੀ ਤੇ ਉਸ ਦੇ ਨਾਬਾਲਗ ਭਰਾ ਨੇ ਕਿਹਾ ਕਿ ਉਨ੍ਹਾਂ ਦੇ ਘਰ 25 ਮਾਰਚ ਨੂੰ ਥਾਣਾ ਮੁਖੀ ਅਮਨਪ੍ਰੀਤ ਕੌਰ ਨੇ ਪੁਲਸ ਪਾਰਟੀ ਨਾਲ ਬਿਨਾਂ ਵਾਰੰਟ ਅਤੇ ਬਿਨਾਂ ਕਿਸੇ ਮੋਹਤਬਰ ਤੋਂ ਘਰ ਵਿੱਚ ਆ ਕੇ ਤਲਾਸ਼ੀ ਲਈ। ਇਸ ਦੌਰਾਨ ਉਨ੍ਹਾਂ ਦੀ ਪੇਟੀ ਵਿੱਚ ਰੱਖੇ 80,000 ਰੁਪਏ ਥਾਣਾ ਮੁਖੀ ਨੇ ਕੱਢ ਲਏ ਅਤੇ ਇਨ੍ਹਾਂ ਨਾਲ ਆਏ ਇੱਕ ਹੋਰ ਮੁਲਾਜ਼ਮ ਨੇ ਛੇ ਹਜ਼ਾਰ ਰੁਪਏ ਉਨ੍ਹਾਂ ਕੋਲੋਂ ਇਹ ਕਹਿ ਕੇ ਲੈ ਲਏ ਕਿ ਉਹ ਜਾਣ ਲੱਗੇ ਵਾਪਸ ਕਰ ਦੇਣਗੇ। ਇਨ੍ਹਾਂ ਪੀੜਤ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਤੋਂ ਕੋਈ ਬਰਾਮਦਗੀ ਨਹੀਂ ਹੋਈ,ਫਿਰ ਵੀ ਪੁਲਸ ਉਨ੍ਹਾਂ ਦੇ ਪਿਤਾ ਨੂੰ ਨਾਲ ਲੈ ਕੇ ਚੱਲੀ ਤਾਂ ਉਨ੍ਹਾਂ ਦੇ ਪਿਤਾ ਜੋ ਪਿਛਲੇ ਸਮੇਂ ਤੋਂ ਚੱਲ-ਫਿਰ ਨਹੀਂ ਸਕਦੇ, ਨੇ ਥਾਣਾ ਮੁਖੀ ਭੁਲੱਥ ਨੂੰ ਇਸ ਦਾ ਕਾਰਨ ਪੁੱਛਿਆ। ਇਸ ਉੱਤੇ ਥਾਣਾ ਮੁਖੀ ਅਮਨਪ੍ਰੀਤ ਕੌਰ ਨੇ ਉਨ੍ਹਾਂ ਦੇ ਪਿਤਾ ਨੂੰ ਛੱਡਣ ਲਈ ਦੋ ਲੱਖ ਰੁਪਏ ਮੰਗੇ ਤਾਂ ਉਨ੍ਹਾਂ ਦੇ ਪਿਤਾ ਨੇ ਇੱਕ ਲੱਖ ਰੁਪਏ ਘਰੋਂ ਚੁੱਕਣ ਦੀ ਗੱਲ ਕਹੀ, ਜਿਸ ਉੱਤੇ ਥਾਣਾ ਮੁਖੀ ਨੇ ਇੱਕ ਲੱਖ ਰੁਪਏ ਹੋਰ ਮੰਗ ਲਏ ਅਤੇ ਉਸ ਦੇ ਪਿਤਾ ਕੋਲੋਂ ਕੋਆਪਰੇਟਿਵ ਬੈਂਕ ਖੱਸਣ ਦਾ ਚੈਕ ਭਰਵਾ ਲਿਆ ਤੇ ਜਲਦੀ ਪੈਸੇ ਲਿਆਉਣ ਦੀ ਹਦਾਇਤ ਕੀਤੀ। ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੇ ਬੈਂਕ ਵਿੱਚੋਂ ਪੈਸੇ ਕਢਵਾ ਕੇ ਥਾਣਾ ਮੁਖੀ ਭੁਲੱਥ ਅਮਨਪ੍ਰੀਤ ਨੂੰ ਭੁਲੱਥ-ਖੱਸਣ ਰੋਡ ਉੱਤੇ ਬਾਜਵਾ ਸੀਮਿੰਟ ਸਟੋਰ ਅਤੇ ਆਰੇ ਦੇ ਵਿਚਕਾਰ ਦਿੱਤੇ ਸਨ। ਇਸ ਉੱਤੇ ਥਾਣਾ ਮੁਖੀ ਨੇ ਕਿਹਾ ਕਿ ਉਹ ਥਾਣੇ ਆ ਜਾਣ ਅਤੇ ਆਪਣੇ ਪਿਤਾ ਨੂੰ ਨਾਲ ਲੈ ਜਾਣ। ਬੱਚਿਆਂ ਨੇ ਦਾਅਵਾ ਕੀਤਾ ਕਿ ਰਾਤ ਗਿਆਰਾਂ ਵਜੇ ਤੱਕ ਉਨ੍ਹਾਂ ਨੂੰ ਥਾਣੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਤੇ ਪ੍ਰੇਸ਼ਾਨ ਕੀਤਾ ਗਿਆ।ਪੀੜਤ ਲੜਕੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਨਸ਼ੀਲੇ ਟੀਕੇ ਪਾ ਕੇ ਚਲਾਨ ਕੱਟਿਆ ਤੇ ਥਾਣਾ ਮੁਖੀ ਭੁਲੱਥ ਨੇ ਉਸ ਦੇ ਨਾਬਾਲਗ ਭਰਾ ਉੱਤੇ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ। ਦੋਵਾਂ ਬੱਚਿਆਂ ਨੇ ਨਾਜਾਇਜ਼ ਕੇਸ ਦਰਜ ਕਰਨ ਦੀਆਂ ਧਮਕੀਆਂ ਦੇਣ ਅਤੇ ਪੈਸੇ ਵਾਪਸ ਨਾ ਕਰਨ ਦੀ ਜਾਂਚ ਕਰ ਕੇ ਉਚ ਅਧਿਕਾਰੀਆਂ ਕੋਲੋਂ ਇਨਸਾਫ ਦੇਣ ਦੀ ਮੰਗ ਕੀਤੀ ਹੈ।
ਥਾਣਾ ਮੁਖੀ ਭੁਲੱਥ ਅਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਦੋਸ਼ਾਂ ਦੀ ਕੋਈ ਜਾਣਕਾਰੀ ਨਹੀਂ। ਇਸ ਸਬੰਧੀ ਐਸ ਪੀ ਡੀ ਕਪੂਰਥਲਾ ਵਿਸ਼ਾਲ ਜੀਤ ਸਿੰਘ ਨੇ ਕਿਹਾ ਕਿ ਇਸ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਮਗਰੋਂ ਹੀ ਕਾਰਵਾਈ ਕੀਤੀ ਜਾਵੇਗੀ।

Continue Reading

ਅਪਰਾਧ

ਲਾਪਤਾ ਹੋਇਆ ਬੱਚਾ ਦੋ ਸਾਲ ਬਾਅਦ ਨੌਕਰ ਕੋਲੋਂ ਮਿਲਿਆ

Published

on

missing-child

ਪਟਿਆਲਾ, 13 ਅਪ੍ਰੈਲ – ਰਾਘੋਮਾਜਰਾ ਵਿਖੇ ਇੱਕ ਘਰ ਵਿੱਚ ਕੰਮ ਕਰਦਾ ਨੌਕਰ ਬੱਚੇ ਨੂੰ ਵਰਗਲਾ ਕੇ ਲੈ ਗਿਆ। ਬੱਚੇ ਦਾ ਪਰਵਾਰ ਉਸ ਨੂੰ ਲੱਭਦਾ ਰਿਹਾ, ਪਰ ਘਰ ਵਿੱਚ ਕੰਮ ਕਰਦੇ ਨੌਕਰ ਨੇ ਇਸ ਦੀ ਕਿਸੇ ਨੂੰ ਸੂਹ ਨਹੀਂ ਲੱਗਣ ਦਿੱਤੀ। ਦੋ ਸਾਲ ਬਾਅਦ ਬੱਚਾ ਨੌਕਰ ਦੀ ਪਤਨੀ ਤੋਂ ਮਿਲਿਆ। ਡਵੀਜ਼ਨ ਨੰਬਰ ਦੋ ਦੀ ਪੁਲਸ ਨੇ ਨੌਕਰ ਸ਼ਸ਼ੀ ਕਪੂਰ ਤੇ ਉਸ ਦੀ ਪਤਨੀ ਬਲਜੀਤ ਕੌਰ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ਦੇ ਗੁਰਵਿੰਦਰ ਸਿੰਘ ਦਾ 10 ਸਾਲਾਂ ਦਾ ਬੱਚਾ ਪਟਿਆਲਾ ਵਿਖੇ ਰਿਸ਼ਤੇਦਾਰ ਸੁਰਿੰਦਰ ਸਿੰਘ ਦੇ ਘਰ ਰਹਿ ਰਿਹਾ ਸੀ। ਸੱਤ ਜਨਵਰੀ 2019 ਸਵੇਰੇ ਬੱਚਾ ਘਰ ਤੋਂ ਲਾਪਤਾ ਹੋ ਗਿਆ ਤਾਂ ਡਵੀਜ਼ਨ ਨੰਬਰ ਦੋ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਬੀਤੀ 12 ਅਪ੍ਰੈਲ 2021 ਦੀ ਸਵੇਰ ਨੂੰ ਸੁਰਿੰਦਰ ਸਿੰਘ ਨੇ ਆਪਣੇ ਨੌਕਰ ਸ਼ਸ਼ੀ ਕਪੂਰ ਦੀ ਪਤਨੀ ਬਲਜੀਤ ਕੌਰ ਨੂੰ ਆਪਣੇ ਬੱਚੇ ਨਾਲ ਦੇਖਿਆ ਤੇ ਪੁਲਸ ਨੂੰ ਦੱਸਿਆ। ਪੁਲਸ ਨੇ ਬਲਜੀਤ ਕੌਰ ਨੂੰ ਫੜ ਕੇ ਬੱਚਾ ਬਰਾਮਦ ਕਰ ਕੇ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਹੈ।
ਚੌਕੀ ਇੰਚਾਰਜ ਐਸ ਆਈ ਪ੍ਰਿਆਂਸ਼ੂ ਸਿੰਘ ਨੇ ਦੱਸਿਆ ਕਿ ਨੌਕਰ ਹੀ ਮੁੱਖਦੋਸ਼ੀ ਨਿਕਲਿਆ ਜਿਸ ਨੇ ਘਰ ਵਿੱਚੋਂ ਬੱਚਾ ਗਾਇਬ ਕਰ ਕੇ ਆਪਣੀ ਪਤਨੀ ਬਲਜੀਤ ਕੌਰ ਨੂੰ ਦੇ ਦਿੱਤਾ ਸੀ। ਦੋ ਸਾਲ ਸ਼ਸ਼ੀ ਕਪੂਰ ਇਸੇ ਘਰ ਦਾ ਕੰਮ ਕਰਦਾ ਰਿਹਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਅਤੇ ਉਸ ਦੀ ਪਤਨੀ ਬਲਜੀਤ ਕੌਰ ਬੱਚਾ ਲੈ ਕੇ ਸੰਗਰੂਰ ਜਾਂ ਹੋਰ ਸ਼ਹਿਰਾਂ ਵਿੱਚ ਰਹਿੰਦੀ ਰਹੀ ਅਤੇ ਇਨ੍ਹਾਂ ਦੋ ਸਾਲਾਂ ਦੌਰਾਨ ਬੱਚੇ ਤੋਂ ਵੱਖ-ਵੱਖ ਥਾਈਂ ਨੌਕਰੀ ਵੀ ਕਰਾਉਂਦੀ ਰਹੀ। ਬੀਤੇ ਦਿਨ ਬਲਜੀਤ ਕੌਰ ਬੱਚੇ ਨੂੰ ਲੈ ਕੇ ਪਟਿਆਲਾ ਵਿਖੇ ਆਪਣੇ ਪੇਕੇ ਆਈ ਤਾਂ ਸੁਰਿੰਦਰ ਸਿੰਘ ਨੇ ਦੇਖ ਕੇ ਪੁਲਸ ਨੂੰ ਜਾਣਕਾਰੀ ਦਿੱਤੀ।

Read More Latest Crime News

Continue Reading

ਰੁਝਾਨ


Copyright by IK Soch News powered by InstantWebsites.ca