A drop of cuff can attack up to 6.6 meters
Connect with us [email protected]

ਸਿਹਤ

ਕੱਫ ਦੀ ਇੱਕ ਬੂੰਦ 6.6 ਮੀਟਰ ਤੱਕ ਕਰ ਸਕਦੀ ਹੈ ਹਮਲਾ

Published

on

A drop of cough

ਵਾਸ਼ਿੰਗਟਨ, 6 ਨਵੰਬਰ – ਪਿਛਲੇ ਕੁਝ ਮਹੀਨਿਆਂ ਵਿੱਚ ਕੀਤੇ ਅਧਿਐਨ ‘ਚ ਪਤਾ ਲੱਗਾ ਹੈ ਕਿ ਖੰਘ ਹੋਣ ਉਤੇ ਕੱਫ ਦੀ ਇੱਕ ਬੂੰਦ ਹਵਾ ‘ਚ 2 ਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ 6.6 ਮੀਟਰ ਤੱਕ ਦੀ ਹਮਲਾ ਕਰ ਸਕਦੀ ਹੈ ਅਤੇ ਹਵਾ ਸੁੱਕੀ ਹੋਣ ‘ਤੇ ਇਸ ਤੋਂ ਵੀ ਜ਼ਿਆਦਾ ਦੂਰ ਤੱਕ ਯਾਤਰਾ ਕਰ ਸਕਦੀ ਹੈ।
ਸਿੰਗਾਪੁਰ ਦੇ ਖੋਜਕਾਰਾਂ ਨੇ ਵਾਇਰਸ ਟਰਾਂਸਮਿਸ਼ਨ ਨੂੰ ਸਮਝਣ ਲਈ ਤਰਲ ਫਿਜ਼ਿਕਸ ਦੇ ਮਹੱਤਵਪੂਰਨ ਪੱਖਾਂ ਨੂੰ ਸ਼ਾਮਲ ਕੀਤਾ ਹੈ। ‘ਫਿਜੀਕਸ ਆਫ ਫਲੁਈਡਸ’ ਨਾਂ ਦੇ ਜਰਨਲ ਵਿੱਚ ਛਪੇ ਪੇਪਰ ‘ਚ ਛੋਟੀ ਜਿਹੀ ਬੂੰਦ ਦੇ ਫੈਲਾਅ ‘ਤੇ ਸਿਮੁਲੇਸ਼ਨ ਰਾਹੀਂ ਅਧਿਐਨ ਕੀਤਾ ਗਿਆ ਹੈ। ਅਧਿਐਨ ਦੇ ਲੇਖਕ ਫੋਂਗ ਯੇਵ ਲਿਯੋਂਗ ਨੇ ਕਿਹਾ ਕਿ ਮਾਸਕ ਲਾਉਣ ਤੋਂ ਇਲਾਵਾਅਸੀਂ ਸੋਸ਼ਲ ਡਿਸਟੈਸਿੰਗ ਨੂੰ ਅਸਰਦਾਰ ਦੇਖਿਆ ਹੈ ਕਿਉਂਕਿ ਖੰਘ ਦੌਰਾਨ ਵਿਅਕਤੀ ਦੇ ਮੂੰਹ ਤੋਂ ਨਿਕਲੀ ਛੋਟੀ ਬੂੰਦ ਦਾ ਅਸਰ ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਉਤੇ ਖੜ੍ਹੇ ਵਿਅਕਤੀ ‘ਤੇ ਘੱਟ ਹੁੰਦਾ ਹੈ।ਇੱਕ ਵਾਰ ਖੰਘਣ ‘ਤੇ ਵੱਡੇ ਏਰੀਏ ‘ਚ ਹਜ਼ਾਰਾਂ ਬੂੰਦਾਂ ਪੈਦਾ ਹੁੰਦੀਆਂ ਹਨ। ਵਿਗਿਆਨੀਆਂ ਨੂੰ ਗਰੈਵੀਟੇਸ਼ਨਲ ਤਾਕਤ ਕਾਰਨ ਜ਼ਮੀਨ ‘ਤੇ ਵੱਡੀਆਂ-ਵੱਡੀਆਂ ਬੂੰਦਾਂ ਪਈਆਂ ਮਿਲੀਆਂ, ਪਰ ਖੰਘਣ ‘ਤੇ ਬਿਨਾਂ ਹਵਾ ਦੇ ਵੀ ਬੂੰਦਾਂ ਇੱਕ ਮੀਟਰ ਤੱਕ ਗਈਆਂ।ਅਸਲ ਵਿੱਚ ਦਰਮਿਆਨੇ ਆਕਾਰ ਦੀਆਂ ਬੂੰਦਾਂ ‘ਚ ਭਾਫ਼ ਹੋ ਸਕਦੀ ਹੈ, ਜੋ ਹਲਕੀ ਹੋਣ ਕਾਰਨ ਆਸਾਨੀ ਨਾਲ ਹੋਰ ਅੱਗੇ ਦੀ ਯਾਤਰਾ ਕਰਦੀ ਹੈ ਅਤੇ ਵਾਇਰਲ ਦੇ ਫੈਲਣ ਦਾ ਖਤਰਾ ਪ੍ਰਭਾਸ਼ਾਲੀ ਰੂਪ ਨਾਲ ਵੱਧ ਜਾਂਦਾ ਹੈ।

ਸਿਹਤ

ਕੋਰੋਨਾ ਕਹਿਰ ਵਿੱਚ ਇਹ ਕੀ : ਦੋ ਕੋਰੋਨਾ ਟੈਸਟ ਰਿਪੋਰਟਾਂ ਨੈਗੇਟਿਵ, ਸੀ ਟੀ ਸਕੈਨ ਦਾ ਰਿਜ਼ਲਟ ਪਾਜ਼ੀਟਿਵ

Published

on

corona virus

ਬਠਿੰਡਾ, 22 ਨਵੰਬਰ – ਠੰਢ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਕੋਰੋਨਾ ਵਧ ਰਿਹਾ ਹੈ। ਬਠਿੰਡਾ ਵਿੱਚ ਦੋ ਕੇਸ ਅਜਿਹੇ ਮਿਲੇ ਹਨ ਜਿਨ੍ਹਾਂ ਵਿੱਚ ਮਰੀਜ਼ ਦੀ ਰੈਪਿਡ ਅਤੇ ਆਰ ਟੀ ਪੀ ਸੀ ਆਰ ਰਿਪੋਰਟ ਨੈਗੇਟਿਵ ਆਈ ਹੈ। ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਸਲਾਹ ਉਤੇ ਸੀ ਟੀ ਸਕੈਨ ਕਰਵਾਇਆ ਗਿਆ ਤਾਂ ਦੋਵੇਂ ਪਾਜ਼ੀਟਿਵ ਮਿਲੇ ਹਨ।
ਡਾæ ਰਾਜੇਸ਼ ਕੁਮਾਰ ਸ਼ਰਮਾ ਅਨੁਸਾਰ ਕੋਵਿਡ ਸੈਂਟਰ ਵਿੱਚ 70-75 ਸਾਲ ਦੇ ਦੋ ਬਜ਼ੁਰਜ ਇਲਾਜ ਲਈ ਦਾਖਲ ਹੋਏ ਤਾਂਉਨ੍ਹਾਂ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਸੀ ਅਤੇ ਉਨ੍ਹਾਂ ਦਾ ਆਕਸੀਜਨ ਲੈਵਲ ਘੱਟ ਸੀ। ਅਚਾਨਕ ਤਬੀਅਤ ਵਿਗੜਨ ‘ਤੇ ਹਸਪਤਾਲ ਲਿਆਂਦੇ ਗਏ ਸਨ। ਇਸ ਦੀ ਪਹਿਲੀ ਰਿਪੋਰਟ ਨੈਗੇਟਿਵ ਆਈ, ਪਰ ਸੀ ਟੀ ਸਕੈਨ ਕਰਵਾਇਆ ਤਾਂ ਰਿਪੋਰਟ ਪਾਜ਼ਿਟਿਵ ਨਿਕਲੀ ਹੈ।

Click Here To Read Latest health news

Continue Reading

ਸਿਹਤ

ਆਕਸਫੋਰਡ ਦੀ ਕੋਰੋਨਾ ਵੈਕਸੀਨ ਅਪ੍ਰੈਲ ਤੱਕ ਆ ਜਾਵੇਗੀ

Published

on

corona vaccine

ਨਵੀਂ ਦਿੱਲੀ, 21 ਨਵੰਬਰ – ਭਾਰਤ ਸਰਕਾਰ ਦੇ ਸਿਹਤ ਮੁਲਾਜ਼ਮਾਂ ਤੇ ਬਜ਼ੁਰਗਾਂ ਲਈ ਕੋਵਿਡ-19 ਦੀ ਆਕਸਫੋਰਡ ਵੈਕਸੀਨ ਅਗਲੇ ਸਾਲ ਅਪ੍ਰੈਲ ਤੱਕ ਬਾਜ਼ਾਰ ਵਿੱਚ ਆ ਸਕਦੀ ਹੈ ਤੇ ਇਸ ਦੀ ਆਮ ਲੋਕਾਂ ਲਈ ਜ਼ਰੂਰੀ ਦੋ ਡੋਜ਼ ਦੀ ਕੀਮਤ 1000 ਰੁਪਏ ਤੱਕ ਹੋ ਸਕਦੀ ਹੈ। ਇਹ ਬਿਆਨ ਟੀਕਾ ਵੈਕਸੀਨ ਵਿਕਸਤ ਕਰ ਰਹੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ ਈ ਓ ਅਦਾਰ ਪੂਨਾਵਾਲਾ ਵੱਲੋਂ ਜਾਰੀ ਕੀਤਾ ਗਿਆ ਹੈ। ਉਂਜ ਇਹ ਅੰਤਿਮ ਪੜਾਅ ਦੀ ਪ੍ਰੀਖਣ ਦੇ ਨਤੀਜਿਆਂ ਅਤੇ ਕੰਮ ਵਾਲੀਆਂ ਸੰਸਥਾਵਾਂ ਵੱਲੋਂ ਮਨਜ਼ੂਰੀ ਮਿਲਣ ‘ਤੇ ਨਿਰਭਰ ਕਰੇਗਾ।
ਪੂਨਾਵਾਲਾ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਇਹ ਟੀਕ ਭਾਰਤ ‘ਚ ਹਰ ਵਿਅਕਤੀ ਲਈ ਹਾਸਲ ਹੋਣ ‘ਚ 2-3 ਸਾਲ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾ ਕਿਹਾ ਕਿ ਇਹ ਸਿਰਫ਼ ਟੀਕੇ ਦੀ ਸਪਲਾਈ ‘ਤੇ ਨਿਰਭਰ ਨਹੀਂ ਕਰੇਗਾ, ਸਗੋਂ ਬਜਟ, ਬੁਨਿਆਦੀ ਢਾਂਚਾ ਅਤੇ ਲੋਕਾਂ ਦੀ ਰਜ਼ਾਮੰਦੀ ਵੀ ਇਸ ਲਈ ਵੱਡੇ ਕਾਰਨ ਹਨ। ਵਰਨਣ ਯੋਗ ਹੈ ਕਿ ਪੂਨਾਵਾਲਾ ਤੋਂ ਪਹਿਲਾਂ ਕੱਲ੍ਹ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੀ ਹੋਲੀ ਤੱਕ ਭਾਰਤ ਵਿੱਚ ਵੈਕਸੀਨ ਵਿਕਸਿਤ ਹੋਣ ਦੀ ਆਸ ਪ੍ਰਗਟ ਕੀਤੀ ਸੀ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਦੁਨੀਆ ਭਰ ਵਿੱਚ ਭਾਰਤ ਸਮੇਤ 212 ਥਾਵਾਂ ਉਤੇ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ 164 ਟੀਕੇ ਅਜੇ ਵੀ ਪ੍ਰੀ-ਕਲੀਨੀਕਲ ਪੜਾਅ ਉੱਤੇ ਹਨ, ਜਦਕਿ 11 ਟੀਕੇ ਆਖ਼ਰੀ ਪੜਾਅ ਦੇ ਟਰਾਇਲ ਵਿੱਚ ਹਨ ਅਤੇ 6 ਟੀਕਿਆਂ ਨੂੰ ਸੀਮਤ ਵਰਤੋਂ ਦੀ ਇਜਾਜ਼ਤ ਮਿਲ ਗਈ ਹੈ।ਇਨ੍ਹਾਂ ਵਿੱਚੋਂ 4 ਟੀਕੇ ਚੀਨ ਦੇ ਅਤੇ 2 ਰੂਸ ਦੇ ਹਨ। ਰੂਸ ਦੇ ਟੀਕੇ ਸਪੁਤਨਿਕ-ਵੀ ਨੂੰ ਆਖ਼ਰੀ ਪੜਾਅ ਦੀ ਪਰਖ ਤੋਂ ਪਹਿਲਾਂ ਹੀ ਰੂਸ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਫਾਈਜ਼ਰ ਬਾਇਓਟੈਕ ਅਤੇ ਅਮਰੀਕੀ ਕੰਪਨੀ ਮੋਡਰਨਾ ਨੇ ਮਨੁੱਖੀ ਪਰਖ ਦੇ ਨਤੀਜੇ ਜਾਰੀ ਕੀਤੇ ਹਨ, ਜਿੱਥੇ ਮੋਡਰਨਾ ਟੀਕੇ ਨੂੰ 94.5 ਫ਼ੀਸਦੀ ਅਤੇ ਫਾਈਜ਼ਰ ਨੂੰ 95 ਫ਼ੀਸਦੀ ਪ੍ਰਭਾਵੀ ਪਾਇਆ ਗਿਆ ਹੈ।
ਭਾਰਤ ਬਾਇਓਟੈਕ ਦੀ ਕੋਵੈਕਸੀਨ। ਆਕਸਫੋਰਡ ਦੀ ਕੋਵੀਸ਼ੀਲਡ ਅਤੇ ਜਾਯਡਸ ਕੈਛਿਨਾ ਦੀ ਜ਼ਾਈਕੋਵ-ਡੀ ਵੈਕਸੀਨ ਵਿੱਚੋਂ ਕੋਵੈਕਸਿਨ ਦਾ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ। ਆਕਸਫੋਰਡ ਵੈਕਸੀਨ ਵੀ ਪਰਖ ਦੇ ਆਖ਼ਰੀ ਪੜਾਅ ਵਿੱਚ ਹੈ। ਅਮਰੀਕਾ ਨੇ ਇਸ ਨੂੰ ਬਣਾਉਣ ਵਿੱਚ 8 ਹਜ਼ਾਰ 880 ਕਰੋੜ ਰੁਪਏ ਦੀ ਮਦਦ ਕੀਤੀ ਹੈ। ਤੀਜੇ ਟੀਕੇ ਜਾਯਡਸ ਕੈਡਿਲ ਦੇ ਵੀ ਤੀਜੇ ਪੜਾਅ ਦੇ ਟ੍ਰਾਇਲ ਛੇਤੀ ਹੀ ਸ਼ੁਰੂ ਕੀਤੇ ਜਾਣਗੇ।

Continue Reading

ਸਿਹਤ

ਅਲ ਕਾਇਦਾ ਅਤੇ ਆਈ ਐਸ ਆਈ ਐਸ ਵਾਲੇ ਗਰੁੱਪ ਕੋਰੋਨਾ ਬਾਰੇ ਗ਼ਲਤ ਜਾਣਕਾਰੀ ਫੈਲਾ ਰਹੇ ਨੇ

Published

on

Corona with Al Qaeda and ISIS

ਯੂ ਐੱਨ ਓ, 20 ਨਵੰਬਰ – ਅਲ ਕਾਇਦਾ ਅਤੇ ਆਈ ਐਸ ਆਈ ਐਸ ਨਾਲ ਜੁੜੇ ਸੰਗਠਨ ਕੋਵਿਡ-19 ਮਹਾਂਮਾਰੀ ਦੀ ਵਰਤੋਂ ‘ਸਾਜ਼ਿਸ਼ਾਂ ਤੇ ਮਨਘੜਤ ਕਹਾਣੀਆਂ’ ਫੈਲਾਉਣ ਲਈ ਕਰ ਰਹੇ ਹਨ ਕਿ ਵਾਇਰਸ ਕਾਫ਼ਰਾਂ ਨੂੰ ਸਜ਼ਾ ਦੇ ਰਿਹਾ ਹੈ ਅਤੇ ਪਛਮ ਵਿੱਚ ਇਹ ‘ਰੱਬ ਦਾ ਕਹਿਰ’ ਹੈ। ਇਹ ਸੰਸਥਾਵਾਂ ਅਤਿਵਾਦੀਆਂ ਨੂੰ ਜੈਵਿਕ ਹਥਿਆਰ ਵਰਤਣ ਲਈ ਭੜਕਾ ਰਹੀਆਂ ਹਨ।
ਯੂ ਐੱਨ ਓ ਦੀ ਇੱਕ ਰਿਪੋਰਟ ਵਿੱਚ ਇਹ ਗੱਲ ਕਹੀ ਗਈ ਹੈ।ਇਸ ਰਿਪੋਰਟ ਦਾ ਸਿਰਲੇਖ ਹੈ ‘ਵਾਇਰਸ ਬਾਰੇ ਗ਼ਲਤ ਜਾਣਕਾਰੀ ਰੋਕਣਾ’, ਜਿਸ ਵਿਚ ਕੋਵਿਡ-19 ਮਹਾਂਮਾਰੀ ਦੌਰਾਨ ਅਤਿਵਾਦੀ, ਹਿੰਸਕ ਅਤਿਵਾਦੀ ਤੇ ਅਪਰਾਧਿਕ ਗਰੁੱਪਾਂ ਵੱਲੋਂ ਸੋਸ਼ਲ ਮੀਡੀਆ ਦੀ ਖ਼ਤਰਨਾਕ ਵਰਤੋਂਦੀ ਜਾਣਕਾਰੀ ਦਿਤੀ ਗਈ ਹੈ ਅਤੇ ਇਸ ਨੂੰ ‘ਯੂ ਐੱਨ ਇੰਟਰ ਏਰੀਆ ਕ੍ਰਾਈਮ ਅਤੇ ਜਸਟਿਸ ਰਿਸਰਚ ਇੰਸਟੀਚਿਊਟ’ (ਯੂ ਐਨ ਆਈ ਸੀ ਆਰ ਆਈ) ਵੱਲੋਂ ਛਾਪਿਆ ਗਿਆ ਹੈ। ਇਸ ਰਿਪੋਰਟ ਮੁਤਾਬਕ ਅਪਰਾਧੀ ਅਤੇ ਹਿੰਸਕ ਕੱਟੜ ਪੰਥੀ ਆਪਣੇ ਨੈਟਵਰਕ ਬਣਾਉਣ ਅਤੇ ਸਰਕਾਰਾਂ ਉਤੇ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਲਈ ਮਹਾਂਮਾਰੀ ਦੀ ਵਰਤੋਂ ਕਰਦੇ ਅਤੇ ਵਾਇਰਸ ਨੂੰ ਹਥਿਆਰ ਬਣਾਉਣ ਦੀ ਗੱਲ ਕਰਦੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਤਿਵਾਦੀ, ਹਿੰਸਕ ਕੱਟੜ ਪੰਥੀ ਅਤੇ ਆਰੇਗੇਨਾਈਜ਼ਡ ਅਪਰਾਧੀ ਗਰੁੱਪਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕੋਰੋਨਾ ਵਾਇਰਸ ਬਾਰੇ ਸਾਜ਼ਸ਼ ਦੀਆਂ ਮਨਘੜਤ ਕਹਾਣੀਆਂ ਫੈਲਾਉਣ ਲਈ ਕੀਤੀ ਹੈ। ਇਸ ਰਿਪੋਰਟ ਮੁਤਾਬਕ’ਆਈ ਐਸ ਆਈ ਐਸ ਅਤੇ ਅਲ ਕਾਇਦਾ ਨਾਲ ਜੁੜੇ ਗਰੁੱਪਾਂ ਨੇ ਵੀ ਵਾਇਰਸ ਦੇ ਸਬੰਧ ਵਿੱਚ ਸਾਜ਼ਸ਼ ਦੀਆਂ ਮਨਘੜਤ ਕਹਾਣੀਆਂ ਰਚੀਆਂ ਅਤੇ ਲੋਕਾਂ ਨੂੰ ਦਸਿਆ ਕਿ ਵਾਇਰਸ ‘ਅੱਲ੍ਹਾ ਦਾ ਸਿਪਾਹੀ’ ਹੈ ਅਤੇ ਇਹ ਕਾਫਰਾਂ ਅਤੇ ਦੁਸ਼ਮਣਾਂ ਨੂੰ ਸਜ਼ਾ ਦੇ ਰਿਹਾ ਹੈ। ਰਿਪੋਰਟ ਵਿੱਚ ਮਿਸਾਲਾਂ ਦੇ ਕੇ ਦੱਸਿਆ ਗਿਆ ਹੈ ਕਿ ਆਈ ਐਸ ਆਈ ਐਸ ਅਤੇ ਅਲ ਕਾਇਦਾ ਨੇ ਦਾਅਵਾ ਕੀਤਾ ਕਿ ‘ਵਾਇਰਸ ਪੱਛਮ ਵਿੱਚ ਪਿਆ ਖ਼ੁਦਾ ਦਾ ਕਹਿਰ ਹੈ।’

Click Here Health News in Punjabi

Continue Reading

ਰੁਝਾਨ