328 case of disappearance: Court orders DCP to submit report on January
Connect with us apnews@iksoch.com

ਪੰਜਾਬੀ ਖ਼ਬਰਾਂ

328 ਸਰੂਪ ਗਾਇਬ ਹੋਣ ਦਾ ਮਾਮਲਾ : ਅਦਾਲਤ ਵੱਲੋਂ ਡੀ ਸੀ ਪੀ ਨੂੰ 18 ਜਨਵਰੀ ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ

Published

on

guru granth sahib ji
  • ਥਾਣਾ ਮੁਖੀ ਨੂੰ ਅਦਾਲਤ ‘ਚ ਖੁਦ ਹਾਜ਼ਰ ਹੋਣ ਦੇ ਆਦੇਸ਼
    ਅੰਮ੍ਰਿਤਸਰ, 9 ਜਨਵਰੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿੱਚੋਂ ਬੀਤੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਦੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਦੀ ਅਰਜ਼ੀ ਉੱਤੇ ਏਥੋਂ ਦੀ ਅਦਾਲਤ ਨੇ ਡੀ ਸੀ ਪੀ (ਅਮਨ ਕਾਨੂੰਨ) ਜਗਮੋਹਨ ਸਿੰਘ ਨੂੰ ਨੋਟਿਸ ਜਾਰੀ ਕਰ ਕੇ 18 ਜਨਵਰੀ ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ ਕੀਤੇ ਅਤੇ ਇਸ ਦੇ ਨਾਲ ਥਾਣਾ ਸੀ ਡਵੀਜ਼ਨ ਦੇ ਮੁਖੀ ਗਗਨਦੀਪ ਸਿੰਘ ਨੂੰ ਨਿੱਜੀ ਤੌਰ ਉੱਤੇ ਹਾਜ਼ਰ ਰਹਿਣ ਲਈ ਆਦੇਸ਼ ਵੀ ਦਿੱਤੇ ਗਏ ਹਨ।
    ਇਸ ਸੰਬੰਧ ਵਿੱਚ ਸਿੱਖ ਸਦਭਾਵਨਾ ਦਲ ਵੱਲੋਂ ਇੱਥੇ ਜੁਡੀਸ਼ਲ ਮੈਜਿਸਟਰੇਟ ਹਰਪ੍ਰੀਤ ਸਿੰਘ ਦੀ ਅਦਾਲਤ ਵਿੱਚ ਇੱਕ ਪਟੀਸ਼ਨ ‘ਬਲਵਿੰਦਰ ਸਿੰਘ ਬਨਾਮ ਗੋਬਿੰਦ ਸਿੰਘ ਲੌਂਗੋਵਾਲ’ ਦੇ ਟਾਈਟਲ ਹੇਠ ਚੱਲ ਰਹੀ ਹੈ। ਇਸ ਸਬੰਧੀ ਸਿੱਖ ਸਦਭਾਵਨਾ ਦਲ ਵੱਲੋਂ ਬੀਤੇ ਦੋ ਮਹੀਨਿਆਂ ਤੋਂ ਲਾਪਤਾ ਪਾਵਨ ਸਰੂਪ ਕੇਸ ਦੇ ਦੋਸ਼ੀਆਂ ਵਿਰੁੱਧ ਪੁਲਸ ਕੇਸ ਦਰਜ ਕਰਨ ਦੀ ਮੰਗ ਵਾਸਤੇ ਸਥਾਨਕ ਵਿਰਾਸਤੀ ਮਾਰਗ ਵਿਖੇ ਲਗਾਤਾਰ ਰੋਸ ਧਰਨਾ ਵੀ ਦਿੱਤਾ ਜਾ ਰਿਹਾ ਹੈ। ਕੱਲ੍ਹ ਅਦਾਲਤ ਵੱਲੋਂ ਉਕਤ ਨਿਰਦੇਸ਼ ਦੇ ਕੇ ਅੱਜ ਤੱਕ ਪੁਲਸ ਵੱਲੋਂ ਕੀਤੀ ਕਾਰਵਾਈ ਦੀ ਰਿਪੋਰਟ ਮੰਗੀ ਹੈ। ਇਸ ਸਬੰਧੀ ਸੰਬੰਧਤ ਧਿਰ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਵਿਰੁੱਧ ਪੁਲਸ ਕੇਸ ਦਰਜ ਨਹੀਂ ਕੀਤਾ ਜਾਂਦਾ, ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਸੋਹਾਣਾ ਦੇ ਸਹਿਯੋਗ ਨਾਲ ਦਿੱਤਾ ਜਾ ਰਿਹਾ ਰੋਸ ਧਰਨਾ ਜਾਰੀ ਰਹੇਗਾ।

ਪੰਜਾਬੀ ਖ਼ਬਰਾਂ

ਰੇਲ ਗੱਡੀ ਤੋਂ ਡਿੱਗਾ ਮੋਬਾਈਲ ਚੁੱਕਣ ਉੱਤਰੇ ਨੌਜਵਾਨ ਦੀ ਜਾਨ ਗਈ

Published

on

death

ਪਠਾਨਕੋਟ, 20 ਜਨਵਰੀ – ਪਠਾਨਕੋਟ ਕੈਂਟ ਸਟੇਸ਼ਨ ਤੋਂ ਤਿੰਨ ਕਿਲੋਮੀਟਰ ਦੂਰ ਭੜੌਲੀ ਜੰਕਸ਼ਨ ਦੇ ਕੋਲ ਚਲਦੀ ਟਰੇਨ ਤੋਂ ਮੋਬਾਈਲ ਡਿੱਗਣ ਨਾਲ ਇੱਕ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦਾ ਨਾਂਅ ਪ੍ਰਸ਼ਾਂਤ ਕੁਸ਼ਵਾਹਾ (19) ਪੁੱਤਰ ਰਾਮ ਕਿਸ਼ੋਰ ਕੁਸ਼ਵਾਹਾ ਕਾਨਪੁਰ (ਯੂ ਪੀ) ਦੱਸਿਆ ਜਾ ਰਿਹਾ ਹੈ ਅਤੇ ਉਹ ਆਪਣੇ ਹੋਰ ਸਾਥੀਆਂ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ।
ਪਤਾ ਲੱਗਾ ਹੈ ਕਿ ਪ੍ਰਸ਼ਾਂਤ ਕੁਸ਼ਵਾਹਾ ਟਾਟਾ ਨਗਰ ਤੋਂ ਜੰਮੂ ਜਾਂਦੀ ਟਾਟਾ ਮੂਰੀ ਐਕਸਪ੍ਰੈਸ ਵਿੱਚ ਆਪਣੇ ਸਾਥੀਆਂ ਨਾਲ ਸਫਰ ਕਰ ਰਿਹਾ ਸੀ। ਭੜੌਲੀ ਜੰਕਸ਼ਨ ਕੋਲ ਜਾ ਕੇ ਉਸ ਦਾ ਮੋਬਾਈਲ ਫੋਨ ਚਲਦੀ ਟਰੇਨ ਤੋਂ ਥੱਲੇ ਡਿੱਗ ਗਿਆ। ਉਸ ਮੋਬਾਈਲ ਨੂੰ ਫੜਨ ਲਈ ਉਸ ਨੇ ਚਲਦੀ ਟਰੇਨ ਤੋਂ ਛਾਲ ਮਾਰੀ ਤਾਂ ਟਰੇਨ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਨਾਲ ਜਾਂਦੇ ਸਾਥੀਆਂ ਨੇ ਟਰੇਨ ਦੀ ਚੇਨ ਨੂੰ ਖਿੱਚ ਕੇ ਟਰੇਨ ਰੁਕਵਾਈ ਤੇ ਉਸ ਨੂੰ ਗੰਭੀਰ ਹਾਲਤ ਵਿੱਚ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਇਲਾਜ ਲਈ ਦਾਖਲ ਕਰਾਇਆ, ਪਰ ਜ਼ਿਆਦਾ ਖੂਨ ਨਿਕਲਣ ਨਾਲ ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਰੇਲਵੇ ਪੁਲਸ (ਜੀ ਆਰ ਪੀ) ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਪ੍ਰਸ਼ਾਂਤ ਕੁਸ਼ਵਾਹ ਟਰੇਨ ਦੇ ਦਰਵਾਜ਼ੇ ਵਿੱਚ ਖੜ੍ਹੇ ਹੋ ਕੇ ਗੱਲ ਕਰ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ।

Continue Reading

ਅਪਰਾਧ

ਬਲਾਤਕਾਰ ਦਾ ਵਿਰੋਧ ਕਰਨ ਉਤੇ ਬਿਊਟੀ ਪਾਰਲਰ ਵਾਲੀ ਲੜਕੀ ਦਾ ਕਤਲ

Published

on

death

ਮੋਗਾ, 20 ਜਨਵਰੀ – ਪਿੰਡ ਦੁੱਨੇਕੇ ਵਿੱਚ ਕਿਰਾਏ ਦੇ ਮਕਾਨ ਚ ਰਹਿੰਦੀ ਬਿਊਟੀ ਪਾਰਲਰ ਸੰਚਾਲਿਕਾ ਅਮਨਦੀਪ ਕੌਰ ਦਾ ਉਸ ਦੇ ਗੁਆਂਢਚ ਰਹਿੰਦੇ ਇੱਕ ਪ੍ਰਵਾਸੀ ਲੜਕੇ ਨੇ ਬਲਾਤਕਾਰ ਦਾ ਵਿਰੋਧ ਕਰਨ ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਮਿਲਣ ਉਤੇ ਡੀ ਐਸ ਪੀ ਸਿਟੀ ਰਮਨਦੀਪ ਸਿੰਘ ਭੁੱਲਰਘਟਨਾ ਸਥਾਨਤੇ ਪੁੱਜੇ ਅਤੇ ਇਸ ਕੇਸ ਦੀ ਜਾਂਚ ਸ਼ੁਰੂ ਕਰਵਾਈ ਹੈ।
ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਮ੍ਰਿਤਕਾ ਦੀ ਮਾਤਾ ਕੁਲਦੀਪ ਕੌਰ ਪਿੰਡ ਸਿੰਘਾਂਵਾਲਾ ਨੇ ਦੱਸਿਆ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ, ਉਸਦੀ ਲੜਕੀ ਅਮਨਦੀਪ ਕੌਰ ਦਾ ਵਿਆਹ ਛੇ ਸਾਲ ਪਹਿਲਾਂ ਬਲਵੀਰ ਸਿੰਘ ਨਿਵਾਸੀ ਜਗਰਾਉਂ ਨਾਲ ਹੋਇਆ ਸੀ, ਜਿਸ ਦੀ ਇੱਕ ਚਾਰ ਸਾਲਾ ਬੇਟੀ ਹੈ। ਲੱਗਭਗ ਛੇ ਮਹੀਨੇ ਪਹਿਲਾਂ ਅਮਨਦੀਪ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ, ਜਿਸ ਤੇ ਉਹ ਸਾਡੇ ਕੋਲ ਰਹਿਣ ਲੱਗੀ। ਉਸ ਨੇ ਕਿਹਾ ਕਿ ਲੱਗਭਗ ਢਾਈ ਮਹੀਨੇ ਪਹਿਲਾਂ ਅਮਨਦੀਪ ਕੌਰ ਨੇ ਪੱਟੀ ਵਾਲੀ ਗਲੀ ਮੋਗਾ ਵਿੱਚ ਸਲੂਨ ਉਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਹ ਕੁਝ ਦਿਨਾਂ ਤੋਂ ਪਿੰਡ ਦੁੱਨੇਕੇ ਵਿੱਚ ਮੁਲਖ ਰਾਜ ਦੇ ਕਮਰੇ ਵਿੱਚ ਕਿਰਾਏਤੇ ਰਹਿੰਦੀ ਸੀ ਅਤੇ ਉਥੇ ਹੋਰ ਵੀ ਕਈ ਲੋਕ ਰਹਿੰਦੇ ਸਨ। ਕੱਲ੍ਹ ਰਾਤ ਮੈਂ ਆਪਣੀ ਬੇਟੀ ਨੂੰ ਮਿਲਣ ਲਈ ਆਈ ਤਾਂ ਸਵੇਰੇ ਚਾਰ ਵਜੇ ਦੇ ਕਰੀਬ ਜਦ ਮੈਂ ਬਾਥਰੂਮ ਲਈ ਕਮਰੇ ਤੋਂ ਬਾਹਰ ਆਈ ਤਾਂ ਦੇਖਿਆ ਕਿ ਮੇਰੀ ਬੇਟੀ ਦਾ ਕਮਰਾ ਅੰਦਰੋਂ ਬੰਦ ਸੀ ਤੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਅੰਦਰ ਝਾਕ ਕੇ ਦੇਖਿਆ ਤਾਂ ਇੱਕ ਲੜਕਾ ਉਸ ਨਾਲ ਬਲਾਤਕਾਰ ਦਾ ਯਤਨ ਕਰ ਰਿਹਾ ਸੀ ਅਤੇ ਅਮਨਦੀਪ ਉਸਦੀ ਵਿਰੋਧਤਾ ਕਰ ਰਹੀ ਸੀ। ਮੇਰੇ ਦੇਖਦੇ ਹੀ ਦੋਸ਼ੀ ਲੜਕੇ ਨੇ ਉਸ ਦੀ ਗਰਦਨ ਦਬਾਈ ਅਤੇ ਤੇਜ਼ਧਾਰ ਚਾਕੂ ਨਾਲ ਉਸਦਾ ਗਲਾ ਕੱਟ ਕੇ ਦਰਵਾਜ਼ਾ ਖੋਲ੍ਹ ਕੇ ਭੱਜ ਗਿਆ। ਲੋਕ ਇਕੱਠੇ ਹੋ ਏ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਦੋਸ਼ੀ ਉਥੇ ਹੀ ਰਹਿੰਦਾ ਹੈ, ਜਿਸਦਾ ਨਾਮ ਸੰਜੀਤ ਰਾਮ ਪੁੱਤਰ ਚੰਦੇਸ਼ਵਰ ਰਾਮ ਵਿਾਸੀ ਗੋਬਿੰਦਪੁਰ ਵੈਸ਼ਾਲੀ (ਹਾਜ਼ੀਪੁਰ, ਬਿਹਾਰ) ਹੈ।

Continue Reading

ਪੰਜਾਬੀ ਖ਼ਬਰਾਂ

ਰਿਸ਼ਵਤ ਦੇ ਦੋਸ਼ ਵਿੱਚ ਸਾਬਕਾ ਥਾਣਾ ਇੰਚਾਰਜ ਸਣੇ ਪੰਜਾਂ ਦੇ ਖ਼ਿਲਾਫ਼ ਚਲਾਣ ਪੇਸ਼

Published

on

brivery

ਚੰਡੀਗੜ੍ਹ, 20 ਜਨਵਰੀ – ਪੰਜ ਲੱਖ ਰੁਪਏ ਰਿਸ਼ਵਤ ਲੈਣ ਦੇ ਕੇਸ ਵਿੱਚ ਸੀ ਬੀ ਆਈ ਨੇ ਆਪਣੀ ਮੁੱਖ ਅਦਾਲਤ ਵਿੱਚ ਕੇਸ ਦਰਜ ਕਰਨ ਦੇ ਕਰੀਬ ਸੱਤ ਮਹੀਨੇ ਬਾਅਦ ਮਨੀਮਾਜਰਾ ਦੀ ਥਾਣਾ ਇੰਚਾਰਜ ਰਹਿ ਚੁੱਕੀ ਜਸਵਿੰਦਰ ਕੌਰ ਸਮੇਤ ਪੰਜ ਜਣਿਆਂ ਦੇ ਖ਼ਿਲਾਫ਼ ਚਲਾਣ ਪੇਸ਼ ਕੀਤਾ ਹੈ। ਇਸ ਚਲਾਣ ਵਿੱਚ ਸੀ ਬੀ ਆਈ ਨੇ ਜਸਵਿੰਦਰ ਕੌਰ, ਵਿਚੋਲੇ ਭਗਵਾਨ ਸਿੰਘ, ਕਾਂਸਟੇਬਲ ਸਰਬਜੀਤ ਸਿੰਘ, ਨਰਪਿੰਦਰ ਅਤੇ ਰਣਧੀਰ ਨੂੰ ਦੋਸ਼ੀ ਬਣਾਇਆ ਹੈ।ਚਲਾਨ ਵਿੱਚ ਸੀ ਬੀ ਆਈ ਨੇ ਸ਼ਿਕਾਇਤ ਕਰਤਾ ਸਮੇਤ 35 ਗਵਾਹ ਬਣਾਏ ਹਨ।
ਪਿਛਲੇ ਸਾਲ ਜੂਨ ਵਿੱਚ ਸੀ ਬੀ ਆਈ ਨੇ ਰਿਸ਼ਵਤ ਦੇ ਦੋਸ਼ ਵਿੱਚ ਵਿਚੋਲੇ ਭਗਵਾਨ ਸਿੰਘ ਨੂੰ ਗ਼੍ਰਿਫ਼ਤਾਰ ਕੀਤਾ ਸੀ। ਉਸਦੀ ਗ਼੍ਰਿਫ਼ਤਾਰੀ ਪਿੱਛੋਂ ਉਸ ਦੀ ਫੋਨ ਕਾਲ ਦੇ ਆਧਾਰ ਤੇ ਸੀ ਬੀ ਆਈ ਨੇ ਸਾਬਕਾ ਥਾਣਾ ਮੁਖੀ ਜਸਵਿੰਦਰ ਕੌਰ ਦੇ ਖ਼ਿਲਾਫ਼ ਕੇਸ ਦਾਇਰ ਕੀਤਾ ਅਤੇ ਇਸ ਦੇ ਬਾਅਦ ਜਸਵਿੰਦਰ ਕੌਰ ਫਰਾਰ ਸੀ। 25 ਜੁਲਾਈ ਨੂੰ ਜਸਵਿੰਦਰ ਕੌਰ ਨੇ ਅਦਾਲਤ ਵਿੱਚ ਸਰੈਂਡਰ ਕਰ ਦਿਤਾ ਸੀ ਅਤੇ ਉਸਦੀ ਗ਼੍ਰਿਫ਼ਤਾਰੀ ਦੇ ਬਾਅਦ ਸੀ ਬੀ ਆਈ ਨੇ ਜਾਂਚ ਦੇ ਆਧਾਰਤੇ ਹੋਰ ਤਿੰਨਾਂ ਦੋਸ਼ੀਆਂ ਦੇ ਨਾਮ ਕੇਸ ਵਿੱਚ ਸ਼ਾਮਲ ਕੀਤੇ ਸਨ।

Continue Reading

ਰੁਝਾਨ


Copyright by IK Soch News powered by InstantWebsites.ca