A major decision of the Modi government is to make e-payment of MSP
Connect with us [email protected]

ਰਾਜਨੀਤੀ

ਮੋਦੀ ਸਰਕਾਰ ਦਾ ਵੱਡਾ ਫ਼ੈਸਲਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਐੱਮ ਐੱਸ ਪੀ ਦਾ ਈ-ਭੁਗਤਾਨ ਕੀਤਾ ਜਾਵੇਗਾ

Published

on

Modi

ਨਵੀਂ ਦਿੱਲੀ, 20 ਫਰਵਰੀ, – ਭਾਰਤ ਦੀ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਲਈ ਵੱਡਾ ਫੈਸਲਾ ਕਰ ਲਿਆ ਹੈ ਕਿਅਗਲੇ ਸੀਜ਼ਨ ਤੋਂ ਕਿਸਾਨੀ ਫਸਲਾਂ ਦੀ ਘੱਟੋ-ਘੱਟ ਖਰੀਦ ਕੀਮਤ(ਐੱਮ ਐੱਸ ਪੀ) ਦੀ ਸਾਰੀ ਅਦਾਇਗੀ ਇਲੈਕਟ੍ਰਾਨਿਕ ਸਿਸਟਮ ਨਾਲ ਕੀਤੀ ਜਾਏਗੀ ਅਤੇ ਜੇ ਇਸ ਨੂੰ ਲਾਗੂ ਨਾ ਕੀਤਾ ਗਿਆ ਤਾਂ ਐੱਮ ਐੱਸ ਪੀਦੀ ਅਦਾਇਗੀ ਰੁਕ ਸਕਦੀ ਹੈ, ਇਸ ਲਈ ਇਹ ਲਾਜ਼ਮੀ ਕਰ ਦਿਤਾ ਜਾਵੇਗਾ।
ਇਸ ਸੰਬੰਧ ਵਿੱਚ ਕੇਂਦਰੀ ਖੁਰਾਕ ਮੰਤਰਾਲੇ ਨੇ ਕਿਹਾ ਹੈ ਕਿ ਉਹ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ 1 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਅਗਲੇ ਖਰੀਦ ਸੀਜ਼ਨ ਲਈ ਘੱਟੋ-ਘੱਟ ਸਮੱਰਥਨ ਮੁੱਲ (ਐਮਐਸਪੀ) ਦਾ ਭੁਗਤਾਨ ਸਿੱਧਾ ਕਿਸਾਨਾਂ ਦੇ ਖਾਤੇ ਵਿਚ ਅਦਾ ਕਰਨ ਨੂੰ ਕਹੇਗਾ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਰਾਜਾਂ ਨੂੰ ਇਲੈਕਟ੍ਰਾਨਿਕ ਤੌਰ ਉੱਤੇ ਕਿਸਾਨਾਂ ਨੂੰ ਪੂਰੇਐੱਮ ਐੱਸ ਪੀ ਦਾ ਭੁਗਤਾਨ ਕਰਨ ਲਈ ਹੋਰ ਸਮਾਂ ਨਹੀਂ ਮਿਲੇਗਾ। ਪੰਜਾਬ ਅਤੇ ਹਰਿਆਣਾ ਵਿਚਕੇਂਦਰੀ ਅਤੇ ਰਾਜ ਦੀਆਂ ਏਜੰਸੀਆਂ ਮੁੱਖ ਤੌਰ ਉੱਤੇ ਮੰਡੀਆਂ ਅਤੇ ਆੜ੍ਹਤੀਆਂ ਰਾਹੀਂ ਆਪਣਾ ਅਨਾਜ ਦਾ ਕੋਟਾਪੂਰਾ ਕਰਦੀਆਂ ਹਨ। ਕਿਸਾਨ ਆਗੂਆਂ ਦੇ ਇਕ ਹਿੱਸੇ ਦਾ ਕਹਿਣਾ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਸਰਕਾਰੀ ਖਰੀਦ ਉੱਤੇ ਮਾੜਾ ਅਸਰ ਪਵੇਗਾ, ਪਰ ਕੇਂਦਰ ਸਰਕਾਰ ਇਸ ਰਾਏ ਨਾਲ ਸਹਿਮਤੀ ਨਹੀਂ ਹੋ ਸਕੀ। ਇਸ ਦੌਰਾਨ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਗਲੇ ਡੇਢ ਮਹੀਨੇ ਵਿਚ ਖਾਣੇ ਉੱਤੇ 2.97 ਲੱਖ ਕਰੋੜ ਰੁਪਏ ਦੀ ਸਬਸਿਡੀ ਦੇਵੇਗੀ, ਜਿਹੜੀ ਇਸ ਵਿੱਤੀ ਸਾਲ 31 ਮਾਰਚ ਦੇ ਅੰਤ ਤੱਕ ਦਿੱਤੀ ਜਾਏਗੀ। ਖੁਰਾਕ ਮੰਤਰਾਲੇ ਨੇ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਆਦਿਰਾਜਾਂਦੇਕਿਸਾਨਾਂ ਨੂੰਫਸਲਾਂ ਦੀ ਐਮਐਸ ਪੀਦੀ ਰਕਮ ਇਲੈਕਟ੍ਰਾਨਿਕ ਢੰਗ ਨਾਲਦਿੱਤੀ ਜਾਵੇਗੀ। ਖੁਰਾਕ ਮੰਤਰਾਲੇ ਮੁਤਾਬਕ ਐੱਮ ਐੱਸ ਪੀ ਨੂੰ ਇਲੈਕਟ੍ਰਾਨਿਕ ਢੰਗ ਨਾਲ ਲਾਗੂ ਕਰਨ ਦਾ ਕਾਰਨ ਹੈ ਕਿ ਇਹ ਗਲਤ ਖਾਤੇ ਵਿਚ ਨਾ ਜਾਵੇ ਅਤੇ ਕਿਸਾਨਾਂ ਨੂੰ ਪੈਸੇ ਮਿਲਣਵਿੱਚ ਲੱਗਦਾ ਸਮਾਂ ਵੀ ਘਟਾਇਆ ਜਾ ਸਕੇ।
ਦੂਸਰੇ ਪਾਸੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਹੇਠ ਸਰਕਾਰ ਨੇ ਭੋਜਨ ਉੱਤੇ ਭਾਰੀ ਸਬਸਿਡੀ ਬਾਰੇ ਕੁਝ ਵੱਡੇ ਫੈਸਲੇ ਲਏ ਹਨ। ਸਰਕਾਰ ਜਿਹੜਾ ਅਨਾਜ ਗਰੀਬਾਂ ਨੂੰ ਸਸਤਾ ਵੇਚਦੀ ਹੈ, ਉਹ ਮਹਿੰਗੇ ਭਾਅ ਉੱਤੇ ਕਿਸਾਨਾਂ ਤੋਂ ਖਰੀਦ ਕਰ ਕੇ ਲੋਕਾਂ ਨੂੰ ਘੱਟ ਕੀਮਤ ਉੱਤੇ ਦਿੰਦੀ ਹੈ। ਇਸ ਕਾਨੂੰਨ ਹੇਠ ਕੇਂਦਰ ਸਰਕਾਰ 80 ਕਰੋੜ ਲੋਕਾਂ ਨੂੰ ਹਰ ਮਹੀਨੇ 5 ਕਿੱਲੋ ਕਣਕ ਤੇ ਚਾਵਲ 2 ਤੋਂ 3 ਰੁਪਏ ਕਿਲੋ ਵਿੱਚ ਦਿੰਦੀ ਹੈ।ਸਰਕਾਰ ਨੇ ਇਸ ਸਾਲ 1 ਲੱਖ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਸਬਸਿਡੀ ਦਿੱਤੀ ਹੈ ਤੇ ਇਸ ਮਾਰਚ ਦੇ ਅੰਤ ਤੱਕ 2 ਲੱਖ 97 ਹਜ਼ਾਰ ਰੁਪਏ ਤੋਂ ਵੱਧ ਸਬਸਿਡੀ ਹੋ ਜਾਏਗੀ। ਇਸ ਵਿਚੋਂ 1.16 ਲੱਖ ਕਰੋੜ ਰੁਪਏ ਜਨਤਕ ਵਿੱਤੀ ਮੋਡੀਊਲ ਸਿਸਟਮ ਵਿਚ ਪੰਜਾਬ ਵੱਲੋਂ ਦਿੱਤੇ ਜਾਣਗੇ, ਜਦਕਿ 24 ਹਜ਼ਾਰ 841 ਕਰੋੜ ਰੁਪਏ ਹਰਿਆਣਾ ਵਲੋਂ ਦਿੱਤੇ ਜਾਣਗੇ। ਪਿਛਲੇ ਦਿਨੀਂ ਪੇਸ਼ ਕੀਤੇ ਬਜਟ ਦੇ ਅਨੁਸਾਰ ਖੁਰਾਕ ਸਬਸਿਡੀ ਵਧ ਕੇ 4 ਲੱਖ 22 ਹਜ਼ਾਰ ਰੁਪਏ ਤੋਂ ਵੱਧ ਹੋ ਗਈ ਹੈ।
ਇਸ ਮੌਕੇ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਪੰਜਾਬ ਤੇ ਹਰਿਆਣਾ ਵਿਚ ਵਿਚੋਲੇ ਖਤਮ ਕਰਨ ਦੀ ਕੋਈ ਯੋਜਨਾ ਨਹੀਂ ਬਣਾਈ ਅਤੇ ਨਾ ਮੰਡੀਆਂ ਨੂੰ ਅਜਿਹਾ ਕੋਈ ਆਦੇਸ਼ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਇਲੈਕਟ੍ਰਾਨਿਕ ਅਦਾਇਗੀ ਇਹ ਯਕੀਨੀ ਕਰੇਗੀ ਕਿ ਕਿਸਾਨ, ਆੜ੍ਹਤੀ ਅਤੇ ਮੰਡੀਆਂ ਉਨ੍ਹਾਂ ਦੀਆਂ ਅਦਾਇਗੀਆਂ ਸਿੱਧੀਆਂ ਲੈਣ ਅਤੇ ਪਾਰਦਰਸ਼ਤਾ ਕਾਇਮ ਰਹੇ। ਇਸ ਦੌਰਾਨਸਰਕਾਰੀ ਮਾਰਕੀਟ ਸਿਸਟਮ ਨੂੰ ਬਦਲਣ ਦਾ ਕੋਈ ਇਰਾਦਾ ਨਹੀਂ ਹੈ।

Read More Punjabi Political News Today

ਰਾਜਨੀਤੀ

ਓਪੀਨੀਅਨ ਪੋਲ ਦਾ ਦਾਅਵਾ ਬੰਗਾਲ ਵਿੱਚ ਮਮਤਾ ਬੈਨਰਜੀ ਤੀਸਰੀ ਵਾਰ ਸਰਕਾਰ ਬਣਾਏਗੀ

Published

on

ਆਸਾਮ ਵਿੱਚ ਭਾਜਪਾ ਫਿਰ ਜਿੱਤਣ ਦੇ ਅੰਦਾਜ਼ੇ ਤਾਮਿਲ ਨਾਡੂ ਵਿੱਚ ਸਟਾਲਿਨ ਦਾ ਜਾਦੂ, ਕੇਰਲ ਵਿੱਚ ਫਿਰ ਲਾਲ ਝੰਡਾ
ਨਵੀਂ ਦਿੱਲੀ, 28 ਫਰਵਰੀ – ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਇੱਕ ਟੀ ਵੀ ਚੈਨਲ ਦੇ ਓਪੀਨੀਅਨ ਪੋਲ ਵਿੱਚ ਪੰਜ ਰਾਜਾਂ ਦੇ ਸਿਆਸੀ ਰੌਂਅ ਦਾ ਅੰਦਾਜ਼ਾ ਪੇਸ਼ ਕੀਤਾ ਗਿਆ ਹੈ, ਜਿਸ ਦੇ ਵੇਰਵੇ ਹੈਰਾਨ ਕਰਨ ਵਾਲੇ ਹਨ।
ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਇੱਕ ਵਾਰ ਫਿਰ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਉਸ ਦੀਆਂ ਕੁਝ ਸੀਟਾਂ ਘਟਣਗੀਆਂ, ਪਰ ਮਮਤਾ ਬੈਨਰਜੀ ਤੀਸਰੀ ਵਾਰ ਸਰਕਾਰ ਬਣਾ ਲਵੇਗੀ। ਪੁਡੂਚੇਰੀ ਵਿੱਚ ਭਾਜਪਾ ਲਈ ਚੰਗੇ ਹਾਲਾਤ ਹਨ ਅਤੇ ਉਥੇ ਪਹਿਲੀ ਵਾਰ ਸਰਕਾਰ ਬਣਾ ਸਕਦੀ ਹੈ। ਤਾਮਿਲ ਨਾਡੂ ਵਿੱਚ ਸੱਤਾ ਤਬਦੀਲੀ ਹੋ ਸਕਦੀ ਹੈ। ਉਥੇ ਡੀ ਐਮ ਕੇ ਦੇ ਸਟਾਲਿਨ ਦਾ ਉਭਾਰ ਜਾਪਦਾ ਹੈ। ਕੇਰਲ ਵਿੱਚ ਇੱਕ ਵਾਰ ਫਿਰ ਖੱਬੇ ਪੱਖੀ ਸਰਕਾਰ ਬਣ ਸਕਦੀ ਹੈ।
ਇਸ ਸਰਵੇਖਣ ਮੁਤਾਬਕ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਲਗਾਤਾਰ ਤੀਸਰੀ ਵਾਰ ਮੁੱਖ ਮੰਤਰੀ ਬਣ ਸਕਦੀ ਹੈ। ਓਥੇ 294 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਨੂੰ 148 ਤੋਂ 164 ਤੱਕ ਸੀਟਾਂ ਮਿਲਣ ਦਾ ਅੰਦਾਜ਼ਾ ਹੈ। ਪਿਛਲੀ ਵਾਰ ਤਿੰਨ ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਜ਼ਬਰਦਸਤ ਲਾਭ ਹੋ ਰਿਹਾ ਹੈ, ਪਰ ਸੱਤਾ ਵਿੱਚ ਆਉਣ ਦਾ ਉਸ ਦਾ ਸੁਫਨਾ ਪੂਰਾ ਹੁੰਦਾ ਨਹੀਂ ਜਾਪਦਾ। ਭਾਜਪਾ ਨੂੰ 92 ਤੋਂ 108 ਸੀਟਾਂ ਮਿਲ ਸਕਦੀਆਂ ਹਨ। ਖੱਬੇ ਪੱਖੀਆਂ ਅਤੇ ਕਾਂਗਰਸ ਦੇ ਗਠਜੋੜ ਦੇ ਖਾਤੇ ਵਿੱਚ ਮਸਾਂ 31 ਤੋਂ 39 ਸੀਟਾਂ ਆ ਸਕਦੀਆਂ ਹਨ। ਤ੍ਰਿਣਮੂਲ ਕਾਂਗਰਸ ਨੂੰ 43 ਫੀਸਦੀ, ਭਾਜਪਾ ਨੂੰ 38 ਫੀਸਦੀ ਅਤੇ ਖੱਬੇ ਪੱਖੀ-ਕਾਂਗਰਸ ਗਠਜੋੜ ਨੂੰ 13 ਫੀਸਦੀ ਵੋਟਾਂ ਮਿਲ ਸਕਦੀਆਂ ਹਨ।
ਨੇੜਲੇ ਰਾਜ ਆਸਾਮ ਵਿੱਚ 126 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲ ਸਕਦਾ ਹੈ ਅਤੇ ਪਾਰਟੀ 68 ਤੋਂ 76 ਸੀਟਾਂ ਲੈ ਸਕਦੀ ਹੈ। ਕਾਂਗਰਸ ਦੇ ਗਠਜੋੜ ਨੂੰ 43 ਤੋਂ 51 ਸੀਟਾਂ ਮਿਲ ਸਕਦੀਆਂ ਹਨ। ਹੋਰਨਾਂ ਦੇ ਖਾਤੇ ਵਿੱਚ ਪੰਜ ਤੋਂ 10 ਸੀਟਾਂ ਜਾ ਸਕਦੀਆਂ ਹਨ।
ਤਾਮਿਲ ਨਾਡੂ ਵਿੱਚ ਇਸ ਵਾਰ ਸੱਤਾ ਬਦਲੀ ਕਾਰਨ ਅੰਨਾ ਡੀ ਐਮ ਕੇ-ਭਾਜਪਾ ਗਠਜੋੜ ਨੂੰ 58 ਤੋਂ 66 ਸੀਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਓਥੇ ਵਿਧਾਨ ਸਭਾ ਦੀਆਂ 234 ਸੀਟਾਂ ਵਿੱਚੋਂ ਡੀ ਐਮ ਕੇ-ਕਾਂਗਰਸ ਦੇ ਗਠਜੋੜ ਨੂੰ 154 ਤੋਂ 162 ਸੀਟਾਂ ਮਿਲ ਸਕਦੀਆਂ ਅਤੇ ਹੋਰਨਾਂ ਨੂੰ ਅੱਠ ਤੋਂ ਵੀਹ ਸੀਟਾਂ ਮਿਲਣ ਦੀ ਆਸ ਹੈ।
ਕੇਰਲ ਵਿੱਚ ਲੈਫਟ ਫਰੰਟ ਆਪਣਾ ਗੜ੍ਹ ਬਚਾ ਸਕਦਾ ਹੈ। 140 ਮੈਂਬਰੀ ਕੇਰਲ ਵਿਧਾਨ ਸਭਾ ਵਿੱਚ ਲੈਫਟ-ਡੈਮੋਕ੍ਰੇਟਿਕ ਫਰੰਟ 90 ਦੇ ਕਰੀਬ ਸੀਟਾਂ ਜਿੱਤ ਸਕਦਾ ਹੈ।
ਕੇਂਦਰੀ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਵਿੱਚ ਭਾਜਪਾ ਪਹਿਲੀ ਵਾਰ ਸਰਕਾਰ ਬਣਾ ਸਕਦੀ ਹੈ। ਤੀਹ ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਦੇ ਖਾਤੇ ਵਿੱਚ 17 ਤੋਂ 21 ਸੀਟਾਂ ਆ ਸਕਦੀਆਂ ਹਨ। ਕਾਂਗਰਸ ਨੂੰ ਅੱਠ ਤੋਂ 12 ਸੀਟਾਂ ਮਿਲਣ ਦੀ ਆਸ ਹੈ ਅਤੇ ਹੋਰਨਾਂ ਦੇ ਖਾਤੇ ਵਿੱਚ ਇੱਕ ਤੋਂ ਤਿੰਨ ਸੀਟਾਂ ਜਾਣਗੀਆਂ।

Read More Latest Indian Political News

Continue Reading

ਰਾਜਨੀਤੀ

ਕਾਂਗਰਸ ਦੇ 23 ਬਾਗੀ ਨੇਤਾ ਜੰਮੂ ਵਿੱਚ ਇੱਕੋ ਪਲੇਟਫਾਰਮ ਉੱਤੇ ਆਏ

Published

on

ਮੈਂ ਰਾਜ ਸਭਾ ਤੋਂ ਰਿਟਾਇਰ ਹੋਇਆ ਹਾਂ, ਸਿਆਸਤ ਤੋਂ ਨਹੀਂ: ਆਜ਼ਾਦ
ਜੰਮੂ, 27 ਫਰਵਰੀ, – ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਸਣੇ ਕਾਂਗਰਸ ਦੇ 23 ਬਾਗੀ ਨੇਤਾ ਅੱਜਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ਦੇ ਦੂਸਰੇ ਦਿਨ ਗਾਂਧੀ ਗਲੋਬਲ ਫੈਮਿਲੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਗਾਂਧੀ ਗਲੋਬਲ ਫੈਮਿਲੀਨੇ ਕਿਹਾ ਹੈ ਕਿ ਪ੍ਰੋਗਰਾਮ ਪੂਰੀ ਤਰ੍ਹਾਂ ਗੈਰ ਰਾਜਨੀਤਕ ਸੀ, ਜਿਸ ਵਿੱਚ ਪਹੁੰਚੇ ਆਗੂਆਂ ਵਿੱਚ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਕਪਿਲ ਸਿੱਬਲ, ਭੁਪੇਂਦਰ ਸਿੰਘ ਹੁੱਡਾ, ਮੁਨੀਸ਼ ਤਿਵਾੜੀ, ਰਾਜ ਬੱਬਰ ਤੇ ਵਿਵੇਕ ਤਨਖਾ ਸਣੇ ਕਈ ਵੱਡੇ ਕਾਂਗਰਸੀ ਆਗੂ ਅੱਜ ਸ਼ਨੀਵਾਰ ਨੂੰ ਜੰਮੂਵਿੱਚ ਇਕੱਠੇ ਸਨ।
ਗਾਂਧੀ ਗਲੋਬਲ ਫੈਮਿਲੀ, ਜਿਸਦੀ ਅਗਵਾਈ ਗੁਲਾਮ ਨਬੀ ਆਜ਼ਾਦ ਕਰਦੇ ਹਨ, ਵੱਲੋਂ ਅੱਜ ਦਾ ਸ਼ਾਂਤੀ ਦਾ ਪਾਠ ਪ੍ਰੋਗਰਾਮ ਸੀ, ਪਰ ਇਸ ਦੌਰਾਨ ਸਾਰੇ ਬਾਗੀ ਕਾਂਗਰਸੀ ਆਗੂਆਂ ਦਾ ਇੱਕ ਪਲੇਟਫਾਰਮ ਉੱਤੇ ਆਉਣਾ ਕਾਂਗਰਸ ਲਈ ਚੰਗਾ ਸੰਕੇਤ ਨਹੀਂ ਰਿਹਾ।ਜੰਮੂਵਿੱਚ ਗਾਂਧੀ ਗਲੋਬਲ ਫੈਮਿਲੀ ਦੇ ਪ੍ਰਧਾਨ ਡਾ ਐਸ ਪੀ ਵਰਮਾ ਦੇ ਦੱਸਣ ਅਨੁਸਾਰ ਇਸ ਪ੍ਰੋਗਰਾਮ ਨੂੰ ਰਾਜ ਸਭਾ ਤੋਂ ਸੇਵਾਮੁਕਤ ਹੋਏ ਗੁਲਾਮ ਨਬੀ ਅਜ਼ਾਦ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮੰਚ ਤੋਂ ਕਾਂਗਰਸ ਦੇ ਵੱਡੇ ਬਾਗੀ ਆਗੂ, ਜੋ ਗਾਂਧੀ ਗਲੋਬਲ ਫੈਮਲੀ ਦੇ ਮੈਂਬਰ ਹਨ, ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦੇਣ ਆਏ ਸਨ। ਐਸਪੀ ਵਰਮਾ ਅਨੁਸਾਰ ਉਨ੍ਹਾਂ ਨੇ ਨਾ ਸਿਰਫ ਦਿੱਲੀ ਤੋਂ ਵੱਡੇ ਕਾਂਗਰਸ ਨੇਤਾਵਾਂ ਨੂੰ, ਸਗੋਂ ਜੰਮੂ-ਕਸ਼ਮੀਰ ਦੇ ਸਾਰੇ ਨੇਤਾਵਾਂ ਨੂੰ ਵੀ ਸੱਦਾ ਭੇਜਿਆ ਸੀ।ਪ੍ਰੋਗਰਾਮ ਦੇ ਪੋਸਟਰ ਤੋਂ ਕਾਂਗਰਸ ਦੇ ਵੱਡੇ ਨੇਤਾਵਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀਆਂ ਤਸਵੀਰਾਂ ਗਾਇਬ ਸਨ ਅਤੇ ਇਸ ਵਿੱਚ ਕਾਂਗਰਸ ਤੋਂ ਨਾਰਾਜ਼ ਨੇਤਾਵਾਂ ਨੂੰ ਪਹਿਲ ਦਿੱਤੀ ਗਈ ਸੀ। ਇਸ ਦੇ ਨਾਲ ਪੋਸਟਰ ਬਾਰੇ ਸਪੱਸ਼ਟੀ ਕਰਨ ਦਿੰਦੇ ਹੋਏ ਕਾਂਗਰਸ ਨੇ ਕਿਹਾ ਕਿ ਇਹ ਕਾਂਗਰਸ ਦੀ ਕਾਨਫਰੰਸ ਨਹੀਂ, ਗਾਂਧੀ ਗਲੋਬਲ ਫੈਮਲੀ ਦੀ ਕਾਨਫਰੰਸ ਹੈ ਤੇ ਇਸ ਵਿੱਚ ਉਕਤ ਨੇਤਾਵਾਂ ਦੇ ਪੋਸਟਰ ਲਾਏ ਗਏ ਹਨ, ਪਰ ਇਸ ਨਾਲ ਹਰ ਪਾਸੇ ਚਰਚਾ ਚੱਲ ਪਈ ਕਿ ਪਾਰਟੀ ਵਿੱਚ ਬਗਾਵਤ ਹੋ ਰਹੀ ਹੈ।
ਸੀਨੀਅਰ ਵਕੀਲ ਅਤੇ ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ, ‘ਕਾਂਗਰਸ ਸਾਨੂੰ ਕਮਜ਼ੋਰ ਹੁੰਦੀ ਦਿੱਸਦੀ ਹੈ। ਅਸੀਂ ਏਥੇ ਇਕੱਠੇ ਹੋਏ ਹਾਂ, ਅਸੀਂ ਪਾਰਟੀ ਮਜਬੂਤ ਕਰਨੀ ਹੈ। ਗਾਂਧੀ ਜੀ ਸੱਚ ਉੱਤੇ ਚੱਲਦੇ ਹਨ, ਅੱਜ ਸਰਕਾਰ ਝੂਠ ਬੋਲ ਰਹੀ ਹੈ। ਗੁਲਾਮ ਨਬੀ ਆਜ਼ਾਦ ਤਜਰਬੇ ਕਾਰ ਤੇ ਇੰਜੀਨੀਅਰ ਹਨ। ਹਰ ਰਾਜ ਦੀ ਅਸਲ ਹਾਲਤ ਤੋਂ ਜਾਣੂ ਹਨ,ਕਾਂਗਰਸ ਇਨ੍ਹਾਂ ਦੇ ਤਜਰਬੇ ਦੀ ਵਰਤੋਂ ਕਿਉਂ ਨਹੀਂ ਕਰ ਰਹੀ?’ਰਾਜ ਬੱਬਰ ਨੇ ਕਿਹਾ, ‘ਇਹ ਜੀ-23 ਕਾਂਗਰਸ ਦੀ ਤਾਕਤ ਚਾਹੁੰਦਾ ਹੈ। ਕਾਂਗਰਸ ਦੇ 23 ਗਾਂਧੀ ਕਾਂਗਰਸ ਨੂੰ ਜਿਤਾਉਣ ਲਈ ਕੰਮ ਕਰਨਗੇ।’ ਰਾਜ ਸਭਾ ਮੈਂਬਰ ਵਿਵੇਕ ਤਨਖਾ ਨੇ ਕਿਹਾ, ‘ਆਜ਼ਾਦ ਜਦੋਂ ਮੁੱਖ ਮੰਤਰੀ ਸਨ, ਜੰਮੂ-ਕਸ਼ਮੀਰ ਦਾ ਸੁਨਹਿਰੀ ਯੁੱਗ ਸੀ, ਜੋ ਵਾਪਸ ਆਵੇਗਾ।’
ਇਸ ਮੌਕੇ ਗ਼ੁਲਾਮ ਨਬੀ ਆਜ਼ਾਦ ਨੇ ਆਪਣੇ ਸਿਆਸੀ ਸਫ਼ਰ ਤੇ ਵਿਚਾਰਧਾਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ‘ਮੈਂ ਗਾਂਧੀ ਦੀ ਵਿਚਾਰਧਾਰਾ ਤੋਂ ਸਿਆਸਤ ਸ਼ੁਰੂ ਕੀਤੀ ਸੀ। ਸਾਡੀ ਜ਼ਿੰਦਗੀ ਇਸੇ ਵਿਚਾਰਧਾਰਾ ਨਾਲ ਖ਼ਤਮ ਹੋਵੇਗੀ।’ ਉਨ੍ਹਾਂ ਕਿਹਾ ਕਿ ‘ਸਿਆਸਤ ਵਿੱਚ ਕਦੇ ਲੜਾਈ ਖ਼ਤਮ ਨਹੀਂ ਹੁੰਦੀ, ਕਦੇ ਇਹ ਬੇਰੁਜ਼ਗਾਰੀ ਦੇ ਖਿਲਾਫ਼ ਹੁੰਦੀ ਹੈ ਤਾਂ ਕਦੇ ਅਨਪੜ੍ਹਤਾ ਤੇ ਗ਼ਰੀਬੀ ਦੇ ਖ਼ਿਲਾਫ਼ ਅਤੇ ਕਦੇ ਰਾਜ ਬਦਲਣ ਦੇ ਲਈ। ਮੈਂ ਪਾਰਲੀਮੈਂਟ ਤੋਂ ਕਈ ਵਾਰ ਏਦਾਂ ਰਿਟਾਇਰ ਹੋਇਆ ਹਾਂ,ਸਿਆਸਤ ਤੋਂ ਰਿਟਾਇਰ ਨਹੀਂ ਹੋਇਆ। ਮੈਂ ਉਹ ਸੂਰਜ ਹਾਂ, ਜਿਹੜਾ ਇਸ ਪਾਸੇ ਡੁੱਬਦਾ ਤਾਂ ਉਸ ਪਾਸੇ ਮੁੜ ਨਿਕਲ ਆਉਂਦਾ ਹਾਂ।’ਉਨ੍ਹਾਂ ਜੰਮੂ-ਕਸ਼ਮੀਰ ਦੇ ਹਾਲਾਤ ਬਾਰੇ ਕਿਹਾ ਕਿ ‘ਇਸ ਰਾਜ ਦੀਆਂ ਸਰਹੱਦਾਂ ਪਾਕਿਸਤਾਨ ਤੇ ਚੀਨ ਨਾਲ ਲੱਗਦੀਆਂ ਹਨ, ਪਰ ਏਥੇ ਤਣਾਅ ਹੈ। ਅਸੀਂ ਇਸ ਹਾਲਤ ਦਾ ਮੁਕਾਬਲਾ ਕਰ ਸਕਾਂਗੇ।’ ਉਨ੍ਹਾਂ ਦੇਸ਼ ਦੀ ਏਕਤਾ-ਅਖੰਡਤਾ ਲਈ ਸੁਰੱਖਿਆ ਦਸਤਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਰਾਜ ਦੇ ਟੁਕੜੇ ਹੋ ਗਏ, ਸਾਡੀ ਪਛਾਣ ਚਲੀ ਗਈ। ਲੋਕਾਂ ਨੇ ਅੱਤਵਾਦ ਦਾ ਮੁਕਾਬਲਾ ਕੀਤਾ ਤੇ ਸਿਲਾ ਇਹ ਮਿਲਿਆ ਕਿ ਸੂਬੇ ਦਾ ਦਰਜਾ ਖੁੱਸ ਗਿਆ।
ਜੰਮੂ ਵਿੱਚ ਗਾਂਧੀ ਦੀ ਵਿਚਾਰਧਾਰਾ ਦੇ ਨਾਂ ਉੱਤੇ ਅੱਜ ਇਹ ਸ਼ਾਂਤੀ ਸੰਮੇਲਨ ਕਾਂਗਰਸ ਦੀ ਸਿਆਸੀ ਖਿੱਚੋਤਾਣ ਦਾ ਖੁੱਲ੍ਹਾ ਅਖਾੜਾ ਬਣ ਗਿਆ। ਇਸ ਦੌਰਾਨ ਗ਼ੁਲਾਮ ਨਬੀ ਆਜ਼ਾਦ ਨਾਲ ਦੇਸ਼ ਭਰ ਤੋਂ ਆਏ ਵੱਡੇ ਕਾਂਗਰਸੀ ਨੇਤਾ ਆਪਣੀਪਾਰਟੀ ਨੂੰ ਬਚਾਉਣ ਲਈ ਆਪਣੀ ਪਾਰਟੀ ਹਾਈਕਮਾਨ ਨਾਲ ਲੜਾਈ ਲਈ ਉਤਸੁਕ ਦਿੱਸੇ। ਭਾਵੇਂ ਕਿਸੇ ਵੱਡੇ ਆਗੂ ਦਾ ਨਾਂ ਮੰਚ ਤੋਂ ਨਹੀਂ ਲਿਆ ਗਿਆ, ਪਰ ਵੱਡੇ ਆਗੂ ਪਾਰਟੀ ਦੀ ਹਾਲਤ ਲਈ ਪ੍ਰਮੱਖ ਲੀਡਰਸ਼ਿਪ ਉੱਤੇ ਸਵਾਲ ਚੁੱਕਦੇ ਰਹੇ, ਜਿਸ ਤੋਂ ਸਾਫ਼ ਹੈ ਕਿ ਗਾਂਧੀ ਪਰਿਵਾਰ ਤੇ ਉਨ੍ਹਾਂ ਦੀ ਚੌਕੜੀ ਖਿਲਾਫ ਬਿਗਲ ਵੱਜ ਚੁੱਕਾ ਹੈ।

Read More Punjabi Political News Today

Continue Reading

ਰਾਜਨੀਤੀ

ਰਾਜਸਥਾਨ ਭਾਜਪਾ ’ਚ ਗਲਬੇ ਲਈ ਵਸੁੰਧਰਾ ਸਮੱਰਥਕਾਂ ਤੇ ਸੰਘੀਆਂ ਵਿਚਾਲੇ ਜੰਗ ਛਿੜੀ

Published

on

ਜੈਪੁਰ, 27 ਫਰਵਰੀ – ਰਾਜਸਥਾਨ ’ਚ ਭਾਜਪਾ ਵਿਧਾਨ ਮੰਡਲ ਦੀ ਬੈਠਕ ਵਿੱਚ ਕੱਲ੍ਹ ਦੋ ਸੀਨੀਅਰ ਆਗੂਆਂ ਵਿਚਾਲੇ ਤਿੱਖੀ ਝੜਪ ਤੋਂ ਬਾਅਦ ਸੂਬਾ ਇਕਾਈ ’ਚ ਅੰਦਰੂਨੀ ਕਲੇਸ਼ ਤੇਜ਼ ਹੋ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਹੋਈ ਬੈਠਕ ਵਿੱਚ ਸਾਬਕਾ ਸਪੀਕਰ ਕੈਲਾਸ਼ ਮੇਘਵਾਲ ਅਤੇ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ, ਜੋ ਆਰ ਐੱਸ ਐੱਸ ਦੇ ਸੀਨੀਅਰ ਨੇਤਾ ਹਨ, ਵਿੱਚ ਤੂ-ਤੂੰ-ਮੈਂ-ਮੈਂ ਹੋ ਗਈ ਅਤੇ ਗੱਲ ਇੱਥੋਂ ਤੱਕ ਵੱਧ ਗਈ ਕਿ ਕਟਾਰੀਆ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੀ ਗੱਲ ਤੱਕ ਕਹਿ ਦਿੱਤੀ। ਕੈਲਾਸ਼ ਮੇਘਵਾਲ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਕਰੀਬੀ ਮੰਨੇ ਜਾਂਦੇ ਹਨ। ਜਦੋਂ ਇਨ੍ਹਾਂ ਦੋਵਾਂ ਵਿੱਚ ਬਹਿਸ ਹੋ ਰਹੀ ਸੀ ਤਾਂ ਰਾਜੇ ਬੈਠਕ ਵਿੱਚ ਮੌਜੂਦ ਸੀ, ਪਰ ਉਹ ਚੁੱਪ ਕੀਤੀ ਰਹੀ। ਇਸ ਰਾਜ ਦੀ ਭਾਜਪਾ ’ਤੇ ਗਲਬੇ ਲਈ ਵਸੁੰਧਰਾ ਰਾਜੇ ਅਤੇ ਸੰਘ ਦੇ ਪੱਕੇ ਸਮੱਰਥਕਾਂ ਵਿਚਾਲੇ ਆਰ-ਪਾਰ ਲੜਾਈ ਚੱਲ ਰਹੀ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਵਿਧਾਨ ਮੰਡਲ ਦੀ ਬੈਠਕ ਵਿੱਚ ਮੇਘਵਾਲ ਨੇ ਕਟਾਰੀਆ ’ਤੇ ਦੋਸ਼ ਲਾਇਆ ਕਿ ਉਹ ਵਿਧਾਨ ਸਭਾ ਵਿੱਚ ਬੋਲਣ ਵਾਲੇ ਵਿਧਾਇਕਾਂ ਦੀ ਚੋਣ ਵਿੱਚ ਵਿਤਕਰਾ ਕਰਦੇ ਹਨ। ਪਿਛਲੇ ਹਫ਼ਤੇ ਮੇਘਵਾਲ ਤੇ ਪਾਰਟੀ ਦੇ 19 ਵਿਧਾਇਕਾਂ ਨੇ ਸੂਬਾ ਭਾਜਪਾ ਪ੍ਰਧਾਨ ਨੂੰ ਚਿੱਠੀ ਲਿਖ ਕੇ ਇਹੀ ਮੁੱਦਾ ਉਠਾਇਆ ਸੀ। ਮੇਘਵਾਲ ਨੇ ਕਿਹਾ ਕਿ ਸਦਨ ਵਿੱਚ ਭਾਜਪਾ ਦਾ ਕੋਈ ਚੀਫ ਵ੍ਹਿਪ ਕਿਉਂ ਨਹੀਂ? ਉਨ੍ਹਾਂ ‘ਇੱਕ ਵਿਅਕਤੀ-ਇੱਕ ਅਹੁਦਾ’ ਦਾ ਮੁੱਦਾ ਵੀ ਉਠਾਇਆ ਅਤੇ ਇਸ ਗੱਲ ’ਤੇ ਇਤਰਾਜ਼ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਲੋਕ ਲੇਖਾ ਕਮੇਟੀ ਦਾ ਪ੍ਰਧਾਨ ਕਿਉਂ ਬਣਾਇਆ ਗਿਆ ਹੈ? ਇੱਕੋਆਗੂ ਕੋਲ ਦੋ ਅਹੁਦੇ ਕਿਉਂ ਹਨ?
ਗੁਲਾਬ ਚੰਦ ਕਟਾਰੀਆ ਨੇ ਵਿਧਾਇਕਾਂ ਵਿੱਚ ਵਿਤਕਰੇ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਕੇ ਮੇਘਵਾਲ ਨੂੰ ਕਿਹਾ ਕਿ ਜੇ ਤੁਹਾਨੂੰ ਮੇਰੇ ਤੋਂ ਕੋਈ ਸਮੱਸਿਆ ਹੈ ਤਾਂ ਤੁਸੀਂ ਉਨ੍ਹਾਂ ਲੋਕਾਂ ਨੂੰ ਦੱਸੋ, ਜਿਨ੍ਹਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ। ਜੇ ਜ਼ਰੂਰੀ ਹੋਵੇਗਾ ਤਾਂ ਮੈ ਦੋ ਮਿੰਟਾਂ ਵਿੱਚ ਅਸਤੀਫਾ ਦੇ ਦੇਵਾਂਗਾ, ਪਰ ਮੈਂ ਪਾਰਟੀ ਦੀ ਸੇਵਾ ਪੂਰੀ ਨਿਸ਼ਠਾ ਨਾਲ ਕਰਦਾ ਰਹਾਂਗਾ।
ਜਦੋਂ ਇਹ ਦੋ ਵੱਡੇ ਪਾਰਟੀ ਨੇਤਾ ਆਪਸ ਵਿੱਚ ਲੜ ਰਹੇ ਸਨ ਤਾਂ ਵਸੁੰਧਰਾ ਰਾਜੇ ਰਹੀ। ਜਾਣਕਾਰ ਮੰਨਦੇ ਹਨ ਕਿ ਦੋਵਾਂ ਨੇਤਾਵਾਂ ਦੇ ਝਗੜੇ ਦੀ ਜੜ੍ਹ ਸਦਨ ਵਿੱਚ ਵਿਧਾਇਕਾਂ ਨਾਲ ਵਿਤਕਰਾ ਨਹੀਂ, ਸਗੋਂ ਪਾਰਟੀ ਦੀ ਸੂਬਾਈ ਲੀਡਰਸ਼ਿਪ ਵਿੱਚ ਕਿਸ ਦਾ ਪੱਲੜਾ ਭਾਰੀ ਰਹਿਣ ਦਾ ਮੁੱਦਾ ਹੈ।

Read More Punjabi Political News Today

Continue Reading

ਰੁਝਾਨ


Copyright by IK Soch News powered by InstantWebsites.ca