A case has also been filed against Shah Masjid for allegedly building on Krishna's birthplace
Connect with us apnews@iksoch.com

ਧਾਰਮਿਕ

ਕ੍ਰਿਸ਼ਨ ਜਨਮ ਭੂਮੀ ਉਤੇ ਬਣੀ ਦੱਸ ਕੇ ਸ਼ਾਹ ਮਸਜਿਦ ਦੇ ਖ਼ਿਲਾਫ਼ ਵੀ ਕੇਸ ਦਾਇਰ

Published

on

Shri Krishna Janmabhoomi
 • ਅਦਾਲਤ ਨੇ ਮਸਜਿਦ ਪ੍ਰਬੰਧਕਾਂ ਨੂੰ ਨੋਟਿਸ ਭੇਜਿਆ
  ਨਵੀਂ ਦਿੱਲੀ, 25 ਦਸੰਬਰ – ਯੂਨਾਈਟਿਡ ਹਿੰਦੂ ਫਰੰਟ ਦੇ ਮੋਢੀ ਜੈ ਭਗਵਾਨ ਗੋਇਲ ਨੇ ਸਿਵਲ ਜੱਜ (ਸੀਨੀਅਰ ਡਵੀਜ਼ਨ) ਨੇਹਾ ਭਨੌਦੀਆ ਦੀ ਅਦਾਲਤ ਵਿੱਚ ਮਥੁਰਾ ਦੇ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਘ ਅਤੇ ਸ਼ਾਹੀ ਮਸਜਿਦ ਈਦਗਾਹ ਵਿੱਚ 1968 ਨੂੰ ਰਾਜ਼ੀਨਾਮੇ ਨੂੰ ਚੁਣੌਤੀ ਦਿੱਤੀ ਹੈ।
  ਇਸ ਫਰੰਟ ਨੇ ਠਾਕੁਰ ਕੇਸ਼ਵ ਦੇਵ ਜੀ (ਭਗਵਾਨ ਕ੍ਰਿਸ਼ਨ), ਧਰਮ ਰੱਖਿਆ ਸੰਘ ਨੂੰ ਇਸ ਕੇਸ ਦਾ ਇੱਕ ਮੁਦੱਈ ਬਣਾਇਆ ਹੈ। ਰਜਿੰਦਰ ਮਹੇਸ਼ਵਰੀ ਐਡਵੋਕੇਟ ਅਤੇ ਮਹਿੰਦਰ ਪ੍ਰਤਾਪ ਸਿੰਘ ਐਡਵੋਕੇਟ ਨੇ ਮੁੱਦਈ ਵਜੋਂ ਇਹ ਕੇਸ ਦਾਇਰ ਕੀਤਾ ਹੈ ਅਤੇ ਇੰਤਜ਼ਾਮੀਆਂ ਕਮੇਟੀ ਸ਼ਾਹੀ ਮਸਜਿਦ ਈਦਗਾਹ, ਯੂ ਪੀ ਸੁੰਨੀ ਸੈਂਟਰਲ ਬੋਰਡ ਆਫ ਵਕਫ, ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਸਥਾਨ ਅਤੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਟਰਸਟ ਨੂੰ ਬਚਾਅ ਦੀ ਧਿਰ ਬਣਾਇਆ ਗਿਆ ਹੈ। ਇਸ ਕੇਸ ਵਿੱਚ ਕਿਹਾ ਗਿਆ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅਨੇਕਾਂ ਨਾਵਾਂ ਵਿੱਚੋਂ ਇੱਕ ਨਾਂ ਕੇਸ਼ਵ ਦੇਵ ਸੀ। ਉਨ੍ਹਾਂ ਦੇ ਪੜਪੋਤੇ ਬ੍ਰਿਜਨਾਥ ਨੇ ਮਥੁਰਾ ਵਿੱਚ ਸ਼੍ਰੀ ਕ੍ਰਿਸ਼ਨ ਮੰਦਰ ਬਣਵਾਇਆ ਸੀ। ਅਨੇਕਾਂ ਵਾਰ ਮੰਦਰ ਬਣਾਇਆ ਗਿਆ, ਪਰ ਵੱਖ-ਵੱਖ ਮੁਗਲ ਸ਼ਾਸਕਾਂ ਵੱਲੋਂ ਮੰਦਰ ਨੂੰ ਤਬਾਹ ਕਰ ਦਿੱਤਾ ਗਿਆ ਸੀ। ਸਾਲ 1815 ਵਿੱਚ ਕੱਟੜਾ ਕੇਸ਼ਵ ਦੇਵ ਨਾਂ ਨਾਲ ਪ੍ਰਸਿੱਧ ਇਹ 13.37 ਏਕੜ ਦੀ ਜ਼ਮੀਨ ਖੁੱਲ੍ਹੀ ਨਿਲਾਮੀ ਵਿੱਚ ਵੇਚ ਦਿੱਤੀ ਗਈ। ਓਦੋਂ ਜ਼ਮੀਨ ਨੂੰ ਬਨਾਰਸ ਦੇ ਰਾਜੇ ਪਟਨੀਮਲ ਨੇ ਖਰੀਦ ਲਿਆ ਅਤੇ ਇਸ ‘ਤੇ ਉਸ ਵੇਲੇ ਦੇ ਪ੍ਰਸਿੱਧ ਉਦਯੋਗਪਤੀ ਜੁਗਲ ਕਿਸ਼ੋਰ ਬਿਰਲਾ ਨੇ 1951 ਵਿੱਚ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਟਰਸਟ ਬਣਾਇਆ ਸੀ। ਇਸ ਜ਼ਮੀਨ ਬਾਰੇ ਵੱਖ-ਵੱਖ ਸਮਿਆਂ ‘ਚ ਮੁਸਲਿਮ ਧਿਰ ਅਤੇ ਰਾਜਾ ਪਟਨੀਮਲ ਦੇ ਵਾਰਸਾਂ ਵਿਚਾਲੇ ਮੁਕੱਦਮੇ ਚੱਲੇ। ਸਾਲ 1967 ਵਿੱਚ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਸਥਾਨ ਬਣਾਇਆ ਗਿਆ ਸੀ, ਜਿਸ ਨੇ ਇੱਕ ਮੁਕੱਦਮਾ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੰਘ ਬਨਾਮ ਸ਼ਾਹੀ ਮਸਜਿਦ ਈਦਗਾਹ ਆਦਿ ਕੀਤਾ ਸੀ। ਇਸ ਮੁਕੱਦਮੇ ਵਿੱਚ 12 ਅਕਤੂਬਰ 1968 ਨੂੰ ਸਮਝੌਤਾ ਕੀਤਾ ਗਿਆ, ਜਿਸ ਵਿੱਚ ਠਾਕੁਰ ਜੀ ਦੀ ਜਾਇਦਾਦ ਦੇ ਇੱਕ ਹਿੱਸੇ ‘ਤੇ ਗਲਤ ਢੰਗ ਨਾਲ ਈਦਗਾਹ ਬਣਾਈ ਗਈ ਸੀ। ਮੁਦੱਈਆਂ ਅਨੁਸਾਰ ਇਸ ਸੰਸਥਾ ਨੂੰ ਠਾਕੁਰ ਜੀ ਦੀ ਸੰਪੱਤੀ ਲਈ ਸਮਝੌਤੇ ਦਾ ਕੋਈ ਹੱਕ ਨਹੀਂ ਸੀ। ਇਹ ਸੰਪੱਤੀ ਸ਼ੁੱਧ ਰੂਪ ਵਿੱਚ ਕੇਸ਼ਵ ਦੇਵ ਜੀ ਮਹਾਰਾਜ ਦੀ ਹੋਣ ਕਰ ਕੇ ਇਸ ਸਮਝੌਤੇ ਨੂੰ ਰੱਦ ਕੀਤਾ ਜਾਵੇ।ਅਦਾਲਤ ਤੋਂ ਮੰਗ ਕੀਤੀ ਗਈ ਕਿ ਈਦਗਾਹ ਦਾ ਕੰਟਰੋਲ ਕੇਸ਼ਵ ਦੇਵ ਮੰਦਰ ਕਮੇਟੀ ਨੂੰ ਸੌਂਪਿਆ ਜਾਵੇ ਅਤੇ ਬਚਾਅ ਪੱਖ ਨੂੰ ਇਸ ਢਾਂਚੇ ਤੋਂ ਹਟ ਜਾਣ ਪਿੱਛੋਂ ਕੋਈ ਹੋਰ ਕਬਜ਼ਾ ਨਾ ਕਰਨ ਦੀ ਹਦਾਇਤ ਦਿੱਤੀ ਜਾਵੇ। ਯੋਗ ਅਦਾਲਤ ਨੇ ਬਚਾਅ ਪੱਖ ਨੂੰ ਸੰਮਨ ਭੇਜ ਕੇ 21 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ।

Click Here To Read Punjabi newspaper

ਧਾਰਮਿਕ

ਰਾਮ ਮੰਦਰ ਦੀ ਉਸਾਰੀ ਤਿੰਨ ਸਾਲ `ਚ ਮੁਕੰਮਲ ਹੋ ਜਾਵੇਗੀ

Published

on

ram mandir

ਮੁੰਬਈ, 25 ਜਨਵਰੀ – ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਮਹਾਰਾਜ ਨੇ ਕਿਹਾ ਹੈ ਕਿ ਮੁੱਖ ਮੰਦਰ ਦੀ ਉਸਾਰੀ ਤਿੰਨ ਤੋਂ ਸਾਢੇ ਤਿੰਨ ਸਾਲ ਅੰਦਰ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਤੇ 300 ਤੋਂ 400 ਕਰੋੜ ਰੁਪਏ ਖਰਚ ਹੋ ਸਕਦੇ ਹਨ। ਪੂਰੀ 70 ਏਕੜ ਜ਼ਮੀਨ ਦੇ ਵਿਕਾਸ ਕਾਰਜ ਉੱਤੇ 1100 ਕਰੋੜ ਰੁਪਏ ਖਰਚ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਦੀ ਯੋਜਨਾ ਨਾਲ ਜੁੜੇ ਮਾਹਿਰਾਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਉਹ ਲਾਗਤ ਦੇ ਇਸ ਅਨੁਮਾਨਤੇ ਪੁੱਜੇ ਹਨ।
ਸਵਾਮੀ ਗੋਵਿੰਦ ਦੇਵ ਗਿਰੀ ਮਹਾਰਾਜ ਨੇ ਕਿਹਾ ਕਿ ਟਰੱਸਟ ਦਾ ਨਿਸ਼ਾਨਾ 65 ਲੱਖ ਪਿੰਡਾਂ ਅਤੇ 15 ਕਰੋੜ ਘਰਾਂ ਤੱਕ ਪਹੁੰਚਣ ਦਾ ਹੈ। ਸਾਡੇ ਲਈ ਮੰਦਰ ਦੀ ਉਸਾਰੀ ਲਈ ਕੁਝ ਕਾਰਪੋਰੇਟ ਘਰਾਣਿਆਂ ਤੋਂ ਫੰਡ ਇਕੱਠੇ ਕਰਨੇ ਸੰਭਵ ਸਨ। ਅਜਿਹੇ ਕੁਝ ਘਰਾਣੇ ਸਾਡੇ ਕੋਲ ਆਏ ਵੀ ਸਨ। ਉਨ੍ਹਾਂ ਸਾਨੂੰ ਮੰਦਰ ਦਾ ਡਿਜ਼ਾਈਨ ਦੇਣ ਦੀ ਬੇਨਤੀ ਕੀਤੀ ਤੇ ਕਿਹਾ ਸੀ ਕਿ ਮੰਦਰ ਦੀ ਯੋਜਨਾ ਨੂੰ ਅਸੀਂ ਪੂਰਾ ਕਰ ਦਿਆਂਗੇ। ਮੈਂ ਨਿਮਰਤਾ ਨਾਲ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ। ਇਹ ਪੁੱਛਣ ਤੇ ਕਿ ਕੀ ਉਹ ਮੰਦਰ ਉਸਾਰੀ ਲਈ ਦਾਨ ਲੈਣ ਵਾਸਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਨਿਵਾਸ ‘ਮਾਤੋਸ਼੍ਰੀ ਜਾਣਗੇ ਤਾਂ ਉਨ੍ਹਾਂ ਕਿਹਾ ਕਿ ਜੇ ਉਹ ਦਾਨ ਦੇਣ ਲਈ ਤਿਆਰ ਹਨ ਤਾਂ ਮੈਂ ਜਾਵਾਂਗਾ। ਸ਼ਿਵ ਸੈਨਾ ਨੇਤਾ ਅਤੇ ਮਹਾਰਾਸ਼ਟਰ ਵਿਧਾਨ ਕੌਂਸਲ ਦੀ ਡਿਪਟੀ ਸਪੀਕਰ ਨੀਲਮ ਗੋਰੇ ਨੇ ਸਾਨੂੰ ਚਾਂਦੀ ਦੀ ਇੱਕ ਕਿੱਲੋ ਦੀ ਇੱਟ ਦਿੱਤੀ ਹੈ। ਇੱਕ ਸਵਾਲ ਦੇ ਜਵਾਬ `ਚ ਉਨ੍ਹਾਂ ਕਿਹਾ ਕਿ ਮੈਂ ਸੋਨੀਆ ਤੇ ਰਾਹੁਲ ਕੋਲ ਵੀ ਇਸ ਮੰਤਵ ਲਈ ਜਾਣ ਨੂੰ ਤਿਆਰ ਹਾਂ ਪਰ ਸ਼ਰਤ ਇਹ ਹੈ ਕਿ ਮੇਰੀ ਉਥੇ ਬੇਇਜ਼ਤੀ ਨਹੀਂ ਹੋਣੀ ਚਾਹੀਦੀ। ਮੈਨੂੰ ਇਹ ਗਾਰੰਟੀ ਚਾਹੀਦੀ ਹੈ ਕਿ ਮੇਰਾ ਅਪਮਾਨ ਨਹੀਂ ਹੋਵੇਗਾ।

Continue Reading

ਧਾਰਮਿਕ

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਦੇ ਖ਼ਿਲਾਫ ਕੇਸ ਦਰਜ

Published

on

manjinder singh sirsa
 • ਅਦਾਲਤੀ ਹੁਕਮ ਉੱਤੇ ਪੁਲਸ ਆਰਥਿਕ ਅਪਰਾਧ ਸ਼ਾਖਾ ਵੱਲੋਂ ਕਾਰਵਾਈ
 • ਮਾਮਲਾ ਗੁਰਦੁਆਰਾ ਕਮੇਟੀ ਦੇ ਫੰਡ ਦੀ ਦੁਰਵਰਤੋਂ ਦਾ
  ਨਵੀਂ ਦਿੱਲੀ, 23 ਜਨਵਰੀ – ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਅਕਾਲੀ ਦਲ ਆਗੂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਕੇਸ ਅਦਾਲਤੀ ਹੁਕਮ ਉੱਤੇ ਦਰਜ ਕੀਤਾ ਦੱਸਿਆ ਜਾਂਦਾ ਹੈ।
  ਪਤਾ ਲੱਗਾ ਹੈ ਕਿ ਦਿੱਲੀ ਦੀ ਇੱਕ ਅਦਾਲਤ ਨੇ ਪਿਛਲੇ ਸਾਲ ਹੁਕਮ ਦਿੱਤਾ ਸੀ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸੈਕਟਰੀ ਵਜੋਂ ਮਨਜਿੰਦਰ ਸਿੰਘ ਸਿਰਸਾ ਦੇ ਕਾਰਜਕਾਲ ਵੇਲੇ ਹੋਈ ਫੰਡਾਂ ਦੀ ਦੁਰਵਰਤੋਂ ਲਈ ਸਿਰਸਾ ਵਿਰੁੱਧ ਕੇਸ ਦਰਜ ਕੀਤਾ ਜਾਵੇ। ਪੁਲਸ ਨੇ ਦੱਸਿਆ ਕਿ ਮਨਜਿੰਦਰ ਸਿੰਘ ਸਿਰਸਾ ਤੇ ਹੋਰਨਾਂ ਖ਼ਿਲਾਫ਼ ਗੁਰਦੁਆਰਾ ਕਮੇਟੀ ਨਾਲ ਜੁੜੇ ਧੋਖਾਧੜੀ ਦੇ ਕੇਸ ਵਿੱਚ ਕੱਲ੍ਹ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਦਾ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਜਾਂਚ ਚੱਲ ਰਹੀ ਹੈ। ਇਹ ਮਾਮਲਾ ਟੈਂਟਾਂ ਅਤੇ ਮਦਦ ਦੇ ਹੋਰ ਸਾਮਾਨ ਨਾਲ ਜੁੜਿਆ ਹੈ ਅਤੇ ਉਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਹੁੰਦੇ ਸਨ। ਇਸ ਮਾਮਲੇ ਦੀ ਸ਼ਿਕਾਇਤ ਸਰਨਾ ਧੜੇ ਦੇ ਭੁਪਿੰਦਰ ਸਿੰਘ ਨੇ ਕੀਤੀ ਸੀ। ਦਿੱਲੀ ਸਿੱਖਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕੇਸ ਦਰਜ ਹੋਣ ਪਿੱਛੇ ਭਾਜਪਾ ਦਾ ਹੱਥ ਦੱਸਿਆ ਅਤੇ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਉਤੇ ਨਿਸ਼ਾਨਾ ਸੇਧਿਆ ਗਿਆ ਹੈ।

Continue Reading

ਧਾਰਮਿਕ

ਜਰਨੈਲ ਹਰੀ ਸਿੰਘ ਨਲੂਆ ਦੀ ਦੂਜੀ ਸਮਾਧ ਬਾਰੇ ਭੁਲੇਖੇ ਬਰਕਰਾਰ

Published

on

hari singh

ਲਾਹੌਰ, 5 ਜਨਵਰੀ – ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲੂਆ ਦੀ ਪਾਕਿਸਤਾਨ ਦੇ ਸ਼ਹਿਰ ਗੁੱਜਰਾਂਵਾਲਾ ਦੀ ਆਬਾਦੀ ਸਿਵਲ ਲਾਈਨ ਦੇ ਮੁਨੀਰ ਚੌਕ ‘ਚ ਮੌਜੂਦ ਸਮਾਧ ਅਤੇ ਹਵੇਲੀ ਬਾਰੇ ਪਾਕਿਸਤਾਨ ਦੇ ਲੇਖਕਾਂ ਅਤੇ ਗੁੱਜਰਾਂਵਾਲਾ ਪ੍ਰਸ਼ਾਸਨ ‘ਚ ਭੁਲੇਖਾ ਬਣਿਆ ਹੋਇਆ ਹੈ, ਜਿਸ ਕਾਰਨ ਨਲੂਆ ਦੀ ਮਹਿਲ ਨੁਮਾ ਹਵੇਲੀ ਅਤੇ ਉਸ ‘ਚ ਮੌਜੂਦ ਉਨ੍ਹਾਂ ਦੀ ਸਮਾਧ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰੈਸਟ ਹਾਊਸ ਜਾਂ ਉਨ੍ਹਾਂ ਦੀ ਸ਼ਿਕਾਰਗਾਹ ਦੱਸ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ, ਜਿਸ ਨਾਲ ਵਿਵਾਦ ਛਿੜ ਸਕਦਾ ਹੈ।
30 ਅਪ੍ਰੈਲ 1837 ਨੂੰ ਹਰੀ ਸਿੰਘ ਨਲੂਆ ਦੇ ਸ਼ਹੀਦ ਹੋਣ ਉਪਰੰਤ ਉਨ੍ਹਾਂ ਦਾ ਅੰਤਿਮ ਸੰਸਕਾਰ ਪਾਕਿਸਤਾਨ ਦੇ ਮੌਜੂਦਾ ਖ਼ੈਬਰ ਪਖ਼ਤੁਨਖ਼ਵ੍ਹਾ ਸੂਬੇ ਵਿੱਚ ਜਮਰੌਦ ਕਿਲੇ੍ਹ ‘ਚ ਉਨ੍ਹਾਂ ਦੇ ਅਪਣਾਏ ਹੋਏ ਪੁੱਤਰ ਮਹਾ ਸਿੰਘ ਮੀਰਪੁਰੀਏ ਵੱਲੋਂ ਕੀਤਾ ਗਿਆ ਸੀ। ਸਸਕਾਰ ਤੋਂ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਵੱਡੇ ਸੁਪੱਤਰ ਜਵਾਹਰ ਸਿੰਘ ਨਲੂਆ (ਬੀਬੀ ਰਾਜ ਕੌਰ ਦੇ ਵੱਡੇ ਪੁੱਤਰ) ਜਮਰੌਦ ਤੋਂ ਆਪਣੇ ਪਿਤਾ ਦੀ ਦੇਹ ਦੀ ਕੁਝ ਭਸਮ ਗੁੱਜਰਾਂਵਾਲਾ ਲੈ ਆਏ ਤੇ ਹਰੀ ਸਿੰਘ ਨਲੂਆ ਦੀ ਦੂਜੀ ਪਤਨੀ ਬੀਬੀ ਦੇਸਾਂ ਨੇ ਆਪਣੇ ਪਤੀ ਦੀ ਸਮਾਧ ਉਨ੍ਹਾਂ ਦੇ ਬਾਗ਼ ਦੀ ਬਾਰਾਂਦਰੀ ਤੋਂ 12 ਕੁ ਕਦਮ ਦੂਰ ਉਸ ਕਮਰੇ ਦੇ ਸਾਹਮਣੇ ਬਣਵਾਈ, ਜਿੱਥੇ ਬੀਬੀ ਦੇਸਾਂ ਖ਼ੁਦ ਰਹਿੰਦੇ ਸਨ। ਉਕਤ ਹਵੇਲੀ, ਬਾਰਾਂਦਰੀ ਤੇ ਹਰੀ ਸਿੰਘ ਨਲੂਆ ਦੀ ਥੜ੍ਹੇ ‘ਤੇ ਉਸਾਰੀ ਗਈ ਸਮਾਧ ਅੱਜ ਵੀ ਮੌਜੂਦ ਹੈ ਅਤੇ ਹਵੇਲੀ ‘ਚ ਸੈਂਟ ਮੇਰੀ ਕਾਨਵੈਂਟ ਗਰਲਜ਼ ਹਾਈ ਸਕੂਲ ਚੱਲਦਾ ਹੈ।
ਇਤਿਹਾਸਕ ਦਸਤਾਵੇਜ਼ਾਂ ਅਨੁਸਾਰ 8 ਫ਼ਰਵਰੀ 1837 ਨੂੰ ਯੂਰਪੀਅਨ ਯਾਤਰੂ ਬੈਰਨ ਚਾਰਲਸ ਹੂਗਲ ਅਤੇ ਜੀ ਟੀ ਵਾਇਨ ਨੇ ਹਰੀ ਸਿੰਘ ਨਲੂਆ ਦੀ ਗੁੱਜਰਾਂਵਾਲਾ ਦੀ ਹਵੇਲੀ ਵੇਖੀ ਅਤੇ ਇਹ ਦੋਵੇਂ ਯਾਤਰੂ ਉਨ੍ਹਾਂ ਦੀ ਪ੍ਰਾਹੁਣਾਚਾਰੀ, ਗੱਲ-ਬਾਤ ਦੇ ਸ਼ਾਹੀ ਢੰਗ ਤੇ ਮੇਲ-ਮਿਲਾਪ ਤੋਂ ਬਹੁਤ ਪ੍ਰਭਾਵਤ ਹੋਏ। ਹੂਗਲ ਗੁੱਜਰਾਂਵਾਲਾ ਨੂੰ ‘ਗੁਜ਼ਰਾਉਲੀ’ ਨਾਂਅ ਨਾਲ ਸੰਬੋਧਨ ਕਰਦਾ ਹੋਇਆ ਲਿਖਦਾ ਹੈ ਕਿ ਹਰੀ ਸਿੰਘ ਦਾ ਰਾਜ ਮਹੱਲ ਗੁਜਰਾਉਲੀ ਦੇ ਕਿਲ੍ਹੇ ‘ਚ ਸੀ, ਜਿੱਥੇ ਕਿ ਇੱਕ ਅਤਿ ਸੋਹਣਾ ਬਾਗ਼ ਸੰਤਰੇ, ਮਿੱਠੇ ਮਾਲਟੇ ਅਤੇ ਭਾਂਤ-ਭਾਂਤ ਦੇ ਖੂਸ਼ਬੂਦਾਰ ਫੁੱਲਾਂ ਨਾਲ ਲੱਦਿਆ ਹੋਇਆ ਸੀ। ਇਸੇ ਤਰ੍ਹਾਂ ਹਰੀ ਸਿੰਘ ਦਾ ਮਹੱਲ ਵੀ ਕਸ਼ਮੀਰੀ ਤੇ ਕਾਬਲੀ ਕਾਲੀਨਾਂ ਨਾਲ ਪੂਰੀ ਤਰ੍ਹਾਂ ਸਜਿਆ ਹੋਇਆ ਸੀ। ਲੈਫ਼ਟੀਨੈਂਟ ਵਿਲੀਅਮ ਬਾਰ ਨੇ ਆਪਣੀ ਪੁਸਤਕ ‘ਚ ਲਿਖਿਆ ਹੈ ਕਿ ਗੁੱਜਰਾਂਵਾਲਾ ‘ਚ ਹਰੀ ਸਿੰਘ ਦਾ ਮਹੱਲ ਤਿੰਨ ਮੰਜ਼ਲਾ ਸੀ ਤੇ ਇਹ ਬੜੇ ਸ਼ਾਹਾਨਾ ਤਰੀਕੇ ਨਾਲ ਸਜਾਇਆ ਗਿਆ ਸੀ। ਇਸ ਬਾਗ਼ ‘ਚ ਸਰਦਾਰ ਸਾਹਿਬ ਨੇ ਤਿੰਨ ਸ਼ੇਰ ਵੀ ਪਾਲੇ ਹੋਏ ਸਨ, ਜਿਨ੍ਹਾਂ ਦੀ ਖੁਰਾਕ ਤਿੰਨ ਬੱਕਰੇ ਰੋਜ਼ਾਨਾ ਹੋਇਆ ਕਰਦੇ ਸਨ।

Continue Reading

ਰੁਝਾਨ


Copyright by IK Soch News powered by InstantWebsites.ca