A death by exploding a cylinder of carbon dioxide gas
Connect with us apnews@iksoch.com

ਪੰਜਾਬੀ ਖ਼ਬਰਾਂ

ਕਾਰਬਨ ਡਾਈਆਕਸਾਈਡ ਗੈਸ ਦਾ ਸਿਲੰਡਰ ਫਟਣ ਨਾਲ ਇੱਕ ਮੌਤ

Published

on

death

ਲੁਧਿਆਣਾ, 13 ਜਨਵਰੀ – ਫੋਕਲ ਪੁਆਇੰਟ ਫੇਜ਼-6 ਦੇ ਇਲਾਕੇ ਵਿੱਚ ਇੱਕ ਫੈਕਟਰੀ ਵਿੱਚ ਸਿਲੰਡਰ ਦੀ ਡਲਿਵਰੀ ਦੌਰਾਨ ਧਮਾਕਾ ਹੋਣ ਨਾਲ ਇੱਕ ਵਿਅਕਤੀ ਲਪੇਟ ਵਿੱਚ ਆ ਗਿਆ। ਲੋਕਾਂ ਨੇ ਗੰਭੀਰ ਜ਼ਖਮੀ ਗੁਰਦੀਪ ਸਿੰਘ (31) ਨੂੰ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਸ ਦੀ ਸੂਚਨਾ ਮਿਲਦੇ ਸਾਰ ਚੌਕੀ ਜੀਵਨ ਨਗਰ ਅਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਗੁਰਦੀਪ ਸਿੰਘ ਕਾਰਬਨ ਡਾਈਆਕਸਾਈਡ ਸਿਲੰਡਰਾਂ ਦੀ ਕੰਪਨੀ ਵਿੱਚ ਡਲਿਵਰੀ ਦਾ ਕੰਮ ਕਰਦਾ ਸੀ। ਕੱਲ੍ਹ ਦੁਪਹਿਰੇ ਉਹ ਆਪਣੇ ਸਾਥੀ ਵਰਿੰਦਰ ਨਾਲ ਫੋਕਲ ਪੁਆਇੰਟ ਦੀ ਇੱਕ ਫੈਕਟਰੀ ਤੋਂ ਖਾਲੀ ਸਿਲੰਡਰ ਚੁੱਕਣ ਲਈ ਆਇਆ ਸੀ। ਇਸ ਦੌਰਾਨ ਜਦ ਖਾਲੀ ਸਿਲੰਡਰ ਟੈਂਪੂ ਵਿੱਚ ਰੱਖ ਰਿਹਾ ਸੀ ਤਾਂ ਇੱਕ ਭਰਿਆ ਸਿਲੰਡਰ ਵੀ ਸੀ, ਜਿਸ ਨੂੰ ਉਸ ਨੇ ਉਤਾਰ ਕੇ ਆਟੋ `ਤੋਂ ਹੇਠਾਂ ਰੱਖ ਦਿੱਤਾ। ਕੁਝ ਮਿੰਟ ਵਿੱਚ ਇਸ ਸਿਲੰਡਰ ਵਿੱਚ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਸਿਲੰਡਰ ਦਾ ਪਿਛਲਾ ਹਿੱਸਾ ਨਿਕਲ ਕੇ ਗੁਰਦੀਪ ਦੇ ਜਾ ਲੱਗਾ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਨੇ ਦੱਸਿਆ ਕਿ ਪਰਵਾਰ ਨੂੰ ਸੂਚਿਤ ਕਰਨ ਉੱਤੇ ਮ੍ਰਿਤਕ ਦਾ ਭਰਾ ਗੁਰਪ੍ਰੀਤ ਆਇਆ ਸੀ, ਜਿਸ ਨੇ ਬਿਆਨ ਨਹੀਂ ਲਿਖਵਾਏ ਹਨ।

ਪੰਜਾਬੀ ਖ਼ਬਰਾਂ

ਕਿਸਾਨ ਆਗੂਆਂ ਨੂੰ ਮਾਰਨ ਦੀ ਗੱਲ ਕਹਿਣ ਵਾਲਾ ਨੌਜਵਾਨ ਬਿਆਨਾਂ ਤੋਂ ਪਲਟਿਆ

Published

on

fARMERS
  • ਉਲਟਾ ਕਿਸਾਨ ਆਗੂਆਂ ਉੱਤੇ ਦੋਸ਼ ਲਾ ਧਰੇ
    ਨਵੀਂ ਦਿੱਲੀ, 23 ਜਨਵਰੀ, – ਇੱਕ ਦਿਨ ਪਹਿਲਾਂ ਚਾਰ ਕਿਸਾਨ ਆਗੂਆਂ ਦੇ ਕਤਲ ਦੀ ਸਾਜਿਸ਼ ਕਰਨ ਤੇ ਇਸ 26 ਜਨਵਰੀ ਨੂੰ ਗਣਤੰਤਰ ਦਿਵਸਮੌਕੇਦਿੱਲੀ ਵਿੱਚ ਵੱਡੀ ਗੜਬੜ ਕਰਨ ਦਾ ਦਾਅਵਾ ਕਰਨ ਵਾਲਾ ਨੌਜਵਾਨ ਯੋਗੇਸ਼ ਕੁਝ ਹੀ ਘੰਟਿਆ ਬਾਅਦ ਆਪਣੇ ਬਿਆਨ ਤੋਂ ਅਸਲੋਂ ਮੁੱਕਰ ਗਿਆ ਹੈ।
    ਵਰਨਣ ਯੋਗ ਹੈ ਕਿ ਸ਼ਨਿਚਰਵਾਰ ਸਵੇਰੇ ਇੰਟਰਨੈੱਟ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵਿੱਚ ਯੋਗੇਸ਼ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਹਿਲਾ ਬਿਆਨ ਕਿਸਾਨ ਆਗੂਆਂ ਦੇ ਦਬਾਅ ਵਿੱਚਦਿੱਤਾ ਹੈ। ਕਰੀਬ 19 ਸਾਲ ਉਮਰ ਦੇ ਨੌਜਵਾਨ ਯੋਗੇਸ਼ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫੰਰਸ ਵਿੱਚ ਪਹਿਲਾਂ ਆਪਣੀ ਉਮਰ 24 ਦੱਸੀ ਤੇ ਫਿਰ 21 ਸਾਲ ਕਹਿ ਦਿੱਤੀ । ਪਤਾ ਲੱਗਾ ਹੈ ਕਿ ਉਹ ਹਰਿਆਣਾ ਦੇ ਸੋਨੀਪਤ ਦਾ ਵਾਸੀ ਹੈ। ਇਸ ਦੇ ਦਾਅਵੇ ਦੀ ਜਾਂਚ ਲਈ ਪੁਲਿਸ ਦੀਆਂ ਦੋ ਟੀਮਾਂ ਬਣਾ ਕੇ ਇਕ ਟੀਮਦਿੱਲੀ ਵਿੱਚ ਜਾਂਚ ਕਰੇਗੀ ਤੇ ਦੂਸਰੀ ਟੀਮ ਉੱਤਰਾਖੰਡ ਭੇਜੀ ਗਈ ਹੈ।
    ਅਜੇ ਇੱਕ ਦਿਨ ਪਹਿਲਾਂ ਸਰਕਾਰ ਵਿਰੁੱਧ ਸੰਘਰਸ਼ ਕਰਦੇ ਕਿਸਾਨਾਂ ਦੇ ਆਗੂਆਂ ਨੇ ਕਿਸਾਨ ਮੋਰਚੇ ਦੌਰਾਨ ਹਿੰਸਾ ਫੈਲਾਉਣ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕਰਦੇ ਹੋਏ ਇਕ ਵਿਅਕਤੀ ਨੂੰ ਪੇਸ਼ ਕੀਤਾ ਤੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਫੜੇ ਇਸ ਬੰਦੇ ਨੇ ਮੰਨਿਆ ਹੈ ਕਿ ਉਹ ਮੋਰਚੇ ਵਿੱਚ ਖ਼ਰਾਬੀ ਕਰਨ ਆਇਆ ਸੀ। ਸ਼ੁੱਕਰਵਾਰ ਰਾਤ ਕਰੀਬ ਸਾਢੇ ਦਸ ਵਜੇ ਸਿੰਘੂ ਬਾਰਡਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਕਿਸਾਨ ਆਗੂਆਂ ਨੇ ਇਕ ਨਕਾਬਪੋਸ਼ ਨੂੰ ਪੱਤਰਕਾਰਾਂ ਅੱਗੇਪੇਸ਼ ਕੀਤਾ ਤਾਂ ਕਿਸਾਨਆਗੂ ਕੁਲਵੰਤ ਸਿੰਘ ਤੇ ਹੋਰਾਂ ਨੇ ਕਿਹਾ ਸੀ ਕਿ ਇਹ ਸਾਜ਼ਿਸ਼ ਤਹਿਤ ਏਥੇ ਆਇਆ ਸੀ ਤੇ ਇਸ ਦਾ ਇਰਾਦਾ ਚਾਰ ਕਿਸਾਨ ਆਗੂਆਂ ਨੂੰ ਮਾਰ ਕੇ ਗੜਬੜਫੈਲਾਉਣਾ ਸੀ। ਉਸ ਦਾ ਕਹਿਣਾ ਸੀ ਕਿ 23 ਜਨਵਰੀ ਨੂੰ ਉਸ ਦੀ ਦੋ ਥਾਈਂ ਹਥਿਆਰ ਚਲਾਉਣ ਦੀ ਯੋਜਨਾ ਸੀ ਤੇ 24 ਜਨਵਰੀ ਨੂੰ ਸਟੇਜ ਉੱਤੇ ਚਾਰ ਲੋਕਾਂ ਨੂੰ ਗੋਲੀ ਮਾਰਨੀ ਸੀ। ਉਸ ਦੇ ਮੁਤਾਬਕ ਇਹ ਚਾਰ ਆਗੂ 32 ਜਣਿਆਂ ਦੀ ਹਿੱਟ ਲਿਸਟ ਵਿੱਚੋਂ ਹਨ ਤੇ 26 ਜਨਵਰੀ ਨੂੰ 50-60 ਲੋਕਾਂ ਦੇ ਆਉਣ ਦੀ ਯੋਜਨਾ ਸੀ। ਉਸ ਨੇ ਕਿਹਾ ਸੀ ਕਿ ਕਿਸਾਨ ਟਰੈਕਟਰ ਰੈਲੀ ਵੇਲੇ ਜਦੋਂ ਕਿਸਾਨ ਆਗੂ ਅੱਗੇ ਵਧਦੇ, ਓਦੋਂ ਹਵਾਈ ਫਾਇਰ ਕਰਨੇ ਸਨ। ਉਸ ਨੇ ਕਿਹਾ ਸੀ ਕਿ ਉਹ ਪੈਸੇ ਲਈ ਕੰਮ ਕਰਦੇ ਹਨ ਤੇ ਇਸ ਕੰਮ ਲਈ 10 ਹਜ਼ਾਰ ਰੁਪਏ ਵਿੱਚ ਡੀਲ ਹੋਈ ਸੀ। ਕਿਸਾਨਾਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਕੁਝ ਪੁਲਿਸ ਅਧਿਕਾਰੀ ਵੀ ਪੁੱਜ ਗਏ, ਪਰ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਦੇ ਪਹੁੰਚਣ ਤਕ ਸ਼ੱਕੀ ਬੰਦੇ ਨੂੰ ਹਿਰਾਸਤ ਵਿੱਚ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ।
    ਅੱਜ ਉਸ ਨੌਜਵਾਨ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਦਬਾਅਹੇਠ ਉਸ ਨੇ ਪੱਤਰਕਾਰਾਂ ਨਾਲ ਗੱਲਬਾਤਕੀਤੀ ਸੀ। ਯੋਗੇਸ਼ ਖ਼ੁਦ ਨੂੰ ਨੌਵੀਂ ਜਮਾਤ ਫੇਲ੍ਹ ਦੱਸਦਾ ਹੈ ਅਤੇ ਸੋਨੀਪਤ ਦੇ ਡੀਐੱਸਪੀ ਹੰਸਰਾਜ ਦੀ ਅਗਵਾਈ ਵਿੱਚ ਪੁਲਿਸ ਪੁੱਛਗਿਛ ਕਰ ਰਹੀ ਹੈ। ਯੋਗੇਸ਼ ਦਾ ਕਹਿਣਾ ਹੈ ਕਿ ਉਸ ਨੂੰ ਕਿਸਾਨਾਂ ਨੇ ਕੈਂਪ ਵਿੱਚ ਲਿਜਾ ਕੇ ਕੁੱਟਿਆ ਅਤੇ ਰਾਤ ਸ਼ਰਾਬ ਪਿਆ ਕੇ ਕਿਹਾ ਗਿਆ ਸੀ ਕਿ ਅਸੀਂ ਜੋ ਕਹਾਂਗੇ, ਬੋਲਣਾ ਪਵੇਗਾ।

Click Here To Read Punjabi News Today

Continue Reading

ਪੰਜਾਬੀ ਖ਼ਬਰਾਂ

ਦਿੱਲੀ ਪੁਲਿਸ ਕਿਸਾਨਾਂ ਵੱਲੋਂ ਦਿੱਲੀ ਵਿੱਚ ਟਰੈਕਟਰ ਪਰੇਡ ਕਰਨ ਲਈ ਮਨਜੂਰੀ ਦੇਣਾ ਮੰਨੀ

Published

on

kisan tractor
  • ਦੁਵੱਲੀ ਮੀਟਿੰਗ ਦੌਰਾਨ ਪਰੇਡ ਦੇ ਲਾਂਘਿਆਂ ਬਾਰੇ ਸਹਿਮਤੀ
    ਨਵੀਂ ਦਿੱਲੀ, 23 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੇ ਦਬਾਅ ਅੱਗੇ ਝੁਕ ਕੇ ਅੱਜ ਸਰਕਾਰ ਨੇ ਕਿਸਾਨਾਂ ਨੂੰ ਦਿੱਲੀਵਿੱਚ ਟਰੈਕਟਰ ਪਰੇਡ ਕੱਢਣ ਲਈ ਮਨਜ਼ੂਰੀ ਦੇ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਦਿੱਲੀ ਅੰਦਰ ਸ਼ਾਂਤੀਪੂਰਨ ਤਰੀਕੇ ਨਾਲ ਦਾਖਲ ਹੋਣਗੇ ਅਤੇ ਟਰੈਕਟਰ ਪਰੇਡ ਕਰਨਗੇ। ਇਸ ਟਰੈਕਟਰ ਪਰੇਡ ਦੇ ਰੂਟ ਦਾ ਫੈਸਲਾ ਅਜੇ ਹੋਣਾ ਹੈ।
    ਇਸ ਸਬੰਧ ਵਿੱਚ ਅੱਜ ਸ਼ਨਿੱਚਰਵਾਰ ਨੂੰ ਕਿਸਾਨ ਆਗੂਆਂ ਦੀ ਦਿੱਲੀ ਦੇ ਪੁਲਿਸ ਅਫਸਰਾਂ ਨਾਲ ਮੀਟਿੰਗ ਹੋਈ ਅਤੇ ਸਹਿਮਤੀ ਬਣ ਗਈ। ਇਸ ਮੀਟਿੰਗ ਵਿਚ ਹੋਏ ਫੈਸਲੇ ਬਾਰੇ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਦਿੱਲੀਵਿੱਚ ਗਣਤੰਤਰ ਦਿਵਸ ਦੀ ਪਰੇਡ ਕਰਨਗੇ। ਇਹ ਸਹਿਮਤੀ ਪੰਜ ਵਾਰ ਦੀ ਗੱਲਬਾਤਪਿੱਛੋਂ ਹੋਈ ਹੈ। ਯਾਦਵ ਨੇ ਕਿਹਾ ਕਿ ਦਿੱਲੀ ਪੁਲਸ ਵੱਲੋਂ ਸਾਰੇ ਬੈਰੀਕੇਡ ਖੁਦ ਖੋਲ੍ਹੇ ਜਾਣਗੇ ਤੇ ਅਸੀਂ ਦਿੱਲੀ ਦੇ ਅੰਦਰ ਜਾ ਕੇ ਮਾਰਚ ਕਰਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ ਤੇ ਇਸ ਨਾਲ ਦੇਸ਼ ਦੀ ਆਨ-ਬਾਨ-ਸ਼ਾਨਨੂੰਕੋਈ ਫਰਕ ਨਹੀਂ ਪਵੇਗਾ। ਇਸ ਪਰੇਡ ਦੇ ਕੁਝ ਰੂਟ ਬਦਲਣੇ ਪੈ ਸਕਦੇ ਹਨ।
    ਦੂਸਰੇ ਪਾਸੇ ਦਿੱਲੀ ਪੁਲਿਸ ਨੇ ਕਿਹਾ ਕਿ ਟਰੈਕਟਰ ਪਰੇਡ 100 ਕਿੱਲੋਮੀਟਰ ਤੋਂ ਵੱਧ ਲੰਮੀਚੱਲੇਗੀ ਅਤੇ ਇਹ ਸ਼ਾਂਤੀਪੂਰਨ ਹੋਵੇਗੀ। ਇਹ ਟਰੈਕਟਰ ਪਰੇਡ 5 ਵੱਖ-ਵੱਖਲਾਂਘਿਆਂ ਤੋਂ ਸ਼ੁਰੂ ਹੋਵੇਗੀ ਅਤੇਦਿੱਲੀ ਪੁਲਿਸ ਨੇ ਸਾਫ ਕੀਤਾ ਹੈ ਕਿ ਆਪਣੇ ਬੈਰੀਕੇਡ ਉਹ ਖੁਦ ਹਟਾਵੇਗੀ। ਪੁਲਿਸ ਨੇ ਸਾਫ ਕੀਤਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਅੰਦਰ ਸਿਰਫ ਪਰੇਡ ਹੋਵੇਗੀ ਅਤੇ ਕੋਈ ਵੀ ਕਿਸਾਨ ਉਸ ਦੇ ਬਾਅਦ ਦਿੱਲੀ ਦੇ ਅੰਦਰ ਨਹੀਂ ਬੈਠੇਗਾ।
    ਕਿਸਾਨ ਆਗੂਆਂ ਨੇ ਦਿੱਲੀ ਪੁਲਸ ਦੇ ਇਸ ਫੈਸਲੇ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੱਤਾ ਤੇ ਕਿਹਾ ਹੈ ਕਿ ਏਦਾਂ ਦਾ ਮੌਕਾ ਪਹਿਲੀ ਵਾਰ ਹੈ, ਜਦੋਂ ਕਿਸਾਨ ਅਤੇ ਜਵਾਨ ਦਿੱਲੀ ਵਿੱਚ ਇੱਕੋ ਦਿਨ ਪਰੇਡ ਕਰਨਗੇ।

Continue Reading

ਪੰਜਾਬੀ ਖ਼ਬਰਾਂ

ਓਵਰਟੇਕ ਕਰਨ ਵੇਲੇ ਬੱਸ-ਕਾਰ ਦੀ ਸਿੱਧੀ ਟੱਕਰ ਵਿੱਚ ਬੱਚੇ ਸਮੇਤ ਚਾਰ ਮੌਤਾਂ

Published

on

accident

ਤਲਵਾੜਾ, 23 ਜਨਵਰੀ – ਤਲਵਾੜਾ-ਮੁਕੇਰੀਆਂ ਸੜਕ ਉੱਤੇ ਅੱਡਾ ਬੈਰੀਅਰ ਨਜ਼ਦੀਕ ਬੱਸ-ਕਾਰ ਦੀ ਸਿੱਧੀ ਟੱਕਰ ਵਿੱਚ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਵੇਰਵਿਆਂ ਮੁਤਾਬਕ ਹਾਦਸਾ ਓਵਰਟੇਕ ਕਰਨ ਵੇਲੇ ਵਾਪਰਿਆ ਹੈ ਤੇ ਕੰਢੀ ਨਹਿਰ ਦੇ ਪੁਲ ਕੋਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਕਾਂਗਰਸੀ ਵਿਧਾਇਕ ਦੀ ਨਿੱਜੀ ਕੰਪਨੀ ਦੀ ਬੱਸ ਤਲਵਾੜਾ ਤੋਂ ਜਲੰਧਰ ਨੂੰ ਰਵਾਨਾ ਹੋਈ ਸੀ। ਜਦ ਅੱੱਡਾ ਬੈਰੀਅਰ ਤੋਂ ਕੁਝ ਹੀ ਦੂਰ ਕੰਢੀ ਨਹਿਰ ਦਾ ਪੁਲ ਪਾਰ ਕੀਤਾ ਤਾਂ ਸਾਹਮਣਿਓਂ ਆਉਂਦੀ ਮਾਰੂਤੀ ਜ਼ੈਨ ਕਾਰ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਸਵਾਰ ਸਾਢੇ ਤਿੰਨ ਸਾਲਾ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਰ ਚਾਲਕ ਸਰਬਜੀਤ ਸਿੰਘ (23), ਸੁਸ਼ੀਲ ਕੁਮਾਰ (22) ਪਿੰਡ ਰੌਲੀ ਥਾਣਾ ਹਾਜੀਪੁਰ ਤੇ ਭਾਣਜਾ ਆਰੀਅਨ (3.5) ਪਿੰਡ ਬਾਗੜੀਆਂ, ਜ਼ਿਲ੍ਹਾ ਗੁਰਦਾਸਪੁਰ ਤੇ ਕੁਲਦੀਪ ਸਿੰਘ (19) ਵਾਸੀ ਸਰਾਭਾ ਨਗਰ ਜਲੰਧਰ ਵਜੋਂ ਹੋਈ ਹੈ। ਕੁਲਦੀਪ ਆਪਣੇ ਦੋਸਤ ਸਰਬਜੀਤ ਸਿੰਘ ਕੋਲ ਪਿੰਡ ਰੌਲੀ ਆਇਆ ਸੀ। ਬੱਸ ਚਾਲਕ ਤੇ ਕੰਡਕਟਰ ਫਰਾਰ ਦੱਸੇ ਗਏ ਹਨ। ਇਸ ਦੀ ਜਾਣਕਾਰੀ ਮਿਲਣ ਉੱਤੇ ਥਾਣਾ ਮੁਖੀ ਅਜਮੇਰ ਸਿੰਘ ਮੌਕੇ ਉੱਤੇ ਪਹੁੰਚੇ। ਪੁਲਸ ਦੇ ਮੁਤਾਬਕ ਹਾਦਸਾ ਓਵਰਟੇਕ ਕਾਰਨ ਵਾਪਰਿਆ ਹੈ। ਕਾਰ ਸਵਾਰ ਦੋ ਜਣਿਆਂ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਦੋ ਦੀ ਮੌਤਬੀ ਬੀ ਐਮ ਬੀ ਹਸਪਤਾਲ ਤਲਵਾੜਾ ਵਿੱਚ ਹੋਈ।

Continue Reading

ਰੁਝਾਨ


Copyright by IK Soch News powered by InstantWebsites.ca