A 122-year-old woman who had been
Connect with us [email protected]

ਪੰਜਾਬੀ ਖ਼ਬਰਾਂ

75 ਸਾਲਾਂ ਤੋਂ ਪੈਨਸ਼ਨ ਲੈ ਰਹੀ 122 ਸਾਲਾ ਬਜ਼ੁਰਗ ਔਰਤ ਦੀ ਮੌਤ

Published

on

money

ਉਮਰ ਪੱਖੋਂ ਦੁਨੀਆ ਦੀ ਸਭ ਤੋਂ ਬਜ਼ੁਰਗ ਸੀਬਚਨ ਕੌਰ
ਬਨੂੜ, 20 ਅਪ੍ਰੈਲ – ਬਨੂੜ ਨੇੜਲੇ ਪਿੰਡ ਮੋਟੇਮਾਜਰਾ ਦੀ ਬਚਨ ਕੌਰ ਦਾ 122 ਸਾਲ ਛੇ ਮਹੀਨੇ ਦੀ ਉਮਰ ਵਿੱਚਕੱਲ੍ਹ ਦਿਹਾਂਤ ਹੋ ਗਿਆ। ਉਹ ਬੀਤੇ 75 ਸਾਲਾਂ ਤੋਂ ਫੌਜ ਵਿੱਚੋਂ ਰਿਟਾਇਰ ਹੋਏ ਆਪਣੇ ਪਤੀ ਦੀ ਪੈਨਸ਼ਨ ਲੈ ਰਹੀ ਸੀ ਅਤੇ ਉਹ ਸਭ ਤੋਂ ਲੰਮਾ ਸਮਾਂ ਪੈਨਸ਼ਨ ਲੈਣ ਵਾਲੀ ਪੈਨਸ਼ਨਰ ਗਿਣੀ ਜਾਂਦੀ ਸੀ।
ਮ੍ਰਿਤਕ ਬਜ਼ੁਰਗ ਬਚਨ ਕੌਰ ਦੇ ਪੋਤੇ ਗੁਰਿੰਦਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਦਾਦੀ ਉਨ੍ਹਾਂ ਕੋਲ ਚੰਡੀਗੜ੍ਹ ਵਿੱਚ ਰਹਿੰਦੀ ਸੀ। ਉਸ ਦੇ ਦਾਦਾ ਜੀ ਫੌਜ ਵਿੱਚ ਕੁੱਕ ਸਨ ਅਤੇ 1929 ਵਿੱਚ ਉਹ ਫੌਜ ਤੋਂ ਰਿਟਾਇਰ ਹੋ ਗਏ ਸਨ। ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਦਾਦੀ ਦੀ ਉਮਰ ਬਾਰੇ ਫੌਜ ਦੇ ਹੈਡਕੁਆਰਟਰ ਅਲਾਹਾਬਾਦ ਤੋਂ ਜਾਣਕਾਰੀ ਲਈ ਸੀ, ਜਿਸ ਅਨੁਸਾਰ ਉਨ੍ਹਾਂ ਦੀ ਜਨਮ ਤਰੀਕ 22 ਅਕਤੂਬਰ 1899 ਸੀ ਅਤੇ ਇਸ ਤਰ੍ਹਾਂ ਉਸਦੀ ਉਮਰ 122 ਸਾਲ ਛੇ ਮਹੀਨੇ ਬਣਦੀ ਹੈ। ਉਸ ਨੇ 75 ਸਾਲ ਤੱਕ ਆਪਣੇ ਫੌਜ ਤੋਂ ਰਿਟਾਇਰ ਹੋਏ ਪਤੀ ਦੀ ਪੈਨਸ਼ਨ ਲਈ ਅਤੇ ਉਮਰ ਦੇ ਹਿਸਾਬ ਨਾਲ ਉਹ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਸੀ।ਪਰਵਾਰਕ ਮੈਂਬਰਾਂ ਨੇ ਉਸ ਦੀ ਅੰਤਿਮ ਯਾਤਰਾ ਬੈਂਡ-ਵਾਜਿਆਂ ਤੇ ਗੁਬਾਰਿਆਂ ਨਾਲ ਕੱਢੀ। ਬਚਨ ਕੌਰ ਦੇ 12 ਬੱਚੇ ਸਨ, ਜਿਨ੍ਹਾਂ ਵਿੱਚੋਂ ਚਾਰ ਜਿਉਂਦੇ ਹਨ। ਉਸ ਦੀ ਸਭ ਤੋਂ ਵੱਡੀ ਬੇਟੀ ਦੀ ਉਮਰ ਇਸ ਸਮੇਂ 88 ਸਾਲ ਹੈ। ਸਭ ਤੋਂ ਛੋਟੀ ਦੀ ਉਮਰ 63 ਸਾਲ ਹੈ।

Read More Latest Punjabi News

ਪੰਜਾਬੀ ਖ਼ਬਰਾਂ

ਭਾਰਤ ਵਿੱਚ ਕੋਰੋਨਾ ਰੋਗੀਆਂ ਨੂੰ ਸਪੂਤਨਿਕ-ਵੀ ਵੈਕਸੀਨ ਲੱਗਣੀ ਸ਼ੁਰੂ

Published

on

vaccine

ਨਵੀਂ ਦਿੱਲੀ, 15 ਮਈ – ਕੋਰੋਨਾ ਮਹਾਂਮਾਰੀ ਦੇ ਦੌਰਾਨ ਚੰਗੀ ਖ਼ਬਰ ਹੈ ਕਿ ਰੂਸੀ ਵੈਕਸੀਨ ਸਪੂਤਨਿਕ ਵੀ. ਭਾਰਤ ਵਿੱਚ ਲੱਗਣੀ ਸ਼ੁਰੂ ਹੋ ਗਈ ਹੈ। ਦਵਾਈ ਕੰਪਨੀ ਡਾ. ਰੈਡੀਜ਼ ਲੈਬ ਨੇ ਕਿਹਾ ਹੈ ਕਿ ਸੀਮਤ ਸ਼ੁਰੂਆਤ ਦੇ ਤੌਰ ਉੱਤੇ ਕੱਲ੍ਹ ਸਪੂਤਨਿਕ ਵੀ ਦਾ ਪਹਿਲਾ ਟੀਕਾ ਹੈਦਰਾਬਾਦ ਵਿਖੇ ਕੰਪਨੀ ਦੇ ਗਲੋਬਲ ਹੈਡ ਦੀਪਕ ਸਾਪਰਾ ਨੂੰ ਲਾਇਆ ਗਿਆ ਹੈ ਅਤੇ ਇਸ ਦੇ ਬਾਅਦ ਸਾਰੇ ਦੇਸ਼ ਵਿੱਚ ਲਾਉਣਾ ਸ਼ੁਰੂ ਕੀਤਾ ਗਿਆ ਹੈ।
ਇਸ ਸੰਬੰਧ ਵਿੱਚ ਕੰਪਨੀ ਨੇ ਕਿਹਾ ਕਿ ਇਸ ਵੈਕਸੀਨ ਦੀ ਹੋਰ ਖੇਪ ਅਗਲੇ ਮਹੀਨਿਆਂ ਵਿੱਚ ਭਾਰਤ ਪਹੁੰਚਣ ਵਾਲੀ ਹੈ, ਜਿਸ ਪਿੱਛੋਂ ਭਾਰਤੀ ਕੰਪਨੀਆਂ ਨੂੰ ਇਸਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਵੈਕਸੀਨ ਦੀ ਲਗਾਤਾਰ ਅਤੇ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਕੰਪਨੀ ਆਪਣੇ ਛੇ ਉਤਪਾਦਕ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਕੰਪਨੀ ਰਾਸ਼ਟਰੀ ਟੀਕਾਕਰਨ ਮੁਹਿੰਮ ਦੇ ਹਿੱਸੇ ਵੱਡੋਂ ਸਪੂਤਨਿਕ ਵੀ. ਦੀ ਵੱਧ ਤੋਂ ਵੱਧ ਸੰਭਵ ਪਹੁੰਚ ਯਕੀਨੀ ਕਰਨ ਲਈ ਭਾਰਤ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਭਾਈਵਾਲਾ ਨਾਲ ਮਿਲ ਕੇ ਕੰਮ ਕਰੇਗੀ।
ਭਾਰਤ ਵਿੱਚਇਸ ਰੂਸੀ ਵੈਕਸੀਨ ਦਾ ਉਤਪਾਦਨ ਕਰਨ ਵਾਲੀ ਡਾ. ਰੈਡੀਜ਼ ਲੇਬਾਰਟਰੀਜ਼ ਨੇਦੱਸਿਆ ਕਿ ਇਸ ਵੈਕਸੀਨ ਦੀ ਕੀਮਤ 995.40 ਰੁਪਏ ਰੱਖੀ ਹੈ। ਡਾ. ਰੈਡੀਜ਼ ਵੱਲੋਂ ਹਾਲੇ ਇਹ ਵੈਕਸੀਨ 948 ਰੁਪਏ ਪ੍ਰਤੀ ਖ਼ੁਰਾਕ ਦੀ ਦਰ ਨਾਲ ਇੰਪੋਰਟ ਕੀਤੀ ਜਾ ਰਹੀ ਹੈ, ਜਿਸ ਉੱਤੇ 5 ਫ਼ੀਸਦੀ ਜੀ ਐਸ ਟੀ ਲੱਗ ਕੇ ਇਸ ਦੀ ਕੀਮਤ 995.4 ਰੁਪਏ ਪ੍ਰਤੀ ਖ਼ੁਰਾਕ ਹੋ ਜਾਂਦੀ ਹੈ। ਹਾਲੇ ਇਹ ਵੈਕਸੀਨ ਹੈਦਰਾਬਾਦ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸੀਮਤ ਸਮੇਂ ਲਈ ਹਾਸਲ ਕਰਵਾਈ ਜਾ ਰਹੀ ਹੈ। ਡਾ. ਰੈਡੀਜ਼ ਮੁਤਾਬਿਕ ‘ਸਪੂਤਨਿਕ ਵੀ’ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪਹੁੰਚੀ ਸੀ, ਜਿਸ ਨੂੰ 13 ਮਈ ਨੂੰ ਸੈਂਟਰਲ ਡਰੱਗ ਲੈਬਾਰਟਰੀ ਕਸੌਲੀ ਤੋਂ ਰੈਗੂਲੇਟਰੀ ਕਲੀਅਰੈਂਸ ਮਿਲੀ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਕੋਰੋਨਾ ਨਾਲ ਮੌਤ

Published

on

Abhay Singh Sandhu

ਬੰਗਾ, 15 ਮਈ – ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਕੱਲ੍ਹ ਦੇਹਾਂਤ ਹੋ ਗਿਆ। ਉਹ ਕੋਰੋਨਾ ਤੋਂ ਪੀੜਤ ਹੋਣ ਕਰਕੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ।
ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕੋਵਿਡ ਦੌਰਾਨ ਹਾਲਤ ਗੰਭੀਰ ਹੋਣ ਕਾਰਨ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਕਈ ਦਿਨ ਰਹਿਣ ਪਿੱਛੋਂ ਕੱਲ੍ਹ ਬਾਅਦ ਦੁਪਹਿਰ ਉਨ੍ਹਾਂ ਨੇ ਦਮ ਤੋੜ ਦਿੱਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ ਦੀ ਮੌਤ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਭੈ ਸਿੰਘ ਸੰਧੂ ਦੇ ਇਲਾਜ ਦੌਰਾਨ ਜੋ ਵੀ ਖਰਚ ਆਇਆ ਹੈ, ਉਹ ਪੰਜਾਬ ਸਰਕਾਰ ਦੇਵੇਗੀ। ਉਨ੍ਹਾਂ ਆਖਿਆ ਕਿ ਅਭੈ ਸਿੰਘ ਸੰਧੂ ਦੇ ਵਿਛੋੜੇ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਦੁੱਖ ਪ੍ਰਗਟ ਕੀਤਾ ਅਤੇ ਅਭੈ ਸਿੰਘ ਸੰਧੂ ਦੀ ਮੌਤ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ ਹੈ।

Read More Punjabi Newspaper

Continue Reading

ਅਪਰਾਧ

ਹਥਿਆਰਾਂ ਦੀ ਨੋਕ ਉੱਤੇ ਬੈਂਕ ਮਿੱਤਰ ਕੇਂਦਰ ਵਿੱਚੋਂ 2.30 ਲੱਖ ਰੁਪਏ ਦੀ ਲੁੱਟ

Published

on

money

ਮਮਦੋਟ, 15 ਮਈ – ਪਿੰਡ ਪੋਜੋਕੇ ਉਤਾੜ ਵਿੱਚ ਹਥਿਆਰਾਂ ਨਾਲ ਲੈਸ ਪੰਜ ਨੌਜਵਾਨਾਂ ਨੇ ਪਿੰਡ ਵਿੱਚ ਬਣੇ ਪੀ ਐਨ ਬੀ ਬੈਂਕ ਦੀ ਮਿੱਤਰ ਸ਼ਾਖਾ ਵਿੱਚ ਦਾਖ਼ਲ ਹੋ ਕੇ 2 ਲੱਖ 30 ਹਜ਼ਾਰ ਰੁਪਏ ਦੀ ਨਗਦੀ ਲੁੱਟ ਲਈ ਤੇ ਫ਼ਰਾਰ ਹੋ ਗਏ। ਇਸ ਲੁੱਟ ਦੀ ਵਾਰਦਾਤ ਅੰਦਰ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਹੈ।
ਬੈਂਕ ਮਿਤਰ ਕੇਂਦਰ ਟਿਬੀ ਖੁਰਦ ਦੇ ਮੁਲਾਜ਼ਮ ਕਰਮਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਬੈਂਕ ਵਿੱਚ ਲੋਕਾਂ ਨਾਲ ਰੁਪਏ ਦਾ ਲੈਣ ਦੇਣ ਦਾ ਕਰਦਾ ਹੈ। ਉਸ ਨੇ ਦੱਸਿਆ ਕਿ ਕੱਲ੍ਹ ਉਹ ਬ੍ਰਾਂਚ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਪੰਜ ਨੌਜਵਾਨ ਦੋ ਬਾਈਕਾਂ ਉੱਤੇ ਆਏ, ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨਾਂ ਦੇ ਮੂੰਹ ਲਪੇਟੇ ਹੋਏ ਸੀ ਅਤੇ ਦੋ ਨੌਜਵਾਨਾਂ ਦੇ ਹੱਥ ਵਿੱਚ ਪਿਸਤੌਲ ਅਤੇ ਇੱਕ ਨੌਜਵਾਨ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਫੜਿਆ ਸੀ। ਨੌਜਵਾਨਾਂ ਨੇ ਅੰਦਰ ਆਉਂਦੇ ਸਾਰ ਉਨ੍ਹਾਂ ਉਪਰ ਪਿਸਤੌਲ ਤਾਣ ਦਿੱਤੇ ਅਤੇ ਗੱਲਿਆਂ ਵਿੱਚੋਂ ਨਗਦੀ ਕੱਢਣੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਰੁਪਏ ਲੈ ਕੇ ਬਾਈਕ ਉੱਤੇ ਫਰਾਰ ਹੋ ਗਏ।
ਇਸ ਘਟਨਾ ਦੀ ਜਾਂਚ ਕਰਨ ਆਏ ਡੀ ਐਸ ਪੀ ਦੇਹਾਤੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬ੍ਰਾਂਚ ਵਿੱਚ ਲੱਗੇ ਕੈਮਰੇ ਦੀ ਫੁਟੇਜ਼ ਕਬਜ਼ੇ ਵਿੱਚ ਲੈ ਲਈ ਹੈ ਅਤੇ ਪਿੰਡ ਵਿੱਚ ਹੋਰ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਲੁਟੇਰੇ ਦੋ ਲੱਖ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਹਨ।

Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca