6 Corona patients die in Amritsar private hospital due to lack of oxygen
Connect with us [email protected]

ਪੰਜਾਬੀ ਖ਼ਬਰਾਂ

ਆਕਸੀਜਨ ਦੀ ਘਾਟ ਕਾਰਨ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ 6 ਕੋਰੋਨਾ ਮਰੀਜ਼ਾਂ ਦੀ ਮੌਤ

Published

on

death with corona

ਪੰਜਾਬ ਵਿੱਚ ਕੋਰੋਨਾ ਨਾਲ ਇੱਕੋ ਦਿਨ 92 ਮੌਤਾਂ, 5724 ਨਵੇਂ ਕੇਸ
ਅੰਮ੍ਰਿਤਸਰ, 24 ਅਪਰੈਲ, – ਆਕਸੀਜਨ ਦੀ ਘਾਟ ਕਾਰਨ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਉੱਤੇ ਨੀਲਕੰਠ ਹਸਪਤਾਲਵਿੱਚ ਸ਼ਨਿਚਰਵਾਰ ਸਵੇਰੇ ਛੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੇ ਵਾਰਸਾਂ ਨੇ ਕਿਹਾ ਕਿ ਇਹ ਮੌਤਾਂ ਰਾਤ ਨੂੰ ਹੋਈਆਂ, ਪਰ ਸਵੇਰੇ ਦੱਸਿਆ ਗਿਆ। ਇਹ ਗੱਲ ਸਾਰੀ ਰਾਤ ਮਰੀਜ਼ਾਂ ਦੇ ਵਾਰਸਾਂ ਕੋਲੋਂ ਲੁਕਾ ਕੇ ਰੱਖੀ ਗਈ। ਸਵੇਰੇ ਜਦੋਂ ਮਰੀਜ਼ਾਂ ਦੇ ਵਾਰਸਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਹਸਪਤਾਲ ਅੱਗੇ ਇਕੱਠੇ ਹੋ ਕੇ ਰੋਸ ਕਰਨ ਲੱਗ ਪਏ। ਸਿਹਤ ਵਿਭਾਗ ਦੀ ਟੀਮ ਦਾ ਕਹਿਣਾ ਹੈ ਕਿ ਕੇਸ ਦੀ ਜਾਂਚ ਕੀਤੀ ਜਾਵੇਗੀ। ਇਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਸੱਸ ਕੋਰੋਨਾ ਨਾਲ ਇਨਫੈਕਟਿਡ ਸੀ। ਡਾਕਟਰਾਂ ਨੇ ਕੱਲ੍ਹ ਹੀ ਉਨ੍ਹਾਂ ਤੋਂ ਸਾਈਨ ਕਰਵਾ ਲਏ ਸਨਕਿ ਹਸਪਤਾਲਵਿੱਚ ਆਕਸੀਜਨ ਦੀ ਘਾਟ ਕਾਰਨ ਮਰੀਜ਼ ਨੂੰ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਹਸਪਾਤਲ ਜਿ਼ੰਮੇਵਾਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਏਨੀ ਵੱਡੀ ਘਟਨਾ ਪਿੱਛੋਂ ਨਾ ਸਿਹਤ ਵਿਭਾਗ ਦਾ ਕੋਈ ਅਧਿਕਾਰੀ ਪੁੱਜਾ ਤੇ ਨਾ ਪ੍ਰਸ਼ਾਸਨਿਕ ਅਧਿਕਾਰੀ।
ਵਰਨਣ ਯੋਗ ਹੇ ਕਿ ਬੀਤੇ ਸ਼ੁੱਕਰਵਾਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਮਿਲ ਕਰ ਕੇ ਉਨ੍ਹਾਂ ਨੂੰ ਕਿਹਾ ਸੀ ਕਿ ਹਸਪਤਾਲਾਂਵਿੱਚ ਆਕਸੀਜਨ ਦੀ ਘਾਟ ਕਾਰਨ ਮਰੀਜ਼ਾਂ ਦਾ ਨੁਕਸਾਨ ਹੋ ਸਕਦਾ ਹੈ, ਇਸ ਲਈ ਇਸ ਦੀ ਵਿਵਸਥਾ ਕਰਵਾਈ ਜਾਵੇ।ਛੇ ਮੌਤਾਂ ਤੋਂ ਬਾਅਦ ਨੀਲਕੰਠ ਹਸਪਤਾਲ ਦੇ ਐੱਮਡੀ ਨੇ ਕਿਹਾ ਕਿ ਪ੍ਰਸ਼ਾਸਨ ਸਰਕਾਰੀ ਹਸਪਤਾਲਾਂਵਿੱਚ ਆਕਸੀਜਨ ਦੀ ਸਪਲਾਈ ਯਕੀਨੀ ਬਣਾ ਰਿਹਾ ਹੈ, ਪਰ ਨਿੱਜੀ ਹਸਪਤਾਲਾਂ ਨੂੰ ਨਜ਼ਰਅੰਦਾਜ਼ ਕਰਦਾ ਹੈ। ਸਾਡੇ ਕੋਲ ਆਕਸੀਜਨ ਦਾ ਸਟਾਕ ਨਹੀਂ ਅਤੇ ਅਸੀਂ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰਦੇ ਹਾਂ, ਪਰ ਮਰੀਜ਼ ਜਦੋਂ ਜਿ਼ਦ ਕਰਨ ਤਾਂ ਅਸੀਂ ਲਿਖਾ ਲੈਂਦੇ ਹਾਂ ਕਿ ਆਕਸੀਜਨ ਦੀ ਕਮੀ ਕਾਰਨ ਕੋਈ ਹਾਦਸਾ ਹੋਇਆ ਤਾਂ ਇਸ ਦੇ ਲਈ ਹਸਪਤਾਲ ਜਿ਼ਮੇਵਾਰ ਨਹੀਂ ਹੋਵੇਗਾ।
ਇਸ ਦੌਰਾਨ ਕੋਰੋਨਾ ਵਾਇਰਸ ਦੇ ਕਾਰਨ ਪੰਜਾਬਵਿੱਚਬੀਤੇ 24 ਘੰਟਿਆਂ92 ਲੋਕਾਂ ਦੀ ਮੌਤ ਹੋ ਗਈ ਅਤੇ 5724 ਨਵੇਂ ਕੇਸ ਮਿਲੇ ਹਨ।ਦੂਸਰੇ ਪਾਸੇ ਭਾਰਤ ਵਿੱਚ ਬੀਤੇ ਚੌਵੀ ਘੰਟਿਆਂ ਦੌਰਾਨ 3 ਲੱਖ 48 ਹਜ਼ਾਰ 831 ਨਵੇਂ ਕੇਸ ਮਿਲੇ ਅਤੇ 2760 ਮਰੀਜ਼ਾਂ ਦੀ ਮੌਤ ਹੋ ਗਈ ਹੈ।

Read More Latest Punjabi News

ਪੰਜਾਬੀ ਖ਼ਬਰਾਂ

ਪੰਜਾਬ ਵਿੱਚ ਕੋਰੋਨਾ ਨਾਲ ਰਿਕਾਰਡ 198 ਮੌਤਾਂ ਤੇ 8625 ਨਵੇਂ ਕੇਸ ਮਿਲੇ

Published

on

corona in punjab

ਚੰਡੀਗੜ੍ਹ, 10 ਮਈ, – ਕੋਰੋਨਾ ਮਹਾਮਾਰੀ ਨੂੰ ਰੋਕਣਦੀਆਂ ਪਾਬੰਦੀਆਂ ਹੋਣ ਦੇ ਬਾਵਜੂਦ ਪੰਜਾਬ ਵਿੱਚ ਕੋਰੋਨਾ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾਂਦੀ ਹੈ। ਅੱਜ ਸੋਮਵਾਰ ਫਿਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੇਸ ਵੀ ਵਧੇ ਅਤੇ ਮੌਤਾਂ ਦੀ ਗਿਣਤੀ ਵੀ ਰਿਕਾਰਡ ਵਾਧੇ ਤੱਕ ਪਹੁੰਚ ਗਈ ਹੈ।
ਇਸ ਬਾਰੇ ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਬੀਤੇ ਚੌਵੀ ਘੰਟਿਆਂ ਵਿੱਚ ਕੋਰੋਨਾ ਦੇ ਨਾਲ 198 ਲੋਕਾਂ ਦੀ ਮੌਤ ਹੋਈ ਤੇ 8625 ਨਵੇਂ ਮਰੀਜ਼ ਪਤਾ ਲੱਗੇ ਹਨ। ਸਿਹਤ ਵਿਭਾਗਦੇ ਬੁਲੇਟਿਨ ਮੁਤਾਬਕ ਅੱਜ ਪੰਜਾਬ ਵਿੱਚ ਰਿਕਾਰਡ 198 ਮਰੀਜ਼ਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 30 ਮੌਤਾਂ ਲੁਧਿਆਣਾ ਜ਼ਿਲ੍ਹੇ ਵਿੱਚ ਹੋਈਆਂ। ਬਠਿੰਡਾਵਿੱਚ 19, ਫਿਰੋਜ਼ਪੁਰ11, ਅੰਮ੍ਰਿਤਸਰ10, ਹੁਸ਼ਿਆਰਪੁਰ9, ਫਾਜ਼ਿਲਕਾ ਤੇ ਜਲੰਧਰ8-8, ਫਰੀਦਕੋਟ5, ਗੁਰਦਾਸਪੁਰ ਤੇ ਕਪੂਰਥਲਾ 4-4, ਫਤਹਿਗੜ੍ਹ ਸਾਹਿਬ3 ਤੇ ਬਰਨਾਲਾ ਵਿੱਚ 2 ਮੌਤਾਂ ਹੋਈਆਂ।ਅੱਜਹੀ ਪੰਜਾਬ ਵਿੱਚ ਕੋਰੋਨਾ ਦੇ 8625 ਨਵੇਂ ਕੇਸ ਮਿਲੇ, ਜਿਨ੍ਹਾਂ ਵਿਚ ਸਭ ਤੋਂ ਵੱਧਲੁਧਿਆਣਾ ਵਿੱਚ 1470 ਕੇਸ, ਮੋਹਾਲੀ 1382, ਪਟਿਆਲਾ 676, ਬਠਿੰਡਾ 629, ਜਲੰਧਰ 619, ਅੰਮ੍ਰਿਤਸਰ 561, ਮੁਕਤਸਰ ਸਾਹਿਬ 401, ਪਠਾਨਕੋਟ 396, ਹੁਸ਼ਿਆਰਪੁਰ 385, ਮਾਨਸਾ 353, ਫਾਜ਼ਿਲਕਾ 283, ਸੰਗਰੂਰ 214, ਗੁਰਦਾਸਪੁਰ 206, ਫਿਰੋਜ਼ਪੁਰ 181, ਰੋਪੜ 180, ਕਪੂਰਥਲਾ 171, ਮੋਗਾ 119, ਫਰੀਦਕੋਟ 104, ਤਰਨਤਾਰਨ 103, ਨਵਾਂਸ਼ਹਿਰ 85, ਫਤਹਿਗੜ੍ਹ ਸਾਹਿਬ 84 ਅਤੇ ਬਰਨਾਲਾ ਤੋਂ 23 ਲੋਕ ਜਾਂਚ ਦੇ ਬਾਅਦ ਪਾਜ਼ੇਟਿਵ ਨਿਕਲੇ ਹਨ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਨੇਪਾਲ ਵਿੱਚ ਪ੍ਰਧਾਨ ਮੰਤਰੀ ਓਲੀ ਭਰੋਸੇ ਦਾ ਵੋਟ ਨਹੀਂ ਲੈ ਸਕੇ

Published

on

oli pm nepal

ਪ੍ਰਤੀਨਿਧੀ ਸਦਨ ਵਿੱਚ ਚਾਲੀ ਵੋਟਾਂ ਦੀ ਘਾਟ ਕਾਰਨ ਹਾਰ ਗਏ
ਕਾਠਮੰਡੂ, 10 ਮਈ, – ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅੱਜ ਸੋਮਵਾਰ ਪਾਰਲੀਮੈਂਟ ਦੇ ਪ੍ਰਤੀਨਿਧ ਹਾਊਸ ਵਿਚ ਪੇਸ਼ ਹੋਏ ਮਤੇ ਦੇ ਮੁਤਾਬਕ ਭਰੋਸੇ ਦਾ ਵੋਟ ਨਹੀਂ ਲੈ ਸਕੇ। ਉਹ ਲੋੜੀਂਦੀਆਂ 136 ਵੋਟਾਂ ਲੈਣ ਤੋਂ ਪਛੜ ਗਏ ਅਤੇ ਸਿਰਫ 93 ਮੈਂਬਰਾਂ ਦੀ ਹਮਾਇਤ ਹੀ ਹਾਸਲ ਕਰ ਸਕੇ।
ਰਾਜਨੀਤਕ ਸੰਕਟ ਵਿੱਚ ਫਸੇ ਹੋਏ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੇ ਲਈ ਅੱਜ ਦੀ ਹਾਰਇਕ ਹੋਰ ਝਟਕਾ ਮੰਨੀਜਾਂਦੀ ਹੈ, ਜਿਹੜੇ ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਵਾਦੀ ਕੇਂਦਰ) ਦੇ ਪੁਸ਼ਪਕਮਲ ਦਹਿਲਦੇ ਧੜੇ ਵੱਲੋਂ ਸਰਕਾਰ ਦਾ ਸਮੱਰਥਨ ਵਾਪਸ ਲੈਣਪਿੱਛੋਂ ਪਾਰਟੀ ਉੱਤੇ ਪਕੜ ਮਜ਼ਬੂਤ ਕਰਨ ਦੇ ਯਤਨ ਕਰ ਰਹੇ ਸਨ।
ਰਾਸ਼ਟਰਪਤੀ ਵਿਦਿਆਦੇਵੀ ਭੰਡਾਰੀ ਦੇ ਆਦੇਸ਼ ਉੱਤੇ ਪਾਰਲੀਮੈਂਟ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੇਵਿਸ਼ੇਸ਼ ਸੈਸ਼ਨ ਵਿਚ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਵੱਲੋਂ ਪੇਸ਼ ਕੀਤੇ ਭਰੋਸੇ ਦੇ ਮਤੇ ਦੇ ਪੱਖ ਵਿਚ ਮਸਾਂ 93 ਵੋਟਾਂ ਪਈਆਂ,ਇਸ ਦੇ ਖਿਲਾਫ 124 ਮੈਂਬਰਾਂ ਨੇ ਵੋਟ ਪਾਈ। ਕੇ ਪੀ ਸ਼ਰਮਾਂ ਓਲੀ (69) ਨੂੰ 275 ਮੈਂਬਰਾਂ ਦੇਹਾਊਸ ਵਿਚ ਭਰੋਸੇ ਦਾ ਵੋਟ ਜਿੱਤਣ ਲਈ 136 ਵੋਟਾਂ ਦੀ ਲੋੜ ਸੀ, ਚਾਰ ਮੈਂਬਰ ਇਸ ਸਮੇਂ ਸਸਪੈਂਡ ਹਨ।
ਨੇਪਾਲ ਦਾ ਰਾਜਨੀਤਕ ਸੰਕਟ ਬੀਤੇ ਸਾਲ 20 ਦਸੰਬਰ ਤੋਂ ਉਦੋਂ ਸ਼ੁਰੂ ਹੋਇਆ ਸੀ, ਜਦੋਂ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਸਿਫਾਰਿਸ਼ ਉੱਤੇ ਪਾਰਲੀਮੈਂਟਭੰਗ ਕਰ ਕੇ 30 ਅਪ੍ਰੈਲ ਤੇ 10 ਮਈ ਨੂੰ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦਾ ਹੁਕਮ ਦਿੱਤਾ ਸੀ।ਕੇ ਪੀ ਸ਼ਰਮਾਓਲੀ ਨੇ ਇਹ ਸਿਫਾਰਿਸ਼ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਨਾਲ ਸੱਤਾ ਦੀ ਖਿੱਚੋਤਾਣਦੇ ਕਾਰਨਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਤੋਂ ਭਰੋਸੇ ਦਾ ਵੋਟ ਲੈਣ ਲਈ ਕਿਹਾ ਸੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਕੋਰੋਨਾ ਖਿਲਾਫ ਜੰਗ :ਕਿਸਾਨ ਸ਼ਿਕੰਜਵੀ, ਕਾੜ੍ਹੇ ਅਤੇ ਮਲਟੀ-ਵਿਟਾਮਿਨ ਕੈਪਸੂਲਾਂ ਦੀ ਡੱਟ ਕੇ ਵਰਤੋਂ ਕਰ ਰਹੇ ਨੇ

Published

on

corona

ਨਵੀਂ ਦਿੱਲੀ, 10 ਮਈ – ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਪਿਛਲੇ ਲਗੱਭਗ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਆਪਣੇ ਖਾਣ-ਪੀਣ ਵਿੱਚ ਸ਼ਿਕੰਜਵੀ ਤੇ ਦੇਸੀ ਕਾੜ੍ਹੇ ਦੀ ਵਰਤੋਂ ਵਧਾ ਦਿੱਤੀ ਹੈ, ਜਿਸ ਨਾਲ ਇਮਿਊਨਿਟੀ ਵਧ ਸਕਦੀ ਹੈ।
ਵਰਨਣ ਯੋਗ ਹੈ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਰੋਜ਼ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਹਜ਼ਾਰਾਂ ਲੋਕ ਬੀਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਇਸ ਦੇ ਬਾਵਜੂਦ ਕਿਸਾਨ ਆਪਣੀਆਂ ਮੰਗਾਂ ਮੰਨਵਾਏ ਬਿਨਾਂ ਵਾਪਸ ਜਾਣ ਲਈ ਤਿਆਰ ਨਹੀਂ। ਕਿਸਾਨਾਂ ਨੇ ਵਾਇਰਸ ਖ਼ਿਲਾਫ਼ ਰੋਗ-ਰੋਕੂ ਸਮਰੱਥਾ ਵਧਾਉਣ ਲਈ ਜ਼ਿੰਕ ਤੇ ਮਲਟੀ-ਵਿਟਾਮਿਨ ਦੀ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਵਿਡ-19 ਟੀਕਾਕਰਨ ਕਰਾਉਣ ਲਈ ਤਿਆਰ ਹਨ। ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਸੈਂਕੜੇ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਉਤੇ ਡੇਰਾ ਲਾ ਕੇ ਬੈਠੇ ਹਨ। ਕਈ ਕਿਸਾਨਾਂ ਨੂੰ ਕੋਰੋਨਾ ਪ੍ਰਭਾਵਿਤ ਹੋਣ ਕਾਰਨ ਹਟਾਇਆ ਜਾ ਰਿਹਾ ਹੈ ਅਤੇ ਲੱਛਣ ਵਾਲੇ ਕੁਝ ਅੰਦੋਲਨਕਾਰੀਆਂ ਦਾ ਇਲਾਜ ਚੱਲ ਰਿਹਾ ਹੈ। ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਉਤੇ ਕੋਰੋਨਾ ਵਾਇਰਸ ਦੇ ਕੇਸ ਨਹੀਂ ਹਨ। ਕਿਸਾਨ ਆਪਣਾ ਖਿਆਲ ਰੱਖ ਰਹੇ ਹਨ ਅਤੇ ਦੇਸੀ ਕਾੜ੍ਹੇ ਤੇ ਮਲਟੀ-ਵਿਟਾਮਿਨ ਦੇ ਕੈਪਸੂਲਾਂ ਦੀ ਵਰਤੋਂ ਕਰ ਰਹੇ ਹਨ।
ਕਿਸਾਨ ਨੇਤਾ ਕੁਲਵੰਤ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਦੇ ਇੱਕ ਹਸਪਤਾਲ ਵਿੱਚ ਹੀ ਟੀਕਾਕਰਨ ਕੇਂਦਰ ਚਲਾਇਆ ਜਾ ਰਿਹਾ ਹੈ, ਸਾਡੇ ਇੱਕ ਨੇਤਾ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਿਲੇ ਸਨ। ਉਹ ਅੱਜਕੱਲ੍ਹ ਠੀਕ ਹਨ। ਜਿਨ੍ਹਾਂ ਲੋਕਾਂ ਵਿੱਚ ਲੱਛਣ ਦਿਖਾਈ ਦੇ ਰਹੇ ਹਨ, ਉਨ੍ਹਾਂ ਦੀ ਜਾਂਚ ਕਰਾਈ ਜਾ ਰਹੀ ਹੈ। ਬਾਰਡਰ ਉਤੇ ਕਿਸਾਨ ਪੌਸ਼ਟਿਕ ਭੋਜਨ ਲੈ ਰਹੇ ਹਨ। ਬਾਰਡਰ ਦੇ ਨੇੜੇ ਹਸਪਤਾਲ ਵਿੱਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ।

Read More Today News in Punjabi

Continue Reading

ਰੁਝਾਨ


Copyright by IK Soch News powered by InstantWebsites.ca