A delegation of 24 foreign diplomats arrived in Kashmir to assess the situa
Connect with us [email protected]

ਅੰਤਰਰਾਸ਼ਟਰੀ

ਹਾਲਾਤ ਦਾ ਜਾਇਜ਼ ਲੈਣ ਵਾਸਤੇ 24 ਵਿਦੇਸ਼ੀ ਡਿਪਲੋਮੇਟਾਂ ਦਾ ਵਫ਼ਦ ਕਸ਼ਮੀਰ ਪੁੱਜਾ

Published

on

ਸ਼੍ਰੀਨਗਰ, 17 ਫਰਵਰੀ, – ਜੰਮੂ ਕਸ਼ਮੀਰ ਦਾ ਸਾਲ 2019 ਵਿੱਚ ਖ਼ਾਸ ਦਰਜਾ ਖ਼ਤਮ ਕੀਤੇ ਜਾਣ ਪਿੱਛੋਂ ਉਥੇ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਫ਼ਰਾਂਸ, ਯੂਰਪੀ ਯੂਨੀਅਨ ਅਤੇ ਮਲੇਸ਼ੀਆ ਸਣੇ 24 ਦੇਸ਼ਾਂ ਦੇ ਦੂਤ ਅੱਜ ਜੰਮੂ-ਕਸ਼ਮੀਰ ਪਹੁੰਚੇ। ਇਸ ਮੌਕੇ ਉਨ੍ਹਾਂ ਦਾ ਹਵਾਈ ਅੱਡੇ ਉੱਤੇ ਰਿਵਾਇਤੀ ਢੰਗ ਨਾਲ ਸਵਾਗਤ ਵੀ ਕੀਤਾ ਗਿਆ। ਸਾਰੇ ਰਾਜਦੂਤ ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਦੇ ਮਾਗਮ ਬਲਾਕ ਗਏ। 2 ਦਿਨਾ ਦੌਰੇ ਵਿੱਚ ਅਧਿਕਾਰੀ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿੱਚ ਹੋ ਰਹੇ ਵਿਕਾਸ ਅਤੇ ਪਿੱਛੇ ਜਿਹੇ ਹੋਈਆਂ ਜ਼ਿਲ੍ਹਾ ਵਿਕਾਸ ਕੌਂਸਲ ਦੀਆਂ ਚੋਣਾਂ ਬਾਰੇ ਦੱਸਣਗੇ।
ਬਡਗਾਮ ਪਹੁੰਚੇ ਫ਼ਰਾਂਸ ਅਤੇ ਇਟਲੀ ਦੇ ਰਾਜਦੂਤਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ। ਬਾਅਦ ਵਿਚ ਹੋਰ ਰਾਜਦੂਤਾਂ ਨੇ ਵੀ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਵਫ਼ਦ ਵਿਚ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦੇ ਅਤੇ ਚਿੱਲੀ, ਬ੍ਰਾਜ਼ੀਲ, ਕਿਊਬਾ, ਬੋਲੀਵੀਆ, ਐਸਟੋਨੀਆ, ਫਿਨਲੈਂਡ, ਫਰਾਂਸ, ਆਇਰਲੈਂਡ, ਨੀਦਰਲੈਂਡ, ਪੁਰਤਗਾਲ, ਯੂਰਪੀ ਯੂਨੀਅਨ, ਬੈਲਜੀਅਮ, ਸਪੇਨ, ਸਵੀਡਨ, ਇਟਲੀ, ਬੰਗਲਾਦੇਸ਼, ਮਲਾਵੀ, ਇਰੀਟ੍ਰੀਆ, ਆਈਵਰੀ ਕੋਸਟ, ਘਾਨਾ, ਸੇਨੇਗਲ, ਮਲੇਸ਼ੀਆ, ਤਜ਼ਾਕਿਸਤਾਨ, ਕਿਗਰਸਿਤਾਨ ਦੇ ਰਾਜਦੂਤ ਸ਼ਾਮਲ ਹਨ।
ਅੱਜ ਰਾਜਦੂਤਾਂ ਦੇ ਵਫ਼ਦ ਦੇ ਜੰਮੂ-ਕਸ਼ਮੀਰ ਪਹੁੰਚਣ ਮੌਕੇ ਸ੍ਰੀਨਗਰ ਦੇ ਕੁਝ ਹਿੱਸਿਆਂ ਵਿੱਚ ਬੰਦ ਦਾ ਆਯੋਜਨ ਕੀਤਾ ਗਿਆ ਅਤੇ ਲਾਲ ਚੌਕ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਦੁਕਾਨਾਂ ਬੰਦ ਰਹੀਆਂ, ਕਿਉਂਕਿ ਅਧਿਕਾਰੀਆਂ ਨੇ ਇਹ ਯਕੀਨੀ ਬਣਾਉਣ ਲਈ ਵਾਧੂ ਫੋਰਸ ਲਾਈ ਸੀ ਕਿ ਰਾਜਦੂਤਾਂ ਦਾ ਦੌਰਾ ਬਿਨਾਂ ਕਿਸੇ ਮਾੜੀ ਘਟਨਾ ਦੇ ਲੰਘ ਜਾਵੇ।

ਅੰਤਰਰਾਸ਼ਟਰੀ

ਅਮਰੀਕਾ ਵਿੱਚ ਘਰੇਲੂ ਅੱਤਵਾਦ ਵਧ ਗਿਆ

Published

on

ਵਾਸ਼ਿੰਗਟਨ, 4 ਮਾਰਚ – ਅਮਰੀਕਾ ਦੇ ਫੈਡਰਲ ਜਾਂਚ ਬਿਊਰੋ (ਐਫ ਬੀ ਆਈ) ਦੇ ਡਾਇਰੈਕਟਰ ਕ੍ਰਿਸ਼ਟੋਫਰ ਰੇਅ ਨੇ ਜਨਵਰੀ ਵਿੱਚ ਅਮਰੀਕੀ ਕੈਪੀਟਲ (ਪਾਰਲੀਮੈਂਟ ਭਵਨ) ਵਿੱਚ ਹੋਈ ਹਿੰਸਾ ਨੂੰ ਸਾਫ ਤੌਰ ਉੱਤੇ ‘ਘਰੇਲੂ ਹਿੰਸਾ’ ਕਰਾਰ ਦਿੱਤਾ ਅਤੇ ਦੇਸ਼ ਦੇ ਅੰਦਰ ਤੇਜ਼ੀ ਨਾਲ ਵਧ ਰਹੇ ਹਿੰਸਕ ਅੱਤਵਾਦ ਬਾਰੇ ਸੁਚੇਤ ਕੀਤਾ ਹੈ। ਰੇਅ ਨੇ 6 ਜਨਵਰੀ ਨੂੰ ਹਿੰਸਾ ਹੋਣ ਦੇ ਸ਼ੱਕ ਬਾਰੇ ਖੁਫੀਆ ਰਿਪੋਰਟ ਉੱਤੇ ਆਪਣੀ ਹੀ ਏਜੰਸੀ ਵੱਲੋਂ ਕਾਰਵਾਈ ਕੀਤੇ ਜਾਣ ਦਾ ਪੱਖ ਰੱਖਿਆ ਅਤੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਰੱਦ ਕੀਤਾ, ਜਿਨ੍ਹਾਂ ਵਿੱਚ ਰਿਪਬਲੀਕਨ ਪਾਰਟੀ ਦੇ ਕੁਝ ਪਾਰਲੀਮੈਂਟ ਮੈਂਬਰਾਂ ਨੇ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੰਗਿਆਂ ਦੀ ਭੂਮਿਕਾ ਤਿਆਰ ਕੀਤੀ ਸੀ, ਜੋ ਹਿੰਸਕ ਭੀੜ ਦੇ ਇਮਾਰਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਸ਼ੁਰੂ ਹੋਏ ਸਨ।
ਸੀਨੇਟ ਦੀ ਜੁਡੀਸ਼ਲ ਕਮੇਟੀ ਦੇ ਸਾਹਮਣੇ ਰੇਅ ਦੀ ਗਵਾਹੀ ਉਨ੍ਹਾਂ ਸਿਲਸਿਲੇਵਾਰ ਗਵਾਹੀਆਂ ਵਿੱਚੋਂ ਇੱਕ ਹੈ ਜੋ ਕੈਪੀਟਲ ਹਿੱਲ ਉੱਤੇ ਹਮਲੇ ਪਿੱਛੋਂ ਕਾਨੂੰਨ ਇਨਫੋਰਸਮੈਂਟ ਏਜੰਸੀ ਦੀ ਕਾਰਵਾਈ ਉੱਤੇ ਕੇਂਦਰਿਤ ਹੈ। ਪਾਰਲੀਮੈਂਟ ਦੇ ਮੈਂਬਰਾਂ ਨੂੰ ਕ੍ਰਿਸਟੋਫਰ ਰੇਅ ਨੇ ਕਿਹਾ ਕਿ 6 ਜਨਵਰੀ ਦੀ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ, ਘਰੇਲੂ ਅੱਤਵਾਦ ਦੀ ਸਮੱਸਿਆ ਦੇਸ਼ ਵਿੱਚ ਲੰਬੇ ਸਮੇਂ ਤੋਂ ਚਲ ਰਹੀ ਹੈ ਅਤੇ ਇਸ ਦੇ ਜਲਦੀ ਖਤਮ ਹੋਣ ਦੇ ਆਸਾਰ ਨਹੀਂ ਹਨ।

Continue Reading

ਅੰਤਰਰਾਸ਼ਟਰੀ

ਬਰਤਾਨੀਆ ਵਿੱਚ ਭਾਰਤੀ ਮੂਲ ਦੇ ਫਾਰਮਾਸਿਸਟ ਨੂੰ ਕੈਦ

Published

on

ਲੰਡਨ, 4 ਮਾਰਚ – ਬਰਤਾਨੀਆ ਵਿੱਚ ਡਾਕਟਰ ਦੀਪਰਚੀ ਉੱਤੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਵੱਡੀ ਪੱਧਰ ਉੱਤੇ ਕਾਲਾ ਬਾਜ਼ਾਰੀ ਦੇ ਦੋਸ਼ ਹੇਠ ਇੱਕ ਭਾਰਤੀ ਮੂਲ ਦੇ ਫਾਰਮਾਸਿਸਟ ਨੂੰ 12 ਮਹੀਨੇ ਕੈਦ ਦੀ ਸਜ਼ਾ ਹੋਈ ਹੈ। ਵੈੱਸਟ ਬਰਾਮਵਿਚ ਹਾਈ ਸਟਰੀਟ ਉੱਤੇ ਆਪਣੀ ਮਾਂ ਦੀ ਖੈਰਾ ਫਾਰਮੇਸੀ ਵਿੱਚ ਕੰਮ ਕਰਦੇ ਬਲਕੀਤ ਸਿੰਘ ਖੈਰਾ ਨੂੰ ਬਰਮਿੰਘਮ ਕਰਾਊਨ ਅਦਾਲਤ ਨੇ ਕੱਲ੍ਹ ਇਹ ਸਜ਼ਾ ਸੁਣਾਈ ਹੈ।
ਅਦਾਲਤ ਨੂੰ ਦੱਸਿਆ ਗਿਆ ਕਿ 36 ਸਾਲਾ ਬਲਕੀਤ ਨੇ 2016 ਤੇ 2017 ਦੌਰਾਨ ਸਿਰਫ ਡਾਕਟਰ ਦੀ ਪਰਚੀ ਉੱਤੇ ਦਿੱਤੀਆਂ ਜਾਂਦੀਆਂ ਪਾਬੰਦੀਸ਼ੁਦਾ ਦਵਾਈਆਂ ਵੱਡੇ ਮੁਨਾਫੇ ਉੱਤੇ ਕਾਲਾ ਬਾਜ਼ਾਰੀ ਵਿੱਚ ਵੇਚੀਆਂ, ਜਿਨ੍ਹਾ ਦੀ ਕੀਮਤ ਅੰਦਾਜ਼ਨ 10,00,000 ਪੌਂਡ ਤੋਂ ਵੱਧ ਸੀ। ਬ੍ਰਿਟੇਨ ਦੀ ਸਿਹਤ ਸੰਭਾਲ ਉਤਪਾਦ ਰੈਗੂਲੇਟਰੀ ਅਥਾਰਟੀ ਦੇ ਅਧਿਕਾਰੀ ਗ੍ਰਾਂਟ ਪੋਵੈਲ, ਜਿਸ ਨੇ ਮਾਮਲੇ ਦੀ ਜਾਂਚ ਕੀਤੀ, ਨੇ ਕਿਹਾ, ‘ਪਾਬੰਦੀਸ਼ੁਦਾ ਦਵਾਈਆਂ ਨੂੰ ਬਿਨਾਂ ਡਾਕਟਰ ਦੀ ਪਰਚੀ ਤੋਂ ਦੇਣਾ ਇੱਕ ਸੰਗੀਨ ਅਪਰਾਧ ਹੈ। ਅਜਿਹਾ ਕਰਨ ਵਾਲਾ ਵਿਅਕਤੀ ਮਾਸੂਮ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਹੈ। ਪਾਬੰਦੀਸ਼ੁਦਾ ਦਵਾਈਆਂ ਕਾਫੀ ਤੇਜ਼ ਹੁੰਦੀਆਂ ਹਨ ਤੇ ਇਹ ਸਿਰਫ ਡਾਕਟਰ ਦੀ ਨਿਗਰਾਨੀ ਹੇਠਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਰੈਗੂਲੇਟਰੀ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਭਾਈਵਾਲ ਏਜੰਸੀਆਂ ਨਾਲ ਮਿਲ ਕੇ ਅਸੀਂ ਇਨ੍ਹਾਂ ਕੰਮਾਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਉੱਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਦਾ ਕੰਮ ਕਰਦੇ ਹਾਂ।’

Continue Reading

ਅੰਤਰਰਾਸ਼ਟਰੀ

ਨੀਰਾ ਟੰਡਨ ਨੇ ਅਮਰੀਕਾ ਦੇ ਬੱਜਟ ਦਫਤਰ ਦੇ ਮੁਖੀ ਵਾਲੇ ਅਹੁਦੇ ਤੋਂ ਨਾਂਅ ਵਾਪਸ ਲਿਆ

Published

on

ਵਾਸ਼ਿੰਗਟਨ, 4 ਮਾਰਚ – ਜੋਅ ਬਾਇਡੇਨ ਸਰਕਾਰ ਵਿੱਚ ਬਜਟ ਡਾਇਰੈਕਟਰ ਨਾਮਜ਼ਦ ਕੀਤੀ ਗਈ ਭਾਰਤੀ ਮੂਲ ਦੀ ਅਮਰੀਕਨ ਨੀਰਾ ਟੰਡਨ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ। ਡੈਮੋਕ੍ਰੇਟ ਅਤੇ ਰਿਪਬਲਿਕਨ ਸੈਨੇਟਰਾਂ ਦੇ ਵਿਰੋਧ ਕਾਰਨ ਉਸ ਨੇ ਇਹ ਫੈਸਲਾ ਕੀਤਾ ਹੈ। ਟੰਡਨ ਦੀ ਨਾਮਜ਼ਦਗੀ ਵਾਪਸ ਲੈਣ ਨੂੰ ਬਾਇਡੇਨ ਸਰਕਾਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾਹੈ। ਸੈਨੇਟ ਨੇ ਮਨਜ਼ੂਰੀ ਲਈ ਮੰਤਰੀ ਮੰਡਲ ਦੇ 23 ਉਮੀਦਵਾਰਾਂ ਵਿੱਚੋਂ 11 ਦੇ ਨਾਂਅ ਉੱਤੇ ਸੈਨੇਟ ਨੇ ਮੋਹਰ ਲਾ ਦਿੱਤੀ ਹੈ। ਜ਼ਿਆਦਾਤਰ ਨੂੰ ਦੋਵਾਂ ਪਾਰਟੀਆਂ ਦੀ ਹਮਾਇਤ ਮਿਲੀ ਹੈ।
ਨੀਰਾ ਟੰਡਨ ਨੇ ਬਾਇਡੇਨ ਨੂੰ ਇੱਕ ਚਿੱਠੀ ਲਿਖੀ ਹੈ, ‘ਮੇਰੀ ਜਿੱਤ ਲਈ ਤੁਸੀਂ ਤੇ ਤੁਹਾਡੀ ਟੀਮ ਨੇ ਜੋ ਮਿਹਨਤ ਕੀਤੀ, ਉਸ ਦੀ ਮੈਂ ਸ਼ਲਾਘਾ ਕਰਦੀ ਹਾਂ, ਪਰ ਇਹ ਸਪੱਸ਼ਟ ਹੋ ਗਿਆ ਹੈ ਕਿ ਮਨਜ਼ੂਰੀ ਹਾਸਲ ਕਰਨ ਲਈ ਕੋਈ ਰਾਹ ਨਹੀਂ ਬਚਿਆ ਅਤੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਨਾਮਜ਼ਦਗੀ ਨੂੰ ਜਾਰੀ ਰੱਖਿਆ ਜਾਵੇ।’
ਰਾਸ਼ਟਰਪਤੀ ਬਾਇਡੇਨ ਨੇ ਇੱਕ ਬਿਆਨ ਵਿੱਚ ਕਿਹਾ, ‘ਨੀਰਾ ਦੀ ਉਪਲਬਧੀ, ਤਜਰਬਾ ਤੇ ਸਲਾਹ ਦਾ ਬਹੁਤ ਸਨਮਾਨ ਹੈ।’ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਬਾਇਡੇਨ ਪ੍ਰਸ਼ਾਸਨ ਵਿੱਚਉਸ ਨੂੰ ਕੋਈ ਹੋਰ ਭੂਮਿਕਾ ਨਿਭਾਉਣ ਨੂੰ ਮਿਲੇਗੀ।
ਨੀਰਾ ਟੰਡਨ ਨੇ ਬੀਤੇ ਸਮੇਂ ਵਿੱਚ ਟਵਿੱਟਰ ਉੱਤੇ ਕਈ ਸੈਨੇਟ ਮੈਂਬਰਾਂ ਦੇ ਖਿਲਾਫ ਟਵੀਟ ਕੀਤੇ ਸਨ। ਏਸੇ ਲਈਕਈ ਸੈਨੇਟ ਮੈਂਬਰਾਂ ਨੇ ਉਨ੍ਹਾਂ ਖਿਲਾਫ ਵੋਟ ਪਾਉਣ ਦਾ ਐਲਾਨ ਕੀਤਾ ਸੀ। ਸੈਨੇਟ ਵਿੱਚ ਨਾਮਜ਼ਦਗੀ ਉੱਤੇ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਨੀਰਾ ਟੰਡਨ ਨੇ ਇੱਕ ਹਜ਼ਾਰ ਤੋਂ ਵੱਧ ਵਿਵਾਦਤ ਟਵੀਟ ਡਿਲੀਟ ਕਰ ਕੇ ਸੈਨੇਟਰਾਂ ਤੋਂ ਮੁਆਫੀ ਵੀ ਮੰਗੀ ਸੀ, ਪਰ ਉਨ੍ਹਾਂ ਦੀ ਮੁਆਫੀ ਦਾ ਅਸਰ ਨਹੀਂ ਹੋਇਆ। ਵਰਨਣ ਯੋਗ ਹੈ ਕਿ ਵ੍ਹਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਐਂਡ ਬਜਟ (ਓ ਐਮ ਬੀ) ਵ੍ਹਾਈਟ ਹਾਊਸ ਵਿੱਚ ਬਜਟ ਖਰੜਾ ਪ੍ਰਕਿਰਿਆ ਦਾ ਨਾ ਸਿਰਫ ਮੁਖੀ ਹੁੰਦਾ ਹੈ, ਬਲਕਿ ਨਵੇਂ ਨਿਯਮਾਂ ਨੂੰ ਲਾਗੂ ਕਰਨ ਵਿੱਚ ਵੱਡੀ ਭੂਮਿਕਾ ਹੁੰਦੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca